ਜਗਰਾਉ/ਹਠੂਰ,24 ਜੁਲਾਈ-(ਕੌਸ਼ਲ ਮੱਲ੍ਹਾ)-ਤੱਤਕਾਲੀ ਥਾਣਾਮੁਖੀ ਗੁਰੰਿਦਰ ਬੱਲ ਤੇ ਏ.ਅੈਸ.ਆਈ.ਰਾਜਵੀਰ ਵਲੋਂ ਰਸੂਲਪੁਰ ਪੰਿਡ ਦੀ ਅਨੁਸੂਚਤਿ ਜਾਤੀ ਨਾਲ ਸਬੰਧਤ ਮਾਵਾਂ-ਧੀਆਂ ਨੂੰ ਨਜ਼ਾਇਜ਼ ਹਰਿਾਸਤ 'ਚ ਰੱਖ ਕੇ ਕੁੱਟਮਾਰ ਕਰਨ ਅਤੇ ਧੀ ਕੁਲਵੰਤ ਕੌਰ ਨੂੰ ਬਜਿ਼ਲੀ ਦਾ ਕਰੰਟ ਲਗਾ ਕੇ ਨਕਾਰਾ ਕਰਕੇ ਮਾਰਨ ਸਬੰਧੀ ਥਾਣਾ ਸਟਿੀ ਚ ਦਰਜ ਕੀਤੇ ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਫਿਤਾਰੀ ਅਤੇ ਪੀੜ੍ਹਤ ਪਰਵਿਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਦੱਸਣਯੋਗ ਹੋਵੇਗਾ ਕ ਿਕੱਲ੍ਹ ਜਨਤਕ ਜੱਥੇਬੰਦੀਆਂ ਵਲੋਂ ਹਲਕਾ ਵਧਿਾਇਕ ਦੇ ਘਰੇ ਦਾ ਘਰਿਾਓ ਵੀ ਕੀਤਾ ਗਆਿ ਸੀ। ਪ੍ਰੈਸ ਨੂੰ ਜਾਰੀ ਬਆਿਨ 'ਚ ਕਰਿਤੀ ਕਸਿਾਨ ਯੂਨੀਅਨ ਦੇ ਜਲ਼ਿਾ ਪ੍ਰਧਾਨ ਤਰਲੋਚਨ ਤਰਲੋਚਨ ਸੰਿਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਲਿ੍ਹਾ ਪ੍ਰਧਾਨ ਅਵਤਾਰ ਸੰਿਘ ਰਸੂਲਪੁਰ, ਕਸਿਾਨ ਸਭਾ ਦੇ ਆਗੂ ਨਰਿਮਲ ਸੰਿਘ ਧਾਲੀਵਾਲ, ਦਸਮੇਸ਼ ਕਸਿਾਨ ਮਜ਼ਦੂਰ ਯੂਨੀਅਨ (ਰਜ਼.ਿ) ਦੇ ਪ੍ਰਧਾਨ ਗੁਰਦਿਆਲ ਸੰਿਘ ਤਲਵੰਡੀ, ਬੀਕੇਯੂ(ਡਕੌਦਾ) ਦੇ ਬਲਾਕ ਕਮੇਟੀ ਮੈਂਬਰ ਜੱਗਾ ਸੰਿਘ ਢੱਿਲੋਂ ਨੇ ਇਸ ਗੱਲ ਦੀ ਪੰਜਾਬ ਸਰਕਾਰ ਦੀ ਨਖਿੇਧੀ ਕਰਦਆਿਂ ਕਹਿਾ ਪੀੜ੍ਹਤ ਪਰਵਿਾਰ ਨੂੰ ਜਾਣਬੁੱਝ ਕੇ ਇਨਸਾਫ਼ ਨਹੀਂ ਦੱਿਤਾ ਜਾ ਰਹਿਾ ਜਦਕ ਿਪੰਜਾਬ ਰਾਜ ਜਾਤੀਆਂ ਕਮਸਿ਼ਨ ਚੰਡੀਗੜ੍ਹ ਵਲੋਂ ਵੀ ਦਖਲਅੰਦਾਜ਼ੀ ਕੀਤੀ ਗਈ ਹੈ। ਉਨ੍ਹਾਂ ਕਹਿਾ ਕ ਿਇਥੇ ਕਸਿੇ ਕੋਈ ਸੁਣਵਾਈ ਨਹੀਂ ਰਹੀ। ਉਨ੍ਹਾਂ ਚਤਿਾਵਨੀ ਭਰੇ ਲ਼ਹਜਿੇ ਵੱਿਚ ਕਹਿਾ ਕ ਿਜੇਕਰ ਪੰਜਾਬ ਸਰਕਾਰ ਅਜੇ ਵੀ ਪੀੜ੍ਹਤ ਪਰਵਿਾਰ ਨੂੰ ਇਨਸਾਫ਼ ਨਾਂ ਦੱਿਤਾ ਤਾਂ ਇਲਾਕੇ ਦੇ ਕਰਿਤੀ ਲੋਕ ਵੱਡੀ ਗਣਿਤੀ ਵੱਿਚ ਵੱਡਾ ਰੋਸ-ਪ੍ਰਦਰਸ਼ਨ ਕਰਨਗੇ।ਇਸ ਸਬੰਧੀ ਜਲ਼ਦੀ ਹੀ 11 ਜੱਥੇਬੰਦੀਆਂ ਦੀ ਇਕ ਸਾਂਝੀ ਮੀਟੰਿਗ ਕਰਕੇ ਅਗਲ਼ੀ ਰੂਪਰੇਖਾ ਉਲੀਕੀ ਜਾਵੇਗੀ।ਇਸ ਸਮੇਂ ਪੇਂਡੂ ਮਜ਼ਦੂਰ ਯੂਨੀਅਨ ਦੇ ਜਲਿ੍ਹਾ ਪ੍ਰਧਾਨ ਅਵਤਾਰ ਸੰਿਘ ਰਸੂਲਪੁਰ, ਕਰਿਤੀ ਕਸਿਾਨ ਯੂਨੀਅਨ ਦੇ ਜਲਿ੍ਹਾ ਪ੍ਰਧਾਨ ਤਰਲੋਚਨ ਸੰਿਘ ਝੋਰੜਾਂ, ਦਸਮੇਸ਼ ਕਸਿਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਮਾਸਟਰ ਜਸਦੇਵ ਸੰਿਘ ਲਲਤੋ, ਕੇਕੇਯੂ ਯੂਥ ਵੰਿਗ ਮਨੋਹਰ ਸੰਿਘ ਝੋਰੜਾਂ ਭਾਰਤੀ ਕਸਿਾਨ ਯੂਨੀਅਨ ਏਕਤਾ (ਡਕੌੰਦਾ) ਦੇ ਰਾਮਤੀਰਥ ਸੰਿਘ ਲੀਲ੍ਹਾ, ਪੰਜਾਬ ਕਸਿਾਨ ਯੂਨੀਅਨ ਦੇ ਜਲਿ੍ਹਾ ਪ੍ਰਧਾਨ ਬੂਟਾ ਸੰਿਘ ਚਕਰ, ਸ੍ਰੀ ਗੁਰੂ ਗ੍ਰੰਥ ਸਾਹਬਿ ਸਤਕਿਾਰ ਕਮੇਟੀ ਪ੍ਰਧਾਨ ਜਸਪ੍ਰੀਤ ਸੰਿਘ ਢੋਲ਼ਣ, ਕੁੱਲ ਹੰਿਦ ਕਸਿਾਨ ਸਭਾ ਦੇ ਆਗੂ ਨਰਿਮਲ ਸੰਿਘ ਧਾਲੀਵਾਲ ਨੇ ਅੱਜ ਮੁੜ ਸਾਂਝੇ ਰੂਪ ਚ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕ ਿਧਾਰਾ 304, 342, 34 ਤੇ ਅੈਸ.ਸੀ./ਅੈਸ.ਟੀ. ਅੈਕਟ 1989 ਅਧੀਨ ਦਰਜ ਮੁਕੱਦਮੇ 'ਚ ਨਾਮਜ਼ਦ ਮੁਲਜ਼ਮਾਂ ਤੱਤਕਾਲੀ ਥਾਣਾਮੁਖੀ ਗੁਰੰਿਦਰ ਬੱਲ, ਏ.ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਨੂੰ ਤੁਰੰਤ ਗ੍ਰਫਿਤਾਰੀ ਮੰਗੀ, ਉਥੇ ਪੀੜ੍ਹਤ ਪਰਵਿਾਰ ਦੇ 17 ਸਾਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਕਰੋੜ ਰੁਪਏ ਮੁਆਵਜ਼ਾ ਅਤੇ ਇਕ -ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ । ਪ੍ਰੈਸ ਨੂੰ ਜਾਰੀ ਬਆਿਨ 'ਚ ਉਕਤ ਆਗੂਆਂ ਨੇ ਕਹਿਾ ਕ ਿਪੁਲਸਿ ਅੱਤਆਿਚਾਰ ਦੀ ਸ਼ਕਿਾਰ ਲੜਕੀ ਕੁਲਵੰਤ ਕੌਰ ਇਨਸਾਫ਼ ਮੰਗਦੀ-ਮੰਗਦੀ ਲੰਘੀ10 ਦਸੰਬਰ ਨੂੰ ਫੌਤ ਹੋ ਗਈ ਸੀ ਤੇ ਦੂਜੇ ਦਨਿ 11 ਦਸੰਬਰ 2021 ਨੂੰ ਦੋਸ਼ੀਆਂ ਖਲਿਾਫ਼ ਉਕਤ ਮੁਕੱਦਮਾ ਦਰਜ ਕੀਤਾ ਸੀ। ਉਨ੍ਹਾਂ ਦੱਸਆਿ ਕ ਿਪੀੜ੍ਹਤ ਲੋਕ 117 ਦਨਿਾਂ ਤੋਂ ਥਾਣੇ ਮੂਹਰੇ ਧਰਨੇ 'ਤੇ ਬੈਠੇ ਹਨ ਪਰ ਸਬੰਧਤ ਪੁਲਸਿ ਅਧਕਿਾਰੀ ਨਆਿਂ ਦੇਣ ਤੋਂ ਪਾਸਾ ਵੱਟ ਰਹੇ ਹਨ। ਆਗੂਆਂ ਨੇ ਚਤਿਾਵਨੀ ਵੀ ਦੱਿਤੀ ਕ ਿਜੇਕਰ ਦੋਸ਼ੀਆਂ ਨੂੰ ਸੀਖਾਂ ਪੱਿਛੇ ਬੰਦ ਨਾਂ ਕਰਕੇ ਪੀੜ੍ਹਤ ਪਰਵਿਾਰ ਨੂੰ ਨਆਿਂ ਨਾਂ ਦੱਿਤਾ ਅਤੇ ਪੀੜ੍ਹਤ ਦੋਵੇਂ ਪਰਵਿਾਰਾਂ ਨੂੰ ਯੋਗ ਮੁਆਵਾਜ਼ਾ ਤੇ ਸਰਕਾਰੀ ਨੌਕਰੀ ਦੇ ਕੇ 17 ਸਾਲਾਂ ਦੇ ਕੀਤੇ ਉਜ਼ਾੜੇ ਦੀ ਭਰਪਾਈ ਨਾਂ ਕੀਤੀ ਤਾਂ ਮਜ਼ਬੂਰੀ ਬੱਸ ਸੰਘਰਸ਼ੀਲ ਜੱਥੇਬੰਦੀਆਂ ਨੂੰ ਨਆਿਂ ਲਈ ਸੰਘਰਸ਼ ਤੇਜ਼ ਕਰਨਾ ਹੀ ਪਵੇਗਾ। ਦੱਸਣਯੋਗ ਹੈ ਕ ਿਥਾਣਾ ਸਟਿੀ ਜਗਰਾਉਂ ਦੇ ਆਪੂ ਬਣੇ ਥਾਣਾਮੁਖੀ ਗੁਰੰਿਦਰ ਬੱਲ ਤੇ ਏ.ਅੈਸ.ਆਈ.ਰਾਜਵੀਰ ਨੇ ਇੱਕ ਸਾਜਸ਼ਿ ਤਹਤਿ ਮ੍ਰਤਿਕ ਕੁਲਵੰਤ ਕੌਰ ਅਤੇ ਉਸ ਦੀ ਮਾਤਾ ਸੁਰੰਿਦਰ ਕੌਰ ਨੂੰ ਅੱਧੀ ਰਾਤ ਨੂੰ ਘਰੋਂ ਜ਼ਬਰੀ ਚੁੱਕ ਕੇ ਥਾਣੇ ਲਆਿ ਕੇ ਕੁਲਵੰਤ ਕੌਰ ਨੂੰ ਤੀਜੇ ਦਰਜੇ ਦੇ ਤਸੀਹੇ ਦੰਿਦੇ ਹੋਏ ਕਰੰਟ ਵੀ ਲਗਾਇਆ ਅਤੇ ਫਰਿ ਇਸ ਅੱਤਆਿਚਾਰ ਨੂੰ ਲਕੋਣ ਲਈ ਕੁਲਵੰਤ ਕੌਰ ਦੇ ਭਰਾ ਇਕਬਾਲ ਸੰਿਘ ਅਤੇ ਭਰਜਾਈ ਮਨਪ੍ਰੀਤ ਕੌਰ ਨੂੰ ਝੂਠੇ ਕਤਲ਼ ਵੱਿਚ ਫਸਾ ਕੇ ਜੇਲ਼ ਡੱਕ ਦੱਿਤਾ ਸੀ ਜੋ ਕ ਿਦਹਾਕੇ ਬਾਦ ਬਰੀ ਹੋਏ। ਥਾਣਾ ਮੁਖੀ ਵਲੋਂ ਦੱਿਤੇ ਤਸੀਹਆਿਂ ਕਾਰਨ ਅਤੇ ਲਗਾਏ ਕਰੰਟ ਕਾਰਨ ਕੁਲਵੰਤ ਕੌਰ ਨਕਾਰਾ ਹੋ ਕੇ 15 ਸਾਲ ਮੰਜੇ ਤੇ ਪਈ ਰਹਣਿ ਤੋ ਬਾਦ ਇਨਸਾਫ਼ ਮੰਗਦੀ-ਮੰਗਦੀ 10 ਦਸੰਬਰ 2021 ਨੂੰ ਦੁਨੀਆਂ ਤੋਂ ਚਲ ਵਸੀ ਅਤੇ ਮੌਤ ਉਪਰੰਤ ਪੁਲਸਿ ਨੇ ਦੋਸ਼ੀ ਥਾਣਾਮੁਖੀ ਗੁਰੰਿਦਰ ਬੱਲ, ਏ.ਅੈਸ.ਆਈ.ਰਾਜਵੀਰ ਤੇ ਹਰਜੀਤ ਸਰਪੰਚ ਖਲਿਾਫ਼ ਉਕਤ ਧਰਾਵਾਂ ਅਧੀਨ ਮੁਕੱਦਮਾ ਤਾਂ ਦਰਜ ਕੀਤਾ ਪਰ ਅੱਜ ਤੱਕ ਗ੍ਰਫਿਤਾਰੀ ਨਹੀਂ ਕੀਤੀ ਕਉਿਂਕ ਿਦੋਸ਼ੀ ਕੁੱਝ ਪੁਲਸਿ ਅਧਕਿਾਰੀਆਂ ਤੇ ਸਆਿਸੀ ਲੀਡਰਾਂ ਦੇ ਚਹੇਤੇ ਹਨ ਜਦਕ ਿਪੀੜ੍ਹਤ ਅਨੁਸੂਚਤਿ ਜਾਤੀ ਦਾ ਆਮ ਪਰਵਿਾਰ ਹੈ। ਇੱਕ ਸਵਾਲ ਦੇ ਜਵਾਬ ਵੱਿਚ ਮੁਦਈ ਮੁਕੱਦਮਾ ਇਕਬਾਲ ਸੰਿਘ ਰਸੂਲਪੁਰ ਨੇ ਦੱਸਆਿ ਕ ਿਅੱਤਆਿਚਾਰ ਦੇ ਇਸ ਸਾਰੇ ਮਾਮਲੇ ਦੀ ਪੜਤਾਲ ਪਹਲਿਾਂ ਇੰਟੈਲੀਜ਼ੈਸ ਨੇ ਤੇ ਫਰਿ ਡੀਜੀਪੀ ਮਨੁੱਖੀ ਅਧਕਿਾਰ ਵਲੋਂ ਕੀਤੀ ਗਈ ਅਤੇ ਪੜਤਾਲੀਆ ਰਪਿੋਰਟਾਂ ਅਨੁਸਾਰ ਕੌਮੀ ਅਨੁਸੂਚਤਿ ਜਾਤੀਆਂ ਕਮਸਿ਼ਨ ਦੱਿਲੀ ਨੇ ਮੁਕੱਦਮਾ ਦਰਜ ਕਰਨ ਦੇ ਹੁਕਮ ਦੱਿਤੇ ਸਨ।
ਫੋਟੋ ਕੈਪਸ਼ਨ:-ਰੋਸ ਪ੍ਰਦਰਸਨ ਕਰਦੇ ਹੋਏ ਵੱਖ-ਵੱਖ ਜੱਥੇਬੰਦੀਆ ਦੇ ਆਗੂ।