You are here

ਜਥੇਬੰਦੀ ਵਿਰੁੱਧੀ ਕਾਰਵਾਈਆਂ ਕਰਨ ਵਾਲੇ ਨੂੰ  ਅਤੇ ਨਸ਼ੇ ਦੇ ਸੁਦਾਗਰਾਂ ਨੂੰ ਜਥੇਬੰਦੀ ਵਿੱਚ ਕੋਈ ਥਾਂ ਨਹੀਂ ...ਡਾ ਬਾਲੀ  

ਮਹਿਲ ਕਲਾਂ 24 ਜੁਲਾਈ (ਡਾ ਸੁਖਵਿੰਦਰ ਬਾਪਲਾ ) ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ (ਰਜਿ:295) ਪੰਜਾਬ ਦੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਇਕਾਈ ਦੀ ਇਕ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ ਬਲਕਾਰ ਸਿੰਘ ਕਟਾਰੀਆ ਦੀ ਅਗਵਾਈ ਹੇਠ ਹੋਈ। ਜਿਸ ਵਿਚ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਜਥੇਬੰਦੀ ਵਿਰੋਧੀ ਕਾਰਵਾਈਆਂ ਕਰਨ ਵਾਲੇ ਨੂੰ ਅਤੇ ਨਸ਼ੇ ਦੇ ਵਪਾਰ ਨਾਲ ਜੁੜੇ ਕਿਸੇ ਵੀ ਸ਼ਖ਼ਸ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ ।
ਕਿਉਂਕਿ ਜਥੇਬੰਦੀ ਆਪਣੇ ਲੋਕਾਂ ਲਈ ਸਮਾਜ ਸੇਵੀ ਕੰਮਾਂ ਵਿਚ  1996 ਤੋਂ ਲੈ ਕੇ ਹੁਣ ਤਕ ਮੋਹਰੀ ਰੋਲ ਅਦਾ ਕਰਦੀ ਆ ਰਹੀ ਹੈ । ਉਨ੍ਹਾਂ ਹੋਰ ਕਿਹਾ ਕਿ ਸਮੇਂ ਸਮੇੰ ਦੀਆਂ ਸਰਕਾਰਾਂ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਕਿੱਤੇ ਨੂੰ ਉਜਾੜਨ ਦੀ ਵਾਹ ਲਾਈ ,ਪਰ ਜਥੇਬੰਦੀ ਆਪਣੇ  ਸੰਘਰਸ਼ ਰਾਹੀਂ ਆਪਣੇ ਕਿੱਤੇ ਨੂੰ ਬਚਾਉਣ ਲਈ ਵਚਨਬੱਧ ਹੈ ਅਤੇ ਰਹੇਗੀ । ਉਨ੍ਹਾਂ ਹੋਰ ਕਿਹਾ ਕਿ ਜਥੇਬੰਦੀ  ਸਰਕਾਰਾਂ ਦੇ ਸ਼ਾਹੀ ਫਰਮਾਨਾਂ ਵਿਰੁੱਧ ਮੱਥਾ ਲਾਉਂਦੀ ਆ ਰਹੀ ਹੈ, ਅਤੇ ਲਾਉਂਦੀ ਰਹੇਗੀ।
ਜ਼ਿਲ੍ਹਾ ਚੇਅਰਮੈਨ ਡਾ ਸੁਰਿੰਦਰਪਾਲ ਸਿੰਘ ਜੈਨਪੁਰੀ , ਜ਼ਿਲ੍ਹਾ ਜਨਰਲ ਸਕੱਤਰ ਡਾ ਪ੍ਰੇਮ ਸਲੋਹ, ਜ਼ਿਲਾ ਖਜ਼ਾਨਚੀ ਡਾ  ਕਸਮੀਰ ਸਿੰਘ ਬੜੌਦੀ ਨੇ ਕਿਹਾ ਕਿ ਜਥੇਬੰਦੀ ਨੂੰ ਢਾਹ ਲਾਉਣ ਵਾਲੇ ਕਿਸੇ ਵੀ ਡਾਕਟਰ ਨੂੰ ਕਿਸੇ ਵੀ ਕੀਮਤ ਤੇ  ਢਿੱਲ ਨਹੀਂ ਦਿੱਤੀ ਜਾਵੇਗੀ।ਚਾਹੇ ਉਹ ਕਿਸੇ ਵੀ ਅਹੁਦੇ ਤੇ ਬਿਰਾਜਮਾਨ ਕਿਉਂ ਨਾ ਹੋਵੇ ।
ਜ਼ਿਲ੍ਹਾ ਜਰਨਲ ਸਕੱਤਰ ਡਾ ਪ੍ਰੇਮ ਕੁਮਾਰ ਸਲੋਹ ਨੇ ਜਥੇਬੰਦੀ ਸਬੰਧੀ ਆ ਰਹੀਆਂ ਮੁਸ਼ਕਿਲਾਂ ਦਾ ਵਿਸਥਾਰਪੂਰਵਕ ਚਾਨਣਾ ਪਾਇਆ ਅਤੇ ਉਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਮੈਂਬਰਾਂ ਨੂੰ ਜੰਗੀ ਪੱਧਰ ਤੇ ਆਪਣੇ ਕਿੱਤੇ ਨੂੰ ਬਚਾਉਣ ਲਈ  ਤਿਆਰ ਬਰ ਤਿਆਰ ਰਹਿਣ ਲਈ ਸੱਦਾ ਦਿੱਤਾ।
ਜ਼ਿਲ੍ਹਾ ਪ੍ਰਧਾਨ ਡਾ ਬਲਕਾਰ ਸਿੰਘ ਕਟਾਰੀਆ ਨੇ ਪੰਜਾਬ ਸਰਕਾਰ ਨਾਲ ਹੁਣ ਤੱਕ ਦੀ ਹੋਈ ਗੱਲਬਾਤ ਦਾ ਵਿਸਥਾਰਪੂਰਵਕ ਚਾਨਣਾ ਪਾਇਆ । ਉਨ੍ਹਾਂ ਕਿਹਾ ਕਿ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਪਿੰਡ ਪੱਧਰ ਤੋਂ ਲੈ ਕੇ ਸੂਬਾਈ ਪੱਧਰ ਤਕ ਸਾਨੂੰ ਕਰੜੀ ਮਿਹਨਤ ਕਰਨ ਦੀ ਸਖ਼ਤ ਜ਼ਰੂਰਤ ਹੈ ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਜ਼ਿਲਾ ਆਰਗੇਨਾਈਜ਼ਰ ਸਕੱਤਰ ਡਾ ਰਾਜਿੰਦਰ ਲੱਕੀ, ਡਾ ਅੰਮ੍ਰਿਤਪਾਲ, ਡਾ ਅਨੂਪਿੰਦਰ ਸਿੰਘ, ਡਾ ਲੇਖ ਰਾਜ ,ਡਾ ਗੁਰਮੇਲ ਮਾਜਰੀ ,ਡਾ ਤੇਜਿੰਦਰ ਸਹਿਗਲ, ਡਾ ਸਤਨਾਮ ਜੌਹਲ, ਡਾ ਸੌਂਪੀ, ਡਾਕਟਰ ਹੁਸਨ ਲਾਲ, ਡਾ ਗੁਰਨਾਮ ਸਿੰਘ, ਡਾ ਮੰਗਤ ਰਾਏ, ਡਾ ਰਾਮਜੀ ਬੱਧਣ ,ਡਾ ਸਤਨਾਮ ,, ਡਾ ਪਰਮਜੀਤ ਸਿੰਘ ਬੱਧਣ, ਡਾ ਮਨਜਿੰਦਰ ,ਡਾ ਬਲਵਿੰਦਰ ਬੈਂਸ, ਡਾ ਜਸਵੀਰ ਗੜ੍ਹੀ ,ਡਾ ਸੁਰਿੰਦਰ ਮਹਾਲੋਂ ,ਡਾ ਗੁਰਚਰਨ ਸਿੰਘ , ਡਾ ਗੁਰਜੀਤ ਭਰਥਲਾ ਆਦਿ ਮੌਜੂਦ ਸਨ ।