You are here

ਪੂਨਮ ਬਾਲਾ ਦੀ ਹਿੰਦੀ ਅਧਿਆਪਨ ਦੀ ਪਾਠ-ਪੁਸਤਕ ਲੋਕ ਅਰਪਣ 

ਲੁਧਿਆਣਾ, 15 ਫਰਵਰੀ (ਟੀ. ਕੇ.) ਸਾਹਿਤ, ਸੰਗੀਤ ਅਤੇ ਕਲਾ ਦੀ ਦੇਵੀ ਮਾਂ ਸਰਸਵਤੀ, ਵੀਣਾ ਪੁਸਤਕ ਧਾਰਣੀ ਦੇ ਜਨਮ ਦਿਨ ਦੇ ਸ਼਼ੁਭ ਮੌਕੇ  ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਵਿਖੇ ਬਸੰਤ ਉਤਸਵ ਮਨਾਇਆ ਗਿਆ। ਇਸ ਮੌਕੇ 
 ਪ੍ਰਿੰਸੀਪਲ ਡਾ: ਮਨਪ੍ਰੀਤ ਕੌਰ, ਸਮੂਹ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਸਰਸਵਤੀ ਵੰਦਨਾ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ।  ਇਸ ਉਪਰੰਤ ਬੀ.ਐਡ ਜਮਾਤ ਦੇ ਵਿਦਿਆਰਥੀਆਂ ਨੇ ਸੰਗੀਤਕ ਪੇਸ਼ਕਾਰੀ ਦੇ ਕੇ ਮਾਂ ਸਰਸਵਤੀ ਦੇ ਚਰਨਾਂ 'ਚ ਮੱਥਾ ਟੇਕਿਆ। ਇਸ ਮੌਕੇ ਬੀ.ਐੱਡ ਦੇ ਵਿਦਿਆਰਥੀ ਜੈਦੇਵ ਨੇ ਤਬਲਾ ਵਜਾਉਂਦੇ ਹੋਏ ਸੰਸਕ੍ਰਿਤ ਭਾਸ਼ਾ ਵਿੱਚ ਸਰਸਵਤੀ ਦੀ ਪੂਜਾ ਕੀਤੀ ਜਦਕਿ ਬੀ.ਐੱਡ ਦੀਆਂ ਵਿਦਿਆਰਥਣਾਂ ਖੁਸ਼ੀ ਅਤੇ ਸੋਨਾਲੀ ਨੇ ਸੁੰਦਰ ਰੰਗੋਲੀ ਬਣਾ ਕੇ ਦੇਵੀ ਸਰਸਵਤੀ ਦਾ ਆਗਮਨ ਕੀਤਾ।ਪ੍ਰੋਗਰਾਮ ਦਾ ਸੰਚਾਲਨ ਬੀ.ਐੱਡ ਦੀਆਂ ਵਿਦਿਆਰਥਣਾਂ ਗੁਰਮਾਂਸ਼ੀ ਅਤੇ ਪਰਮਿੰਦਰ ਕੌਰ ਵੱਲੋਂ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ। ਇਨ੍ਹਾਂਂ ਤੋਂ ਇਲਾਵਾ ਗਰਿਮਾ ਸ਼ਰਮਾ, ਇਸਿ਼ਕਾ, ਮੁਕਤਾ ਸ਼ਰਮਾ, ਨੇਹਾ, ਕਾਜਲ, ਗਗਨਦੀਪ ਕੌਰ, ਰਮਨਦੀਪ ਕੌਰ, ਲੱਕੀ, ਆਇਨਾ ਚੌਧਰੀ ਨੇ ਵੀ ਗੀਤਾਂ, ਭਾਸ਼ਣਾਂ, ਕਵਿਤਾਵਾਂ ਆਦਿ ਰਾਹੀਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ।
ਪ੍ਰਿੰਸੀਪਲ ਡਾ: ਮਨਪ੍ਰੀਤ ਕੌਰ ਵੱਲੋਂ ਕਾਲਜ ਦੀ ਸਹਾਇਕ ਅਧਿਆਪਕਾ ਸ੍ਰੀਮਤੀ ਪੂਨਮ ਬਾਲਾ ਦੀ ਹਿੰਦੀ ਅਧਿਆਪਨ ਦੀ ਪਾਠ ਪੁਸਤਕ ਰਿਲੀਜ਼ ਕੀਤੀ ਗਈ। ਉਨ੍ਹਾਂ ਪੁਸਤਕ ਦੇ ਰਿਲੀਜ਼ ਹੋਣ ਤੇ ਵਧਾਈ ਦਿੰਦਿਆਂ ਕਿਹਾ ਕਿ ਵਿਦਿਆ ਦੀ ਦੇਵੀ ਮਾਂ ਸਰਸਵਤੀ ਦੇ ਆਸ਼ੀਰਵਾਦ ਨਾਲ ਸਿੱਖਿਆ ਦੇ ਖੇਤਰ ਚ ਪ੍ਰਾਪਤੀਆਂ ਹੁੰਦੀਆਂ ਹਨ। ਉਨ੍ਹਾਂ ਸਮੂਹ ਵਿਦਿਆਰਥੀਆਂ ਨੂੰ ਮਨੁੱਖੀ ਕਦਰਾਂ—ਕੀਮਤਾਂ ਨੂੰ ਅਪਣਾ ਕੇ ਆਪਣੀ ਸੱਭਿਅਤਾ ਅਤੇ ਸੱਭਿਆਚਾਰ ਨਾਲ ਜੁੜੇ ਰਹਿ ਕੇ ਵਿੱਦਿਆ ਦੇ ਖੇਤਰ ਵਿੱਚ ਕੰਮ ਕਰਨ ਲਈ ਪ੍ਰੇਰਿਤ ਕੀਤਾ।ਪਵਿੱਤਰ ਬਸੰਤ ਤਿਉਹਾਰ ਦੇ ਸ਼ੁਭ ਮੌਕੇ ਤੇ ਉਨ੍ਹਾਂ ਨੇ ਸਾਰਿਆਂ ਨੂੰ ਚੰਗੇ ਅਧਿਆਪਕ ਬਣਨ ਅਤੇ ਸੱਚੇ ਕਰਮਯੋਗੀ ਬਣਨ ਦਾ ਆਸ਼ੀਰਵਾਦ ਦਿੱਤਾ।
ਅੰਤ ਵਿੱਚ ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ।