ਮੁੱਲਾਂਪੁਰ ਦਾਖਾ 15 ਫਰਵਰੀ = (ਸਤਵਿੰਦਰ ਸਿੰਘ ਗਿੱਲ) - ਸ਼੍ਰੀ ਗੁਰੂ ਰਵਿਦਾਸ ਫੈਡਰੇਸ਼ਨ ਰਜਿ (ਪੰਜਾਬ) ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੰਡੀ ਮੁੱਲਾਂਪੁਰ ਵਿਖੇ 1 ਮਾਰਚ ਤੋ 3 ਮਾਰਚ 2024 ਤੱਕ ਕਰਵਾਏ ਜਾ ਰਹੇ ਤਿੰਨ ਰੋਜਾ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਨੂੰ ਲੈ ਕੇ ਅੱਜ ਦੁਕਾਨ ਨੰਬਰ 23 ਦਾਣਾ ਮੰਡੀ ਮੁੱਲਾਂਪੁਰ ਵਿਖੇ ਇੱਕ ਦਫਤਰ ਬਣਾਇਆ ਗਿਆ ਜਿਸਦਾ ਉਦਘਾਟਨ ਇਲਾਕੇ ਦੀਆਂ ਸੰਗਤਾਂ ਨੇ ਕੀਤਾ। ਫੈਡਰੇਸ਼ਨ ਦੇ ਕਾਰਜਕਾਰੀ ਪ੍ਰਧਾਨ ਰਾਜਿੰਦਰ ਸਿੰਘ ਰਾਜੂ ਦੀ ਅਗਵਾਈ ਵਿੱਚ ਉਦਘਾਟਨੀ ਸਮਾਰੋਹ ਦੀ ਸੁਰੂਆਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਦਾਸ ਬੇਨਤੀ ਕਰਕੇ ਹੋਈ। ਜਸਵੀਰ ਸਿੰਘ ਪਮਾਲੀ ਨੇ ਸਮਾਗਮ ਦੀ ਰੂਪ ਰੇਖਾ ਸੰਗਤਾਂ ਨਾਲ ਸਾਂਝੀ ਕੀਤੀ ਅਤੇ ਸਮਾਗਮ ਦੀ ਸਫਲਤਾ ਲਈ ਸੁਝਾਅ ਮੰਗੇ। ਸਮਾਗਮ ਦੀ ਸਫਲਤਾ ਲਈ ਹਰਦਿਆਲ ਸਿੰਘ ਚੋਪੜ੍ਹਾ ਪ੍ਰਧਾਨ ਡਾ ਬੀ ਆਰ ਅੰਬੇਡਕਰ ਮਿਸ਼ਨ ਵੈਲਫੇਅਰ ਸੁਸਾਇਟੀ ਮੁੱਲਾਂਪੁਰ, ਸੁਖਪਾਲ ਸਿੰਘ ਬਾਬਾ ਖੇੜ੍ਹੀ ਬਰਨਾਲਾ ਪ੍ਰਧਾਨ ਸਤਿਗੁਰੂ ਰਵਿਦਾਸ ਮਿਸ਼ਨ ਪੰਜਾਬ ਨੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਿਸਵਾਸ ਵੀ ਦਿਵਾਇਆ। ਰਾਜੂ ਜੋਧਾਂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਮਾਗਮ ਦੀ ਸਫਲਤਾ ਲਈ ਜੋ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ ਉਹਨਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸਮਾਗਮ ਦੀ ਪ੍ਰਚਾਰ ਸਮੱਗਰੀ ਵੀ ਰਲੀਜ ਕੀਤੀ ਗਈ ਅਤੇ ਵੰਡੀ ਗਈ।
ਇਸ ਸਮੇ ਡਾ ਰੁਪਿੰਦਰ ਸਿੰਘ ਸੁਧਾਰ, ਤਰਲੋਕ ਸਿੰਘ ਮੁੱਲਾਂਪੁਰ, ਗੁਰਚਰਨ ਸਿੰਘ ਈ ਟੀ ਓ ਸੇਵਾਮੁਕਤ, ਸੁਖਰਾਜ ਸਿੰਘ ਥਰੀਕੇ, ਗੁਰਮੀਤ ਸਿੰਘ ਰਾਣਾ ਜੋਧਾਂ, ਹਰਦੇਵ ਸਿੰਘ ਬੋਪਾਰਾਏ, ਗੁਰਮੇਲ ਸਿੰਘ ਪੰਡੋਰੀ, ਦਵਿੰਦਰ ਸਿੰਘ ਮੋਹੀ, ਸੁਖਦੇਵ ਸਿੰਘ ਖੰਜਰਵਾਲ, ਸਿੰਗਾਰਾ ਸਿੰਘ ਖੰਜਰਵਾਲ, ਕੇਵਲ ਸਿੰਘ ਖੰਰਜਵਾਲ, ਮਨਜੀਤ ਸਿੰਘ ਹਸਨਪੁਰ, ਬੂਟਾ ਸਿੰਘ ਦਾਦ, ਜੋਰਾ ਸਿੰਘ, ਰਣਜੀਤ ਸਿੰਘ ਮੁੱਲਾਂਪੁਰ, ਸੁਖਵਿੰਦਰ ਸਿੰਘ, ਅਜਾਇਬ ਸਿੰਘ, ਗੁਰਚਰਨ ਸਿੰਘ, ਸੁਰਿੰਦਰ ਸਿੰਘ ਛਿੰਦਾ ਪ੍ਰਤਾਪ ਸਿੰਘ ਵਾਲਾ, ਹਰਚੰਦ ਸਿੰਘ, ਡਾ ਹਰਦੀਪ ਸਿੰਘ ਪਮਾਲ, ਮਨਜਿੰਦਰ ਸਿੰਘ, ਪ੍ਰੇਮ ਸਿੰਘ ਜੋਧਾਂ, ਚਰਨਜੀਤ ਸਿੰਘ ਥਰੀਕੇ, ਧਰਮਪਾਲ ਸਿੰਘ ਗਹੌਰ, ਗੁਰਮੁਖ ਸਿੰਘ ਚੰਗਣ, ਜਸਵਿੰਦਰ ਸਿੰਘ ਮੰਡਿਆਣੀ ਜਗਤਾਰ ਸਿੰਘ ਪਮਾਲ ਆਦਿ ਹਾਜ਼ਰ ਸਨ।