ਮ੍ਰਿਤਕ ਬੱਚੀ ਦੇ ਪਰਿਵਾਰ ਨੂੰ ਇਨਸਾਫ, 20 ਲੱਖ ਮੁਆਵਜਾ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ

 ਪ੍ਰਧਾਨ ਰਾਠੀ ਵੱਲੋਂ ਭੁੱਖ ਹੜਤਾਲ ਸ਼ੁਰੂ

ਸੰਗਰੂਰ /ਬਰਨਾਲਾ, 01 ਦਸੰਬਰ ( ਗੁਰਸੇਵਕ ਸੋਹੀ) ਭੁੱਖ ਹੜਤਾਲ ਤੇ ਬੈਠੇ ਇੰਕਲਾਬ ਜਬਰ ਵਿਰੋਧੀ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਤੇਜ ਰਾਠੀ ਨੇ ਜਾਣਕਾਰੀ ਦਿੰਦਿਆ ਕਿਹਾ ਕਿ SCLO ਸਭਾ ਸ਼ਾਦੀਹਰੀ ਖਿਲਾਫ ਮੈਂਬਰਸ਼ਿਪ ਲੲੀ ਪਿਛਲੇ 6 ਮਹੀਨਿਆਂ ਤੋਂ ਧਰਨਾ ਚੱਲ ਰਿਹਾ ਹੈ ਅਤੇ ਉਹਨਾਂ ਵੱਲੋਂ ਐੱਸ ਡੀ ਐੱਮ ਦਫਤਰ ਦਿੜ੍ਹਬਾ ਵਿਖੇ ਸਬੰਧਿਤ ਅਫਸਰਾਂ ਨੂੰ  ਮ੍ਰਿਤਕ ਜੋਤੀ ਦੇ ਪਰਿਵਾਰ ਦੇ ਪਰਿਵਾਰ ਵੱਲੋਂ ਮੰਗ ਪੱਤਰ ਦਿੱਤਾ ਗਿਆ। ਇਨਸਾਫ ਲੈਣ ਲੲੀ ਲਗਾਏ ਗਏ ਧਰਨੇ ਦੌਰਾਨ ਬੱਚੀ ਜੋਤੀ ਕੌਰ ਪੁੱਤਰੀ ਭੋਲਾ ਸਿੰਘ ਬਿਮਾਰ ਹੋ ਗੲੀ ਸੀ। ਜੋਤੀ ਕੌਰ ਦਾ ਪਿਤਾ ਪਿਛਲੇ 6 ਮਹੀਨਿਆਂ ਤੋਂ ਧਰਨੇ ਚ ਸ਼ਾਮਲ ਹੋਣ ਕਰਕੇ ਕੰਮ ਤੇ ਨਹੀਂ ਜਾ ਸਕਿਆ ਅਤੇ ਘਰ ਚ ਗਰੀਬੀ ਹੋਣ ਕਰਕੇ ਜੋਤੀ ਕੌਰ ਦਾ ਪੂਰੀ ਤਰਾਂ ਇਲਾਜ ਨਹੀਂ ਕਰਵਾਇਆ ਜਾ ਸਕਿਆ ਜਿਸ ਕਾਰਨ 28 ਨਵੰਬਰ 2021 ਨੂੰ ਜੋਤੀ ਕੌਰ ਪੁੱਤਰੀ ਭੋਲਾ ਸਿੰਘ ਦੀ ਮੌਤ ਹੋ ਗੲੀ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਪਰ ਫੁੱਲਾਂ ਜਾਂ ਭੋਗ ਦੀ ਰਸਮ ਉਦੋਂ ਤੱਕ ਨਹੀਂ ਨਿਭਾਈ ਜਾਵੇਗੀ ਜਦੋਂ ਤੱਕ ਪਰਿਵਾਰ ਨੂੰ ਇਨਸਾਫ, 20 ਲੱਖ ਮੁਆਵਜਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਕਿਉਂਕਿ ਜੋਤੀ ਕੌਰ ਦੀ ਮੌਤ ਦੀ ਜਿੰਮੇਵਾਰ SCLO ਕਮੇਟੀ ਸ਼ਾਦੀਹਰੀ, ਪ੍ਰਸ਼ਾਸ਼ਨ ਅਤੇ ਮੌਜੂਦਾ ਸਰਕਾਰ ਹੈ। ਕਿਉਂਕਿ ਸਬੰਧਿਤ ਅਧਿਕਾਰੀਆਂ ਵੱਲੋਂ ਧਰਨਾਕਾਰੀਆਂ ਦੀ ਮੰਗ ਤੇ 1956 ਦਾ ਰਿਕਾਰਡ ਦਿੱਤਾ ਗਿਆ ਅਤੇ ਨਾ ਹੀ 11-01-2021 ਦੇ ਸਿਫਾਰਿਸ ਲੈਟਰ ਉੱਪਰ ਕਾਰਵਾੲੀ ਕੀਤੀ ਗੲੀ ਅਤੇ ਨਾਂ ਹੀ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਕੀਤੀ ਗੲੀ।
ਇਸ ਮੌਕੇ ਜਬਰ ਵਿਰੋਧੀ ਸੰਘਰਸ਼ ਕਮੇਟੀ ਦੇ ਪ੍ਰਧਾਨ ਗਰਤੇਜ ਸਿੰਘ ਰਾਠੀ, ਮੀਤ ਪ੍ਰਧਾਨ ਗੁਰਜੰਟ ਸਿੰਘ ਰਾਜੂ, ਗੁਰਵਿੰਦਰ ਸਿੰਘ, ਲਖਵਿੰਦਰ ਸਿੰਘ, ਰਾਜਵਿੰਦਰ ਸਿੰਘ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਿੱਠੂ ਸਿੰਘ, ਜਗਤਾਰ ਸਿੰਘ ਮੌਜੂਦਾ ਮੈਂਬਰ SCLO ਸਭਾ, ਲਾਡੀ ਸਿੰਘ, ਕਾਲਾ ਸਿੰਘ, ਮ੍ਰਿਤਕ ਬੱਚੀ ਦੇ ਪਿਤਾ ਭੋਲਾ ਸਿੰਘ ਮਾਤਾ ਕਿਰਨਾ ਕੌਰ ਅਤੇ ਸਮੂਹ ਧਰਨਾਕਾਰੀ ਸ਼ਾਮਲ ਸਨ।