You are here

ਯੁ.ਕੇ.

ਲੰਡਨ ਦੇ ਗਾਰੇਸ ਇਲਾਕੇ ਚ ਕੰਟੇਨਰ ਵਿਚੋਂ 39 ਲਾਸ਼ਾਂ ਮਿਲੀਆਂ

ਗਾਰੇਸ/ਲੰਡਨ,ਅਕਤੂਬਰ 2019-(ਏਜੰਸੀ ) -
ਬਰਤਾਨੀਆ ਵਿਚ ਬੁੱਧਵਾਰ ਨੂੰ ਲੰਡਨ ਨੇੜੇ ਬੁਲਗਾਰੀਆ ਤੋਂ ਆ ਰਹੇ ਇੱਕ ਟਰੱਕ ਦੇ ਕੰਟੇਨਰ ਵਿਚੋਂ 39 ਲਾਸ਼ਾਂ ਮਿਲੀਆਂ ਹਨ। ਯੂਕੇ ਪੁਲੀਸ ਨੇ ਦੱਸਿਆ ਕਿ ਸ਼ੱਕ ਦੇ ਆਧਾਰ ’ਤੇ ਟਰੱਕ ਦੇ 25 ਸਾਲਾ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਮੂਲ ਰੂਪ ਵਿਚ ਉੱਤਰੀ ਆਇਰਲੈਂਡ ਦਾ ਵਾਸੀ ਹੈ। ਇਹ ਲਾਸ਼ਾਂ ਉਸ ਦੇ ਟਰੱਕ ਵਿਚੋਂ ਦੱਖਣ-ਪੂਰਬੀ ਇੰਗਲੈਂਡ ਦੇ ਐਸੈਕਸ ਇਲਾਕੇ ਵਿਚ ਮਿਲੀਆਂ।
ਐਸੈਕਸ ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਗਾਰੇਸ ਦੇ ਈਸਟਰਨ ਐਵੇਨਿਊ ’ਚ ਸਥਿਤ ਵਾਟਰਗਲੇਡ ਇੰਡਸਟਰੀਅਲ ਪਾਰਕ ਤੋਂ ਸਥਾਨਕ ਐਂਬੂਲੈਂਸ ਤੋਂ ਕਾਲ ਆਈ ਸੀ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਅਨੁਸਾਰ ਮ੍ਰਿਤਕਾਂ ਵਿਚ ਛੋਟੀ ਉਮਰ ਦੇ ਇੱਕ ਨੌਜਵਾਨ ਸਮੇਤ 38 ਵਿਅਕਤੀ ਸ਼ਾਮਲ ਹਨ। ਇਹ ਟਰੱਕ ਸ਼ਨਿਚਰਵਾਰ ਨੂੰ ਹੋਲੀਹੈੱਡ ਰਾਹੀਂ ਦੇਸ਼ ’ਚ ਦਾਖਲ ਹੋਇਆ ਸੀ। ਜ਼ਿਕਰਯੋਗ ਹੈ ਕਿ ਆਇਰਲੈਂਡ ਤੋਂ ਬਰਤਾਨੀਆ ਵਿਚ ਦਾਖਲ ਹੋਣ ਵਾਲੀਆਂ ਕਿਸ਼ਤੀਆਂ ਲਈ ਵੇਲਜ਼ ਦੇ ਉੱਤਰਪੱਛਮੀ ਕਿਨਾਰੇ ’ਤੇ ਸਥਿਤ ਹੋਲੀਹੈੱਡ ਮੁੱਖ ਬੰਦਰਗਾਹ ਹੈ।
ਚੀਫ ਸੁਪਰਡੈਂਟ ਐਂਡਰੀਊ ਮੈਰੀਨਰ ਨੇ ਕਿਹਾ ਕਿ ਇਹ ਇੱਕ ਦੁਖਦ ਘਟਨਾ ਹੈ, ਜਿਸ ਵਿਚ ਵੱਡੀ ਗਿਣਤੀ ਜਾਨਾਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਹਾਲਾਂਕਿ ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਇਸ ਪ੍ਰਕਿਰਿਆ ਵਿਚ ਲੰਮਾ ਸਮਾਂ ਲੱਗ ਸਕਦਾ ਹੈ।

Faisal Rashid MP writes to Health Secretary urging investment in a new Warrington Hospital

London,October 2019-(Amanjit Singh Khaira)-  Faisal Rashid, MP for Warrington South, has written to Secretary of State for Health and Social Care Matt Hancock to make the case for a new, all-purpose hospital in his constituency. Faisal’s letter follows his criticism of the Government’s misleading hospital funding pledges after it emerged that funding was only to be made available to reconfigure six existing hospitals. The Prime Minister had previously claimed he intended to build “40 new hospitals”.   

The six hospital projects to be completed are at Whipps Cross Hospital in north-east London; Epsom and St Helier Trust in Surrey; West Hertfordshire Trust; Princess Alexandra Hospital Trust in Harlow, Essex; University Hospitals of Leicester Trust; and Leeds Teaching Hospitals Trust. None of these proposed investments will benefit NHS patients in North-West England.

Parts of the Warrington Hospital site are more than 100 years old and essential maintenance of the building costs around £2 million a year, a huge challenge to run an efficient and effective hospital facility.

As Chair of the All-Party Parliamentary Group on Healthcare Infrastructure, Faisal has led demands for a new, state of the art hospital to be built in the town. Warrington’s growing population requires a local hospital facility that can cater to the full spectrum of patients’ needs, including comprehensive A&E services.

Faisal Rashid, MP for Warrington South, said:

Parts of the Warrington Hospital site in my constituency are more than 100 years old and built to meet the needs of a far smaller population in different times. Just attempting to keep on top of essential maintenance of the building costs around £2 million a year – a huge challenge to run an efficient and effective hospital facility. I am sure that the NHS staff working hard to service these facilities find the Prime Minister’s misleading claims as cynical and unhelpful as I do.

“I have asked the Secretary of State if he has any plans to invest in a new facility in our town. A Government with a long-term plan for the NHS would invest in a new, all-purpose hospital facility in Warrington. Warrington and Halton Hospitals Foundation Trust would need to spend £20M over the next ten years just to keep abreast of necessary and urgent maintenance.

I will continue to fight for a new, fit for purpose hospital for our town and await the Minister’s response.”

ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੂੰ ਮਾਨਚੈਸਟਰ ਵਿਖੇ ਜੀ ਆਇਆ ਨੂੰ

ਮਾਨਚੈਸਟਰ, ਅਕਤੂਬਰ 2019-(ਗਿਆਨੀ ਰਵਿਦਾਰਪਾਲ ਸਿੰਘ)-

ਪਿਛਲੇ ਕਈ ਦਿਨਾਂ ਤੋਂ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੇ ਮੈਨੇਜਰ ਸ ਜਸਵਿੰਦਰ ਸਿੰਘ ਦੀਨਪੁਰ ਇੰਗਲੈਡ ਦੀ ਫੇਰੀ ਤੇ ਹਨ।ਚਾਹੇ ਓਹਨਾ ਦੀ ਇਹ ਇੰਗਲੈਡ ਫੇਰੀ ਪਰਿਵਾਰਕ ਹੈ ਪਰ ਫਿਰ ਵੀ ਅੱਜ ਉਹ ਆਪਣੇ ਨਜਦੀਕੀ ਸਾਥੀ ਜਥੇਦਾਰ ਅਮਨਜੀਤ ਸਿੰਘ ਖਹਿਰਾ ਅਤੇ ਗਿਆਨੀ ਅਮਰੀਕ ਸਿੰਘ ਰਾਠੌਰ ਨੂੰ ਮਿਲਣ ਮਾਨਚੈਸਟਰ ਪਹੁੰਚੇ ਜਿਥੇ ਇਹਨਾਂ ਨੂੰ ਜਨ ਸਕਤੀ ਨਿਊਜ ਦੀ ਪੂਰੀ ਟੀਮ ਵਲੋਂ ਜੀ ਆਇਆ ਆਖਿਆ ਗਿਆ।ਉਸ ਸਮੇ ਜਨ ਸ਼ਕਤੀ ਨਿਊਜ ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਸ ਜਸਵਿੰਦਰ ਸਿੰਘ ਜੀ ਨੇ ਦਰਬਾਰ ਸਾਹਿਬ ਵਿੱਚ ਦਰਸ਼ਨਾਂ ਲਈ ਵਿਦੇਸ਼ਾਂ ਤੋਂ ਪਹੁੰਚ ਦੀਆਂ ਸੰਗਤਾਂ ਨੂੰ ਆ ਰਹੀਆਂ ਮੁਸ਼ਕਲਾਂ ਵੱਲ ਬਹੁਤ ਹੀ ਜੁਮੇਵਾਰੀ ਦਾ ਅਹਿਸਾਸ ਕਰਦਿਆਂ ਇਹਨਾਂ ਦੇ ਜਲਦ ਹੀ ਸਹੀ ਹੱਲ ਲੱਭ ਕੇ ਠੀਕ ਕਰਨ ਦਾ ਭਰੋਸਾ ਦਿੱਤਾ।

 (ਜਾਣਕਾਰੀ ਲਈ ਦੱਸ ਦੇਈਏ ਕੇ ਵਦੇਸੀ ਸਿੱਖਾਂ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਸਮੇ ਰਾਤ ਦੀ ਰਿਹਾਇਸ਼ ਦੇ ਲਈ ਆ ਰਹਿਆ ਦਿੱਕਤਾਂ ਜੋ ਕੇ ਤਕਰੀਬ ਹਰ ਸਿੱਖ ਦੀ ਅਵਾਜ ਹੈ,ਸ਼੍ਰੀ ਦਰਬਾਰ ਸਾਹਿਬ ਅੰਦਰ ਨਤਮਸਤਕ ਹੋਣ ਲਈ ਜਾਣ ਸਮੇਂ ਕੜਾਹ ਪ੍ਰਸਾਦ ਨੂੰ ਹੱਥਾਂ ਵਿੱਚ ਲੈਕੇ ਜਾਣਾ ਜੋ ਕੇ ਬਹੁਤ ਕਠਨ ਹੁੰਦਾ ਹੈ )

ਜਸਵਿੰਦਰ ਸਿੰਘ ਜੀ ਨੇ ਅੱਗੇ ਸੰਗਤਾਂ ਦੀ ਜਾਣਕਾਰੀ ਲਈ ਦੱਸਿਆ ਕਿ ਜੋ ਅਗੇ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ 2 ਘੰਟੇ 30 ਮਿੰਟ ਦਾ ਸਮਾਂ ਲਗਦਾ ਸੀ ਹੁਣ ਉਹ ਤਕਰੀਬਨ 1 ਘੰਟਾ 30 ਮਿੰਟ ਵਿੱਚ ਹੋ ਜਾਂਦਾ ਹੈ।ਇਸ ਲਈ ਵੀ ਆਈ ਪੀ ਰਸਤਾ ਬਿਲਕੁਲ ਬੰਦ ਕਰ ਦਿਤਾ ਗਿਆ ਹੈ ਜੋ ਬਹੁਤ ਹੀ ਸਾਰ ਗਾਰ ਸਿੱਧ ਹੋਇਆ ਹੈ।ਇਸ ਤਰਾਂ ਦੂਜੈ ਪ੍ਰਬੰਧ ਵੀ ਜਲਦ ਕਰ ਲਏ ਜਾਣਗੇ।ਉਸ ਸਮੇ ਓਹਨਾ ਵਦੇਸੀਂ ਵਸਦੇ ਸਿੱਖਾਂ ਨੂੰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸੁਨੇਹਾ ਆਪਣੇ ਹਿਰਦੇ ਅੰਦਰ ਵਸਾਉਣ ਲਈ ਆਖਿਆ। ਉਸ ਸਮੇ ਗਿਆਨੀ ਅਮਰੀਕ ਸਿੰਘ ਰਾਠੌਰ ਸਹਾਇਕ ਐਡੀਟਰ ਜਨ ਸਕਤੀ ਨਿਊਜ ਅਤੇ ਸ ਸੰਤੋਖ ਸਿੰਘ ਸਿੱਧੂ ਨੇ ਜਨ ਸਕਤੀ ਦੀ ਟੀਮ ਵਲੋਂ ਮੈਨੇਜਰ ਸਾਹਿਬ ਨੂੰ ਜੀ ਆਇਆ ਆਖਿਆ ਅਤੇ ਮਾਣ ਸਨਮਾਨ ਕੀਤਾ।

Faisal Rashid MP urges Government to launch investigation into working conditions at Amazon

London,October 2019-(Amanjit Singh Khaira)- 

Faisal Rashid, MP for Warrington South, has asked the Secretary of State for Business Energy and Industrial Strategy to launch an investigation into shocking reports of workplace rights being violated at Amazon. Faisal’s intervention was based on reports that emerged on 20th October, which claimed that exhausted staff at an Amazon warehouse in Tilbury, Essex regularly fall asleep in the toilets, have been punished for trying to form a union and get reported for taking breaks longer than ten minutes. Workers even reported a pregnant woman who fell ill being refused an ambulance by warehouse management.

According to figures from Reporting of Injuries, Diseases and Dangerous Occurrences Regulations, almost 50 serious injuries – including broken bones – have been suffered by Amazon workers at its Tilbury warehouse in the past two years.

In January 2019, Amazon become the world's most valuable listed company at $797bn (£634bn). With an estimated fortune of $131bn (£99bn), Amazon founder Jeff Bezos is the wealthiest man in modern history.

Faisal Rashid, MP for Warrington South, said:

“This week shocking reports emerged about dire workplace conditions at Amazon. Reports of workers falling asleep in staff toilets due to exhaustion and some employees being refused professional medical treatment are appalling. It is worth remembering that Amazon is the most valuable public company in the world and its owner, Jeff Bezos, the richest man on the planet.

“These exploited workers desperately need a union. Yet workers at Amazon have had their shift patterns interrupted just prevent them from talking to union officials on the way in to work. I asked the Minister to launch an investigation into workplace conditions at Amazon but as is so often the case, my question was dodged, and no commitments were given.

“With in-work poverty on the rise and zero-hours contracts becoming commonplace, the role of trade unions has never been more critical. Your rights at work are not safe under this Government. A Labour government will empower workers and their trade unions – because we are stronger when we stand together.”

ਬੌਰਿਸ ਜੌਹਨਸਨ ਨੇ ਬ੍ਰੈਗਜ਼ਿਟ ਦੇਰੀ ਲਈ ਬਿਨਾਂ ਹਸਤਾਖਰਾਂ ਤੋਂ ਯੂਰਪੀ ਸੰਘ ਨੂੰ ਭੇਜਿਆ ਪੱਤਰ

ਲੰਡਨ, ਅਕਤੂਬਰ 2019-(ਗਿਆਨੀ ਰਵਿਦਾਰਪਾਲ ਸਿੰਘ)-

 ਬ੍ਰੈਗਜ਼ਿਟ ਦਾ ਰੇੜਕਾ ਦਿਨੋਂ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ।  ਬਰਤਾਨਵੀ ਸੰਸਦ 'ਚ ਗੱਲ ਕਿਸੇ ਕੰਡੇ ਨਾ ਲੱਗਣ ਤੋਂ ਬਾਅਦ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਯੂਰਪੀ ਸੰਘ ਨੂੰ ਇਕ ਪੱਤਰ ਲਿਖ ਕੇ ਬ੍ਰੈਗਜ਼ਿਟ 'ਚ ਦੇਰੀ ਕਰਨ ਨੂੰ ਕਿਹਾ ਹੈ, ਪਰ ਇਸ ਪੱਤਰ 'ਤੇ ਪ੍ਰਧਾਨ ਮੰਤਰੀ ਨੇ ਦਸਤਖ਼ਤ ਨਹੀਂ ਕੀਤੇ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇਹ ਪੱਤਰ ਉਨ੍ਹਾਂ ਦਾ ਨਹੀਂ ਹੈ ਇਹ ਪੱਤਰ ਸੰਸਦ ਦਾ ਹੈ। ਪ੍ਰਧਾਨ ਮੰਤਰੀ ਨੇ ਇਕ ਦੂਜਾ ਪੱਤਰ ਆਪਣੇ ਦਸਤਖ਼ਤਾਂ ਹੇਠ ਵੀ ਲਿਖਿਆ ਹੈ, ਜਿਸ 'ਚ ਕਿਹਾ ਹੈ ਕਿ ਉਹ ਸੋਚਦੇ ਹਨ ਕਿ ਬ੍ਰੈਗਜ਼ਿਟ 'ਚ ਦੇਰੀ ਵੱਡੀ ਗਲਤੀ ਹੋਵੇਗੀ। ਵਿਦੇਸ਼ ਮੰਤਰੀ ਡੌਮਨਿਕ ਰਾਬ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਸ਼ੱਕ ਨੂੰ ਗਲਤ ਸਾਬਤ ਕਰਕੇ ਨਵੀਂ ਡੀਲ ਕੀਤੀ ਹੈ, ਉਨ੍ਹਾਂ ਨੂੰ ਅਜੇ ਵੀ ਭਰੋਸਾ ਹੈ ਕਿ ਹੈਲੋਵਨ ਮੌਕੇ ਬ੍ਰੈਗਜ਼ਿਟ ਹੋ ਸਕਦਾ ਹੈ, ਮਾਈਕਲ ਗੌਵ ਨੇ ਕਿਹਾ ਹੈ ਕਿ ਸਰਕਾਰ ਕੋਲ 31 ਅਕਤੂਬਰ ਨੂੰ ਵੱਖ ਹੋਣ ਦੀ ਯੋਗਤਾ ਹੈ। ਯੂਰਪੀ ਕੌਸਲ ਦੇ ਪ੍ਰਧਾਨ ਡੋਨਲਡ ਟਸਕ ਨੇ ਵੀ ਪੁਸ਼ਟੀ ਕੀਤੀ ਹੈ ਕਿ ਯੂ. ਕੇ. ਦਾ ਬ੍ਰੈਗਜ਼ਿਟ ਦੇਰੀ ਲਈ ਪੱਤਰ ਮਿਲ ਗਿਆ ਹੈ। ਜਿਸ ਬਾਰੇ ਯੂਰਪੀ ਸੰਘ ਦੇ ਲੀਡਰਾਂ ਨਾਲ ਗੱਲ-ਬਾਤ ਕਰ ਰਹੇ ਹਨ। ਬੌਰਿਸ ਜੌਹਨਸਨ ਨੇ ਉਕਤ ਲੀਡਰਾਂ ਤੇ ਸ੍ਰੀ ਟਸਕ ਨੂੰ ਵੀ ਦੱਸ ਚੁੱਕੇ ਹਨ ਕਿ ਇਹ ਸੰਸਦ ਦਾ ਪੱਤਰ ਹੈ ਮੇਰਾ ਨਹੀਂ। ਇਨ੍ਹਾਂ ਪੱਤਰ ਤੋਂ ਬਾਅਦ ਸਥਿਤੀ ਹੋਰ ਵੀ ਪੇਚੀਦਾ ਤੇ ਭੰਬਲਭੂਸੇ ਵਾਲੀ ਹੋ ਗਈ ਹੈ। ਇਹਨਾਂ ਪੱਤਰਾਂ ਨਾਲ ਬੌਰਿਸ ਜੋਨਸਨ ਆਪਣੇ ਵਿਚਾਰਾਂ ਉਪਰ ਅੜੇ ਨਜਰ ਆ ਰਹੇ ਹਨ।ਬਾਕੀ ਸਮਾਂ ਦੱਸੇ ਗਾ ਕੇ ਕਿ ਕਰਬਟ ਲੈਂਦਾ ਹੈ।

ਪਰਮਿਆ ਲੀਗ ਫ਼ੁਟਬਾਲ ਇਸ ਹਫਤੇ ਦੇ ਰਜਲਟਸ

ਕਿਸਟਲ ਪੈਲਸ ਨੇ ਮਾਨਚੈਸਟਰ ਸਿਟੀ ਤੋਂ  0-2 ਨਾਲ ਹਾਰ ਖਾਦੀ। ਮਾਨਚੈਸਟਰ ਸਿਟੀ ਨੇ ਆਪਣੀ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ 

ਮਾਨਚੈਸਟਰ,ਅਕਤੂਬਰ 2019 -(ਅਮਨਜੀਤ ਸਿੰਘ ਖਹਿਰਾ)-

ਮਾਨਚੈਸਟਰ ਯੂਨਾਈਟਡ ਅਤੇ ਲਿਵਰਪੂਲ ਵਿੱਚ ਅੱਜ ਦਾ ਮੈਚ 1-1 ਨਾਲ ਬਰਾਬਰ ਰਿਹਾ ਅਤੇ ਮਾਨਚੈਸਟਰ ਯੂਨਾਈਟਡ ਨੇ ਲਿਵਰਪੂਲ ਨੂੰ ਪ੍ਰੀਮੀਅਰ ਲੀਗ ਦੇ 9 ਮੇ ਮੈਚ ਵਿਚ ਡਰਾ ਕਰਕੇ ਕੇ ਲਗਾਤਾਰ ਜਿਤਾ ਦਾ ਸਿਲਸਿਲਾ ਰੋਕਿਆ । ਜਾਣਕਾਰੀ ਲਈ ਪਿਛਲੇ ਅੱਠ ਮੈਚ ਲਿਵਰਪੂਲ ਲਗਾਤਾਰ ਜਿੱਤ ਦਾ ਆ ਰਿਹਾ ਸੀ।

ਇਸ ਹਫਤੇ ਖੇਡ ਗਏ ਹੋਰ ਮੈਚ ਵਿੱਚ ਇਵਟਨ ਨੇ ਵੈਸਟ ਹੈਮ ਯੂਨਾਈਟਡ 2-0 ਨਾਲ ਹਰਾਇਆ ।ਅਸਟਨ ਵਿਲਾ ਨੇ ਬ੍ਰਾਇਟਨ ਨੂੰ 2-1 ਨਾਲ ਹਰਾਇਆ। ਚਲਸੀ ਨੇ ਨਿਉਜਕਾਰਸਲ ਨੂੰ 1-0 ਨਾਲ ਹਰਾਇਆ। ਲਿਸਟਰ ਸਿਟੀ ਨੇ ਬਰਨਲੀ ਨੂੰ 2-1 ਨਾਲ ਹਰਾਇਆ।

 ਟੋਟਨਮ ਅਤੇ ਵਟਫੋਰਡ ਵਿਚ ਮੈਚ 1-1 ਨਾਲ ਬਰਾਬਰ ਰਿਹਾ । ਬੋਰਨਮਾਉਂਥ ਅਤੇ ਨੋਰਿਚ ਸਿਟੀ ਵਿਚ ਮੈਚ 0-0 ਨਾਲ ਬਰਾਬਰ ਰਿਹਾ। ਵੁਲਵਰਹੈਂਪਟਨ ਅਤੇ ਸਾਊਥਹਮਪਟਨ ਵਿਚ ਮੈਚ 1-1 ਨਾਲ ਬਰਾਬਰ ਰਿਹਾ।

ਅਰਸਨਲ ਅਤੇ ਸੈਹਫਿਲਡ ਯੂਨੀਏਟਡ ਦਾ ਮੈਚ ਕੱਲ ਸੋਮਵਾਰ ਨੂੰ ਖੇਡਿਆ ਜਾਵੇਗਾ।

ਐਤਵਾਰ 20 ਅਕਤੂਬਰ  ਦੇ 7 ਵਜੇ ਸ਼ਾਮ ਮੁਤਾਬਕ ਪ੍ਰੀਮਿਅਰ ਟੇਬਲ ਇਸ ਪ੍ਰਕਾਰ ਸੀ ।

======ਟੀਮ========= ਮੈਚ =ਗੋਲ ਡਿਫਰਨਸ = ਪੁਆਇੰਟ
1.ਲਿਵਰਪੂਲ===========9====14=========25

2.ਮਾਨਚੈਸਟਰ ਸਿਟੀ======9====20=========19
3.ਲਿਸਟਰ ਸਿਟੀ=========9====08=========17  

4. ਚਲਸੀ=============9====05=========17                   

5.ਅਰਸਨਲ===========8====02=========15

6.ਕ੍ਰਿਸਟਲ ਪੈਲਸ========9====-2=========14

7.ਟੋਟਨਹਮ============9====02========12

8.ਬਰਨਲੀ============9====01=========12

9.ਬੋਰਨਮੌਥ===========9====00========12

10.ਵੈਸਟ ਹੈਮ==========9====00=========12

11.ਅਸਟਨ ਵਿਲਾ========9====02========11

12.ਵੁਲਵਰਹੈਂਪਟਨ=======9====00=========11

13.ਮਾਨਚੈਸਟਰ ਯੂਨਾਈਟਡ=9====01=========10

14.ਬ੍ਰਾਇਟਨ===========8====-02========09

15.ਸੈਫੀਲਡ ਯੂਨਾਈਟਡ====8====00=========09

16.ਇਵਟਨ===========9====-5=========10

17.ਸਾਊਥਹੈਪਟਨ=======8====-07========07

18.ਨਿਉਕਾਰਸਲ========9====-9========08

19.ਨੋਰਿਚ ਸਿਟੀ========9====-11========07

20.ਵਟਫੋਰਡ=========9====-16========04

ਰਾਏਪੁਰ ਦੇ ਪਾਰਟੀ ਛੱਡਣ ਨਾਲ ਸੁਖਬੀਰ ਦੀ ਕਾਰਗੁਜ਼ਾਰੀ ’ਤੇ ਸਵਾਲ ਉੱਠੇ

ਮਾਨਚੈਸਟਰ,ਅਕਤੂਬਰ 2019-(ਗਿਆਨੀ ਅਮਰੀਕ ਸਿੰਘ ਰਾਠੌਰ)- 

ਐਮਰਜੈਂਸੀ ਅਤੇ ਧਰਮਯੁੱਧ ਮੋਰਚੇ ’ਚ ਜਾਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਰਾਏਪੁਰ ਦੇ ਕਾਂਗਰਸ ’ਚ ਜਾਣ ਨਾਲ ਇਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਾਰਜਸ਼ੈਲੀ ’ਤੇ ਸਵਾਲ ਖੜ੍ਹੇ ਹੋ ਗਏ ਹਨ। ਪਰਮਜੀਤ ਸਿੰਘ ਰਾਏਪੁਰ ਦਾ ਭਤੀਜਾ ਤਨਮਨਜੀਤ ਸਿੰਘ ਢੇਸੀ ਇੰਗਲੈਂਡ ਵਿਚ ਪਹਿਲਾ ਪਗੜੀਧਾਰੀ ਮੈਂਬਰ ਪਾਰਲੀਮੈਂਟ ਹੈ। ਤਨਮਨਜੀਤ ਸਿੰਘ ਦੇ ਪਿਤਾ ਜਸਪਾਲ ਸਿੰਘ ਢੇਸੀ ਇੰਗਲੈਂਡ ਵਿਚ ਗੁਰੂ ਨਾਨਕ ਦਰਬਾਰ ਗੁਰਦੁਆਰਾ ਗ੍ਰੇਵਜ਼ੈਂਡ ਦੇ ਲੰਮਾ ਸਮਾਂ ਪ੍ਰਧਾਨ ਰਹੇ ਹਨ। ਢੇਸੀ ਪਰਿਵਾਰ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਇਕੋ ਗੱਲ ਹੀ ਅੰਦਰੋ ਅੰਦਰੀ ਖਾ ਗਈ। ਜਦੋਂ ਜ਼ਮੀਨ ਦੇ ਝਗੜੇ ਨੂੰ ਲੈ ਕੇ ਪਰਮਜੀਤ ਸਿੰਘ ਰਾਏਪੁਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਗਏ ਸਨ ਕਿ ਉਨ੍ਹਾਂ ਦਾ ਅਕਾਲੀ ਆਗੂ ਸਰਬਜੀਤ ਮੱਕੜ ਨਾਲ ਜਿਹੜੇ ਪਲਾਟ ਦਾ ਰੌਲਾ ਹੈ ਉਸ ਨੂੰ ਹੱਲ ਕਰਵਾ ਦਿੱਤਾ ਜਾਵੇ। ਉਨ੍ਹਾਂ ਨੂੰ ਉਦੋਂ ਸਦਮਾ ਲੱਗਾ ਜਦੋਂ ਸੁਖਬੀਰ ਨੇ ਇਹ ਆਖ ਦਿੱਤਾ ਕਿ, ‘ਉਹ ਕਿਹੜਾ ਪਟਵਾਰੀ ਲੱਗਾ ਹੈ ਜਿਹੜਾ ਤੁਹਾਡੀ ਜ਼ਮੀਨ ਦਾ ਮਸਲਾ ਹੱਲ ਕਰਵਾਉਂਦਾ ਫਿਰੇ।’ ਸ੍ਰੀ ਰਾਏਪੁਰ ਨੇ ਦੱਸਿਆ ਕਿ ਸੁਖਬੀਰ ਨੂੰ ਅਜਿਹੀ ਭਾਸ਼ਾ ਨਹੀਂ ਵਰਤਣੀ ਚਾਹੀਦੀ ਸੀ। ਉਨ੍ਹਾਂ ਦੱਸਿਆ ਕਿ ਇੰਗਲੈਂਡ ਦੀ ਤਾਜ਼ਾ ਫੇਰੀ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਸਿੱਖਾਂ ਦੇ ਮਨ ਵਿਚ ਬਾਦਲਾਂ ਪ੍ਰਤੀ ਬਹੁਤ ਜ਼ਿਆਦਾ ਗੁੱਸਾ ਹੈ ਕਿ ਉਨ੍ਹਾਂ ਨੇ ਬੇਅਦਬੀ ਕਰਵਾਉਣ ਵਾਲੇ ਡੇਰਾ ਸਿਰਸਾ ਦੇ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਦਿਵਾਈ।

ਬ੍ਰੈਗਜ਼ਿਟ ’ਚ ਦੇਰੀ ਲਈ ਬਰਤਾਨਵੀ ਸੰਸਦ ਮੈਂਬਰਾਂ ਨੇ ਪਾਈ ਵੋਟ

ਲੰਡਨ,ਅਕਤੂਬਰ 2019-(ਗਿਆਨੀ ਰਵਿਦਾਰਪਾਲ ਸਿੰਘ)- 

ਬਰਤਾਨਵੀ ਸੰਸਦ ਦੇ ਪਿਛਲੇ 37 ਸਾਲ ਵਿੱਚ ਇਹ ਪਹਿਲੀ ਵਾਰ ਵਾਪਰਿਆ ਹੈ ਕਿ ਸੰਸਦ ਮੈਬਰਾਂ ਨੇ ਪ੍ਰਧਾਨ ਮੰਤਰੀ ਵੱਲੋਂ ਪੇਸ਼ ਕੀਤੇ ਬ੍ਰੈਗਜ਼ਿਟ ਸਮਝੌਤੇ ਵਿੱਚ ਦੇਰੀ ਕਰਨ ਲਈ ਪੇਸ਼ ਇੱਕ ਮਤੇ ਦੇ ਹੱਕ ਵਿੱਚ ਵੋਟ ਪਾਈ ਹੈ ਅਤੇ ਇਸ ਨਾਲ ਯੂਰਪੀ ਯੂਨੀਅਨ ਤੋਂ ਵੱਖ ਹੋਣ ਦਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦਾ ਸਮਝੌਤਾ ਲਮਕ ਗਿਆ ਹੈ। ਇਸ ਮਤੇ ਦੇ ਹੱਕ ਵਿੱਚ 322 ਵੋਟਾਂ ਅਤੇ ਵਿਰੋਧ ਵਿੱਚ 306 ਵੋਟਾਂ ਪਈਆਂ ਹਨ। ਅੱਜ ਸੰਸਦ ਦੇ ਬੁਲਾਏ ਵਿਸ਼ੇਸ਼ ਸੈਸ਼ਨ ਦੀ ਅਹਿਮੀਅਤ ਦੇਖਦਿਆਂ ਇਸ ਨੂੰ ‘ਸੁਪਰ ਸੈਟਰਡੇ’ ਐਲਾਨਿਆ ਗਿਆ ਸੀ। ਇਹ ਸੋਧ ਮਤਾ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਓਲੀਵਰ ਲੇਟਵਿਨ ਨੇ ਪੇਸ਼ ਕੀਤਾ ਸੀ। ਇਸ ਵਿੱਚ ਮੰਗ ਕੀਤੀ ਗਈ ਹੈ ਕਿ ਸੰਸਦ ਜਦੋਂ 31 ਅਕਤੂਬਰ ਤੱਕ ਨਵੇਂ ਬ੍ਰੈਗਜ਼ਿਟ ਸਮਝੌਤੇ ਨੂੰ ਨਹੀਂ ਦੇਖ ਲੈਂਦੀ ਉਦੋਂ ਤੱਕ ਇਸ ਲਈ ਵੋਟ ਨਾ ਪਾਈ ਜਾਵੇ। ਇਸ ਅਹਿਮ ਸੋਧ ਦਾ ਮਤਲਬ ਇਹ ਹੈ ਕਿ ਬਰਤਾਨਵੀ ਪ੍ਰਧਾਨ ਮੰਤਰੀ ਸੰਸਦ ਮੈਂਬਰਾਂ ਵੱਲੋਂ ਪਹਿਲਾਂ ਪਾਸ ਕੀਤੇ ਐਕਟ ਨੂੰ ਮੰਨਣ ਦਾ ਪਾਬੰਦ ਹੋਵੇਗਾ। ਇਸ ਮਤੇ ਰਾਹੀਂ ਸ਼ਨਿਚਰਵਾਰ ਅੱਧੀ ਰਾਤ ਨੂੰ ਲਿਖਤੀ ਤੌਰ ਉੱਤੇ ਯੂਰਪੀ ਯੂਨੀਅਨ ਨੂੰ ਸੂਚਿਤ ਕੀਤਾ ਜਾਵੇਗਾ ਕਿ ਉਹ ਬ੍ਰੈਗਜ਼ਿਟ ਨੂੰ 31 ਅਕਤੂਬਰ ਤੱਕ ਅੱਗੇ ਪਾਉਣ ਦੇ ਇਛੁੱਕ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜੌਹਨਸਨ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਕਿਹਾ ਸੀ ਕਿ ਉਹ ਕਾਨੂੰਨ ਦੇ ਪਾਬੰਦ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸੰਸਦ ਵਿੱਚ ਸ਼ਨਿਚਰਵਾਰ ਨੂੰ ਪਈਆਂ ਵੋਟਾਂ ਤੋਂ ਤੁਰੰਤ ਬਾਅਦ ਕਿਹਾ ਕਿ ਉਹ ਬ੍ਰੈਗਜ਼ਿਟ ਸਮਝੌਤੇ ਨੂੰ ਅਕਤੂਬਰ ਤੋਂ ਅੱਗੇ ਲੈ ਕੇ ਜਾਣ ਦੇ ਇਛੁੱਕ ਨਹੀਂ ਹਨ। ਬਰਤਾਨੀਆ 31 ਅਕਤੂਬਰ ਤੋਂ ਪਹਿਲਾਂ ਯੂਰਪੀ ਯੂਨੀਅਨ ਵਿੱਚੋਂ ਨਿੱਕਲ ਆਵੇ, ਇਸ ਦੇ ਲਈ ਉਹ ਹਰ ਸੰਭਵ ਕੋਸ਼ਿਸ਼ ਕਰਨਗੇ।

2 ਸਾਲ ਦੇ ਵਰਕ ਪਰਮਿਟ ਦੀ ਸਹੂਲਤ ਭਾਰਤੀ ਮੂਲ ਦੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਵੇਗੀ-ਉੱਪਲ

ਲੰਡਨ, ਅਕਤੂਬਰ 2019-(ਗਿਆਨੀ ਰਵਿਦਾਰਪਾਲ ਸਿੰਘ)- 

 ਯੂ.ਕੇ.ਸਰਕਾਰ ਵਲੋਂ ਗਰੈਜੂਏਸ਼ਨ ਤੋਂ ਬਾਅਦ 2  ਸਾਲ ਦੇ ਵਰਕ ਪਰਮਿਟ ਦੀ ਦਿੱਤੀ ਸਹੂਲਤ ਦਾ ਭਾਰਤੀ ਮੂਲ ਦੇ ਵਿਦਿਆਰਥੀਆਂ ਨੂੰ ਵੱਡਾ ਲਾਭ ਹੋਵੇਗਾ | ਇਹ ਵਿਚਾਰ ਯੂ.ਕੇ.ਦੇ ਇੰਮੀਗ੍ਰੇਸ਼ਨ ਦੇ ਮਾਹਿਰ ਵਕੀਲ ਗੁਰਪਾਲ ਸਿੰਘ ਉੱਪਲ ਨੇ ਪ੍ਰਗਟ ਕੀਤੇ  ਉਨ੍ਹਾਂ ਕਿਹਾ ਕਿ 2020-21 ਲਈ ਸਰਕਾਰ ਵਲੋਂ ਯੂ.ਕੇ.ਦੀਆਂ ਯੂਨੀਵਰਸਿਟੀਆਂ ਵਿਚ ਡਿਗਰੀ ਕੋਰਸ  ਕਰਨ ਵਾਲੇ ਵਿਦਿਆਰਥੀਆਂ ਨੂੰ ਦੋ ਸਾਲ ਦਾ ਵਰਕ ਵੀਜ਼ਾ ਦੇਣ ਦੇ ਐਲਾਨ ਨਾਲ ਭਾਰਤੀਆਂ ਸਮੇਤ ਵਿਦੇਸ਼ੀ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ |ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਤੋਂ ਆਉਣ ਵਾਲੇ ਵਿਦਿਆਰਥੀ ਬਰਤਾਨੀਆ ਸਰਕਾਰ ਦੀ ਵੈੱਬਸਾਈਟ ਤੋਂ ਸਾਰੀ ਜਾਣਕਾਰੀ ਖ਼ੁਦ ਲੈ ਸਕਦੇ ਹਨ,ਤਾਂ ਕਿ ਉਹ ਕਿਸੇ ਤਰ੍ਹਾਂ ਦੇ ਧੋਖੇ ਤੋਂ ਬਚ ਸਕਣ |

ਭਾਰਤ ਅਤੇ ਪੰਜਾਬ ਸਰਕਾਰ ਪੰਜਾਬ ਤੋਂ ਕਰਤਾਰਪੁਰ ਸਾਹਿਬ ਜਾਣ ਲਈ 20 ਡਾਲਰ ਫੀਸ ਨਾਲੋਂ ਦਰਸ਼ਨਾਂ ਨੂੰ ਅਹਿਮੀਅਤ ਦੇਵੋ

ਬਰਮਿੰਘਮ, ਅਕਤੂਬਰ 2019-(ਗਿਆਨੀ ਰਵਿਦਾਰਪਾਲ ਸਿੰਘ)-

ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਪਾਸੋਂ ਪਾਕਿਸਤਾਨ ਸਰਕਾਰ ਦੁਆਰਾ 20 ਡਾਲਰ ਦੀ ਫੀਸ ਵਸੂਲ ਕਰਨ ਸਬੰਧੀ ਭਾਰਤ ਅਤੇ ਪੰਜਾਬ ਸਰਕਾਰ ਵਲੋਂ ਜੋ ਰੇੜਕਾ ਪਾਇਆ ਜਾ ਰਿਹਾ ਹੈ | ਇਹ ਬਿਲਕੁਲ ਫਜ਼ੂਲ ਤੇ ਬੇਲੋੜਾ ਹੈ | ਸਿੱਖ ਇਹ ਮਾਮੂਲੀ ਫੀਸ ਦੇਣ ਲਈ ਤਿਆਰ ਹਨ | ਇਹ ਗੱਲ ਇੰਗਲੈਂਡ ਦੀਆਂ ਸੰਸਥਾਵਾਂ ਦੇ ਆਗੂਆਂ ਕਾਰਸੇਵਾ ਕਮੇਟੀ ਯੂ. ਕੇ. ਦੇ ਪ੍ਰਧਾਨ ਅਵਤਾਰ ਸਿੰਘ ਸੰਘੇੜਾ, ਜਨਰਲ ਸਕੱਤਰ ਜੋਗਾਸਿੰਘ, ਸਿੱਖ ਅਜਾਇਬਘਰ ਡਰਬੀ ਦੇ ਚੇਅਰਮੈਨ ਰਾਜਿੰਦਰ ਸਿੰਘ ਪੁਰੇਵਾਲ, ਗੁਰਦੁਆਰਾ ਸਿੰਘ ਸਭਾ ਗ੍ਰੇਟ ਬਾਰ ਬਰਮਿੰਘਮ ਦੇ ਸੇਵਾਦਾਰ ਬਲਬੀਰ ਸਿੰਘ, ਗੁਰਦੁਆਰਾ ਸਿੰਘ ਸਭਾ ਡਰਬੀ ਦੇ ਪ੍ਰਧਾਨ ਰਘਬੀਰ ਸਿੰਘ ਅਤੇ ਸਿੱਖ ਸੇਵਕ ਸੁਸਾਇਟੀ ਦੇ ਜਨਰਲ ਸਕੱਤਰ ਮਲਕੀਤ ਸਿੰਘ ਦੇ ਨਾਂਅ ਵਰਣਨਯੋਗ ਹਨ |
ਉਕਤ ਆਗੂਆਂ ਨੇ ਕਿਹਾ ਕਿ ਕਾਰ ਸੇਵਾ ਕਮੇਟੀ ਨੇ ਪਿਛਲੇ 25 ਸਾਲਾਂ 'ਚ ਕਰੋੜਾਂ ਰੁਪਏ ਖਰਚ ਕੇ ਗੁਰਦੁਆਰਿਆਂ ਦੀ ਸੇਵਾ ਕਰਵਾਈ ਅਤੇ ਰਿਹਾਇਸ਼ੀ ਸਰਾਵਾਂ ਤੇ ਲੰਗਰ ਹਾਲ ਬਣਵਾਏ ਹਨ | ਉਕਤ ਆਗੂਆਂ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮੇਂ ਕਰਤਾਰਪੁਰ ਦੇ ਦਰਸ਼ਨਾਂ ਲਈ ਸਿੱਖਾਂ ਨੂੰ ਸਹੂਲਤਾਂ ਦੇਣ ਵਾਸਤੇ 2000 ਏਕੜ ਦੇ ਕਰੀਬ ਜ਼ਮੀਨ ਅਕਵਾਇਰ ਕਰਕੇ ਵੱਡਾ ਪ੍ਰਾਜੈਕਟ ਤਿਆਰ ਕੀਤਾ ਹੈ ਅਤੇ ਕਈ ਹਜ਼ਾਰ ਕਰੋੜ ਰੁਪਏ ਖਰਚ ਕੇ ਲਾਂਘਾ ਤੇ ਸਹੂਲਤਾਂ ਪੈਦਾ ਕੀਤੀਆਂ ਜਾ ਰਹੀਆਂ ਹਨ | ਉਥੋਂ ਦੀ ਸਰਕਾਰ ਕੇਵਲ ਸੰਗਤਾਂ ਦੇ ਆਉਣ ਜਾਣ ਲਈ ਸਹੂਲਤ ਵਾਸਤੇ ਜਿਹੜੇ ਕਾਮੇ ਰੱਖੇਗੀ, ਇਹ ਫੀਸ ਕੇਵਲ ਉਨ੍ਹਾਂ ਦੀਆਂ ਤਨਖਾਹਾਂ ਹੀ ਪੂਰੀਆਂ ਕਰਨ ਲਈ ਹੋਵੇਗੀ | ਪਾਕਿਸਤਾਨ ਸਰਕਾਰ ਨੇ ਸਿੱਖਾਂ ਲਈ ਜੋ ਕੀਤਾ ਹੈ, ਉਸ ਦੀ ਕੋਈ ਕੀਮਤ ਨਹੀਂ, ਪਰ ਫੇਰ ਵੀ ਸਿੱਖ ਏਨੀ ਕੁ ਫੀਸ ਦੇਣ ਦੇ ਸਮਰੱਥ ਹਨ | ਪੰਜਾਬ ਤੇ ਭਾਰਤ ਸਰਕਾਰ ਨੂੰ 20 ਡਾਲਰ ਫੀਸ ਦਾ ਬੇਲੋੜਾ ਵਿਵਾਦ ਖਤਮ ਕਰਨਾ ਚਾਹੀਦਾ ਹੈ |

ਢੀਂਡਸਾ ਵਲੋਂ ਰਾਜ ਸਭਾ 'ਚ ਅਕਾਲੀ ਦਲ ਦੇ ਗਰੁੱਪ ਲੀਡਰ ਦੇ ਅਹੁਦੇ ਤੋਂ ਅਸਤੀਫ਼ਾ

ਮਾਨਚੈਸਟਰ, ਸਤੰਬਰ 2019-(ਅਮਨਜੀਤ ਸਿੰਘ ਖਹਿਰਾ/ਅਮਰਜੀਤ ਸਿੰਘ ਗਰੇਵਾਲ)-

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਨੇ ਰਾਜ ਸਭਾ ਵਿਚ ਸ਼੍ਰਮੋਣੀ ਅਕਾਲੀ ਦਲ ਦੇ ਮੈਂਬਰਾਂ ਦੇ ਗਰੁੱਪ ਲੀਡਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸ: ਢੀਂਡਸਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਅਸਤੀਫਾ ਬੀਤੇ ਦਿਨ ਰਾਜ ਸਭਾ ਚੇਅਰਮੈਨ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੂੰ ਸੌਪ ਦਿੱਤਾ ਹੈ | ਉਨ੍ਹਾਂ ਹੋਰ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੂੰ ਸੂਚਿਤ ਕਰ ਦਿੱਤਾ ਹੈ | ਅਸਤੀਫ਼ਾ ਦੇਣ ਬਾਰੇ ਕਾਰਨ ਜਾਣਨਾ ਚਾਹਿਆ ਤਾਂ ਸ: ਢੀਂਡਸਾ ਨੇ ਇਸ 'ਤੇ ਹੋਰ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ | ਇਥੇ ਦੱਸਣਯੋਗ ਹੈ ਕਿ ਬੀਤੇ ਸਮੇਂ ਤੋਂ ਅਕਾਲੀ ਦਲ ਤੋਂ ਨਿਰਾਸ਼ ਚਲੇ ਆ ਰਹੇ ਸ: ਢੀਂਡਸਾ ਨੇ ਪਿਛਲੇ ਸਾਲ 29 ਸਤੰਬਰ ਨੂੰ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ |  ਇਹ ਦੱਸਣਾ ਬਣਦਾ ਹੈ ਕਿ ਸ: ਢੀਂਡਸਾ ਅਪ੍ਰੈਲ 2010 ਤੋਂ ਅਕਾਲੀ ਦਲ ਦੀ ਤਰਫੋਂ ਰਾਜ ਸਭਾ ਮੈਂਬਰ ਚਲੇ ਆ ਰਹੇ ਹਨ | ਮੌਜੂਦਾ ਮੈਂਬਰੀ ਉਨ੍ਹਾਂ ਦਾ ਦੂਜਾ ਕਾਰਜਕਾਲ ਹੈ ਜੋ ਕਿ 2022 'ਚ ਖਤਮ ਹੋਵੇਗਾ | ਇਸ ਤੋਂ ਪਹਿਲਾਂ ਉਹ 2004 ਤੋਂ 2009 ਤੱਕ ਸੰਗਰੂਰ ਤੋਂ ਲੋਕ ਸਭਾ ਮੈਂਬਰ ਰਹੇ ਸਨ | ਉਸ ਤੋਂ ਪਹਿਲਾਂ 1998 ਤੋਂ 2004 ਤੱਕ ਵੀ ਰਾਜ ਸਭਾ ਮੈਂਬਰ ਰਹੇ, ਜਿਸ ਦੌਰਾਨ ਉਹ 2000 ਤੋਂ 2004 ਤੱਕ ਵਾਜਪਾਈ ਦੇ ਮੰਤਰੀ ਮੰਡਲ 'ਚ ਖੇਡਾਂ ਤੇ ਰਸਾਇਣ ਅਤੇ ਖਾਦ ਮੰਤਰੀ ਰਹੇ ਸਨ | ਮਾਰਚ 2019 ਨੂੰ ਉਨ੍ਹਾਂ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਪਦਮ ਭੂਸ਼ਨ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ |

Faisal Rashid MP slams David Wilson Homes

Asks the Government to hold a debate for constituents trapped in unfair leasehold contracts

London, October 2019-(Amanjit Singh Khaira)-

Faisal Rashid, MP for Warrington South, accused David Wilson Homes of mis-selling leasehold properties to his constituents in Parliamentary Business Questions yesterday (17th October). Faisal raised the issues faced by residents of Steinbeck Grange, Chapelford and called for a debate to discuss compensation for existing leaseholders trapped in unfair and exploitative contracts. The Leader of the House, Jacob Rees-Mogg MP, recommended Faisal apply for a Backbench Business Debate on the issue, which he has since agreed to do.

Leasehold ownership, most commonly found in flats, means purchasing a home for the duration of a long lease rather than owning it outright. Homeowners who purchase a leasehold property are often faced with extortionate charges in the form of ‘ground rents’ or service charges and are locked into restrictive contracts which were not properly explained.

Figures have revealed that an estimated 47.84% of homes in Warrington South were sold as leasehold last year. Leasehold reforms promised by the Conservative Government have still not been implemented, two years after they were first proposed.

Labour have proposed a ban on the sale of new leasehold houses and flats. Under Labour, leaseholders will be able to buy the full freehold ownership of their home for 1% of the property value, with ground rents in existing leaseholds capped at 0.1% of the property value, up to a maximum of £250 a year.

Faisal Rashid, MP for Warrington South, said:

“A number of my constituents in Steinbeck Grange, Chapelford Development in Warrington south have been mis-sold leasehold properties by David Wilson Homes and face rip-off ground rents, punitive management fees and unfair contract conditions.

“Government action on this issue is unacceptable. Proposals have been brought forward to avoid future leasehold rip-offs, but nothing is being done for those already trapped in these onerous and exploitative contracts.

I will continue to fight on behalf of my constituents in Steinbeck Grange, who I believe deserve compensation. Time is up on excessive ground rents and service charges which rip off hard working people.”

ਇੰਗਲੈਂਡ ਦਾ ਯੂਰਪੀ ਸੰਘ ਨਾਲੋਂ ਵੱਖ ਹੋਣ ਲਈ ਸਮਝੌਤਾ ਹੋ ਗਿਆ -ਬੌਰਿਸ ਜੌਹਨਸਨ

ਜੇ ਇਸ ਸਮਝੌਤੇ ਨੂੰ 19 ਅਕਤੂਬਰ ਨੂੰ ਪ੍ਰਵਾਨਗੀ ਮਿਲ ਜਾਂਦੀ ਹੈ ਤਾਂ 31 ਅਕਤੂਬਰ ਨੂੰ ਯੂ ਕੇ ਤੇ ਯੂਰਪ ਦਾ ਤਲਾਕ ਹੋ ਜਾਵੇਗਾ

ਲੇਬਰ ਪਾਰਟੀ ਵਲੋਂ ਸਮਝੌਤੇ ਨੂੰ ਸਮਰਥਨ ਦੇਣ ਤੋਂ ਨਾਂਹ-ਜਰਮੀ ਕੋਵਿਨ

ਲੰਡਨ, ਅਕਤੂਬਰ 2019-(ਗਿਆਨੀ ਰਵਿਦਾਰਪਾਲ ਸਿੰਘ)-

ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਕਿਹਾ ਹੈ ਕਿ ਇੰਗਲੈਂਡ ਦਾ ਯੂਰਪੀ ਸੰਘ ਨਾਲੋਂ ਵੱਖ ਹੋਣ ਲਈ ਸਮਝੌਤਾ ਹੋ ਗਿਆ ਹੈ | ਹੁਣ ਬਰਤਾਨੀਆਂ ਦੀ ਸੰਸਦ 'ਚ ਸ਼ਨਿਚਰਵਾਰ ਨੂੰ ਬ੍ਰੈਗਜ਼ਿਟ ਹੋ ਜਾਵੇਗਾ | ਬੌਰਿਸ ਜੌਹਨਸਨ ਨੇ ਕਿਹਾ ਕਿ ਹੁਣ ਸਿਹਤ ਸੇਵਾਵਾਂ, ਹਿੰਸਕ ਅਪਰਾਧ, ਵਾਤਾਵਰਨ ਅਤੇ ਰਹਿਣ ਸਹਿਣ ਦੇ ਖਰਚੇ ਨੂੰ ਲੈ ਕੇ ਅੱਗੇ ਵਧਾਂਗੇ | ਇਸ ਸਮਝੌਤੇ ਲਈ ਸੰਸਦ ਤੋਂ ਸ਼ਨਿਚਰਵਾਰ ਨੂੰ ਪ੍ਰਵਾਨਗੀ ਲਈ ਜਾਵੇਗੀ, ਜੋ ਬਿਨ ਐਕਟ ਅਧੀਨ ਜ਼ਰੂਰੀ ਹੈ, ਤਾਂ ਕਿ 31 ਅਕਤੂਬਰ ਨੂੰ ਯੂਰਪੀ ਸੰਘ ਤੋਂ ਇੰਗਲੈਂਡ ਵੱਖ ਹੋ ਸਕੇ ਪਰ ਇਸ ਸਮਝੌਤੇ ਤੋਂ ਸੱਤਾਧਾਰੀ ਪਾਰਟੀ ਦੀ ਭਾਈਚਾਲ ਪਾਰਟੀ ਡੂ. ਯੂ. ਪੀ. ਸਹਿਮਤ ਨਹੀਂ ਵਿਖਾਈ ਦੇ ਰਹੀ, ਜਿਸ ਕਰਕੇ ਵੇਖਣਾ ਇਹ ਹੋਵੇਗਾ ਕਿ ਕੀ ਬੌਰਿਸ ਜੌਹਨਸਨ ਲੋੜੀਂਦੀਆਂ ਵੋਟਾਂ ਹਾਸਿਲ ਕਰਕੇ ਬ੍ਰੈਗਜ਼ਿਟ ਸਮਝੌਤੇ ਨੂੰ ਪ੍ਰਵਾਨਗੀ ਦਿਵਾ ਸਕਣਗੇ ਜਾਂ ਨਹੀਂ | ਪ੍ਰਧਾਨ ਮੰਤਰੀ ਇਸ ਸਮਝੌਤੇ ਨੂੰ ਲੈ ਕੇ ਪੂਰੀ ਤਰ੍ਹਾਂ ਸੰਤੁਸ਼ਟ ਅਤੇ ਖੁਸ਼ ਵਿਖਾਈ ਦੇ ਰਹੇ ਹਨ | ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਜੀਅਨ ਕਲਾਊਡੀ ਜੰਕਰ ਨੇ ਕਿਹਾ ਹੈ ਕਿ ਇਹ ਸਮਝੌਤਾ ਦੋਵਾਂ ਧਿਰਾਂ ਲਈ ਬਰਾਬਰ ਦੇ ਭਲਾਈ ਵਾਲਾ ਹੈ | ਜੇ ਇਸ ਸਮਝੌਤੇ ਨੂੰ 19 ਅਕਤੂਬਰ ਨੂੰ ਪ੍ਰਵਾਨਗੀ ਮਿਲ ਜਾਂਦੀ ਹੈ ਤਾਂ 31 ਅਕਤੂਬਰ ਨੂੰ ਯੂ ਕੇ ਤੇ ਯੂਰਪ ਦਾ ਤਲਾਕ ਹੋ ਜਾਵੇਗਾ |
ਲੇਬਰ ਪਾਰਟੀ ਨੇ ਪ੍ਰਧਾਨ ਜਰਮੀ ਕੋਵਿਨ ਵਲੋਂ ਈ. ਯੂ. ਨਾਲ ਕੀਤੇ ਸਮਝੌਤੇ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਐਲਾਨ ਕੀਤਾ ਹੈ ਕਿ ਸੰਸਦ 'ਚ ਉਹ ਇਸ ਦਾ ਸਮਰਥਨ ਨਹੀਂ ਕਰਨਗੇ | ਜਦਕਿ ਲਿਬਰਲ ਡੈਮੋਕ੍ਰੈਟਿਕ ਪਾਰਟੀ ਵਲੋਂ ਪਹਿਲਾਂ ਵੀ ਯੂਰਪੀ ਸੰਘ 'ਚ ਟਿਕੇ ਰਹਿਣ ਦਾ ਸਮਰਥਣ ਕੀਤਾ ਜਾ ਰਿਹਾ ਹੈ, ਸੱਤਾਧਾਰੀ ਪਾਰਟੀ ਦੀ ਭਾਈਵਾਲ ਪਾਰਟੀ ਡੀ. ਯੂ. ਪੀ. ਵਲੋਂ ਵੀ ਸਮਝੌਤੇ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ, ਜਿਸ ਕਾਰਨ ਮੁੜ ਬ੍ਰੈਗਜ਼ਿਟ ਸਮਝੌਤਾ ਉਲਝ ਸਕਦਾ ਹੈ |

ਨੀਰਵ ਮੋਦੀ ਨੂੰ 11 ਨਵੰਬਰ ਤੱਕ ਨਿਆਇਕ ਹਿਰਾਸਤ 'ਚ ਰੱਖਣ ਦਾ ਆਦੇਸ਼ 

ਲੰਡਨ, ਅਕਤੂਬਰ 2019-(ਗਿਆਨੀ ਰਵਿਦਾਰਪਾਲ ਸਿੰਘ)-

ਬਰਤਾਨੀਆ ਦੀ ਇਕ ਅਦਾਲਤ ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ 11 ਨਵੰਬਰ ਤੱਕ ਨਿਆਇਕ ਹਿਰਾਸਤ 'ਚ ਰੱਖਣ ਦਾ ਆਦੇਸ਼ ਦਿੱਤਾ | ਹਿਰਾਸਤ ਦੀ ਨਿਯਮਤ ਸੁਣਵਾਈ ਲਈ ਲੰਡਨ ਦੀ ਜੇਲ੍ਹ ਤੋਂ ਵੀਡੀਓ ਲਿੰਕ ਰਾਹੀਂ ਅਦਾਲਤ 'ਚ ਉਸ ਦੀ ਪੇਸ਼ੀ ਹੋਈ | ਵੈਸਟਮਿਨਿਸਟਰ ਮੈਜਿਸਟ੍ਰੇਟ ਅਦਾਲਤ ਦੀ ਜੱਜ ਨੀਨਾ ਤੇਮਪੀਆ ਨੇ ਪੁਸ਼ਟੀ ਕੀਤੀ ਕਿ ਨੀਰਵ ਮੋਦੀ ਦੇ ਹਵਾਲਗੀ ਮਾਮਲੇ 'ਚ ਸੁਣਵਾਈ ਅਗਲੇ ਸਾਲ 11 ਤੋਂ 15 ਮਈ ਦੇ ਵਿਚਕਾਰ ਹੋਣੀ ਹੈ ਅਤੇ ਉਸ ਨੂੰ ਹਰ 28 ਦਿਨ 'ਚ ਅੰਤਿਮ ਸਮੀਿਖ਼ਆ ਸੁਣਵਾਈ ਲਈ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਣਾ ਹੋਵੇਗਾ ਜਦ ਤੱਕ ਕਿ ਅਗਲੀ ਫ਼ਰਵਰੀ ਤੋਂ ਮੁਕੱਦਮਾ ਸ਼ੁਰੂ ਨਹੀਂ ਹੋ ਜਾਂਦਾ | ਨੀਰਵ ਮੋਦੀ ਨੂੰ ਸਕਾਟਲੈਂਡ ਯਾਰਡ ਦੇ ਅਧਿਕਾਰੀਆਂ ਨੇ ਬੀਤੀ 19 ਮਾਰਚ ਨੂੰ ਗਿ੍ਫ਼ਤਾਰ ਕੀਤਾ ਸੀ ਅਤੇ ਉਹ ਤਦ ਤੋਂ ਹੀ ਦੱਖਣ-ਪੱਛਮੀ ਲੰਡਨ ਦੀ ਵੈਂਡਸਵਰਥ ਜੇਲ੍ਹ 'ਚ ਬੰਦ ਹੈ |

Tan Dhesi MP calls out the Government's record of rising crime and police cuts-Video

London,October 2019-(Amanjit Singh Khaira)- 

The Queen's Speech was shamelessly used by the Government, without a majority, for electioneering on their manifesto for law and order.

Yet they have failed to keep our communities safe for the past decade. Over 21,000 police officers, 7,000 PCSOs and 5,000 special constables have been taken off our streets across the UK and subsequently, violent crime has increased dramatically. Through these drastic cuts to our police force and public services, communities like Slough are left to pick up the pieces.

We need proper investment in our local and public services with a Labour Government to truly support our communities again.

Faisal Rashid MP tables amendment to Queen’s Speech in effort to enforce UK-wide fracking ban

London,October 2019-(Amanjit Singh Khaira)-  Faisal Rashid, MP for Warrington South, has tabled an amendment to the Queen’s Speech which, if selected and passed, would ban all fracking in the UK with immediate effect.

Faisal publicly called for fracking to be banned following a record-breaking 2.9 Richter scale earthquake that hit Lancashire on Monday 26th August. The earthquake was significantly larger than the 2.3 magnitude earthquake that struck in 2011, following which fracking operations were suspended in the UK for seven years.

Along with the fear, disruption and potential damage to property caused by fracking, the Committee on Climate Change has concluded that fracking on a significant scale is not compatible with the UK’s climate change targets.

A government report from 2015 concluded that fracking increases air pollution, with substantially higher impacts at the local level where activities are clustered. Fracking also generates large amounts of wastewater, which poses contamination risks to local ecosystems from spills and mismanagement.

Labour has called for an immediate ban on fracking. The Secretary of State for Business, Energy and Industrial Strategy, Andrea Leadsom, has previously dismissed criticism of the practice as “scaremongering” and called it the answer to Britain’s energy conundrum.

Faisal Rashid, MP for Warrington South, said:

“Since fracking began, we have seen record-breaking earthquakes in the North West. Local people don’t want it – only large oil and gas companies do. It is a harmful and dangerous practice which local people would pay the price for.

“We need a Government that will stand up to big companies who want to profit from this industry at the expense of our planet. 

“It’s the next generation and the world’s poorest who will pay the price if this Conservative government puts the interests of a few polluters ahead of people.

“That is why I have proposed an amendment to the Queens Speech which calls on the Government to ban all UK fracking with immediate effect.

“Fracking is not the answer to any of our country’s problems. It must be stopped.”

ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪੁਜੀ ਸਾਹਿਬ ਦਾ 19 ਭਾਸ਼ਾਵਾਂ 'ਚ ਅਨੁਵਾਦ

ਹੁਣ ਤੁਸੀਂ ਵੱਖੋ ਵੱਖਰੀਆਂ ਜ਼ੁਬਾਨਾਂ ਵਿੱਚ ਪੜ੍ਹ ਸਕੋਗੇ 'ਜਪੁਜੀ ਸਾਹਿਬ'  

ਮਾਨਚੈਸਟਰ,ਅਕਤੂਬਰ 2019-(ਅਮਨਜੀਤ ਸਿੰਘ ਖਹਿਰਾ,ਗਿਆਨੀ ਅਮਰੀਕ ਸਿੰਘ ਰਾਠੌਰ,ਗਿਆਨੀ ਰਵਿਦਾਰਪਾਲ ਸਿੰਘ)- 

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ 'ਜਪੁਜੀ ਸਾਹਿਬ' ਦਾ ਦੁਨੀਆ ਦੀਆਂ 19 ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਹੈ, ਜਿਸ ਨੂੰ 550ਵੇਂ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ ਵਿਚ ਸ੍ਰੀ ਹਰਮੰਦਿਰ ਸਾਹਿਬ ਦੇ ਅਜਾਇਬ ਘਰ ਨੂੰ ਸੌਂਪਿਆ ਜਾਵੇਗਾ। ਸਿੱਖ ਧਰਮ ਇੰਟਰਨੈਸ਼ਨਲ ਨੇ ਦੁਨੀਆ ਭਰ ਵਿਚ ਵਸੇ ਆਪਣੇ ਭਾਈਚਾਰੇ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੂਲ ਬਾਣੀ 'ਜਪੁਜੀ ਸਾਹਿਬ' ਦਾ ਅੰਗਰੇਜ਼ੀ ਅਤੇ ਵਿਸ਼ਵ ਦੀਆਂ ਹੋਰਨਾਂ 18 ਭਾਸ਼ਾਵਾਂ ਵਿਚ ਅਨੁਵਾਦ ਕਰਵਾਇਆ ਹੈ। 'ਜਪੁਜੀ ਸਾਹਿਬ- ਦਾ ਲਾਈਟ ਆਫ਼ ਗੁਰੂ ਨਾਨਕ ਫਾਰ ਦ ਵਰਲਡ' ਸਿਰਲੇਖ ਦੀਆਂ ਇਨ੍ਹਾਂ ਕਿਤਾਬਾਂ ਦੇ ਰੰਗੀਨ ਕਵਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਹੈ, ਜਿਸ ਦੇ ਚਾਰੇ ਪਾਸੇ ੴ ਦਾ ਪਵਿੱਤਰ ਨਿਸ਼ਾਨ ਹੈ। ਚਾਂਦੀ ਦੇ ਕਵਰ 'ਤੇ ਸੁੰਦਰ ਵੇਲ-ਬੂਟੇ ਤਰਾਸ਼ੇ ਗਏ ਹਨ ਅਤੇ ਇਸ ਨੂੰ ਮੋਤੀਆਂ ਅਤੇ ਕੀਮਤੀ ਨਗਾਂ ਨਾਲ ਸਜਾਇਆ ਗਿਆ ਹੈ। ਹਰੇਕ ਕਿਤਾਬ ਦੇ 400 ਪੰਨਿਆਂ ਨੂੰ ਬਹੁਤ ਕਲਾਤਮਿਕ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸ ਦੇ ਕਿਨਾਰਿਆਂ 'ਤੇ ਉਸ ਦੇਸ਼ ਦੇ ਫੁੱਲਾਂ ਦੇ ਚਿੱਤਰ ਤਰਾਸ਼ੇ ਗਏ ਹਨ ਜਿਸ ਦੇਸ਼ ਦੀ ਭਾਸ਼ਾ ਵਿਚ ਇਸ ਦਾ ਅਨੁਵਾਦ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਅਮਰੀਕਾ ਵਿਚ 1973 ਵਿਚ ਸਥਾਪਿਤ ਐਸ.ਡੀ.ਆਈ. ਨਾਲ ਸਬੰਧਿਤ ਸ਼ਾਂਤੀ ਕੌਰ ਖ਼ਾਲਸਾ ਨੇ ਦਿੱਤੀ।

Western Rail Link to Heathrow Stakeholders Meet in Parliament

London,October 2019-(Amanjit Singh Khaira)- 

Representatives from Parliament, Network Rail, Slough Borough Council, Department for Transport (DfT), Heathrow Airport, Thames Berkshire Valley LEP and Transport for London met in Parliament to discuss the progress of the Western Rail Link to Heathrow (WRLtH).

Whilst Network Rail and DfT have been in discussions over recent months regarding planning, the WRLtH All Party Parliamentary Group’s two Co-Chairs (Tan Dhesi MP and Richard Benyon MP) have also met with the Rail Minister to discuss ways to move this project forward.

Stakeholders also addressed some residents’ concerns regarding congestion and traffic arrangements on Hollow Hill Lane and the Langley Iver area. Although discussions are ongoing, local councils and Network Rail are working on plans for a potential relief road/corridor solution to alleviate pressure on our roads.

In the long term, the WRLtH will hugely reduce congestion and cut emissions dramatically on some of the busiest motorways, as well as reducing train journey times between Heathrow and Slough. By reducing this journey time, Slough will also become even more accessible to businesses and investment, with an estimated £800 million economic activity generated by this project nationally.

Tan Dhesi MP said:

“It was great to meet once again with the WRLtH Stakeholder Steering Group to discuss what the next steps are. This long overdue scheme has had cross-party and Government support since 2012, so much needed progress should be made.  It is vital that this 4 mile rail link between Slough and Heathrow is built, as it will have huge benefits for the environment, economy and passengers.”

ਗਾਂਧੀ ਦੇ ਸਨਮਾਨ ’ਚ ਯਾਦਗਾਰੀ ਸਿੱਕਾ ਜਾਰੀ ਕਰੇਗਾ ਬਰਤਾਨੀਆ

ਲੰਡਨ, ਅਕਤੂਬਰ 2019-(ਗਿਆਨੀ ਰਵਿਦਾਰਪਾਲ ਸਿੰਘ)- ਬਰਤਾਨੀਆ ਦੇ ਵਿੱਤ ਮੰਤਰੀ ਸਾਜਿਦ ਜਾਵੇਦ ਨੇ ਕਿਹਾ ਹੈ ਕਿ ਸਰਕਾਰ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਦੇ ਸਬੰਧ ’ਚ ਯਾਦਗਾਰੀ ਸਿੱਕਾ ਜਾਰੀ ਕਰੇਗੀ। ਪਾਕਿਤਸਾਨੀ ਮੂਲ ਦੇ ਮੰਤਰੀ ਨੇ ਕਿਹਾ ਕਿ ਉਨ੍ਹਾਂ ਯੂਕੇ ਦੇ ਰੌਇਲ ਮਿੰਟ ਨੂੰ ਕਿਹਾ ਹੈ ਕਿ ਉਹ ਸਿੱਕਾ ਬਣਾਉਣ ਸਬੰਧੀ ਕੰਮ ਕਰਨ ਤਾਂ ਜੋ ਦੁਨੀਆਂ ਗਾਂਧੀ ਵੱਲੋਂ ਦਿਖਾਏ ਮਾਰਗ ਨੂੰ ਕਦੇ ਵੀ ਨਾ ਭੁਲਾ ਸਕੇ। ਉਨ੍ਹਾਂ ਇਸ ਦਾ ਐਲਾਨ ਇਥੇ ਜੀਜੀ2 ਲੀਡਰਸ਼ਿਪ ਐਵਾਰਡਜ਼ ਦੌਰਾਨ ਕੀਤਾ। ਏਸ਼ੀਅਨ ਮੀਡੀਆ ਗਰੁੱਪ ਵੱਲੋਂ ਸਾਲਾਨਾ ਜਾਰੀ ਕੀਤੀ ਜਾਂਦੀ ਪ੍ਰਭਾਵਸ਼ਾਲੀ ਹਸਤੀਆਂ ਦੀ ਸੂਚੀ ’ਚ ਸਾਜਿਦ ਜਾਵੇਦ ਮੋਹਰੀ ਰਹੇ ਹਨ। ਤਾਕਤਵਰ ਹਸਤੀਆਂ ’ਚ ਦੂਜੇ ਨੰਬਰ ’ਤੇ ਬੋਰਿਸ ਜੌਹਨਸਨ ਦੀ ਅਗਵਾਈ ਹੇਠਲੀ ਸਰਕਾਰ ’ਚ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਆਈ ਹੈ। ਪਿਛਲੇ ਸਾਲ ਉਹ 38ਵੇਂ ਨੰਬਰ ’ਤੇ ਸਨ। ਸੂਚੀ ’ਚ ਤੀਜੇ ਨੰਬਰ ’ਤੇ ਬ੍ਰੈਗਜ਼ਿਟ ਵਿਰੋਧੀ ਮੁਹਿਮ ਚਲਾਉਣ ਵਾਲੀ ਜੀਨਾ ਮਿੱਲਰ ਦਾ ਨਾਮ ਹੈ। ਚੌਥੇ ਨੰਬਰ ’ਤੇ ਲੰਡਨ ਦੇ ਮੇਅਰ ਸਾਦਿਕ ਖ਼ਾਨ, ਪੰਜਵੇਂ ’ਤੇ ਅਤਿਵਾਦ ਵਿਰੋਧੀ ਅਧਿਕਾਰੀ ਨੀਲ ਬਾਸੂ ਅਤੇ ਨੌਵੇਂ ਨੰਬਰ ’ਤੇ ਨੋਬੇਲ ਪੁਰਸਕਾਰ ਜੇਤੂ ਸਰ ਵੈਂਕਟਰਮਨ ਰਾਮਾਕ੍ਰਿਸ਼ਨਨ ਵੈਂਕੀ ਹਨ। ਯੂਕੇ ਆਧਾਰਿਤ ਭਾਰਤੀ ਮੂਲ ਦੇ ਕਾਰੋਬਾਰੀਆਂ ਹਿੰਦੂਜਾ ਭਰਾ ਗੋਪੀਚੰਦ ਅਤੇ ਸ੍ਰੀਚੰਦ ਨੂੰ 10ਵਾਂ ਸਥਾਨ ਮਿਲਿਆ ਹੈ

ਕਸ਼ਮੀਰ ਬਾਰੇ ਗੱਲਬਾਤ ਨੇ ਭਾਰਤ ਦੀ ਕਾਂਗਰਸ ਪਾਰਟੀ ਤੇ ਇੰਗਲੈਂਡ ਦੀ ਲੇਬਰ ਪਾਰਟੀ ਨੂੰ ਲਿਆਂਦਾ ਸਵਾਲਾਂ ਦੇ ਘੇਰੇ 'ਚ

ਲੰਡਨ, ਅਕਤੂਬਰ 2019- (ਗਿਆਨੀ ਰਵਿਦਾਰਪਾਲ ਸਿੰਘ )-

ਇੰਡੀਅਨ ਓਵਰਸੀਜ਼ ਕਾਂਗਰਸ ਯੂ. ਕੇ. ਦੇ ਪ੍ਰਧਾਨ ਕਮਲਪ੍ਰੀਤ ਸਿੰਘ ਧਾਲੀਵਾਲ, ਸੀਨੀਅਰ ਮੀਤ ਪ੍ਰਧਾਨ ਗੁਰਮਿੰਦਰ ਕੌਰ ਰੰਧਾਵਾ, ਸੁਧਾਕਰ ਗੌਡ ਅਤੇ ਹੋਰ ਪਾਰਟੀ ਕਾਰਕੁੰਨਾਂ ਵਲੋਂ ਬਰਤਾਨੀਆ ਦੀ ਵਿਰੋਧੀ ਧਿਰ ਦੇ ਨੇਤਾ ਜੈਰਮੀ ਕੌਰਬਿਨ ਨਾਲ ਹੋਈ ਮੁਲਾਕਾਤ ਨੇ ਨਵਾਂ ਵਿਵਾਦ ਛੇੜ ਦਿੱਤਾ ਹੈ । ਜੈਰਮੀ ਕੌਰਬਿਨ ਵਲੋਂ ਇਸ ਮੀਟਿੰਗ ਸਬੰਧੀ ਕੀਤੇ ਟਵੀਟ ਤੋਂ ਬਾਅਦ ਆਈ. ਓ. ਸੀ. ਯੂ. ਕੇ. ਦੇ ਪ੍ਰਧਾਨ ਕਮਲਪ੍ਰੀਤ ਸਿੰਘ ਧਾਲੀਵਾਲ ਨੇ ਜੈਰਮੀ ਕੌਰਬਿਨ ਦੇ ਬਿਆਨ ਨੂੰ ਗਲਤ ਆਖਦਿਆਂ ਕਿਹਾ ਕਿ ਕੌਰਬਿਨ ਨੇ ਕਸ਼ਮੀਰ ਦੇ ਮਸਲੇ ਵਾਰੇ ਸਾਡਾ ਪੱਖ ਜਾਣਾ ਚਾਹਿਆ ਜੋ ਕੇ ਅਸੀਂ ਇਸ ਗੱਲ ਨੂੰ ਭਾਰਤ ਸਰਕਾਰ ਦਾ ਅੰਦਰੂਨੀ ਮਸਲਾ ਹੋਣ ਬਾਰੇ ਦੱਸਿਆ। ਜਦ ਕਿ ਜੈਰਮੀ ਕੌਰਬਿਨ ਨੇ ਕਿਹਾ ਕਸ਼ਮੀਰ ਦੇ ਮਨੁੱਖੀ ਅਧਿਕਾਰਾਂ ਬਾਰੇ ਗੱਲਬਾਤ ਹੋਈ ਹੈ। ਇਸ ਮੀਟਿੰਗ ਨੇ ਲੇਬਰ ਪਾਰਟੀ ਦੇ ਨੇਤਾ ਜੋ ਯੂ. ਕੇ. ਦੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਹਨ ਨੂੰ ਵੀ ਸਵਾਲਾਂ ਦੇ ਕਟਹਿਰੇ 'ਚ ਖੜ੍ਹਾ ਕਰ ਦਿੱਤਾ ਹੈ ਕਿ ਉਹ ਆਈ. ਓ. ਸੀ. ਯੂ. ਕੇ. ਦੇ ਨੁਮਾਇੰਦਿਆਂ ਨਾਲ ਇਸ ਅਤਿ ਸੰਵੇਦਨਸ਼ੀਲ ਅਤੇ ਅਹਿਮ ਮੁੱਦੇ 'ਤੇ ਵਿਚਾਰ-ਵਟਾਂਦਰਾ ਕਿਸ ਅਧਾਰ 'ਤੇ ਕਰ ਰਹੇ ਹਨ ਅਤੇ ਇਸ ਦੇ ਕੀ ਨਤੀਜੇ ਹੋਣਗੇ? ਜਿਸ ਮਾਮਲੇ ਨੂੰ 72 ਸਾਲਾਂ 'ਚ ਭਾਰਤ ਅਤੇ ਪਾਕਿਸਤਾਨ ਹੱਲ ਨਹੀਂ ਕਰ ਸਕੇ, ਅਮਰੀਕਾ ਦੇ ਰਾਸ਼ਟਰਪਤੀ ਇਸ 'ਚ ਸਿੱਧੇ ਤੌਰ ਤੇ ਦਖ਼ਲ ਨਹੀਂ ਦੇ ਸਕੇ, ਬਰਤਾਨੀਆਂ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਇਸ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਕਰਾਰ ਦਿੱਤਾ, ਅਜਿਹੇ ਮਾਮਲੇ ਨੂੰ ਭਾਰਤ ਦੀ ਕਿਸੇ ਇਕ ਪਾਰਟੀ ਦੀ ਵਿਦੇਸ਼ੀ ਬਰਾਂਚ ਦੇ ਨੁਮਾਇੰਦਿਆਂ ਨਾਲ ਗੱਲਬਾਤ  ਕਰਨੀ ਠੀਕ ਹੈ ਜਾ ਗਲਤ ਇਹ ਕਿਥੋਂ ਤੱਕ ਠੀਕ ਹੈ ਇਹ ਹੈ ਵੱਡਾ ਸਵਾਲ ? ਲਗਦਾ ਇਸ ਤਰਾਂ ਹੈ ਕੇ ਇਸ ਤਰਾਂ ਦੇ ਸਵਾਲਾਂ ਨਾਲ ਵਿਦੇਸ਼ਾਂ ਵਿਚ ਵਸਦੇ ਭਾਰਤੀ ਪਾਰਟੀ ਲੀਡਰਾਂ ਦੀ ਉਸ ਉਭਰਦੀ ਹੋਈ ਸਾਖ ਨੂੰ ਖਤਮ ਕਰਨ ਦਾ ਇਕ ਏਜੰਡਾ ਹੈ।