ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੂੰ ਮਾਨਚੈਸਟਰ ਵਿਖੇ ਜੀ ਆਇਆ ਨੂੰ

ਮਾਨਚੈਸਟਰ, ਅਕਤੂਬਰ 2019-(ਗਿਆਨੀ ਰਵਿਦਾਰਪਾਲ ਸਿੰਘ)-

ਪਿਛਲੇ ਕਈ ਦਿਨਾਂ ਤੋਂ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੇ ਮੈਨੇਜਰ ਸ ਜਸਵਿੰਦਰ ਸਿੰਘ ਦੀਨਪੁਰ ਇੰਗਲੈਡ ਦੀ ਫੇਰੀ ਤੇ ਹਨ।ਚਾਹੇ ਓਹਨਾ ਦੀ ਇਹ ਇੰਗਲੈਡ ਫੇਰੀ ਪਰਿਵਾਰਕ ਹੈ ਪਰ ਫਿਰ ਵੀ ਅੱਜ ਉਹ ਆਪਣੇ ਨਜਦੀਕੀ ਸਾਥੀ ਜਥੇਦਾਰ ਅਮਨਜੀਤ ਸਿੰਘ ਖਹਿਰਾ ਅਤੇ ਗਿਆਨੀ ਅਮਰੀਕ ਸਿੰਘ ਰਾਠੌਰ ਨੂੰ ਮਿਲਣ ਮਾਨਚੈਸਟਰ ਪਹੁੰਚੇ ਜਿਥੇ ਇਹਨਾਂ ਨੂੰ ਜਨ ਸਕਤੀ ਨਿਊਜ ਦੀ ਪੂਰੀ ਟੀਮ ਵਲੋਂ ਜੀ ਆਇਆ ਆਖਿਆ ਗਿਆ।ਉਸ ਸਮੇ ਜਨ ਸ਼ਕਤੀ ਨਿਊਜ ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਸ ਜਸਵਿੰਦਰ ਸਿੰਘ ਜੀ ਨੇ ਦਰਬਾਰ ਸਾਹਿਬ ਵਿੱਚ ਦਰਸ਼ਨਾਂ ਲਈ ਵਿਦੇਸ਼ਾਂ ਤੋਂ ਪਹੁੰਚ ਦੀਆਂ ਸੰਗਤਾਂ ਨੂੰ ਆ ਰਹੀਆਂ ਮੁਸ਼ਕਲਾਂ ਵੱਲ ਬਹੁਤ ਹੀ ਜੁਮੇਵਾਰੀ ਦਾ ਅਹਿਸਾਸ ਕਰਦਿਆਂ ਇਹਨਾਂ ਦੇ ਜਲਦ ਹੀ ਸਹੀ ਹੱਲ ਲੱਭ ਕੇ ਠੀਕ ਕਰਨ ਦਾ ਭਰੋਸਾ ਦਿੱਤਾ।

 (ਜਾਣਕਾਰੀ ਲਈ ਦੱਸ ਦੇਈਏ ਕੇ ਵਦੇਸੀ ਸਿੱਖਾਂ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਸਮੇ ਰਾਤ ਦੀ ਰਿਹਾਇਸ਼ ਦੇ ਲਈ ਆ ਰਹਿਆ ਦਿੱਕਤਾਂ ਜੋ ਕੇ ਤਕਰੀਬ ਹਰ ਸਿੱਖ ਦੀ ਅਵਾਜ ਹੈ,ਸ਼੍ਰੀ ਦਰਬਾਰ ਸਾਹਿਬ ਅੰਦਰ ਨਤਮਸਤਕ ਹੋਣ ਲਈ ਜਾਣ ਸਮੇਂ ਕੜਾਹ ਪ੍ਰਸਾਦ ਨੂੰ ਹੱਥਾਂ ਵਿੱਚ ਲੈਕੇ ਜਾਣਾ ਜੋ ਕੇ ਬਹੁਤ ਕਠਨ ਹੁੰਦਾ ਹੈ )

ਜਸਵਿੰਦਰ ਸਿੰਘ ਜੀ ਨੇ ਅੱਗੇ ਸੰਗਤਾਂ ਦੀ ਜਾਣਕਾਰੀ ਲਈ ਦੱਸਿਆ ਕਿ ਜੋ ਅਗੇ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ 2 ਘੰਟੇ 30 ਮਿੰਟ ਦਾ ਸਮਾਂ ਲਗਦਾ ਸੀ ਹੁਣ ਉਹ ਤਕਰੀਬਨ 1 ਘੰਟਾ 30 ਮਿੰਟ ਵਿੱਚ ਹੋ ਜਾਂਦਾ ਹੈ।ਇਸ ਲਈ ਵੀ ਆਈ ਪੀ ਰਸਤਾ ਬਿਲਕੁਲ ਬੰਦ ਕਰ ਦਿਤਾ ਗਿਆ ਹੈ ਜੋ ਬਹੁਤ ਹੀ ਸਾਰ ਗਾਰ ਸਿੱਧ ਹੋਇਆ ਹੈ।ਇਸ ਤਰਾਂ ਦੂਜੈ ਪ੍ਰਬੰਧ ਵੀ ਜਲਦ ਕਰ ਲਏ ਜਾਣਗੇ।ਉਸ ਸਮੇ ਓਹਨਾ ਵਦੇਸੀਂ ਵਸਦੇ ਸਿੱਖਾਂ ਨੂੰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸੁਨੇਹਾ ਆਪਣੇ ਹਿਰਦੇ ਅੰਦਰ ਵਸਾਉਣ ਲਈ ਆਖਿਆ। ਉਸ ਸਮੇ ਗਿਆਨੀ ਅਮਰੀਕ ਸਿੰਘ ਰਾਠੌਰ ਸਹਾਇਕ ਐਡੀਟਰ ਜਨ ਸਕਤੀ ਨਿਊਜ ਅਤੇ ਸ ਸੰਤੋਖ ਸਿੰਘ ਸਿੱਧੂ ਨੇ ਜਨ ਸਕਤੀ ਦੀ ਟੀਮ ਵਲੋਂ ਮੈਨੇਜਰ ਸਾਹਿਬ ਨੂੰ ਜੀ ਆਇਆ ਆਖਿਆ ਅਤੇ ਮਾਣ ਸਨਮਾਨ ਕੀਤਾ।