ਰਾਜਾ ਢਾਬਾ ਦੇ ਮਾਲਕ ਨੂੰ ਬਲੈਕਮੇਲ ਕਰਨ ਵਾਲੇ 3 ਮੈਂਬਰੀ ਗੈਂਗ ਨੂੰ ਗਿ੍ਫਤਾਰ ਕੀਤਾ

ਜਗਰਾਓਂ  21 ਸਤੰਬਰ (ਅਮਿਤ ਖੰਨਾ ,ਪੱਪੂ ): ਸਥਾਨਕ ਬੱਸ ਸਟੈਂਡ ਚੌਕੀ ਦੀ ਪੁਲਿਸ ਨੇ ਇਲਾਕੇ ਦੇ ਨਾਮੀ ਢਾਬਾ ਮਾਲਕ ਨੂੰ ਬਲੈਕਮੇਲ ਕਰਨ ਵਾਲੇ 3 ਮੈਂਬਰੀ ਗੈਂਗ ਨੂੰ ਕੇਸ ਦਰਜ ਕਰਕੇ ਗਿ੍ਫਤਾਰ ਕੀਤਾ ਹੈ। ਇਸ ਦੌਰਾਨ ਪੁਲਿਸ ਨੇ ਉਕਤ ਗਿਰੋਹ ਵੱਲੋਂ ਬਲੈਕਮੇਲ ਕਰਕੇ ਲਏ 70 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਹਨ। ਪ੍ਰਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ-ਫਿਰੋਜ਼ਪੁਰ ਕੌਮੀ ਮਾਰਗ ਤੇ ਜਗਰਾਓਂ ਦੇ ਅਲੀਗੜ• ਨੇੜੇ ਸਥਿਤ ਪ੍ਰਸਿੱਧ ਰਾਜਾ ਢਾਬਾ ਤੇ ਇਕ ਆਈ-20 ਕਾਰ ਚ ਤਿੰਨ ਵਿਅਕਤੀ ਆਏ ਤੇ ਉਨ•ਾਂ ਕਾਰ ਪਾਰਕਿੰਗ ਚ ਲਾ ਕੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਢਾਬੇ ਦੇ ਮੁਲਾਜ਼ਮਾਂ ਨੇ ਇਸ ਦੀ ਜਾਣਕਾਰੀ ਮਾਲਕ ਪਰਮਿੰਦਰ ਸਿੰਘ ਉਰਫ ਰਾਜਾ ਨੂੰ ਦਿੱਤੀ, ਜਿਸ ਤੇ ਰਾਜਾ ਮੂਵੀ ਬਣਾਉਣ ਵਾਲਿਆਂ ਕੋਲ ਪੁੱਜੇ ਤੇ ਉਨ•ਾਂ ਇਸ ਦਾ ਕਾਰਨ ਪੁੱਿਛਆ ਤਾਂ ਉਨ•ਾਂ ਨੇ ਇਕ ਵੈੱਬ ਚੈਨਲ ਦਾ ਨਾਮ ਲੈਂਦਿਆਂ ਉਸ ਦਾ ਚੀਫ ਐਡੀਟਰ ਤੇ ਸਟਾਫ ਦੱਸਦਿਆਂ ਕਿਹਾ ਕਿ ਉਹ ਢਾਬੇ ਦਾ ਸੀਵਰੇਜ ਵਾਲਾ ਪਾਣੀ ਗੈਰਕਾਨੂੰਨੀ ਜਮੀਨ ਹੇਠਾਂ ਪਾ ਰਹੇ ਹਨ, ਜਿਸ ਦੀ ਨਿਊਜ ਆਪਣੇ ਚੈਨਲ ਤੇ ਵਾਇਰਲ ਕਰਨਗੇ।ਇਸ ਤੇ ਢਾਬਾ ਮਾਲਕ ਨੇ ਬਦਨਾਮੀ ਦੇ ਡਰੋਂ ਅਜਿਹਾ ਨਾ ਕਰਨ ਲਈ ਕਿਹਾ ਤਾਂ ਉਨ•ਾਂ ਇਕ ਲੱਖ ਰੁਪਏ ਦੀ ਡਿਮਾਂਡ ਅੱਗੇ ਰੱਖ ਦਿੱਤੀ। ਢਾਬਾ ਮਾਲਕ ਨੇ 20 ਹਜ਼ਾਰ ਰੁਪਏ ਦੇ ਦਿੱਤੇ। ਇਸ ਤੋਂ ਬਾਅਦ ਉਕਤ ਹੋਰ ਰੁਪਏ ਲੈਣ ਲਈ ਅੜੇ ਰਹੇ ਤਾਂ ਢਾਬਾ ਮਾਲਕ ਨੇ 50 ਹਜ਼ਾਰ ਰੁਪਏ ਹੋਰ ਦੇ ਦਿੱਤੇ। ਉਕਤ ਜਦੋਂ ਰੁਪਏ ਲੈ ਕੇ ਕਾਰ ਚ ਬੈਠਣ ਲੱਗੇ ਤਾਂ ਢਾਬਾ ਮਾਲਕ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ, ਜਿਸ ਤੇ ਬੱਸ ਸਟੈਂਡ ਚੌਕੀ ਦੇ ਇੰਚਾਰਜ ਅਮਰਜੀਤ ਸਿੰਘ ਦੀ ਅਗਵਾਈ ਚ ਏਐੱਸਆਈ ਬਲਜਿੰਦਰ ਸਿੰਘ ਨੇ ਉਕਤ ਤਿੰਨਾਂ ਨੂੰ ਕਾਬੂ ਕਰ ਲਿਆ। ਚੌਕੀ ਇੰਚਾਰਜ ਨੇ ਦੱਸਿਆ ਇਸ ਮਾਮਲੇ ਚ ਖੁਦ ਨੂੰ ਚੈਨਲ ਦਾ ਚੀਫ ਐਡੀਟਰ ਦੱਸਣ ਵਾਲੇ ਹਰਜਿੰਦਰ ਸਿੰਘ ਪੁੱਤਰ ਰਾਜਕੁਮਾਰ ਵਾਸੀ ਬਾਘਾ ਪੁਰਾਣਾ, ਗੁਰਸੇਵਕ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਬਸਤੀ ਦਿਆਲ ਸਿੰਘ ਵਾਲਾ ਫਿਰੋਜਪੁਰ ਤੇ ਲਖਵਿੰਦਰ ਸਿੰਘ ਪੁੱਤਰ ਬਾਜ ਸਿੰਘ ਪਿੰਡ ਕਾਹਲੂਵਾਲਾ ਖ਼ਿਲਾਫ਼ ਕੇਸ ਦਰਜ ਕਰਕੇ ਬਲੈਕਮੇਲ ਕੀਤੇ 70 ਹਜ਼ਾਰ ਰੁਪਏ ਦੀ ਰਕਮ ਵੀ ਬਰਾਮਦ ਕਰ ਲਈ।