ਜਗਰਾਓ, 20 ਫ਼ਰਵਰੀ ( ਗੁਰਕਿਰਤ ਜਗਰਾਓ/ ਮਨਜਿੰਦਰ ਗਿੱਲ)ਅੱਜ ਤੋਂ ਠੀਕ ਅੱਧੀ ਸਦੀ ਪਹਿਲਾਂ 20 ਫਰਵਰੀ 1974 ਨੂੰ ਜਗਰਾਂਓ ਵਿਖੇ ਪੁਲਿਸ ਗੋਲੀ ਨਾਲ ਸ਼ਹੀਦ ਹੋਏ ਪਿਆਰਾ ਸਿੰਘ ਗਾਲਬ ਦੀ ਯਾਦਗਾਰ ਚ ਪਿੰਡ ਚ ਸਿਥਤ ਯਾਦਗਾਰ ਤੇ ਝੰਡਾ ਝੁਲਾਉਣ ਦੀ ਰਸਮ ਨਿਭਾਈ ਗਈ। ਪੰਜਾਹ ਸਾਲ ਪਹਿਲਾਂ ਉਸ ਸਮੇਂ ਤੇਲ ਦੀ ਕਿੱਲਤ ਤੇ ਕਾਲਾਬਜ਼ਾਰੀ ਖਿਲਾਫ ਲੜੇ ਗਏ ਸੰਘਰਸ਼ ਦੋਰਾਨ ਜਗਰਾਂਓ ਪੁਲਸ ਵਲੋਂ ਵਾਹੀਕਾਰਾ ਯੂਨੀਅਨ ਪੰਜਾਬ ਦੀ ਅਗਵਾਈ ਚ ਕਿਸਾਨ ਮਜਦੂਰ ਮੁਜਾਹਰਾ ਕਰਕੇ ਤੇਲ ਦੀ ਬਲੈਕ ਅਤੇ ਨਕਲੀ ਥੁੜ ਖਤਮ ਕਰਨ ਦੀ ਮੰਗ ਕਰ ਰਹੇ ਸਨ। ਉਸ ਸਮੇਂ ਕਾਂਗਰਸ ਸਰਕਾਰ ਦੇ ਰਾਜਕਾਲ ਦੋਰਾਨ ਅਜ ਦੀ ਭਾਜਪਾ ਦੇ ਰਾਜ ਵਾਂਗ ਹੀ ਇਲਾਕੇ ਭਰ ਚ ਜਬਰ ਦਾ ਝੱਖੜ ਝੂਲਇਆ ਗਿਆ ਸੀ।
ਸ਼ਹੀਦੀ ਯਾਦਗਾਰ ਤੇ ਝੰਡਾ ਝੁਲਾਉਣ ਦੀ ਰਸਮ ਸ਼ਹੀਦ ਦੇ ਭਰਾ ਵਰਿਆਮ ਸਿੰਘ ਨੇ ਨਾਰਿਆਂ ਦੀ ਗੂੰਜ ਚ ਨਿਭਾਈ। ਸ਼ਹੀਦ ਨੂੰ ਸ਼ਰਧਾਂਜਲੀ ਦਿੰਦਿਆ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਪਿਛਲੇ ਸਤਹਤਰ
ਸਾਲਾਂ ਚ ਕਿਸਾਨਾਂ ਮਜਦੂਰਾਂ ਦੀ ਹਾਲਤ ਲਗਾਤਾਰ ਵਿਗੜਦੀ ਗਈ ਹੈ।ਮੋਦੀ ਸਰਕਾਰ ਦੇ ਰਾਜਕਾਲ ਚ ਅਮੀਰਾਂ ਨੂੰ ਗੱਫੇ ਤੇ ਗਰੀਬਾਂ ਨੂੰ ਧੱਕੇ ਹੀ ਮਿਲੇ ਹਨ। ਐਮ ਐਸ ਪੀ ਹਾਸਲ ਕਰਨ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਉਣ, ਮਜਦੂਰਾਂ ਕਿਸਾਨਾਂ ਦੇ ਕਰਜਿਆਂ ਤੇ ਯਕਮੁਸ਼ਤ ਲਕੀਰ ਫੇਰਨ ਆਦਿ ਮੰਗਾਂ ਪ੍ਰਤੀ ਸਰਕਾਰ ਦਾ ਰਵੱਈਆ ਕੱਟੜ ਤੇ ਜਾਬਰ ਹੈ। ਉਨਾਂ ਕਿਹਾ ਕਿ ਹਰਾਉਣਾ ਦੇ ਬਾਰਡਰਾਂ ਤੇ ਲੜ ਰਹੇ ਕਿਸਾਨਾਂ ਤੇ ਜਬਰ ਦੇ ਖਿਲਾਫ ਤਿੰਨ ਦਿਨ ਪੂਰੇ ਪੰਜਾਬ ਚ ਟੋਲ ਪਲਾਜੇ ਫ੍ਰੀ ਕੀਤੇ ਜਾ ਰਹੇ ਹਨ। ਆਉਂਦੇ ਦਿਨਾਂ ਚ ਸਰਕਾਰ ਦੀਆਂ ਚਾਲਾਂ ਖਿਲਾਫ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ।ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਜੇਕਰ ਮੋਦੀ ਨੇ ਪਹਿਲੇ ਸੰਘਰਸ਼ਾਂ ਤੋਂ ਸਬਕ ਨਹੀਂ ਸਿਖਿਆ ਹੈ ਤਾਂ ਹੀ ਇਸ ਵੇਰ ਆਰਪਾਰ ਦੀ ਲੜਾਈ ਲੜੀ ਜਾਵੇਗੀ।ਇਸ ਸਮੇਂ ਬਲਾਕ ਪ੍ਰਧਾਨ ਜਗਜੀਤ ਸਿੰਘ ਕਲੇਰ,,ਮੀਤ ਪ੍ਰਧਾਨ ਪਰਮਿੰਦਰ ਸਿੰਘ ਪਿੱਕਾ , ਜਗਨ ਨਾਥ ਸੰਘਰਾਓ, ਚਰਨਜੀਤ ਸਿੰਘ ਸ਼ੇਖਦੋਲਤ ਆਦਿ ਆਗੂ ਹਾਜਰ ਸਨ।