ਪੱਤਰਕਾਰੀ ਦੇ ਬਾਬਾ ਬੋਹੜ ਸਨ : ਸ੍ਰੀ ਸਰਦਾਰੀ ਲਾਲ ਕਪੂਰ
ਸ੍ਰੀ ਸਰਦਾਰੀ ਲਾਲ ਕਪੂਰ ਜੀ ਦਾ ਜਨਮ 6-10-1942 ਨੂੰ ਲਾਹੌਰ ਵਿਚਲੇ ਚੱਕ ਹੀਰਾਂ ਦਾ ਤਹਿਸੀਲ ਚਨਿਓਟ ਜ਼ਿਲ੍ਹਾ ਝੰਗ (ਪਾਕਿਸਤਾਨ) ਵਿਖੇ ਹੋਇਆ।1947 ਦੀ ਭਾਰਤ ਪਾਕਿਸਤਾਨ ਜੰਗ ਸਮੇਂ ਉਹ ਜਲੰਧਰ ਵਿਖੇ ਆ ਕੇ ਵੱਸੇ, ਉਦੋਂ ਉਹ 6 ਸਾਲ ਦੇ ਸਨ। ਜਲੰਧਰ ਆ ਕੇ ਉਹਨਾਂ ਟੇਲਰਿੰਗ (ਟੇਲਰ) ਦਾ ਕੰਮ ਸਿੱਖਿਆ ਜੋ ਟੇਲਰਿੰਗ ਦੇ ਕੰਮ ਵਿੱਚ ਵੀ ਉਸਤਾਦ ਹੋ ਉਭਰੇ ਜਿਨ੍ਹਾਂ ਨੇ ਅਨੇਕਾਂ ਲੋਕਾਂ ਨੂੰ ਟੇਲਰ ਦੇ ਕੰਮ ਵਿੱਚ ਰੁਜ਼ਗਾਰ ਦਿੱਤਾ ਅਤੇ ਕਈ ਕੋਟਕਪੂਰਾ ਦੇ ਨਾਮਵਰ ਟੇਲਰਾਂ ਨੇ ਉਹਨਾਂ ਤੋਂ ਪੈਂਟ-ਕੋਟਾਂ, ਪੈਂਟਾਂ ਸ਼ਰਟਾਂ ਦੀ ਸਿਲਾਈ ਸਿੱਖੀ, ਉਹ ਲੇਡੀਜ਼ ਸੂਟਾਂ ਦੀ ਸਿਲਾਈ ਦੇ ਵੀ ਮਸ਼ਹੂਰ ਟੇਲਰ ਸਨ।
ਉਹਨਾਂ ਦੇ ਮਾਤਾ ਸਵਰਗੀਏ ਵੀਰਾਂ ਬਾਈ ਜੀ ਧਾਰਮਿਕ ਖਿਆਲਾਂ ਦੇ ਸਨ ਉਹ ਅੰਮ੍ਰਿਤ ਵੇਲੇ ਝਾੜੂ ਮਾਰਦੇ ਜਪੁਜੀ ਸਾਹਿਬ ਜੀ ਦਾ ਪਾਠ ਜ਼ੁਬਾਨੀ ਕਰਦੇ ਸਨ, ਪਰ ਉਹਨਾਂ ਦੀ ਲਗਨ 6 ਸਾਲ ਦੀ ਉਮਰ ਵਿੱਚ ਹੀ ਮਾਤਾ ਮਹਾਂਮਾਈ ਜੀ ਦੀਆਂ ਭੇਂਟਾਂ ਵਿਚ ਲੱਗ ਗਈ ਤੇ ਉਹਨਾਂ ਜਲੰਧਰ ਦੇ ਇੱਕ ਮਹੰਤ ਜੀ ਨੂੰ ਆਪਣਾ ਉਸਤਾਦ ਧਾਰਨ ਕੀਤਾ, ਸ੍ਰੀ ਕਪੂਰ ਦੀਆਂ ਗਾਈਆਂ ਪੱਕੀਆਂ ਭੇਂਟਾਂ ਨੂੰ ਅੱਜ ਮਾਤਾ ਰਾਣੀ ਦੇ ਭਗਤ ਅਕਸਰ ਹੀ ਗਾਉਂਦੇ ਰਹਿੰਦੇ ਹਨ।
ਸਵਰਗੀਏ ਸ੍ਰੀ ਸਰਦਾਰੀ ਲਾਲ ਕਪੂਰ ਜੀ ਦਾ ਵਿਆਹ ਸਾਲ 1965 ਨੂੰ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਵਿਖੇ ਹੋਇਆ, ਉਹਨਾਂ ਦੇ ਘਰ ਤਿੰਨ ਲੜਕੇ ਅਤੇ ਤਿੰਨ ਲੜਕੀਆਂ ਪੈਦਾ ਹੋਈਆਂ। ਸ੍ਰੀ ਕਪੂਰ ਦੇ ਸਹੁਰਾ ਸਾਹਿਬ ਸਵ. ਚੌਧਰੀ ਰਾਮ ਜੀ ਦੇ ਬਿਮਾਰ ਹੋਣ ਕਾਰਨ ਉਹਨਾਂ ਨੂੰ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਵਿਖੇ ਆ ਕੇ ਵੱਸਣਾ ਪਿਆ, ਉਹ ਆਪਣੇ ਸਹੁਰਿਆਂ ਦੇ ਘਰ ਵਿੱਚ ਨਹੀਂ ਰਹੇ, ਆਪਣਾ ਘਰ ਬਾਹਰ ਲੈ ਕੇ ਉਸ ਵਿੱਚ ਹੀ ਆਪਣਾ ਜੀਵਨ ਬਿਤਾਇਆ। ਸਹੁਰਾ ਸਾਹਿਬ ਦੀ ਔਲਾਦ ਵਿੱਚ ਕੋਈ ਲੜਕਾ ਨਾ ਹੋਣ ਕਾਰਨ ਕੁਝ ਰਿਸ਼ਤੇਦਾਰਾਂ ਦੇ ਕਹਿਣ ਤੇ ਉਹਨਾਂ ਨੇ ਆਪਣਾ ਇੱਕ ਬੇਟਾ ਆਪਣੇ ਸਹੁਰਿਆਂ ਨੂੰ ਬਿਨਾਂ ਕਿਸੇ ਲਾਲਚ ਕਾਨੂੰਨੀ ਲਿਖਤ ਪੜ੍ਹਤ ਕਰਕੇ ਗੋਦ ਪਾ ਦਿੱਤਾ, ਤਾਂ ਕਿ ਸਹੁਰਾ ਪਰਿਵਾਰ ਦੀ ਸਾਂਭ ਸੰਭਾਲ ਹੋ ਸਕੇ, ਉਹ ਇਸ ਕਲਯੁੱਗ ਦੇ ਇੱਕ ਤਿਆਗੀ ਤੇ ਸੇਵਾ ਭਾਵਨਾ ਵਾਲੀ ਸ਼ਖਸੀਅਤ ਹੋ ਨਿਬੜੇ।
ਕੋਟਕਪੂਰਾ ਵਿਖੇ ਵੱਸ ਕੇ ਉਹਨਾਂ ਗੁਰਦੁਆਰਾ ਚੁੱਲਾ ਸਾਹਿਬ ਅਤੇ ਸ਼ਾਸਤਰੀ ਮਾਰਕੀਟ ਵਿਖੇ ਟੇਲਰ ਦਾ ਕੰਮ ਪੂਰੇ ਜ਼ੋਰ ਸੋ਼ਰ ਨਾਲ ਚਲਾਇਆ, ਜਿਨ੍ਹਾਂ ਦੇ ਕਈ ਚੇਲੇ ਅੱਜ ਟੇਲਰਿੰਗ ਦੇ ਕੰਮ ਵਿੱਚ ਅੱਜ ਵੱਡੇ-ਵੱਡੇ ਸ਼ੋਅਰੂਮਾਂ ਦੇ ਮਾਲਕ ਹਨ। ਟੇਲਰਿੰਗ ਦਾ ਕੰਮ ਕਰਦੇ ਉਹਨਾਂ ਦੀ ਰੁਚੀ ਅਖਬਾਰਾਂ ਵਿੱਚ ਰਹਿਣ ਲੱਗ ਪਈ ਤਾਂ ਉਹਨਾਂ ਸਭ ਤੋਂ ਪਹਿਲਾਂ ਅਕਾਲੀ ਪਤਿ੍ੱਕਾ ਅਤੇ ਜਗ ਬਾਣੀ ਰੋਜ਼ਾਨਾ ਅਖਬਾਰਾਂ ਦੀ ਪੱਤਰਕਾਰੀ ਵਿੱਚ ਬੇਬਾਕ ਨਿਰਪੱਖ ਕਲਮ ਚਲਾ ਕੇ ਉਹਨਾਂ ਕਈ ਮਿਸਾਲਾਂ ਸਿੱਧ ਕੀਤੀਆਂ, ਪੱਤਰਕਾਰੀ ਦੇ ਨਾਲ-ਨਾਲ ਉਹਨਾਂ ਜ਼ਿਲ੍ਹਾ ਫਰੀਦਕੋਟ ਕਚਹਿਰੀ ਵਿੱਚ ਕਈ ਨਾਮਵਰ ਵਕੀਲਾਂ ਕੋਲ ਬਤੌਰ ਮੁਨਸ਼ੀ ਕੰਮ ਕੀਤਾ, ਉਹ ਕਾਨੂੰਨ ਦੇ ਵੀ ਗਹਿਰੇ ਜਾਣਕਾਰ ਵਿਅਕਤੀ ਸਨ ਜਿਨ੍ਹਾਂ ਦਾ ਕਈ ਜੱਜ ਸਾਹਿਬਾਨ ਨਾਲ ਗਹਿਰਾ ਰਿਸ਼ਤਾ ਸੀ।ਉਹ ਗਰਮ ਖਿਆਲੀ ਕਲਮ ਕਾਨੂੰਨੀ ਤੌਰ ਤੇ ਲਿਖਦੇ ਸਨ ਪਰ ਕੁਝ ਖ਼ਬਰਾਂ ਜਦੋਂ ਰੋਜ਼ਾਨਾ ਅਖਬਾਰਾਂ ਦੇ ਵਿੱਚ ਨਾ ਲੱਗੀਆਂ ਤਾਂ ਉਹਨਾਂ ਆਪਣਾ ਅਖਬਾਰ ਚਲਾਉਣ ਦਾ ਫੈਸਲਾ ਕੀਤਾ, ਸਭ ਤੋਂ ਪਹਿਲਾਂ ਸਾਲ 1987 ਵਿੱਚ ਉਹਨਾਂ ਫ਼ਰੀਦਕੋਟ ਸਮਾਚਾਰ ਨਾਮ ਦਾ ਅਖਬਾਰ ਵੀਕਲੀ ਚਲਾਇਆ, ਉਦੋਂ ਪੱਤਰਕਾਰ ਬਹੁਤ ਟਾਂਵੇ-ਟਾਂਵੇ ਹੁੰਦੇ ਸਨ ਅਤੇ ਡੀਪੀਆਰਓ ਆਪਣੀ ਜੀਪ ਵਿੱਚ ਬੜੇ ਸਤਿਕਾਰ ਨਾਲ ਪ੍ਰੋਗਰਾਮਾਂ ਤੇ ਲੈ ਕੇ ਜਾਂਦੇ ਸਨ ਅਤੇ ਫਿਰ ਉਸੇ ਪ੍ਰਕਾਰ ਵਾਪਸ ਛੱਡ ਕੇ ਵੀ ਜਾਂਦੇ ਸਨ ਉਹਨਾਂ ਦੇ ਟਾਈਮ ਵਿੱਚ ਪੱਤਰਕਾਰਤਾ ਦੀ ਬਹੁਤ ਕਦਰ ਸੀ।
ਫ਼ਰੀਦਕੋਟ ਸਮਾਚਾਰ ਨਾਮ ਦੇ ਅਖ਼ਬਾਰ ਤੋਂ ਬਾਅਦ ਉਹਨਾਂ ਕਪੂਰ ਪਤਿ੍ੱਕਾ ਅਖਬਾਰ ਦਾ ਟਾਈਟਲ ਮਨਜ਼ੂਰ ਕਰਵਾ ਲਿਆ, ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਅਣਗਿਣਤ ਪੱਤਰਕਾਰ ਪੈਦਾ ਕੀਤੇ, ਉਨਾਂ ਦਾ ਮਾਰਗ ਦਰਸ਼ਨ ਕੀਤਾ ਅਤੇ ਪੱਤਰਕਾਰੀ ਦਾ ਲੋਹਾ ਮਨਵਾਇਆ, ਜਿਸ ਕਾਰਨ ਉਹ ਪੱਤਰਕਾਰੀ ਦੇ ਬਾਬਾ ਬੋਹੜ ਸਾਬਤ ਹੋਏ। ਉਹਨਾਂ ਪੰਜਾਬ ਦੇ ਰੋਜ਼ਾਨਾ ਹਫਤਾਵਾਰੀ ਮਹੀਨਾਵਾਰੀ ਅਖ਼ਬਾਰਾਂ ਦੀ ਪੰਜਾਬ ਲੈਵਲ ਦੀ ਇੱਕ ਐਸੋਸੀਏਸ਼ਨ ਬਣਾਉਣ ਦਾ ਫੈਸਲਾ ਕੀਤਾ ਤਾਂ ਉਹਨਾਂ ਪੰਜਾਬ ਦੇ ਹਰ ਇੱਕ ਜ਼ਿਲੇ ਵਿੱਚੋਂ ਛਪਦੇ ਅਖ਼ਬਾਰਾਂ ਦੇ ਮੁੱਖ ਸੰਪਾਦਕਾਂ ਦਾ ਇਕੱਠ ਕਰਕੇ ਕੋਟਕਪੂਰੇ ਵਿੱਚ ਇੱਕ ਪ੍ਰੋਗਰਾਮ ਕਰਵਾਇਆ, ਜਿਸ ਵਿੱਚ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਆਏ ਅਖ਼ਬਾਰਾਂ ਦੇ ਮੁੱਖ ਸੰਪਾਦਕਾਂ ਨੇ ਸ੍ਰੀ ਕਪੂਰ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਉਹਨਾਂ ਨੂੰ ਸਰਪ੍ਰਸਤ ਨਿਯੁਕਤ ਕੀਤਾ ਅਤੇ ਪੰਜਾਬ ਸਮਾਲ ਨਿਊਜ਼ਪੇਪਰਜ਼ ਐਸੋਸੀਏਸ਼ਨ ਦਾ ਗਠਨ ਕੀਤਾ ਅਤੇ ਪੰਜਾਬ ਦੇ ਮਸ਼ਹੂਰ ਅਖ਼ਬਾਰ ਡੇਲੀ ਸਮਰਾਟ ਦੇ ਮੁੱਖ ਸੰਪਾਦਕ ਜੀ ਨੂੰ ਉਹਨਾਂ ਪ੍ਰਧਾਨ ਬਣਾ ਕੇ ਪੱਤਰਕਾਰਾਂ ਦੀਆਂ ਮੁਸ਼ਕਿਲਾਂ ਸਰਕਾਰ ਤੱਕ ਪਹੁੰਚਾਈਆਂ ਅਤੇ ਕਈ ਪ੍ਰਾਪਤੀਆਂ ਕਰਕੇ ਮਿਸਾਲਾਂ ਪੈਦਾ ਕੀਤੀਆਂ।
ਸ਼੍ਰੀ ਕਪੂਰ ਰਾਜਨੀਤੀ ਵਿੱਚ ਵੀ ਗਹਿਰੀ ਦਿਲਚਸਪੀ ਰੱਖਦੇ ਸਨ ਉਹਨਾਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਚੰਦਰਸ਼ੇਖਰ ਜੀ ਦੀ ਸਮਾਜਵਾਦੀ ਪਾਰਟੀ ਤੋਂ ਸਾਲ 1991 ਵਿੱਚ ਹਲਕਾ ਕੋਟਕਪੂਰਾ ਤੋਂ ਐਮ ਐਲ ਏ ਦਾ ਇਲੈਕਸ਼ਨ ਲੜਿਆ ਪਰ ਚੋਣਾਂ ਤੋਂ 12 ਘੰਟੇ ਪਹਿਲਾਂ ਹੀ ਇਲੈਕਸ਼ਨ ਚੋਣ ਕਮਿਸ਼ਨ ਨੇ ਕੈਂਸਲ ਕਰ ਦਿੱਤਾ ਸੀ। ਉਹਨਾਂ ਐਮ ਸੀ ਦਾ ਇਲੈਕਸ਼ਨ ਵਾਰਡ ਨੰਬਰ 2 ਤੋਂ ਵੀ ਲੜਿਆ।
ਸ੍ਰੀ ਕਪੂਰ ਜੀ ਦੇ ਜੀਵਨ ਦੀ ਇੱਕ ਝਾਤ ਵਿੱਚ ਮੈਂ ਇਹ ਵੀ ਦਰਜ ਕਰਨਾ ਚਾਹੁੰਦਾ ਹਾਂ ਕਿ ਉਹਨਾਂ ਡੇਰਾ ਬਿਆਸ ਦੇ ਮਹਾਰਾਜ ਚਰਨ ਸਿੰਘ ਜੀ ਤੋਂ ਨਾਮ ਦਾਨ ਲੈ ਕੇ ਬਿਆਸ ਵਿਖੇ ਮਾਸਟਰ ਪੂਰਨ ਸਿੰਘ ਜੀ ਜੋ ਸਫ਼ਾਈ ਦੇ ਡੇਰਾ ਪ੍ਰਮੁੱਖ ਸਨ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਫ਼ਾਈ ਜਥੇਦਾਰ ਦੇ ਤੌਰ ਤੇ ਸੇਵਾਵਾਂ ਨਿਭਾਈਆਂ, ਅਤੇ ਆਪਣੇ ਛੋਟੀ ਬੇਟੀ ਸ਼ਕੁੰਤਲਾ ਰਾਣੀ ਦਾ ਵਿਆਹ ਡੇਰਾ ਬਿਆਸ ਵਿਖੇ ਮਹਾਰਾਜ ਜੀ ਤੋਂ ਆਗਿਆ ਲੈ ਕੇ ਡੇਰੇ ਦੇ ਸੁਪਰਸੈੱਡ ਨੰਬਰ ਇੱਕ ਵਿੱਚ ਕੀਤਾ ਜਿਸ ਦੀ ਵੀਡੀਓਗ੍ਰਾਫੀ ਤੇ ਸਾਰੇ ਰੀਤੀ-ਰਿਵਾਜ ਕਰਨ ਦੀ ਆਗਿਆ ਮਹਾਰਾਜ ਚਰਨ ਸਿੰਘ ਜੀ ਨੇ ਦਿੱਤੀ ਅਤੇ ਵਿਆਹ ਤੇ ਆਪ ਆ ਕੇ ਜੋੜੀ ਨੂੰ ਅਸ਼ੀਰਵਾਦ ਦਿੱਤਾ। ਸ਼੍ਰੀ ਕਪੂਰ ਸਾਲ ਵਿੱਚੋਂ 7 ਮਹੀਨੇ ਡੇਰੇ ਬਿਆਸ ਵਿੱਚ ਹੀ ਸੇਵਾ ਤੇ ਸਮੇਤ ਪਰਿਵਾਰ ਜਾਂਦੇ ਸਨ, ਜਿਨ੍ਹਾਂ ਦੀ ਸੇਵਾ ਭਾਵਨਾ ਨੂੰ ਡੇਰਾ ਬਿਆਸ ਤੇ ਸੰਗਤ ਮੰਨਦੀ ਸੀ ਜੋ ਅਕਸਰ ਹੀ ਚਰਚਾ ਵਿੱਚ ਰਹਿੰਦੇ ਸਨ, ਡੇਰੇ ਦੀਆਂ ਸੇਵਾਵਾਂ ਸੰਬੰਧੀ ਉਹਨਾਂ ਦਾ ਬਾਬਾ ਜੀ ਨਾਲ ਸਿੱਧਾ ਰਾਬਤਾ ਸੀ। ਡੇਰਾ ਬਿਆਸ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨਾਲ ਤੇ ਉਹਨਾਂ ਦੇ ਪਿਤਾ ਗੁਰਮੁਖ ਸਿੰਘ ਢਿੱਲੋਂ ਜੀ ਨਾਲ ਵੀ ਬਹੁਤ ਨੇੜਲਾ ਰਿਸ਼ਤਾ ਸੀ।
ਸ੍ਰੀ ਕਪੂਰ ਸੇਵਾ ਭਾਵਨਾ ਵਾਲੇ ਗਊ ਭਗਤ ਵੀ ਸਨ, ਉਹਨਾਂ ਸਿੱਖਾਂ ਵਾਲਾ ਰੋਡ ਅਤੇ ਮੁਕਤਸਰ ਰੋਡ ਕੋਟਕਪੂਰਾ ਵਾਲੀਆਂ ਗਊਸ਼ਾਲਾਵਾਂ ਵਿੱਚ ਬੇਅੰਤ ਸੇਵਾਵਾਂ ਕੀਤੀਆਂ ਜੋ ਇੱਕ ਮਿਸਾਲ ਹਨ। ਉਹਨਾਂ ਦਾ ਮਹੇਸ਼ ਮੁਨੀ ਬੋਰੇ ਵਾਲੇ ਸੰਤਾਂ ਨਾਲ ਵੀ ਗਹਿਰਾ ਰਿਸ਼ਤਾ ਸੀ, ਸੰਤ ਬੋਰੇ ਵਾਲੇ ਉਹਨਾਂ ਤੋਂ ਬਹੁਤ ਖ਼ੁਸ਼ ਸਨ।
ਸ਼੍ਰੀ ਸਰਦਾਰੀ ਲਾਲ ਕਪੂਰ ਧਾਰਮਿਕ, ਗਊ ਗਰੀਬ ਦੀ ਮਦਦ ਕਰਨ ਵਾਲੇ, ਸੇਵਾ ਭਾਵਨਾ ਵਾਲੇ, ਮਾਤਾ ਦੇ ਭਗਤ, ਗਊ ਭਗਤ, ਪੱਤਰਕਾਰੀ ਦੇ ਬਾਬਾ ਬੋਹੜ, ਨਿਧੜਕ, ਬੇਬਾਕ, ਲੋਕਾਂ ਦੇ ਹਿੱਤਾਂ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਦੇ ਸਨ, ਉਸੇ ਪ੍ਰਕਾਰ ਉਹਨਾਂ ਦੇ ਤਿੰਨੇ ਬੇਟੇ ਵੱਡਾ ਸੁਨੀਲ ਸਿੰਘ ਕਪੂਰ ਜੋ ਨਿਧੜਕ, ਬੇਬਾਕ ਪੱਤਰਕਾਰੀ ਕਰਦਾ ਕਲਮ ਚਲਾਉਂਦਾ ਉਹ ਆਪਣੇ ਪਿਤਾ ਵਾਂਗ ਹੀ ਤੇਜ਼ਤਰਾਰ ਵਿਅਕਤੀ ਹੈ ਤੇ ਪਿਛਲੇ 23 ਸਾਲਾਂ ਤੋਂ ਰੋਜ਼ਾਨਾ ਚਾਮਚੜਿੱਕ ਪਤਿ੍ੱਕਾ ਅਖਬਾਰ ਦਾ ਮੁੱਖ ਸੰਪਾਦਕ ਤੇ ਸੀਸੀਪੀ ਨਿਊਜ਼ ਚੈਨਲ ਦਾ ਮਾਲਕ ਹੈ, ਦੂਜਾ ਬੇਟਾ ਰਵਿੰਦਰ ਕਪੂਰ ਜੋ ਬਿਜਲੀ ਬੋਰਡ ਵਿੱਚ ਨੌਕਰੀ ਕਰਦਾ ਹੈ ਅਤੇ ਰੋਜ਼ਾਨਾ ਦੇਸ਼ ਸੇਵਕ ਅਖਬਾਰ ਦਾ ਜ਼ਿਲ੍ਹਾ ਇੰਚਾਰਜ ਹੈ, ਤੀਸਰਾ ਛੋਟਾ ਬੇਟਾ ਸੁਰਿੰਦਰ ਕਪੂਰ ਉਰਫ ਡਾਕਟਰ ਸਲਮਾਨ ਕਪੂਰ ਜੋ ਫੀਜੀਓਥਰੈਪਿਸਟ ਡਾਕਟਰ ਹੈ ਤੇ ਅਮਰੀਕਾ ਦਾ ਪੀ.ਆਰ. ਹੈ।
ਸਭ ਤੋਂ ਵਿਲੱਖਣ ਗੱਲ ਵੱਖਰੀ ਗੱਲ ਸ੍ਰੀ ਸਰਦਾਰੀ ਲਾਲ ਕਪੂਰ ਜੀ ਦੇ ਪਰਿਵਾਰ ਦੀ ਇਹ ਹੈ ਜੋ ਸ਼ਾਇਦ ਹੀ ਦੁਨੀਆਂ ਵਿੱਚ ਕਿਤੇ ਮਿਸਾਲ ਹੋਵੇ ਕਿ ਉਹਨਾਂ ਦੇ ਤਿੰਨੇ ਪੁੱਤਰਾਂ ਵਿੱਚੋਂ ਵੱਡਾ ਪੁੱਤਰ ਸੁਨੀਲ ਸਿੰਘ ਕਪੂਰ ਪਰਿਵਾਰ ਸਮੇਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅੰਮ੍ਰਿਤਧਾਰੀ ਸਿੱਖ ਹੈ, ਦੂਸਰਾ ਬੇਟਾ ਰਵਿੰਦਰ ਕਪੂਰ ਹਿੰਦੂ ਧਰਮ ਵਿੱਚ ਪਰਪੱਕ ਹੈ ਤੇ ਤੀਸਰਾ ਬੇਟਾ ਸੁਰਿੰਦਰ ਕਪੂਰ ਉਰਫ ਡਾਕਟਰ ਸਲਮਾਨ ਕਪੂਰ ਮੁਸਲਿਮ ਧਰਮ ਵਿੱਚ ਪਰਪੱਕ ਹੈ। ਸ੍ਰੀ ਕਪੂਰ ਆਪਣੇ ਵੱਡੇ ਬੇਟੇ ਬਾਬਤ ਇਹ ਕਿਹਾ ਕਰਦੇ ਸਨ ਕਿ ਗੁਰੂ ਸਾਹਿਬਾਨ ਦੇ ਫਰਮਾਨ ਮੁਤਾਬਕ ਹੀ ਅਸੀਂ ਆਪਣਾ ਜੇਠਾ ਵੱਡਾ ਪੁੱਤਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਕੀਤਾ ਹੋਇਆ ਹੈ, ਉਹ ਗੁਰੂ ਸਾਹਿਬਾਨਾਂ ਪ੍ਰਤੀ ਹਮੇਸ਼ਾਂ ਸ਼ਰਧਾਵਾਨ ਹੀ ਰਿਹਾ ਕਰਦੇ ਸਨ।
ਸਵਰਗੀਏ ਸ੍ਰੀ ਸਰਦਾਰੀ ਲਾਲ ਕਪੂਰ ਜੀ 9 ਫ਼ਰਵਰੀ 2024 ਨੂੰ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੀ ਅੰਤਿਮ ਅਰਦਾਸ ਮਿਤੀ 20 ਫ਼ਰਵਰੀ 2024 ਦਿਨ ਮੰਗਲਵਾਰ ਸਮਾਂ ਦੁਪਿਹਰ 12 ਤੋਂ 1 ਵਜੇ ਤੱਕ ਡੇਰਾ ਬਾਬਾ ਦਰਿਆਗਿਰੀ ਜੀ, ਨੇੜੇ ਨਵਾਂ ਬੱਸ ਸਟੈਂਡ ਕੋਟਕਪੂਰਾ ਜ਼ਿਲ੍ਹਾ ਫ਼ਰੀਦਕੋਟ ਵਿਖੇ ਹੋ ਰਹੀ ਹੈ ਨੂੰ
ਪੱਤਰਕਾਰੀ ਦੇ ਬਾਬਾ ਬੋਹੜ ਸਨ :
ਸ੍ਰੀ ਸਰਦਾਰੀ ਲਾਲ ਕਪੂਰ

ਸਵਰਗੀਏ ਸ੍ਰੀ ਸਰਦਾਰੀ ਲਾਲ ਕਪੂਰ ਜੀ 9 ਫ਼ਰਵਰੀ 2024 ਨੂੰ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੀ ਅੰਤਿਮ ਅਰਦਾਸ ਮਿਤੀ 20 ਫ਼ਰਵਰੀ 2024 ਦਿਨ ਮੰਗਲਵਾਰ ਸਮਾਂ ਦੁਪਿਹਰ 12 ਤੋਂ 1 ਵਜੇ ਤੱਕ ਡੇਰਾ ਬਾਬਾ ਦਰਿਆਗਿਰੀ ਜੀ, ਨੇੜੇ ਨਵਾਂ ਬੱਸ ਸਟੈਂਡ ਕੋਟਕਪੂਰਾ ਜ਼ਿਲ੍ਹਾ ਫ਼ਰੀਦਕੋਟ ਵਿਖੇ ਹੋ ਰਹੀ ਹੈ।
ਕਰਨੈਲ ਸਿੰਘ ਐਮ ਏ