You are here

ਪੰਜਾਬ

ਭਾਕਿਯੂ (ਏਕਤਾ-ਉਗਰਾਹਾਂ) ਅਤੇ ਭਾਕਿਯੂ ਡਕੌਂਦਾ (ਧਨੇਰ) ਵੱਲੋਂ ਦਿੱਲੀ ਜਾ ਰਹੇ ਕਿਸਾਨਾਂ ਦੇ ਹੱਕ ਵਿੱਚ ਵੱਡਾ ਬਿਆਨ

ਭਾਕਿਯੂ (ਏਕਤਾ-ਉਗਰਾਹਾਂ) ਅਤੇ ਭਾਕਿਯੂ ਡਕੌਂਦਾ (ਧਨੇਰ) ਵੱਲੋਂ ਭਾਜਪਾ ਮੋਦੀ ਸਰਕਾਰ ਦੁਆਰਾ ਦਿੱਲੀ ਜਾ ਰਹੇ ਕਿਸਾਨਾਂ ਦਾ ਸੰਘਰਸ਼ੀ ਹੱਕ ਕੁਚਲਣ ਦੇ ਹੱਥਕੰਡੇ ਬੰਦ ਕਰਨ ਅਤੇ ਕਿਸਾਨੀ ਮੰਗਾਂ ਦੇ ਹੱਕ ਵਿੱਚ ਭਲਕੇ ਪੰਜਾਬ ਵਿੱਚ 7 ਥਾਵਾਂ 'ਤੇ 12 ਤੋਂ 4 ਵਜੇ ਤੱਕ ਰੇਲਾਂ ਜਾਮ ਕਰਨ ਦਾ ਐਲਾਨ

ਚੰਡੀਗੜ੍ਹ 14 ਫਰਵਰੀ (ਜਨ ਸ਼ਕਤੀ ਨਿਊਜ਼ ਬਿਊਰੋ  ) ਭਾਕਿਯੂ (ਏਕਤਾ-ਉਗਰਾਹਾਂ) ਅਤੇ ਭਾਕਿਯੂ ਡਕੌਂਦਾ (ਧਨੇਰ) ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਹੱਕੀ ਕਿਸਾਨ ਮੰਗਾਂ ਖਾਤਰ ਸੰਘਰਸ਼ ਲਈ ਦਿੱਲੀ ਵੱਲ ਜਾ ਰਹੇ ਕਿਸਾਨਾਂ ਦਾ ਸੰਘਰਸ਼ੀ ਹੱਕ ਕੁਚਲਣ ਲਈ ਸੜਕਾਂ ਉੱਤੇ ਕੰਧਾਂ ਕੱਢਣ,ਕਿੱਲ ਗੱਡਣ, ਪੇਂਡੂ ਰਸਤੇ ਜਾਮ ਕਰਨ ਅਤੇ ਇੰਟਰਨੈੱਟ ਬੰਦ ਕਰਨ ਤੋਂ ਇਲਾਵਾ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹੀਂ ਡੱਕਣ ਅਤੇ ਉਨ੍ਹਾਂ ਉਤੇ ਅੱਥਰੂ ਗੈਸ, ਲਾਠੀਚਾਰਜ, ਪਲਾਸਟਿਕ ਗੋਲੀਆਂ ਮਾਰਨ ਵਰਗੇ ਜਾਬਰ ਹੱਥਕੰਡੇ ਵਰਤਣ ਵਿਰੁੱਧ ਤਿੱਖਾ ਵਿਸ਼ਾਲ ਰੋਸ ਪ੍ਰਗਟ ਕਰਨ ਲਈ ਭਲਕੇ 15 ਫਰਵਰੀ ਨੂੰ ਪੰਜਾਬ ਭਰ ਵਿੱਚ 7 ਥਾਵਾਂ ਤੇ 12 ਤੋਂ 4 ਵਜੇ ਤੱਕ ਰੇਲਾਂ ਜਾਮ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀਆਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਮਨਜੀਤ ਸਿੰਘ ਧਨੇਰ ਵੱਲੋਂ ਪ੍ਰੈੱਸ ਦੇ ਨਾਂ ਸਾਂਝਾ ਬਿਆਨ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ ਇਸ ਸੰਘਰਸ਼ ਵਿੱਚ ਭਾਰਤ ਨੂੰ ਸਾਮਰਾਜੀ ਸੰਸਾਰ ਵਪਾਰ ਸੰਸਥਾ ਵਿੱਚੋਂ ਬਾਹਰ ਕੱਢਣ, ਸਾਰੀਆਂ ਫਸਲਾਂ ਦੀ ਐਮ ਐਸ ਪੀ ਦੀ ਕਾਨੂੰਨੀ ਗਰੰਟੀ, ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ, ਲਖੀਮਪੁਰ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ, ਕਿਸਾਨਾਂ ਮਜ਼ਦੂਰਾਂ ਨੂੰ ਬੁਢਾਪਾ ਪੈਨਸ਼ਨ, ਪੂਰੀ ਭਰਪਾਈ ਵਾਲੀ ਫ਼ਸਲੀ ਬੀਮਾ ਸਕੀਮ ਆਦਿ ਕੀਤੀਆਂ ਜਾ ਰਹੀਆਂ ਭਖਦੀਆਂ ਕਿਸਾਨੀ ਮੰਗਾਂ ਮੰਨੇ ਜਾਣ ਉੱਤੇ ਰੇਲਾਂ ਜਾਮ ਦੇ ਰੋਸ ਪ੍ਰਦਰਸ਼ਨਾਂ ਸਮੇਂ ਪੂਰਾ ਜ਼ੋਰ ਦਿੱਤਾ ਜਾਵੇਗਾ। ਕਿਸਾਨ ਆਗੂਆਂ ਵੱਲੋਂ ਪੰਜਾਬ ਭਰ ਦੇ ਕਿਸਾਨਾਂ ਮਜ਼ਦੂਰਾਂ ਨੂੰ ਇਨ੍ਹਾਂ ਰੋਸ ਪ੍ਰਦਰਸ਼ਨਾਂ ਵਿੱਚ ਪਰਵਾਰਾਂ ਸਮੇਤ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਹੈ ਕਿ 16 ਫ਼ਰਵਰੀ ਨੂੰ ਸਰਵਭਾਰਤੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਮੁਤਾਬਕ ਪੂਰੇ ਦੇਸ਼ ਵਿੱਚ ਗ੍ਰਾਮੀਣ ਭਾਰਤ ਬੰਦ ਨੂੰ ਲਾਗੂ ਕਰਨ ਲਈ ਜ਼ੋਰਦਾਰ ਤਿਆਰੀਆਂ ਲਗਾਤਾਰ ਜਾਰੀ ਹਨ

ਕੇਂਦਰੀ ਟਰੇਡ ਯੂਨੀਅਨਾਂ ਵੱਲੋਂ 16 ਫਰਵਰੀ ਨੂੰ ਲੁਧਿਆਣਾ ਵਿਖੇ ਰੈਲੀ ਅਤੇ ਪ੍ਰਦਰਸ਼ਨ ਕਰਨ ਦਾ ਫੈਸਲਾ

ਬੱਸ ਅੱਡੇ  ਰੈਲੀ ਕਰਕੇ ਮਿੰਨੀ ਸਕੱਤਰੇਤ ਤੱਕ ਕੱਢਿਆ ਜਾਵੇਗਾ ਰੋਸ ਮਾਰਚ
ਲੁਧਿਆਣਾ, 11 ਫਰਵਰੀ (ਟੀ. ਕੇ.)
ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਕੇਂਦਰੀ ਟਰੇਡ ਯੂਨੀਅਨਾਂ ਦੀਆਂ ਲੁਧਿਆਣਾ ਇਕਾਈਆਂ ਵੱਲੋਂ ਕਨਵੈਂਸ਼ਨ ਕੀਤੀ ਗਈ, ਜਿਸ ਵਿਚ ਏਟਕ, ਸੀਟੂ ਅਤੇ ਸੀ. ਟੀ. ਯੂ. ਦੇ ਕਾਰਕੁੰਨਾਂ ਨੇ ਭਾਗ ਲਿਆ। ਇਸ ਮੌਕੇ ਕਨਵੈਨਸ਼ਨ ਨੇ ਸਰਬ ਸੰਮਤੀ  ਨਾਲ 16 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟਰੇਡ ਯੂਨੀਅਨਾਂ ਸੈਕਟੋਰਲ ਫੈਡਰੇਸ਼ਨਾਂ /ਐਸੋਸੀਏਸ਼ਨਾਂ ਵੱਲੋਂ ਦਿੱਤੇ ਗਏ ਸੱਦੇ  'ਤੇ ਉਦਯੋਗਕ ਹੜਤਾਲ ਅਤੇ ਪੇਂਡੂ ਭਾਰਤ ਬੰਦ ਵਿੱਚ ਪੂਰੇ ਜੋਰ  ਨਾਲ ਸ਼ਾਮਿਲ ਹੋ ਕੇ ਸਫਲ ਬਣਾਉਣ ਦਾ ਫੈਸਲਾ ਕੀਤਾ। ਇਹ ਫੈਸਲਾ ਕੀਤਾ ਗਿਆ ਕਿ ਉਸ ਦਿਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਜ਼ਦੂਰ, ਮੁਲਾਜ਼ਮ, ਨੌਜਵਾਨ, ਔਰਤਾਂ,ਛੋਟੇ ਕਾਰੋਬਾਰੀ,ਸਕੀਮ ਵਰਕਰ,ਕੰਟਰੈਕਟ ਵਰਕਰ ਅਤੇ ਟਰਾਂਸਪੋਰਟ ਬੱਸ ਅੱਡੇ ਤੇ ਇਕੱਤਰ ਹੋਣਗੇ ਅਤੇ ਰੈਲੀ ਕਰਨਗੇ, ਉਪਰੰਤ ਭਾਰਤ ਨਗਰ ਚੌਕ ਹੁੰਦੇ ਹੋਏ ਮਿੰਨੀ ਸਕੱਤਰੇਤ ਤੱਕ ਰੋਸ ਮਾਰਚ ਕਰਨਗੇ। ਕਨਵੈਨਸ਼ਨ ਵਿੱਚ ਬੋਲਦਿਆਂ ਬੁਲਾਰਿਆਂ ਨੇ ਦੱਸਿਆ ਕਿ ਇਸ ਐਕਸ਼ਨ ਬਾਰੇ ਕਾਮਿਆਂ ਤੇ ਮੁਲਾਜ਼ਮਾਂ ਵਿੱਚ ਬਹੁਤ ਉਤਸ਼ਾਹ ਹੈ ਅਤੇ ਵੱਖ ਵੱਖ ਯੂਨੀਅਨਾਂ ਆਪਣੀਆਂ ਮੀਟਿੰਗਾਂ ਕਰਕੇ ਪੂਰੀ ਤਿਆਰੀ ਦੇ ਨਾਲ ਹੁੰਮ ਹੁੰਮਾ ਕੇ 16 ਫਰਵਰੀ ਦੇ ਰੈਲੀ ਤੇ ਪ੍ਰਦਰਸ਼ਨ ਵਿੱਚ ਹਿੱਸਾ ਲੈਣਗੀਆਂ। ਇਸ ਸਭਾ ਵਿੱਚ ਪੀ. ਏ. ਯੂ. , ਪੰਜਾਬ ਰੋਡਵੇਜ਼, ਅਧਿਆਪਕ, ਪ. ਸ. ਸ. ਫ. , ਉਦਯੋਗਿਕ ਮਜ਼ਦੂਰ, ਹੌਜ਼ਰੀ ਮਜ਼ਦੂਰ, ਰੇਹੜੀ ਫੜੀ ਵਾਲੇ ਕਾਮੇ, ਉਸਾਰੀ ਮਜ਼ਦੂਰ ਅਤੇ ਪੈਨਸ਼ਨਰ ਐਸੋਸੀਏਸ਼ਨਾਂ ਦੇ ਕਾਰਕੁੰਨ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਨਗਰ ਵਿੱਚ ਵਪਾਰੀਆਂ ਵਿੱਚ, ਆਟੋ ਰਿਕਸ਼ਾ ਵਾਲਿਆਂ ਵਿੱਚ ਅਤੇ ਹੋਰ ਅਨੇਕਾਂ ਕਿਸਮ ਦੇ ਕਾਮਿਆਂ ਵਿੱਚ ਇਸ ਬਾਰੇ ਬਹੁਤ ਜੋਸ਼ ਹੈ। ਕਿਉਂਕਿ ਪਿਛਲੇ ਸਮਿਆਂ ਵਿੱਚ ਸਰਕਾਰ ਦੀਆਂ ਨੀਤੀਆਂ ਨੇ ਮਜ਼ਦੂਰਾਂ, ਮੁਲਾਜ਼ਮਾਂ ਦੇ ਹੱਕਾਂ ਦਾ ਘਾਣ ਕੀਤਾ ਹੈ, ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਸਰਕਾਰ ਦੇ ਮੁਕਰਨ ਕਰਕੇ ਉਹਨਾਂ ਵਿੱਚ ਬੜਾ ਰੋਸ ਹੈ। ਜੀ. ਐਸ. ਟੀ. ਦੀਆਂ ਮੁਸ਼ਕਿਲਾਂ ਕਰਕੇ ਵਪਾਰੀਆਂ ਵਿੱਚ ਬੜਾ ਗੁੱਸਾ ਹੈ ਅਤੇ ਐਮ. ਐਸ ਐਮ. ਈ. ਦੇ ਵਿੱਚ ਬਹੁਤ ਰੋਸ ਹੈ ਕਿਉਂਕਿ ਸਮੁੱਚੀ ਆਰਥਿਕ ਨੀਤੀ ਕਾਰਪੋਰੇਟ ਪੱਖੀ ਹੈ। ਜਿੱਥੇ  ਕਾਰਪੋਰੇਟਾਂ ਨੂੰ ਅਥਾਹ ਧਨ ਵੰਡਿਆ ਜਾ ਰਿਹਾ ਹੈ, ਟੈਕਸ ਛੋਟਾਂ ਦਿੱਤੀਆਂ ਜਾ ਰਹੀਆਂ ਹਨ, ਉੱਥੇ ਛੋਟੇ ਖੇਤਰਾਂ ਤੇ ਟੈਕਸ ਵੀ ਵਧਾਇਆ ਜਾ ਰਿਹਾ ਹੈ ਅਤੇ ਸਹੂਲਤਾਂ ਘਟਾਈਆਂ ਜਾ ਰਹੀਆਂ ਹਨ। ਇਹਨਾਂ ਕਦਮਾਂ ਕਰਕੇ ਬੇਰੋਜ਼ਗਾਰੀ ਵਧ ਰਹੀ ਹੈ ਅਤੇ ਮਹਿੰਗਾਈ ਨਾਲ ਹਾਹਾਕਾਰ ਮਚਿਆ ਹੈ, ਜਦਕਿ ਗੈਸ ਡੀਜ਼ਲ, ਪੈਟਰੋਲ ਤੇ  ਰੋਜ ਦੀਆਂ ਵਰਤੋਂ ਦੀਆਂ ਚੀਜ਼ਾਂ ਦੇ ਭਾਅ ਵਧਦੇ ਜਾ ਰਹੇ ਹਨ। ਆਪਣੀਆਂ ਅਸਫਲਤਾਵਾਂ ਤੋਂ ਭੱਜਣ ਦੇ ਲਈ ਮੋਦੀ ਸਰਕਾਰ ਲੋਕਾਂ ਦਾ ਧਿਆਨ  ਗੈਰ ਜਰੂਰੀ ਮੁੱਦਿਆਂ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਸਮਾਜ ਵਿੱਚ ਧਰਮ ਦੇ ਨਾਮ ਤੇ ਵੰਡੀਆਂ ਪਾ ਰਹੀ ਹੈ। ਰਾਮ ਮੰਦਰ ਦੇ ਉਦਘਾਟਨ ਦਾ ਰਾਜਨੀਤੀਕਰਨ ਇੱਕ ਬਹੁਤ ਹੀ ਖਤਰਨਾਕ ਕਦਮ ਹੈ। ਕਨਵੈਨਸ਼ਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਉਕਤ ਮਿਤੀ ਦੇ ਐਕਸ਼ਨ ਵਿੱਚ ਸ਼ਾਮਿਲ ਹੋਣ।ਇਸ ਮੌਕੇ 
ਕਨਵੈਨਸ਼ਨ ਨੂੰ ਸੰਬੋਧਨ ਕਰਨ ਵਾਲੇ ਮੁੱਖ ਆਗੂਆਂ ਵਿੱਚ ਜਮਹੂਰੀ ਕਿਸਾਨ ਸਭਾ ਦੋ ਸੂਬਾ ਆਗੂ ਰਘਬੀਰ ਸਿੰਘ ਬੈਨੀਪਾਲ, ਅਧਿਆਪਕ ਆਗੂ ਚਰਨ ਸਿੰਘ ਸਰਾਭਾ, ਸੀਟੂ ਦੇ ਆਗੂ ਸੁਖਵਿੰਦਰ ਸਿੰਘ ਲੋਟੇ, ਏਟਕ ਆਗੂ ਡੀ. ਪੀ. ਮੌੜ, ਐਮ. ਐਸ. ਭਾਟੀਆ ਅਤੇ ਕੇਵਲ ਸਿੰਘ ਬਨਵੈਤ, ਸੀਟੀਯੂ ਪੰਜਾਬ ਦੇ ਆਗੂ ਜਗਦੀਸ਼ ਚੰਦ ਅਤੇ ਬਲਰਾਮ ਤੋਂ ਇਲਾਵਾ ਸਮਰ ਬਹਾਦਰ, ਤਹਿਸੀਲਦਾਰ ਰਾਮ, ਅਜੀਤ ਕੁਮਾਰ, ਜਗਮੇਲ ਸਿੰਘ, ਕਾਮੇਸ਼ਵਰ ਯਾਦਵ, ਬੈਕ ਕਰਮਚਾਰੀਆਂ ਦੇ ਆਗੂ ਨਰੇਸ਼ ਗੌੜ, ਮੋਲਡਰ ਐਂਡ ਸਟੀਲ ਵਰਕਰ ਯੂਨੀਅਨ ਦੇ ਆਗੂ ਕਾਮਰੇਡ ਹਰਜਿੰਦਰ ਸਿੰਘ ਸ਼ਾਮਿਲ ਸਨ।ਇਸ ਮੌਕੇ ਕਨਵੈਨਸ਼ਨ ਦੀ ਪ੍ਰਧਾਨਗੀ ਕਾਮਰੇਡ ਕੇਵਲ ਸਿੰਘ ਬਨਵੈਤ,  ਜੋਗਿੰਦਰ ਰਾਮ ਅਤੇ ਸਮਰ ਬਹਾਦਰ ਨੇ ਕੀਤੀ ਜਦ ਕਿ ਸਟੇਜ ਦੀ ਕਾਰਵਾਈ  ਜਗਦੀਸ਼ ਚੰਦ ਨੇ ਬਾਖੂਬੀ ਨਿਭਾਈ।

ਕੇਂਦਰੀ ਟਰੇਡ ਯੂਨੀਅਨ ਅਤੇ ਕਿਸਾਨ ਸੰਯੁਕਤ ਮੋਰਚਾ 16 ਫਰਵਰੀ ਨੂੰ ਭਾਰਤ ਬੰਦ ਵਿੱਚ ਹਿੱਸਾ ਲਵੇਗਾ 

ਲੁਧਿਆਣਾ, 11 ਫਰਵਰੀ (ਟੀ. ਕੇ.) ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲਾ ਲੁਧਿਆਣਾ ਦੀ ਮੀਟਿੰਗ ਸਾਥੀ ਪਵਿੱਤਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੂਬਾ ਪ੍ਰਧਾਨ ਗੁਰਮੇਲ ਸਿੰਘ ਮੈਲਡੇ , ਜਨਰਲ ਸਕੱਤਰ ਅਵਤਾਰ ਸਿੰਘ ਗਗੜਾ ਸ਼ਾਮਲ ਹੋਏ। ਮੀਟਿੰਗ ਵਿੱਚ ਪੰਜਾਬ ਸਰਕਾਰ ਦੀਆਂ ਪੈਨਸ਼ਨਰਜ਼ ਮੁਲਾਜਮ ਵਿਰੋਧੀ ਨੀਤੀਆਂ ਦੀ ਨਿੰਦਾ ਕੀਤੀ ਗਈ, ਕਿਉਂਕਿ ਪੰਜਾਬ ਸਰਕਾਰ ਪੈਨਸ਼ਨਰ ਲਈ ਪੈਨਸ਼ਨ ਸੋਧ ਫਾਰਮੂਲਾ 2.59 ਲਾਗੂ ਕਰਨ ਲਈ ਕੰਨੀ ਕਤਰਾ ਰਹੀ ਹੈ। ਕੇਂਦਰੀ ਪੈਟਨਰ 'ਤੇ ਡੀ. ਏ. ਦੇਣ ਵੱਲ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ। ਪੰਜਾਬ ਸਰਕਾਰ 38 ਪ੍ਰਤੀਸ਼ਤ ਡੀ. ਏ. ਦੇ ਰਹੀ ਹੈ, ਜਦ ਕਿ ਗੁਆਂਢੀ ਸੂਬੇ 46 ਪ੍ਰਤੀਸ਼ਤ ਡੀ. ਏ. ਦੀ ਅਦਾਇਗੀ ਕਰ ਰਹੇ ਹਨ  ਅਤੇ ਪੇ-ਕਮਿਸ਼ਨ ਦਾ ਏਰੀਅਰ ਵੀ ਨਹੀਂ ਦਿੱਤਾ ਜਾ ਰਿਹਾ।  ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਚਰਨ ਸਿੰਘ ਸਰਾਭਾ, ਜਗਮੇਲ ਸਿੰਘ ਪੱਖੋਵਾਲ, ਅਰਮਿੰਦਰ ਸਿੰਘ, ਦਰਸ਼ਨ ਸਿੰਘ ਥਰੀਕੇ, ਅਵਤਾਰ ਸਿੰਘ ਗਗੜਾ ਅਤੇ ਗੁਰਮੇਲ ਸਿੰਘ ਮੈਲਡੇ ਨੇ ਸੰਬੋਧਨ ਕੀਤਾ। ਇਸ ਮੌਕੇ 70 ਸਾਲ ਦੀ ਉਮਰ ਵਾਲੇ ਦੇ ਮੈਂਬਰ ਸ੍ਰੀ ਸਕਿੰਦਰ ਸਿੰਘ ਬੁਆਣੀ ਅਤੇ ਰਣਜੋਧ ਸਿੰਘ ਲਾਟੋ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ 16 ਫਰਵਰੀ ਦੇ ਭਾਰਤ ਬੰਦ ਵਿੱਚ ਸ਼ਾਮਲ ਹੋਵਾਂਗੇ ਅਤੇ 26 ਫਰਵਰੀ ਨੂੰ ਲੁਧਿਆਣਾ ਵਿੱਚ ਸਰਕਾਰੀ, ਅਰਧ ਸਰਕਾਰੀ ਪੈਨਸ਼ਨਰਜ਼ ਵੱਲੋ ਵਿਸ਼ਾਲ ਰੈਲੀ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ ਤਾਂ ਕਿ ਸਰਕਾਰ ਪੈਨਸ਼ਨਰ ਦੀਆਂ ਉਕਤ ਮੰਗਾਂ ਦੀ ਪੂਰਤੀ ਕਰੇ, ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਤੇਜ ਕੀਤਾ ਜਾਵੇਗਾ।

ਵਿਧਾਇਕ ਤੇ ਡਿਪਟੀ ਕਮਿਸ਼ਨਰ ਵੱਲੋਂ ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ ਖੇਡਾਂ ਦਾ ਉਦਘਾਟਨ ਅੱਜ 

ਲੁਧਿਆਣਾ, 11 ਫਰਵਰੀ (ਟੀ. ਕੇ.)  ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਕੱਲ੍ਹ 12 ਫਰਵਰੀ ਨੂੰ  ਪਿੰਡ ਕਿਲ੍ਹਾ ਰਾਏਪੁਰ ਵਿਖੇ ਪ੍ਰਸਿੱਧ ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ-2024 ਦਾ ਉਦਘਾਟਨ ਕੀਤਾ ਜਾਵੇਗਾ।
ਇਹ ਖੇਡਾਂ 12 ਤੋਂ 14 ਫਰਵਰੀ ਤੱਕ ਹੋਣਗੀਆਂ ਅਤੇ ਖੇਡ ਸਮਾਗਮ ਦੀ ਸਮਾਪਤੀ ਵਾਲੇ ਦਿਨ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ । ਇਸ ਸਾਲ ਪੇਂਡੂ ਓਲੰਪਿਕ ਖੇਡਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਹਨ।
ਖੇਡਾਂ ਦੇ ਪਹਿਲੇ ਦਿਨ, ਹਾਕੀ ਮੈਚ (ਲੜਕੇ) ਸਵੇਰੇ 9.30 ਵਜੇ ਤੋਂ ਸ਼ੁਰੂ ਹੋਣਗੇ, ਜਿਸ ਤੋਂ ਬਾਅਦ ਹਾਕੀ ਮੈਚ (ਲੜਕੀਆਂ), ਕਬੱਡੀ (ਲੜਕੀਆਂ), 60 ਮੀਟਰ ਦੌੜ (ਅੰਡਰ-14,17 ਲੜਕੀਆਂ), 100 ਮੀਟਰ ਦੌੜ (ਪੁਰਸ਼ ਉਮਰ ਵਰਗ 60,70 ਸਾਲ ਤੋਂ ਵੱਧ), 1500 ਮੀਟਰ ਦੌੜ (ਲੜਕੀਆਂ ਅਤੇ ਲੜਕੇ), 400 ਮੀਟਰ ਦੌੜ (ਲੜਕੀਆਂ ਅਤੇ ਲੜਕੇ), ਹਾਕੀ ਮੈਚ (ਲੜਕੀਆਂ ਅਤੇ ਲੜਕੇ) ਦੇ ਮੁਕਾਬਲੇ ਹੋਣਗੇ।
ਖੇਡਾਂ ਦੇ ਪਹਿਲੇ ਦਿਨ ਭਾਵ 12 ਫਰਵਰੀ ਨੂੰ ਪ੍ਰਸਿੱਧ ਪੰਜਾਬੀ ਗਾਇਕ ਗੁਰਲੇਜ਼ ਅਖਤਰ-ਕੁਲਵਿੰਦਰ ਕੈਲੀ ਸ਼ਾਮ 5 ਵਜੇ ਤੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ। ਉਪਰੰਤ 13 ਫਰਵਰੀ ਨੂੰ ਦੇਬੀ ਮਖਸੂਸਪੁਰੀ ਅਤੇ 14 ਫਰਵਰੀ ਨੂੰ ਅੰਮ੍ਰਿਤ ਮਾਨ ਸੱਭਿਆਚਾਰਕ ਪੇਸ਼ਕਾਰੀਆਂ ਦੇਣਗੇ।
ਇਸੇ ਤਰ੍ਹਾਂ ਸੱਭਿਆਚਾਰ ਦੇ ਖੇਤਰ ਦੀ ਉੱਘੀ ਹਸਤੀ ਸ੍ਰੀ ਤਰਸੇਮ ਚੰਦ ਕਲਹਿਰੀ ਦੀ ਟੀਮ “ਪੰਜਾਬੀ ਵਿਰਸਾ” ਵੱਲੋਂ ਗਰਾਊਂਡ ਵਿੱਚ ਪੰਜਾਬ ਦੇ ਅਮੀਰ ਸੱਭਿਆਚਾਰਕ ਇਤਿਹਾਸ ਬਾਰੇ ਪ੍ਰਦਰਸ਼ਨੀ ਲਗਾਈ ਜਾਵੇਗੀ ਅਤੇ ਤਿੰਨੇ ਦਿਨ ਕਲਾਕਾਰ ਭੰਗੜਾ ਅਤੇ ਝੂਮਰ ਆਦਿ ਪੇਸ਼ ਕਰਨਗੇ।
 ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਵਚਨਬੱਧ ਹੈ ਅਤੇ ਖੇਡਾਂ ਵਿੱਚ ਸੂਬੇ ਦੀ ਸ਼ਾਨ ਨੂੰ ਮੁੜ ਸੁਰਜੀਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤਿੰਨ ਰੋਜ਼ਾ ਖੇਡ ਸਮਾਗਮ ਦੌਰਾਨ ਖਿਡਾਰੀਆਂ ਦਰਮਿਆਨ 30 ਲੱਖ ਰੁਪਏ ਦੇ ਨਕਦ ਇਨਾਮ ਵੰਡੇ ਜਾਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ, ਲੋੜ ਸਿਰਫ਼ ਇਸ ਹੁਨਰ ਨੂੰ ਪਛਾਨਣ ਅਤੇ ਤਰਾਸ਼ਣ ਦੀ। ਉਨ੍ਹਾਂ ਕਿਹਾ ਕਿ ਇਹ ਖੇਡਾਂ ਵਧੇਰੇ ਚੈਂਪੀਅਨ ਤਿਆਰ ਕਰਨ ਵਿੱਚ ਸਹਾਈ ਹੋਣਗੀਆਂ। ਉਨ੍ਹਾਂ ਲੋਕਾਂ ਨੂੰ ਖੇਡਾਂ ਦੀ ਪ੍ਰਸਿੱਧੀ ਨੂੰ ਨਵੀਆਂ ਬੁਲੰਦੀਆਂ 'ਤੇ ਲਿਜਾਣ ਲਈ ਵੱਧ ਤੋਂ ਵੱਧ ਗਿਣਤੀ 'ਚ ਹਿੱਸਾ ਲੈਣ ਦੀ ਅਪੀਲ ਵੀ ਕੀਤੀ।

ਸੜਕ ਸੁਰੱਖਿਆ ਫੋਰਸ ਦਾ ਮੁੱਲਾਂਪੁਰ ਸ਼ਹਿਰ ਪੁੱਜਣ ’ਤੇ ਸਮਾਜ ਸੇਵੀ ਤੇ ਬੁੱਧਜੀਵੀ ਵਰਗ ਵੱਲੋਂ ਭਰਵਾਂ ਸੁਆਗਤ

ਮੁੱਲਾਂਪੁਰ ਦਾਖਾ 11 ਫਰਵਰੀ    (ਸਤਵਿੰਦਰ ਸਿੰਘ ਗਿੱਲ)  ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੜਕ ਸੁਰੱਖਿਆ ਫੋਰਸ ਨੂੰ ਵਧੀਆਂ ਗੱਡੀਆਂ ਦੇ ਕੇ ਵੱਖ-ਵੱਖ ਜਿਲਿ੍ਹਆਂ ਦੇ ਥਾਣਿਆਂ ਨੂੰ ਭੇਜੀਆਂ ਸਨ। ਜੋ ਕਿ ਅੱਜ ਸਥਾਨਕ ਕਸਬੇ ਅੰਦਰ ਇੱਕ ਟੀਮ ਪੱਕੇ ਤੌਰ ’ਤੇ ਪੁੱਜੀ। ਜਿਸਦੀ ਅਗਵਾਈ ਏ.ਐੱਸ.ਆਈ ਰਣਜੀਤ ਸਿੰਘ ਕਰ ਰਹੇ ਸਨ, ਉਨ੍ਹਾਂ ਨਾਲ ਸਾਹਿਲਪ੍ਰੀਤ ਸਿੰਘ ਹਰਮਨਪ੍ਰੀਤ ਸਿੰਘ ਕਰ ਰਹੇ ਸਨ। ਇਸ ਮੌਕੇ ਸ਼ਹਿਰ ਦੇ ਬੁੱਧੀਜੀਵੀ, ਸਮਾਜ ਸੇਵੀਆਂ ਵੱਲੋਂ ਇਨ੍ਹਾਂ ਦਾ ਗੁਲਦਸਤੇ ਦੇ ਕੇ ਭਰਵਾਂ ਸਵਾਗਤ ਕੀਤਾ ਗਿਆ। ਸ਼ਹਿਰਵਾਸੀਆਂ ਵੱਲੋਂ ਜਿੱਥੇ ਉਕਤ ਟੀਮ ਨੂੰ ਜੀਆਇਆ ਕਿਹਾ ਉੱਥੇ ਹੀ ਸ਼ਹਿਰ ਅੰਦਰ ਟਰੈਫਿਕ ਨੂੰ ਸੰਚਾਰੂ ਢੰਗ ਨਾਲ ਚਲਾਉਣ ਵਾਲੇ ਟਰੈਫਿਕ ਇੰਚਾਰਜ ਪਰਮਜੀਤ ਸਿੰਘ ਦਾ ਵੀ ਸਵਾਗਤ ਕੀਤਾ ਗਿਆ।
             ਏ.ਐੱਸ.ਆਈ ਰਣਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸਾਂ-ਨਿਰਦੇਸ਼ਾਂ ਅਤੇ ਪੁਲਿਸ ਵਿਭਾਗ ਦੇ ਸੀਨੀਅਰ ਅਫਸਰਾਂ ਦੀ ਰਹਿਨੁਮਾਈ ਹੇਠ ਉਨ੍ਹਾਂ ਦੀ ਟੀਮ ਦਿਨ ਵੇਲੇ ਸੜਕੀ ਹਾਦਸਿਆਂ ਦੌਰਾਨ ਜਖਮੀ ਹੋਏ ਰਾਹਗੀਰਾਂ ਨੂੰ ਚੁੱਕ ਕੇ ਹਸਪਤਾਲ ਸਮੇਂ ਸਿਰ ਪਹੁਚੇਗੀ। ਜਿਸ ਨਾਲ ਕੀਮਤੀ ਜਾਨ ਬਚੇਗੀ। ਉਨ੍ਹਾਂ ਦੇ ਏ.ਐੱਸ.ਆਈ ਬਲਜੀਤ ਸਿੰਘ ਸਮੇਤ  ਛੇ ਲੜਕੇ ਸਾਹਿਲਪ੍ਰੀਤ ਸਿੰਘ ਹਰਮਨਪ੍ਰੀਤ ਸਿੰਘ ਕਰਨਵੀਰ ਸਿੰਘ, ਸੰਜੂ ਕੁਮਾਰ, ਮੋਹਿਤ ਸਿਡਾਣਾ, ਅਕਾਸ਼ਦੀਪ ਸਿੰਘ ਅਤੇ ਤਿੰਨ ਲੜਕੀਆਂ ਜਿਨ੍ਹਾਂ ਵਿੱਚ ਅਮਨਦੀਪ ਕੌਰ, ਜਸਪ੍ਰੀਤ ਕੌਰ, ਨੀਤੂ ਕੁਮਾਰੀ ਜੋ ਕਿ ਦਿਨ-ਰਾਤ ਲੋਕਾਂ ਦੀ ਸੁਰੱਖਿਆ ਲਈ ਆਪਣੀ ਡਿਊਟੀ ਕਰਨਗੇ। ਬਲਜੀਤ ਸਿੰਘ ਤੇ ਉਨ੍ਹਾਂ ਦੀ ਟੀਮ ਰਾਤ ਵੇਲੇ ਆਪਣੀ ਡਿਊਟੀ ਕਰਨਗੇ। ਉਨ੍ਹਾਂ ਕੋਲ ਲੁਧਿਆਣਾ-ਫਿਰੋਜਪੁਰ ਰੋਡ, ਰਾਏਕੋਟ-ਬਰਨਾਲਾ ਰੋਡ ਜੋ ਕਿ ਦੱਧਾਹੂਰ ਤੱਕ ਜਾਣਗੇ। 
          ਅਮਰੀਕ ਸਿੰਘ ਤਲਵੰਡੀ, ਕੁਲਦੀਪ ਸਿੰਘ ਰਾਜੂ ਜਿਊਲਰਜ਼, ਮਾ. ਅਜਮੇਲ ਸਿੰਘ ਮੋਹੀ, ਸੱਜਣ ਕੁਮਾਰ ਗੋਇਲ, ਅਮਨ ਮੁੱਲਾਂਪੁਰ, ਕ੍ਰਿਸ਼ਨ ਕੁਮਾਰ ਬੰਟੀ ਸਮੇਤ ਹੋਰਨਾਂ ਨੇ ਸ਼ਾਂਝੇ ਤੌਰ ’ਤੇ ਕਿਹਾ ਕਿ ਲੋਕਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਕੇ ਇਹ ਫੋਰਸ ਸੱਚਮੁੱਚ ਇਨਸਾਨੀਅਤ ਦਾ ਫਰਜ ਅਦਾ ਕਰਨਗੇ। ਹਾਜਰੀਨ ’ਚ ਦਵਿੰਦਰ ਸਿੰਘ ਸੇਖੋਂ, ਬਲਦੇਵ ਦੇਬੀ, ਚਮਨ ਫਰੂਟਾਂ, ਕਮਲ ਦਾਖਾ ਸਮੇਤ ਹੋਰ ਵੀ ਹਾਜਰ ਸਨ।

ਪਿੰਡ ਗੁਰੂਸਰ, ਜਗਾ ਰਾਮ ਤੀਰਥ ਅਤੇ ਲਾਲੇਆਣਾ ਤੋਂ ਵੱਡੀ ਗਿਣਤੀ ਕਾਂਗਰਸੀ ਸਮਰਾਲਾ ਕਨਵੈਨਸ਼ਨ ਲਈ ਹੋਏ ਰਵਾਨਾ।

ਤਲਵੰਡੀ ਸਾਬੋ, 11 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਸਮਰਾਲਾ ਵਿਖੇ 11 ਫਰਵਰੀ ਨੂੰ ਕਰਵਾਈ ਗਈ ਪਹਿਲੀ ਸੂਬਾਈ ਕਨਵੈਨਸ਼ਨ ਵਿੱਚ ਸ਼ਮੂਲੀਅਤ ਲਈ ਅੱਜ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡਾਂ ਗੁਰੂਸਰ, ਜਗਾ ਰਾਮ ਤੀਰਥ ਅਤੇ ਲਾਲੇਆਣਾ ਤੋਂ ਕਾਂਗਰਸੀ ਆਗੂਆਂ ਦੇ ਵੱਡੇ ਜਥੇ ਰਵਾਨਾ ਹੋਏ। ਜਥੇ ਦੀ ਰਵਾਨਗੀ ਸਮੇਂ ਗੱਲਬਾਤ ਕਰਦਿਆਂ ਸੀਨੀਅਰ ਆਗੂ ਭਾਗ ਸਿੰਘ ਕਾਕਾ ਸਾਬਕਾ ਸਰਪੰਚ ਗੁਰੂਸਰ, ਸੁਰਜੀਤ ਸਿੰਘ ਸ਼ਿੰਦੀ ਪੰਚ ਜਗਾ ਰਾਮ ਤੀਰਥ, ਗੁਰਮੀਤ ਸਿੰਘ ਠੇਕੇਦਾਰ ਜਗਾ, ਜੱਟਮਹਾਂ ਸਭਾ ਦੇ ਹਲਕਾ ਪ੍ਰਧਾਨ ਮਨਜੀਤ ਸਿੰਘ ਲਾਲੇਆਣਾ, ਸੀਨੀਅਰ ਆਗੂ ਗੁਰਪਾਲ ਸਿੰਘ ਨੰਬਰਦਾਰ ਲਾਲੇਆਣਾ ਅਤੇ ਤਰਸੇਮ ਸਿੰਘ ਲਾਲੇਆਣਾ ਆਦਿ ਆਗੂਆਂ ਨੇ ਦੱਸਿਆ ਕਿ ਕਾਂਗਰਸ ਦੇ ਸੀਨੀਅਰ ਆਗੂ ਸ੍ਰ. ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਦੇ ਨਿਰਦੇਸ਼ਾਂ ਤੇ ਪਿੰਡਾਂ ਚੋਂ ਵੱਡੀ ਗਿਣਤੀ ਕਾਂਗਰਸੀ ਆਗੂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਸਮਰਾਲਾ ਵਿਖੇ ਕਰਵਾਈ ਜਾਣ ਵਾਲੀ ਪਹਿਲੀ ਸੂਬਾਈ ਕਨਵੈਨਸ਼ਨ 'ਚ ਸ਼ਮੂਲੀਅਤ ਲਈ ਰਵਾਨਾ ਹੋਏ। ਉਨਾਂ ਕਿਹਾ ਕਿ ਕਨਵੈਨਸ਼ਨ 'ਚ ਕੁਲ ਹਿੰਦ ਕਾਂਗਰਸ ਪ੍ਰਧਾਨ ਮੱਲਿਕਾ ਅਰਜੁਨ ਖੜਗੇ ਦੀ ਆਮਦ ਸਬੰਧੀ ਵਰਕਰਾਂ 'ਚ ਖਾਸ ਉਤਸ਼ਾਹ ਸੀ। ਉਨਾਂ ਉਮੀਦ ਪ੍ਰਗਟਾਈ ਕਿ ਇਹ ਕਨਵੈਨਸ਼ਨ ਵਰਕਰਾਂ 'ਚ ਨਵੀਂ ਰੂਹ ਦਾ ਸੰਚਾਰ ਕਰੇਗੀ ਜਿਸਦੇ ਚਲਦਿਆਂ ਕਾਂਗਰਸ ਪਾਰਟੀ ਲੋਕ ਸਭਾ ਚੋਣਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰੇਗੀ। ਆਗੂਆਂ ਨੇ ਇਸ ਮੌਕੇ ਦਾਅਵਾ ਕੀਤਾ ਕਿ ਅੱਗੇ ਵੀ ਜੀਤਮਹਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਕਾਂਗਰਸੀ ਵਰਕਰ ਪਾਰਟੀ ਦੇ ਹਰ ਪ੍ਰੋਗਰਾਮ 'ਚ ਵਧ ਚੜ੍ਹ ਕੇ ਸ਼ਮੂਲੀਅਤ ਕਰਨਗੇ ਤਾਂ ਕਿ ਪਾਰਟੀ ਨੂੰ ਹਰ ਫਰੰਟ 'ਤੇ ਹੋਰ ਮਜ਼ਬੂਤ ਬਣਾਇਆ ਜਾ ਸਕੇ।

ਬੀਬੀ ਮਾਣੂੰਕੇ ਦੇ ਘਰ ਪਹੁੰਚੇ ਵਿਧਾਨ ਸਭਾ ਦੇ ਸਪੀਕਰ ਸੰਧਵਾਂ

ਪੰਜਾਬ ਨੂੰ ਹੋਰ ਤਰੱਕੀ ਦੀ ਲੀਹੇਂ ਤੋਰਨ ਲਈ ਕੀਤੀਆਂ ਵਿਚਾਰਾਂ

ਜਗਰਾਓਂ, 11 ਫ਼ਰਵਰੀ (ਮਨਜਿੰਦਰ ਗਿੱਲ) ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਘਰ ਵਿਖੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ ਅਚਾਨਕ ਪਹੁੰਚੇ ਅਤੇ ਉਹਨਾਂ ਬੀਬੀ ਮਾਣੂੰਕੇ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ। ਸਪੀਕਰ ਕੁਲਤਾਰ ਸਿੰਘ ਸੰਧਵਾਂ ਬੀਬੀ ਮਾਣੂੰਕੇ ਦੇ ਸੰਘਰਸ਼ੀ ਸਮੇਂ ਤੋਂ ਸਾਥੀ ਹਨ ਅਤੇ ਪਹਿਲਾਂ ਵੀ ਅਕਸਰ ਹੀ ਉਹ ਪਹਿਲਾਂ ਵੀ ਵਿਧਾਇਕਾ ਮਾਣੂੰਕੇ ਦੇ ਘਰ ਫੇਰੀ ਪਾਉਂਦੇ ਰਹਿੰਦੇ ਹਨ। ਇਸ ਮੌਕੇ ਉਹਨਾਂ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਪ੍ਰੋਫੈਸਰ ਸੁਖਵਿੰਦਰ ਸਿੰਘ ਨਾਲ ਮੁਲਾਕਾਤ ਦੌਰਾਨ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਹੋਰ ਤਰੱਕੀ ਦੀ ਲੀਹੇਂ ਤੋਰਨ ਅਤੇ ਪੰਜਾਬ ਦੇ ਲੋਕਾਂ ਲਈ ਹੋਰ ਕੀ ਕੁੱਝ ਕੀਤਾ ਜਾ ਸਕਦਾ ਹੈ, ਸਬੰਧੀ ਗੰਭੀਰਤਾ ਨਾਲ ਵਿਚਾਰਾਂ ਕੀਤੀਆਂ। ਇਸ ਉਪਰੰਤ ਬੀਬੀ ਮਾਣੂੰਕੇ ਦੇ ਗ੍ਰਹਿ ਵਿਖੇ ਪੁੱਜੇ ਕੁੱਝ ਪੱਤਰਕਾਰਾਂ ਵੱਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸੁਆਲ ਉਠਾਉਂਦਿਆਂ ਆਖਿਆ ਕਿ ਜਗਰਾਉਂ ਸ਼ਹਿਰ ਅਮਰ ਸ਼ਹੀਦ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਅਤੇ ਉਹਨਾਂ ਦੇ ਪੁਰਖਿਆਂ ਦਾ ਜੱਦੀ ਸ਼ਹਿਰ ਹੈ, ਪਰੰਤੂ ਪਿਛਲੀਆਂ ਸਰਕਾਰਾਂ ਨੇ ਲਾਲਾ ਜੀ ਦੇ ਜੱਦੀ ਸ਼ਹਿਰ ਨੂੰ ਅੱਖੋਂ ਪਰੋਖੇ ਕਰਕੇ ਉਹਨਾਂ ਦੇ ਨਾਨਕੇ ਪਿੰਡ ਢੁੱਡੀਕੇ ਦੇ ਵਿਕਾਸ ਕਾਰਜਾਂ ਨੂੰ ਹੀ ਤਰਜ਼ੀਹ ਦਿੱਤੀ ਹੈ। ਇਸ ਤੇ ਉਹਨਾ ਕਿਹਾ ਕਿ ਉਹ ਵਿਧਾਨ ਸਭਾ ਵੱਲੋਂ ਜਗਰਾਉਂ ਵਾਸਤੇ ਹਰ ਸਾਲ ਫੰਡ ਜਾਰੀ ਕਰਦੇ ਹਨ, ਪਰੰਤੂ ਇਸ ਸਬੰਧੀ ਵਧੀਆ ਜੁਵਾਬ ਬੀਬੀ ਮਾਣੂੰਕੇ ਹੀ ਦੇ ਸਕਦੇ ਹਨ, ਤਾਂ ਸਪੀਕਰ ਸੰਧਵਾਂ ਦੇ ਕਹਿਣ 'ਤੇ ਬੀਬੀ ਮਾਣੂੰਕੇ ਨੇ ਆਖਿਆ ਕਿ ਬੇਸ਼ੱਕ ਲਾਲਾ ਜੀ ਦਾ ਜਨਮ ਉਹਨਾਂ ਦੇ ਨਾਨਕੇ ਪਿੰਡ ਢੁੱਡੀਕੇ ਵਿਖੇ ਹੋਇਆ ਹੈ, ਪਰੰਤੂ ਲਾਲਾ ਜੀ ਦਾ ਜੱਦੀ ਸ਼ਹਿਰ ਜਗਰਾਉਂ ਹੈ ਅਤੇ ਜਦੋਂ ਤੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਤਾਂ ਦੇਸ਼ ਦੀ ਅਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਦੀਆਂ ਯਾਦਗਾਰਾਂ ਅਤੇ ਉਹਨਾਂ ਦੇ ਜੱਦੀ ਸ਼ਹਿਰਾਂ: ਦੇ ਵਿਕਾਸ ਲਈ ਯਤਨ ਤੇਜ਼ ਕੀਤੇ ਗਏ ਹਨ। ਹੁਣ ਉਹਨਾਂ ਨੂੰ ਵੀ ਆਸ ਬੱਝੀ ਹੈ ਕਿ ਮੁੱਖ ਮੰਤਰੀ ਸਾਹਿਬ ਲਾਲਾ ਜੀ ਦੇ ਜੱਦੀ ਸ਼ਹਿਰ ਨੂੰ ਵਿਕਾਸ ਪੱਖੋਂ ਅਧੂਰਾ ਨਹੀਂ ਛੱਡਣਗੇ। ਬੀਬੀ ਮਾਣੂੰਕੇ ਨੇ ਆਖਿਆ ਕਿ ਜਗਰਾਉਂ ਹਲਕੇ ਅੰਦਰ ਵਿਕਾਸ ਦੇ ਵੱਡੇ ਪ੍ਰੋਜੈਕਟ ਜਿਵੇਂ ਅਖਾੜਾ ਨਹਿਰ ਉਪਰ ਨਵਾਂ ਅਤੇ ਚੌੜਾ ਪੁਲ ਬਣਨਾਂ ਸ਼ੁਰੂ ਹੋ ਚੁੱਕਾ ਹੈ, ਹਲਕੇ ਦੇ ਪਿੰਡ ਗਿੱਦੜਵਿੰਡੀ ਵਿਖੇ ਬਿਜਲੀ ਦਾ ਨਵਾਂ 66 ਕੇਵੀ ਗਰਿੱਡ ਮੰਨਜੂਰ ਹੋ ਚੁੱਕਾ ਹੈ ਤੇ ਬਣਨਾਂ ਸ਼ੁਰੂ ਹੋਣ ਜਾ ਰਿਹਾ ਹੈ, ਜਗਰਾਉਂ ਸ਼ਹਿਰ ਦੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਲਗਭਗ ਪੌਣੇ 11 ਕਰੋੜ ਰੁਪਏ ਦਾ ਪ੍ਰੋਜੈਕਟ ਮੰਨਜੂਰ ਹੋ ਚੁੱਕਾ ਹੈ, ਪਿੰਡ ਮਲਕ ਤੋਂ ਬੋਦਲਵਾਲਾ ਵਿਚਕਾਰ ਡਰੇਨ ਉਪਰ ਲਗਭਗ ਦੋ ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਪੁਲ ਬਣਕੇ ਤਿਆਰ ਹੋ ਚੁੱਕਾ ਹੈ, ਹਲਕੇ ਦੀਆਂ ਵੱਡੀਆਂ ਸੜਕਾਂ ਨਿਰਮਾਣ ਅਧੀਨ ਹਨ ਅਤੇ ਹੋਰ ਬਹੁਤ ਸਾਰੇ ਕੰਮ ਉਹਨਾਂ ਵੱਲੋਂ ਲਾਲਾ ਜੀ ਦੀ ਜਨਮ ਭੂਮੀ ਨੂੰ ਸੋਹਣਾ ਬਨਾਉਣ ਲਈ ਕਰਵਾਏ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਘਰ ਘਰ ਰਾਸ਼ਣ ਯੋਜਨਾਂ ਸਬੰਧੀ ਜੁਵਾਬ ਦਿੰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਦੇਸ਼ ਅੰਦਰ ਘਰ ਘਰ ਰਾਸ਼ਨ ਪਹੁੰਚਾਉਣ ਵਾਲਾ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ ਅਤੇ ਇਹ ਲੋਕ ਪੱਖੀ ਅਤੇ ਗਰੀਬ ਪੱਖੀ ਫੈਸਲਾ ਹੈ। ਇਸ ਮੌਕੇ ਉਹਨਾਂ ਦੇ ਨਾਲ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਪਤੀ ਪ੍ਰੋਫੈਸਰ ਸੁਖਵਿੰਦਰ ਸਿੰਘ, ਨਾਇਬ ਤਹਿਸੀਲਦਾਰ ਵਿਨੋਦ ਕੁਮਾਰ, ਗਊ ਕੌਂਸਲ ਪੰਜਾਬ ਦੇ ਮੈਂਬਰ ਗੋਪੀ ਸ਼ਰਮਾਂ, ਨਗਰ ਕੌਂਸਲ ਦੇ ਪ੍ਰਧਾਨ ਅਮਰਜੀ਼ਤ ਸਿੰਘ ਮਾਲਵਾ, ਜਗਰੂਪ ਸਿੰਘ ਜੱਗਾ, ਸਾਬਕਾ ਕੰਵਰਪਾਲ ਸਿੰਘ, ਸਾਬਕਾ ਕੌਂਸਲਰ ਕਰਮਜੀਤ ਕੈਂਥ, ਸਾਜਨ ਮਲਹੋਤਰਾ ਆਦਿ ਵੀ ਹਾਜ਼ਰ ਸਨ।

ਨੰਬੜਦਾਰ ਰਾਮ ਕੁਮਾਰ ਨੂੰ ਸਦਮਾ ਮਾਤਾ ਦੀ ਮੌਤ

ਹਠੂਰ,11 ਫਰਵਰੀ -(ਕੌਸ਼ਲ ਮੱਲ੍ਹਾ )– ਨੰਬੜਦਾਰ ਰਾਮ ਕੁਮਾਰ ਅਤੇ ਭੈਣ ਊਸਾ ਰਾਣੀ ਬਰਨਾਲਾ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋ ਉਨ੍ਹਾ ਦੀ ਸਤਿਕਾਰਯੋਗ ਮਾਤਾ ਕ੍ਰਿਸਨਾ ਦੇਵੀ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ।ਇਸ ਦੁੱਖ ਦੀ ਘੜੀ ਵਿਚ ਨੰਬੜਦਾਰ ਰਾਮ ਕੁਮਾਰ ਅਤੇ ਭੈਣ ਊਸਾ ਰਾਣੀ ਬਰਨਾਲਾ ਨਾਲ ਬਾਬਾ ਗੁਰਲਾਲ ਸਿੰਘ,ਸੂਬੇਦਾਰ ਹਰੀ ਚੰਦ ਬਰਨਾਲਾ,ਰਾਣਾ ਆਸਟਰੇਲੀਆ,ਮਨਵਰ ਕੈਨੇਡਾ,ਚੰਦਰ ਸੇਖਰ ਭਦੌੜ,ਤਰਲੋਚਣ ਸਰਮਾਂ ਵਿਧਾਤੇ,ਰਾਜ ਕੁਮਾਰ ਨੰਗਲ,ਗਾਇਕ ਗੁਰਸਰਨ ਧੰਮੀ ਨੰਗਲ,ਮਾਸਟਰ ਜਸਪਾਲ ਸਰਮਾਂ ਮੋਗਾ,ਸੂਬੇਦਾਰ ਮੇਜਰ ਸਤਪਾਲ ਕੌਸ਼ਲ ਮੱਲ੍ਹਾ,ਪੱਤਰਕਾਰ ਹਰਦੀਪ ਕੌਸ਼ਲ ਮੱਲ੍ਹਾ,ਲਵਪ੍ਰੀਤ ਲਵਲੀ ਸੈਦੋਕੇ,ਹਰਬੰਸ ਲਾਲ ਤਾਜੋਕੇ,ਜਗਸੀਰ ਸਰਮਾਂ ਮੀਨੀਆ,ਗੁਰਜੀਤ ਸਰਮਾਂ ਕੁਹਾੜਾ,ਨਸੀਬ ਚੰਦ ਮੋਗਾ,ਬਿੱਟੂ ਸਰਮਾਂ ਮੋਗਾ,ਰਿੰਕੂ ਸਰਮਾਂ ਯੂ ਕੇ, ਦੇਵੀ ਦਿਆਲ ਯੂ ਕੇ, ਪੁਨੀਤ ਯੂ ਕੇ, ਕਮਲਪ੍ਰੀਤ ਸਿੰਘ ਬਠਿੰਡਾ,ਸੰਦੀਪ ਕਮਲ ਸਿੰਘ ਕੈਨੇਡਾ,ਲਵੀ ਮੀਨੀਆ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ।

ਫੋਟੋ ਕੈਪਸਨ:– ਮਾਤਾ ਕ੍ਰਿਸਨਾ ਦੇਵੀ ਦੀ ਫਾਇਲ ਫੋਟੋ

16 ਫਰਵਰੀ ਦੇ ਰੋਸ ਮਾਰਚ ਲਈ ਮਜਦੂਰਾ ਨੂੰ ਕੀਤਾ ਲਾਮਵੰਦ

ਹਠੂਰ,11, ਫਰਵਰੀ -(ਕੌਸ਼ਲ ਮੱਲ੍ਹਾ )-ਲਾਲ ਝੰਡਾ ਭੱਠਾ ਵਰਕਰਜ਼ ਯੂਨੀਅਨ ਪੰਜਾਬ ਸੀਟੂ ਦੀ ਅਗਵਾਈ ਹੇਠ ਸੂਬੇ ਵਿਚ 16 ਫਰਵਰੀ ਨੂੰ ਭੱਠਾ
ਮਜਦੂਰਾ ਵੱਲੋ ਸਹਿਰਾ ਅਤੇ ਕਸਬਿਆ ਵਿਚ ਰੋਸ ਮਾਰਚ ਕੀਤੇ ਜਾ ਰਹੇ ਹਨ।ਇਨ੍ਹਾ ਰੋਸ ਮਾਰਚਾ ਨੂੰ ਹੋਰ ਮਜਬੂਤ ਬਣਾਉਣ ਲਈ ਅੱਜ ਕੁੱਲ ਹਿੰਦ
ਖੇਤ ਮਜਦੂਰ ਯੂਨੀਅਨ ਦੇ ਹਲਕਾ ਪ੍ਰਧਾਨ ਕਾਮਰੇਡ ਹਾਕਮ ਸਿੰਘ ਡੱਲਾ ਦੀ ਅਗਵਾਈ ਹੇਠ ਹਠੂਰ,ਮਾਣੂੰਕੇ,ਦੇਹੜਕਾ,ਭੰਮੀਪੁਰਾ ਆਦਿ
ਪਿੰਡਾ ਦੇ ਭੱਠਾ ਮਜਦੂਰਾ ਨੂੰ ਲਾਮਵੰਦ ਕੀਤਾ ਗਿਆ।ਇਸ ਮੌਕੇ ਹਲਕਾ ਪ੍ਰਧਾਨ ਕਾਮਰੇਡ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਸਮੇਂ-
ਸਮੇਂ ਦੀਆ ਸਰਕਾਰਾ ਨੇ ਪੰਜਾਬ ਦੇ ਭੱਠਾ ਮਜਦੂਰਾ ਦੇ ਹੱਕ ਵਿਚ ਕੋਈ ਗੱਲ ਨਹੀ ਕੀਤੀ ਜਦਕਿ ਸੂਬੇ ਦੀ ਤਰੱਕੀ ਵਿਚ ਭੱਠਾ ਮਜਦੂਰਾ ਦਾ ਇੱਕ
ਵਿਸ਼ੇਸ ਯੋਗਦਾਨ ਹੈ।ਉਨ੍ਹਾ ਕਿਹਾ ਕਿ ਭੱਠਾ ਮਜਦੂਰਾ ਦੀਆ ਵੱਖ-ਵੱਖ ਸਮੱਸਿਆਵਾ ਨੂੰ ਹੱਲ ਕਰਵਾਉਣ ਲਈ ਜਗਰਾਉੇ ਵਿਚ 16 ਫਰਵਰੀ ਨੂੰ
ਰੋਸ ਮਾਰਚ ਕੱਢਿਆ ਜਾਵੇਗਾ ਜੋ ਹਲਕੇ ਦੇ ਭੱਠਿਆ ਤੋ ਦੀ ਹੁੰਦਾ ਹੋਇਆ ਸਾਮ ਚਾਰ ਵਜੇ ਜਗਰਾਉ ਵਿਖੇ ਸਮਾਪਤ ਹੋਵੇਗਾ।ਉਨ੍ਹਾ ਇਸ
ਰੋਸ ਮਾਰਚ ਵਿਚ ਸਾਮਲ ਹੋਣ ਲਈ ਹਲਕੇ ਦੇ ਮਜਦੂਰਾ ਨੂੰ ਖੁੱਲ੍ਹਾ ਸੱਦਾ ਦਿੱਤਾ।ਇਸ ਮੌਕੇ ਉਨ੍ਹਾ ਨਾਲ ਯੂਥ ਆਗੂ ਸਨੀ ਜਗਰਾਉ, ਕਾਮਰੇਡ
ਪਰਮਜੀਤ ਸਿੰਘ ਪੰਮਾ,ਪਾਲ ਸਿੰਘ,ਗੁਰਦੀਪ ਸਿੰਘ,ਮੰਗਾ ਸਿੰਘ,ਪਿਆਰਾ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਭੱਠਾ ਮਜਦੂਰ ਹਾਜ਼ਰ ਸਨ।

ਫੋਟੋ ਕੈਪਸਨ:– ਕਾਮਰੇਡ ਪਰਮਜੀਤ ਸਿੰਘ ਪੰਮਾ ਭੱਠਾ ਮਜਦੂਰਾ ਨੂੰ ਲਾਮਵੰਦ ਕਰਦੇ ਹੋਏ।

ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ* ਬੇਸਹਾਰਾ ਬਜ਼ੁਰਗਾਂ ਦਾ ਹਾਲ ਚਾਲ ਪੁੱਛਣ ਲਈ ਰੈਣ ਬਸੇਰੇ ਵਿੱਚ ਪਹੁੰਚੇ 

ਲੁਧਿਆਣਾ 11ਫਰਵਰੀ (ਸਤਵਿੰਦਰ ਸਿੰਘ ਗਿੱਲ) ਆਮ ਆਦਮੀ ਪਾਰਟੀ ਦੇ ਵਲੰਟੀਅਰ ਨੀਰਜ਼ ਸਚਦੇਵਾ ਅਤੇ ਉਨ੍ਹਾਂ ਦੀ ਟੀਮ ਦੀ ਦੇਖ ਰੇਖ ਹੇਠ ਚੀਮਾਂ ਚੌਂਕ ਨੇੜੇ ਚੱਲ ਰਹੇ ਬੇਸਹਾਰਾ ਬਜ਼ੁਰਗਾਂ ਲਈ ਰੈਣ ਬਸੇਰੇ ਵਿੱਚ ਉਨ੍ਹਾਂ ਦਾ ਹਾਲ ਚਾਲ ਪੁੱਛਣ ਲਈ ਜ਼ਿਲ੍ਹਾ ਪ੍ਰਧਾਨ ਲੁਧਿਆਣਾ/ਚੇਅਰਮੈਨ ਜ਼ਿਲ੍ਹਾ ਵਿੱਤ ਤੇ ਯੋਜਨਾ ਕਮੇਟੀ ਸ਼ਰਨ ਪਾਲ ਸਿੰਘ ਮੱਕੜ ਆਪਣੇ ਸਾਥੀਆਂ ਸਮੇਤ ਪੁੱਜੇ। ਜਿੰਨਾ ਵਿੱਚ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੇ ਮੈਂਬਰ ਰਾਜ ਕੁਮਾਰ ਅਗਰਵਾਲ, ਮਹਿਲਾ ਵਿੰਗ ਦੇ ਸਟੇਟ ਜੁ.ਸੈਕਟਰੀ ਨਿਤੂ ਵੋਹਰਾ, ਸਾਬਕਾ ਕੌਂਸਲਰ ਦਵਿੰਦਰ ਸਿੰਘ ਘੁੰਮਣ, ਨਵਦੀਪ ਨਵੀ ਵੀ ਪਹੁੰਚੇ। ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਨੇ ਨੀਰਜ ਸਚਦੇਵਾ ਅਤੇ ਉਨ੍ਹਾਂ ਦੀ ਟੀਮ ਵਲੋਂ ਇੰਨਾ ਬੇਸਹਾਰਾ ਬਜ਼ੁਰਗਾਂ ਲਈ ਕੀਤੇ ਜਾ ਰਹੇ ਕਾਰਜਾਂ ਲਈ ਸ਼ਲਾਘਾ ਕੀਤੀ ਅਤੇ ਚਲ ਰਹੇ ਰੈਣ ਬਸੇਰਾ ਲਈ ਹਰ ਤਰ੍ਹਾਂ ਦੀ ਮਦਦ ਕਰਨ ਲਈ ਕਿਹਾ। ਨੀਰਜ ਸਚਦੇਵਾ ਵਲੋਂ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਨੂੰ ਇਥੇ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਜਿੰਨਾ ਨੂੰ ਗੰਭੀਰਤਾ ਨਾਲ ਸੁਣਦੇ ਹੋਏ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਜੀ ਨੇ ਜਲਦੀ ਹੀ ਇੰਨਾ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਕਿਹਾ। ਇਸ ਮੌਕੇ ਤੇ ਨੀਰਜ ਸਚਦੇਵਾ ਦੇ ਸਾਥੀ ਅਰੁਨ ਉਪਲ, ਜੈਲੀ ਚੋਪੜਾ, ਪ੍ਰਿਸ ਸਿਧੂ ਅਤੇ ਅਮਿਤ ਸਚਦੇਵਾ ਵੀ ਮੌਜੂਦ ਸਨ।

ਸਮਰਾਲਾ ਕਾਂਗਰਸ ਦੀ ਕਨਵੈਨਸ਼ਨ ਸਬੰਧੀ ਮੁੱਲਾਂਪੁਰ ਦਾਖਾ ਤੋ ਵਰਕਰਾਂ ਦਾ ਕਾਫ਼ਲਾ ਰਵਾਨਾ 

ਮੁੱਲਾਂਪੁਰ ਦਾਖਾ 11 ਫਰਬਰੀ( ਸਤਵਿੰਦਰ ਸਿੰਘ ਗਿੱਲ) ਪੰਜਾਬ ਦੇ ਸ਼ਹਿਰ ਸਮਰਾਲਾ ਵਿੱਚ ਕਾਂਗਰਸ ਪਾਰਟੀ ਵੱਲੋਂ ਰੱਖੀ ਕਨਵੈਨਸ਼ਨ ਵਿੱਚਂ ਸ਼ਮੂਲੀਅਤ ਕਰਨ ਵਾਸਤੇ ਅੱਜ ਵੱਖ ਵੱਖ ਵਿਧਾਨ ਸਭਾ ਹਲਕਿਆਂ ਤੋ ਵੱਡੇ ਕਾਫਲੇ ਰਵਾਨਾ ਹੋਏ। ਇਸੇ ਤਹਿਰ ਅੱਜ ਸਵੇਰੇ 10 ਵਜੇ ਵਿਧਾਨ ਸਭਾ ਹਲਕਾ ਦਾਖਾ ਦੇ ਮੁੱਖ ਦਫਤਰ ਮੁੱਲਾਂਪੁਰ ਦਾਖਾ ਤੋ ਵਰਕਰਾਂ ਦਾ ਵੱਡਾ ਕਾਫ਼ਲਾ ਸਮਰਾਲਾ ਜਾਣ ਵਾਸਤੇ ਰਵਾਨਾ ਹੋਇਆ ਜਿਸ ਦੀ ਅਗਵਾਈ ਬਲਾਕ ਪ੍ਰਧਾਨ ਪਰੇਮ ਸਿੰਘ ਸੇਖੋਂ,ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਪਮਾਲੀ,ਹਲਕਾ ਦਾਖਾ ਦੇ ਕੋਆਰਡੀਨੇਟਰ ਕਰਤਿੰਦਰਪਾਲ ਸਿੰਘ ਸਿੰਘਪੁਰਾ ਅਤੇ ਐਸ ਸੀ ਸੈੱਲ ਲੁਧਿਆਣਾ ਦਿਹਾਤੀ ਦੇ ਲਖਵਿੰਦਰ ਸਿੰਘ ਘਮਣੇਵਾਲ ਅਤੇ ਸੀਨੀਅਰ ਕਾਂਗਰਸੀ ਆਗੂ ਮਨਪ੍ਰੀਤ ਸਿੰਘ ਈਸੇਵਾਲ ਕਰ ਰਹੇ ਸਨ। ਬੱਸਾਂ ਦੇ ਕਾਫਲੇ ਜਦੋਂ ਰਵਾਨਾ ਹੋ ਰਹੇ ਸਨ ਤਾਂ ਵਰਕਰਾਂ ਨੇ ਕੈਪਟਨ ਸੰਦੀਪ ਸਿੰਘ ਸੰਧੂ ਜਿੰਦਾਬਾਦ ਤੇ ਕਾਂਗਰਸ ਪਾਰਟੀ ਜ਼ਿੰਦਾਬਾਦ ਦੇ ਨਾਹਰੇ ਲਗਾਏ। ਪਰੇਮ ਸਿੰਘ ਸੇਖੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਅੱਜ ਦੀ ਕਨਵੈਸ਼ਨ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਕ ਅਰਜੁਨ ਖੜ੍ਗੇ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੋਰ ਵੱਡੇ ਕੱਦ ਦੇ ਕਾਂਗਰਸੀ ਆਗੂ ਦਿਖਾਈ ਦੇਣਗੇ। ਘਮਨੇਵਾਲ਼ ਨੇ ਕਿਹਾ ਕਿ ਇਸ ਵੱਡੇ ਇਕੱਠ ਨੇ ਇਹ ਸਾਬਿਤ ਕਰ ਦਿੱਤਾ ਕਿ ਅੱਜ ਵੀ ਹਲਕੇ ਦਾਖੇ ਦੇ ਲੋਕ ਕੈਪਟਨ ਸੰਦੀਪ ਸਿੰਘ ਸੰਧੂ ਦੇ ਨਾਲ ਚੱਟਾਨ ਵਾਂਗ ਖੜੇ ਹਨ ,ਚੇਅਰਮੈਨ ਨੇ ਕਿਹਾ ਕਿ ਨਿੱਕੇ ਜਿਹੇ ਸੱਦੇ ਤੇ ਏਨਾ ਇਕੱਠ ਹੋਣਾ ਇਹ ਗੱਲ ਨੂੰ ਕਲੀਅਰ ਕਰਦਾ ਹੈ ਕਿ ਵੋਟਰ ਅੱਜ ਵੀ ਕੈਪਟਨ ਸੰਦੀਪ ਸਿੰਘ ਸੰਧੂ ਦੇ ਵਲੋਂ ਕਰਵਾਏ ਵਿਕਾਸ ਕਾਰਜਾਂ ਨੂੰ ਸਲਾਮ ਕਰਦਾ ਹੈ।

ਬੂਥ ਜੋੜੋ ਯੂਥ ਜੋੜੋ ਮੁਹਿੰਮ ਤਹਿਤ ਲੁਧਿਆਣਾ ਦਾ ਅਵੱਲ ਆਉਣਾ ਮਾਣ ਵਾਲੀ ਗੱਲ -ਰਾਹੁਲ ਡੁਲਗਚ

ਲੁਧਿਆਣਾ 4 ਫ਼ਰਵਰੀ (ਸਤਵਿੰਦਰ ਸਿੰਘ ਗਿੱਲ) :ਪੰਜਾਬ ਯੂਥ ਕਾਂਗਰਸ ਦੀ ਸਟੇਟ ਐਗਜ਼ਕਿਊਟਿਵ ਦੀ ਮੀਟਿਗ ਦੌਰਾਨ ਬੀਤੇ ਦਿਨੀਂ ਬੂਥ ਜੋੜੋ ਯੂਥ ਜੋੜੋ ਮੁਹਿੰਮ ਤਹਿਤ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਡੁਲਗਚ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਪੂਰੇ ਦੇਸ਼ ਵਿਚੋਂ ਅਵੱਲ ਰਹਿਣ ਤੇ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਆਲ ਇੰਡੀਆ ਯੂਥ ਕਾਂਗਰਸ ਦੇ ਇੰਚਾਰਜ ਕ੍ਰਿਸ਼ਨਾ ਅਲਾਵਰੂ ਜੀ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੌਰਾਨ ਉਕਤ ਆਗੂਆਂ ਵਲੋਂ ਰਾਹੁਲ ਡੁਲਗਚ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਵਿਸ਼ੇਸ਼ ਤੌਰ ਤੇ ਥਾਪੜਾ ਦਿੱਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਡੁਲਗਚ ਨੇ ਦੱਸਿਆ ਕਿ ਬੀਤੇ ਦਿਨੀਂ ਪੰਜਾਬ ਯੂਥ ਕਾਂਗਰਸ ਵਲੋਂ ਬੂਥ ਜੋੜੋ ਯੂਥ ਜੋੜੋ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਵਿਚ ਲੁਧਿਆਣਾ ਸ਼ਹਿਰ ਦੀ ਕਾਰਗੁਜ਼ਾਰੀ ਪੂਰੇ ਦੇਸ਼ ਵਿਚੋਂ ਨੰਬਰ ਇਕ ਤੇ ਹੈ। ਜਿਸ ਸਦਕਾ ਪ੍ਰਤਾਪ ਸਿੰਘ ਬਾਜਵਾ, ਕ੍ਰਿਸ਼ਨਾ ਅਲਾਵਰੂ ਅਤੇ ਮੋਹਿਤ ਮਹਿੰਦਰਾ ਵਲੋਂ ਮੈਨੂੰ ਅਤੇ ਹਲਕਾ ਪੱਛਮੀ ਦੇ ਪ੍ਰਧਾਨ ਅਰੁਨ ਚੰਡਾਲਿਆ ਅਤੇ ਉੱਤਰੀ ਦੇ ਪ੍ਰਧਾਨ ਰੇਸ਼ਮ ਨੱਤ ਨੂੰ ਵਧੀਆ ਪ੍ਰਦਰਸ਼ਨ ਕਰਨ ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਲੁਧਿਆਣਾ ਸ਼ਹਿਰ ਦੀ ਮਿਹਨਤੀ ਤੇ ਜੁਝਾਰੂ ਟੀਮ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ ਕਿ ਲੁਧਿਆਣਾ ਸ਼ਹਿਰ ਦਾ ਨਾਮ ਪੂਰੇ ਦੇਸ਼ ਵਿਚ ਰੋਸ਼ਨ ਹੋਇਆ ਹੈ। ਉਨ੍ਹਾਂ ਵਿਸ਼ੇਸ਼ ਤੌਰ ਤੇ ਕਿਹਾ ਕਿ ਯੂਥ ਕਾਂਗਰਸ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾ ਕੇ ਵੱਡੀ ਗਿਣਤੀ ਵਿਚ ਅੱਗੇ ਵੀ ਨੌਜਵਾਨਾਂ ਨੂੰ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨਾਲ ਜੋੜਿਆ ਜਾਵੇਗਾ ਅਤੇ ਭਵਿੱਖ ਵਿਚ ਵੀ ਯੂਥ ਕਾਂਗਰਸ ਵਲੋਂ ਜਿਹੜੇ ਵੀ ਪ੍ਰੋਗਰਾਮ ਉਲੀਕੇ ਜਾਣਗੇ ਉਸ ਵਿਚ ਲੁਧਿਆਣਾ ਯੂਥ ਕਾਂਗਰਸ ਵਲੋਂ ਹਰ ਵਾਰ ਦੀ ਤਰ੍ਹਾਂ ਵਿਸ਼ੇਸ਼ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਚਰਨਜੋਤ ਸਿੰਘ ਕਿੱਟੂ, ਉਂਕਾਰ ਸੋਹਲ, ਗੋਲਡੀ ਆਦਿ ਹਾਜ਼ਰ ਸਨ।

ਅਦਾਲਤ ਵਲੋਂ ਏਆਈਜੀ ਦੀ ਰਿਪੋਰਟ ਰੱਦ! ਮਹਿਲਾ ਅਧਿਕਾਰੀ ਤੋਂ ਤਫਤੀਸ਼ ਕਰਵਾਉਣ ਦੇ ਹੁਕਮ! 

652 ਦਿਨਾਂ ਤੋਂ ਥਾਣੇ ਮੂਹਰੇ ਧਰਨਾ ਜਾਰੀ!

ਜਗਰਾਉਂ  03 ਫਰਵਰੀ  (ਕੁਲਦੀਪ ਸਿੰਘ ਕੋਮਲ/ਮੋਹਿਤ ਗੋਇਲ )  ਪੁਲਿਸ ਅੱਤਿਆਚਾਰ ਖਿਲਾਫ ਪੀੜਤਾਂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਵਰਕਰਾਂ ਵਲੋਂ ਥਾਣੇ ਮੂਹਰੇ ਧਰਨਾ ਦਿੱਤਾ ਗਿਆ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੇ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ। ਕੇਕੇਯੂ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਸੀਟੂ ਆਗੂ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਬਲਾਕ ਪ੍ਰਧਾਨ ਬਲਵਿੰਦਰ ਸਿੰਘ ਕੋਠੇ ਪੋਨਾ ਨੇ ਸਪੈਸ਼ਲ ਕੋਰਟ ਦੇ ਹੁਕਮਾਂ ਦੀ ਕਾਪੀ ਪ੍ਰੈਸ ਨੂੰ ਦਿਖਾਉਂਦਿਆਂ ਕਿਹਾ ਕਿ ਅਦਾਲਤ ਨੇ ਮੁਕੱਦਮੇ ਦੇ ਦੋਸ਼ੀਆਂ ਨੂੰ ਬਚਾਉਣ ਵਾਲੇ ਤਫਤੀਸੀ ਏਆਈਜੀ ਦੀ ਅਖਰਾਜ਼ ਰਿਪੋਰਟ ਰੱਦ ਕਰਕੇ ਚਪੇੜ ਮਾਰੀ ਹੈ। ਦੱਸਣਯੋਗ ਹੈ ਕਿ ਪੁਲਿਸ ਹਿਰਾਸਤ ਵਿੱਚ ਅੱਤਿਆਚਾਰ ਦੇ ਇਸ ਮਾਮਲੇ ਸਬੰਧੀ ਦਰਜ 274/21 ਮੁਕੱਦਮੇ ਨੂੰ ਕੈਂਸਲ ਕਰਕੇ ਅਖਰਾਜ਼ ਰਿਪੋਰਟ 28 ਮਾਰਚ 2023 ਨੂੰ ਅਦਾਲਤ ਅੱਗੇ ਪੇਸ਼ ਕਰ ਦਿੱਤੀ ਸੀ ਜੋਕਿ ਅਦਾਲਤ ਨੇ ਨਾ-ਮਨਜੂਰ ਕਰਦਿਆਂ ਮਹਿਲਾ ਅਧਿਕਾਰੀ ਤੋਂ ਮੁੜ ਤਫਤੀਸ਼ ਕਰਵਾਉਣ ਦੇ ਹੁਕਮ ਦਿੱਤੇ ਹਨ। ਆਗੂਆਂ ਨੇ ਗ਼ਲਤ ਤੇ ਝੂਠੀ ਰਿਪੋਰਟ ਕਰਨ ਵਾਲੇ ਤਫਤੀਸ਼ੀ ਅਧਿਕਾਰੀ ਰਹੇ ਏਆਈਜੀ ਬਲਵੀਰ ਸਿੰਘ ਭੱਟੀ ਖਿਲਾਫ਼ ਧਾਰਾ 166-ਏ ਅਧੀਨ ਮੁਕੱਦਮਾ ਦਰਜ ਕਰਨ ਦੀ ਮੰਗ ਵੀ ਕੀਤੀ। ਇਥੇ ਇਹ ਦੱਸਣਾ ਵੀ ਯੋਗ ਹੋਵੇਗਾ ਕਿ ਪੀੜਤ ਪਰਿਵਾਰ ਤੇ ਆਗੂ ਸ਼ੁਰੂ ਤੋਂ ਹੀ ਏਆਈਜੀ 'ਤੇ ਪੱਖਪਾਤ ਕਰਨ ਦੇ ਇਲਜ਼ਾਮ ਲਗਾ ਰਹੇ ਸਨ। ਪੀੜਤਾਂ ਨੇ ਏਆਈਜੀ ਖਿਲਾਫ ਕਾਰਵਾਈ ਲਈ ਵਿਜੀਲੈਂਸ ਵਿਭਾਗ ਅਤੇ ਉੱਚ ਪੁਲੀਸ ਅਧਿਕਾਰੀਆਂ ਨੂੰ ਸ਼ਿਕਾਇਤਾਂ ਵੀ ਭੇਜੀਆਂ ਹੋਈਆਂ ਹਨ। ਇਸ ਸਮੇਂ ਪੀੜ੍ਹਤ ਮਾਤਾ ਸੁਰਿੰਦਰ ਕੌਰ, ਪੀੜਤਾ ਮਨਪ੍ਰੀਤ ਕੌਰ, ਵਿੱਤ ਸਕੱਤਰ ਜਗਰੂਪ ਸਿੰਘ ਝੋਰੜਾਂ, ਸਕੱਤਰ ਸਾਧੂ ਸਿੰਘ ਅੱਚਰਵਾਲ, ਬਲਾਕ ਪ੍ਰਧਾਨ ਬਲਵਿੰਦਰ ਸਿੰਘ ਕੋਠੇ ਪੋਨਾ ਤੇ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਹਾਜ਼ਰ ਸਨ।

ਆ ਗਿਆ ਫੈਸਲਾ ਭਾਨਾ ਸਿੱਧੂ ਹੋਵੇਗਾ ਰਿਹਾ ..

ਭਾਨੇ ਸਿੱਧੂ ਦੇ ਹੱਕ ਵਿੱਚ ਸੰਗਰੂਰ ਵਿਖੇ ਹੋਇਆ ਵੱਡਾ ਇਕੱਠ ਅਤੇ ਸਰਕਾਰ ਵੱਲੋਂ ਆਇਆ ਫੈਸਲਾ 

ਪੁਲਿਸ ਵੱਲੋਂ 10 ਤਾਰੀਕ ਤੱਕ ਭਾਨਾ ਸਿੱਧੂ ਨੂੰ ਛੱਡਣ ਦੀ ਦਿੱਤੀ ਲਿਖਤ ਸਹਿਮਤੀ 

ਪੁਲਿਸ ਵੱਲੋਂ ਫੜੇ ਗਏ ਸਾਰੇ ਨੌਜਵਾਨ  ਨੂੰ ਤੁਰੰਤ ਛੱਡਿਆ ਜਾਵੇਗਾ 

ਨੁਕਸਾਨ ਹੋਈਆਂ ਚੀਜ਼ਾਂ ਦੀ ਪ੍ਰਸ਼ਾਸਨ ਕਰੇਗਾ ਭਰਪਾਈ 

ਸੰਗਰੂਰ, 03 ਫ਼ਰਵਰੀ ( ਗੁਰਸੇਵਕ ਸਿੰਘ ਸੋਹੀ ) ਅੱਜ ਬੀਤੇ ਸਾਰਾ ਦਿਨ ਲਗਾਤਾਰ ਭਾਂਨੇ ਸਿੱਧੂ ਦੇ ਸਮਰਥਕ , ਰਾਜਨੀਤਿਕ ਪਾਰਟੀਆਂ ਦੇ ਆਗੂ ਅਤੇ  ਕਿਸਾਨ ਆਗੂਆਂ ਦੀ ਫੜੋ ਫੜੀ ਪੰਜਾਬ ਅੰਦਰ ਜਾਰੀ ਰਹੀ ਥਾਂ ਥਾਂ ਤੋਂ ਵੱਡੀ ਇਕੱਠਾ ਦੇ ਰੂਪ ਵਿੱਚ ਕਾਫਲੇ ਸੰਗਰੂਰ ਪਹੁੰਚਣੇ ਸ਼ੁਰੂ ਹੋ ਗਏ ਸ਼ਾਮ ਨੂੰ ਵੱਡਾ ਇਕੱਠ ਸੰਗਰੂਰ ਵਿਖੇ ਹੋਇਆ। ਜਿਸ ਤੇ ਮੱਤੇ ਨਜ਼ਰ ਪੰਜਾਬ ਪੁਲਿਸ ਅਤੇ ਭਾਨਾ ਸਿੱਧੂ ਤੇ ਸਮਰਥਕ ਆਗੂਆਂ ਵਿਚਕਾਰ ਸਮਝੌਤਾ ਹੋ ਗਿਆ। ਹੁਣ ਪਾਨੇ ਸਿੱਧੂ ਦੀ 10 ਤਰੀਕ ਨੂੰ ਹੋਵੇਗੀ ਰਿਹਾਈ । ਸਾਰੇ ਫੜੇ ਗਏ ਨੌਜਵਾਨਾਂ ਦੀ ਤੁਰੰਤ ਰਿਹਾਈ ਅਤੇ ਅੱਜ ਦੇ ਪ੍ਰੋਟੈਸਟ ਦੌਰਾਨ ਹੋਏ ਨੁਕਸਾਨਾਂ ਦੀ ਪਰ ਪਾਈ ਪ੍ਰਸ਼ਾਸਨ ਕਰੇਗਾ। ਲੱਖੇ ਸਿਧਾਣੇ ਨੇ ਇਹ ਫੈਸਲਾ ਪੜ ਕੇ ਲੋਕਾਂ ਨੂੰ ਸੁਣਾਇਆ ਅਤੇ ਉਸ ਤੋਂ ਬਾਅਦ ਧਰਨੇ ਦੀ ਹੋਈ ਸਮਾਪਤੀ।

 

ਵੇਰਕਾ ਪਨੀਰ ਦੇ ਗਾਹਕਾਂ ਨੂੰ ਮਿਲੇਗਾ ਹੁਣ ਵੇਰਕਾ ਦਹੀਂ ਦਾ ਕੱਪ  ਫ੍ਰੀ 

 ਵੇਰਕਾ ਨੇ ਕੀਤਾ ਨਵੀਆਂ ਮੰਡੀਕਰਨ ਸਕੀਮਾਂ ਦਾ ਐਲਾਨ
ਮੁੱਲਾਂਪੁਰ ਦਾਖਾ, 03 ਫਰਵਰੀ (ਸਤਵਿੰਦਰ  ਸਿੰਘ ਗਿੱਲ)
ਪੰਜਾਬ ਦੇ ਸਹਿਕਾਰਤਾ ਵਿਭਾਗ ਦੇ ਪ੍ਰਮੁੱਖ ਅਦਾਰੇ ਮਿਲਕਫ਼ੈਡ (ਵੇਰਕਾ) ਨੇ ਵੇਰਕਾ ਦੇ ਦੁੱਧ ਪਦਾਰਥਾਂ ਦੇ ਵਿਸਤਾਰ ਲਈ ਪੰਜਾਬ ਭਰ ਵਿੱਚ ਦੁੱਧ ਤੇ ਦੁੱਧ ਪਦਾਰਥਾਂ ਲਈ ਨਵੀਆਂ ਮੰਡੀਕਰਨ ਸਕੀਮਾਂ ਦਾ ਐਲਾਨ ਕੀਤਾ ਹੈ। ਵੇਰਕਾ ਦਾ 200 ਗ੍ਰਾਮ ਪਨੀਰ ਦਾ ਪੈਕਟ ਖ੍ਰੀਦਣ ਵਾਲੇ ਗ੍ਰਾਹਕ ਹੁਣ 125 ਗ੍ਰਾਮ ਵਾਲਾ ਦਹੀਂ ਦਾ ਕੱਪ ਫ੍ਰੀ ਵਿੱਚ ਪ੍ਰਾਪਤ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਜਨਰਲ ਮੈਨੇਜਰ ਡਾ ਸੁਰਜੀਤ ਸਿੰਘ ਭਦੌੜ ਨੇ ਕਿਹਾ ਕਿ ਵੇਰਕਾ ਨੇ ਇਹ ਫੈਸਲਾ ਵੇਰਕਾ ਨਾਲ ਜੁੜੇ ਉਪਭੋਗਤਾਂਵਾਂ ਦੇ ਦੁੱਧ ਪਦਾਰਥਾਂ ਦੇ ਖਰਚਿਆਂ ਦੇ ਮੱਦੇਨਜ਼ਰ ਰੱਖਦਿਆਂ ਲਿਆ ਹੈ। ਉਹਨਾਂ ਕਿਹਾ ਕਿ ਵੇਰਕਾ ਮਿਲਕ ਪਲਾਂਟਾਂ ਦਾ ਮੁੱਖ ਮਕਸਦ ਦੁੱਧ ਉਤਪਾਦਕਾਂ ਦੀ ਖੁਸ਼ਹਾਲੀ ਦੇ ਨਾਲ  ਗ੍ਰਾਹਕਾਂ ਨੂੰ ਵਾਜਬ ਮੁੱਲ ਤੇ ਦੁੱਧ ਤੇ ਦੁੱਧ ਪਦਾਰਥ ਉਪਲੱਭਦ ਕਰਵਾਉਣਾ ਹੈ। ਉਹਨਾਂ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਲੁਧਿਆਣਾ ਇਸ ਸਮੇਂ ਦਹੀਂ , ਲੱਸੀ, ਮੱਖਣ, ਖੀਰ ਤੋਂ ਇਲਾਵਾ 2.50 ਲੱਖ ਲੀਟਰ ਪ੍ਰਤੀ ਦਿਨ ਪੈਕਡ ਦੁੱਧ ਦਾ ਆਪਣੇ ਸੰਬੰਧਿਤ ਖੇਤਰ ਵਿੱਚ ਮੰਡੀਕਰਣ ਕਰ ਰਿਹਾ ਹੈ । ਸਕੀਮ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਹਨਾਂ ਨੇ ਦੱਸਿਆ ਕਿ ਵੇਰਕਾ ਦੁੱਧ ਵਿਕ੍ਰੇਤਾਵਾਂ ਨੂੰ ਉਤਸਾਹਿਤ ਕਰਨ ਲਈ ਦੁੱਧ ਦੀ ਵਿਕਰੀ ਤੇ ਵੀ ਇੱਕ ਸਕੀਮ ਸ਼ੂਰੂ ਕੀਤੀ ਗਈ ਹੈ ਜਿਸ ਤਹਿਤ ਪੰਜ ਪ੍ਰਤੀਸ਼ਤ ਤੋਂ ਦਸ ਪ੍ਰਤੀਸ਼ਤ ਦੀ ਵਿਕਰੀ ਦੇ ਵਾਧੇ, 10-15 ਪ੍ਰਤੀਸ਼ਤ ਦੇ ਵਾਧੇ , 15-20 ਪ੍ਰਤੀਸ਼ਤ ਅਤੇ 20 ਪ੍ਰਤੀਸ਼ਤ ਤੋਂ ਜਿਆਦਾ ਦੁੱਧ ਦੀ ਵਿਕਰੀ ਤੇ ਵਾਧੇ ਲਈ ਵਿਕ੍ਰੇਤਾਵਾਂ ਨੂੰ ਇੰਸੇਨਟਿਵ ਦਿੱਤਾ ਜਾਵੇਗਾ। ਵੇਰਕਾ ਦੇ ਦੁੱਧ ਦੀ ਸ਼ਾਮ ਦੀ ਵਿਕਰੀ ਤੇ ਟਰੇ ਪਿੱਛੇ 5 ਰੁਪਏ ਦਾ ਇੰਸੇਨਟਿਵ ਵੀ ਦਿੱਤਾ ਜਾਵੇਗਾ। ਇਹ ਫੈਸਲਾ ਦੁਕਾਨਾਂ ਤੇ ਸ਼ਾਮ ਨੂੰ ਦੁੱਧ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕੀਤਾ ਗਿਆ ਹੈ।ਇਹ ਸਕੀਮ 2 ਫਰਵਰੀ ਤੋਂ 31 ਮਾਰਚ ਤੱਕ ਲਾਗੂ ਰਹੇਗੀ।

ਲੋਕਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ 'ਸਰਕਾਰ ਤੁਹਾਡੇ ਦੁਆਰ' ਸਕੀਮ ਤਹਿਤ ਲੱਗਣਗੇ ਵਿਸ਼ੇਸ਼ ਕੈਂਪ - ਐਸ.ਡੀ.ਐਮ. ਦੀਪਕ ਭਾਟੀਆ

ਉਪ ਮੰਡਲ ਮੈਜਿਸਟਰੇਟ ਲੁਧਿਆਣਾ (ਪੱਛਮੀ) ਦੀ ਪ੍ਰਧਾਨਗੀ ਹੇਠ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਆਯੋਜਿਤ
-ਕਿਹਾ! ਕੈਂਪ ਦੌਰਾਨ ਪ੍ਰਾਪਤ ਅਰਜ਼ੀਆਂ ਦਾ ਪਹਿਲ ਦੇ ਆਧਾਰ 'ਤੇ ਕੀਤਾ ਜਾਵੇ ਨਿਬੇੜਾ
ਲੁਧਿਆਣਾ, 3 ਫਰਵਰੀ (ਸਤਵਿੰਦਰ ਸਿੰਘ ਗਿੱਲ) -
ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਕਰਨ ਦੇ ਮੰਤਵ ਨਾਲ 'ਸਰਕਾਰ ਤੁਹਾਡੇ ਦੁਆਰ' ਸਕੀਮ ਤਹਿਤ ਆਗਾਮੀ 5 ਫਰਵਰੀ ਤੋਂ ਵਿਸ਼ੇਸ਼ ਕੈਂਪ ਲਗਾਏ ਜਾਣਗੇ ਤਾਂ ਜੋ ਨਾਗਰਿਕਾਂ ਨੂੰ ਇਸ ਦਾ ਲਾਭ ਮਿਲ ਸਕੇ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉਪ ਮੰਡਲ ਮੈਜਿਸਟਰੇਟ ਲੁਧਿਆਣਾ (ਪੱਛਮੀ) ਦੀਪਕ ਭਾਟੀਆ ਵਲੋਂ ਆਪਣੇ ਦਫ਼ਤਰ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੈਂਪਾਂ ਦੀ ਤਿਆਰੀ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਇਹ ਕੈਂਪ ਲੁਧਿਆਣਾ ਸ਼ਹਿਰ ਅਤੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਦੀ ਸੁਣਵਾਈ ਲਈ ਲਗਾਏ ਜਾਣਗੇ।ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦੇ ਆਯੋਜਨ ਦਾ ਮੁੱਖ ਟੀਚਾ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਅਤੇ ਇੱਕੋ ਛੱਤ ਥੱਲੇ ਪੰਜਾਬ ਸਰਕਾਰ ਵੱਲੋਂ ਜਾਰੀ ਲੋਕ ਭਲਾਈ ਸਕੀਮਾਂ ਦਾ ਲਾਭ ਪੰਹੁਚਾਉਣਾ ਅਤੇ ਨਾਗਰਿਕਾਂ ਦੀਆਂ ਮੁਸ਼ਕਿਲਾਂ ਨੂੰ ਸੁਣ ਜਲਦ ਨਿਪਟਾਰੇ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਕੈਂਪ ਵਿੱਚ ਪ੍ਰਾਪਤ ਯੋਗ ਅਰਜ਼ੀਆਂ ਦਾ ਪਹਿਲ ਦੇ ਆਧਾਰ 'ਤੇ ਨਿਬੇੜਾ ਕਰਨ।ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਕੈਂਪਾਂ ਦੌਰਾਨ ਵੱਖ-ਵੱਖ 43 ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਸਬੰਧੀ ਪ੍ਰਾਪਤ ਪ੍ਰਤੀਬੇਨਤੀਆਂ ਦਾ ਨਿਪਟਾਰਾ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫੇ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਯਾਂਗ ਅਤੇ ਆਸ਼ਰਿਤ ਪੈਨਸ਼ਨ, ਉਸਾਰੀ ਕਿਰਤੀਆਂ ਸਬੰਧੀ ਲਾਭਪਾਤਰੀ, ਜਨਮ ਸਰਟੀਫਿਕੇਟ ਵਿੱਚ ਨਾਂ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਸ਼ਾਦੀ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਦਸਤਾਵੇਜ਼ਾਂ ਦੀਆਂ ਤਸਦੀਕ ਸ਼ੁਦਾ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫਰਦ ਬਣਾਉਣੀ, ਆਮ ਜਾਤੀ ਸਰਟੀਫਿਕੇਟ, ਸ਼ਗਨ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ, ਐਨ.ਆਰ.ਆਈ. ਦੇ ਸਰਟੀਫਿਕੇਟਾਂ ਦੇ ਕਾਉਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਉਂਟਰ ਦਸਤਖ਼ਤ, ਮੌਤ ਸਰਟੀਫਿਕੇਟ ਵਿੱਚ ਤਬਦੀਲੀ ਆਦਿ ਸ਼ਾਮਲ ਹਨ।ਮੀਟਿੰਗ ਦੌਰਾਨ ਮਾਲ ਵਿਭਾਗ, ਕਿਰਤ ਵਿਭਾਗ, ਪੀ.ਐਸ.ਪੀ.ਸੀ.ਐਲ., ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਸਿਹਤ ਵਿਭਾਗ, ਪੁਲਿਸ ਵਿਭਾਗ ਸਣੇ ਵੱਖ ਵੱਖ ਵਿਭਾਗਾਂ ਦੇ ਸੀਨੀਆਰ ਅਧਿਕਾਰੀ ਮੌਜੂਦ ਸਨ ਅਤੇ ਉਹਨਾਂ ਆਪਣੇ ਵਿਭਾਗਾਂ ਦੀਆਂ ਸਕੀਮਾਂ ਬਾਰੇ ਚਾਨਣਾ ਪਾਇਆ।

ਪੰਜਾਬ ਦੇ ਹਜ਼ਾਰਾਂ ਸਕੂਲੀ ਵਿਦਿਆਰਥੀ ਪੀ. ਏ. ਯੂ. ਦਾ ਦੌਰਾ ਕਰ ਰਹੇ ਹਨ

ਲੁਧਿਆਣਾ, 03 ਫਰਵਰੀ(ਟੀ. ਕੇ.) ਬੀਤੇ ਦਿਨਾਂ ਤੋਂ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਜਾਰੀ ਵਿਦਿਅਕ ਯਾਤਰਾ ਪ੍ਰੋਗਰਾਮ ਤਹਿਤ ਹਜ਼ਾਰਾਂ ਸਕੂਲੀ ਵਿਦਿਆਰਥੀਆਂ ਨੇ ਪੀ ਏ ਯੂ ਦਾ ਦੌਰਾ ਕੀਤਾ ਹੈ। ਇਸ ਦੌਰਾਨ ਵਿਦਿਆਰਥੀਆਂ ਨੇ ਸਮਾਜਕ ਇਤਿਹਾਸ ਦੇ ਅਜਾਇਬ ਘਰ, ਉੱਪਲ ਮਿਊਜ਼ੀਅਮ, ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ ਅਤੇ ਹੋਰ ਥਾਵਾਂ ਵੇਖੀਆਂ। ਵਿਦਿਆਰਥੀਆਂ ਨਾਲ ਆਏ ਅਧਿਆਪਕਾਂ ਨੇ ਉਨ੍ਹਾਂ ਨੂੰ ਇਸ ਸੰਸਥਾ ਦੇ ਮਾਣਮੱਤੇ ਇਤਿਹਾਸ ਅਤੇ ਪੰਜਾਬ ਦੇ ਖੇਤੀ ਵਿਕਾਸ ਲਈ ਦਿੱਤੇ ਯੋਗਦਾਨ ਤੋਂ ਜਾਣੂ ਕਰਾਇਆ।ਵਿਦਿਆਰਥੀਆਂ ਨੇ ਪੀ ਏ ਯੂ ਦੇ ਅਕਾਦਮਿਕ ਅਤੇ ਖੇਤੀ ਖੋਜ ਢਾਂਚੇ ਬਾਰੇ ਜਾਣਕਾਰੀ ਹਾਸਿਲ ਕੀਤੀ। ਬਹੁਤ ਸਾਰੇ ਵਿਦਿਆਰਥੀ ਆਪਣੀਆਂ ਅੱਖਾਂ ਵਿੱਚ ਇਸ ਸੰਸਥਾ ਤੋਂ ਉਚੇਰੀ ਪੜ੍ਹਾਈ ਹਾਸਿਲ ਕਾਰਨ ਦਾ ਸੁਪਨਾ ਸੰਜੋ ਕੇ ਆਪਣੇ ਘਰੀਂ ਮੁੜੇ। ਵਿਦਿਆਰਥੀਆਂ ਨੇ ਸੰਚਾਰ ਕੇਂਦਰ ਪੁੱਜ ਕੇ ਖੇਤੀ ਸਾਹਿਤ ਨੂੰ ਜਾਣਿਆ, ਭੋਜਨ ਵਿਗਿਆਨ ਅਤੇ ਪ੍ਰੋਸੈਸਿੰਗ , ਖੇਤੀ ਕਾਰੋਬਾਰ, ਖੇਤੀ ਮਸ਼ੀਨਾਂ ਅਤੇ ਖੇਤੀ ਵਿਗਿਆਨ ਵਿਧੀਆਂ ਨੂੰ ਜਾਣਿਆ। ਕੁਝ ਵਿਦਿਆਰਥੀਆਂ ਨੇ ਕਿਸਾਨ ਮੇਲਾ ਵੇਖਣ ਲਈ ਫਿਰ  ਪੀ. ਏ. ਯੂ. ਆਉਣ ਦੀ ਇੱਛਾ ਪ੍ਰਗਟ ਕੀਤੀ।

ਮੀਂਹ-ਅਲਰਟ ਕੋਲਡ-ਡੇ-ਅਲਰਟ! ਸਲੇਮਪੁਰੀ ਦਾ ਮੌਸਮ-ਨਾਮਾ! 

ਲੁਧਿਆਣਾ - ਮੌਸਮ ਤੋਂ ਮਿਲੀ ਜਾਣਕਾਰੀ ਅਨੁਸਾਰ 
ਆਗਾਮੀ 3-4 ਫਰਬਰੀ ਨੂੰ ਇੱਕ ਹੋਰ ਐਕਟਿਵ ਪੱਛਮੀ ਸਿਸਟਮ ਪੰਜਾਬ  'ਚ ਬਰਸਾਤੀ ਕਾਰਵਾਈਆਂ ਨੂੰ ਅੰਜਾਮ ਦੇਣ ਜਾ ਰਿਹਾ ਹੈ, ਜਿਸ ਸਦਕਾ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਨਵਾਂਸ਼ਹਿਰ, ਲੁਧਿਆਣਾ, ਰੂਪਨਗਰ, ਮੋਹਾਲੀ, ਚੰਡੀਗੜ੍ਹ, ਫਤਿਹਗੜ੍ਹ ਸਾਹਿਬ ਦੇ ਇਲਾਕਿਆਂ ਚ ਦੁਬਾਰਾ ਫਿਰ ਗਰਜ-ਚਮਕ ਨਾਲ਼ ਦਰਮਿਆਨਾ ਮੀਂਹ ਪਵੇਗਾ, ਜਦ ਕਿ  ਸੂਬੇ ਦੇ ਬਾਕੀ ਰਹਿੰਦੇ ਹਿੱਸਿਆਂ ਚ ਬੱਦਲਵਾਈ ਨਾਲ ਕਾਰਵਾਈ ਹਲਕੀ ਰਹੇਗੀ। 
 5 ਫਰਬਰੀ ਤੋਂ ਸਿਸਟਮ ਦੇ ਗੁਜਰ ਜਾਣ 'ਤੇ ਸ਼ੀਤ ਹਵਾਵਾਂ ਦੀ ਵਾਪਸੀ ਨਾਲ ਰਾਤਾਂ ਦੀ ਠਿਠੁਰਨ 'ਚ ਵਾਧਾ ਹੋਵੇਗਾ, ਧੁੰਦ ਤੇ ਧੁੰਦ ਦੇ ਬੱਦਲਾਂ ਦੇ ਰੂਪ ਚ ਮੀਂਹ ਦਾ ਅਸਰ 9 ਫਰਬਰੀ ਤੱਕ ਰਹੇਗਾ। ਹਾਲਾਂਕਿ ਉੱਤਰ-ਪੱਛਮੀ ਹਵਾਵਾਂ ਦੀ ਗਤੀ ਤੇਜ ਹੋਣ ਨਾਲ਼ ਦੇਰੀ ਨਾਲ ਹੀ ਸਹੀ ਪਰ ਚਿੱਟੀ ਧੁੱਪ ਨਿੱਕਲਦੀ ਰਹੇਗੀ। ਧੁੱਪ ਦੇ ਬਾਵਜੂਦ ਸੂਬੇ ਦੇ ਵੱਖ ਵੱਖ ਜਿਲ੍ਹਿਆਂ ਚ ਠੰਢੇ ਦਿਨ ਚਲਦੇ ਰਹਿਣਗੇ।
ਜਾਰੀ ਕਰਨ ਦਾ ਸਮਾਂ 4:45ਸ਼ਾਮ 
03 ਫਰਬਰੀ, 2024
ਪੰਜਾਬ-ਦਾ-ਮੌਸਮ!
ਧੰਨਵਾਦ ਸਹਿਤ।
-ਸੁਖਦੇਵ ਸਲੇਮਪੁਰੀ

ਜ਼ਿਲ੍ਹਾ ਸਮਾਜ ਭਲਾਈ ਦਫ਼ਤਰ ਵਲੋਂ ਮੁਫ਼ਤ ਦਿਵਿਯਾਂਗਜਨ ਉਪਕਰਣ ਵੰਡ ਸਮਾਰੋਹ 

32 ਲਾਭਪਾਤਰੀਆਂ ਨੂੰ 50 ਸਹਾਇਕ ਉਪਕਰਣ ਕਰਵਾਏ ਮੁਹੱਈਆ
ਲੁਧਿਆਣਾ, 31 ਜਨਵਰੀ (ਟੀ. ਕੇ. ) -
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ, ਸਮਾਜਿਕ ਨਿਆਂ, ਘੱਟ ਗਿਣਤੀ ਅਧਿਕਾਰਤਾ ਅਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਵਿਭਾਗ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਗੌਤਮ ਜੈਨ ਦੀ ਅਗਵਾਈ ਹੇਠ ਸਥਾਨਕ ਜ਼ਿਲ੍ਹਾ ਸਮਾਜ ਭਲਾਈ ਦਫ਼ਤਰ, ਸ਼ਿਮਲਾਪੁਰੀ ਵਿਖੇ ਮੁਫ਼ਤ ਦਿਵਯਾਂਗਜਨ ਉਪਕਰਣ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਗੌਤਮ ਜੈਨ ਨੇ ਦੱਸਿਆ ਕਿ ਇਸ ਸਮਾਰੋਹ ਵਿੱਚ ਲਗਭਗ 32 ਦਿਵਯਾਂਗਜਨਾਂ ਨੂੰ ਸੇਲ ਸੀ.ਐਸ.ਆਰ. ਸਕੀਮ ਤਹਿਤ ਲਗਭਗ 9.31 ਲੱਖ ਦੀ ਲਾਗਤ ਦੇ ਸਹਾਇਕ ਉਪਕਰਣ ਵੰਡੇ ਗਏ। ਉਨ੍ਹਾਂ ਦੱਸਿਆ ਕਿ ਲਾਭਪਾਤਰੀਆਂ ਨੂੰ ਜ਼ਿਲ੍ਹੇ ਵਿੱਚ ਪਹਿਲਾਂ 18 ਜਨਵਰੀ ਨੂੰ ਪਰੀਖਣ ਸਮਾਰੋਹ ਵਿੱਚ ਨਿਸ਼ਾਨਬੱਧ ਕੀਤਾ ਗਿਆ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਆਰਟੀਫਿਸ਼ੀਅਲ ਲਿੰਬਸ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ (ਏ.ਐਲ.ਆਈ.ਐਮ.ਸੀ.ਓ.) ਵਲੋਂ ਵਲੋਂ ਨਿਰਮਿਤ ਦਿਵਿਆਂਗਜਨਾਂ ਨੂੰ ਕੁੱਲ 50 ਸਹਾਇਕ ਉਪਕਰਣ ਵੰਡੇ ਗਏ ਜਿਸ ਵਿੱਚ 16 ਮੋਟਰਾਈਜ਼ਡ ਟਰਾਈਸਾਈਕਲ, 06 ਟਰਾਈਸਾਈਕਲ, 07 ਵਹੀਲ ਚੇਅਰ, 14 ਵਿਸਾਖੀਆਂ, 06 ਕੰਨਾਂ ਦੀ ਮਸ਼ੀਨਾਂ ਅਤੇ 01 ਸੀ.ਪੀ. ਚੇਅਰ ਸ਼ਾਮਲ ਸੀ।

ਜ਼ਿਕਰਯੋਗ ਹੈ ਕਿ ਅਲਿਮਕੋਂ ਵਲੋਂ ਦਿਵਿਆਂਗਜਨ ਵਿਅਕਤੀਆਂ ਦੇ ਜੀਵਨ ਨੂੰ ਸਸ਼ਕਤ ਕਰਨ ਅਤੇ ਉਹਨਾਂ ਨੂੰ ਬਿਹਤਰ ਬਣਾਉਣ ਲਈ ਇੱਕ ਨੇਕ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ। ਇੱਕ ਦਿਲੀ ਕੋਸ਼ਿਸ਼ ਵਿੱਚ ਅਲਿਮਕੋ ਨੇ ਦਿਵਿਆਂਗਜਨ ਵਿਅਕਤੀਆਂ ਨੂੰ ਮੁਫਤ ਉਪਕਰਨਾਂ ਦੀ ਵੰਡ ਦੀ ਸ਼ੁਰੂਆਤ ਕੀਤੀ ਹੈ, ਜਿਸਦਾ ਉਦੇਸ਼ ਉਹਨਾਂ ਨੂੰ ਅਜਿਹੇ ਸਾਧਨ ਪ੍ਰਦਾਨ ਕਰਨਾ ਹੈ ਜੋ ਉਹਨਾਂ ਦੇ ਰੋਜ਼ਾਨਾ ਜੀਵਨ ਵਿੱਚ ਮਹੱਤਵਪੂਰਨ ਸੁਧਾਰ ਕਰ ਸਕਦੇ ਹਨ।

ਇਸ ਮੌਕੇ ਇੰਜੀ: ਸਰਦਾਰ ਰਜਿੰਦਰ ਸਿੰਘ ਸਿਆਣ, ਸ਼੍ਰੀ ਸਰਵਿੰਦਰ ਜੀਤ ਸਿੰਘ ਦੁਆ, ਡਿਪਟੀ ਜਨਰਲ ਮੈਨੇਜਰ ਸਟੀਲ ਅਥਾਰਟੀ (ਐਸ.ਏ.ਆਈ.ਐਲ.), ਜਿਨ੍ਹਾਂ ਵਲੋਂ ਸੀ.ਐਸ.ਆਰ. ਅਧੀਨ ਇਹ ਸਮਾਰੋਹ ਸਪਾਂਸਰ ਕੀਤਾ ਗਿਆ, ਵਲੋਂ ਸ਼ਿਰਕਤ ਕੀਤੀ ਗਈ. ਸਮਾਜਿਕ ਨਿਆਂ ਅਤੇ ਅਧਿਕਾਰੀਤਾ ਮੰਤਰਾਲੇ, ਭਾਰਤ ਸਰਕਾਰ ਦੇ ਦਿਵਿਯਾਂਗਜਨ ਸਸ਼ਕਤੀਕਰਨ ਵਿਭਾਗ ਦੇ ਅਧੀਨ ਕੰਮ ਕਰ ਰਹੇ ਭਾਰਤੀਯ ਕ੍ਰਿਤਰਮ ਅੰਗ ਨਿਰਮਾਣ ਨਿਗਮ (ਅਲਿਮਕੋ) ਅਤੇ ਜ਼ਿਲਾ ਪ੍ਰਸ਼ਾਸਨ, ਲੁਧਿਆਣਾ ਦੀ ਭਾਗੀਦਾਰੀ ਨਾਲ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।

ਵਧੀਕ ਡਿਪਟੀ ਕਮਿਸ਼ਨਰ ਸ੍ਰੀ ਗੌਤਮ ਜੈਨ ਵਲੋਂ ਸ਼੍ਰੀ ਸਰਵਿੰਦਰ ਜੀਤ ਸਿੰਘ ਦੁਆ, ਡਿਪਟੀ ਜਨਰਲ ਮੈਨੇਜਰ ਸਟੀਲ ਅਥਾਰਟੀ (ਐਸ.ਏ.ਆਈ.ਐਲ.) ਦਾ ਖਾਸ ਤੌਰ 'ਤੇ ਧੰਨਵਾਦ ਕੀਤਾ ਜਿਨ੍ਹਾਂ ਸਾਰੇ ਸਹਾਇਕ ਉਪਕਰਨਾਂ ਨੂੰ ਬਣਾਇਆ ਅਤੇ ਸਮੇਂ ਸਿਰ ਦਿਵਿਆਂਗਜਨਾਂ ਨੂੰ ਪਹੁੰਚਾਉਣ ਵਿੱਚ ਆਪਣਾ ਯੋਗਦਾਨ ਪਾਇਆ। ਉਨ੍ਹਾਂ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਲੁਧਿਆਣਾ ਵਰਿੰਦਰ ਸਿੰਘ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜਿਨ੍ਹਾਂ ਬੇਹੱਦ ਥੋੜੇ ਸਮੇਂ ਵਿੱਚ ਦਿਵਿਆਂਗਜਨਾਂ ਨੂੰ ਸਹਾਇਕ ਉਪਕਰਨ ਦੀ ਐਸੈਸਮੈਂਟ ਕਰਵਾਉਣ ਦੇ ਨਾਲ-ਨਾਲ 10 ਦਿਨਾਂ ਦੇ ਅੰਦਰ ਦਿਵਿਆਂਗਜਨਾਂ ਨੂੰ ਸਹਾਇਕ ਉਪਕਰਨ ਦੀ ਵੰਡ ਵੀ ਕਰਵਾਈ।

ਕੈਂਪ ਮੌਕੇ ਅਲਿੰਮਕੋ ਦੀ ਟੀਮ ਵਲੋਂ ਸ਼੍ਰੀਮਤੀ ਕਨਿਕਾ ਮਹਿਤਾ (ਮਾਰਕੀਟਿੰਗ ਮੈਨੇਜਰ), ਤੁਸ਼ਾਰ ਚੌਧਰੀ (ਆੱਡੀਓਲੋਜਿਸਟ), ਮਨੋਜ ਕੁਮਾਰ (ਟੈਕਨੀਸ਼ਿਅਨ), ਗੁਰਜੰਟ ਸਿੰਘ (ਮੈਂਬਰ, ਲੋਕਲ ਲੈਵਲ ਕਮੇਟੀ), ਕੁਲਦੀਪ ਸਿੰਘ ਪ੍ਰਧਾਨ ਸਭ ਏਕਨੂਰ ਦਿਵਿਆਂਗ ਸੁਸਾਇਟੀ, ਸਰਬਜੀਤ ਸਿੰਘ (ਸਮਾਜ ਸੇਵੀ), ਕੌਰ ਸਿੰਘ ਗਰੇਵਾਲ (ਸਮਾਜ ਸੇਵੀ) ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ।

ਪੀ.ਏ.ਯੂ. ਨੇ ਆਲੂ ਦੀਆਂ ਪ੍ਰਮਾਣਿਕ ਕਿਸਮਾਂ ਦਾ ਬੀਜ ਕਿਸਾਨਾਂ ਲਈ ਮੁਹੱਈਆ ਕੀਤਾ

ਲੁਧਿਆਣਾ 31 ਜਨਵਰੀ(ਟੀ. ਕੇ.) 
ਪੀ.ਏ.ਯੂ. ਵਿਖੇ ਆਲੂ ਦੀਆਂ ਕਿਸਮਾਂ, ਜਿਨ੍ਹਾਂ ਵਿਚ ਪੀ.ਪੀ.-102 (ਪੀ.ਏ.ਯੂ. ਦੀ ਨਵੀਂ ਕਿਸਮ), ਕੁਫਰੀ ਪੁਖਰਾਜ, ਜਯੋਤੀ ਅਤੇ ਕੁਫਰੀ ਸਿੰਧੂਰੀ ਦਾ ਪ੍ਰਮਾਣਿਤ ਬੀਜ ਕਿਸਾਨਾਂ ਲਈ ਉੱਪਲਬਧ ਕਰਵਾਇਆ ਹੈ| ਜਿਹੜੇ ਕਿਸਾਨ ਇਹਨਾਂ ਕਿਸਮਾਂ ਦੀ ਕਾਸ਼ਤ ਕਰਨੀ ਚਾਹੁੰਦੇ ਹਨ ਉਹ ਉੱਪਰ ਦੱਸੀਆਂ ਕਿਸਮਾਂ ਦਾ ਬੀਜ ਸਹਿਯੋਗੀ ਨਿਰਦੇਸ਼ਕ (ਬੀਜ), ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ ਅਗੇਤਾ ਬੁੱਕ ਕਰਵਾ ਸਕਦੇ ਹਨ।