You are here

ਪੰਜਾਬ

×

Error message

  • Warning: Trying to access array offset on value of type bool in include() (line 144 of /home2/webidecm/janshaktinews.com/sites/all/themes/bootstrap/templates/node/node--article.tpl.php).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).

ਵਿਧਾਇਕ ਲਾਡੀ ਢੋਸ ਵੱਲੋਂ ਤਲਵੰਡੀ ਮੱਲੀਆਂ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਸੰਦੀਪ ਹਾਂਡਾ 

ਤਲਵੰਡੀ ਮੱਲੀਆਂ (ਜਸਵਿੰਦਰ ਸਿੰਘ ਰੱਖਰਾ) ਧਰਮਕੋਟ ਹਲਕੇ ਦੇ ਮਸ਼ਹੂਰ ਪਿੰਡ ਤਲਵੰਡੀ ਮੱਲੀਆਂ ਵਿਖੇ ਹਲਕਾ ਵਿਧਾਇਕ ਸਰਦਾਰ ਦਵਿੰਦਰਜੀਤ ਸਿੰਘ ਲਾਡੀ ਢੋਸ ਵੱਲੋਂ ਪਿੰਡ ਦੇ ਸਰਵਪੱਖੀ ਵਿਕਾਸ ਲਈ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ।ਸਭ ਤੋਂ ਪਹਿਲਾਂ ਉਹਨਾਂ ਵੱਲੋਂ ਸ਼ਹੀਦ ਜਸਪ੍ਰੀਤ ਸਿੰਘ ਜੱਸੀ ਦੀ ਯਾਦ ਵਿੱਚ ਗੇਟ ਦਾ ਨੀਂਹ ਪੱਥਰ ਰੱਖਿਆ ਗਿਆ।ਉਸ ਉਪਰੰਤ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਗਲੀਆਂ - ਨਾਲੀਆਂ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਬਚਨਬੱਧ ਹੈ। ਇਸ ਮੌਕੇ ਉਨ੍ਹਾਂ ਨਾਲ ਹਲਕੇ ਦੇ ਆਲ਼ਾ ਅਫ਼ਸਰ ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਉਹਨਾਂ ਲੋਕਾਂ ਦੀਆਂ ਦੁੱਖ ਤਕਲੀਫਾਂ ਵੀ ਸੁਣੀਆਂ ਅਤੇ ਮੌਕੇ ਤੇ ਹੱਲ ਵੀ ਕੀਤਾ। ਇਸ ਮੌਕੇ ਸਰਕਲ ਪ੍ਰਧਾਨ ਜਸਪਿੰਦਰ ਸਿੰਘ ਮੱਲ੍ਹੀ,ਰਾਣਾ ਸੁਲਤਾਨ ਸਿੰਘ, ਥਾਣੇਦਾਰ ਜਗਦੀਪ ਸਿੰਘ, ਚੇਅਰਮੈਨ ਸੰਦੀਪ ਹਾਂਡਾ, ਵਰਿੰਦਰ ਕੁਮਾਰ ਬੱਬੀ ਪੰਚ, ਜਥੇਦਾਰ ਬਲਦੇਵ ਸਿੰਘ, ਹਰਜੀਤ ਸਿੰਘ, ਸ਼ੇਰ ਸਿੰਘ, ਸੂਬੇਦਾਰ ਪਿਆਰਾ ਸਿੰਘ, ਦਰਸ਼ਨ ਸਿੰਘ ਗਿੱਲ, ਗੁਰਦੇਵ ਸਿੰਘ, ਮਾਸਟਰ ਗੁਰਬਖਸ਼ ਸਿੰਘ, ਨੰਬਰਦਾਰ ਭਾਗ ਸਿੰਘ, ਮਾਸਟਰ ਅਵਤਾਰ ਸਿੰਘ, ਮੱਖਣ ਸਿੰਘ, ਪੰਡਿਤ ਓਮ ਪ੍ਰਕਾਸ਼, ਪੰਡਿਤ ਰਾਮ ਪ੍ਰਕਾਸ਼, ਪ੍ਰਿੰਸ ਮੱਲ੍ਹੀ,ਸੰਜੀਵ ਕੁਮਾਰ, ਚੌਧਰੀ ਰਾਜੂ ਸਿੰਘ ਅਤੇ ਸੁਖਦੇਵ ਸਿੰਘ ਗਾਂਧੀ ਹਾਜ਼ਰ ਸਨ।

ਪੰਜਾਬੀ ਲੇਖਕ ਪਰਗਟ ਸਿੰਘ ਜੰਬ੍ਹਰ ਦੇ ਜਨਮ ਦਿਨ ਤੇ ਮੰਚ ਵੱਲੋਂ ਕਵੀ ਦਰਬਾਰ ਕਰਵਾ ਕੇ ਨਿਵੇਕਲੀ ਪਹਲ ਕਦਮੀ ਕੀਤੀ-ਜਸਵੀਰ ਸ਼ਰਮਾਂ ਦੱਦਾਹੂਰ 

ਸ੍ਰੀ ਮੁਕਤਸਰ ਸਾਹਿਬ 

 ਸਾਹਿਤ ਸਿਰਜਣਾ ਮੰਚ ਪੰਜਾਬ ਵੱਲੋਂ ਪੰਜਾਬੀ ਦੇ ਨਾਮਵਰ ਲੇਖਕ ਪਰਗਟ ਸਿੰਘ ਜੰਬ੍ਹਰ ਦੇ ਜਨਮ ਦਿਨ ਤੇ ਪਰਿਵਾਰ ਦੇ ਸਹਿਯੋਗ ਨਾਲ ਕਵੀ ਦਰਬਾਰ ਕਰਵਾਇਆ ਗਿਆ। ਵਰਣਨਯੋਗ ਹੈ ਕਿ ਪਰਗਟ ਸਿੰਘ ਜੰਬ੍ਹਰ ਦੀਆਂ ਹੁਣ ਤੱਕ ਸੱਤ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਮਿੰਨੀ ਕਹਾਣੀਆਂ ਕਿਤਾਬ "ਖੂਹ ਦੀ ਆਵਾਜ਼ " ਜਲਦ ਪ੍ਰਕਾਸ਼ਿਤ ਹੋ ਰਹੀ ਹੈ। ਕਵੀ ਦਰਬਾਰ ਦਾ ਆਗਾਜ਼ ਪ੍ਰਸਿੱਧ ਗੀਤਕਾਰ ਅਵਤਾਰ  ਮੁਕਤਸਰੀ ਵੱਲੋਂ ਪਰਗਟ ਸਿੰਘ ਜੰਬ੍ਹਰ ਤੇ ਲਿਖਿਆ ਵਿਸ਼ੇਸ਼ ਗੀਤ ਸੁਣਾ ਕੇ ਕੀਤੀ। ਮਲੋਟ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਕੁਲਵਿੰਦਰ ਸਿੰਘ ਮਲੋਟ ਨੇ ਬਹੁਤ ਹੀ ਵਧੀਆ ਗ਼ਜ਼ਲ ਸੁਣਾ ਵਾਹ ਵਾਹੀ ਖੱਟੀ, ਵਿਰਸੇ ਦੇ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਵੱਲੋਂ ਵਿਰਸੇ ਨਾਲ ਸਬੰਧਤ ਗੀਤ ਸੁਣਾਇਆ, ਸੁੱਖ ਸੰਧੂ ਨੇ ਅਪਣੀ ਸੁਰੀਲੀ ਆਵਾਜ਼ ਵਿੱਚ ਗੀਤ ਸੁਣਾਇਆ, ਬਲਵਿੰਦਰ ਦੋਦਾ ਨੇ ਗੰਭੀਰ ਕਵਿਤਾ ਸੁਣਾਈ, ਪ੍ਰਸਿੱਧ ਗੀਤਕਾਰ ਗੁਰਾਂਦਿੱਤਾ ਸਿੰਘ ਸੰਧੂ ਨੇ ਹਲਕੇ ਫੁਲਕੇ ਅੰਦਾਜ਼ ਵਿੱਚ "ਸੱਜਣੀ ਤੂੰ ਇੰਜ ਨਾ ਕਰਿਆ ਕਰ " ਪਰਿਵਾਰਿਕ ਕਵਿਤਾ ਸੁਣਾਈ, ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਇਕਵੰਨ ਨੇ ਗੀਤ ਸੁਣਾਇਆ, ਨੇਮ ਪਾਲ ਸਿੰਘ ਗਿੱਲ ਨੇ ਕਵਿਤਾ  ਸੁਣਾਈ, ਗੁਰਪ੍ਰੀਤ ਸਿੰਘ ਸੰਧੂ ਨੇ ਪ੍ਰਗਟ ਸਿੰਘ ਜੰਬ੍ਹਰ ਦੇ ਜੀਵਨ ਸਬੰਧੀ ਗੱਲਬਾਤ ਕੀਤੀ, ਜਸਵੰਤ ਸਿੰਘ ਅਹੂਜਾ ਨੇ ਜੰਬ੍ਹਰ ਸਾਹਿਬ ਨੂੰ ਜਨਮ ਦਿਨ ਤੇ ਵਧਾਈ ਦਿੱਤੀ, ਹਰੀਚੰਦ ਐਮ ਸੀ ਵਿਸ਼ੇਸ਼ ਤੌਰ ਤੇ ਪਹੁੰਚੇ। ਮਹਿੰਦਰ ਕੌਰ ਔਲਖ ਨੇ ਰਚਨਾ ਸੁਣਾਈ, ਹਾਜ਼ਰ ਲੇਖਕਾਂ ਵੱਲੋਂ ਪਰਗਟ ਸਿੰਘ ਜੰਬਰ ਨੂੰ ਸਨਮਾਨਿਤ ਕੀਤਾ, ਅਤੇ ਸਾਰੇ ਹੀ ਹਾਜਰ ਕਵੀਆਂ ਨੇ ਪ੍ਰਗਟ ਸਿੰਘ ਜੰਬ੍ਹਰ ਨੂੰ ਓਹਨਾਂ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ ਲੰਬੀ ਉਮਰ ਦੀ ਕਾਮਨਾ ਕੀਤੀ, ਤੇ ਪੰਜਾਬੀ ਮਾਂ ਬੋਲੀ ਦੀ ਨਿਰੰਤਰ ਸੇਵਾ ਕਰਨ ਲਈ ਵਾਹਿਗੁਰੂ ਅੱਗੇ ਅਰਦਾਸ ਵੀ ਕੀਤੀ। ਅਖੀਰ ਵਿੱਚ ਜਸ਼ਨਦੀਪ ਸਿੰਘ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਜਿੰਨਾ ਨੇ ਉਨ੍ਹਾਂ ਦੇ ਪਿਤਾ ਦਾ ਜਨਮ ਦਿਨ ਯਾਦਗਾਰੀ ਬਣਾ ਦਿੱਤਾ।

 ਅਸੁਨਿ

(ਫੋਟੋ; ਮਹੰਤ ਕਾਹਨ ਸਿੰਘ ਜੀ 'ਸੇਵਾਪੰਥੀ' )

 

ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ।।

ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ।।

ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ।। 

ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ ।।

ਜਿੰਨੀ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ ।।

ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ।।

ਜੋ ਹਰਿ ਕੰਤ ਮਿਲਾਈਆ ਸੇ ਵਿਛੁੜਿ ਕਤਹਿ ਨ ਜਾਇ।। 

ਪ੍ਰਭ ਵਿਣੁ ਦੂਜਾ ਕੋ ਨਹੀ ਨਾਨਕ ਹਰਿ ਸਰਣਾਇ।। 

ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ।।੮।।

---------------------------------------------------------------

      ਸਰਬ ਜਗਤ ਉਧਾਰ ਕਰਤਾ ਬ੍ਰਹਮ-ਗਿਆਨ ਦੇ ਸਾਗਰ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਰਹ ਮਾਹਾ ਬਾਣੀ ਦੀ ਇਸ ਪਉੜੀ ਅੰਦਰ ਅੱਸੂ ਦੇ ਮਹੀਨੇ ਦੀ ਠੰਢੀ-ਮਿੱਠੀ ਰੁੱਤ ਵਿੱਚ ਸੰਤ, ਸਤਿਗੁਰੂ ਦਾ ਉਪਦੇਸ਼ ਲੈ ਕੇ ਮਨੁੱਖ ਨੂੰ ਗੋਬਿੰਦ ਦੀ ਪ੍ਰਾਪਤੀ ਕਰਨ ਵਾਲਾ ਅਨੰਦਮਈ ਜੀਵਨ ਪ੍ਰਾਪਤ ਕਰਨ ਦੀ ਜਾਚ ਦੱਸੀ ਹੈ ।

ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ।।

ਪਦ ਅਰਥ : ਅਸੁਨਿ --ਅੱਸੂ ਦੇ ਮਹੀਨੇ ਵਿੱਚ, ਆਸ਼ਾਵਾਂ ਭਰੇ ਜੀਵਨ ਵਿੱਚ, ਉਮਾਹੜਾ --ਉਛਾਲਾ, ਕਿਉ--ਕਿਸ ਤਰੀਕੇ, ਜਾਇ--ਜਾ ਕੇ ।

ਅਰਥ : ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਗਿਆਸੂ ਰੂਪ ਇਸਤਰੀ ਦੁਆਰਾ ਉਪਦੇਸ਼ ਦਿੰਦੇ ਹਨ ਕਿ ਅੱਸੂ ਦੀ ਠੰਢੀ-ਮਿੱਠੀ ਰੁੱਤ ਭਾਵ ਆਸ਼ਾਵਾਂ ਭਰੇ ਜੀਵਨ ਵਿੱਚ ਸਤਿਸੰਗਤ ਦੀ ਠੰਡੀ-ਮਿੱਠੀ ਹਵਾ, ਪ੍ਰਭੂ ਦੀ ਸਿਫ਼ਤ-ਸਲਾਹ ਸੁਣਨ ਤੋਂ ਮੇਰੇ ਹਿਰਦੇ ਅੰਦਰ ਪ੍ਰਭੂ ਪ੍ਰੇਮ ਦਾ ਉਛਾਲਾ ਆਇਆ ਹੈ ਕਿ ਸੱਚੇ ਪ੍ਰਭੂ ਨੂੰ ਕਿਵੇਂ ਜਾ ਕੇ ਮਿਲਾਂ ।

ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ 

 ਮਾਇ।।

ਪਦ ਅਰਥ : ਮਨਿ-- ਮਨ ਵਿੱਚ, ਤਨਿ--ਸਰੀਰ ਵਿੱਚ, ਘਣੀ-ਬਹੁਤੀ, ਆਣਿ --ਲਿਆ ਕੇ ।

ਅਰਥ : ਮੇਰੇ ਮਨ ਵਿੱਚ ਤੇ ਮੇਰੇ ਸਰੀਰ ਦੇ ਅੰਗ-ਅੰਗ ਵਿੱਚ ਪ੍ਰਭੂ ਦਰਸ਼ਨ ਦੀ ਬਹੁਤ ਹੀ ਪਿਆਸ ਲੱਗੀ ਹੋਈ ਹੈ ਭਾਵ ਪ੍ਰਭੂ ਦੇ ਮਿਲਣ ਦੀ ਤੀਬਰ ਇੱਛਾ ਹੈ ਤੇ ਮੈਂ ਇਸ ਢੂੰਡ ਵਿੱਚ ਹਾਂ ਕਿ ਪ੍ਰਭੂ ਦੇ ਮਿਲਾਪ ਵਿੱਚ ਕੋਈ ਮੇਰੀ ਸਹਾਇਤਾ ਕਰੇ ।

ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ।।

ਪਦ ਅਰਥ : ਸਹਾਈ--ਸਹਾਇਤਾ, ਪ੍ਰੇਮ ਕੇ -- ਪ੍ਰਭੂ ਦੇ ਪਿਆਰ ਵਿੱਚ, ਪਾਇ-- ਚਰਨੀਂ 

ਅਰਥ : ਇਸ ਢੂੰਡ ਵਿੱਚ ਮੈਨੂੰ ਪਤਾ ਲੱਗਿਆ ਹੈ ਕਿ ਮਹਾਤਮਾ ਪੁਰਸ਼ ਇਸ ਪ੍ਰੇਮ ਮਾਰਗ ਭਾਵ ਪਰਮਾਤਮਾ ਦੇ ਮਿਲਾਪ ਵਿੱਚ ਸਹਾਇਤਾ ਕਰਨ ਲਈ ਸਮਰੱਥ ਹਨ, ਇਸ ਕਾਰਨ ਮੈਂ ਨਿਮਰਤਾ ਸਹਿਤ ਉਹਨਾਂ ਸੰਤ ਜਨਾਂ ਦੇ ਚਰਨੀਂ ਲੱਗਦੀ ਹਾਂ ।

ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ।।

ਪਦ ਅਰਥ : ਜਾਇ-- ਥਾਂ, ਜਗ੍ਹਾ ।

ਅਰਥ  : ਇਹ ਸੰਤਾਂ ਦੀ ਸ਼ਰਨ ਪ੍ਰਾਪਤ ਕਰਨ ਦਾ ਉਪਰਾਲਾ ਤੇ ਪ੍ਰਭੂ ਨੂੰ ਮਿਲਣ ਦੀ ਤਾਂਘ ਇਸ ਲਈ ਕਰਦੀ ਹਾਂ ਕਿ ਪ੍ਰਭੂ ਦੇ ਮਿਲਾਪ ਤੋਂ ਬਿਨਾਂ ਹੋਰ ਕਿਸੇ ਤਰ੍ਹਾਂ ਵੀ ਆਤਮਿਕ ਸੁੱਖ ਪ੍ਰਾਪਤ ਨਹੀਂ ਹੋ ਸਕਦਾ, ਪ੍ਰਭੂ ਤੋਂ ਬਿਨਾਂ ਹੋਰ ਕੋਈ ਜਗ੍ਹਾ ਸੁੱਖ ਦੇਣਹਾਰੀ ਨਹੀਂ ਹੈ ।

ਜਿੰਨੀ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ।।

ਪਦ ਅਰਥ : ਚਾਖਿਆ--ਮਾਣਿਆ, ਤ੍ਰਿਪਤਿ-- ਰੱਜ ਗਏ, ਆਘਾਇ -- ਬਹੁਤੇ ਰੱਜ ਗਏ।

ਅਰਥ : ਹੇ ਭਾਈ !  ਇਹ ਗੱਲ ਪ੍ਰਤੱਖ ਹੈ ਕਿ ਜਿਨ੍ਹਾਂ ਨੇ ਪਰਮਾਤਮਾ ਨਾਲ ਪ੍ਰੇਮ ਕੀਤਾ ਹੈ ਉਹਨਾਂ ਨੂੰ ਆਤਮਿਕ ਸੋਝੀ ਪ੍ਰਾਪਤ ਹੋਈ ਹੈ ਤੇ ਉਹਨਾਂ ਨੂੰ ਐਸੀ ਤ੍ਰਿਪਤੀ ਆਈ ਹੈ ਕਿ ਉਹਨਾਂ ਨੂੰ ਦੁਨੀਆਂ ਦੇ ਪਦਾਰਥਾਂ ਦੀ ਭੁੱਖ ਲੱਗਦੀ ਹੀ ਨਹੀਂ।

ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ।।

ਪਦ ਅਰਥ : ਆਪੁ ਤਿਆਗਿ -- ਹੰਕਾਰ ਰਹਿਤ ਹੋ ਕੇ, ਲੜਿ-- ਪੱਲਾ, ਆਸਰਾ । 

ਅਰਥ : ਉਹ ਜਿਗਿਆਸੂ ਹਉਂਮੈਂ ਹੰਕਾਰ ਨੂੰ ਛੱਡ ਕੇ ਨਿਮਰਤਾ ਸਹਿਤ ਬੇਨਤੀ ਕਰਦੇ ਹਨ ਕਿ ਹੇ ਵਾਹਿਗੁਰੂ ਜੀ ! ਸਾਨੂੰ ਆਪਣੇ ਚਰਨਾਂ ਦਾ ਹੀ ਆਸਰਾ ਬਖ਼ਸ਼ੋ।

ਜੋ ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ ਨ ਜਾਇ ।।

ਪਦ ਅਰਥ : ਹਰਿ ਕੰਤਿ --ਪ੍ਰਭੂ ਪਤੀ, ਮਿਲਾਈਆ -- ਮੇਲੀਆਂ ਹਨ, ਕਤਹਿ-- ਕਦੇ ਵੀ।

ਅਰਥ : ਜਿਨ੍ਹਾਂ ਵਡਭਾਗੀ ਜੀਵ ਇਸਤਰੀਆਂ ਨੂੰ ਉਸ ਪ੍ਰਭੂ ਪਤੀ ਨੇ ਆਪਣੇ ਨਾਲ ਮਿਲਾ ਲਿਆ ਹੈ, ਉਹਨਾਂ ਨੂੰ ਫਿਰ ਪ੍ਰਭੂ ਦੇ ਮਿਲਾਪ ਤੋਂ ਵਿਛੋੜਾ ਹੁੰਦਾ ਹੀ ਨਹੀਂ । 

ਪ੍ਰਭ ਵਿਣੁ ਦੂਜਾ ਕੋ ਨਹੀ ਨਾਨਕ ਹਰਿ ਸਰਣਾਇ।।

ਪਦ ਅਰਥ : ਵਿਣੁ-- ਬਿਨਾਂ, ਸਰਣਾਇ--ਹਰੀ ਦੀ ਸ਼ਰਨ ਲੈ ਲਈ ।

 

ਅਰਥ : ਅਜਿਹਾ ਮਾਲਕ ਮੁੜ ਕੇ ਨਾ ਵਿੱਛੜਨ ਵਾਲੇ ਪ੍ਰਭੂ ਤੋਂ ਬਿਨਾਂ ਹੋਰ ਕੋਈ ਨਹੀਂ ਹੈ । ਇਸ ਲਈ ਮੈਂ ਤਾਂ ਉਸੇ ਹਰੀ ਦੀ ਸ਼ਰਨ ਹੀ ਗ੍ਰਹਿਣ ਕੀਤੀ ਹੈ ।

ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ।।੮।।

ਪਦ ਅਰਥ : ਮਇਆ--ਮਿਹਰ, ਹਰਿ ਰਾਇ --ਪ੍ਰਭੂ ਪਾਤਸ਼ਾਹ।

ਅਰਥ : ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਸੂ ਦੇ ਮਹੀਨੇ ਦੁਆਰਾ ਫ਼ਰਮਾਨ ਕਰਦੇ ਹਨ ਕਿ ਇਸ ਆਸ਼ਾਵਾਂ ਭਰੇ  ਮਨੁੱਖੀ ਜੀਵਨ ਵਿੱਚ ਉਹ ਜੀਵ ਇਸਤਰੀਆਂ ਸੁਖੀ ਵੱਸਦੀਆਂ ਹਨ ਜਿਨ੍ਹਾਂ ਤੇ ਸੱਚੇ ਪਰਮੇਸ਼ਰ ਦੀ ਕਿਰਪਾ ਹੋਈ ਹੈ ।

ਭਾਵ ਅਰਥ : ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬੀਤ ਰਹੇ ਸਮੇਂ ਵੱਲ ਨਜ਼ਰ ਪਵਾ ਕੇ ਮਨੁੱਖ ਨੂੰ ਸੱਚ ਨਾਲ ਜੋੜਨ ਦੀ ਕਿਰਪਾ ਕਰਦੇ ਹਨ, ਇਸਤਰੀ ਤੇ ਪਤੀ ਦਾ ਦ੍ਰਿਸ਼ਟਾਂਤ ਦਿੰਦੇ ਹਨ ਕਿ ਜਿਵੇਂ ਭਾਦੋਂ ਦੀ ਗਰਮੀ ਤੋਂ ਦੁਖੀ ਹੋ ਕੇ ਇਸਤਰੀ ਪਤੀ ਸੇਵਾ ਤੋਂ ਮੁੱਖ ਮੋੜ ਲੈਂਦੀ ਹੈ ਤੇ ਆਪਣੇ ਸਰੀਰ ਤੇ ਪਦਾਰਥਾਂ ਨਾਲ ਮੋਹ ਪਾ ਲੈਂਦੀ ਹੈ ਤਾਂ ਮਾਲਕ ਉਸ ਨੂੰ ਦੂਰ ਕਰ ਦਿੰਦਾ ਹੈ।  ਉਹ ਹੋਰ ਵੀ ਜ਼ਿਆਦਾ ਦੁਖੀ ਹੁੰਦੀ ਹੈ, ਅੱਸੂ ਦੀ ਠੰਢੀ ਮਿੱਠੀ ਰੁੱਤ ਆਉਣ 'ਤੇ ਉਸ ਦੇ ਮਨ ਵਿੱਚ ਆਪਣੇ ਪਤੀ ਲਈ ਤਾਂਘ ਪੈਦਾ ਹੁੰਦੀ ਹੈ ਤੇ ਵਿਚੋਲਿਆਂ ਦੀ ਸਹਾਇਤਾ ਨਾਲ ਮਾਲਕ ਦਾ ਮਿਲਾਪ ਹਾਸਲ ਕਰਕੇ ਸੁਖੀ ਹੁੰਦੀ ਹੈ । ਇਸ ਤਰ੍ਹਾਂ ਮਨੁੱਖ ਦਵੈਤ-ਭਾਵ ਵਿੱਚ ਪੈ ਕੇ ਸੱਚੇ ਪ੍ਰਭੂ ਮਾਲਕ ਨੂੰ ਵਿਸਾਰ ਦਿੰਦਾ ਹੈ, ਝੂਠੀ ਮਾਇਆ ਵਿੱਚ ਮੋਹ ਪਾ ਲੈਂਦਾ ਹੈ, ਕਾਮ ਆਦਿਕ ਵਿੱਚ ਦੁਖੀ ਹੁੰਦਾ ਰਹਿੰਦਾ ਹੈ । ਰੱਬ ਦੀ ਮਿਹਰ ਹੋਣ ਤੇ ਇਸ ਦੇ ਜੀਵਨ ਵਿੱਚ ਸਤਿਸੰਗ ਦੀ ਠੰਢੀ-ਮਿੱਠੀ ਹਵਾ ਪ੍ਰਾਪਤ ਕਰਨ ਦਾ ਸਮਾਂ ਆ ਜਾਂਦਾ ਹੈ  । ਗੁਰਮਤਿ ਵਿੱਚ ਸੁਹਾਵਨਾ ਦਿਨ ਜਾਂ ਚੰਗੀ ਰੁੱਤ ਉਸ ਸਮੇਂ ਨੂੰ ਆਖਿਆ ਹੈ ਜਿਸ ਸਮੇਂ ਵਾਹਿਗੁਰੂ ਚਿੱਤ ਆਵੇ, ਸਤਿਗੁਰੂ ਦਾ ਫ਼ਰਮਾਨ ਹੈ: ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ।।

                          (ਗਉੜੀ ਕੀ ਵਾਰ, ਅੰਗ ੩੧੮)

ਅਨੁਸਾਰ ਸਤਿਸੰਗੀ ਮਨੁੱਖ ਜਦੋਂ ਪ੍ਰਭੂ ਦੀਆਂ ਠੰਡੀਆਂ- ਮਿੱਠੀਆਂ ਗੱਲਾਂ ਸੁਣਦਾ ਹੈ ਤਾਂ ਉਸ ਦੇ ਹਿਰਦੇ ਅੰਦਰ ਪ੍ਰਭੂ ਨੂੰ ਮਿਲਣ ਲਈ ਤਾਂਘ ਪੈਦਾ ਹੁੰਦੀ ਹੈ ਤੇ ਇਸ ਮਿਲਾਪ ਵਿੱਚ ਸਹਾਇਤਾ ਦੇਣ ਵਾਲੇ ਸੰਤ ਜਨ (ਸਤਿਗੁਰੂ) ਹਨ ਜੋ ਪ੍ਰਭੂ ਨਾਲ ਮਿਲੇ ਹੋਏ ਹਨ ।

 

 

 

ਪਿੰਡ ਬੁਟਾਹਰੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ

ਬਾਣੀ, ਬਾਣੇ ਦੇ ਧਾਰਨੀ ਹੋ ਕੇ ਮਨੁੱਖਤਾ ਦੀ ਸੇਵਾ ਕਰੋ ਜਿਊਂਦੇ ਜੀ ਖ਼ੂਨਦਾਨ,ਮਰਨ ਉਪਰੰਤ ਅੱਖਾਂ ਦਾਨ ਕਰੋ - ਨਿਮਾਣਾ/ਮਖੂ 

ਲੁਧਿਆਣਾ( ਕਰਨੈਲ ਸਿੰਘ ਐੱਮ.ਏ.) ਨਗਰ ਬੁਟਾਹਰੀ ਵਿਖੇ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਮਨੁੱਖਤਾ ਦੇ ਭਲੇ ਲਈ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਵੱਲੋਂ 751ਵਾਂ ਅਤੇ ਨਿਸ਼ਕਾਮ ਸੇਵਾ ਸੁਸਾਇਟੀ ਪਿੰਡ ਬੁਟਾਹਰੀ ਵੱਲੋਂ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਬੁਟਾਹਰੀ ਦੀ ਅਗਵਾਈ ਹੇਠ 15ਵਾਂ ਮਹਾਨ ਖੂਨਦਾਨ ਕੈਂਪ ਸਮੂਹ ਨਗਰ ਨਿਵਾਸੀਆਂ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਲਗਾਇਆ ਗਿਆ।

ਇਸ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਸਮੇਂ ਸਾਂਝੇ ਤੌਰ ਤੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:), ਕੌਮੀ ਪ੍ਰਧਾਨ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਅਤੇ ਹਰਪ੍ਰੀਤ ਸਿੰਘ ਮਖੂ ਪੰਥ ਪ੍ਰਸਿੱਧ ਕਥਾਵਾਚਕ, ਸੂਬਾ ਪ੍ਰਧਾਨ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਨੇ ਨਗਰ ਨਿਵਾਸੀਆਂ ਅਤੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਖੂਨਦਾਨ ਕੈਂਪ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਦੱਸੇ ਮਾਰਗ ਤੇ ਚੱਲ ਕੇ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗ ਕੇ ਬਾਣੀ-ਬਾਣੇ ਦੇ ਧਾਰਨੀ ਹੋ ਕੇ ਸੇਵਾ-ਸਿਮਰਨ ਨਾਲ ਜੁੜ ਕੇ ਮਨੁੱਖਤਾ ਦੀ ਸੇਵਾ ਕਰੋ। ਇਸ ਮੌਕੇ ਤੇ ਜਥੇਦਾਰ ਨਿਮਾਣਾ ਤੇ ਭਾਈ ਮਖੂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜਿਊਂਦੇ ਜੀ ਖ਼ੂਨਦਾਨ, ਮਰਨ ਉਪਰੰਤ ਅੱਖਾਂ ਦਾਨ ਕਰੋ। ਇਸ ਮੌਕੇ ਤੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ, ਹਰਪ੍ਰੀਤ ਸਿੰਘ ਮਖੂ, ਢਾਡੀ ਨਾਥ ਸਿੰਘ ਹਮੀਦੀ ਅਤੇ ਭਾਈ ਹਰਪਾਲ ਸਿੰਘ ਨਿਮਾਣਾ ਨੇ ਖ਼ੂਨਦਾਨੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਪ੍ਰਮਾਣ ਪੱਤਰ ਅਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ।

ਇਸ ਮੌਕੇ ਤੇ ਪ੍ਰਭਦੀਪ ਸਿੰਘ ਸੇਖੋਂ, ਤਜਿੰਦਰ ਸਿੰਘ ਬਿੱਟਾ,ਸ਼ਮਸ਼ੇਰ ਸਿੰਘ ਲਾਡੋਵਾਲ, ਗੁਰਚਰਨ ਸਿੰਘ ਰਾਜੂ ਗਰੇਵਾਲ,ਪਰਮਿੰਦਰ ਸਿੰਘ ਲਲਤੋਂ, ਜਾਹੁਰੀ ਕਿਸਾਨ ਸਭਾ ਨੇ ਹਾਜ਼ਰੀ ਲਗਵਾਈ, ਨਿਸ਼ਕਾਮ ਸੇਵਾ ਸੁਸਾਇਟੀ ਪਿੰਡ ਬੁਟਾਹਰੀ ਦੇ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਬੁਟਾਹਰੀ ਨੇ ਦੱਸਿਆ ਖੂਨਦਾਨ ਕੈਂਪ ਦੌਰਾਨ 250 ਬਲੱਡ ਦੀਪਕ,ਪ੍ਰੋਲਾਈਫ, ਗੁਰਦੇਵ ਅਮਨਦੀਪ ਮੈਡੀਸਿਟੀ ਦੇ ਨਿੱਘੇ ਸਹਿਯੋਗ ਨਾਲ ਇਕੱਤਰ ਕੀਤਾ ਗਿਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿੱਚ ਦਿੱਤਾ ਜਾਵੇਗਾ। ਇਸ ਮੌਕੇ ਤੇ ਨਿਸ਼ਕਾਮ ਸੇਵਾ ਸੁਸਾਇਟੀ ਪਿੰਡ ਬੁਟਾਹਰੀ ਦੀ ਸਮੁੱਚੀ ਟੀਮ,ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਸੇਵਾਦਾਰ, ਪਤਵੰਤੇ ਸੱਜਣ ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ ।

ਪੰਜਾਬੀ ਸਾਹਿਤ ਸਭਾ ਵੱਲੋਂ ਕਵੀ ਦਰਬਾਰ ਕੀਤਾ ਗਿਆ

ਧੂਰੀ (ਰਮੇਸ਼ਵਰ ਸਿੰਘ) ਪੰਜਾਬੀ ਸਾਹਿਤ ਸਭਾ ( ਰਜਿ : ) ਧੂਰੀ ਦੀ ਭਰਵੀਂ ਮਾਸਿਕ ਇਕੱਤਰਤਾ ਸ਼੍ਰੀ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ , ਪ੍ਰਧਾਨਗੀ ਮੰਡਲ ਵਿੱਚ ਉਨ੍ਹਾਂ ਤੋਂ ਇਲਾਵਾ ਕਰਮ ਸਿੰਘ ਜ਼ਖ਼ਮੀ , ਜਗਦੇਵ ਸ਼ਰਮਾ ਬੁਗਰਾ ਅਤੇ ਗੁਰਦਿਆਲ ਨਿਰਮਾਣ ਧੂਰੀ ਵੀ ਸ਼ਾਮਲ ਸਨ ।
        ਸਭ ਤੋਂ ਪਹਿਲਾਂ ਸਟੇਜ ਸਕੱਤਰ ਚਰਨਜੀਤ ਸਿੰਘ ਮੀਮਸਾ ਦੇ ਸੁਆਗਤੀ ਸ਼ਬਦਾਂ ਤੋਂ ਉਪਰੰਤ ਸਵ. ਕਰਤਾਰ ਸਿੰਘ ਠੁੱਲੀਵਾਲ , ਸਰਬਜੀਤ ਸਿੰਘ ਵਿਰਦੀ ਅਤੇ ਗਾਇਕ ਕੇਵਲ ਜਲਾਲ ਦੀ ਜੀਵਨ ਸਾਥਣ ਸਮੇਤ ਬੀਤੇ ਸਮੇਂ ਦੌਰਾਨ ਸਦੀਵੀ ਵਿਛੋੜਾ ਦੇ ਗਏ ਲੇਖਕਾਂ ਅਤੇ ਕਲਾਕਾਰਾਂ ਨੂੰ ਮੋਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ।
       ਦੂਸਰੇ ਦੌਰ ਵਿੱਚ ਸ਼੍ਰੀ ਅਮਰ ਗਰਗ ਕਲਮਦਾਨ ਵੱਲੋਂ ਆਪਣੀ ਲੇਖਿਕਾ ਧਰਮ ਪਤਨੀ ਪ੍ਰਿੰਸੀਪਲ ਪ੍ਰੇਮ ਲਤਾ ਦੁਆਰਾ ਲਿਖਿਆ ਸੱਭਿਆਚਾਰਕ ਨਿਬੰਧ " ਸਾਉਣ ਦਾ ਮਹੀਨਾ ਅਤੇ ਤੀਆਂ ਦਾ ਤਿਉਹਾਰ " ਪੇਸ਼ ਕੀਤਾ ਗਿਆ ਜਿਸ ਬਾਰੇ ਕੁੱਝ ਮੈਂਬਰਾਂ ਵੱਲੋਂ ਸਾਰਥਿਕ ਸੁਝਾਅ ਵੀ ਦਿੱਤੇ ਗਏ ।
        ਅਖੀਰ ਵਿੱਚ ਹੋਏ ਵਿਸ਼ਾਲ ਕਵੀ ਦਰਬਾਰ ਵਿੱਚ ਸਰਵ ਸ਼੍ਰੀ ਅਜਾਇਬ ਸਿੰਘ ਕੋਮਲ , ਸੁਰਿੰਦਰ ਅਜਨਬੀ , ਅਕਾਸ਼ ਪ੍ਰੀਤ ਸਿੰਘ ਬਾਜਵਾ , ਬਲਜੀਤ ਸਿੰਘ ਬਾਂਸਲ , ਗੁਰੀ ਚੰਦੜ ਸੰਗਰੂਰ , ਪੇਂਟਰ ਸੁਖਦੇਵ ਸਿੰਘ , ਗੁਰਮੀਤ ਸੋਹੀ , ਗੁਰਜੰਟ ਮੀਮਸਾ , ਪਵਨ ਕੁਮਾਰ ਹੋਸੀ , ਬਲਜਿੰਦਰ ਈਲਵਾਲ , ਸਰਬਜੀਤ ਸੰਗਰੂਰਵੀ , ਕਾ. ਸੁਖਦੇਵ ਸ਼ਰਮਾ , ਕੁਲਵਿੰਦਰ ਬੰਟੀ , ਸੁਖਵਿੰਦਰ ਸਿੰਘ ਲੋਟੇ , ਸੁਰਜੀਤ ਸਿੰਘ ਮੌਜੀ , ਪ੍ਰਿਤਪਾਲ ਈਸੜਾ , ਸੰਜੇ ਲਹਿਰੀ , ਅਮਰਜੀਤ ਸਿੰਘ ਅਮਨ , ਗਾਇਕ ਗੁਰਦਰਸ਼ਨ ਧੂਰੀ , ਬੀਬਾ ਹਰਮਨ , ਮੁਸਕਾਨ ਧੂਰੀ , ਡਾ. ਪਰਮਜੀਤ ਦਰਦੀ , ਸੁਰਜੀਤ ਸਿੰਘ ਰਾਜੋਮਾਜਰਾ ਅਤੇ ਕੁਲਜੀਤ ਧਵਨ ਨੇ ਆਪੋ ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਰਚਨਾਵਾਂ ਨਾਲ਼ ਖ਼ੂਬ ਰੰਗ ਬੰਨ੍ਹਿਆਂ ।

ਭਗਤ ਪੂਰਨ ਸਿੰਘ ਜੀ ਦੀ 32ਵੀਂ ਬਰਸੀ ਨੂੰ ਸਮਰਪਿਤ ਸੱਭਿਆਚਾਰਕ ਅਤੇ ਇਨਾਮ ਵੰਡ ਸਮਾਰੋਹ

ਲੁਧਿਆਣਾ, 4 ਅਗਸਤ, (ਕਰਨੈਲ ਸਿੰਘ ਐੱਮ.ਏ.)- ਭਗਤ ਪੂਰਨ ਸਿੰਘ ਜੀ ਦੀ 32ਵੀਂ ਬਰਸੀ ਨੂੰ ਸਮਰਪਿਤ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ(ਰਜਿ:), ਅੰਮ੍ਰਿਤਸਰ ਅਤੇ ਪਿੰਗਲਵਾੜਾ ਸੋਸਾਇਟੀ ਆਫ਼ ਓਨਟਾਰੀਓ ਕੈਨੇਡਾ ਦੀ ਦੇਖ-ਰੇਖ ਅਧੀਨ ਚਲਾਏ ਜਾ ਰਹੇ ਭਗਤ ਪੂਰਨ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਮਾਨਾਂਵਾਲਾ, ਭਗਤ ਪੂਰਨ ਸਿੰਘ ਸਕੂਲ ਫ਼ਾਰ ਡੈੱਫ ਮਾਨਾਂਵਾਲਾ ਅਤੇ ਭਗਤ ਪੂਰਨ ਸਿੰਘ ਇੰਸਟੀਚਿਊਟ ਫਾਰ ਸਪੈਸ਼ਲ ਨੀਡਜ਼ ਵੱਲੋਂ ਸਾਂਝੀ ਤੌਰ ਤੇ ਸੱਭਿਆਚਾਰਕ ਅਤੇ ਇਨਾਮ ਵੰਡ ਪ੍ਰੋਗਰਾਮ ਪੇਸ਼ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਇੱਕ ਧਾਰਮਿਕ ਸ਼ਬਦ ਨਾਲ ਵਿਦਿਅਕ ਭਵਨ  ਸ.ਸ.ਸ.ਸ. ਮਾਡਰਨ ਸਕੂਲ ਕੈਂਪਸ, ਬਟਾਲਾ ਰੋਡ, ਅੰਮ੍ਰਿਤਸਰ ਦੇ ਆਡੀਟੋਰੀਅਮ ਵਿੱਚ ਹੋਈ। ਇਸ ਮੌਕੇ ਉਚੇਚੇ ਤੌਰ ਤੇ ਗੈਸਟ ਆਫ਼ ਆਨਰ ਵਜੋਂ ਸ੍ਰ: ਜਤਿੰਦਰ ਸਿੰਘ ਬਰਾੜ, ਡਾਇਰੈਕਟਰ ਨਾਟਸ਼ਾਲਾ ਅੰਮ੍ਰਿਤਸਰ ਪੁੱਜੇ। ਇਸ ਮੌਕੇ ਪਿੰਗਲਵਾੜਾ ਸੰਸਥਾ ਅਧੀਨ ਮਾਨਾਂਵਾਲਾ ਬ੍ਰਾਂਚ ਅੰਦਰ ਚੱਲਦੇ ਸਕੂਲਾਂ ਅਤੇ ਇੰਸਟੀਚਿਊਟ ਆਫ਼ ਸਪੈਸ਼ਲ ਨੀਡਜ਼ ਦੇ ਵਿਦਿਆਰਥੀਆਂ ਨੇ ਭਗਤ ਪੂਰਨ ਸਿੰਘ ਜੀ ਦੇ ਜੀਵਨ ਉੱਪਰ, ਪਿੰਗਲਵਾੜਾ ਸੰਸਥਾ ਵਿੱਚ ਵਧੇ-ਪਲੇ ਬੱਚਿਆਂ ਆਦਿ ਦੇ ਜੀਵਨ ਦੀਆਂ ਪੇਸ਼ਕਾਰੀਆਂ ਦਿਖਾ ਕੇ ਆਡੀਟੋਰੀਅਮ ਵਿੱਚ ਬੈਠੇ ਦਰਸ਼ਕਾਂ ਨੂੰ ਕੀਲ ਕੇ ਬਿਠਾਈ ਰੱਖਿਆ। ਖਚਾਖਚ ਭਰੇ ਇਸ ਹਾਲ ਵਿੱਚ ਭਗਤ ਜੀ ਦੀ ਮਾਨਵਤਾ ਦੀ ਭਲਾਈ ਪ੍ਰਤੀ ਸੋਚ ਨੂੰ ਵੱਖ-ਵੱਖ ਪੇਸ਼ਕਾਰੀਆਂ ਰਾਹੀਂ ਦਿਖਾ ਕੇ ਹਾਲ ਵਿੱਚ ਤਾੜੀਆਂ ਦੀ ਗੂੰਜ ਬਾਰ-ਬਾਰ ਗੂੰਜਦੀ ਰਹੀ।

ਦਸ਼ਮੇਸ਼ ਕਲੱਬ ਗ੍ਰੀਨ ਐਵੇਨਿਊ ਨੇ ਬੂਟੇ ਲਗਾਏ

ਰੋਪੜ, 04 ਅਗਸਤ (ਗੁਰਬਿੰਦਰ ਸਿੰਘ ਰੋਮੀ): ਹਰਿਆਵਲ ਧਰਤੀ ਦਾ ਸੁਪਨਾ ਸੰਜੋਂਦੇ ਹੋਏ ਦਸ਼ਮੇਸ਼ ਯੂਥ ਕਲੱਬ ਗਰੀਨ ਐਵੇਨਿਊ ਵਲੋਂ ਅੱਜ ਕੂੜੇ ਦੇ ਡੰਪ ਨੂੰ ਸੁੰਦਰ ਪਾਰਕ 'ਚ ਤਬਦੀਲ ਕਰਕੇ 100 ਦੇ ਕਰੀਬ  ਫਲਦਾਰ, ਫੁੱਲਦਾਰ ਅਤੇ ਛਾਂਦਾਰ  ਬੂਟੇ ਲਗਾਏ ਗਏ । ਕਲੱਬ ਦੇ ਇਸ ਸੁਹਿਰਦ ਉਪਰਾਲੇ ਲਈ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੇ ਅਫਸਰਾਂ ਨੇ ਉਚੇਚੇ ਤੌਰ 'ਤੇ ਸਹਿਯੋਗ ਕੀਤਾ। ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਨਾਗਰਾ ਨੇ ਕਿਹਾ ਕਿ ਬੇਸ਼ੱਕ ਵਾਤਾਵਰਣ ਦੇ ਤੇਜੀ ਨਾਲ ਪ੍ਰਦੂਸ਼ਿਤ ਹੋਣ ਦੇ ਬਹੁਤ ਸਾਰੇ ਕਾਰਨ ਹਨ ਪਰ ਮੁੱਖ ਕਾਰਨ ਰੁੱਖਾਂ ਦੀ ਘਟ ਰਹੀ ਗਿਣਤੀ ਹੈ। ਪੰਜਾਬੀਆਂ ਨੂੰ ਆਪਣੇ ਰੁੱਖਾਂ ਉਤੇ ਮਾਣ ਸੀ। ਇਸੇ ਕਰਕੇ ਪੰਜਾ ਪਾਣੀਆਂ ਦੀ ਇਸ ਧਰਤੀ 'ਤੇ ਰੁੱਖ ਹੀ ਰੁੱਖ ਨਜ਼ਰ ਆਉਂਦੇ ਸਨ। ਇਥੋਂ ਦੇ ਦਰਿਆਵਾਂ ਕੰਢੇ ਰੁੱਖਾਂ ਹੇਠ ਬੈਠ ਕੇ ਮਹਾਂਪੁਰਖਾਂ ਨੇ ਭਗਤੀ ਕੀਤੀ ਤੇ ਆਪਣਾ ਸੁਨੇਹਾ ਲੋਕਾਈ ਨੂੰ ਦਿੱਤਾ। ਸਿੱਖ ਧਰਮ ਨੇ ਤਾਂ ਰੁੱਖਾਂ ਨੂੰ ਸਾਹਿਬੀ ਬਖਸ਼ੀ ਹੈ। ਬਹੁਤ ਸਾਰੇ ਗੁਰੂਘਰ ਰੁੱਖਾਂ ਦੇ ਨਾਮ ਉਤੇ ਹਨ ਜਿਵੇਂ ਜੰਡ ਸਾਹਿਬ, ਟਾਹਲੀ ਸਾਹਿਬ, ਰੀਠਾ ਸਾਹਿਬ ਆਦਿ। ਸਾਰੇ ਗੁਰੂ ਸਾਹਿਬਾਨਾਂ ਦਾ ਰੁੱਖਾਂ ਨਾਲ ਅਥਾਹ ਪਿਆਰ ਸੀ। ਇਤਿਹਾਸਕ ਤੱਥਾਂ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਸਮੇਂ ਵਸੋਂ ਤੋਂ ਬਾਹਰ ਕਿਸੇ ਰੁੱਖ ਹੇਠਾਂ ਹੀ ਡੇਰਾ ਲਗਾਉਂਦੇ ਸਨ ਤੇ ਭਾਈ ਮਰਦਾਨੇ ਦੀ ਰਬਾਬ ਉਤੇ ਬਾਣੀ ਦਾ ਉਚਾਰਨ ਕਰਦੇ ਸਨ। ਸੋ ਸਾਨੂੰ ਰੁੱਖਾਂ ਦੀ ਸੰਭਾਲ਼ ਆਪਣੇ ਬੱਚਿਆਂ ਵਾਂਗੂੰ ਕਰਨੀ ਚਾਹੀਦੀ ਹੈ। ਇਸ ਮੌਕੇ ਕਲੋਨੀ ਦੇ ਪ੍ਰਧਾਨ ਤਰਲੋਕ ਸਿੰਘ, ਲਕਸ਼ਮੀ ਸਿੰਘ ਚੰਦੇਲ ਐਡਵੋਕੇਟ, ਸਤਵਿੰਦਰ ਸਿੰਘ ਐਚ ਆਰ ਕੁਰਾਲੀ ਰੋਡ, ਕਰਮਜੀਤ ਸਿੰਘ, ਮਦਾਨ ਸਿੰਘ, ਜਗਦੀਸ਼ ਲਾਲ ਐਸ ਡੀ ਓ, ਕੁਲਦੀਪ ਸ਼ਰਮਾ, ਕਲੱਬ ਮੈਂਬਰ ਪਰਮਜੀਤ ਸਿੰਘ, ਅਮਨਪ੍ਰੀਤ ਸਿੰਘ ਜੇਈ, ਬਲਪ੍ਰੀਤ ਸਿੰਘ, ਰੁਪਿੰਦਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

ਸਰਦਾਰ ਸੁਖਮੰਦਰ ਸਿੰਘ ਨੇ ਚੁੱਘੇ ਸਕੂਲ ਨੂੰ ਦਾਨ ਕੀਤੇ 21000 ਰੁਪਏ

ਧਰਮਕੋਟ (ਜਸਵਿੰਦਰ ਸਿੰਘ ਰੱਖਰਾ)
ਸਰਕਾਰੀ ਹਾਈ ਸਕੂਲ ਚੁੱਘਾ ਕਲਾਂ ਵਿੱਚ ਬਤੌਰ ਐਸ ਐਸ ਮਾਸਟਰ ਸੇਵਾ ਨਿਭਾ ਰਹੇ ਸਰਦਾਰ ਸੁਖਮੰਦਰ ਸਿੰਘ ਜੀ ਜੋ ਆਪਣੀ 33 ਸਾਲਾਂ ਦੀ ਸ਼ਾਨਾਮੱਤੀ ਸੇਵਾ ਤੋਂ ਬਾਅਦ  ਸੇਵਾ ਮੁਕਤ ਹੋਏ ਹਨ, ਉਹਨਾਂ ਨੇ ਆਪਣੀ ਸੇਵਾ ਮੁਕਤੀ ਤੇ ਸਰਕਾਰੀ ਹਾਈ ਸਕੂਲ,ਚੁੱਘਾ ਕਲਾਂ ਨੂੰ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਸਕੂਲ ਦੀ ਭਲਾਈ ਲਈ 21000 ਰੁਪਏ ਦਾਨ ਕੀਤੇ ਹਨ। ਸਕੂਲ ਦੇ ਸੀਨੀਅਰ ਅਧਿਆਪਕ ਸ੍ਰੀਮਤੀ ਅਸ਼ਵਿੰਦਰ ਕੌਰ ਜੀ ਨੇ ਦੱਸਿਆ ਕਿ ਸਰਦਾਰ ਸੁਖਮੰਦਰ ਸਿੰਘ ਜੀ ਜੋ ਕਿ ਸਰਕਾਰੀ ਹਾਈ ਸਕੂਲ ਚੁੱਘਾ ਕਲਾਂ ਵਿਖੇ ਪਿਛਲੇ ਲੰਮੇ ਸਮੇਂ ਤੋਂ ਸੇਵਾ ਨਿਭਾ ਰਹੇ ਸਨ ਬਹੁਤ ਹੀ ਮਿਹਨਤੀ ਅਤੇ ਬੱਚਿਆਂ ਦੀ ਭਲਾਈ ਬਾਰੇ ਹਮੇਸ਼ਾ ਸੋਚਦੇ ਰਹਿੰਦੇ ਸਨ। ਪਰਮਾਤਮਾ ਉਹਨਾਂ ਨੂੰ ਆਉਣ ਵਾਲੀ ਜੀਵਨ ਵਿੱਚ ਹਮੇਸ਼ਾ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰੱਖੇ। ਇਸ ਮੌਕੇ ਸਮੂਹ ਸਟਾਫ ਸਰਦਾਰ ਸਰਬਜੀਤ ਸਿੰਘ ਮਾਹਲਾ, ਸ੍ਰੀਮਤੀ ਅਸ਼ਵਿੰਦਰ ਕੌਰ,ਸ਼੍ਰੀਮਤੀ ਪੂਨਮ ਜੇਠੀ, ਸ਼੍ਰੀਮਤੀ ਸ਼ਿਪਰਾ ਬਜਾਜ ਸ੍ਰੀਮਤੀ ਸੋਨਿਕਾ ਸ਼ਾਹ, ਸ੍ਰੀਮਤੀ ਮਨਪ੍ਰੀਤ ਕੌਰ, ਸਰਦਾਰ ਸੁਖਮੰਦਰ ਸਿੰਘ ਜੀ ਦੀ ਧਰਮ ਪਤਨੀ ਪ੍ਰਿੰਸੀਪਲ ਸ੍ਰੀਮਤੀ ਹਰਜੀਤ ਕੌਰ, ਸਰਦਾਰ ਸੁਖਵਿੰਦਰ ਸਿੰਘ, ਸਰਦਾਰ ਕੁਲਦੀਪ ਸਿੰਘ, ਰਣਜੀਤ ਸਿੰਘ, ਮਿਡ ਡੇ ਮੀਲ ਕੁੱਕ ਸ੍ਰੀਮਤੀ ਇੰਦਰਜੀਤ ਕੌਰ, ਜਸਵਿੰਦਰ ਕੌਰ,ਸ੍ਰੀਮਤੀ ਸੁਮਨਦੀਪ ਕੌਰ, ਆਦਿ ਹਾਜ਼ਰ ਸਨ।

ਅੰਮ੍ਰਿਤਸਰ ਦੇ ਮੁਖੀ ਮਹੰਤ ਸੁਰਿੰਦਰ ਸਿੰਘ ਜੀ 'ਸੇਵਾਪੰਥੀ' ਵੱਲੋਂ 'ਭਾਈ ਕਨੱਈਆ ਜੀ ਬਿਰਧ ਆਸ਼ਰਮ', ਨੇੜੇ ਨਿੱਝਰ ਕੋਲਡ ਸਟੋਰ, ਨਿੱਝਰਪੁਰਾ, ਅੰਮ੍ਰਿਤਸਰ ਵਿਖੇ ਬਣਾਇਆ ਜਾ ਰਿਹਾ

ਲੋੜਵੰਦ ਅਤੇ ਬੇਸਹਾਰਾ ਬਜ਼ੁਰਗਾਂ ਦੀ ਸੇਵਾ ਸੰਭਾਲ ਲਈ ਡੇਰਾ ਮਿੱਠਾ ਟਿਵਾਣਾ, ਚੌਂਕ ਬਾਬਾ ਸਾਹਿਬ, ਅੰਮ੍ਰਿਤਸਰ ਦੇ ਮੁਖੀ ਮਹੰਤ ਸੁਰਿੰਦਰ ਸਿੰਘ ਜੀ 'ਸੇਵਾਪੰਥੀ' ਵੱਲੋਂ 'ਭਾਈ ਕਨੱਈਆ ਜੀ ਬਿਰਧ ਆਸ਼ਰਮ', ਨੇੜੇ ਨਿੱਝਰ ਕੋਲਡ ਸਟੋਰ, ਨਿੱਝਰਪੁਰਾ, ਅੰਮ੍ਰਿਤਸਰ ਵਿਖੇ ਬਣਾਇਆ ਜਾ ਰਿਹਾ ਹੈ। ਕਾਰ-ਸੇਵਾ ਚੱਲ ਰਹੀ ਹੈ। ਮਹੰਤ ਸੁਰਿੰਦਰ ਸਿੰਘ ਜੀ ਆਪ ਖ਼ੁਦ ਮਿਸਤਰੀ ਦੇ ਨਾਲ ਸੇਵਾ ਕਰ ਰਹੇ ਹਨ।  ਸੰਗਤਾਂ ਤਨ, ਮਨ ਤੇ ਧਨ ਨਾਲ ਸੇਵਾ ਕਰਕੇ ਆਪਣਾ ਜਨਮ ਸਫਲ ਕਰੋ ਜੀ।

    (ਫੋਟੋ ਤੇ ਵੇਰਵਾ : ਕਰਨੈਲ ਸਿੰਘ ਐੱਮ.ਏ. ਲੁਧਿਆਣਾ )

ਬਿਜਲੀ ਦੇ ਕੱਟਾਂ ਤੋਂ ਤੰਗ ਆ ਕੇ ਲੋਕਾਂ ਨੇ ਸਿੱਧਵਾਂ ਬੇਟ ਦਾ ਬਿਜਲੀ ਘਰ ਘੇਰਿਆ ਅਤੇ ਹਾਈਵੇ ਕੀਤਾ ਜਾਮ

ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੇ ਘੱਟ ਆਮਦਨ ਦਾ ਸਰਟੀਫਿਕੇਟ ਬਣਾ ਕੇ ਆਪਣੀ ਬੇਟੀ ਦਾ ਲਿਆ ਵਜ਼ੀਫਾ

ਜਦੋਂ ਪਿੰਡ ਵਾਲਿਆਂ ਨੂੰ ਲੱਗੀ ਭਿਣਕ ਤਾਂ ਉਨ੍ਹਾਂ ਲਾਇਆ ਸਕੂਲ ਸਾਹਮਣੇ ਧਰਨਾ

ਬੁੱਧ ਸਿੰਘ ਨੀਲੋ ਦੀ ਲਿਖੀ ਹੋਈ ਕਾਵਿਤਾ ਬੋਬੀ ਗੁਰਪਰਵੀਨ ਦੁਬਾਰਾ ਬੋਲ ਕੇ ਦਰਸ਼ਕਾਂ ਦੇ ਰੂਬਰੂ

ਬੁੱਧ ਸਿੰਘ ਨੀਲੋ ਦੀ ਲਿਖੀ ਹੋਈ ਕਾਵਿਤਾ ਬੋਬੀ ਗੁਰਪਰਵੀਨ ਦੁਬਾਰਾ ਬੋਲ ਕੇ ਦਰਸ਼ਕਾਂ ਦੇ ਰੂਬਰੂ

ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਜਲੰਧਰ ਪੁਲਿਸ ਵੱਲੋਂ ਨਸ਼ੇ ਸਮੇਤ ਫੜਨ ਦਾ ਦਾਅਵਾ

ਚੰਡੀਗੜ੍ਹ, 12 ਜੁਲਾਈ (ਬਲਬੀਰ ਸਿੰਘ ਬੱਬੀ ) ਅੱਜ ਸਵੇਰੇ ਸਵੇਰੇ ਹੀ ਜਲੰਧਰ ਪੁਲਿਸ ਵੱਲੋਂ ਇੱਕ ਖਬਰ ਦਾ ਖੁਲਾਸਾ ਕੀਤਾ ਗਿਆ ਹੈ ਇਸ ਖਬਰ ਦੇ ਨਾਲ ਸਭ ਪਾਸੇ ਹੀ ਨਵੀਂ ਚਰਚਾ ਛਿੜ ਗਈ ਹੈ। ਜਲੰਧਰ ਪੁਲਿਸ ਅਨੁਸਾਰ ਜਲੰਧਰ ਦਿਹਾਤੀ ਪੁਲਿਸ ਅਧੀਨ ਪੈਂਦੇ ਥਾਣਾ ਫਿਲੌਰ ਦੀ ਪੁਲਿਸ ਨੇ ਹਰਪ੍ਰੀਤ ਸਿੰਘ ਨੂੰ ਉਸ ਦੇ ਦੋ ਸਾਥੀਆਂ ਸਮੇਤ ਇੱਕ ਕਾਰ ਵਿੱਚ ਕਾਬੂ ਕੀਤਾ ਹੈ ਇਸ ਕਾਰ ਦਾ ਨੰਬਰ PB02X3808 ਦੱਸਿਆ ਜਾ ਰਿਹਾ ਹੈ। ਜਲੰਧਰ ਦਿਹਾਤੀ ਪੁਲਿਸ ਦੇ ਐਸਐਸਪੀ ਅੰਕਰ ਗੁਪਤਾ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਹਰਪ੍ਰੀਤ ਸਿੰਘ ਨੂੰ ਆਈਸ ਡਰੱਗ ਸਮੇਤ ਕਾਬੂ ਕੀਤਾ ਗਿਆ ਹੈ ਉਸ ਦੀ ਗਿਰਫਤਾਰੀ ਤੋਂ ਬਾਅਦ ਉੱਚ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸਾਰੇ ਕੇਸ ਦੀ ਪੁੱਛ ਪੜਤਾਲ ਚੱਲ ਰਹੀ ਹੈ।
  ਇਸ ਹੈਰਾਨੀਜਨਕ ਖੁਲਾਸੇ ਤੋਂ ਬਾਅਦ ਕੀ  ਪੜਤਾਲ ਜਾਂਚ ਹੁੰਦੀ ਹੈ ਸਾਰੀ ਗੱਲਬਾਤ ਦੀ ਸੱਚਾਈ ਕੀ ਹੈ ਦੇਖੋ ਇਸ ਬਾਰੇ ਕੀ ਪਤਾ ਲੱਗਦਾ ਹੈ।

ਮਾਨ ਸਰਕਾਰ ਦਾ ਇੱਕ ਹੋਰ ਅਨੋਖਾ ਮਾਰਕਾ 

 ਲੀਚੀ ਦੀ ਪਹਿਲੀ ਖੇਪ ਪੰਜਾਬ ਤੋਂ ਇੰਗਲੈਂਡ ਲਈ ਕੀਤੀ ਐਕਸਪੋਰਟ ਦੀ ਸੁਰੂਆਤ 
ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਵਿਖਾਈ ਹਰੀ ਝੰਡੀ
ਚੰਡੀਗੜ੍ਹ, 30 ਜੂਨ (ਜਨ ਸ਼ਕਤੀ ਨਿਊਜ਼ ਬਿਊਰੋ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਹੀ ਮਾਰਕਾ ਮਾਅਰਕਾ ਮਾਰਦਿਆਂ ਪਹਿਲੀ ਵਾਰ ਸੂਬੇ ਦੀ ਲੀਚੀ ਨੂੰ ਵਿਦੇਸ਼ਾਂ ਵਿੱਚ ਐਕਸਪੋਰਟ ਕਰਨ ਦੀ ਸ਼ੁਰੂਆਤ ਕੀਤੀ ਗਈ ਹੈ।

ਬਾਗ਼ਬਾਨੀ ਵਿਭਾਗ ਵੱਲੋਂ ਖੇਤੀਬਾੜੀ ਅਤੇ ਪ੍ਰੋਸੈਸਡ ਫ਼ੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਅਪੇਡਾ) ਦੇ ਸਹਿਯੋਗ ਨਾਲ ਸੂਬੇ ਦੇ ਨੀਮ ਪਹਾੜੀ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿਚ ਕਾਸਤ ਕੀਤੀ ਗਈ ਲੀਚੀ ਦੀ ਪਹਿਲੀ ਖੇਪ ਨੂੰ ਬਾਗ਼ਬਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਆਨਲਾਈਨ ਵਿਧੀ ਰਾਹੀਂ ਹਰੀ ਝੰਡੀ ਦੇ ਕੇ ਇੰਗਲੈਂਡ ਲਈ ਰਵਾਨਾ ਕੀਤਾ।

 ਇਸ ਸਮੇਂ ਪ੍ਰੈਸ ਨਾਲ ਗਲਬਾਤ ਕਰਦੇ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਪੰਜਾਬ ਵਿੱਚ ਕੁੱਲ 3250 ਹੈਕਟੇਅਰ ਰਕਬੇ ਵਿੱਚ ਲੀਚੀ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਇਸ ਦੀ ਪੈਦਾਵਾਰ ਕਰੀਬ 13000 ਮੀਟਰਕ ਟਨ ਹੈ। ਉਨ੍ਹਾਂ ਦੱਸਿਆ ਕਿ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਲੀਚੀ ਲਈ ਅਨੁਕੂਲ ਵਾਤਾਵਰਣ ਹੋਣ ਕਾਰਨ ਇੱਥੋਂ ਦੀ ਲੀਚੀ ਦਾ ਕੁਦਰਤੀ ਗੂੜ੍ਹਾ ਲਾਲ ਰੰਗ ਅਤੇ ਮਿਠਾਸ ਦੂਜੇ ਰਾਜਾਂ ਦੇ ਮੁਕਾਬਲੇ ਬਹੁਤ ਹੀ ਵਧੀਆ ਹੈ। 

ਬਾਗ਼ਬਾਨੀ ਮੰਤਰੀ ਨੇ ਕਿਹਾ ਕਿ ਲੀਚੀ ਦੀ ਪਹਿਲੀ ਖੇਪ ਇੰਗਲੈਂਡ (ਯੂ.ਕੇ.) ਲਈ ਐਕਸਪੋਰਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਵਿਸ਼ੇਸ ਉਪਰਾਲਿਆਂ ਰਾਹੀਂ ਲੀਚੀ ਦੇ ਬਾਗ਼ਬਾਨ ਐਕਸਪੋਰਟ ਜ਼ਰੀਏ ਹੋਰ ਵੱਧ ਮੁਨਾਫ਼ਾ ਕਮਾ ਸਕਣਗੇ।

ਕੈਬਨਿਟ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬਾਗ਼ਬਾਨੀ ਵਿਭਾਗ ਅਤੇ ਅਪੇਡਾ ਦੇ ਸਹਿਯੋਗ ਨਾਲ ਬਾਗ਼ਬਾਨੀ ਦੀਆਂ ਹੋਰ ਫ਼ਸਲਾਂ ਨੂੰ ਵੀ ਵਿਦੇਸ਼ ਭੇਜਣ ਦੇ ਉਪਰਾਲੇ ਕੀਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਮੁਰਾਦਪੁਰ ਦੇ ਅਗਾਂਹਵਧੂ ਕਿਸਾਨ ਰਾਕੇਸ਼ ਡਡਵਾਲ ਦੀ ਲੀਚੀ ਦੀ ਉਪਜ ਅੰਮ੍ਰਿਤਸਰ ਤੋਂ ਇੰਗਲੈਂਡ ਲਈ ਭੇਜੀ ਗਈ ਹੈ। ਹੁਣ ਸਾਡੇ ਲੀਚੀ ਕਾਸਤਕਾਰਾ ਦਾ ਨਾਂ ਵੀ ਵਿਦੇਸਾਂ ਵਿੱਚ ਜਾਣਿਆ ਜਾਵੇਗਾ।

“ਅੰਤਰ ਰਾਸ਼ਟਰੀ ਕਾਨਫਰੰਸ ਸੀਟਾਸ-2024” ਲਈ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਤਿਆਰੀਆਂ ਮੁਕੰਮਲ- ਗੁਰਲਾਭ ਸਿੰਘ ਸਿੱਧੂ

ਤਲਵੰਡੀ ਸਾਬੋ, 30 ਜੂਨ (ਗੁਰਜੰਟ ਸਿੰਘ ਨਥੇਹਾ)- ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਜੋ ਕਣਕ ਅਤੇ ਚਾਵਲ ਦੇ ਕੇਂਦਰੀ ਅਨਾਜ ਭੰਡਾਰ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ ਪਰ ਖੇਤੀ ਖਰਚੇ ਵੱਧਣ ਕਾਰਨ ਕਿਸਾਨਾਂ ਅਨੁਸਾਰ ਖੇਤੀ ਹੁਣ ਲਾਹੇਵੰਦ ਧੰਦਾ ਨਹੀਂ ਰਿਹਾ। ਖੇਤੀ ਮਾਹਿਰਾਂ ਅਨੁਸਾਰ ਜੇਕਰ ਕਿਸਾਨ ਆਧੁਨਿਕ ਤਕਨੀਕ ਅਤੇ ਬਦਲਵੇਂ ਫਸਲੀ ਚੱਕਰ ਅਨੁਸਾਰ ਖੇਤੀ ਕਰਨ ਤਾਂ ਖੇਤੀ ਲਾਹੇਵੰਦ ਅਤੇ ਸੱਭ ਤੋਂ ਵੱਧ ਰੁਜ਼ਗਾਰ ਪੈਦਾ ਕਰਨ ਵਾਲਾ ਧੰਦਾ ਬਣ ਸਕਦੀ ਹੈ। ਇਸ ਤਰ੍ਹਾਂ ਦੇ ਵਿਸ਼ਿਆਂ ਤੇ ਵਿਚਾਰ ਚਰਚਾ ਕਰਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ 29 ਅਗਸਤ ਤੋਂ 31 ਅਗਸਤ 2024 ਨੂੰ “ਅੰਤਰ-ਰਾਸ਼ਟਰੀ ਕਾਨਫਰੰਸ ਸੀਟਾਸ-2024” ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਚਾਂਸਲਰ ਸ. ਗੁਰਲਾਭ ਸਿੰਘ ਸਿੱਧੂ ਨੇ ਦੱਸਿਆ ਕਿ ਨੌਜਵਾਨ ਪੀੜ੍ਹੀ ਨੂੰ ਖੇਤੀ ਨਾਲ ਜੁੜੇ ਰਹਿਣ ਅਤੇ ਰੁਜ਼ਗਾਰ ਲਈ ਵਿਦੇਸ਼ਾਂ ਵਿੱਚ ਹੋ ਰਹੇ ਪ੍ਰਵਾਸ ਨੂੰ ਰੋਕਣ ਲਈ ਜੀ.ਕੇ.ਯੂ ਵੱਲੋਂ ਯਤਨ ਜਾਰੀ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਯਤਨਾਂ ਦੀ ਲੜੀ ਤਹਿਤ ਅੰਤਰ-ਰਾਸ਼ਟਰੀ ਕਾਨਫਰੰਸ ਦੇ ਸ਼ਾਨਦਾਰ ਅਤੇ ਵੱਡੇ ਪੱਧਰ ‘ਤੇ ਆਯੋਜਨ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕਾਨਫਰੰਸ ਵਿੱਚ ਸਕੱਤਰ ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ, ਮਹਾਂ ਨਿਰਦੇਸ਼ਕ, ਆਈ.ਸੀ.ਏ.ਆਰ ਡਾ. ਹਿਮਾਂਸੂ ਪਾਠਕ, ਬਤੌਰ ਮੁੱਖ ਮਹਿਮਾਨ, ਡਿਪਟੀ ਡਾਇਰੈਕਟਰ ਖੇਤੀਬਾੜੀ ਸਿੱਖਿਆ, ਆਈ.ਸੀ.ਏ.ਆਰ. ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ ਡਾ. ਆਰ.ਸੀ. ਅਗਰਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਕਾਨਫਰੰਸ ਵਿੱਚ ਕੈਨੇਡਾ ਤੋਂ ਨਾਮਵਰ ਖੇਤੀ ਵਿਗਿਆਨੀ ਡਾ. ਓਮ ਪ੍ਰਕਾਸ਼ ਡਾਂਗੀ, ਜਿਨ੍ਹਾਂ ਨੇ ਸਰਦੀਆਂ ਵਿੱਚ ਪੈਦਾ ਹੋਣ ਵਾਲੇ ਮੋਟੇ ਅਨਾਜ ਦੀ ਖੋਜ ਕੀਤੀ ਅਤੇ ਆਧੁਨਿਕ ਖੇਤੀ ਦੇ ਮਾਹਿਰ ਡਾ. ਓ.ਪੀ.ਧਨਖੜ, ਅਮਰੀਕਾ, ਦਾ ਵਿਸ਼ੇਸ਼ ਲੈਕਚਰ ਹੋਵੇਗਾ। ਇਸ ਤੋਂ ਇਲਾਵਾ ਪ੍ਰਤੀ ਏਕੜ ਵੱਧ ਝਾੜ ਲੈਣ ਅਤੇ ਵਾਤਾਵਰਣ ਪੱਖੀ ਖੇਤੀ ਅਤੇ ਲੋਕਾਂ ਦੀਆਂ ਜ਼ਰੂਰਤਾਂ ਅਨੁਸਾਰ ਫਸਲਾਂ ਪੈਦਾ ਕਰਨ ਆਦਿ ਵਿਸ਼ਿਆਂ ‘ਤੇ ਵਿਚਾਰ ਚਰਚਾ ਹੋਵੇਗੀ ਅਤੇ ਵਿਸ਼ਵ ਦੇ ਲਗਭਗ 500 ਤੋਂ ਵੱਧ ਖੇਤੀ ਮਾਹਿਰਾਂ ਦੇ ਖੋਜ ਪੱਤਰ ਪੜ੍ਹੇ ਜਾਣਗੇ। ਇਸ ਮੌਕੇ ਡਾ. ਵਰਿੰਦਰ ਸਿੰਘ ਪਾਹਿਲ, ਐਡਵਾਈਜ਼ਰ ਟੂ ਚਾਂਸਲਰ ਨੇ ਦੱਸਿਆ ਕਿ ਆਈ.ਸੀ.ਏ.ਆਰ ਵੱਲੋਂ ਪ੍ਰਾਯੋਜਿਤ, ਜਸਟ ਐਜੂਕੇਸ਼ਨ ਗੁਰੱਪ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਤੇ ਬਾਗਬਾਣੀ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਆਯੋਜਿਤ ਕਾਨਫਰੰਸ ਵਿੱਚ ਖੇਤੀ ਦੇ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੇ ਮਾਹਿਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਖੇਤੀ ਮਾਹਿਰਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਕਾਨਫਰੰਸ ਦਾ ਵੱਧ ਤੋਂ ਵੱਧ ਲਾਹਾ ਲੈਣ ਦਾ ਸੱਦਾ ਦਿੱਤਾ।

ਧੰਨ ਧੰਨ ਸ੍ਰੀ ਹਰਗੋਬਿੰਦ ਸਾਹਿਬ ਜੀ ਅਵਤਾਰ ਪੁਰਬ ਸਮੇਂ ਇਸਤਰੀ ਸਤਿਸੰਗਤ ਸਭਾ ਬੀਬੀਆਂ ਗੁਰਦੁਆਰਾ ਹਰਗੋਬਿੰਦ ਸਾਹਿਬ ਬੇਦੀ ਨਗਰ ਮੋਗਾ ਵਲੋਂ ਵਿਸ਼ੇਸ਼ ਸਹਿਯੋਗ ਬੱਡੂਵਾਲੀਆ

ਮੋਗਾ ( ਜਸਵਿੰਦਰ ਸਿੰਘ ਰੱਖਰਾ)
ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪ੍ਰਬੰਧਕੀ ਕਮੇਟੀ ਬੇਦੀ ਨਗਰ ਮੋਗਾ ਵੱਲੋ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਵਤਾਰ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਗਏ ਪ੍ਰਧਾਨ ਭਾਈ ਅਵਤਾਰ ਸਿੰਘ ਵਿਰਦੀ ਨੇ ਪ੍ਰੈਸ ਨੋਟ  ਦਿੰਦੇ ਦੱਸਿਆ ਕਿ ਇਸਤਰੀ ਸਤਿਸੰਗਤ ਸਭਾ ਗੁਰਦੁਆਰਾ ਹਰਗੋਬਿੰਦ ਸਾਹਿਬ ਬੀਬੀਆਂ ਜੱਥੇ ਵੱਲੋਂ ਨਗਰ ਕੀਰਤਨ ਵਿੱਚ ਕੀਰਤਨ ਦੀਆਂ ਸੇਵਾਵਾਂ ਅਤੇ ਗੁਰਦੁਆਰਾ ਸਾਹਿਬ ਵਿਖੇ ਤਨ ਮਨ ਅਤੇ ਧਨ ਨਾਲ ਸੇਵਾਵਾਂ ਨਿਭਾਈਆਂ ਗਈਆਂ ਪ੍ਰਬੰਧਕੀ ਕਮੇਟੀ ਵੱਲੋਂ ਬੀਬੀਆਂ ਦਾ ਧੰਨਵਾਦ ਕਰਦੇ ਹੋਏ ਸਿਰੋਪਾਓ ਦੇਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਹਾਜ਼ਰ ਮੈਂਬਰ ਪ੍ਰਧਾਨ ਭਾਈ ਅਵਤਾਰ ਸਿੰਘ ਵਿਰਦੀ, ਮੀਤ ਪ੍ਰਧਾਨ ਭਾਈ ਮਲਕੀਤ ਸਿੰਘ ਖੋਸਾ, ਜਨਰਲ ਸਕੱਤਰ ਭਾਈ ਜਸਵੰਤ ਸਿੰਘ ਸੈਭੀ, ਖਜਾਨਚੀ ਭਾਈ ਪਾਲ ਸਿੰਘ ਪਨੇਸਰ, ਪ੍ਰੈਸ ਸਕੱਤਰ ਭਾਈ ਅਵਤਾਰ ਸਿੰਘ ਵਿਰਕ, ਭਾਈ ਬਲਜੀਤ ਸਿੰਘ ਸਮਾਧ ਵਾਲੇ, ਭਾਈ ਅਮਰ ਸਿੰਘ ਤਖਾਣਵੱਧ, ਭਾਈ ਗੁਰਪਾਲ ਸਿੰਘ ਭੁੱਲਰ, ਭਾਈ ਗੁਰਬਚਨ ਸਿੰਘ ਤਲਵੰਡੀ ਵਾਲੇ, ਰਾਗੀ ਜਗਸੀਰ ਸਿੰਘ, ਇਸਤਰੀ ਸਤਿਸੰਗਤ ਸਭਾ ਬੀਬੀ ਸ਼ਿੰਦਰ ਕੌਰ, ਬੀਬੀ ਦਲਜੀਤ ਕੌਰ ਜੋਗੇਵਾਲਾ, ਬੀਬੀ ਸ਼ਰਨਜੀਤ ਕੌਰ ਧਰਮਕੋਟ, ਬੀਬੀ ਹਰਭਜਨ ਕੌਰ ਸੈਭੀ, ਬੀਬੀ ਜਸਵਿੰਦਰ ਕੌਰ, ਬੀਬੀ ਗੁਰਮੇਲ ਕੌਰ ਤੋਂ ਇਲਾਵਾ ਬਹੁਤ ਸੰਗਤਾਂ ਹਾਜ਼ਰ ਸਨ ਇਸ ਦੀ ਜਾਣਕਾਰੀ ਪ੍ਰੈਸ ਸਕੱਤਰ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ ਨੇ ਦਿੱਤੀ

ਸੰਭੂ  ਕਿਸਾਨ ਮੋਰਚੇ ਤੇ ਬੀ ਜੇ ਪੀ ਦੇ ਗੁੰਡਿਆਂ ਵੱਲੋ ਹਮਲਾ --ਕੇ ਐਮ ਐਮ,ਐਸ ਕੇ ਐਮ- ਨੋਨ 

 ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋ ਸਰਾਰਤੀ ਅਨਸਰਾਂ ਤੇ ਸਖਤ ਕਾਰਵਾਈ ਕਰਨ ਦੀ ਕੀਤੀ ਮੰਗ -- ਆਗੂ 

ਧਰਮਕੋਟ ਜਸਵਿੰਦਰ ਸਿੰਘ ਰੱਖਰਾ 

ਅੱਜ ਸੰਭੂ ਮੋਰਚੇ ਦੀ ਸਟੇਜ ਤੇ ਹਾਲਤ ਉਸ ਸਮੇ ਨਾਜ਼ੁਕ ਬਣ ਗਏ ਜਦੋ 70 ਦੇ ਕਰੀਬ ਬੀ ਜੇ ਪੀ ਤੇ ਲੋਕਲ ਆਮ ਆਦਮੀ ਪਾਰਟੀ ਦੇ mla ਦੇ ਕਰੀਬੀ ਬੰਦਿਆਂ ਨੇ ਇਕੱਠੇ ਹੋ ਕੇ ਸੰਭੂ ਦੀ ਸਟੇਜ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਉਸ ਸਮੇ ਸਟੇਜ ਦੇ ਮੋਜੂਦ ਆਗੂਆਂ ਬਲਦੇਵ ਸਿੰਘ ਜੀਰਾ ਬਲਵੰਤ ਸਿੰਘ ਬਹਿਰਾਮਕੇ, ਸਵਿੰਦਰ ਸਿੰਘ ਚੁਤਾਲਾ, ਜਸਵੀਰ ਸਿੰਘ ਸਿੱਧੂਪੁਰ, ਜੰਗ ਸਿੰਘ ਭਟੇੜੀ, ਮਾਨ ਸਿੰਘ ਰਾਜਪੁਰਾ, ਕਰਨੈਲ ਸਿੰਘ ਲੰਗ, ਗੁਰਦੇਵ ਸਿੰਘ ਗੱਜੂ ਮਾਜਰਾ, ਗੁਰਮਨੀਤ ਸਿੰਘ ਮਾਂਗਟ, ਜਸਵੀਰ ਸਿੰਘ ਪਿੰਦੀ, ਸੂਰਜਭਾਨ ਫਰੀਦਕੋਟ, ਨੇ ਦਸਿਆ ਕਿ ਕਰੀਬ 1 ਵਜੇ ਦੇ ਕਰੀਬ ਜਦੋ ਸਟੇਜ ਦੀ ਕਾਰਵਾਈ ਚੱਲ ਰਹੀ ਸੀ ਤਾ ਵਿਸ਼ਾਲ ਬੱਤਰਾ ਅੰਬਾਲਾ, ਸੋਨੂੰ ਸਰਵਿਸ ਸਟੇਸ਼ਨ ਤੇਪਲਾ, ਮਿਨਟੂ ਰਾਜਗੜ, ਦਲਬੀਰ ਸਿੰਘ ਬਿੱਟੂ ਬਾਬਾ ਰਾਜਗੜ ਦੀ ਅਗਵਾਈ ਵਿੱਚ 70- 80 ਦੇ ਕਰੀਬ ਵਿਅਕਤੀਆਂ ਨੇ ਸਟੇਜ ਤੇ ਹਮਲਾ ਕਰਨ ਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ। ਕਿਸਾਨ ਆਗੂਆਂ ਵੱਲੋ ਉਨ੍ਹਾਂ ਨੂੰ ਬੈਠ ਕੇ ਗੱਲ ਕਰਨ ਲਈ ਆਖਿਆ ਗਿਆ ਜਿਸ ਤੇ ਉਕਤ ਵਿਅਕਤੀ ਹੱਥੋਪਾਈ ਤੇ ਉਤਰ ਆਏ। ਹਮਲਾ ਕਰਨ ਵਾਲੇ ਰੋਡਬੰਦ ਹੋਣ ਦਾ ਇਲਜਾਮ ਕਿਸਾਨਾਂ ਸਿਰ ਲਾ ਰਹੇ ਸਨ ਜਦੋ ਕਿ ਕਿਸਾਨ ਆਗੂਆਂ ਨੇ ਸਾਫ ਕੀਤਾ ਕਿ ਰੋਡ ਸਰਕਾਰ ਨੇ ਜਾਮ  ਕੀਤਾ ਹੋਇਆ ਹੈ 8 ਫਰਵਰੀ ਤੋਂ ਜਦੋ ਕਿ ਕਿਸਾਨ ਤਾ ਏਥੇ 13 ਫਰਵਰੀ ਨੂੰ ਪਹੁੰਚੇ। ਆਗੂਆਂ ਨੇ ਦੱਸਿਆਂ ਕਿ ਹਮਲਾਵਰਾਂ ਵਿੱਚ ਆਗੂ ਬਣਕੇ ਆਏ ਹੋਏ ਵਿਅਕਤੀ ਮਾਈਨਿੰਗ ਦਾ ਧੰਦਾ ਕਰਦੇ ਹਨ ਤੇ ਘੱਗਰ ਵਿਚੋ ਰੇਤਾ ਕੱਢਕੇ ਕਾਲਾਬਾਜ਼ਾਰੀ ਕਰਦੇ ਹਨ। ਮੋਰਚਾ ਲੱਗਾ ਹੋਣ ਕਾਰਨ ਕਾਲਾਬਾਜ਼ਾਰੀ ਦਾ ਧੰਦਾ ਬਿਲਕੁਲ ਬੰਦ ਹੈ।ਲੋਕਲ ਪਿੰਡਾ ਦੇ ਲੋਕਾਂ ਜੰਗਪੁਰਾ ਤੋ ਭੂਰਾ ਸਿੰਘ, ਜਗਮੀਤ ਸਿੰਘ ਸੰਧਾਰਸੀ ਤੋ, ਗੁਰਪ੍ਰੀਤ ਸਿੰਘ ਨੰਡਿਆਲੀ ਤੋ, ਬਲਵੀਰ ਸਿੰਘ ਹੁਲਕਾ, ਮਨਦੀਪ ਸਿੰਘ ਕਨੋਲੀ ਤੋ, ਬਿਟੂ ਬੂਟਾ ਸਿੰਘ ਵਾਲਾ ਤੋ, ਸਤਪਾਲ ਸਿੰਘ ਖਲੋਰ ਤੋ, ਹਰਪ੍ਰੀਤ ਸਿੰਘ ਮਦਨਪੁਰ, ਦਲਜੀਤ ਕਾਲਾ ਚਮਾਰੂ, ਹਰਵਿੰਦਰ ਬੱਲੋਪੁਰ ਤੋ, ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਲੋਕ ਉਹ ਹੀ ਹਨ ਜੋ ਵੋਟ ਪਾਰਟੀਆਂ ਦੇ ਛੋਟੇ ਮੋਟੇ ਲੀਡਰ ਹਨ ਤੇ ਪੂਰੇ ਪੁਆਧ ਦਾ ਨਾਮ ਖਰਾਬ ਕਰ ਰਹੇ ਹਨ ਜਦੋ ਕਿ ਪੁਆਧ ਦੇ ਲੋਕ ਪੂਰੀ ਤਰ੍ਹਾਂ ਮੋਰਚੇ ਦੇ ਨਾਲ ਖੜੇ ਹਨ ਜੇਕਰ ਦੁਬਾਰਾ ਕਿਸੇ ਨੇ ਕਿਸਾਨ ਮੋਰਚੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾ ਸਭ ਤੋ ਪਹਿਲਾ ਉਨ੍ਹਾਂ ਨੂੰ ਪੁਆਧ ਦੇ ਲੋਕਾਂ ਦਾ ਸਾਹਮਣਾ ਕਰਨਾ ਪਵੇਗਾ। ਆਗੂਆਂ ਨੇ ਪੁਲਿਸ ਪ੍ਰਸਾਸ਼ਨ ਤੇ ਅਰੋਪ ਲਾਉਦੇ ਹੋਏ ਆਖਿਆ ਕਿ ਇਸ ਹਮਲੇ ਵਿੱਚ ਪੁਲਿਸ ਨੇ ਹਮਲਾਵਰਾਂ ਨੂੰ ਸਟੇਜ ਤੱਕ ਆਉਣ ਦਿੱਤਾ ਤੇ ਮੂਕ ਦਰਸ਼ਕ ਬਣਕੇ ਖੜੀ ਰਹੀ। ਇਹ ਹਮਲਾ ਸਾਜਿਸ਼ ਤਹਿਤ ਗਿਣਮਿਥ ਕੇ ਕੀਤਾ ਗਿਆ ਆਉਣ ਵਾਲੇ ਦਿਨਾਂ ਵਿੱਚ ਪਿਛੇ ਤੋ ਕੰਮ ਕਰ ਰਹੇ ਸਾਜਿਸ ਕਾਰੀ ਵੀ ਲੋਕਾਂ ਵਿੱਚ ਨੰਗੇ ਕੀਤੇ ਜਾਣ ਗੇ।ਆਗੂਆਂ ਨੇ ਚੇਤਾਵਨੀ ਦਿੰਦੇ ਹੋਏ ਆਖਿਆ ਜੇਕਰ ਦੋਸ਼ੀਆਂ ਤੇ ਪਰਚਾ ਦਰਜ ਕਰਕੇ ਕਾਨੂੰਨੀ ਕਾਰਵਾਈ ਨਾ ਕੀਤੀ ਤਾ ਕਿਸਾਨਾਂ ਵੱਲੋ ਵੱਡਾ ਸੰਘਰਸ਼ ਕੀਤਾ ਜਾਵੇਗਾ

ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਬੇਦੀ ਨਗਰ ਮੋਗਾ ਪ੍ਰਬੰਧਕੀ ਕਮੇਟੀ ਵੱਲੋਂ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਵਤਾਰ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਗਏ ਬੱਡੂਵਾਲੀਆ

ਮੋਗਾ  ( ਜਸਵਿੰਦਰ ਸਿੰਘ ਰੱਖਰਾ )ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਜੀ ਬੇਦੀ ਨਗਰ ਮੋਗਾ ਪ੍ਰਬੰਧਕੀ ਕਮੇਟੀ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਗਏ ਇਸ ਸਬੰਧ ਵਿੱਚ ਮਹਾਨ ਨਗਰ ਕੀਰਤਨ ਕੱਢਿਆ ਗਿਆ ਜੋਕਿ ਗਲੀ ਮੁਹੱਲੇ ਅਤੇ ਬਜ਼ਾਰਾ ਵਿੱਚ ਦੀ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਹਰਗੋਬਿੰਦ ਬੇਦੀ ਨਗਰ ਮੋਗਾ ਵਿਖੇ ਸਮਾਪਤ ਹੋਇਆ ਰਸਤੇ ਵਿਚ ਸੰਗਤਾਂ ਵੱਲੋਂ ਨਗਰ ਕੀਰਤਨ ਦੀਆਂ ਸੇਵਾਵਾਂ ਨਿਭਾਈਆਂ ਗਈਆਂ,ਸ੍ਰੀ ਨਾਮਦੇਵ ਗੁਰਪੁਰਬ ਕਮੇਟੀ ਰਜਿ ਮੋਗਾ ਮੁੱਖ ਦਫ਼ਤਰ ਮੋਗਾ (ਨੇੜੇ ਰੰਧਾਵਾ ਡੇਅਰੀ) ਵਿਖੇ ਚੌਲਾਂ ਦੇ ਪ੍ਰਸ਼ਾਦ ਅਤੇ ਠੰਡੇ ਮਿੱਠੇ ਜਲ ਦੀ ਛਬੀਲਾ ਲਗਾਈਆਂ ਗਈਆਂ,ਸ੍ਰੀ ਅਖੰਡ ਪਾਠ ਸਾਹਿਬ ਸਮੇਤ ਸ੍ਰੀ ਜਪੁਜੀ ਸਾਹਿਬ ਸਮੇਤ ਪ੍ਰਕਾਸ਼ ਕਰਵਾਏ ਗਏ ਜਿਨ੍ਹਾਂ ਦੇ ਭੋਗ ਉਪਰੰਤ ਖੁੱਲੇ ਦੀਵਾਨ ਸਜਾਏ ਗਏ ਜਿਸ ਵਿੱਚ ਰਾਗੀ ਜੱਥੇ ਭਾਈ ਜਗਸੀਰ ਸਿੰਘ ਨੇ ਗੁਰੂ ਇਤਿਹਾਸ ਨਾਲ ਸੰਗਤਾਂ ਨੂੰ ਜੋੜਿਆ, ਮੋਗਾ ਦੇ ਮੇਅਰ ਭਾਈ ਬਲਜੀਤ ਸਿੰਘ ਚਾਨੀ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਕਮੇਟੀ ਨੇ ਸਿਰੋਪਾਓ ਦੇਕੇ ਸਨਮਾਨਿਤ ਕੀਤਾ ਗਿਆ, ਨਿਸ਼ਾਨ ਸਾਹਿਬ ਜੀ ਦੇ ਝੋਲਾ ਸਾਹਿਬ ਜੀ ਦੀ ਸੇਵਾ ਭਾਈ ਜਗਤਾਰ ਸਿੰਘ ਵਿਰਦੀ ਪਰਿਵਾਰ ਵੱਲੋਂ ਕੀਤੀ ਗਈ, ਨਗਰ ਕੀਰਤਨ ਅਤੇ ਸ੍ਰੀ ਅਖੰਡ ਪਾਠ ਸਾਹਿਬ ਵਿੱਚ ਸੇਵਾਵਾਂ ਅਤੇ ਝੋਲਾ ਸਾਹਿਬ ਜੀ ਦੀਆ ਸੇਵਾਵਾਂ ਨਿਭਾਉਣ ਵਾਲੇ ਪਰਿਵਾਰਾ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਉ ਦੇਕੇ ਸਨਮਾਨਿਤ ਕੀਤਾ ਗਿਆ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਸੰਗਤਾਂ ਹੁੰਮ ਹੁੰਮਾ ਕੇ ਗੁਰਦੁਆਰਾ ਸਾਹਿਬ ਪਹੁੰਚੀਆਂ, ਭਾਈ ਬਲਵਿੰਦਰ ਸਿੰਘ ਮੋਗਾ ਪੰਜਾਬੀ ਚੈਨਲ ਵਾਲਿਆਂ ਨੇ ਸਾਰੇ ਪ੍ਰੋਗਰਾਮਾਂ ਦੀ ਕੈਵਰਜ ਕੀਤੀ ਅਤੇ ਪ੍ਰੈਸ ਸਕੱਤਰ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ ਵੱਲੋਂ ਮੀਡੀਆ ਦੇ ਰਾਹੀਂ ਖਬਰਾਂ ਪ੍ਰਕਾਸ਼ਿਤ ਕਰਵਾਈਆਂ ਗਈਆਂ ਕਮੇਟੀ ਵੱਲੋਂ ਬਣਦਾ ਸਤਿਕਾਰ ਸਿਰੋਪਾਓ ਦੇਕੇ ਸਨਮਾਨਿਤ ਕੀਤਾ ਗਿਆ ,ਸਟੇਜ ਦੀ ਸੇਵਾ ਭਾਈ ਪ੍ਰਧਾਨ ਭਾਈ ਅਵਤਾਰ ਸਿੰਘ ਵਿਰਦੀ ਵੱਲੋਂ ਬਾਖੂਬੀ ਨਿਭਾਈ ਗਈ,ਇਸ ਮੌਕੇ ਹਾਜ਼ਰ ਮੈਂਬਰ ਪ੍ਰਧਾਨ ਭਾਈ ਅਵਤਾਰ ਸਿੰਘ ਵਿਰਦੀ
ਮੀਤ ਪ੍ਰਧਾਨ ਭਾਈ ਮਲਕੀਤ ਸਿੰਘ ਖੋਸਾ, ਜਨਰਲ ਸਕੱਤਰ ਭਾਈ ਜਸਵੰਤ ਸਿੰਘ ਸੈਭੀ, ਖਜਾਨਚੀ ਭਾਈ ਪਾਲ ਸਿੰਘ ਪਨੇਸਰ , ਪ੍ਰੈਸ ਸਕੱਤਰ ਭਾਈ ਅਵਤਾਰ ਸਿੰਘ ਵਿਰਕ, ਭਾਈ ਬਲਜੀਤ ਸਿੰਘ ਸਮਾਧ ਵਾਲੇ, ਭਾਈ ਅਮਰ ਸਿੰਘ ਤਖਾਣਵੱਧ , ਭਾਈ ਗੁਰਪਾਲ ਸਿੰਘ ਭੁੱਲਰ, ਭਾਈ ਗੁਰਬਚਨ ਸਿੰਘ ਤਲਵੰਡੀ, ਭਾਈ ਚਰਨਜੀਤ ਸਿੰਘ ਝੰਡੇਆਣਾ, ਭਾਈ ਭਗਤ ਪੂਰਨ ਸਿੰਘ, ਭਾਈ ਮੋਹਨ ਸਿੰਘ ਬਲਖੰਡੀ, ਭਾਈ ਦਰਸ਼ਨ ਸਿੰਘ ਦੌਧਰ, ਭਾਈ ਸੁਲੱਖਣ ਸਿੰਘ ਸੰਧੂਆਂ ਵਾਲਾ, ਭਾਈ ਅਵਤਾਰ ਸਿੰਘ ਜੈਤਾ ਨਗਰ, ਭਾਈ ਸੁਖਵੀਰ ਸਿੰਘ, ਭਾਈ ਕੁਲਵਿੰਦਰ ਸਿੰਘ ,ਭਾਈ ਮਨਜੀਤ ਸਿੰਘ ਜੀਤਾ,ਭਾਈ ਜਗਦੀਸ਼ ਸਿੰਘ ਰਾਮੂਵਾਲੀਆ,ਭਾਈ ਹਰਮਨ ਸਿੰਘ, ਭਾਈ ਜਸ਼ਨਪ੍ਰੀਤ ਸਿੰਘ ਨੌਜਵਾਨ ਸਭਾ ਨੇ ਬਾਖੂਬੀ ਸੇਵਾਵਾਂ ਨਿਭਾਈਆਂ, ਇਸਤਰੀ ਸਤਿਸੰਗਤ ਸਭਾ ਬੀਬੀ ਸ਼ਿੰਦਰ ਕੌਰ, ਬੀਬੀ ਦਲਜੀਤ ਕੌਰ ਜੋਗੇਵਾਲਾ, ਬੀਬੀ ਸ਼ਰਨਜੀਤ ਕੌਰ ਧਰਮਕੋਟ, ਬੀਬੀ ਹਰਭਜਨ ਕੌਰ ਸੈਭੀ, ਬੀਬੀ ਜਸਵਿੰਦਰ ਕੌਰ , ਬੀਬੀ ਗੁਰਮੇਲ ਕੌਰ ਤੋਂ ਇਲਾਵਾ ਬਹੁਤ ਸੰਗਤਾਂ ਹਾਜ਼ਰ ਸਨ, ਗੁਰੂ ਕਾ ਲੰਗਰ ਅਤੁੱਟ ਵਰਤਿਆ ਇਸ ਦੀ ਜਾਣਕਾਰੀ ਪ੍ਰੈਸ ਸਕੱਤਰ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ ਨੇ ਦਿੱਤੀ

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ 26 ਜੂਨ ਨੂੰ ਫਰੀਦਕੋਟ ਵਿਖੇ ਕੈਬਨਿਟ ਮੰਤਰੀ ਦੇ ਘਰ ਅੱਗੇ ਕਰਨਗੀਆਂ ਰੋਸ ਪ੍ਰਦਰਸ਼ਨ।

(ਮਾਮਲਾ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀਆਂ ਸੇਵਾਵਾਂ ਬਹਾਲ ਕਰਵਾਉਣ ਦਾ)

ਤਲਵੰਡੀ ਸਾਬੋ, 23 ਜੂਨ (ਗੁਰਜੰਟ ਸਿੰਘ ਨਥੇਹਾ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਜੋ ਆਂਗਣਵਾੜੀ ਇੰਪਲਾਈਜ ਫੈਡਰੇਸ਼ਨ ਆਫ ਇੰਡੀਆ ਦੇ ਵੀ ਕੌਮੀ ਪ੍ਰਧਾਨ ਹਨ ਤੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਕਾਲਾ ਸਿੰਘ ਵਾਲਾ ਵਿਖੇ ਆਂਗਣਵਾੜੀ ਵਰਕਰ ਵਜੋ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ ਦੀਆਂ ਸੇਵਾਵਾਂ ਪੰਜਾਬ ਸਰਕਾਰ ਵੱਲੋਂ ਖਤਮ ਕਰਨ ਤੋਂ ਬਾਅਦ ਸਮੁਚੇ ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਿੱਚ ਸਰਕਾਰ ਪ੍ਰਤੀ ਗੁੱਸੇ ਦੀ ਲਹਿਰ ਹੈ ਤੇ ਉਹ ਪੰਜਾਬ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜਨ ਲਈ ਤਿਆਰ ਬਰ ਤਿਆਰ ਹਨ। ਯੂਨੀਅਨ ਦੀ ਬਲਾਕ ਪ੍ਰਧਾਨ ਸਤਵੰਤ ਕੌਰ ਤਲਵੰਡੀ ਸਾਬੋ ਨੇ ਦੱਸਿਆ ਕਿ ਵਿਭਾਗ ਦੀ ਮੰਤਰੀ ਡਾ. ਬਲਜੀਤ ਕੌਰ ਦੇ ਫਰੀਦਕੋਟ ਸਥਿਤ ਘਰ ਦਾ ਘਿਰਾਓ 26 ਜੂਨ ਨੂੰ ਕੀਤਾ ਜਾਵੇਗਾ ਤੇ ਹਜ਼ਾਰਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਮੰਤਰੀ ਦਾ ਪਿੱਟ ਸਿਆਪਾ ਕਰਨਗੀਆਂ ਜਦੋਂ ਕਿ ਇਸ ਤੋਂ ਬਾਅਦ ਵਿਭਾਗ ਦੇ ਮੁੱਖ ਦਫਤਰ ਚੰਡੀਗੜ ਦਾ ਘਿਰਾਓ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਵਿਭਾਗ ਦੇ ਇਸ ਗੈਰਵਾਜਬ ਕਦਮ ਨਾਲ ਪੰਜਾਬ ਦੀਆਂ ਹਜ਼ਾਰਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਅਤੇ ਲੱਖਾਂ ਔਰਤਾਂ ਬੇਚੈਨੀ ਅਤੇ ਗੁੱਸੇ ਦੇ ਆਲਮ ਵਿੱਚ ਹਨ। ਜਿੰਨਾ ਚਿਰ ਹਰਗੋਬਿੰਦ ਕੌਰ ਦੀਆਂ ਸੇਵਾਵਾਂ ਬਹਾਲ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਟਿਕ ਕੇ ਨਹੀਂ ਬੈਠਣਗੀਆਂ ਤੇ ਪੰਜਾਬ ਸਰਕਾਰ ਦੇ ਨੱਕ ਵਿੱਚ ਦਮ ਕਰ ਦੇਣਗੀਆਂ। ਇਸ ਮੌਕੇ ਵਰਕਰਾਂ ਅਤੇ ਹੈਲਪਰਾਂ ਆਗੂ ਮੌਜੂਦ ਸਨ।

ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਦੇ ਵੱਖ  ਵੱਖ ਥਾਂਈ ਹੋਏ ਸਨਮਾਨ । 

ਫ਼ਰੀਦਕੋਟ (        ) ਅੱਜ ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟ ( ਰਜਿ) ਫ਼ਰੀਦਕੋਟ ਜੋ ਕਿ ਖੂਨਦਾਨੀਆਂ ਦੀ ਮੂਹਰਲੀ ਕਤਾਰ ਵਿਚ ਖੜੀ ਹੈ । ਉਸ ਨੂੰ ਕਈ ਸਰਕਾਰੀ ਗੈਰ ਸਰਕਾਰੀ ਸੰਸਥਾਵਾਂ ਵੱਲੋ ਵੱਖ ਵੱਖ ਥਾਂਈ ਸਨਮਾਨਿਤ ਕੀਤਾ ਤੇ ਕੀਤਾ ਜਾ ਰਿਹਾ । ਜਿਸ ਕਰਕੇ ਸੁਸਾਇਟੀ ਦੇ ਅਹੁਦੇਦਾਰ ਤੇ ਮੈਂਬਰ ਸਹਿਬਾਨ ਵੱਲੋ ਖੁਸ਼ੀ ਮਨਾਈ ਜਾ ਰਹੀ।ਇਸ ਦੀ ਜਾਣਕਾਰੀ ਮੀਤ ਪ੍ਰਧਾਨ ਗੁਰਦੇਵ ਸਿੰਘ ਨੇ ਪ੍ਰੈੱਸ ਨਾਲ ਸਾਂਝੀ ਕੀਤੀ।
    ਪ੍ਰਧਾਨ ਰਾਜਵੀਰ ਸਿੰਘ ਗੋਲੇਵਾਲਾ, ਸਕੱਤਰ ਸੁਖਵੀਰ ਰੱਤੀ ਰੋੜੀ, ਸਲਾਹਕਾਰ ਗੁਰਸੇਵਕ ਸਿੰਘ ਥਾੜਾ , ਸਤਨਾਮ ਸਿੰਘ ਖਜਾਨਚੀ ,ਪ੍ਰੈਸ ਸਕੱਤਰ ਵਿਸ਼ਾਲ, ਸੀਨੀਅਰ ਪ੍ਰੈਸ ਸਕੱਤਰ ਸ਼ਿਵ ਨਾਥ ਜੀ ਦਰਦੀ,ਮਨੈਜਰ ਦਲਜੀਤ ਡੱਲੇਵਾਲਾ,Ex ਪ੍ਰਿੰਸਪੀਲ ਡਾਂ. ਪਰਵਿੰਦਰ ਸਿੰਘ ਸਰਕਾਰੀ ਬ੍ਰਜਿੰਦਰਾ ਕਾਲਜ, ਡਾਂ. ਬਲਜੀਤ ਸ਼ਰਮਾ, ਜਰਮਨ ਗੋਲੇਵਾਲਾ, ਗੁਰਪਿੰਦਰ ਗਿੱਲ,ਅਮਿ੍ਤ ਮਚਾਕੀ, ਰਣਜੀਤ ਸਿੰਘ ਗੋਲੇਵਾਲਾ,ਹੈਰੀ ਕੋਟਸੁਖੀਆ,ਮੋਹਿਤ ਗਹਿਰਾ,ਹੈਰੀ ਮਦੁੱਕੀ, ਹਰਜੀਤ ਮਾਸਟਰ,ਪ੍ਰੈਸ ਜੰਗ, ,ਸਾਗਰ ਫਿਰੋਜ਼ਪੁਰ , ਜਸ਼ਨ ਬਾਜਾਖਾਨਾ, ਮੈਨੇਜਰ ਜੱਸੀ ਥਾੜਾ, ਜਸਕਰਨ ਫਿੰਡੇ, ਪਿੰਦਾ ਜਟਾਣਾਂ, ਨਿਰਮਲਜੀਤ ਸਿੰਘ ਸੰਧੂ ਝੋਂਕ ਮੋਹੜੇ ,ਮਨਜੀਤ ਸਿੰਘ ਫਿਰੋਜ਼ਪੁਰ, ਸਤਵਿੰਦਰ ਬੁੱਗਾ, ਜਸਕਰਨ ਫਿੱਡੇ, ਸੁਖਬੀਰ ਫਿਰੋਜ਼ਪੁਰ ਆਕਾਸ਼ਦੀਪ ਅਬਰੋਲ, ਬਲਵੰਤ ਸਿੰਘ,ਪਾਲਾ, ਰੋਮਾਣਾ, ਬਿੱਲਾਂ ਰੋਮਾਣਾ, ਮਨਜੀਤ, ਸਿੰਘ ਕਾਹਨ ਸਿੰਘ ਵਾਲਾ, ਗੁਰਸ਼ਰਨ ਖਾਰਾ , ਕਾਲਾ ਡੋਡ , ਸੀਰਾ ਥਾੜਾ ਸ਼ਰਮਾ ਫਰੀਦਕੋਟ,ਇੰਦਰਜੀਤ ਹਰੀਕੇ, ,ਭੋਲੂ ਖਾਰਾ, ਸੀਨੀਅਰ ਸਲਾਹਕਾਰ ਕਾਕਾ ਖ਼ਾਰਾਂ , ਡਾ ਭਲਿੰਦਰ ਸਿੰਘ , ਸਟੋਕ ਮੈਨੇਜਰ ਸਵਰਾਜ ਸਿੰਘ,ਸਹਿਜ ਸਿੰਘ, ਹਰਪ੍ਰੀਤ ਢਿਲਵਾਂ, ਸ਼ਰਨਾ ਫਰੀਦਕੋਟ,ਅਰਸ਼ ਕੋਠੇ ਧਾਲੀਵਾਲ,ਲੱਖਾ ਘੁਮਿਆਰਾਂ ,ਹਰਗੁਣ ਆਦਿ ।