ਸੂਲਾਂ ਦਾ ਸੱਥਰ ✍️ ਗੁਰਚਰਨ ਸਿੰਘ ਧੰਜੂ

ਸੂਲਾਂ ਦਾ ਸੱਥਰ

ਸੌਂ ਗਿਆ ਸੂਲਾਂ ਦਾ ਸੱਥਰ ਵਿਛਾ ਕੇ
ਜਿਗਰ ਦੇ ਟੋਟੇ ਵਾਰ ਕੇ
ਸੌਂ ਗਿਆ ਸੀਨੇਂ ਵਿੱਚ ਦਰਦ ਛੁਪਾ ਕੇ
ਜਿਗਰ ਦੇ ਟੋਟੇ ਵਾਰ ਕੇ

ਹੱਸ ਹੱਸ ਪਿਤਾ ਨੂੰ ਤੂੰ
ਦਿੱਲੀ ਵੱਲ ਤੋਰਿਆ
ਕਸ਼ਮੀਰੀ ਪੰਡਿਤਾਂ ਦਾ ਕਿਹਾ
ਇੱਕ ਵਾਰ ਨਾਂ ਤੂੰ ਮੋੜਿਆ
ਧਰਮ ਬਚਾਇਆ ਸੀ ਗਾ
 ਸੀਸ ਨੂੰ ਕਟਾ ਕੇ
ਜਿਗਰ ਦੇ ਟੋਟੇ ਵਾਰ ਕੇ
ਸੌਂ ਗਿਆ ਸੂਲਾਂ ਦੀ ਸੇਜ਼ ਵਿਛਾ ਕੇ
ਜਿਗਰ ਦੇ ਟੋਟੇ ਵਾਰ ਕੇ

ਗੜੀ ਚਮਕੌਰ ਦੀ ਅੱਜ
ਰੋਵੇ ਤਾਹਾਂ ਮਾਰ ਵੇ
 ਬਹਾਦਰੀ ਦੇ ਨਾਲ ਕਿਵੇਂ
ਲੜੇ ਅਜੀਤ ਤੇ ਜੁਝਾਰ ਵੇ
ਵੈਰੀ ਵੱਢੇ ਸੀ ਕਿਰਪਾਨਾਂ ਨੂੰ ਘੁੰਮਾਕੇ
ਜਿਗਰ ਦੇ ਟੋਟੇ ਵਾਰ ਕੇ 
ਸੌਂ ਗਿਆ ਸੂਲਾਂ ਦਾ ਸੱਥਰ ਵਿਛਾ ਕੇ
ਜਿਗਰ ਦੇ ਟੋਟੇ ਵਾਰ ਕੇ 

ਮਾਤਾ ਗੁਜ਼ਰੀ ਨੇਂ ਕਿਵੇਂ ਮਾਰੀ
ਠੰਡੇਂ ਬੁਰਜ਼ ਉਤੋਂ ਛਾਲ ਵੇ
ਜ਼ਾਲਮ ਨੇਂ ਚਿਣੇ ਕਿਵੇਂ
ਨੀਂਹਾ ਵਿੱਚ ਛੋਟੇ ਲਾਲ ਵੇ
ਜਲਾਦ ਚਿਣਦਾ ਸੀ
ਇੱਟਾਂ ਨੂੰ ਚੂਨਾ ਲਾਕੇ
ਜਿਗਰ ਦੇ ਟੋਟੇ ਵਾਰ ਕੇ
ਸੌਂ ਗਿਆ ਸੂਲਾਂ ਦਾ ਸੱਥਰ ਵਿਛਾ ਕੇ
ਜਿਗਰ ਦੇ ਟੋਟੇ ਵਾਰ ਕੇ

ਗੁਰਚਰਨ ਸਿੰਘ ਧੰਜੂ