ਦਾਨੀ ਸੱਜਣਾਂ ਨੂੰ ਕੀਤੀ ਗਈ ਸਹਿਯੋਗ ਦੀ ਪੁਰਜ਼ੋਰ ਅਪੀਲ
ਮਹਿਲ ਕਲਾਂ/ ਬਰਨਾਲਾ- (ਗੁਰਸੇਵਕ ਸੋਹੀ)- ਕਸਬਾ ਮਹਿਲ ਕਲਾਂ ਅੰਦਰ ਮਹਿਲ ਕਲਾਂ ਅੰਦਰ ਨਵੀਂ ਬਣ ਰਹੀ ਜਾਮਾ ਮਸਜਿਦ ਦਾ ਨੀਂਹ ਪੱਥਰ ਜਨਾਬ ਮੁਫ਼ਤੀ ਮੁਹੰਮਦ ਇਰਤਕਾਉੂਲ ਹਸਨ ਕਾਂਧਲਵੀ ਮੁਫਤੀ-ਏ-ਆਜ਼ਮ ਪੰਜਾਬ ਨੇ ਮਿਤੀ 12-09-2021 ਦਿਨ ਐਤਵਾਰ ਨੂੰ ਰੱਖਿਆ ਸੀ ।ਜਿਸ ਵਿਚ ਹਿੰਦੂ,ਮੁਸਲਿਮ,ਸਿੱਖ,ਈਸਾਈ ਸਾਰੇ ਧਰਮਾਂ ਦੇ ਧਾਰਮਿਕ ਆਗੂਆਂ ਵੱਲੋਂ ਰਲ ਕੇ ਸਾਂਝੇ ਤੌਰ ਤੇ ਇਸ ਮਸਜਿਦ ਦੀ ਨੀਂਹ ਰੱਖੀ ਗਈ।
ਹੁਣ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਕੰਮ ਚੱਲ ਰਿਹਾ ਹੈ। ਇਸ ਮਸਜਿਦ ਦਾ ਕੰਮ ਲੈਂਟਰ ਤੇ ਪਹੁੰਚ ਗਿਆ ਹੈ।ਇਸ ਸਮੇਂ ਇਕੱਤਰ ਹੋਏ ਮਸਜਿਦ ਇਮਾਮ ਹਾਫ਼ਿਜ਼ ਤਾਰਿਕ ਅਹਿਮਦ, ਡਾ ਮਿੱਠੂ ਮੁਹੰਮਦ,ਫਿਰੋਜ ਖ਼ਾਨ ,ਮੁਹੰਮਦ ਅਕਬਰ ਮੁਹੰਮਦ ਸਲੀਮ, ਮੁਹੰਮਦ ਅਰਸ਼ਦ, ਮੁਹੰਮਦ ਲਤੀਫ਼, ਮੁਹੰਮਦ ਨਜ਼ੀਰ, ਮੁਹੰਮਦ ਅਕਬਰ, ਦਿਲਵਰ ਹੁਸੈਨ,ਬੂਟਾ ਖ਼ਾਨ ,ਮੁਹੰਮਦ ਦਿਲਸ਼ਾਦ, ਵਕੀਲ ਖ਼ਾਨ, ਸਮਾਜ ਸੇਵੀ ਸਰਬਜੀਤ ਸਿੰਘ ਸੰਭੂ, ਪ੍ਰੇਮ ਕੁਮਾਰ ਪਾਸੀ ,ਸੁਰਿੰਦਰ ਕੁਮਾਰ ਕਾਲਾ , ਗੁਰਵਿੰਦਰ ਸਿੰਘ, ਦਰਸ਼ਨ ਸਿੰਘ ਆਦਿ ਨੇ ਸਾਂਝੇ ਤੌਰ ਤੇ ਦੇਸ਼ ਵਿਦੇਸ਼ ਵਿਚ ਵਸਦੀ ਸਮੂਹ ਸਾਧ-ਸੰਗਤ ਅਤੇ ਦਾਨੀ ਸੱਜਣਾਂ ਤੋਂ ਵੱਡੇ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਇਸ ਬਣ ਰਹੇ ਸਾਂਝੇ ਰੱਬ ਘਰ (ਗੁਰੂ ਘਰ) ਲਈ ਦਾਨ ਦਿੱਤਾ ਜਾਵੇ ਤਾਂ ਜੋ ਲੈਂਟਰ ਅਤੇ ਉਸਾਰੀ ਦਾ ਕੰਮ ਨੇਪਰੇ ਚਾੜ੍ਹਿਆ ਜਾ ਸਕੇ। ਦਾਨੀ ਸੱਜਣਾਂ ਦੀ ਸਹੂਲਤ ਲਈ ਇਸ ਸਮੇਂ ਉਨ੍ਹਾਂ ਨੇ ਬੈਂਕ ਅਕਾਊਂਟ ਅਤੇ ਫੋਨ ਨੰਬਰ ਜਾਰੀ ਕੀਤਾ ਹੈ ਜੋ ਕਿ ਬੈਂਕ ਆਫ ਇੰਡੀਆ ਦਾ ਅਕਾਊਂਟ ਨੰਬਰ 658110110003544 ਅਤੇ IFSC ਨੰਬਰ BKID0006581 ਅਤੇ ਫੋਨ ਨੰਬਰ 95925-10143 ਅਤੇ 95927-75185 ਹਨ ।