You are here

ਪੰਜਾਬ

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ  26 ਜੂਨ ਨੂੰ ਫਰੀਦਕੋਟ ਵਿਖੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਘਰ ਅੱਗੇ ਕਰਨਗੀਆਂ ਰੋਸ ਪ੍ਰਦਰਸ਼ਨ   

ਮੁੱਲਾਂਪੁਰ, ਸਿੱਧਵਾਂ ਬੇਟ (ਸਤਵਿੰਦਰ ਸਿੰਘ ਗਿੱਲ)ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਜੋ  ਆਂਗਣਵਾੜੀ ਇੰਪਲਾਈਜ ਫੈਡਰੇਸ਼ਨ ਆਫ ਇੰਡੀਆ ਦੇ ਵੀ ਕੌਮੀ ਪ੍ਰਧਾਨ ਹਨ ਤੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਕਾਲਾ ਸਿੰਘ ਵਾਲਾ ਵਿਖੇ ਆਂਗਣਵਾੜੀ ਵਰਕਰ ਵਜੋ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ ਦੀਆਂ ਸੇਵਾਵਾਂ ਪੰਜਾਬ ਸਰਕਾਰ ਵੱਲੋਂ ਖਤਮ ਕਰਨ ਤੋਂ ਬਾਅਦ ਸਮੁਚੇ ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਿੱਚ ਸਰਕਾਰ ਪ੍ਰਤੀ ਗੁੱਸੇ ਦੀ ਲਹਿਰ ਹੈ ਤੇ ਉਹ ਪੰਜਾਬ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜਨ ਲਈ ਤਿਆਰ ਬਰ ਤਿਆਰ ਹਨ ।
       ਯੂਨੀਅਨ ਦੀ ਜ਼ਿਲਾ ਪ੍ਰਧਾਨ ਮੈਡਮ ਗੁਰਅੰਮ੍ਰਿਤ ਕੌਰ ਲੀਹਾਂ ਅਤੇ ਬਲਾਕ ਪ੍ਰਧਾਨ ਮਨਜੀਤ ਕੌਰ ਢਿੱਲੋਂ ਬਰਸਾਲ ਨੇ ਦੱਸਿਆ ਕਿ ਵਿਭਾਗ ਦੀ ਮੰਤਰੀ ਡਾਕਟਰ ਬਲਜੀਤ ਕੌਰ ਦੇ ਫਰੀਦਕੋਟ ਸਥਿਤ ਘਰ ਦਾ ਘਿਰਾਓ 26 ਜੂਨ ਨੂੰ ਕੀਤਾ ਜਾਵੇਗਾ ਤੇ ਹਜ਼ਾਰਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਮੰਤਰੀ ਦਾ 
ਪਿੱਟ ਸਿਆਪਾ ਕਰਨਗੀਆਂ । ਜਦੋਂ ਕਿ ਇਸ ਤੋਂ ਬਾਅਦ ਵਿਭਾਗ ਦੇ ਮੁੱਖ ਦਫਤਰ ਚੰਡੀਗੜ ਦਾ ਘਿਰਾਓ ਕੀਤਾ ਜਾਵੇਗਾ ।
       ਉਹਨਾਂ ਕਿਹਾ ਕਿ ਵਿਭਾਗ ਦੇ ਇਸ ਗੈਰਵਾਜਬ ਕਦਮ ਨਾਲ ਪੰਜਾਬ ਦੀਆਂ ਹਜ਼ਾਰਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਅਤੇ ਲੱਖਾਂ ਔਰਤਾਂ ਬੇਚੈਨੀ ਅਤੇ ਗੁੱਸੇ ਦੇ ਆਲਮ ਵਿੱਚ ਹਨ । ਜਿੰਨਾ ਚਿਰ ਹਰਗੋਬਿੰਦ ਕੌਰ ਦੀਆਂ ਸੇਵਾਵਾਂ ਬਹਾਲ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਟਿਕ ਕੇ ਨਹੀਂ ਬੈਠਣਗੀਆਂ ਤੇ ਪੰਜਾਬ ਸਰਕਾਰ ਦੇ ਨੱਕ ਵਿੱਚ ਦਮ ਕਰ ਦੇਣਗੀਆਂ ।
       ਇਸ ਮੌਕੇ ਵੱਡੀ ਗਿਣਤੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਹਾਜਰ ਸਨ ।

ਪਿੰਡ ਭਰੋਵਾਲ ਕਲਾਂ ਵੱਲੋਂ ਸ੍ਰੀ ਖ਼ੁਰਾਲਗੜ੍ਹ ਸਾਹਿਬ ਵਿਖੇ ਗੁਰੂ ਦੇ ਲੰਗਰ ਲਗਾਏ 

ਮੁੱਲਾਂਪੁਰ ਦਾਖਾ,23 ਜੂਨ (ਸਤਵਿੰਦਰ ਸਿੰਘ ਗਿੱਲ)- ਧਾਰਮਿਕ ਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨਾਲ ਵਿਸ਼ੇਸ਼ ਸਬੰਧ ਰੱਖਦਾ ਹੈ।ਪਿੰਡ ਭਰੋਵਾਲ ਕਲਾਂ, ਲੀਹਾਂ, ਗੋਰਾਹੂਰ ਵੱਲੋਂ ਸ੍ਰੀ ਖ਼ੁਰਾਲਗੜ੍ਹ ਸਾਹਿਬ ਵਿਖੇ ਗੁਰੂ ਦੇ ਲੰਗਰ ਲਗਾਏ ਗਏ।ਸੰਤ ਸੁਖਦੇਵ ਸਿੰਘ, ਇੰਚਾਰਜ ਸੁਖਦੇਵ ਸਿੰਘ, ਪ੍ਰਧਾਨ ਕੇਵਲ ਸਿੰਘ, ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ’ ਜੀ ਨੇ ਇਥੇ ਬਿਤਾਏ ਸਨ 4 ਸਾਲ ਸਮੁੱਚੀ ਲੁਕਾਈ ਨੂੰ ਵਹਿਮਾਂ-ਭਰਮਾਂ ਵਿਚੋਂ ਕੱਢ ਸੱਚੇ ਰੱਬ ਦੀ ਬੰਦਗੀ ਕਰਨ ਦੇ ਰਸਤੇ ਪਾਇਆ ਅਤੇ ਏਕਤਾ, ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ।ਪਵਿੱਤਰ ਸਥਾਨ ਸ੍ਰੀ ਖ਼ੁਰਾਲਗੜ੍ਹ ਸਾਹਿਬ ਦੀ ਇੱਕ ਵਿਸ਼ੇਸ਼ ਮਹੱਤਤਾ ਹੈ।ਇਸ ਮੌਕੇ ਸੰਗਤਾਂ’ਚ ਭਾਰੀ ਉਤਸ਼ਾਹ ਵੇਖਣ ਨੂੰ ਮਿਿਲਆ। ਇਸ ਦੌਰਾਨ ਸੰਗਤਾਂ ਲਈ ਗੁਰੂ ਦੇ ਲੰਗਰ ਵੀ ਲਗਾਏ ਗਏ।ਇਸ ਮੌਕੇ  ਦਰਸ਼ਨ ਸਿੰਘ ਪਟਵਾਰੀ, ਲਾਲ ਸਿੰਘ ਗੋਰਾਹੂਰ, ਤਾਰਾ ਸਿੰਘ ਗੋਰਾਹੂਰ, ਕਰਤਾਰ ਸਿੰਘ ਲੀਹਾਂ, ਅਜੀਤ ਸਿੰਘ ਲੀਹਾ, ਮਨਪ੍ਰੀਤ ਸਿੰਘ ਭਰੋਵਾਲ, ਸਵਰਨਜੀਤ ਸਿੰਘ ਭਰੋਵਾਲ, ਤਰਲੋਕ ਸਿੰਘ ਪੰਚ, ਆਦਿ ਹਾਜਰ ਸਨ।

ਦਫਤਰੀ ਕਾਮਿਆਂ ਵਲੋਂ  ਜਲੰਧਰ 'ਚ ਵਿਸ਼ਾਲ ਰੋਸ ਰੈਲੀ 5 ਜੁਲਾਈ ਨੂੰ

 ਬਾਜ਼ਾਰਾਂ ਵਿੱਚ ਕੀਤਾ ਜਾਵੇਗਾ ਝੰਡਾ ਮਾਰਚ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਦਫਤਰ/ਘਰ ਦਾ ਕੀਤਾ ਜਾਵੇਗਾ ਘਿਰਾਓ
ਫਰੀਦਕੋਟ, 23 ਜੂਨ ( ਬਿਊਰੋ  )
ਪੰਜਾਬ ਸਟੇਟ ਮਨਿਸਟਿਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਮੋਗਾ ਵਿਖੇ ਅਮਰੀਕ ਸਿੰਘ ਸੰਧੂ ਸੂਬਾ ਪ੍ਰਧਾਨ  ਦੀ ਅਗਵਾਈ ਹੇਠ ਹੋਈ ਕੀਤੀ ਗਈ| ਇਸ ਮੀਟਿੰਗ ਵਿੱਚ ਸਮੂਹ ਸੂਬਾ ਬਾਡੀ ਮੈਂਬਰਾਂ, ਸਮੂਹ ਵਿਭਾਗਾਂ ਦੇ ਸੂਬਾਈ ਅਹੁਦੇਦਾਰਾਂ ਅਤੇ ਸਮੂਹ ਜ਼ਿਲ੍ਹਾ ਪ੍ਰਧਾਨ/ ਜ਼ਿਲ੍ਹਾ ਜਨਰਲ ਸਕੱਤਰ ਪੀ.ਐਸ.ਐਮ.ਐਸ.ਯੂ ਸ਼ਾਮਿਲ ਹੋਏ| ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੱਪਲ ਸਿੰਘ ਸਿੱਧੂ ਸੂਬਾ ਜਨਰਲ ਸਕੱਤਰ ਵੱਲੋਂ ਦੱਸਿਆ ਗਿਆ ਕਿ 5 ਜੁਲਾਈ ਨੂੰ ਜਲੰਧਰ ਵਿਖੇ ਵਿਸ਼ਾਲ ਰੋਸ ਰੈਲੀ ਕਰਕੇ ਬਾਜ਼ਾਰਾਂ ਵਿੱਚ ਮਾਰਚ ਕਰਨ ਉਪਰੰਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਦਫਤਰ/ਘਰ ਦਾ ਘਿਰਾਓ ਕੀਤਾ ਜਾਵੇਗਾ| ਇਸ ਮੀਟਿੰਗ ਵਿੱਚ ਹਾਜ਼ਰ ਸਮੂਹ ਆਗੂਆਂ ਵੱਲੋਂ ਬੋਲਦਿਆ ਦੱਸਿਆ ਗਿਆ ਕਿ ਮਨਿਸਟਿਰੀਅਲ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਵੱਲੋਂ  18-12-2023 ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਕਰਕੇ ਕਾਫੀ ਮੰਗਾਂ ਤੇ ਸਹਿਮਤੀ ਦਿੱਤੀ ਗਈ ਸੀ, ਜਿਸ ਦੀ ਬਕਾਇਦਾ ਪ੍ਰਸੀਡਿੰਗ ਵੀ ਜਾਰੀ ਹੋ ਚੁੱਕੀ ਹੈ ਅਤੇ ਬਾਕੀ ਰਹਿੰਦੀਆਂ ਮੰਗਾਂ ਤੇ ਮੁੱਖ ਸਕੱਤਰ ਪੰਜਾਬ ਨੂੰ ਵਿਭਾਗੀ ਸਕੱਤਰਾਂ ਨਾਲ ਪੈਨਲ ਮੀਟਿੰਗ ਕਰਨ ਸਬੰਧੀ ਕਿਹਾ ਗਿਆ ਸੀ| ਪਰ ਆਗੂਆਂ ਵੱਲੋਂ ਰੋਸ ਜ਼ਾਹਿਰ ਕੀਤਾ ਗਿਆ ਕਿ ਸਰਕਾਰ ਵੱਲੋਂ ਅਜੇ ਤੱਕ ਮੰਨੀਆਂ ਹੋਈਆਂ ਮੰਗਾਂ ਦੇ ਨਾ ਤਾਂ ਨੋਟੀਫਿਕੇਸ਼ਨ ਜਾਰੀ ਕੀਤੇ ਹਨ ਅਤੇ ਨਾ ਹੀ ਜਥੇਬੰਦੀ ਨੂੰ ਪੈਨਲ ਮੀਟਿੰਗ ਸਮਾਂ ਦਿੱਤਾ ਗਿਆ ਹੈ| ਜਿਸ ਦੇ ਰੋਸ ਵਜੋਂ ਪੀ.ਐਸ.ਐਮ.ਐਸ.ਯੂ ਵੱਲੋਂ ਜਲੰਧਰ ਪੱਛਮੀ ਦੀ ਹੋਣ ਵਾਲੀ ਜਿਮਨੀ ਚੋਣ ਵਿੱਚ ਸਰਕਾਰ ਦੇ ਵਿਰੁੱਧ 5 ਜੁਲਾਈ ਨੂੰ ਭਰਵੀਂ ਵਿਸ਼ਾਲ ਰੋਸ ਰੈਲੀ ਅਤੇ ਰੋਸ ਮਾਰਚ ਕੀਤਾ ਜਾਵੇਗਾ, ਜਿਸ ਵਿੱਚ ਸਮੁੱਚੇ ਪੰਜਾਬ ਦੇ ਮੁਲਾਜ਼ਮਾਂ ਵੱਲੋਂ ਹਿੱਸਾ ਲਿਆ ਜਾਵੇਗ। ਜੇਕਰ ਫਿਰ ਵੀ ਪੰਜਾਬ ਸਰਕਾਰ ਵੱਲੋਂ ਮਨਿਸਟਿਰੀਅਲ ਸਰਵਿਸਿਜ਼ ਯੂਨੀਅਨ ਨਾਲ ਮੀਟਿੰਗ ਨਾ ਕਰਕੇ ਮੰਨੀਆਂ ਹੋਈਆਂ ਮੰਗਾਂ ਦੇ ਪੱਤਰ ਜਾਰੀ ਨਾ ਕੀਤੇ ਤਾਂ ਜਥੇਬੰਦੀ ਵੱਲੋਂ ਭਵਿੱਖ ਵਿੱਚ ਹੋਰ ਵੀ ਸਖਤ ਫੈਸਲੇ ਲਏ ਜਾਣਗੇ| ਸੂਬਾ ਪ੍ਰਧਾਨ ਅਮਰੀਕ ਸਿੰਘ ਸੰਧੂ ਨੇ ਇਸ ਵਿਸ਼ਾਲ ਰੋਸ ਰੈਲੀ/ਮਾਰਚ ਵਿੱਚ ਸ਼ਾਮਿਲ ਹੋਣ ਲਈ ਸਮੂਹ ਭਰਾਤਰੀ ਜਥੇਬੰਦੀਆਂ/ਪੈਨਸ਼ਨਰ ਸਾਥੀਆਂ ਨੂੰ ਅਪੀਲ ਕੀਤੀ ਗਈ ਤਾਂ ਜੋ ਇਕੱਠੇ ਹੋ ਕੇ ਸਰਕਾਰ ਨੂੰ ਮੁਲਾਜ਼ਮਾਂ/ਪੈਨਸ਼ਨਰਾਂ ਦੀ ਤਾਕਤ ਦਿਖਾਈ ਜਾ ਸਕੇ| ਇਸ ਮੌਕੇ ਤੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਾ ਤਾਂ ਅਜੇ ਤੱਕ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਕੇ ਜੀ.ਪੀ ਫੰਡ ਦੇ ਖਾਤੇ ਖੋਲੇ ਗਏ ਹਨ, ਨਾ ਹੀ 15-01-2015 ਦਾ ਪੱਤਰ ਰੱਦ ਕੀਤਾ ਗਿਆ ਹੈ, ਨਾ ਹੀ 17-07-2020 ਦਾ ਪੱਤਰ ਰੱਦ ਕਰਕੇ ਪੰਜਾਬ ਦੇ ਮੁਲਾਜ਼ਮਾਂ ਤੇ ਪੰਜਾਬ ਦਾ ਪੇ-ਕਮਿਸ਼ਨ ਲਾਗੂ ਕੀਤਾ ਗਿਆ ਹੈ, ਨਾ ਹੀ ਸਰਕਾਰ ਵੱਲੋਂ ਡੀ.ਏ ਦੀਆਂ ਬਕਾਇਆ ਕਿਸਤਾਂ ਜਾਰੀ ਕਰਕੇ ਡੀ.ਏ ਦਾ ਬਕਾਇਆ ਦਿੱਤਾ ਗਿਆ ਹੈ, ਨਾ ਹੀ ਸਰਕਾਰ ਵੱਲੋਂ ਪੇ-ਕਮਿਸ਼ਨ ਦਾ ਬਕਾਇਆ ਦਿੱਤਾ ਗਿਆ ਹੈ, ਵੱਖ-ਵੱਖ ਵਿਭਾਗਾਂ ਵਿੱਚ ਤਰੱਕੀ ਰਾਹੀਂ ਭਰੀਆਂ ਜਾਣ ਵਾਲੀਆਂ ਅਸਾਮੀਆਂ ਲੰਬੇ ਸਮੇਂ ਤੋਂ ਖਾਲੀ ਪਈਆਂ ਹਨ, ਨਵੀਂ ਭਰਤੀ ਰਾਹੀਂ ਭਰੀਆਂ ਜਾਣ ਵਾਲੀਆਂ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ, ਆਗੂਆਂ ਨੇ ਰੋਸ ਜਾਹਿਰ ਕੀਤਾ ਕਿ ਮੁਲਾਜ਼ਮਾਂ ਨੂੰ ਮਿਲਦੇ 37 ਭੱਤੇ ਵੀ ਸਰਕਾਰ ਨੇ ਬੰਦ ਕਰ ਦਿੱਤੇ ਗਏ ਹਨ, ਮੁਲਾਜ਼ਮਾਂ ਨੂੰ ਮਿਲਦਾ ਏ.ਸੀ.ਪੀ ਦਾ ਲਾਭ ਵੀ ਲੰਮੇ ਸਮੇਂ ਤੋਂ ਸਰਕਾਰ ਨੇ ਬੰਦ ਕਰ ਦਿੱਤਾ ਗਿਆ ਹੈ, ਉਲਟਾ ਮੁਲਾਜ਼ਮਾਂ ਉੱਪਰ 200 ਰੁਪੀਏ ਜ਼ਜੀਆ ਟੈਕਸ ਵਸੂਲਿਆ ਜਾ ਰਿਹਾ ਹੈ| ਇਸ ਤੋਂ ਇਲਾਵਾ ਕੱਚੇ/ਆਊਟਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਵਿਭਾਗੀ ਮੰਗਾਂ ਆਦਿ ਵੱਲ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ| ਇਸ ਮੌਕੇ ਤੇ ਸਮੂਹ ਆਗੂਆਂ ਵੱਲੋਂ ਕ੍ਰਿਸ਼ਨ ਕੁਮਾਰ ਪ੍ਰਮੁੱਖ ਸਕੱਤਰ ਜਲ ਸਰੋਤ ਵਿਭਾਗ ਵੱਲੋਂ ਮੁਲਾਜ਼ਮਾ ਪ੍ਰਤੀ ਵਰਤੀ ਜਾਂਦੀ ਮਾੜੀ ਸ਼ਬਦਾਵਲੀ ਅਤੇ ਧੱਕੇ ਨਾਲ ਉਹਨਾਂ ਦੀਆਂ ਬਦਲੀਆਂ ਕਰਨ/ਚਾਰਜਸ਼ੀਟਾਂ ਜਾਰੀ ਕਰਨ ਦੀ ਨਿਖੇਧੀ ਕੀਤੀ ਗਈ| ਇਸ ਮੀਟਿੰਗ ਵਿੱਚ ਅਨੁਜ ਸ਼ਰਮਾ, ਰਘਬੀਰ ਸਿੰਘ ਬਡਵਾਲ, ਮਨੋਹਰ ਲਾਲ, ਅਮਿਤ ਅਰੋੜਾ, ਤੇਜਿੰਦਰ ਸਿੰਘ ਨੰਗਲ, ਗੁਰਮੇਲ ਸਿੰਘ ਵਿਰਕ, ਮਨਜਿੰਦਰ ਸਿੰਘ ਸੰਧੂ, ਖੁਸਕਰਨਜੀਤ ਸਿੰਘ, ਜਗਦੀਸ਼ ਠਾਕੁਰ, ਤਰਸੇਮ ਸਿੰਘ ਭੱਠਲ, ਜਸਦੀਪ ਸਿੰਘ ਚਾਹਲ, ਕੁਲਦੀਪ ਸਿੰਘ, ਸੰਦੀਪ ਕੁਮਾਰ, ਮੇਵਾ ਸਿੰਘ, ਰਾਜਵੀਰ ਸਿੰਘ ਮਾਨ, ਸਾਵਨ ਸਿੰਘ, ਸੰਜੀਵ ਭਾਰਗਵ, ਪ੍ਰਤਾਪ ਸਿੰਘ, ਗੁਰਪ੍ਰੀਤ ਸਿੰਘ, ਪ੍ਰਦੀਪ ਵਿਨਾਇਕ, ਅਮਰਜੀਤ ਸਿੰਘ ਗਰੇਵਾਲ, ਰਾਜਵੀਰ ਸ਼ਰਮਾ ਬਡਰੁੱਖਾਂ, ਪੁਸ਼ਪਿੰਦਰ ਸਿੰਘ, ਜਸਮੀਤ ਸਿੰਘ ਸੈਡੀ, ਲਖਵੀਰ ਸਿੰਘ ਗਰੇਵਾਲ, ਅਮਰਦੀਪ ਕੌਰ ਕੈਂਥ, ਯਾਦਵਿੰਦਰ ਸਿੰਘ, ਗੁਰਪ੍ਰੀਤ ਸਿੰਘ ਪਨੇਸਰ,ਮੱਖਣ ਸਿੰਘ, ਵਿਨੋਦ ਸਾਗਰ, ਦੇਸ ਰਾਜ ਗੁਰਜਰ, ਲਖਵੀਰ ਸਿੰਘ ਗਰੇਵਾਲ ਆਦਿ ਆਗੂ ਹਾਜ਼ਰ ਸਨ|

ਸ਼ੰਭੂ ਬਾਰਡਰ ਤੇ ਕਿਸਾਨ ਮਜ਼ਦੂਰਾਂ ਦੀ ਸਟੇਜ ਤੇ ਭਾਜਪਾ ਦੇ ਗੁੰਡਿਆਂ ਵੱਲੋਂ ਹਮਲਾ ਬਰਦਾਸ਼ਤ ਨਹੀਂ ਕਰਾਂਗੇ ; ਬੱਲੋਵਾਲ / ਮੋਹੀ

ਜੋਧਾਂ / ਸਰਾਭਾ 23 ਜੂਨ ( ਦਲਜੀਤ ਸਿੰਘ ਰੰਧਾਵਾ ) ਸ਼ੰਭੂ ਬਾਰਡਰ ਤੇ ਲੱਗੇ ਪੱਕੇ ਧਰਨੇ ਤੇ ਆਪਣੀਆਂ ਮੰਗਾਂ ਮਨਵਾਉਣ ਲਈ ਬੈਠੇ ਪੰਜਾਬ ਦੇ ਸਮੂਹ ਕਿਸਾਨ ਅਤੇ ਮਜ਼ਦੂਰ ਜਿਹੜੇ ਕਿ ਕੜਕਦੀ ਠੰਡ ਅਤੇ ਅੱਤ ਦੀ ਗਰਮੀ ਆਪਣੇ ਸਿਰ ਤੇ ਝੱਲ ਕੇ ਸਰਕਾਰ ਦੇ ਜਬਰ ਦਾ ਸਾਹਮਣਾ ਸਬਰ ਨਾਲ ਕਰ ਰਹੇ ਹਨ ਉਨ੍ਹਾਂ ਦੇ ਸਬਰ ਨੂੰ ਹੋਰ ਨਾ ਪਰਖਿਆ ਜਾਵੇ । ਉਕਤ ਸ਼ਬਦਾਂ ਦਾ ਪ੍ਰਗਟਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਲਾ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਬੱਲੋਵਾਲ ਤੇ ਜਨਰਲ ਸਕੱਤਰ ਕੁਲਦੀਪ ਸਿੰਘ ਮੋਹੀ ਨੇ ਸਾਂਝੇ ਬਿਆਨ ਜਾਰੀ ਕਰਦਿਆਂ ਕੀਤਾ। ਉਕਤ ਆਗੂਆਂ ਨੇ ਦਸਿਆ ਕਿ ਪਹਿਲਾਂ ਭਾਜਪਾ ਸਰਕਾਰ ਨੇ ਆਪਣੀ ਸਾਰੀ ਤਾਕਤ ਸਿੱਧੇ ਤੌਰ ਤੇ ਲਾਈ ਦੇਸ ਦੇ ਅੰਨਦਾਤੇ ਨੂੰ ਕਿਵੇਂ ਨਾਂ ਕਿਵੇ ਉੱਥੋਂ ਖਦੇੜਿਆ ਜਾ ਸਕੇ ਪਰ ਸਾਡੇ ਯੋਧਿਆਂ ਨੇ ਅੱਥਰੂ ਗੈਸ ਦੇ ਗੋਲੇ ਆਪਣੇ ਸਿਰਾਂ ਤੇ ਝੱਲੇ ਸਿੱਧੀਆਂ ਗੋਲੀਆਂ ਆਪਣੀਆਂ ਛਾਤੀਆਂ ਤੇ ਖਾਧੀਆਂ ਪਰ ਇੱਕ ਇੰਚ ਵੀ ਪਿੱਛੇ ਨਹੀਂ ਹਟੇ। ਹੁਣ ਭਾਜਪਾ ਸਰਕਾਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਸਹਿ ਤੇ ਆਪਣੇ ਗੁੰਡਿਆਂ ਦੀ ਮੱਦਦ ਨਾਲ ਸਾਨੂੰ ਓੱਥੋਂ ਖਦੇੜਨਾਂ ਚਾਹੁੰਦੀ ਹੈ, ਅਸੀਂ ਸਰਕਾਰਾਂ ਨੂੰ ਕਹਿਣਾਂ ਚਾਹੁੰਦੇ ਕਿ ਸਾਡੇ ਸਬਰ ਨੂੰ ਹੋਰ ਨਾਂ ਪਰਖਿਆ ਜਾਵੇ ਜੇ ਅਸੀਂ ਤੱਤੀ ਤਵੀ ਤੇ ਸ਼ਾਂਤਮਈ ਢੰਗ ਨਾਲ ਬੈਠ ਸਕਦੇ ਆਂ ਤਾਂ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਦੇ ਦਿੱਲੀ ਦੇ ਬਾਦਸ਼ਾਹ ਦੀਆਂ ਗੋਡਣੀਆਂ ਵੀ ਲਵਾ ਸਕਦੇ ਆਂ। ਉਨ੍ਹਾਂ ਅੱਗੇ ਕਿਹਾ ਕਿ ਜੇ ਪੰਜਾਬ ਦੀ ਨੌਂਜਵਾਨੀ ਭੜਕ ਉੱਠੀ ਤਾਂ ਕਿਸੇ ਤਾਕਤ ਦੇ ਰੋਕਿਆਂ ਨਹੀਂ ਰੁਕਣੀਂ। ਭਾਜਪਾ ਦੇ ਵਰਕਰ ਵੋਟਾਂ ਵੇਲੇ ਞੀ ਕਹਿ ਰਹੇ ਸੀ ਕਿ ਸਰਕਾਰ ਬਣ ਲੈਣ ਦਿਓ ਇਹਨਾਂ ਨੂੰ ਫੇਰ ਦੱਸਾਂਗੇ। ਮੋਦੀ ਜੀ ਆਪਣੀ ਪਾਰਟੀ ਦੇ ਗੁੰਡਿਆਂ ਨੂੰ ਨੱਥ ਪਾਓ ਤੁਹਾਡੇ ਧਿਆਨ ਚ ਜੇ ਆਹ ਸਭ ਹੋ ਰਿਹਾ ਤਾਂ ਲੱਖ ਲਾਹਨਤ ਤੁਹਾਡੇ ਤੇ ਅਤੇ ਤੁਹਾਡੀ ਪਾਰਟੀ ਤੇ ਜੇ ਤੁਹਾਡੇ ਧਿਆਨ ਚ ਨਹੀਂ ਤਾਂ ਇਸਦੀ ਨਿਰਪੱਖ ਜਾਂਚ ਕਰਵਾਓ ਨਹੀਂ ਤਾ ਇਸਦੇ ਨਤੀਜੇ ਗੰਭੀਰ ਨਿਕਲਣਗੇ।ਅਸੀਂ ਸ਼ਾਂਤੀ ਚਾਹੁੰਦੇ ਹਾਂ ਪਰ ਆਪਣੀਆਂ ਪੱਗਾਂ ਤੇ ਆਪਣੀ ਅਣਖ ਕਿਸੇ ਦੇ ਪੈਰਾਂ ਵਿੱਚ ਰੋਲ ਕੇ ਸਾਨੂੰ ਸ਼ਾਂਤੀ ਨਹੀਂ ਚਾਹੀਦੀ, ਵਾਰ ਵਾਰ ਸਾਡੇ ਸਿਦਕ ਨੂੰ ਪਰਖ ਕੇ ਪੰਜਾਬ ਨੂੰ ਅੱਗ ਲਾਉਣ ਵਾਲੇ ਆਪਣੇ ਗੁੰਡਿਆਂ ਨੂੰ ਨੱਥ ਪਾਓ।

ਬਾਬਾ ਬੰਦਾ ਸਿੰਘ ਬਹਾਦਰ ਤੇ ਉਨਾਂ ਦੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

ਜਗਰਾਉਂ / ਸਿੱਧਵਾਂ ਬੇਟ ( ਡਾ.ਮਨਜੀਤ ਸਿੰਘ ਲੀਲਾਂ    ) ਸ਼ਹੀਦ ਨਛੱਤਰ ਸਿੰਘ ਹਾਲ ਜਗਰਾਉਂ ਵਿਖੇ ਅੱਜ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨਾ ਦੇ ਸਾਥੀਆਂ ਵੱਲੋਂ ਦਿੱਤੀ ਸ਼ਹੀਦੀ ਤੇ ਕੁਰਬਾਨੀ ਨੂੰ ਯਾਦ ਕਰਦੇਆਂ ਸ਼ਹੀਦੀ ਦਿਹਾੜਾ ਮਨਾਇਆ ਗਿਆ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟ ਉਮਰਾ ਮਾਸਟਰ ਗੁਰਮੇਲ ਸਿੰਘ ਰੂਮੀ ਜਗਦੀਸ਼ ਸਿੰਘ ਚਾਹਲ ਤੇ ਗੁਰਮੇਲ ਸਿੰਘ ਮੈਲੜੇ ਨੇ ਬੋਲਦਿਆਂ ਕਿਹਾ ਕਿ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੀਆਂ ਫੌਜਾਂ ਵੱਲੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਛੋਟੇ ਸਪੁੱਤਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਅਤੇ ਮਾਤਾ  ਗੁਜਰ ਕੌਰ ਤੇ ਸਰਹੰਦ ਦੇ ਸੂਬੇਦਾਰ ਵਜੀਦੇ ਖਾਨ ਵੱਲੋਂ ਕੀਤੇ ਜੁਲਮਾਂ ਦਾ ਬਦਲਾ ਲਿਆ ਉਥੇ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸਾਨੀ ਅਤੇ ਲੁਕਾਈ ਲਈ  ਬਹੁਤ ਵੱਡੇ ਕਾਰਜ ਕੀਤੇ ਜੇਕਰ ਬਾਬਾ ਬੰਦਾ ਸਿੰਘ ਬਹਾਦਰ ਕਿਸਾਨਾਂ ਨੂੰ ਜਮੀਨਾਂ ਦੇ ਮਾਲਕ ਨਾ ਬਣਾਉਂਦੇ ਤਾਂ ਅੱਜ ਵੀ ਕਿਸਾਨਾਂ ਦੀ  ਹਾਲਤ ਗੁਲਾਮਾਂ ਵਰਗੀ ਹੋਣੀ ਸੀ ਉਹਨਾਂ ਦੀ ਬਦੌਲਤ ਕਿਸਾਨੀ ਅੱਜ ਜਮੀਨਾਂ ਦੀ ਮਾਲਕ ਬਣੀ ਆ ਉਹਨਾਂ ਕਿਹਾ ਕਿ ਪ੍ਰੰਤੂ ਅੱਜ ਵੀ ਕੋਰਪੋਰੇਟ ਘਰਾਣਿਆ ਵੱਲੋਂ ਜਮੀਨਾਂ ਖੋਹਣ ਦਾ ਡਰ ਕਿਸਾਨਾਂ ਨੂੰ ਵੱਢ ਵੱਢ ਖਾ ਰਿਹਾ ਉਹਨਾਂ ਨਾਲ ਸਵਰਨ ਸਿੰਘ ਹਾਠੂਰ ਜਗਦੀਸ਼ ਸਿੰਘ  ਕੌਕੇ ਅਵਤਾਰ ਸਿੰਘ ਗਗੜਾ ਚਮਕੌਰ ਸਿੰਘ ਦੋਦਰ ਰਾਮ ਜੀ ਦਾਸ ਸੰਤੋਖ ਸਿੰਘ ਚੀਮਨਾ ਪਰਮਜੀਤ ਸਿੰਘ ਪ੍ਰਿਤਪਾਲ ਸਿੰਘ ਪੰਡੋਰੀ ਦਲਜੀਤ ਸਿੰਘ ਚੂੜ ਚੱਕ ਵੱਡੀ ਗਿਣਤੀ ਵਿੱਚ ਸਾਥੀ ਹਾਜ਼ਰ ਸਨ

ਸੁੱਖੀ ਬਾਠ ਜੀ ਵੱਲੋਂ ਸ਼ੁਰੂ ਕੀਤਾ ਪ੍ਰੋਜੈਕਟ"ਨਵੀਆਂ ਕਲਮਾਂ ਨਵੀਂ ਉਡਾਣ"ਇੱਕ ਦਿਨ ਜ਼ਰੂਰ ਰੰਗ ਲਿਆਵੇਗਾ: ਜਸਵੀਰ ਸ਼ਰਮਾਂ ਦੱਦਾਹੂਰ 

ਸ੍ਰੀ ਮੁਕਤਸਰ ਸਾਹਿਬ ( ਜਨ ਸ਼ਕਤੀ ਨਿਊਜ਼ ਬਿਊਰੋ) ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਸੁੱਖੀ ਬਾਠ ਜੀ ਅਤੇ ਓਹਨਾਂ ਦੀ ਸਮੁੱਚੀ ਟੀਮ ਵਲੋਂ ਉਪਰੋਕਤ ਨਿਵੇਕਲਾ ਕਾਰਜ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਅਤੇ ਪ੍ਰਸਾਰਤਾ ਲਈ ਬੱਚਿਆਂ ਦੇ ਹੱਥਾਂ ਵਿੱਚ ਪੁਸਤਕਾਂ ਦੇਣ ਦੇ ਮੰਤਵ,ਅਤੇ ਓਹਨਾਂ ਵਿੱਚ ਪੰਜਾਬੀ ਮਾਂ ਬੋਲੀ ਪ੍ਰਤੀ ਰੁੱਚੀ ਪੈਦਾ ਕਰਨ ਅਤੇ ਨੰਨੇ ਮੁੰਨੇ ਹੱਥਾਂ ਵਿੱਚੋਂ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਅਤੇ ਪਵਨ ਪਾਣੀ ਅਤੇ ਵਾਤਾਵਰਨ ਜਿਹੇ ਸੰਵੇਦਨਸ਼ੀਲ ਮੁੱਦੇ ਅਤੇ ਅਲੋਪ ਹੋ ਰਹੇ ਪੰਛੀਆਂ ਲਈ ਆਪਣੇ ਪੁਰਖਿਆਂ ਤੋਂ ਕੁੱਝ ਸੁਣ ਅਤੇ ਸਮਝ ਕੇ ਲਿਖਣ ਦਾ ਇੱਕ ਬਹੁਤ ਵੱਡੇ ਮੰਤਵ ਨਾਲ ਸ਼ੁਰੂ ਕੀਤਾ ਪ੍ਰੋਜੈਕਟ ਹੈ।ਜਿਸ ਨੂੰ ਸੁੱਖੀ ਬਾਠ ਜੀ ਆਪਣੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿਚੋਂ ਕਰੀਬ ਸਾਰੇ ਪੰਜਾਬ ਦੇ ਜ਼ਿਲਿਆਂ ਵਿੱਚ ਬੱਚਿਆਂ ਦੀਆਂ ਨਿੱਕੀਆਂ ਨਿੱਕੀਆਂ ਕਵਿਤਾਵਾਂ ਲੈ ਕੇ ਉਸ ਨੂੰ ਕਿਤਾਬੀ ਰੂਪ ਦੇ ਕੇ ਹਰ ਜ਼ਿਲ੍ਹੇ ਵਿੱਚ ਕਿਸੇ ਇੱਕ ਜਗ੍ਹਾ ਤੇ ਸਾਹਿਤਕ ਸਮਾਗਮ ਕਰਵਾ ਕੇ ਬੱਚਿਆਂ ਤੋਂ ਓਹ ਕਵਿਤਾਵਾਂ ਸੁਨਣੀਆਂ ਸਨਮਾਨਿਤ ਕਰਨਾ ਅਤੇ ਹੌਸਲੇ ਅਫ਼ਜ਼ਾਈ ਲਈ ਇੱਕ ਟੀ ਵੀ ਚੈਨਲ ਤੇ ਚਲਾਉਣ ਜਿਹੇ ਭਾਵਪੂਰਤ ਪ੍ਰੋਗਰਾਮ ਬੱਚਿਆਂ ਦੀ ਰੁਚੀ ਵਿੱਚ ਵਾਧਾ ਕਰਨ ਦਾ ਯਤਨ ਕਰਦੇ ਹਨ। ਪਿਛਲੇ ਦਿਨੀਂ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਬੱਚਿਆਂ ਦਾ ਇਹ ਪ੍ਰੋਗਰਾਮ ਮਲੋਟ ਵਿਖੇ ਬਹੁਤ ਹੀ ਸਾਦੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਰਾਇਆ ਗਿਆ।ਜਿਸ ਨੂੰ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ (ਲੜਕੀਆਂ) ਵਿਖੇ ਨੇਪਰੇ ਚਾੜ੍ਹਿਆ ਗਿਆ। ਆਪਣੇ ਬਹੁਤ ਹੀ ਪ੍ਰਭਾਵਸ਼ਾਲੀ ਭਾਸ਼ਨ ਨਾਲ ਸੁੱਖੀ ਬਾਠ ਜੀ ਨੇ ਜਿਥੇ ਬੱਚਿਆਂ ਨੂੰ ਕਲਮਾਂ ਚੱਕਣ ਸਾਹਿਤ ਪ੍ਰਤੀ ਰੁਚੀ ਪੈਦਾ ਕਰਨ ਅਤੇ ਆਏ ਹੋਏ ਮਹਿਮਾਨਾਂ ਨੂੰ ਪੰਜਾਬੀ ਮਾਂ ਬੋਲੀ ਪ੍ਰਤੀ ਸੁਚੇਤ ਹੋਣ ਤੇ ਜੋਰ ਦਿੱਤਾ। ਸਭਨਾਂ ਨੇ ਓਹਨਾਂ ਦਾ ਭਾਸ਼ਣ ਸਾਹ ਰੋਕ ਕੇ ਸੁਣਿਆਂ ਅਤੇ ਓਹਨਾਂ ਦੇ ਇਸ ਕਾਰਜ ਲਈ ਪੂਰਨ ਸਹਿਯੋਗ ਦੇਣ ਲਈ ਹਾਮ੍ਹੀ ਵੀ ਭਰੀ।
     ਇਸ ਸਾਹਿਤਕ ਸਮਾਗਮ ਵਿੱਚ ਦਾਸ ਦੀ ਪੋਤਰੀ ਸੁਨਿਧੀ ਸ਼ਰਮਾਂ ਨੇ ਵੀ ਆਪਣੀ ਰਚਨਾ ਸਾਂਝੀ ਕੀਤੀ ਜਿਸ ਨੂੰ ਕਿ ਇੱਕ ਨਹੀਂ ਬਲਕਿ ਦੋ ਰਚਨਾਵਾਂ ਨੂੰ ਪੁਸਤਕ ਵਿੱਚ ਜਗ੍ਹਾ ਦਿੱਤੀ ਗਈ ਹੈ।ਬਾਠ ਸਾਹਿਬ ਨੇ ਸਾਰੇ ਆਏ ਹੋਏ ਬੱਚਿਆਂ ਨੂੰ ਆਪਣੇ ਹੱਥੀਂ ਸਨਮਾਨਿਤ ਕੀਤਾ।ਇਸ ਸਮੇਂ ਦਾਸ ਨੂੰ ਵੀ ਸਟੇਜ ਤੋਂ ਹਾਜਰੀ ਲਈ ਸਮਾਂ ਮਿਲਿਆ, ਤੇ ਆਪਣੀਆਂ ਪੁਸਤਕਾਂ ਵੀ ਬਾਠ ਸਾਹਿਬ ਨੂੰ ਭੇਂਟ ਕੀਤੀਆਂ।ਇਸ ਸਮੇਂ ਤੇ ਸਕੂਲ ਪ੍ਰਿੰਸੀਪਲ ਸਾਹਿਬ, ਓਮਕਾਰ ਤੇਜੇ, ਮੈਡਮ ਨਵਜੋਤ ਕੌਰ, ਮੈਡਮ ਪ੍ਰੀਤ ਹੀਰ, ਮੀਡੀਆ ਇੰਚਾਰਜ ਗੁਰਵਿੰਦਰ ਸਿੰਘ,
ਬਲਜੀਤ ਸਿੰਘ, ਸੁਖਦੇਵ ਸਿੰਘ, ਅਜੀਤ ਦੇ ਪੱਤਰਕਾਰ ਅਜਮੇਰ ਸਿੰਘ,ਜੋਧਵੀਰ ਜੋਸਨ, ਹਿੰਮਤ ਸਿੰਘ,ਵਿਜੇ ਗਰਗ,ਸ੍ਰੀ ਮਤੀ ਪਰਮ ਸਿੱਧੂ ਅਤੇ ਸ੍ਰੀ ਮਤੀ ਕਰਮਜੀਤ ਕੌਰ ਅਤੇ ਹੋਰ ਵੀ ਬਹੁਤ ਪਤਵੰਤੇ ਹਾਜਰ ਸਨ। ਸਟੇਜ ਦੀ ਕਾਰਵਾਈ ਛਿੰਦਾ ਕਰਾਈਵਾਲਾ ਜੀ ਵੱਲੋਂ ਬਾਖੂਬੀ ਨਿਭਾਈ ਗਈ। ਸਮੁੱਚੇ ਪ੍ਰੋਜੈਕਟ ਦੀ ਜਾਣਕਾਰੀ ਓਮਕਾਰ ਤੇਜੇ ਜੀ ਵੱਲੋਂ ਸਾਂਝੀ ਕਰਦਿਆਂ ਪੰਜਾਬ ਤੋਂ ਬਾਹਰਲਿਆਂ ਰਾਜਾਂ ਤੋਂ ਵੀ ਬਹੁਤ ਸਾਰੀਆਂ ਕਵਿਤਾਵਾਂ ਮਿਲਣ ਦੀ ਗੱਲ ਸਾਂਝੀ ਕਰਦਿਆਂ ਦੱਸਿਆ ਕਿ ਇਹ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਗਰਾਮ ਜਲਦੀ ਹੀ ਬਹੁਤ ਵੱਡਾ ਪ੍ਰੋਗਰਾਮ ਬਣ ਕੇ ਉਭਰੇਗਾ, ਅਤੇ ਆਈਆਂ ਹੋਈਆਂ ਓਨਾਂ ਰਚਨਾਵਾਂ ਨੂੰ ਵੀ ਕਿਤਾਬੀ ਰੂਪ ਦਿੱਤਾ ਜਾਵੇਗਾ।ਇਹ ਸਾਹਿਤਕ ਸਮਾਗਮ ਆਪਣੀ ਵਿਲੱਖਣ ਪਛਾਣ ਛੱਡਦਾ ਹੋਇਆ ਯਾਦਗਾਰੀ ਸਾਹਿਤਕ ਸਮਾਗਮ ਹੋ ਨਿਬੜਿਆ।

ਅਖਾੜਾ ਪਿੰਡ ਚੌ ਹਰ ਘਰ ਦਾ ਜੀਅ 11 ਜੂਨ ਦੇ ਡੀ ਸੀ ਦਫ਼ਤਰ ਦੇ ਘਿਰਾਓ ਚ ਪੁੱਜੇਗਾ।

ਪਰਦੁਸ਼ਿਤ ਗੈਸ ਫੈਕਟਰੀ ਹਰ ਹਾਲਤ ਬੰਦ ਕਰਾਈ ਜਾਵੇਗੀ —-ਮਨਜੀਤ ਸਿੰਘ ਧਨੇਰ

ਲੋਕ ਕਲਾ ਮੰਚ ਮੁਲਾਂਪੁਰ ਦੇ ਕਲਾਕਾਰਾਂ ਨੇ ਨਸ਼ਿਆਾਂ ਦੇ ਕੋਹੜ ਖਿਲਾਫ ਖੇਡਿਆ ਨਾਟਕ

ਜਗਰਾਓ, 09 ਜੂਨ (ਗੁਰਕੀਰਤ ਜਗਰਾਓ/ ਮਨਜਿੰਦਰ ਗਿੱਲ)ਬਾਇਓ ਗੈਸ ਫੈਕਟਰੀ ਦੀ ਉਸਾਰੀ ਖਿਲਾਫ ਅਖਾੜਾ ਪਿੰਡ ਚ 40ਵੇਂ ਦਿਨ ਚ ਦਾਖਲ ਹੋਇਆ ਦਿਨ ਰਾਤ ਦੇ ਰੋਸ ਧਰਨੇ ਚ ਅੱਜ ਪਿੰਡ ਦੇ ਸੈਂਕੜੇ ਮਰਦ ਅੋਰਤਾਂ ਨੋਜਵਾਨਾਂ, ਬੱਚਿਆਂ ਨੇ ਪੂਰੇ ਜੋਸ਼-ਖ਼ਰੋਸ਼ ਨਾਲ ਭਾਗ ਲਿਆ। ਹਰੀਆਂ ਪੱਗਾਂ ਤੇ ਹਰੀਆਂ ਚੁੰਨੀਆਂ ਦੀ ਹਰਿਆਲੀ ਨਾਲ ਸਜਿਆ ਪੰਡਾਲ ਅਪਣਾ ਸੀਸ ਸਨਮਾਨ ਨਾਲ ਉੱਚਾ ਕਰਕੇ ਸਜਿਆ ਬੈਠਾ ਸੀ ਕਿ ਇੱਕ ਜੂਨ ਨੂੰ ਸਮੁੱਚੇ ਪਿੰਡ ਨੇ ਇੱਕਜੁੱਟ ਹੋ ਲੋਕਸਭਾ ਵੋਟਾਂ ਦਾ ਬਾਈਕਾਟ ਕਰਕੇ ਇੱਕ ਨਵਾਂ ਇਤਿਹਾਸ ਸਿਰਜਿਆ ਸੀ। ਸਵਾ ਮਹੀਨੇ ਤੋਂ ਨਿਰੰਤਰ ਧਰਨੇ ਤੇ ਬੈਠੇ ਅਖਾੜਾ ਵਾਸੀਆਂ ਦੇ ਇਸ ਧਰਨੇ ਚ ਆਸ-ਪਾਸ ਦੀਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀਆਂ ਪਿੰਡ ਇਕਾਈਆਂ ਦੇ ਵਰਕਰ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਦੀ ਅਗਵਾਈ  ਜੀਵਨ ਨੂੰ ਬਚਾਉਣ ਲਈ ਇਸ ਧਰਨੇ ਚ ਹਾਜ਼ਰ ਹੋਏ। ਇਸ ਸਮੇਂ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਅਖਾੜਾ ਵਾਸੀਆਂ ਨੇ ਵਾਤਾਵਰਣ ਦੇ ਮੁੱਦੇ ਨੂੰ ਗੰਭੀਰ ਅਜੰਡਾ ਬਣਾ ਕੇ ਜੀਵਨ, ਧਰਤੀ, ਹਵਾ, ਪਾਣੀ ਨੂੰ ਬਚਾਉਣ ਲਈ ਅਸਲ ਚ ਗੁਰ ਸ਼ਬਦਾਂ ਤੇ ਪਹਿਰਾ ਦਿੱਤਾ ਹੈ ਤੇ ਗੁਰੂ ਹਰ ਹਾਲਤ ਸੰਗਤ ਨੂੰ ਕਾਮਯਾਬੀ ਬਖਸ਼ਣਗੇ। ਉੱਨਾਂ ਅਖਾੜਾ ਵਾਸੀਆਂ ਨੂੰ ਇਸ ਏਕਤਾ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਕਿਉਂਕਿ ਖੇਤੀ ਤੇ ਕਿਰਤ ਦੀ ਰਾਖੀ ਲਈ ਅਜਿਹੀ ਏਕਤਾ ਹਰ ਪਿੰਡ ਚ ਉਸਾਰੀ ਦੀ ਲੋੜ ਹੈ। ਇਸ ਸਮੇਂ ਬੋਲਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਅਖਾੜਾ ਵਾਸੀਆਂ ਨੂੰ ਵਧਾਈ। ਦਿੱਤੀ ਤੇ ਕਿਹਾ ਕਿ ਅਖਾੜਾ, ਘੁੰਗਰਾਲੀ ਰਾਜਪੂਤਾਂ, ਭੂੰਦੜੀ , ਮੁਸ਼ਕਾਬਾਦ ਚ ਜੋ ਸ਼ਾਨਦਾਰ ਏਕਤਾ ਉਸਰੀ ਹੈ ਇਸ ਦਾ ਘੇਰਾ ਹੋਰ ਵਿਸ਼ਾਲ ਤੇ ਮਜ਼ਬੂਤ ਕਰਨ ਦੀ ਲੋੜ ਹੈ।ਇਸ ਸਮੇਂ ਲੋਕ ਕਲਾ ਮੰਚ ਮੁਲਾਂਪੁਰ ਦੇ ਕਲਾਕਾਰਾਂ ਨੇ ਸੁਰਿੰਦਰ ਸ਼ਰਮਾ ਦੀ ਅਗਵਾਈ ਚ ਨਸ਼ਿਆਂ  ਦੇ ਕੋਹੜ ਖਿਲਾਫ ਨਾਟਕ ਇੰਨਾਂ ਜ਼ਖ਼ਮਾਂ ਦਾ ਕੀ ਕਰੀਏ’ ਖੇਡ ਕੇ ਬਹੁਤ ਹੀ ਨਾਜੁਕ ਮਸਲੇ ਤੇ ਜਨਤਾ ਨੂੰ ਦਿਲਾਂ ਦੀਆਂ ਡੁੰਘਾਈਆਂ ਚ ਉੱਤਰ ਕੇ ਚੇਤੰਨ ਕੀਤਾ। 
ਇਸ ਸਮੇਂ ਸ਼ੰਘਰਸ਼ ਕਮੇਟੀ ਦੇ ਆਗੂ ਗੁਰਤੇਜ ਸਿੰਘ ਤੇਜ ਨੇ ਕਿਹਾ ਕਿ ਚਾਰੇ ਸੰਘਰਸ਼ ਮੋਰਚਿਆਂ ਦੀ ਤਾਲਮੇਲ ਕਮੇਟੀ ਵੱਲੋਂ 11 ਜੂਨ ਨੂੰ ਤਾਲਮੇਲ ਕਮੇਟੀ ਦੇ ਸੱਦੇ ਤੇ ਡੀ ਸੀ ਦਫ਼ਤਰ ਦੇ ਘਿਰਾਓ ਹਰ ਘਰ ਦਾ ਇੱਕ ਜੀਅ ਸ਼ਾਮਲ ਹੋਵੇਗਾ। ਇਸ ਸਮੇਂ ਘੁੰਗਰਾਲੀ ਰਾਜਪੂਤਾਂ ਸੰਘਰਸ਼ ਕਮੇਟੀ ਦੇ ਆਗੂ ਗੁਰਪ੍ਰੀਤ ਸਿੰਘ ਗੁਰੀ ਨੇ ਅਪਣੇ ਪਿੰਡ ਦੀ ਵਿਥਿਆ ਸਾਂਝੀ ਕੀਤੀ ਕਿ ਗੈਸ ਫੈਕਟਰੀ ਦੀ ਬਦਬੂ ਨੇ ਉੱਨਾਂ ਦਾ ਪਿੰਡ ਨਰਕ ਬਣਾ ਦਿੱਤਾ ਹੈ।ਇਸ ਸਮੇਂ ਜਗਤਾਰ ਸਿੰਘ ਦੇਹੜਕਾ ਜਿਲਾ ਪ੍ਰਧਾਨ, ਨਿਰਮਲ ਸਿੰਘ ਭੰਮੀਪੁਰਾ ਸੁਖਜੀਤ ਸਿੰਘ , ਤਾਰਾ ਸਿੰਘ, ਹਰਦੇਵ ਸਿੰਘ, ਸੁਖਦੇਵ ਸਿੰਘ, ਪਾਲ਼ਾ ਸਿੰਘ , ਇਕਬਾਲ ਸਿੰਘ ਡਾਕਟਰ, ਬਲਜਿੰਦਰ ਬਰਿਆਰ, ਜਸਪਾਲ ਸਿੰਘ ਸਮਰਾ, ਜੀਤਾ ਸਮਰਾ, ਜਸਵੀਰ ਸਿੰਘ ਖ਼ਾਲਸਾ, ਹਰਪ੍ਰੀਤ ਸਿੰਘ ਪ੍ਰਿਤਪਾਲ ਸਿੰਘ ਅੰਮ੍ਰਿਤਪਾਲ ਸਿੰਘ .
ਬਲਵਿੰਦਰ ਸਿੰਘ, ਭਗਵੰਤ ਸਿੰਘ, ਸੁੱਖ ਸਮਰਾ, ਦਰਸ਼ਨ ਸਿੰਘ ਮਨਿੰਦਰ ਸਿੰਘ ਬਲਜੀਤ ਕਿਰ, ਨਸੀਬ ਕੋਰ, ਸਵਰਨਜੀਤ ਕੋਰ, ਜਸਵਿੰਦਰ ਕੋਰ, ਰਛਪਿੰਦਰ ਕੋਰ ਆਦਿ ਹਾਜ਼ਰ ਸਨ। ਇਸ ਸਮੇਂ ਲ਼ਖਵੀਰ ਸਿੱਧੂ, ਰਾਮ ਸਿੰਘ ਹਠੁਰ, ਹਰਜੀਤ ਸਿੰਘ ਗਿਆਨੀ ਨੇ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ ।

ਰਾਜਾ ਵੜਿੰਗ ਦੀ ਸ਼ਾਨਦਾਰ ਜਿੱਤ ’ਤੇ ਮੁੱਲਾਂਪੁਰ ਸ਼ਹਿਰ ਅੰਦਰ ਵੰਡੇ ਲੱਡੂ 

ਮੁੱਲਾਂਪੁਰ ਦਾਖਾ, 7 ਜੂਨ (ਸਤਵਿੰਦਰ ਸਿੰਘ ਗਿੱਲ) ਲੁਧਿਆਣਾ ਸੀਟ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਨਗਰ ਕੌਂਸਲ ਮੁੱਲਾਂਪੁਰ ਦੇ ਵਾਰਡ ਨੰਬਰ 04 ਅਤੇ 05 ਅੰਦਰ ਨਗਰ ਕੋਂਸਲ ਦੇ ਸਾਬਕਾ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਲਾਲੀ ਦੀ ਅਗਵਾਈ ਹੇਠ ਲੱਡੂ ਵੰਡੇ ਗਏ। ਉਨ੍ਹਾਂ ਜਿੱਥੇ ਸਮੂਹ ਕਾਂਗਰਸੀਆਂ ਨੂੰ ਵਧਾਈ ਦਿੱਤੀ ਉੱਥੇ ਹੀ ਕਿਹਾ ਇਹ ਸਭ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਰਨਲ ਸਕੱਤਰ ਤੇ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਜਿੱਤ ਦਾ ਸਿਹਰਾ ਜਾਂਦਾ ਹੈ, ਜਿਨ੍ਹਾਂ ਦੀ ਦਿਨ-ਰਾਤ ਦੀ ਮਿਹਨਤ ਰੰਗ ਲਿਆਈ ਹੈ। 
           ਪ੍ਰਧਾਨ ਮਹਿੰਦਰਪਾਲ ਸਿੰਘ ਲਾਲੀ ਨੇ ਕਿਹਾ ਕਿ ਵਿਰੋਧੀ ਤਾਂ ਕਹਿੰਦੇ ਸੀ ਕਿ ਐਂਤਕੀ ਕਾਂਗਰਸ ਪਾਰਟੀ ਦੇ ਪੈਰ ਤੱਕ ਨਹੀਂ ਲੱਗਣੇ, ਕਿਉਂਕਿ ਸੱਤਾਧਾਰੀ ਪਾਰਟੀ, ਅਕਾਲੀ ਦਲ ਅਤੇ ਤੀਜੀ ਧਿਰ ਭਾਜਪਾ ਨੇ ਵੀ ਆਪਣੇ ਸ਼ਹਿਰ ਅੰਦਰ ਪੈਰ ਪਸਾਰ ਲਏ ਹਨ। ਪਰ ਹੋਇਆਂ ਇਨ੍ਹਾਂ ਸਿਆਸੀਆਂ ਪਾਰਟੀਆਂ ਦੇ ਉਲਟ ਇਸ ਵਾਰ ਖੁੱਲ੍ਹ ਕੇ ਲੋਕਾਂ ਨੇ ਕਾਂਗਰਸ ਦੇ ਹੱਕ ਵਿੱਚ ਫਤਵਾ ਦਿੱਤੇ ਹੈ ਤੇ ਰਾਜੇ ਵੜਿੰਗ ਨੂੰ ਪੂਰੇ ਵਿਧਾਨ ਸਭਾ ਹਲਕਾ ਦਾਖਾ ਵਿੱਚੋਂ ਵੱਡੀ ਲੀਡ ਦਿਵਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕਰਵਾਈ ਹੈ। ਪ੍ਰਧਾਨ ਮਹਿੰਦਰਪਾਲ ਸਿੰਘ ਲਾਲੀ ਨਾਲ ਨਗਰ ਕੌਂਸਲ ਦੀ ਸਾਬਕਾ ਮੀਤ ਪ੍ਰਧਾਨ ਤਰਸੇਮ ਕੌਰ ਮਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਾਰਡ ਨੰਬਰ 04 ਅਤੇ 05 ਦੇ ਕਾਂਗਰਸੀ ਵੋਟਰ ਅਤੇ ਸਪੋਟਰ ਹਾਜਰ ਸਨ।

ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 308ਵਾਂ ਸ਼ਹੀਦੀ ਦਿਹਾੜਾ ਰਕਬਾ ਭਵਨ ਵਿਖੇ ਮਨਾਇਆ

ਮੁੱਲਾਪੁਰ ਦਾਖਾ, 7 ਜੂਨ (ਸਤਵਿੰਦਰ ਸਿੰਘ ਗਿੱਲ )ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 308ਵਾਂ ਸ਼ਹੀਦੀ ਦਿਹਾੜਾ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਰਕਬਾ ਭਵਨ ਵਿਖੇ ਮੁੱਖ ਸੇਵਾਦਾਰ ਕ੍ਰਿਸ਼ਨ ਕੁਮਾਰ ਬਾਵਾ ਦੀ ਸਰਪਰਸਤੀ ਹੇਠ ਮਨਾਇਆ ਗਿਆ। ਇਸ ਸਮੇਂ ਮੁੱਖ ਸਰਪ੍ਰਸਤ ਮਲਕੀਤ ਸਿੰਘ ਦਾਖਾ, ਹਰਿਆਣਾ ਫਾਊਂਡੇਸ਼ਨ ਦੇ ਪ੍ਰਧਾਨ ਉਮਰਾਓ ਸਿੰਘ ਛੀਨਾ, ਬਲਦੇਵ ਬਾਵਾ, ਕਰਨੈਲ ਸਿੰਘ ਗਿੱਲ ਪ੍ਰਧਾਨ, ਸੁਰਜੀਤ ਸਿੰਘ ਲੋਟੇ, ਦਰਸ਼ਨ ਸਿੰਘ ਲੋਟੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਜਦ ਕਿ ਇਸ ਸਮੇਂ ਗੁਰਦੁਆਰਾ ਕਮੇਟੀ ਰਕਬਾ ਦੇ ਪ੍ਰਧਾਨ ਜਗਜੀਤ ਸਿੰਘ, ਗੁਰਦੁਆਰਾ ਕਮੇਟੀ ਕਰਮਸਰ ਸਾਹਿਬ ਦੇ ਪ੍ਰਧਾਨ ਬੀਬੀ ਸਵਰਨਜੀਤ ਕੌਰ, ਸਮਾਜਸੇਵੀ ਗੁਰਭੇਜ ਛਾਬੜਾ, ਪੱਪੀ ਪੰਡੋਰੀ, ਜਸਵੰਤ ਸਿੰਘ ਛਾਪਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਬੀਬੀ ਸਵਰਨਜੀਤ ਕੌਰ ਨੂੰ ਫਾਊਂਡੇਸ਼ਨ ਮਹਿਲਾ ਵਿੰਗ ਪੰਜਾਬ ਦੇ ਚੇਅਰਪਰਸਨ ਨਿਯੁਕਤ ਕੀਤਾ ਗਿਆ ਜਦਕਿ ਗੁਰਭੇਜ ਛਾਬੜਾ ਨੂੰ ਫਾਊਂਡੇਸ਼ਨ ਦੇ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ।
            ਬਾਵਾ ਨੇ ਕਿਹਾ ਕਿ ਸਾਡਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਸਾਡੇ ਮਹਾਨ ਗੁਰੂਆਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਿਰ ਵਿੱਚ ਗਰਮ ਰੇਤਾ ਪਾਇਆ ਗਿਆ। ਉਹਨਾਂ ਦੀ ਸ਼ਹਾਦਤ ਸਹਿਣਸ਼ੀਲਤਾ ਦੀ ਪ੍ਰਤੀਕ ਹੈ। ਕਿਸ ਤਰ੍ਹਾਂ ਗੁਰੂ ਦੇ ਭਾਣੇ ਵਿੱਚ ਰਹਿ ਕੇ ਵਡਮੁਲੀ ਸ਼ਹਾਦਤ ਦਿੱਤੀ ਉਹਨਾਂ ਕਿਹਾ ਕਿ ਅੱਜ ਹੀ ਅਸੀਂ ਮਹਾਨ ਯੋਧੇ ਜਰਨੈਲ, ਕਿਸਾਨੀ ਦੇ ਮੁਕਤੀਦਾਤਾ, ਪਹਿਲੇ ਸਿੱਖ ਲੋਕ ਰਾਜ ਦੇ ਸੰਸਥਾਪਕ ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਉਹਨਾਂ ਨਾਲ ਸ਼ਹੀਦ ਹੋਏ ਦਿੱਲੀ ਮਹਿਰੋਲੀ ਵਿਖੇ 740 ਸਿੰਘਾਂ ਸਾਥੀਆਂ ਅਤੇ ਬਾਬਾ ਅਜੇ ਸਿੰਘ ਸਪੁੱਤਰ ਬਾਬਾ ਬੰਦਾ ਸਿੰਘ ਬਹਾਦਰ ਜਿਨਾਂ ਦੀ ਉਮਰ ਚਾਰ ਸਾਲ ਸੀ ਅਤੇ ਉਹਨਾਂ ਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਤੁੰਨਿਆ ਗਿਆ। ਸੋ ਅਸੀਂ ਅੱਜ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਮੁਗਲ ਸਾਮਰਾਜ ਦੇ ਜ਼ੁਲਮ ਖਿਲਾਫ ਲੜਾਈ ਲੜ ਕੇ ਗੌਰਵਮਈ ਇਤਿਹਾਸ ਸਿਰਜਿਆ। 
            ਇਸ ਸਮੇਂ ਹਰਪ੍ਰੀਤ ਸਿੰਘ, ਜਗਰੂਪ ਸਿੰਘ, ਦਵਿੰਦਰ ਕਹਿਲ ਸਰਪੰਚ, ਕੁਲਦੀਪ ਕੁਮਾਰ, ਰਣਜੀਤ ਸਿੰਘ, ਸਰਪੰਚ ਗੁਰਮੀਤ ਕੌਰ ਆਹਲੂਵਾਲੀਆ, ਸਾਹਿਲ ਆਹਲੂਵਾਲੀਆ, ਰਜਿੰਦਰ ਸਿੰਘ, ਅਮਰਜੀਤ ਸਿੰਘ, ਸੁਰਜੀਤ ਸਿੰਘ, ਮੇਜਰ ਸਿੰਘ, ਅਮਨ ਖਹਿਰਾ, ਰਾਜੂ, ਕੁਲਦੀਪ ਬਾਵਾ, ਗੁਲਸ਼ਨ ਬਾਵਾ, ਸੁਰਿੰਦਰ ਸਿੰਘ, ਡਾ. ਕੇਵਲ ਸਿੰਘ ਬੋਪਾਰਾਏ, ਮੇਜਰ ਸਿੰਘ, ਭਰਪੂਰ ਸਿੰਘ ਮੈਂਬਰ, ਬਲਵੰਤ ਸਿੰਘ ਮੈਂਬਰ, ਸੌਦਾਗਰ ਸਿੰਘ ਮੈਂਬਰ, ਹਰਪ੍ਰੀਤ ਸਿੰਘ ਸਰਪੰਚ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।

ਕੰਗਨਾ ਰਣੌਤ ਲੱਗੇ ਥੱਪੜ ਦੀ ਗੂੰਜ ਭਾਰਤ ਤੋਂ ਇਲਾਵਾ ਪੂਰੀ ਦੁਨੀਆਂ 'ਚ ਗੂੰਜੀ : ਪ੍ਰਧਾਨ ਮੋਰਕਰੀਮਾਂ 

ਮੁੱਲਾਂਪੁਰ ਦਾਖਾ 8 ਜੂਨ (ਸਤਵਿੰਦਰ  ਸਿੰਘ ਗਿੱਲ) ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਅੱਡਾ ਚੌਂਕੀਮਾਨ ਪੰਜਾਬ ਦੇ ਸਮੂਹ ਅਹੁਦੇਦਾਰਾਂ ਨੇ ਕੰਗਨਾ ਰਣੌਤ ਦੇ ਪੰਜਾਬ ਦੀ ਸ਼ੇਰਨੀ ਧੀ ਕੁਲਵਿੰਦਰ ਕੌਰ ਵੱਲੋਂ ਜੜਿਆ ਥੱਪੜ ਦਾ ਕੀਤਾ ਸਵਾਗਤ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾਂ ਨੇ ਆਖਿਆ ਕਿ ਭਾਵੇਂ ਸਿੱਖ ਕੌਮ ਕਦੇ ਵੀ ਕਿਸੇ ਤੇ ਪਹਿਲ ਨਹੀਂ ਕਰਦੀ, ਪਰ ਜਦੋਂ ਸਿੱਖਾਂ ਦੇ ਨਾਲ ਕੋਈ ਵੈਰ ਕਮਾਵੇ ਤਾਂ ਸਿੱਖ ਕੌਮ ਵੀ ਸਦੀਆਂ ਤੱਕ ਨਹੀਂ ਭੁੱਲਦੀ। ਇਸ ਲਈ ਕੰਗਣਾ ਨਣੌਤ ਮੂੰਹ ਤੇ ਵੱਜਿਆ ਥੱਪੜ ਉਹ ਦਰਦ ਹੈ ਜੋ ਕਦੇ ਇਹ ਨੇ ਤਿੰਨ ਬਿੱਲ ਕਾਲੇ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਦਿੱਲੀ ਧਰਨੇ ਤੇ ਸਾਡੀਆਂ ਮਾਵਾਂ ਨੂੰ ਕੂੜ ਪ੍ਰਚਾਰ ਕਰਕੇ ਤਾਨਾ ਮਾਰਿਆ ਸੀ ਅਤੇ ਸਾਡੇ ਲੰਮੇ ਸਮੇਂ ਤੋਂ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਦੇ ਹੱਕਾਂ ਲਈ ਲੜਨ ਵਾਲੀਆਂ ਸਾਡੀਆਂ ਬਜ਼ੁਰਗ ਮੈਂ ਮਤਾਵਾਂ ਨੂੰ ਇਸ ਵੱਲੋਂ ਸੌ ਸੌ ਰੁਪਏ ਦਿਹਾੜੀ ਤੇ ਆਉਣ ਵਾਲੀਆਂ ਦੱਸ ਕੇ ਪੰਜਾਬੀਆਂ ਦੇ ਦਿਲਾਂ ਨੂੰ ਠੇਸ ਪਹੁੰਚਾਈ ਸੀ। ਪਰ ਇਹ ਥੱਪੜ ਇਸ ਦੇ ਬਹੁਤ ਟਾਈਮ ਪਹਿਲਾਂ ਪੈ ਜਾਣਾ ਚਾਹੀਦਾ ਸੀ। ਪਰ ਹੁਣ ਕੰਗਨਾ ਰਣੌਤ ਲੱਗੇ ਥੱਪੜ ਦੀ ਗੂੰਜ ਭਾਰਤ ਤੋਂ ਇਲਾਵਾ ਪੂਰੀ ਦੁਨੀਆਂ ਵਿੱਚ ਗੂੰਜੀ। ਜਦਕਿ ਥੱਪੜ ਸਥਾਨ ਏਅਰਪੋਰਟ ਤੇ ਵੀ ਕੰਗਨਾ ਨਣੌਤ ਦੇ ਸਹਿਯੋਗੀ ਨੇ ਇੱਕ ਔਰਤ ਨੂੰ ਥੱਪੜ ਮਾਰ ਕੇ ਨਿਸ਼ਾਨਾ ਬਣਾਇਆ ਉਸ ਤੋਂ ਬਾਅਦ ਕੁਲਵਿੰਦਰ ਕੌਰ ਪੰਜਾਬ ਦੀ ਧੀ ਦਾ ਖੂਨ ਨੇ ਉਬਾਲਾ ਖਾਦਾ। ਉਹਨਾਂ ਨੇ ਅੱਗੇ ਆਖਿਆ ਕਿ ਅਸੀਂ ਤੇ ਕੁਲਵਿੰਦਰ ਕੌਰ ਦੇ ਹੱਕ ਵਿੱਚ ਪੂਰੀ ਤਰ੍ਹਾਂ ਸਮਰਥਨ ਕਰਦੇ ਹਾਂ। ਜਦੋਂ ਵੀ ਧੀ ਜਾਂ ਪਰਿਵਾਰ ਨੂੰ ਸਾਡੀ ਲੋੜ ਪਵੇਗੀ ਤਾਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਅੱਡਾ ਚੌਂਕੀਮਾਨ ਪੰਜਾਬ ਸਭ ਤੋਂ ਅੱਗੇ ਖੜੀ ਦਿਖਾਈ ਦੇਵੇਗੀ। ਜਿਵੇਂ ਹਿੰਦੂਤਵੀ ਲੋਕ ਕੰਗਣਾ ਨੂੰ ਫੂਕ ਸੁਕਾਉਣ ਲਈ ਹਮੇਸ਼ਾ ਸੋਸ਼ਲ ਮੀਡੀਆ ਤੇ ਲੱਗੇ ਰਹਿੰਦੇ ਹਨ । ਉੱਥੇ ਹੀ ਸਾਡੀ ਪੰਜਾਬ ਦੇ ਜੁਝਾਰੂ ਲੋਕਾਂ ਨੂੰ ਅਪੀਲ ਹੈ ਕਿ ਧੀ ਦੇ ਹੱਕ ਲਈ "ਹਾਅ ਦਾ ਨਾਅਰਾ" ਜਰੂਰ ਮਾਰੋ ਤਾਂ ਜੋ ਸਾਡੀ ਧੀ ਦੇ ਹੌਸਲੇ ਬੁਲੰਦ ਰਹਿਣ। ਆਖਰ ਵਿੱਚ ਉਹਨਾਂ ਨੇ ਆਖਿਆ ਕਿ ਪੰਜਾਬ ਦੀਆਂ ਹੱਕੀ ਮੰਗਾਂ ਲਈ ਸਾਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਬਣਦਾ ਹੈ। ਜਦਕਿ ਅਸੀਂ ਅਲੱਗ ਅਲੱਗ ਆਪਣੇ ਆਪਣੀਆਂ ਮੰਗਾਂ ਲੈ ਕੇ ਸੰਘਰਸ਼ ਕਰ ਰਹੇ ਹਾਂ, ਪਰ ਸਰਕਾਰਾਂ ਵੀ ਸਾਨੂੰ ਪਾੜੋ ਤੇ ਰਾਜ ਕਰੋ ਦੀ ਨੀਤੀ ਦੇ ਨਾਲ ਤੋੜ ਕੇ ਰੱਖਣਾ ਚਾਹੁੰਦੀਆਂ ਹਨ ਤਾਂ ਜੋ ਅਸੀਂ ਕਦੇ ਵੀ ਇਕੱਠੇ ਹੋ ਕੇ ਸੰਘਰਸ਼ ਨਾ ਕਰ ਸਕੀਏ। ਪਰ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਅਕਾਲ ਪੁਰਖ ਵਾਹਿਗੁਰੂ ਸਾਡੇ ਸਾਰਿਆਂ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਤਾਂ ਜੋ ਅਸੀਂ ਸਿੱਖ ਕੌਮ, ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਦੇ ਹੱਕਾਂ ਲਈ ਅਤੇ ਖਿਲਾਫ ਕੂੜ ਪ੍ਰਚਾਰ ਕਰਨ ਵਾਲੀਆਂ ਹਿੰਦੂਤਵੀ ਲੋਕਾਂ ਦਾ ਡਟ ਕੇ ਮੁਕਾਬਲਾ ਕਰ ਸਕੀਏ। ਇਸ ਸਮੇਂ ਅਮਰਜੀਤ ਸਿੰਘ ਸਿੱਧਵਾਂ ਖੁਰਦ, ਕੁਲਵੰਤ ਸਿੰਘ ਸਿੱਧਵਾਂ ਖੁਰਦ, ਬਲਰਾਜ ਸਿੰਘ ਸਿੱਧਵਾ ਖੁਰਦ, ਗੁਰਪ੍ਰੀਤ ਸਿੰਘ ਸਿੱਧਵਾਂ ਖੁਰਦ, ਜਤਿੰਦਰ ਸਿੰਘ ਭੋਲਾ ਮਾਨ, ਬਲਦੇਵ ਸਿੰਘ ਸਰਾਭਾ, ਰਵਿੰਦਰ ਸਿੰਘ ਸਿੱਧਵਾਂ ਖੁਰਦ, ਬਲਵਿੰਦਰ ਸਿੰਘ ਕੋਠੇ ਹਾਂਸ, ਮੁਖਤਿਆਰ ਸਿੰਘ ਗੁੜੇ, ਹਰੀ ਸਿੰਘ ਗੁੜੇ ਆਦਿ ਹਾਜ਼ਰ ਸਨ।

ਮਾਲਵੇ ਦੇ ਇਕੌਲਤੇ ਵਿਧਾਇਕ ਇਆਲੀ ਨੇ ਕੀਤਾ ਅਕਾਲੀ ਦਲ ਤੋਂ ਕਿਨਾਰਾ

ਝੂੰਦਾਂ ਕਮੇਟੀ ਦੀ ਰਿਪੋਰਟ ਲਾਗੂ ਹੋਣ ਤੱਕ ਪਾਰਟੀ ਗਤੀਵਿਧੀਆਂ ਤੋਂ ਰਹਾਂਗਾ ਦੂਰ - ਇਆਲੀ
ਮੁੱਲਾਂਪੁਰ ਦਾਖਾ, 08 ਜੂਨ (ਸਤਵਿੰਦਰ ਸਿੰਘ ਗਿੱਲ) ਲੋਕ ਸਭਾ ਚੋਣਾਂ ਤੋਂ ਪੰਜਾਬ ਵਿੱਚ ਜਿਲ੍ਹੇ ਪੱਧਰ ਤੇ ਰੈਲੀਆਂ ਕਰਨ ਉਪਰੰਤ ਵਿਧਾਨ ਸਭਾ ਹਲਕਿਆਂ ਵਿੱਚ ਅਕਾਲੀ ਦਲ ਦੀ ਮਜ਼ਬੂਤੀ ਲਈ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਚਾਓ ਪੰਜਾਬ ਯਾਤਰਾ ਕੱਢੀਆਂ ਸਨ। ਜਿਨ੍ਹਾਂ ਦਾ ਅਸਰ ਪਾਰਲੀਮੈਂਟ ਚੋਣਾਂ ਦੇਖਣ ਨੂੰ ਨਹੀਂ ਮਿਲਿਆ। ਜੇਕਰ ਸ਼ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹ ਪੰਥ ਤੇ ਪੰਜਾਬ ਦੀ ਸਿਰਮੌਰ ਜਥੇਬੰਦੀ ਹੈ ਜਿਸ ਦਾ ਇਤਿਹਾਸ ਬੇਹੱਦ ਸ਼ਾਨਾਮੱਤਾ ਰਿਹਾ ਹੈ, ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਪਾਰਟੀ ਆਗੂਆਂ ਵਲੋਂ ਲਏ ਫੈਸਲਿਆਂ ਕਾਰਨ ਅਕਾਲੀ ਦਲ ’ਚ ਵੱਡੇ ਪੱਧਰ ’ਤੇ ਸਿਧਾਂਤਕ ਗਿਰਾਵਟ ਆਈ ਹੈ। ਜਿਸ ਕਾਰਨ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਲੈ ਕੇ ਮੌਜ਼ੂਦਾਂ  ਲੋਕ ਸਭਾ ਚੋਣਾਂ ਵਿਚ ਜਿਆਦਾਤਰ ਹਲਕਿਆਂ ਅੰਦਰ ਉਮੀਦਵਾਰਾਂ ਨੂੰ ਜਮਾਨਤਾਂ ਜ਼ਬਤ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪਿਆ। ਪਾਰਟੀ ਵਿੱਚ ਆਈ ਵੱਡੀ ਗਿਰਾਵਟ ਨੂੰ ਦੇਖਦਿਆ ਮਾਲਵੇ ਦੇ ਇਕਲੌਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਅਕਾਲੀ ਦਲ ਤੋਂ ਕਿਨਾਰਾ ਕਰਦਿਆਂ ਕਿਹਾ ਕਿ ਜਿਨ੍ਹਾਂ ਸਮਾਂ ਪਾਰਟੀ ਅੰਦਰ ਝੂੰਦਾ ਕਮੇਟੀ ਦੀ ਰਿਪੋਰਟ ਲਾਗੂ ਨਹੀਂ ਹੁੰਦੀ ਉਹ ਪਾਰਟੀ ਗਤੀਵਿਧੀਆਂ ਤੋਂ ਦੂਰ ਰਹਿਣ ਦਾ ਰਹਿਣਗੇ। ਉਕਤ ਫੈਸਲਾ ਉਨ੍ਹਾਂ ਸ਼ੋਸਲ ਮੀਡੀਆ ਉੱਪਰ ਜਾ ਕੇ ਆਪਣੇ ਫੇਸਬੁੱਕ ਅਕਾਊਂਟ ਤੇ ਵੀ ਲਿਖਿਆ ਹੈ। ਜਿਸ ਨਾਲ ਸ਼ਰੋਮਣੀ ਅਕਾਲੀ ਦਲ ਅੰਦਰ ਖਲਬਲੀ ਮੱਚ ਗਈ ਤੇ ਸ਼ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਇੱਕ ਦੂਜੇ ਤੋਂ ਕਨਸੋਆਂ ਲੈਂਦੇ ਰਹੇ ਕਿ ਹੁਣ ਕੀ ਬਣੂੰਗਾ ਅਕਾਲੀ ਦਲ ਦਾ।
       ਉੱਧਰ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਸੂਬੇ ਅੰਦਰ ਲਗਾਤਾਰ 10 ਸਾਲ ਦੇ ਰਾਜ ਤੋਂ ਬਾਅਦ ਪਾਰਟੀ ਲੋਕ ਭਾਵਨਾਵਾਂ ਦੇ ਉਲਟ ਲਗਾਤਾਰ ਗਲਤ ਫੈਸਲੇ ਲੈਂਦੀ ਰਹੀ ਹੈ। ਵਿਧਾਇਕ ਇਆਲੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਦੇ ਮਜਬੂਤ ਪੱਖ ਪੰਥ ਤੇ ਕਿਸਾਨੀ ਰਹੇ ਹਨ ਤੇ ਜਦੋਂ ਕੇਂਦਰ ਦੇ ਤਿੰਨ ਕਾਨੂੰਨਾਂ ਖਿਲਾਫ ਪਾਰਟੀ ਪਹਿਲਾ ਕਿਸਾਨੀ ਅਤੇ ਮੌਜੂਦਾ ਸਮੇਂ ਪੰਜਾਬ ਅੰਦਰ ਚੱਲ ਰਹੀ ਪੰਥਕ ਸੋਚ ਨੂੰ ਵੀ ਪਛਾਨਣ ਵਿੱਚ ਅਸਫਲ ਰਹੀ। ਕਿਸਾਨੀ ਅਤੇ ਪੰਥ ਅਤੇ ਪੰਜਾਬੀਆਂ ਦਾ ਭਰੋਸਾ ਹਾਸਲ ਕਰਨ ਲਈ ਅੱਜ ਪਾਰਟੀ ਨੂੰ ਵੱਡੇ ਫੈਸਲੇ ਲੈਣ ਦੀ ਲੋੜ ਹੈ, ਤਾਂ ਜੋ ਪਾਰਟੀ ਨੂੰ ਜਮੀਨੀ ਪੱਧਰ ਤੇ ਮਜਬੂਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਵੇਲੇ ਵੀ ਪਾਰਟੀ ਕਿਸਾਨੀ ਮੁੱਦੇ ’ਤੇ ਸਹੀ ਸਮੇਂ ’ਤੇ ਫੈਸਲਾ ਨਹੀਂ ਲੈ ਸਕੀ। 
          ਵਿਧਾਇਕ ਇਆਲੀ ਨੇ ਕਿਹਾ ਕਿ ਪਾਰਟੀ ਅੰਦਰ ਆਏ ਇਸ ਨਿਘਾਰ ਦਾ ਮੰਥਨ ਕਰਨ ਲਈ 2022 ਵਿਚ ਬਣਾਈ ਝੂੰਦਾਂ ਕਮੇਟੀ ਵਲੋਂ ਤਿਆਰ ਕੀਤੀ ਰਿਪੋਰਟ ਲਾਗੂ ਨਾ ਹੋਣ ਸਬੰਧੀ ਪਾਰਟੀ ਪ੍ਰਧਾਨ ਨਾਲ ਕਈ ਵਾਰ ਮਿਲ ਕੇ ਰਿਪੋਰਟ ਲਾਗੂ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾਂ ਪਾਰਟੀ ਦੇ ਵਫਾਦਾਰ ਸਿਪਾਹੀ ਰਹੇ ਹਨ, ਪ੍ਰੰਤੂ ਝੂੰਦਾਂ ਕਮੇਟੀ ਦੀ ਰਿਪੋਰਟ ਲਾਗੂ ਹੋਣ ਤੱਕ ਪਾਰਟੀ ਦੀਆਂ ਗਤੀਵਿਧੀਆਂ ਤੋਂ ਦੂਰ ਰਹਿਣਗੇ।

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ (ਬਰਨਾਲਾ) ਦੀ ਜ਼ਿਲਾ ਪੱਧਰੀ ਮੀਟਿੰਗ ਹੋਈ.....  ‌

          ਕੁਲਵਿੰਦਰ ਕੌਰ ਨੇ ਕੰਗਨਾ ਰਨੌਤ ਦੇ ਥੱਪੜ ਮਾਰ ਕੇ ਠੀਕ ਕੀਤਾ ..... ਨਿਰਭੈ ਛੀਨੀਵਾਲ                 ਬਰਨਾਲਾ /ਮਹਿਲ ਕਲਾਂ 8 ਜੂਨ (ਗੁਰਸੇਵਕ ਸੋਹੀ) ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ (ਬਰਨਾਲਾ )ਦੀ ਜਿਲਾ ਪੱਧਰੀ ਮੀਟਿੰਗ ਪ੍ਰਧਾਨ ਨਿਰਭੈ ਸਿੰਘ ਗਿਆਨੀ ਅਤੇ ਹਲਕਾ ਇੰਚਾਰਜ (ਭਦੌੜ) ਗੋਰਾ ਸਿੰਘ ਢਿਲਵਾਂ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਉਹਨਾਂ ਕਿਹਾ ਹੈ ਕਿ ਮੋਹਾਲੀ ਏਅਰਪੋਰਟ ਤੇ ਪੰਜਾਬ ਦੀ ਧੀ ਕੁਲਵਿੰਦਰ ਕੌਰ ਨੇ ਕੰਗਣਾ ਰਨੌਤ ਦੇ ਥੱਪੜ ਮਾਰਿਆ ਹੈ ਉਹ ਠੀਕ ਹੀ ਮਾਰਿਆ ਹੈ ਕਿਉਂ ਕੇ ਕੰਗਣਾ ਰਨੌਤ ਨੇ ਉਸ ਨੂੰ ਖਾਲਿਸਤਾਨੀ ਅਤੇ ਅੱਤਵਾਦੀ ਕਿਹਾ ਹੈ। ਜਦੋਂ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਅਤੇ ਮਜ਼ਦੂਰ ਆਪਣੀ ਹੋਂਦ ਨੂੰ ਬਚਾਉਣ ਦੇ ਲਈ ਸੰਘਰਸ਼ ਲੜ ਰਹੇ ਸਨ ਉਸ ਵੇਲੇ ਵੀ ਇਸ ਨੇ ਘਟੀਆ ਸਬਦ ਕਿਸਾਨਾਂ ਨੂੰ ਬੋਲੇ ਕਿਸਾਨਾਂ ਨੂੰ ਗੰਦੇ ਕੀੜੇ ਅਤੇ ਦਿਹਾੜੀਦਾਰ ਕਿਸਾਨ ਅੱਤਵਾਦੀ ਕਿਹਾ ਹੈ। ਇਸ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਗਲਤ ਬੋਲੇ ਸਬਦ ਕਦੋਂ ਵੀ ਭਟਕ ਸਕਦੇ ਹਨ। ਜਿਸ ਤਰ੍ਹਾਂ ਸ਼ਹੀਦ ਊਧਮ ਸਿੰਘ ਨੇ 21 ਸਾਲ ਬਾਅਦ ਜਰਨਲ ਅਡਵਾਇਰ ਨੂੰ ਮਾਰਿਆ ਉਸ ਦੇ ਵੀ 21 ਸਾਲ ਦਿਲ ਦੇ ਵਿੱਚ ਅੱਗ ਬਲਦੀ ਰਹੀ ਉਸ ਤਰ੍ਹਾਂ ਹੀ ਕੁਲਵਿੰਦਰ ਕੌਰ ਨੇ ਬਦਲੇ ਦੀ ਅੱਗ ਦਿਲ ਵਿੱਚ ਰੱਖ ਕੇ ਭੜਾਸ ਕੱਢੀ ਹੈ । ਕੰਗਨਾ ਰਨੌਤ ਆਪਣੀ ਗੰਦੀ ਬੋਲੀ ਦਾ ਸੁਧਾਰ ਕਰੇ। ਇਸ ਮੌਕੇ ਉਹਨਾਂ ਕਿਹਾ ਹੈ ਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਹਮੇਸ਼ਾ ਹੀ ਕੁਲਵਿੰਦਰ ਕੌਰ ਦੇ ਹੱਕ ਵਿੱਚ ਖੜੀ ਹੈ। ਇਸ ਮੌਕੇ ਨਗਿੰਦਰ ਸਿੰਘ ,ਸਰਪੰਚ ਭੁਪਿੰਦਰ ਕੁਮਾਰ , ਹਰਦੇਵ ਸਿੰਘ ਕਾਕਾ, ਬਲਾਕ ਪ੍ਰਧਾਨ ਰਾਮ ਸਿੰਘ ਢਿੱਲਵਾਂ ,ਸਾਧੂ ਸਿੰਘ, ਕਰਤਾਰ ਸਿੰਘ, ਰਾਜਾ ਸਿੰਘ ,ਸੁਰਜੀਤ ਸਿੰਘ, ਜਗਰੂਪ ਸਿੰਘ ਸੀਨੀਵਾਲ, ਗੁਰਸੇਵਕ ਸਿੰਘ ਬਰਨਾਲਾ ਆਦਿ ਹਾਜ਼ਰ ਸਨ।

ਸਿਵਲ ਸਰਜਨ ਲੁਧਿਆਣਾ ਵੱਲੋਂ ਸੀ.ਐਚ.ਸੀ ਸਿੱਧਵਾਂਬੇਟ ਸਟਾਫ ਦੇ ਕੰਮ ਦਾ ਰੀਵਿਉ ਕਰਨ ਲਈ ਮੀਟਿੰਗ ਕੀਤੀ ਗਈ,ਦਿੱਤੇ ਟੀਚਿਆ ਨੂੰ ਪੂਰਾ ਕਰਨ ਦੀ ਕੀਤੀ ਹਦਾਇਤ

ਜਗਰਉ / ਸਿੱਧਵਾਂ ਬੇਟ ( ਡਾ.ਮਨਜੀਤ ਸਿੰਘ ਲੀਲਾਂ ) ਸਿਵਲ ਸਰਜਨ ਲੁਧਿਆਣਾ ਡਾ. ਜਸਬੀਰ ਸਿੰਘ ਔਲਖ  ਵੱਲੋਂ  ਵੱਲੋਂ ਸੀ.ਐਚ.ਸੀ ਸਿੱਧਵਾਂਬੇਟ ਵਿਖੇ ਸਮੂਹ ਸਟਾਫ ਦੀ ਮੀਟਿੰਗ ਕਰਕੇ ਸੈਟਰ ਵਾਈਜ  ਸੀ.ਐਚ.ਓ, ਏ.ਐਨ.ਐਮ, ਮਪਹਵ (ਮੇਲ) ਅਤੇ ਆਸ਼ਾ ਦੇ ਕੰਮ ਦੀ ਸਮੀਖਿਆ ਕੀਤੀ ਗਈ ਅਤੇ ਜਿਹੜੇ ਸੈਟਰਾ ਦਾ ਕੰਮ ਮਿੱਥੇ ਟਾਰਗਟ ਨਾਲੋਂ ਘੱਟ ਸੀ ਉਨ੍ਹਾਂ ਨੂੰ ਸਮਾਬੱਧ ਤਰੀਕੇ ਨਾਲ ਟਾਰਗਟ ਪੂਰਾ ਕਰਨ ਦੀ ਹਦਾਇਤ ਕੀਤੀ ਗਈ। ਉਨ੍ਹਾਂ ਨੇ  ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਬਚਨਬੱਧ ਹੈ। ਇਸ ਲਈ ਜਰੂਰੀ ਹੈ ਕਿ ਹਰ ਕਰਮਚਾਰੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ  ਨਿਭਾਵੇ ਅਤੇ ਕੰਮ ਕਰਨ ਵਿੱਚ ਕੋਈ ਵੀ ਦਿੱਕਤ ਪੇਸ਼ ਆ ਰਹੀ ਹੈ ਤਾਂ ਉਸ ਸਬੰਧੀ  ਐਸ.ਐਮ.ਓ ਸਿੱਧਵਾਂਬੇਟ ਜਾਂ ਮੇਰੇ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ  ਸੀ.ਐਚ.ਸੀ ਸਿੱਧਵਾਂਬੇਟ ਦੇ ਕਈ ਪਿੰਡ ਦੀ ਸੈਕਸ ਰੈਸੋਂ  ਕਾਫੀ ਘੱਟ ਹੈ । ਇਸ ਲਈ  ਸਬੰਧਿਤ ਸਟਾਫ ਨੂੰ ਸੈਕਸ ਰੈਸੋਂ ਵਧਾਉਣ ਲਈ ਉਪਰਾਲੇ ਕਰਨ ਦੀ ਹਦਾਇਤ ਕੀਤੀ ਗਈ। ਇਸਤੋਂ ਇਲਾਵਾ ਹਾਈ ਰਿਸਕ ਪਰੇਗਨੇਸ਼ੀ ਫੋਲੋਅਪ, ਹਾਈਪੈਰਟਸ਼ਨ ਮਰੀਜਾ ਦਾ ਫੋਲੋਅਫ ,ਐਮ.ਡੀ.ਆਰ, ਆਈ.ਡੀ.ਆਰ ਆਦਿ ਵਿਸ਼ਿਆ ਤੇ ਵੀ ਧਿਆਨ ਦੇਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕੇ ਜੇਕਰ ਕਿਸੇ ਕਰਮਚਾਰੀ ਨੂੰ ਡਿਊਟੀ ਨਾਲ ਸਬੰਧਿਤ ਕੋਈ ਦਿੱਕਤ ਹੈ ਤੇ ਉਹ ਉਨ੍ਹਾਂ ਨਾਲ ਸੰਪਰਕ ਕਰਦੇ ਸਨ। ਉਨ੍ਹਾਂ ਵੱਲੋਂ ਕਰਮਚਾਰੀਆ ਦੀਆ ਸਮੱਸਿਆਵਾਂ ਦਾ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ। ਇਸ ਸਮੇਂ ਸੀਨੀਅਰ ਮੈੇਡੀਕਲ ਅਫਸਰ ਡਾ ਅਮਰਜੀਤ ਕੌਰ ਜੀ ਵੱਲੋਂ  ਭਰੋਸਾ ਦਿਵਾਇਆ ਗਿਆ ਕਿ ਸਿਵਲ ਸਰਜਨ ਵੱਲੋਂ ਕੀਤੀਆ ਹਦਾਇਤਾ ਤੇ ਅਮਲ ਕਰਦਿਆ  ਜਿਥੇ ਕੰਮ ਵਿੱਚ  ਕੋਈ ਕਮੀ ਪੇਸ਼ੀ ਹੈ ਉਸਨੂੰ ਦੂਰ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਸਿਵਲ ਸਰਜਨ ਸਾਹਿਬ ਦਾ ਸੀ.ਐਚ.ਸੀ ਸਿੱਧਵਾਂਬੇਟ ਵਿਖੇ ਪਹੁੰਚ ਕੇ ਰੀਵਿਉ ਮੀਟਿੰਗ ਕਰਨ ਲਈ ਧੰਨਵਾਦ ਵੀ ਕੀਤਾ । ਇਸ ਸਮੇਂ ਡਿਪਟੀ ਮੈਡੀਕਲ ਕਮਿਸ਼ਨਰ ਡਾ ਅਮਰਜੀਤ ਕੌਰ , ਰਜਿੰਦਰ ਸਿੰਘ ਜਿਲ੍ਹਾ ਡਿਪਟੀ ਸੂਚਨਾ ਅਤੇ ਸਿੱਖਿਆ ਅਫਸਰ, ਸੰਜੀਵ ਭਾਰਗਵ ਸੁਪਰਡੈਂਟ ਪੰਕਜ, ਡਾ ਅੰਕਿਤਾ ਪਲਿਆਲ, ਡਾ ਸਰਵਪ੍ਰੀਤ ਸਿੰਘ ਮੱਲ੍ਹੀ, ਸਤਵਿੰਦਰ ਸਿੰਘ ਸੀਨੀਅਰ ਸਹਾਇਕ,ਹਰਪਾਲ ਕੌਰ ਨਰਸਿੰਗ ਅਫ਼ਸਰ , ਗੁਰਮੇਲ ਸਿੰਘ ਹੈਲਥ ਇੰਸਪੈਕਟਰ ਮਨਦੀਪ ਸਿੰਘ , ਸੁਖਵਿੰਦਰ ਸਿੰਘ ਅਕਾਊਟੈਂਟ,ਬਲਦੇਵ ਸਿੰਘ ਆਦਿ ਵੀ ਹਾਜਰ ਸਨ।

ਸੈਨਿਟਰੀ ਇੰਸਪੈਕਟਰ ਨੇ ਸੀਵਰੇਜਮੈਨ ਟੀ ਸ਼ਰਟਾ ਨਾਲ ਕੀਤੇ ਸਨਮਾਨਿਤ

ਜਗਰਾਉ 8 ਜੂਨ (ਅਮਿਤ ਖੰਨਾ). ਜਗਰਾਓਂ ਸ਼ਹਿਰ ਨੁੰ ਸਾਫ ਸੁਥਰਾ ਰੱਖਣ ਚ ਐਹਿਮ ਰੋਲ ਅਦਾ ਕਰਨ ਵਾਲੇ ਮੇਹਨਤੀ ਸੀਵਰੇਜ ਕਰਮਚਾਰੀਆਂ ਨੁੰ ਨਗਰ ਕੌਂਸਿਲ ਕੰਗਰਾਓਂ ਦੇ ਸੈਨਿਟਰੀ ਇੰਸਪੈਕਟਰ ਸ਼ਿਆਮ ਲਾਲ ਭੱਟ ਅਤੇ ਸਵੱਛ ਭਾਰਤ ਅਭਿਆਨ ਜਗਰਾਉਂ ਦੇ ਬ੍ਰਾਂਡ ਅੰਬੇਸਡਰ ਕੈਪਟਨ ਨਰੇਸ਼ ਵਰਮਾ ਨੇ ਟੀ ਸ਼ਰਟ ਦੇ ਕੇ ਸਨਮਾਨਿਤ ਕੀਤਾ.ਇਸ ਮੌਕੇ ਉਹਨਾਂ ਨਾਲ ਜਤਿੰਦਰ ਬਾਂਸਲ ਅਤੇ ਕੇਵਲ ਮਲਹੋਤਰਾ ਭੀ ਸਨ.ਇਸ ਮੌਕੇ ਵਰਕਰਾਂ ਲਈ ਆਫ਼ਿਸ ਦਾ ਭੀ ਨਿਰਮਾਣ ਕੀਤਾ ਗਿਆ. ਇਸ ਮੌਕੇ ਸਾਰੇ ਮੁਲਾਜਿਮ ਖੁਸ਼ ਸਨ ਅਤੇ ਪਵਨ ਕੁਮਾਰ ਦੇ ਨਾਲ ਐਸ ਆਈ ਸ਼ਾਮ ਲਾਲ ਭੱਟ ਅਤੇ ਕੈਪਟਨ ਨਰੇਸ਼ ਵਰਮਾ ਦਾ ਧੰਨਵਾਦ ਕੀਤਾ. ਉਹਨਾਂ ਕਿਹਾ ਕਿ ਇਸ ਸਨਮਾਨ ਨਾਲ ਸਾਨੂੰ ਹੋਰ ਮਿਹਨਤ ਨਾਲ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ.

ਕਰ ਭਲਾ ਹੋ ਭਲਾ ਸੋਸਾਇਟੀ ਵੱਲੋਂ ਠੰਡੇ ਮਿੱਠੇ ਜਲ ਦੀ ਵਿਸ਼ਾਲ ਸ਼ਬੀਲ ਲਗਾਈ

ਜਗਰਾਉ 8 ਜੂਨ (ਅਮਿਤ ਖੰਨਾ)ਕਰ ਭਲਾ ਹੋ ਭਲਾ ਸੁਸਾਇਟੀ ਵੱਲੋਂ  ਠੰਡੇ ਮਿੱਠੇ ਜਲ ਦੀ ਵਿਸ਼ਾਲ ਛਬੀਲ ਲਗਾਈ ਗਈ ਗਰਮੀ ਦੇ ਮੌਸਮ ਤੋਂ ਰਾਹਤ ਦੇਣ ਲਈ ਆਣ ਜਾਣ ਵਾਲੇ ਲੋਕਾਂ ਨੇ ਛਬੀਲ ਦਾ ਪੂਰਾ ਲਾਭ ਲਿਆ ਤੇ ਗਰਮੀ ਤੋਂ ਰਾਹਤ ਭੀ ਪਾਈ ਕਰ ਭਲਾ ਹੋ ਭਲਾ ਸੋਸਾਇਟੀ ਦੇ ਪ੍ਰਧਾਨ ਰਜਿੰਦਰ ਜੈਨ(ਕਾਕਾ) ਨੇ ਕਿਹਾ ਸੋਸਾਇਟੀ ਦੇ ਸਾਰੇ ਹੀ ਮੈਂਬਰ ਸਮੇਂ ਸਮੇਂ ਸਿਰ ਜਰੂਰਤ ਪਰਿਵਾਰਾਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ   ਸੇਵਾ ਲੋਕਾਂ ਦੇ ਦਿੱਤੇ ਗਏ ਸਹਿਯੋਗ ਦੇ ਨਾਲ ਹੀ ਕੀਤੀ ਜਾਂਦੀ ਹੈ ਸੋਸਾਇਟੀ ਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਤਾਂ ਕਿ ਸਾਰੇ ਮੈਂਬਰ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ  ਇਸ ਮੌਕੇ ਚੇਅਰਮੈਨ ਅਮਿਤ ਅਰੋੜਾ. ਪ੍ਰਧਾਨ ਰਜਿੰਦਰ ਜੈਨ (ਕਾਕਾ) ਸੈਕਟਰੀ ਨਨੇਸ਼ ਗਾਂਧੀ. ਕੈਸ਼ੀਅਰ ਨੀਰਜ ਕਟਾਰੀਆ. ਵਿਸ਼ਾਲ ਸ਼ਰਮਾ. ਸ਼ਿਵਾਂਸ ਨਾਗੀ. ਭੁਪਿੰਦਰ ਸਿੰਘ ਮੁਰਲੀ. ਕੈਪਟਨ ਨਰੇਸ਼ ਵਰਮਾ. ਮੋਹਿਤ ਜੈਨ. ਨਵਦੀਪ ਕੌਰ. ਨੇ ਹਾਜਰੀ ਦਿੱਤੀ

ਪੰਜਾਬ ਦੇ 13 ਸੰਸਦ ਮੈਂਬਰ ਮਾਂ ਬੋਲੀ ਪੰਜਾਬੀ ’ਚ ਚੁੱਕਣ ਸਹੁੰ-ਦੀਪਕ ਸ਼ਰਮਾ ਚਨਾਰਥਲ

ਪੰਜਾਬ ਸਮੇਤ ਚੰਡੀਗੜ੍ਹ ਦੇ ਮੈਂਬਰਾਂ ਨੂੰ ਪੱਤਰ ਲਿਖਿਆ 

ਚੰਡੀਗੜ੍ਹ, 08 ਜੂਨ (ਬਲਬੀਰ ਸਿੰਘ ਬੱਬੀ )
ਪੰਜਾਬ ਦੇ 13 ਸੰਸਦ ਮੈਂਬਰਾਂ ਨੂੰ ਮਾਂ ਬੋਲੀ ’ਚ ਸਹੁੰ ਚੁੱਕਣ ਦੀ ਬੇਨਤੀ ਕੀਤੀ ਗਈ ਹੈ। ਪੰਜਾਬ ਦੇ 13 ਸੰਸਦ ਮੈਂਬਰਾਂ ਦੇ ਨਾਮ ਚਿੱਠੀ ਲਿਖ ਕੇ ਬੇਨਤੀ ਕੀਤੀ ਕਿ ਉਹ ਭਾਰਤ ਦੀ ਸੰਸਦ ਵਿਚ ਪੰਜਾਬੀ ਵਿਚ ਹੀ ਸਹੁੰ ਚੁੱਕਣ। ਮਾਂ ਬੋਲੀ ਪੰਜਾਬੀ ਦੇ ਹੱਕ-ਹਕੂਕ ਲਈ ਹਮੇਸ਼ਾ ਅਵਾਜ਼ ਚੁੱਕਣ ਵਾਲੇ ਪੰਜਾਬ ਚਿੰਤਕ ਵਜੋਂ ਜਾਣੇ ਜਾਂਦੇ ਪੰਜਾਬੀ ਕਵੀ ਦੀਪਕ ਸ਼ਰਮਾ ਚਨਾਰਥਲ ਨੇ ਇਕ ਨਿਵੇਕਲੀ ਪਹਿਲ ਕਦਮੀ ਕੀਤੀ ਹੈ।    
      ਪੰਜਾਬ ਦੇ ਵੱਖੋ-ਵੱਖ ਪਾਰਟੀਆਂ ਨਾਲ ਸਬੰਧਤ ਅਤੇ ਅਜ਼ਾਦ ਉਮੀਦਵਾਰ ਵਜੋਂ ਚੁਣੇ ਗਏ 13 ਸੰਸਦ ਮੈਂਬਰਾਂ ਦੇ ਨਾਮ ਚਿੱਠੀ ਲਿਖਦਿਆਂ ਦੀਪਕ ਚਨਾਰਥਲ ਨੇ ਬੇਨਤੀ ਕੀਤੀ ਕਿ ‘‘ਮਾਣਯੋਗ ਸੰਸਦ ਮੈਂਬਰ ਜੀ ਕਿ ਆਪ ਜੀ ਜਦੋਂ ਭਾਰਤ ਦੀ ਸੰਸਦ ਵਿਚ ਬਤੌਰ ਸੰਸਦ ਮੈਂਬਰ ਸਹੁੰ ਚੁੱਕੋ ਤਾਂ ਉਹ ਤੁਹਾਡੀ ਮਾਂ ਬੋਲੀ ਪੰਜਾਬੀ ਵਿਚ ਹੋਵੇ। ਸ਼ਹਿਦ ਨਾਲੋਂ ਮਿੱਠੀ ਮਾਂ ਬੋਲੀ ਪੰਜਾਬੀ ਦੇ ਗੁਰਮੁਖੀ ਲਿੱਪੀ ਵਾਲੇ ਬੋਲ ਜਦੋਂ ਸੰਸਦ ਵਿਚ ਤੁਹਾਡੇ ਮੁੱਖ ਤੋਂ ਉਚਾਰੇ ਜਾਣਗੇ ਤਾਂ ਹਰ ਪੰਜਾਬੀ ਦਾ ਸਿਰ ਮਾਣ ਨਾਲ ਉਚਾ ਹੋ ਜਾਵੇਗਾ।’’
     ਇਸ ਸਬੰਧੀ ਜਾਣਕਾਰੀ ਦਿੰਦਿਆਂ ਦੀਪਕ ਚਨਾਰਥਲ ਨੇ ਕਿਹਾ ਕਿ ਪੰਜਾਬ ਦੇ 13 ਸੰਸਦ ਮੈਂਬਰ ਜਿਨ੍ਹਾਂ ਵਿਚ ਗੁਰਮੀਤ ਸਿੰਘ ਮੀਤ ਹੇਅਰ,  ਚਰਨਜੀਤ ਸਿੰਘ ਚੰਨੀ, ਡਾ. ਧਰਮਵੀਰ ਗਾਂਧੀ, ਅੰਮਿ੍ਰਤਪਾਲ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ, ਡਾ. ਰਾਜ ਕੁਮਾਰ ਚੱਬੇਵਾਲ, ਸੁਖਜਿੰਦਰ ਸਿੰਘ ਰੰਧਾਵਾ, ਬੀਬੀ ਹਰਸਿਮਰਤ ਕੌਰ ਬਾਦਲ, ਗੁਰਜੀਤ ਸਿੰਘ ਔਜਲਾ, ਮਾਲਵਿੰਦਰ ਸਿੰਘ ਕੰਗ, ਡਾ. ਅਮਰ ਸਿੰਘ, ਸ਼ੇਰ ਸਿੰਘ ਘੁਬਾਇਆ ਅਤੇ ਸਰਬਜੀਤ ਸਿੰਘ ਖਾਲਸਾ ਸਮੇਤ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਚੁਣੇ ਗਏ ਇਕ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਉਨ੍ਹਾਂ ਦੇ ਪਤਿਆਂ ’ਤੇ ਡਾਕ ਰਾਹੀਂ ਜਿੱਥੇ ਇਹ ਖਤ ਭੇਜਿਆ ਗਿਆ ਹੈ, ਉਥੇ ਹੀ ਈਮੇਲ ਅਤੇ ਵਟਐਪ ਰਾਹੀਂ ਵੀ ਇਨ੍ਹਾਂ 14 ਨੁਮਾਇੰਦਿਆਂ ਤੱਕ ਇਹ ਚਿੱਠੀ ਪਹੁੰਚਦੀ ਕੀਤੀ ਜਾ ਰਹੀ ਹੈ। ਦੀਪਕ ਚਨਾਰਥਲ ਨੇ ਆਸ ਪ੍ਰਗਟਾਈ ਕਿ ਮੈਨੂੰ ਉਮੀਦ ਹੈ ਕਿ ਇਹ 14 ਦੇ 14 ਸੰਸਦ ਮੈਂਬਰ ਭਾਰਤ ਦੀ ਸੰਸਦ ਵਿਚ ਪੰਜਾਬੀ ਵਿਚ ਸਹੁੰ ਚੁੱਕਣਗੇ ਅਤੇ ਆਪੋ-ਆਪਣੀਆਂ ਪਾਰਟੀਆਂ ਦੀ ਬਜਾਏ ਪੰਜਾਬ ਦੀ ਅਵਾਜ਼ ਬਣਨਗੇ। ਉਨ੍ਹਾਂ ਮੀਡੀਆ ਰਾਹੀਂ ਵੀ ਉਕਤ ਸੰਸਦ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਸੰਸਦ ਵਿਚ ਆਪਣੀ ਬੋਲੀ ਦਾ ਮਾਣ ਵਧਾਉਂਦਿਆਂ ਹੋਇਆਂ ਸਹੁੰ ਵੀ ਪੰਜਾਬੀ ਵਿਚ ਚੁੱਕਣ ਅਤੇ ਮੁੱਦੇ ਚੁੱਕਣ ਲੱਗਿਆਂ ਵੀ ਆਪਣੀ ਮਾਂ ਬੋਲੀ ਨੂੰ ਪਹਿਲ ਦੇਣ।

ਡੈਮੋਕਰੇਟਿਕ ਟੀਚਰਜ਼ ਫਰੰਟ ਬਠਿੰਡਾ ਦਾ ਚੋਣ ਇਜਲਾਸ ਹੋਇਆ ਸੰਪੰਨ 

ਡੀ ਟੀ ਐੱਫ ਦੇ ਚੋਣ ਇਜਲਾਸ ਵਿੱਚ ਜਗਪਾਲ ਬੰਗੀ  ਜ਼ਿਲ੍ਹਾ ਪ੍ਰਧਾਨ ਅਤੇ ਗੁਰਮੇਲ ਸਿੰਘ ਮਲਕਾਣਾ  ਸਕੱਤਰ ਚੁਣੇ ਗਏ 
 
ਬਠਿੰਡਾ 08 ਜੂਨ (ਰਮੇਸ਼ਵਰ ਸਿੰਘ)

ਡੈਮੋਕਰੇਟਿਕ ਟੀਚਰਜ਼ ਫਰੰਟ ਦਾ ਜ਼ਿਲ੍ਹਾ ਚੋਣ ਇਜਲਾਸ ਸਥਾਨਕ ਟੀਚਰਜ ਹੋਮ  ਵਿਖੇ ਹੋਇਆ, ਜਿਸ ਵਿੱਚ ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ ਵਿੱਚ ਡੈਲੀਗੇਟਾਂ/ਅਧਿਆਪਕਾਂ ਨੇ ਹਿੱਸਾ ਲਿਆ। ਇਹ ਇਜਲਾਸ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਜ਼ਿਲਾ ਮੁਕਤਸਰ ਦੇ ਪ੍ਰਧਾਨ ਪਵਨ ਕੁਮਾਰ ਦੀ  ਅਗਵਾਈ ਅਤੇ ਦੇਖ-ਰੇਖ ਹੇਠ ਹੋਇਆ। ਇਜਲਾਸ ਦੀ ਸ਼ੁਰੂਆਤ ਸੂਬਾ ਕਮੇਟੀ ਮੈਂਬਰ ਬੂਟਾ ਸਿੰਘ ਰੋਮਾਣਾ  ਦੇ ਸਵਾਗਤੀ ਸ਼ਬਦਾਂ ਨਾਲ ਕੀਤੀ ਗਈ। ਡੀ ਟੀ ਐੱਫ ਆਗੂ ਬੇਅੰਤ ਸਿੰਘ ਫੂਲੇਵਾਲਾ  ਨੇ ਡੀ ਟੀ ਐੱਫ ਵੱਲੋਂ ਪਿਛਲੇ ਸਮੇਂ ਵਿੱਚ ਵੱਖ-ਵੱਖ ਸੰਘਰਸ਼ਾਂ ਰਾਹੀਂ ਪਾਏ ਯੋਗਦਾਨ ਅਤੇ ਜੱਥੇਬੰਦੀ ਦੀਆਂ ਸਰਗਰਮੀਆਂ ਬਾਰੇ ਰਿਪੋਰਟ ਪੜ੍ਹੀ, - ਜਿਸ ਉੱਤੇ ਹਾਜ਼ਰ ਅਧਿਆਪਕਾਂ ਵੱਲੋਂ ਤਸੱਲੀ ਪ੍ਰਗਟਾਈ ਗਈ। ਚੋਣ ਅਬਜ਼ਰਵਰ ਵਿਕਰਮਦੇਵ ਸਿੰਘ ਦੀ ਦੇਖ-ਰੇਖ ਹੇਠ ਨਵੀਂ ਚੋਣ ਕਮੇਟੀ ਦਾ ਪੈਨਲ ਪਵਨ ਕੁਮਾਰ ਵੱਲੋਂ ਪੇਸ਼ ਕੀਤਾ ਗਿਆ, ਜਿਸ ਨੂੰ ਹਾਜ਼ਰ ਡੈਲੀਗੇਟਾਂ/ਅਧਿਆਪਕਾਂ ਵੱਲੋਂ ਆਪਣੀ ਸਰਵਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਇਸ ਪੈਨਲ ਵਿੱਚ ਜਗਪਾਲ ਬੰਗੀ ਨੂੰ ਜ਼ਿਲ੍ਹਾ ਪ੍ਰਧਾਨ, ਗੁਰਮੇਲ ਸਿੰਘ ਮਲਕਾਣਾ ਨੂੰ ਜਨਰਲ ਸਕੱਤਰ, ਦਵਿੰਦਰ ਡਿੱਖ ਵਿੱਤ ਸਕੱਤਰ ਹਰਜਿੰਦਰ ਸੇਮਾ ਅਤੇ ਨਰਿੰਦਰ ਬੱਲੂਆਣਾ  ਨੂੰ ਮੀਤ ਪ੍ਰਧਾਨ, ਅਮਰਦੀਪ ਸਿੰਘ ਜੱਥੇਬੰਦਕ ਸਕੱਤਰ ਗੋਬਿੰਦ ਸਿੰਘ ਸਹਾਇਕ ਵਿੱਤ ਸਕੱਤਰ ਜਤਿੰਦਰ ਸ਼ਰਮਾ ਨੂੰ ਪ੍ਰੈਸ ਸਕੱਤਰ, ਸੁਨੀਲ ਕੁਮਾਰ ਨੂੰ ਮੀਡੀਆ ਕੋਆਰਡੀਨੇਟਰ, ਬੇਅੰਤ ਸਿੰਘ ਫੂਲੇਵਾਲਾ, ਬੂਟਾ ਸਿੰਘ ਰੋਮਾਣਾ, ਅਵਤਾਰ ਸਿੰਘ ਮਲੂਕਾ, ਕੁਲਦੀਪ ਕੁਮਾਰ ਤਲਵੰਡੀ ਸਾਬੋ, ਗੁਰਪਾਲ ਸਿੰਘ ਜਗਾਰਾਮ, ਤੀਰਥ ਮੋਹਨ ਸਿੰਘ ਮਲਕਾਣਾ ਸੁਖਮੰਦਰ ਸਿੰਘ ਝੁੰਬਾ ਅੰਮ੍ਰਿਤਪਾਲ ਸਿੰਘ ਮਾਨ ਨਛੱਤਰ ਸਿੰਘ ਜੇਠੂਕੇ,ਨਿਰਮਲ ਸਿੰਘ ,ਪਰਮਜੀਤ ਕੌਰ, ਹਰਸ਼ਰਨ ਕੌਰ,ਸਿਮਰਜੀਤ ਕੌਰ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਚੁਣਿਆ ਗਿਆ।

ਇਸ ਮੌਕੇ ਹਾਜ਼ਰ ਡੈਲੀਗੇਟ/ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਨੇ ਕਿਹਾ ਕਿ ਸਰਕਾਰਾਂ ਅਧਿਆਪਕਾਂ ਨੂੰ ਪਹਿਲਾਂ ਤੋਂ ਮਿਲੇ ਹੋਏ ਲਾਭਾਂ ਨੂੰ ਖੋਹਣ ਤੇ ਤੁਲੀਆਂ ਹੋਈਆਂ ਹਨ, ਇੰਨ੍ਹਾਂ ਲਾਭਾਂ ਨੂੰ ਬਚਾਉਣ ਅਤੇ ਖੋਹੇ ਜਾ ਚੁੱਕੇ ਲਾਭਾਂ ਨੂੰ ਮੁੜ ਪ੍ਰਾਪਤ ਕਰਨ ਲਈ ਅਧਿਆਪਕਾਂ ਨੂੰ ਸੰਘਰਸ਼ਾਂ ਦੇ ਮੈਦਾਨ ਵਿੱਚ ਨਿਤਰਨਾ ਹੀ ਪੈਣਾ ਹੈ, ਇਨ੍ਹਾਂ ਸੰਘਰਸ਼ਾਂ ਵਿੱਚ ਔਰਤ ਅਧਿਆਪਕਾਂ ਦੀ ਭੂਮਿਕਾ ਸਭ ਤੋਂ ਅਹਿਮ ਹੋਵੇਗੀ। ਨਵੀਂ ਸਿੱਖਿਆ ਨੀਤੀ ਰੱਦ ਕਰਕੇ ਪੰਜਾਬ ਦੀ ਸਿੱਖਿਆ ਨੀਤੀ ਬਣਾਉਣ ਦੀ ਮੰਗ ਕੀਤੀ ਗਈ |

ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਮਾਸਟਰ ਕੇਡਰ ਯੂਨੀਅਨ ਦੇ ਪ੍ਰਿਤਪਾਲ ਸਿੰਘ ਕੰਪਿਊਟਰ ਯੂਨੀਅਨ ਦੇ ਜੋਨੀ ਸਿੰਗਲਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਪੂਹਲੀ, ਪੰਜਾਬ ਸਟੂਡੈਂਟ ਯੂਨੀਅਨ ਦੇ ਰਜਿੰਦਰ ਸਿੰਘ, ਪੈਨਸ਼ਨਰ ਜੇ ਯੂਨੀਅਨ ਦੇ ਪ੍ਰਧਾਨ ਪ੍ਰਿੰਸੀਪਲ ਰਣਜੀਤ ਸਿੰਘ  ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਰਜਿੰਦਰ ਸਿੰਘ, ਨੇ ਆਪਣੀਆਂ-ਆਪਣੀਆਂ ਜਥੇਬੰਦੀਆਂ ਵੱਲੋਂ ਭਰਾਤਰੀ ਸੰਦੇਸ਼ ਪੜ੍ਹੇ ਅਤੇ ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਡੀ.ਟੀ.ਐੱਫ. ਪੰਜਾਬ ਦੀ ਜ਼ਿਲ੍ਹਾ ਇਕਾਈ ਦੀ ਨਵੀਂ ਟੀਮ ਅਧਿਆਪਕਾਂ ਦੀਆਂ ਇੱਛਾਵਾਂ 'ਤੇ ਖਰਾ ਉਤਰੇਗੀ ਅਤੇ ਅਧਿਆਪਕ ਲਹਿਰ ਨੂੰ ਨਵੇਂ ਸਿੱਖਰਾਂ ਤੱਕ ਲੈ ਕੇ ਜਾਵੇਗੀ।

ਇਜਲਾਸ ਦੇ ਅੰਤ ਵਿੱਚ ਡੀਟੀਐਫ ਦੇ ਪਿਛਲੇ ਸਮੇਂ ਵਿੱਚ ਜੁਝਾਰੂ ਸਾਥੀ ਰਹੇ ਦਰਸ਼ਨ ਸਿੰਘ ਮੌੜ,ਮਨੋਹਰ ਦਾਸ, ਰਣਜੀਤ ਸਿੰਘ ਬਰਾੜ, ਜਗਦੇਵ ਸਿੰਘ ਜੱਗਾ, ਜਗਨੰਦਨ  ਸਿੰਘ ਗਿੱਲ, ਰਾਜੇਸ਼ ਮੋਂਗਾ, ਸਿਕੰਦਰ ਧਾਲੀਵਾਲ, ਅੰਗਰੇਜ਼ ਸਿੰਘ ਮੌੜ, ਬਲਦੇਵ ਸਿੰਘ ਤੰਗਰਾਲੀ ਨੂੰ ਸਨਮਾਨਿਤ ਕੀਤਾ ਗਿਆ |ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰਧਾਨ ਜਗਪਾਲ ਸਿੰਘ ਨੇ ਆਪਣੀ ਨਵੀਂ ਕਮੇਟੀ ਸਾਹਮਣੇ ਮਿੱਥੇ ਕਾਰਜਾਂ ਨੂੰ ਪੂਰਾ ਕਰਨ ਦਾ ਅਹਿਦ ਲੈਂਦਿਆਂ ਸਮੂਹ ਅਧਿਆਪਕਾਂ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਦਾ ਇਜਲਾਸ ਵਿੱਚ ਸ਼ਮੂਲੀਅਤ ਕਰਨ ਲਈ ਧੰਨਵਾਦ ਕੀਤਾ।

ਜੂਨ 1984 ਦੇ ਸਮੂਹ ਸ਼ਹੀਦਾਂ ਸਿੰਘ ਦੀ ਯਾਦ ਨੂੰ ਸਮਰਪਿਤ ਦਸਤਾਰ ਤੇ ਦੁਮਾਲਾ ਮੁਕਾਬਲੇ

-ਜੋਧਾਂ / ਸਰਾਭਾ 8 ਜੂਨ ( ਦਲਜੀਤ ਸਿੰਘ ਰੰਧਾਵਾ) ਖ਼ਾਲਸਾ ਐਜੂਕੇਸ਼ਨ ਸੁਸਾਇਟੀ ਪਿੰਡ ਨਾਰੰਗਵਾਲ ਕਲਾਂ ਅਤੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵਲੋਂ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਦੇ ਵਿਸੇਸ ਸਹਿਯੋਗ ਨਾਲ ਦਸਤਾਰ ਤੇ ਦੁਮਾਲਾ ਮੁਕਾਬਲਾ ਕਰਵਾਇਆ। ਗਤਕਾ ਮੁਕਾਬਲੇ ਦੌਰਾਨ ਸਭ ਤੋ ਪਹਿਲਾ ਗੁਰੁ ਸਾਹਿਬ ਅੱਗੇ ਅਰਦਾਸ ਬੇਨਤੀ ਕੀਤੀ ਗਈ ਉਪਰੰਤ ਬੱਚਿਆਂ ਵਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਮੁਕਾਬਲੇ ਦੌਰਾਨ ਇਲਾਕੇ ਭਰ ਚੋ ਸੈਂਕੜੇ ਬੱਚਿਆਂ ਨੇ ਭਾਗ ਲਿਆ। ਇਸ ਮੌਕੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਮਨਦੀਪ ਸਿੰਘ ਖੁਰਦ ਅਤੇ ਖਾਲਸਾ ਐਜੂਕੇਸ਼ਨ ਸੁਸਾਇਟੀ ਦੇ ਮੁੱਖ ਸੇਵਾਦਾਰ ਬੀਬੀ ਕਿਰਨਦੀਪ ਕੌਰ ਖਾਲਸਾ ਵਲੋਂ ਜੇਤੂ ਬੱਚਿਆਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਤੇ ਗੱਤਕਾ ਸ਼ਾਸਤਰਾਂ ਨਾਲ ਸਨਮਾਨਿਤ ਕੀਤਾ ਗਿਆ, ਨਾਲ ਹੀ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਮੈਡਲ, ਪ੍ਰਸੰਸਾ ਪੱਤਰ, ਪਿੰਨ ਤੇ ਕਾਪੀਆਂ ਅਤੇ ਹੋਰ ਸਮਗਰੀ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਗੁਰਜੰਟ ਸਿੰਘ, ਦਰਸ਼ਨ ਸਿੰਘ, ਬਲਵੀਰ ਸਿੰਘ,ਇੰਦਰਪਾਲ ਸਿੰਘ, ਜਗਜੀਤ ਸਿੰਘ ਜੱਗੂ, ਸੁਮਨਦੀਪ ਸਿੰਘ, ਸੰਦੀਪ ਸਿੰਘ ਖਾਲਸਾ, ਬਾਬਾ ਨਿੱਕਾ ਸਿੰਘ ਆਦਿ ਹਾਜਰ ਸਨ ।

ਦਿੱਲੀ ਮੋਰਚਾ-2 ਨੂੰ ਹੋਰ ਵਿਸ਼ਾਲ ਕਰਨ ਲਈ 10 ਨੂੰ ਚੌਂਕੀਮਾਨ ਟੋਲ ਤੋਂ ਹੋਵੇਗਾ ਨਵਾਂ ਕਾਫਲਾ ਰਵਾਨਾ

ਜੋਧਾਂ / ਸਰਾਭਾ 8 ਜੂਨ ( ਦਲਜੀਤ ਸਿੰਘ ਰੰਧਾਵਾ ) ਦਸਮੇਸ਼ ਕਿਸਾਨ- ਮਜ਼ਦੂਰ ਯੂਨੀਅਨ ਰਜਿ: ਜ਼ਿਲ੍ਹਾ ਲੁਧਿਆਣਾ ਦੀ ਜ਼ਿਲ੍ਹਾ  ਕਾਰਜਕਾਰੀ ਕਮੇਟੀ ਦੇ  ਫੈਸਲੇ ਦੀ ਰੋਸ਼ਨੀ ਵਿੱਚ ਜ਼ਿਲ੍ਹਾ ਪ੍ਰਧਾਨ ਸ. ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹਫਤਾਵਾਰੀ ਵੱਡੀ ਮੀਟਿੰਗ ਚੌਂਕੀਮਾਨ ਟੋਲ ਮੋਰਚੇ ਦੇ ਲੰਗਰ ਸਥਾਨ ਵਿਖੇ ਕੀਤੀ ਗਈ। ਜਿਸ ਵਿੱਚ ਵੱਖ-ਵੱਖ ਪਿੰਡ ਇਕਾਈਆਂ ਦੇ ਕਿਸਾਨ ਤੇ ਮਜ਼ਦੂਰ ਵੀਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। 
       ਅੱਜ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਯੂਨੀਅਨ  ਦੇ ਆਗੂਆਂ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਸਹਾਇਕ ਸਕੱਤਰ ਰਣਜੀਤ ਸਿੰਘ ਗੁੜੇ, ਗੁਰਦੇਵ ਸਿੰਘ ਮੁੱਲਾਂਪੁਰ, ਜਰਨੈਲ ਸਿੰਘ ਮੁੱਲਾਂਪੁਰ, ਜ਼ਿਲ੍ਹਾ ਖਜ਼ਾਨਚੀ ਅਮਰੀਕ ਸਿੰਘ ਤਲਵੰਡੀ ਨੇ ਸੰਬੋਧਨ ਕਰਦੇ ਹੋਏ ਵਰਨਣ  ਕੀਤਾ ਕਿ ਦੇਸ ਅੰਦਰ ਬਦਲੀਆਂ ਹੋਈਆਂ ਰਾਜਸੀ ਪਰਸਥਿਤੀਆਂ ਅੰਦਰ ਦਿੱਲੀ ਮੋਰਚਾ -2 ਵਾਲੇ 200 ਕਿਸਾਨ ਜੱਥੇਬੰਦੀਆਂ ਦੇ ਸਾਂਝੇ ਫੋਰਮ ਦੇ ਨਵੇਂ ਪ੍ਰੋਗਰਾਮ ਮੁਤਾਬਕ; 2 ਜੂਨ ਤੋਂ ਸ਼ੰਭੂ ਬਾਰਡਰ ਸਮੇਤ ਚਾਰੇ ਬਾਰਡਰਾਂ( ਸ਼ੰਭੂ, ਖਨੌਰੀ,   ਡੱਬਵਾਲੀ ਤੇ ਰਤਨਪੁਰਾ) ਉਪਰ ਆਏ ਦਿਨ ਕਿਸਾਨ- ਮਜ਼ਦੂਰ ਨੌਜਵਾਨ ਵੀਰਾਂ ਤੇ ਬੀਬੀਆਂ ਦੇ ਠਾਠਾਂ ਮਾਰਦੇ ਇਕੱਠ  ਹੋਰ ਵਿਸ਼ਾਲ ਤੋਂ ਵਿਸ਼ਾਲ ਹੁੰਦੇ ਜਾ ਰਹੇ ਹਨ। ਸਿੱਟੇ ਵਜੋਂ ਕੇਂਦਰ 'ਚ ਬਣਨ ਵਾਲੀ ਨਵੀਂ ਹਕੂਮਤ ਨੂੰ ਹਰ ਹਾਲਤ ਐਮਐਸਪੀ ਦੀ ਗਰੰਟੀ ਵਾਲਾ ਕਾਨੂੰਨ ਬਣਾਉਣ ਤੇ ਦੇਸ਼ ਭਰ ਦੇ ਕਿਸਾਨਾਂ ਦੇ 13 ਲੱਖ ਕਰੋੜ ਰੁ: ਦਾ ਖਾਤਮਾ ਕਰਨ ਸਮੇਤ ਸਮੁੱਚੇ 12 ਨਕਾਤੀ ਮੰਗ ਪੱਤਰ ਨੂੰ ਪ੍ਰਵਾਨ ਕਰਕੇ, ਬਣਦੇ ਗਜ਼ਟ ਨੋਟੀਫਿਕੇਸ਼ਨ ਜਾਰੀ ਕਰਨੇ ਪੈਣਗੇ ਤੇ ਦਿੱਲੀ ਮੋਰਚਾ -2 ਲਾਜ਼ਮੀ ਤੌਰ 'ਤੇ ਜਿੱਤ ਦੀ ਸ਼ਾਨਾਂਮੱਤੀ ਮੰਜ਼ਿਲ 'ਤੇ ਪਹੁੰਚ ਕੇ ਰਹੇਗਾ। ਇਸ ਤੋਂ ਇਲਾਵਾ ਆਗੂਆਂ ਨੇ ਐਲਾਨ ਕੀਤਾ ਕਿ 10 ਜੂਨ ਦਿਨ ਸੋਮਵਾਰ ਨੂੰ ਠੀਕ 8 ਵਜੇ ਹਫਤਾਵਾਰੀ ਕਾਫਲਾ ਚੌਂਕੀਮਾਨ ਟੋਲ ਤੋਂ ਸ਼ੰਭੂ ਬਾਰਡਰ ਨੂੰ ਰਵਾਨਗੀ ਕਰੇਗਾ। 
     ਅੰਤ 'ਚ ਸਰਬ ਸੰਮਤੀ ਨਾਲ ਪਾਸ ਕੀਤੇ ਮਤੇ ਰਾਹੀਂ ਅੱਜ ਦੀ ਇਕੱਤਰਤਾ ਨੇ ਕਿਸਾਨਾਂ ਸਮੇਤ ਸਮੁੱਚੇ ਪੰਜਾਬੀਆਂ ਨੂੰ ਅੱਤਵਾਦੀ ਗਰਦਾਨਣ ਵਾਲੀ ਅਤੇ ਪੰਜਾਬ 'ਚ ਅੱਤਵਾਦ ਦੇ ਵਧਣ ਵਾਲੀ ਮਨਘੜ, ਝੂਠੀ ਤੇ ਪੰਜਾਬ ਵਿਰੋਧੀ ਅਤੇ ਕਿਸਾਨ ਵਿਰੋਧੀ ਸ਼ਬਦਾਵਲੀ ਵਰਤਣ ਵਾਲੀ ਕੰਗਣਾ ਰਨੌਤ ਉੱਪਰ ਦੇਸ਼ ਧਰੋਹੀ ਅਤੇ ਪੰਜਾਬ ਬਨਾਮ ਦੇਸ਼ ਵਿਚਕਾਰ ਨਫਰਤੀ ਭਾਵਨਾਵਾਂ ਭੜਕਾਉਣ ਵਾਲੀਆਂ ਕਨੂੰਨੀ ਧਰਾਵਾਂ ਅਧੀਨ ਬਣਦਾ ਪੁਲਿਸ ਕੇਸ ਦਰਜ ਕਰਕੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਯਕੀਨੀ ਬਣਾਈ ਜਾਵੇ। ਦੂਜੇ ਪਾਸੇ ਕਿਸਾਨ ਪੱਖੀ ਤੇ ਪੰਜਾਬ ਪੱਖੀ ਅਣਖ ਤੇ ਗੈਰਤ ਦੀ ਰਾਖੀ ਲਈ ਅੱਗੇ ਆਈ ਸੀ.ਆਈ. ਐਸ. ਐਫ. ਮਹਿਲਾ ਕਰਮਚਾਰੀ ਬੀਬੀ ਕੁਲਵਿੰਦਰ ਕੌਰ ਦੀ ਭਰਪੂਰ ਸ਼ਲਾਘਾ ਕਰਦਿਆਂ ਉਸਦੇ ਸਿਰ ਮੜ੍ਹੇ ਕਥਿਤ ਨਜਾਇਜ਼ ਪੁਲਿਸ ਕੇਸ ਨੂੰ ਫੌਰੀ ਤੌਰ 'ਤੇ ਰੱਦ ਕੀਤਾ ਜਾਵੇ। 
   ਅੱਜ ਦੀ ਵੱਡੀ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਸਰਵਿੰਦਰ ਸਿੰਘ ਸੁਧਾਰ , ਜਸਵੰਤ ਸਿੰਘ ਮਾਨ, ਜਗਦੇਵ ਸਿੰਘ ਗੁੜੇ, ਹਰਪਾਲ ਸਿੰਘ ਸਵੱਦੀ, ਗੁਰਦੀਪ ਸਿੰਘ ਸਵੱਦੀ, ਅਵਤਾਰ ਸਿੰਘ ਤਾਰ, ਤੇਜਿੰਦਰ ਸਿੰਘ ਬਿਰਕ, ਬੂਟਾ ਸਿੰਘ ਬਰਸਾਲ, ਗੁਰਚਰਨ ਸਿੰਘ ਤਲਵੰਡੀ, ਗੁਰਬਖਸ਼ ਸਿੰਘ ਤਲਵੰਡੀ, ਗੁਰਸੇਵਕ ਸਿੰਘ ਸੋਨੀ ਸਵੱਦੀ,ਕੁਲਦੀਪ ਸਿੰਘ ਸਵੱਦੀ, ਗੁਰਮੇਲ ਸਿੰਘ ਢੱਟ, ਗੁਰਦੀਪ ਸਿੰਘ ਮੰਡਿਆਣੀ, ਅਮਰਜੀਤ ਸਿੰਘ ਖੰਜਰਵਾਲ, ਮਨਜੀਤ ਸਿੰਘ ਸਿੱਧਵਾਂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

ਮੋਹਾਲੀ ਵਿੱਚ ਹੋਏ ਲੜਕੀ ਦੇ ਕਤਲ ਦਾ ਕਾਤਲ ਸਮਰਾਲਾ ਨੇੜੇ ਪਿੰਡ ਖੀਰਨੀਆਂ ਦਾ 

 

ਸਮਰਾਲਾ, 08 ਜੂਨ (ਬਲਬੀਰ ਸਿੰਘ ਬੱਬੀ )

ਅੱਜ ਸਵੇਰੇ ਸਵੇਰੇ ਹੀ ਤਕਰੀਬਨ 8 ਕੁ ਵਜੇ ਦੇ ਦਰਮਿਆਨ ਮੋਹਾਲੀ ਦੇ ਛੇ ਫੇਸ ਦੇ ਵਿੱਚੋਂ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਇਸ ਵੀਡੀਓ ਦੇ ਵਿੱਚ ਜੋ ਕੁਝ ਦਿਸ ਰਿਹਾ ਹੈ ਉਹ ਬਹੁਤ ਹੀ ਜ਼ਾਲਮਾਂਨਾਂ ਹੈ। ਵੀਡੀਓ ਅਨੁਸਾਰ ਇੱਕ ਨੌਜਵਾਨ ਲੜਕੀ ਦੇ ਉੱਪਰ ਇੱਕ ਲੜਕਾ ਜਿਸ ਨੇ ਮੂੰਹ ਸਿਰ ਬੰਨਿਆਂ ਹੋਇਆ ਹੈ ਕਿਰਪਾਨ ਦੇ ਨਾਲ ਲਗਾਤਾਰ ਲੜਕੀ ਉੱਤੇ ਵਾਰ ਕਰਦਾ ਹੈ। ਲੜਕੀ ਬਚਾਅ ਲਈ ਇਧਰ ਉਧਰ ਭੱਜਦੀ ਹੈ ਪਰ ਉਸ ਦੀ ਕੋਈ ਪੇਸ਼ ਨਹੀਂ ਜਾਂਦੀ ਤੇ ਅਖੀਰ ਨੂੰ ਉਹ ਧਰਤੀ ਉੱਪਰ ਡਿੱਗ ਜਾਂਦੀ ਹੈ। ਬੇਖੌਫ ਹੋਇਆ ਕਾਤਲ ਧਰਤੀ ਉੱਪਰ ਪਈ ਉਸ ਲੜਕੀ ਦੇ ਉੱਪਰ ਲਗਾਤਾਰ ਵਾਰ ਕਰਦਾ ਹੈ ਉਸ ਨੂੰ ਮਾਰਨ ਤੋਂ ਬਾਅਦ ਉਹ ਪੈਦਲ ਹੀ ਤੁਰ ਕੇ ਬੜੇ ਆਰਾਮ ਦੇ ਨਾਲ ਉਥੋਂ ਨਿਕਲ ਜਾਂਦਾ ਹੈ। ਲੜਕੀ ਦਾ ਨਾਮ ਬਲਜਿੰਦਰ ਕੌਰ ਵਾਸੀ ਫਤਹਿਪੁਰ ਜੱਟਾਂ (ਮੋਰਿੰਡਾ) ਦੀ ਹੈ ਜੋ ਪ੍ਰਾਈਵੇਟ ਬੈਂਕ ਵਿੱਚ ਨੌਕਰੀ ਕਰਦੀ ਸੀ।
    ਜੋ ਕਤਲ ਦੀ ਵੀਡੀਓ ਹੈ ਉਸ ਵਿੱਚ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਜਦੋਂ ਉਹ ਲੜਕੀ ਉੱਪਰ ਹਮਲਾ ਕਰ ਰਿਹਾ ਹੈ ਤਾਂ ਉਥੋਂ ਕਾਰਾਂ ਜੀਪਾਂ ਮੋਟਰਸਾਈਕਲ ਸਕੂਟਰਾਂ ਵਾਲੇ ਜਾ ਰਹੇ ਹਨ ਪਰ ਕਿਸੇ ਨੇ ਵੀ ਇਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜੇਕਰ ਕੋਈ ਹਿੰਮਤ ਕਰਦਾ ਤਾਂ ਸ਼ਾਇਦ ਇਸ ਲੜਕੀ ਦੀ ਜਾਨ ਬਚ ਜਾਂਦੀ। ਇਸ ਤੋਂ ਬਾਅਦ ਇਹ ਕਾਤਲ ਜਿੱਧਰ ਨੂੰ ਗਿਆ ਉਸ ਦੇ ਪਿੱਛੇ ਹੀ ਦੋ ਤਿੰਨ ਨੌਜਵਾਨ ਲੱਗ ਗਏ ਤੇ ਜਿਨਾਂ ਵਿੱਚੋਂ ਮਨਿੰਦਰ ਸਿੰਘ ਨਾਂ ਦੇ ਨੌਜਵਾਨ ਨੇ, ਇਸ ਨੂੰ ਘੇਰਨ ਦਾ ਯਤਨ ਕੀਤਾ। ਉਸ ਤੋਂ ਬਾਅਦ ਕੁਝ ਹੋਰ ਲੋਕਾਂ ਨੇ ਇਸ ਨੂੰ ਫੜ ਲਿਆ ਤੇ ਫਿਰ ਪੁਲਿਸ ਵੀ ਪੁੱਜ ਜਾਂਦੀ ਹੈ ਜਦੋਂ ਪੁਲਿਸ ਇਸ ਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ ਤਾਂ ਇਹ ਪੁਲਿਸ ਉੱਪਰ ਵੀ ਹਮਲਾ ਕਰਦਾ ਹੈ ਇਸ ਸਾਰੇ ਘਟਨਾ ਕਰਮ ਦੇ ਵਿੱਚੋਂ ਬਹੁਤ ਗੱਲਾਂ ਨਿਕਲਦੀਆਂ ਹਨ। ਪਰ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਲੜਕਾ ਜਿਸ ਦਾ ਨਾਮ ਸੁਖਚੈਨ ਸਿੰਘ ਹੈ ਜਿਸ ਦਾ ਪਿੰਡ ਖੀਰਨੀਆਂ (ਸਮਰਾਲਾ) ਹੈ। ਇਹ ਲੜਕਾ ਪੈਟਰੋਲ ਪੰਪ ਉਪਰ ਕੰਮ ਕਰਦਾ ਸੀ ਤੇ ਉਥੋਂ ਕੁਝ ਦਿਨ ਪਹਿਲਾਂ ਹੀ ਕੰਮ ਛੱਡਿਆ ਸੀ। ਗੱਲਬਾਤ ਇਹ ਸਾਹਮਣੇ ਆ ਰਹੀ ਹੈ ਕਿ ਇਹ ਲੜਕਾ ਉਸ ਲੜਕੀ ਦੇ ਨਾਲ ਵਿਆਹ ਕਰਾਉਣ ਲਈ ਉਸ ਉੱਤੇ ਦਬਾਅ ਪਾ ਰਿਹਾ ਸੀ ਤੇ ਉਸ ਲੜਕੀ ਨੇ ਵਿਆਹ ਤੋਂ ਮਨਾ ਕਰ ਦਿੱਤਾ ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਹੋਏ ਨੇ ਅੱਜ ਏਡਾ ਵੱਡਾ ਕਾਰਾ ਕਰ ਦਿੱਤਾ ਤੇ ਇੱਕ ਨੌਜਵਾਨ ਲੜਕੀ ਅਣਆਈ ਮੌਤ ਮਾਰ ਦਿੱਤੀ।
    ਸਮਰਾਲਾ ਨਜ਼ਦੀਕ ਖੀਰਨੀਆ ਪਿੰਡ ਵਿੱਚ ਪੁੱਜੇ ਪੱਤਰਕਾਰਾਂ ਦੇ ਨਾਲ ਇਸ ਦੀ ਮਾਤਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੋ ਕੁਝ ਹੋਇਆ ਹੈ ਬਹੁਤ ਗਲਤ ਹੋਇਆ ਹੈ ਇਸ ਤਰ੍ਹਾਂ ਕਿਸੇ ਨੂੰ ਵੀ ਕਿਸੇ ਦੀ ਜਾਨ ਲੈਣ ਦਾ ਕੋਈ ਹੱਕ ਨਹੀਂ। ਲੜਕੇ ਦੀ ਮਾਂ ਨੇ ਕਿਹਾ ਹੈ ਕਿ ਇਹਨਾਂ ਦਾ ਦੋਵਾਂ ਦਾ ਪ੍ਰੇਮ ਪਿਆਰ ਚੱਲ ਰਿਹਾ ਸੀ ਲੜਕੀ ਸਾਡੇ ਘਰ ਵੀ ਆ ਚੁੱਕੀ ਹੈ।
   ਮੋਹਾਲੀ ਪੁਲਿਸ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਸਾਰਾ ਕੁਝ ਹਾਲੇ ਜਾਂਚ ਪ੍ਰਕਿਰਿਆ ਵਿੱਚ ਹੈ ਸਾਰੀ ਗੱਲਬਾਤ ਸਾਹਮਣੇ ਰੱਖ ਦਿੱਤੀ ਜਾਵੇਗੀ ਇਸ ਸਾਰੇ ਘਟਨਾ ਕ੍ਰਮ ਦੇ ਉੱਪਰ ਪੰਜਾਬ ਰਾਜ ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਨੇ ਵੀ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
    ਇੱਥੇ ਵਰਣਨ ਯੋਗ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਹੀ ਅਜੀਬ ਜਿਹੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਜਿਸ ਤੋਂ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਦਾ ਪਤਾ ਤਾਂ ਲੱਗਦਾ ਹੀ ਹੈ ਨਾਲ ਹੀ ਪੁਲਿਸ ਕਿੰਨੀ ਕ ਮੁਸ਼ਤੈਦ ਹੈ ਇਹੋ ਜਿਹੀਆਂ ਬੇਨਿਯਮੀਆਂ ਵੀ ਸਾਹਮਣੇ ਆ ਰਹੀਆਂ ਹਨ। ਜਦੋਂ ਮੋਹਾਲੀ ਵਰਗੇ ਸ਼ਹਿਰ ਦੇ ਵਿੱਚ ਇੱਕ ਬੰਦਾ ਲੜਕੀ ਦਾ ਆਰਾਮ ਨਾਲ ਕਤਲ ਕਰਕੇ ਫਰਾਰ ਹੋ ਜਾਂਦਾ ਹੈ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ।