You are here

ਕਸ਼ਮੀਰ ਬਾਰੇ ਗੱਲਬਾਤ ਨੇ ਭਾਰਤ ਦੀ ਕਾਂਗਰਸ ਪਾਰਟੀ ਤੇ ਇੰਗਲੈਂਡ ਦੀ ਲੇਬਰ ਪਾਰਟੀ ਨੂੰ ਲਿਆਂਦਾ ਸਵਾਲਾਂ ਦੇ ਘੇਰੇ 'ਚ

ਲੰਡਨ, ਅਕਤੂਬਰ 2019- (ਗਿਆਨੀ ਰਵਿਦਾਰਪਾਲ ਸਿੰਘ )-

ਇੰਡੀਅਨ ਓਵਰਸੀਜ਼ ਕਾਂਗਰਸ ਯੂ. ਕੇ. ਦੇ ਪ੍ਰਧਾਨ ਕਮਲਪ੍ਰੀਤ ਸਿੰਘ ਧਾਲੀਵਾਲ, ਸੀਨੀਅਰ ਮੀਤ ਪ੍ਰਧਾਨ ਗੁਰਮਿੰਦਰ ਕੌਰ ਰੰਧਾਵਾ, ਸੁਧਾਕਰ ਗੌਡ ਅਤੇ ਹੋਰ ਪਾਰਟੀ ਕਾਰਕੁੰਨਾਂ ਵਲੋਂ ਬਰਤਾਨੀਆ ਦੀ ਵਿਰੋਧੀ ਧਿਰ ਦੇ ਨੇਤਾ ਜੈਰਮੀ ਕੌਰਬਿਨ ਨਾਲ ਹੋਈ ਮੁਲਾਕਾਤ ਨੇ ਨਵਾਂ ਵਿਵਾਦ ਛੇੜ ਦਿੱਤਾ ਹੈ । ਜੈਰਮੀ ਕੌਰਬਿਨ ਵਲੋਂ ਇਸ ਮੀਟਿੰਗ ਸਬੰਧੀ ਕੀਤੇ ਟਵੀਟ ਤੋਂ ਬਾਅਦ ਆਈ. ਓ. ਸੀ. ਯੂ. ਕੇ. ਦੇ ਪ੍ਰਧਾਨ ਕਮਲਪ੍ਰੀਤ ਸਿੰਘ ਧਾਲੀਵਾਲ ਨੇ ਜੈਰਮੀ ਕੌਰਬਿਨ ਦੇ ਬਿਆਨ ਨੂੰ ਗਲਤ ਆਖਦਿਆਂ ਕਿਹਾ ਕਿ ਕੌਰਬਿਨ ਨੇ ਕਸ਼ਮੀਰ ਦੇ ਮਸਲੇ ਵਾਰੇ ਸਾਡਾ ਪੱਖ ਜਾਣਾ ਚਾਹਿਆ ਜੋ ਕੇ ਅਸੀਂ ਇਸ ਗੱਲ ਨੂੰ ਭਾਰਤ ਸਰਕਾਰ ਦਾ ਅੰਦਰੂਨੀ ਮਸਲਾ ਹੋਣ ਬਾਰੇ ਦੱਸਿਆ। ਜਦ ਕਿ ਜੈਰਮੀ ਕੌਰਬਿਨ ਨੇ ਕਿਹਾ ਕਸ਼ਮੀਰ ਦੇ ਮਨੁੱਖੀ ਅਧਿਕਾਰਾਂ ਬਾਰੇ ਗੱਲਬਾਤ ਹੋਈ ਹੈ। ਇਸ ਮੀਟਿੰਗ ਨੇ ਲੇਬਰ ਪਾਰਟੀ ਦੇ ਨੇਤਾ ਜੋ ਯੂ. ਕੇ. ਦੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਹਨ ਨੂੰ ਵੀ ਸਵਾਲਾਂ ਦੇ ਕਟਹਿਰੇ 'ਚ ਖੜ੍ਹਾ ਕਰ ਦਿੱਤਾ ਹੈ ਕਿ ਉਹ ਆਈ. ਓ. ਸੀ. ਯੂ. ਕੇ. ਦੇ ਨੁਮਾਇੰਦਿਆਂ ਨਾਲ ਇਸ ਅਤਿ ਸੰਵੇਦਨਸ਼ੀਲ ਅਤੇ ਅਹਿਮ ਮੁੱਦੇ 'ਤੇ ਵਿਚਾਰ-ਵਟਾਂਦਰਾ ਕਿਸ ਅਧਾਰ 'ਤੇ ਕਰ ਰਹੇ ਹਨ ਅਤੇ ਇਸ ਦੇ ਕੀ ਨਤੀਜੇ ਹੋਣਗੇ? ਜਿਸ ਮਾਮਲੇ ਨੂੰ 72 ਸਾਲਾਂ 'ਚ ਭਾਰਤ ਅਤੇ ਪਾਕਿਸਤਾਨ ਹੱਲ ਨਹੀਂ ਕਰ ਸਕੇ, ਅਮਰੀਕਾ ਦੇ ਰਾਸ਼ਟਰਪਤੀ ਇਸ 'ਚ ਸਿੱਧੇ ਤੌਰ ਤੇ ਦਖ਼ਲ ਨਹੀਂ ਦੇ ਸਕੇ, ਬਰਤਾਨੀਆਂ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਇਸ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਕਰਾਰ ਦਿੱਤਾ, ਅਜਿਹੇ ਮਾਮਲੇ ਨੂੰ ਭਾਰਤ ਦੀ ਕਿਸੇ ਇਕ ਪਾਰਟੀ ਦੀ ਵਿਦੇਸ਼ੀ ਬਰਾਂਚ ਦੇ ਨੁਮਾਇੰਦਿਆਂ ਨਾਲ ਗੱਲਬਾਤ  ਕਰਨੀ ਠੀਕ ਹੈ ਜਾ ਗਲਤ ਇਹ ਕਿਥੋਂ ਤੱਕ ਠੀਕ ਹੈ ਇਹ ਹੈ ਵੱਡਾ ਸਵਾਲ ? ਲਗਦਾ ਇਸ ਤਰਾਂ ਹੈ ਕੇ ਇਸ ਤਰਾਂ ਦੇ ਸਵਾਲਾਂ ਨਾਲ ਵਿਦੇਸ਼ਾਂ ਵਿਚ ਵਸਦੇ ਭਾਰਤੀ ਪਾਰਟੀ ਲੀਡਰਾਂ ਦੀ ਉਸ ਉਭਰਦੀ ਹੋਈ ਸਾਖ ਨੂੰ ਖਤਮ ਕਰਨ ਦਾ ਇਕ ਏਜੰਡਾ ਹੈ।