ਜਗਰਾਉਂ (ਅਮਿਤ ਖੰਨਾ,ਪੱਪੂ ) ਜਗਰਾਉਂ ਦੀ ਲੋਕ ਸੇਵਾ ਸੁਸਾਇਟੀ ਵੱਲੋਂ ਮਾਈ ਦਾ ਗੁਰਦੁਆਰਾ ਅਗਵਾੜ ਖ਼ੁਆਜਾ ਬਾਜੂ ਜਗਰਾਉਂ ਵਿਖੇ ਟਾਈਲਾਂ ਦਾ ਫ਼ਰਸ਼ ਲਗਵਾਇਆ ਗਿਆ। ਸੋਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ, ਕੈਸ਼ੀਅਰ ਕੰਵਲ ਕੱਕੜ ਅਤੇ ਸਰਪ੍ਰਸਤ ਰਾਜਿੰਦਰ ਜੈਨ ਦੀ ਅਗਵਾਈ ਵਿਚ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਧਾਰਮਿਕ ਅਤੇ ਸਮਾਜਿਕ ਕੰਮਾਂ ਦੀ ਲੜੀ ਤਹਿਤ ਗੁਰਦੁਆਰਾ ਮਾਈ ਦਾ ਵਿਖੇ ਸੰਗਤਾਂ ਦੇ ਬੈਠਣ ਲਈ ਲੰਗਰ ਹਾਲ ਵਿਚ ਟਾਈਲਾਂ ਦਾ ਸੁੰਦਰ ਫ਼ਰਸ਼ ਲਗਾਇਆ ਗਿਆ। ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ ਅਤੇ ਸਰਪ੍ਰਸਤ ਰਾਜਿੰਦਰ ਜੈਨ ਨੇ ਕਿਹਾ ਕਿ ਗੁਰੂ ਘਰ ਦੀ ਸੇਵਾ ਕਿਸਮਤ ਕਰਨ ਦਾ ਮੌਕਾ ਕਿਸਮਤ ਵਾਲੇ ਵਿਅਕਤੀਆਂ ਨੂੰ ਹੀ ਮਿਲਦਾ ਹੈ ਅਤੇ ਗੁਰੂ ਦੀ ਬਖ਼ਸ਼ਿਸ਼ ਅਤੇ ਦਾਨੀ ਸੱਜਣਾਂ ਦੀ ਬਦੌਲਤ ਹੀ ਸੋਸਾਇਟੀ ਵੱਲੋਂ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਇਸ ਮੌਕੇ ਗੁਰਦੁਆਰਾ ਮਾਈ ਦੇ ਪ੍ਰਧਾਨ ਪ੍ਰਤਾਪ ਸਿੰਘ ਨੇ ਸੁਸਾਇਟੀ ਵੱਲੋਂ ਨਿਰਸਵਾਰਥ ਭਾਵਨਾ ਨਾਲ ਪਿਛਲੇ 26 ਸਾਲਾਂ ਤੋਂ ਕੀਤੇ ਜਾ ਰਹੇ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੋਸਾਇਟੀ ਜਿੱਥੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਹੀ ਤਤਪਰ ਰਹਿੰਦੀ ਹੈ ਉੱਥੇ ਧਾਰਮਿਕ ਅਸਥਾਨਾਂ ਵਿੱਚ ਵੀ ਸੇਵਾ ਕਰਨ ਨੂੰ ਕਦੇ ਵੀ ਪਿੱਛੇ ਨਹੀਂ ਹਟਦੀ ਬਲਕਿ ਸ਼ਰਧਾ ਭਾਵਨਾ ਨਾਲ ਧਾਰਮਿਕ ਅਸਥਾਨਾਂ ਦੀ ਸੇਵਾ ਕਰਦੀ ਹੈ। ਇਸ ਮੌਕੇ ਸੁਸਾਇਟੀ ਦੇ ਪੀ ਆਰ ਓ ਮਨੋਜ ਗਰਗ ਤੇ ਸੁਖਦੇਵ ਗਰਗ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਮੁਕੇਸ਼ ਗੁਪਤਾ, ਆਰ ਕੇ ਗੋਇਲ, ਡਾ ਭਾਰਤ ਭੂਸ਼ਣ ਬਾਂਸਲ, ਮਨੋਹਰ ਸਿੰਘ ਟੱਕਰ ਸਮੇਤ ਗੁਰਦੁਆਰਾ ਦੇ ਹੈੱਡ ਗ੍ਰੰਥੀ ਭੋਲਾ ਸਿੰਘ, ਚੇਅਰਮੈਨ ਪਿ੍ਰਤਪਾਲ ਸਿੰਘ, ਖ਼ਜ਼ਾਨਚੀ ਗੁਰਮੀਤ ਸਿੰਘ ਬਿੰਦਰਾ, ਪ੍ਰਭਦੀਪ ਸਿੰਘ ਬੱਬਰ ਸਿੰਘ ਆਦਿ ਹਾਜ਼ਰ ਸਨ।