ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 273ਵਾ ਦਿਨ ਪਿੰਡ ਛਾਪਾ ਨੇ ਹਾਜ਼ਰੀ ਭਰੀ  

ਆਖਰ ਸਰਕਾਰਾਂ ਸਰਦਾਰਾਂ ਨਾਲ ਵਫ਼ਾ ਕਿਉਂ ਨਹੀਂ ਕਰਦੀਆਂ,ਸਾਨੂੰ ਸੜਕਾਂ ਤੇ ਰੋਸ ਧਰਨੇ ਲਾਉਣੇ ਪੈ ਰਹੇ ਹਨ- ਜਥੇਦਾਰ ਛਾਪਾ

ਸਰਾਭਾ/ ਮੁੱਲਾਂਪੁਰ/ ਦਾਖਾ,21 ਨਵੰਬਰ (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 273ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ.ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਜਥੇਦਾਰ ਮੁਖਤਿਆਰ ਸਿੰਘ ਛਾਪਾ, ਸੁਖਦੇਵ ਸਿੰਘ ਛਾਪਾ,ਬਲਦੇਵ ਸਿੰਘ ਛਾਪਾ, ਡਾ ਅਜੈਬ ਸਿੰਘ ਛਾਪਾ,ਬਲਬੀਰ ਕੌਰ ਅੱਬੂਵਾਲ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਦੇ ਸਨਮੁਖ ਹੁੰਦਿਆਂ ਜਥੇਦਾਰ ਮੁਖਤਿਆਰ ਸਿੰਘ ਛਾਪਾ ਨੇ ਆਖਿਆ ਕਿ ਆਖਰ ਸਰਕਾਰਾਂ ਸਰਦਾਰਾਂ ਨਾਲ ਵਫ਼ਾ ਕਿਉਂ ਨਹੀਂ ਕਰਦੀਆਂ ਏਸ ਕਰਕੇ ਸਾਨੂੰ ਹੱਕਾਂ ਲਈ ਸੜਕਾਂ ਤੇ ਰੋਸ ਮੁਜ਼ਾਹਰੇ ਧਰਨੇ ਲਾਉਣੇ ਪੈ ਰਹੇ ਹਨ ।ਜਦ ਕੇ ਜਦੋਂ ਭਾਰਤ ਨਾਲ ਗਵਾਂਢੀ ਦੇਸ਼ਾਂ ਦਾ ਟਕਰਾਓ ਸ਼ੁਰੂ ਹੁੰਦੀ ਹੈ ਤਾਂ ਇਨਾਂ ਨੂੰ ਸਰਦਾਰ ਯਾਦ ਆ ਜਾਂਦੇ ਹਨ 
।ਫੇਰ ਦੁਸ਼ਮਣ ਦੀਆਂ ਤੋਪਾਂ ਅਗੇ ਹਿਕਾਂ ਤਾਣ ਕੇ ਖੜ੍ਹਨ ਵਾਲ਼ਾ ਇਹਨਾਂ ਨੂੰ ਕੋਈ ਪੂਰੇ ਭਾਰਤ ਵਿੱਚੋਂ ਕੋਈ ਨਹੀਂ ਲੱਭਦਾ। ਜਦ ਕਿ ਉਸ ਟਾਇਮ ਗੱਡੀਆਂ ਤੇ ਕੇਸਰੀ ਨਿਸ਼ਾਨ ਵਾਲੇ ਝੰਡੇ ਲਗਾਉਣੇ ਵੀ ਨਹੀਂ ਭੁੱਲਦੇ । ਜਦੋਂ ਸਿੱਖ ਸਰਦਾਰ ਸਮੁੱਚੀ ਸਿੱਖ ਕੌਮ ਦੇ ਹੱਕਾਂ ਦੀ ਲਈ ਸੰਘਰਸ਼ ਕਰਦੇ ਹਨ ਤਾਂ ਇਨ੍ਹਾਂ ਸਰਕਾਰ ਦੇ ਹਿੰਦੂਤਵੀ ਲੀਡਰਾਂ ਸਿੱਖ ਨੂੰ ਵੱਖਵਾਦੀ ਅੱਤਵਾਦੀ ਦਿਸਣ ਲੱਗ ਪੈਂਦੇ ਹਨ। ਉਹਨਾਂ ਨੇ ਅੱਗੇ ਆਖਿਆ ਕਿ ਜਿਸ ਸਿੱਖ ਕੌਮ ਨੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਅੱਜ ਉਨ੍ਹਾਂ ਗਦਰੀ ਬਾਬਿਆਂ ਦੇ ਵਾਰਿਸ ਦੇਸ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵੱਲ ਭੱਜ ਰਹੇ ਹਨ। ਪੰਜਾਬ ਦੀ ਧਰਤੀ ਤੇ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਹੋਈਆਂ ਫੇਰ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਣ ਸੰਘਰਸ਼ ਕਰੇਗਾ। ਅੱਜ ਹਾਰ ਬਾਪ ਚਾਹੁੰਦਾ ਹੈ ਕਿ ਉਸ ਦੇ ਧੀ ਪੁੱਤ ਵਿਦੇਸਾਂ ਵਿਚ ਪਹੁੰਚ ਕੇ ਜਲਦ ਸੈਟ ਹੋ ਜਾਣ ।ਪਰ ਕੀ ਕਦੇ ਸੋਚਿਆ ਜਿਹਨਾਂ ਮਾਵਾਂ ਦੇ ਪੁੱਤਾਂ ਨੇ ਪੰਜਾਬ ਦੇ ਹਲਾਤਾਂ ਨੂੰ ਠੀਕ ਕਰਨ ਲਈ ਪੰਜਾਬ ਦੇ ਬੁੱਚੜਾਂ ਨੂੰ ਸੋਧਾ ਲਾਇਆ ਜੋ ਭਾਰਤ ਦੇ ਸੰਵਿਧਾਨ ਮੁਤਾਬਕ ਮਿਲੀ ਸਜ਼ਾ ਭੁਗਤਣ ਦੇ ਬਾਵਜੂਦ ਵੀ ਜੇਲ੍ਹਾਂ ਵਿੱਚ ਬੰਦ ਹਨ ਆਖਰ ਉਨ੍ਹਾਂ ਜੁਝਾਰੂ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕੌਣ ਕਰੂਗਾ ਕਿ ਇਹ ਸਾਡਾ ਫਰਜ਼ ਨਹੀਂ। ਉਹਨਾਂ ਆਖਰ ਵਿਚ ਆਖਿਆ ਕਿ ਜੇਕਰ ਅਸੀਂ ਆਪਣੇ ਦੇਸ਼ ਵਿਚ ਰਹਿ ਕੇ ਆਪਣੇ ਹੱਕਾਂ ਲਈ ਸੰਘਰਸ਼ ਨਹੀਂ ਕਰਦੇ ਤਾਂ ਵਿਦੇਸ਼ਾਂ ਵਿੱਚ ਜਾ ਕੇ ਸਾਨੂੰ ਕੋਈ ਹੱਕ ਨਸੀਬ ਨਹੀਂ ਹੋਣੇ। ਇਸ ਲਈ ਸਾਨੂੰ ਸਮੁੱਚੀ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਇਕ ਮੰਚ,ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਸੰਘਰਸ਼ ਕਰਨਾ ਹੀ ਪਵੇਗਾ। ਨੰਬੜਦਾਰ ਜਸਮੇਲ ਸਿੰਘ ਜੰਡ,ਜਸਵਿੰਦਰ ਸਿੰਘ ਨਾਰੰਗਵਾਲ ਕਲਾਂ,ਬਾਬਾ ਅਮਰ ਸਿੰਘ ਈਸੇਵਾਲ,ਹਰਦੀਪ ਸਿੰਘ ਰਿੰਪੀ ਸਰਾਭਾ ਪ੍ਰਧਾਨ ਡਕੌਂਦਾ,ਹਰਭਜਨ ਸਿੰਘ ਅੱਬੂਵਾਲ,ਬਲਦੇਵ ਸਿੰਘਅੱਬੂਵਾਲ, ਕੁਲਦੀਪ ਸਿੰਘ ਕਿਲਾ ਰਾਏਪੁਰ, ਬਲਦੇਵ ਸਿੰਘ ਈਸ਼ਨਪੁਰ,ਗੁਰਮੇਲ ਸਿੰਘ ਹਰਪਾਲ ਸਿੰਘ ਅੱਬੂਵਾਲ, ਹਰਨੇਕ ਸਿੰਘ ਅੱਬੂਵਾਲ,ਰਛਪਾਲ ਸਿੰਘ ਡਾਂਗੋਂ,ਬਲੌਰ ਸਿੰਘ ਸਰਾਭਾ,ਹਰਬੰਸ ਸਿੰਘ ਪੰਮਾ, ਗੁਲਜ਼ਾਰ ਸਿੰਘ ਮੋਹੀ,ਬੰਤ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ