You are here

ਭਾਰਤ

ਆਪਣੇ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨ ਪਾਰਲੀਮੈਂਟ ਦੇ ਨਜ਼ਦੀਕ ਪਹੁੰਚੇ  

ਕਸ਼ਮਕਸ਼ ਅਤੇ ਜੱਦੋ ਜਹਿਦ ਤੋਂ ਬਾਅਦ ਪੁਲੀਸ ਦੇ ਸਖ਼ਤ ਪਹਿਰੇ ਹੇਠ ਕਿਸਾਨਾਂ ਦਾ ਜਥਾ ਪਹੁੰਚਿਆ ਪਾਰਲੀਮੈਂਟ ਦੇ ਕੋਲ 

ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਨਾਲ ਦੀ ਨਾਲ ਕਿਸਾਨ ਸੰਘਰਸ਼ ਦੇ ਹਰੇਕ ਰਸਤੇ ਦਾ ਹਰੇਕ ਅਗਲਾ ਕਦਮ   

ਪਾਰਲੀਮੈਂਟ ਵੱਲ ਰਵਾਨਾ ਹੋਏ ਕਿਸਾਨਾਂ ਨੂੰ ਪੁਲੀਸ ਨੇ ਰੋਕ ਲਿਆ 

ਦਿੱਲੀ , 22 ਜੁਲਾਈ  - ਜਾਣਕਾਰੀ ਲਈ ਦੱਸ ਦੇਈਏ ਕਿ ਕਿਸਾਨ ਸਿੰਧੂ ਬਾਰਡਰ ਤੋਂ ਦੋ ਸੌ ਆਦਮੀਆਂ ਦਾ ਜਥਾ ਲੈ ਕੇ  ਪਾਰਲੀਮੈਂਟ ਵੱਲੋਂ ਰਵਾਨਾ ਹੋਏ ਸਨ  ਜਿਸ ਨੂੰ ਪੁਲੀਸ ਨੇ ਦੋ ਕਿਲੋਮੀਟਰ ਬਾਅਦ ਰੋਕ ਲਿਆ ਹੈ ਕਿਸਾਨ ਆਗੂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪੁਲੀਸ ਬੇਵਜ੍ਹਾ ਕਿਸਾਨਾਂ ਦੇ ਰਸਤੇ ਵਿਚ ਫਿਗਰ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ  

ਪੁਲਿਸ ਤਸ਼ੱਦਦ ਦੀ ਸ਼ਿਕਾਰ ਲੜਕੀ ਨੂੰ ਇਨਸਾਫ਼ ਦਿਵਾਉਣ ਦਾ ਲਿਆ ਫੈਸਲਾ

ਜਨਤਕ ਜੱਥੇਬੰਦੀਆਂ ਦੀ ਮੀਟਿੰਗ
ਜਗਰਾਉਂ 13 ਜੁਲਾਈ ( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ ) ਪੁਲਿਸ ਅੱਤਿਆਚਾਰਾਂ ਦੀ ਸ਼ਿਕਾਰ ਦਲਿਤ ਲੜਕੀ ਕੁਲਵੰਤ ਕੌਰ ਰਸੂਲਪੁਰ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ਼ ਦੇਣ ਵਿਚ ਸਥਾਨਕ ਪੁਲਿਸ ਅਫਸਰਾਂ ਦੀ ਦੋਗਲ਼ੀ ਨੀਤੀ ਖਿਲਾਫ਼  ਉਲੀਕੇ ਜਾਣ ਵਾਲੇ ਅਗਲੇ ਸੰਘਰਸ਼ ਸਬੰਧੀ ਅੱਜ ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਕਰਮਜੀਤ ਸਿੰਘ ਮਾਣੂੰਕੇ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ,ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮਾਣੂੰਕੇ , ਕਿਸਾਨ ਯੂਨੀਅਨ ਯੂਥ ਵਿੰਗ ਦੇ ਜਿਲ੍ਹਾ ਕਨਵੀਨਰ ਮਨੋਹਰ ਸਿੰਘ ਤੇ ਯੂਥ ਆਗੂ ਜਸਵਿੰਦਰ ਹੈਪੀ ਤੋਂ ਇਲਾਵਾ ਜਗਰੂਪ ਸਿੰਘ , ਗੁਰਚਰਨ ਸਿੰਘ, ਰਾਮ ਸਿੰਘ, ਗੁਰਮੀਤ ਸਿੰਘ ਸਮੇਤ ਇਕਬਾਲ ਸਿੰਘ ਰਸੂਲਪੁਰ ਵੀ ਹਾਜ਼ਰ ਸਨ।  ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਤਰਲੋਚਨ ਸਿੰਘ ਝੋਰੜਾਂ ਤੇ ਕਰਮਜੀਤ ਮਾਣੂੰਕੇ ਨੇ ਦੱਸਿਆ ਕਿ ਤੱਤਕਾਲੀ ਥਾਣੇਦਾਰ ਗੁਰਿੰਦਰ ਬੱਲ ਹੁਣ ਡੀ.ਅੈਸ.ਪੀ. ਪਟਿਆਲਾ ਨੇ ਗਰੀਬ ਪਰਿਵਾਰ ਤੇ ਅੱਤਿਆਚਾਰ ਕਰਕੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਹੈ ਨੌਜਵਾਨ ਲੜਕੀ ਨੂੰ ਕਰੰਟ ਲਗਾ ਕੇ ਸਦਾ ਲਈ ਨਕਾਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੀੜ੍ਹਤਾਂ ਨੂੰ ਇਨਸਾਫ਼ ਦਿਵਾਉਣ ਲਈ ਪਹਿਲਾਂ ਜਿਲ੍ਹਾ ਪੁਲਿਸ ਮੁਖੀ ਚਰਨਜੀਤ ਸਿੰਘ ਸੋਹਲ਼ ਨੂੰ ਮਿਲਿਆ ਜਾਵੇਗਾ ਅਤੇ ਫਿਰ ਲੋੜ ਮੁਤਾਬਕ ਵਿਆਪਕ ਪੱਧਰ 'ਤੇ ਜਨਤਕ ਸੰਘਰਸ਼ ਵਿੱਢਿਆ ਜਾਵੇਗਾ। ਮੀਟਿੰਗ ਵਿੱਚ ਹਾਜ਼ਰ ਆਗੂਆਂ ਨੇ ਇਨਸਾਫ਼ ਦੀ ਥਾਂ ਕੌਮੀ ਕਮਿਸ਼ਨਾਂ ਦੇ ਹੁਕਮਾਂ ਨੂੰ ਦਰਕਿਨਾਰ ਕਰਨਾ ਪੁਲਿਸ ਦਾ ਕਰੂਰਤਾ ਭਰਿਆ ਰਵਈਆ ਕਰਾਰ ਦਿੱਤਾ। ਮੀਟਿੰਗ ਵਿੱਚ ਉਨ੍ਹਾਂ ਵੋਟ ਵਟੋਰੂ ਸਿਆਸੀ ਲੀਡਰਾਂ 'ਤੇ ਨਿਸ਼ਾਨੇ ਸਾਧੇ।

Cambridge University’s Computers Student Milly Kumar   In Research Panel of India’s First Robotics Tech. Park

09th July 2021, New Delhi, India (Jan Shakti News )

India’s First Robotics and A.I. (Artificial Intelligence) Technology Park GNRTP (Greater Noida Robotics Technology Park) has nominated Miss Milly Kumar , a Computer Science Student of  famous King s Collage,University of Cambridge, U.K. in A.I. (Artificial Intelligence) and Robotics Research Panel for performing innovative research in new Robotics and A.I. Technologies, which shall be developed and produced at this proposed Robotics Tech. Park.

‘GNRTP’ is in process of developing Fourteen Robotics Tech. Verticals along with CoE (Center of Excellence) where around 1000+ innovation A.I. and Robotics products and solutions shall be developed and produced. Milly Kumar’s research inputs shall be used in developing these innovative A.I. – Robotics Products and Solutions along with in establishing A.I. – Robotics Tech. CoE.

Milly Kumar is currently pursuing four years Integrated Bachelor & Master degree in Computer Science at Cambridge University which is ranked as World’s top five university according to the QS World University Rankings 2022 and shown her keen interest in taking research in A.I. Tech. in Indian organization from where her family has origins. Her research association with prestigious Indian ‘GNRTP’ project reflets India’s emerging as preferred destination for High Tech. research for students from top Global universities.

‘GNRTP’ is getting established under a special MoU done by its promoter Innogress with state Govt. of U.P. during ‘Investors Summit’ held in 2018 at Lucknow, U.P., India. ‘GNRTP’ is going to have dedicated Tech. development to manufacturing facilities for Industrial Robotics, Defence Robotics, Medical and Health Care Robotics, Automotive & Autonomous Vehicle Robotics, Agriculture and Food Processing Robotics, Aerospace Robotics and UAVs, Personal and Domestic Robotics, Hospitality, Commercial and Customer Services Robotics, Construction, Mining and Excavation Robotics, Security,  Surveillance and General Services Robotics, Educations and Entertainment Robotics, Emergency Response Robotics, Retail and Logistics Robotics, 'AI' (Applied 'AI' for Robotics)  and Software Robotics, along with common facilities like R&D, CoE (Centre  of Excellence), Robotics Experience Centre, Robotics Test Beds.

 

ਪਿੰਡ ਮਿੱਠਾਪੁਰ ਨੇ ਬਣਾਇਆ ਇਤਿਹਾਸ 

ਪਰਗਟ ਸਿੰਘ ਤੋਂ ਬਾਅਦ ਮਨਪ੍ਰੀਤ ਸਿੰਘ ਬਣਨਗੇ ਉਲੰਪਿਕ ਖੇਡਾਂ ਵਿੱਚ ਦੇਸ਼ ਦਾ ਤਿਰੰਗਾ ਚੁੱਕਣ ਵਾਲੇ 

ਜਲੰਧਰ 6 ਜੁਲਾਈ ( ਜਲ ਸ਼ਕਤੀ ਨਿਊਜ਼ ਬਿਊਰੋ   ) ਜਲੰਧਰ ਦੇ ਪਿੰਡ ਮਿੱਠਾਪੁਰ ਨੇ ਖੇਡਾਂ ਦੇ ਖੇਤਰ ਵਿੱਚ ਇਕ ਹੋਰ ਇਤਿਹਾਸ ਸਿਰਜਿਆ ਹੈ। ਇਹ ਪਹਿਲਾ ਮੌਕਾ ਹੈ ਕਿ ਦੇਸ਼ ਦੇ ਕਿਸੇ ਇਕ ਪਿੰਡ ਨੇ ਦੇਸ਼ ਨੂੰ ਉਲੰਪਿਕ ਖੇਡਾਂ ਦੌਰਾਨ ਭਾਰਤੀ ਦਲ ਦੀ ਅਗਵਾਈ ਕਰਨ ਲਈ ਦੋ ਖਿਡਾਰੀ ਦਿੱਤੇ ਹੋਣ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਮੰਡੇਰ (ਉਲੰਪੀਅਨ) ਨੇ ਦੱਸਿਆ ਕਿ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ, ਟੋਕਿਓ (ਜਾਪਾਨ) ਵਿੱਚ 23 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਉਲੰਪਿਕ ਖੇਡਾਂ ਵਿੱਚ ਭਾਰਤੀ ਦਲ ਦੀ ਅਗਵਾਈ ਕਰਨ ਲਈ ਦੇਸ਼ ਦਾ ਤਿਰੰਗਾ ਝੰਡਾ ਚੁੱਕਣ ਲਈ ਚੁਣਿਆ ਗਿਆ ਹੈ। ਜੋ ਕਿ ਹਾਕੀ ਪੰਜਾਬ, ਸਮੂਹ ਪੰਜਾਬੀਆਂ ਅਤੇ ਸਾਰੇ ਖੇਡ ਪ੍ਰੇਮੀਆਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ 1996 ਐਟਲਾਂਟਾ ਉਲੰਪਿਕ ਖੇਡਾਂ ਵਿੱਚ ਉਸ ਸਮੇਂ ਦੇ ਭਾਰਤੀ ਹਾਕੀ ਟੀਮ ਦੇ ਕਪਤਾਨ ਉਲੰਪੀਅਨ ਪਰਗਟ ਸਿੰਘ, ਜੋ ਕਿ ਹਾਕੀ ਪੰਜਾਬ ਦੇ ਜਨਰਲ ਸਕੱਤਰ ਵੀ ਹਨ ਅਤੇ ਉਹ ਮਿੱਠਾਪੁਰ ਦੇ ਹੀ ਜੰਮਪਲ ਹਨ, ਨੇ ਵੀ ਭਾਰਤੀ ਉਲੰਪਿਕ ਦਲ ਦੀ ਅਗਵਾਈ ਕਰਦੇ ਹੋਏ ਤਿਰੰਗਾ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਸਾਰੇ ਖੇਡ ਪ੍ਰੇਮੀਆਂ ਨੂੰ ਆਸ ਹੈ ਕਿ ਭਾਰਤੀ ਹਾਕੀ ਟੀਮ 1980 ਤੋਂ ਬਾਅਦ ਇਕ ਵਾਰ ਫਿਰ ਇਨ੍ਹਾਂ ਉਲੰਪਿਕ ਖੇਡਾਂ ਵਿੱਚ ਤਮਗਾ ਹਾਸਲ ਕਰਕੇ ਪਰਤੇਗੀ।   

 

Graduate route for visa launches ਬਰਤਾਨੀਆ 'ਚ ਭਾਰਤੀ ਵਿਦਿਆਰਥੀਆਂ ਲਈ ਵਰਕ ਵੀਜ਼ਾ ਪਾਉਣ ਦੀ ਖੁਲ੍ਹੀ ਨਵੀਂ ਰਾਹ

ਨੌਕਰੀ ਪਾਉਣ ਲਈ ਯੂਕੇ 'ਚ ਰੁਕ ਸਕਣਗੇ ਪੜ੍ਹਾਈ ਕਰਨ ਆਏ ਵਿਦਿਆਰਥੀ  

ਲੰਡਨ (ਗਿਆਨੀ ਰਵਿੰਦਰਪਾਲ ਸਿੰਘ )   ਬਰਤਾਨੀਆ 'ਚ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਤੇ ਹੋਰ ਵਿਦੇਸ਼ੀ ਵਿਦਿਆਰਥੀਆਂ ਲਈ ਵਰਕ ਵੀਜ਼ਾ ਲੈਣ ਦੀ ਰਾਹ ਹੁਣ ਖੁੱਲ੍ਹ ਗਈ ਹੈ। ਗ੍ਹਿ ਵਿਭਾਗ ਨੇ 1 ਜੁਲਾਈ  ਨੂੰ ਇਨ੍ਹਾਂ ਵਿਦਿਆਰਥੀਆਂ ਲਈ ਨਵਾਂ ਪੋਸਟ ਸਟੱਡੀ ਵਰਕ ਵੀਜ਼ਾ ਸ਼ੁਰੂ ਕੀਤਾ ਹੈ। ਬਿ੍ਟਿਸ਼ ਯੂਨੀਵਰਸਿਟੀਆਂ ਤੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਭਾਰਤ ਤੇ ਹੋਰਨਾ ਦੇਸ਼ਾਂ ਦੇ ਵਿਦਿਆਰਥੀ ਇਸ ਵੀਜ਼ੇ ਦੇ ਆਧਾਰ 'ਤੇ ਨੌਕਰੀ ਕਰਨ ਲਈ ਦੇਸ਼ 'ਚ ਰੁਕ ਸਕਣਗੇ। ਬਰਤਾਨੀਆ ਦੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਪਿਛਲੇ ਸਾਲ ਇਸ ਵੀਜ਼ਾ ਪ੍ਰੋਗਰਾਮ ਦਾ ਐਲਾਨ ਕੀਤਾ ਸੀ ਤੇ ਹੁਣ ਇਸ ਨੂੰ ਲਾਗੂ ਕਰ ਦਿੱਤਾ ਗਿਆ ਹੈ। ਇਸ ਦੀ ਉਨ੍ਹਾਂ ਟਵੀਟ ਰਾਹੀਂ ਜਾਣੂ ਵੀ ਕਰਵਾਇਆ  ।  ਇਸ ਨਵੇਂ ਵਰਕ ਵੀਜ਼ੇ ਨਾਲ ਭਾਰਤੀ ਵਿਦਿਆਰਥੀਆਂ ਜ਼ਿਆਦਾ ਫਾਇਦਾ ਹੋਵੇਗਾ ਕਿਉਂਕਿ ਕੰਮ ਦੇ ਆਧਾਰ 'ਤੇ ਡਿਗਰੀ ਕੋਰਸਾਂ ਦੀ ਚੋਣ ਕਰਦੇ ਹਨ। ਇਹ ਨਵਾਂ ਵਰਕ ਵੀਜ਼ਾ ਪ੍ਰੋਗਰਾਮ ਗ੍ਰੈਜੂਏਟ ਦੇ ਵਿਦਿਆਰਥੀਆਂ ਲਈ ਤਿਆਰ ਕੀਤਾ ਗਿਆ ਹੈ ਜੋ ਕਿ ਮਾਨਤਾ ਪ੍ਰਾਪਤ ਬਿ੍ਟਿਸ਼ ਯੂਨੀਵਰਸਿਟੀਆਂ ਤੋਂ ਡਿਗਰੀ ਹਾਸਲ ਕਰਦੇ ਹਨ। ਵਿਦਿਆਰਥੀ ਇਸ ਵੀਜ਼ੇ ਦੇ ਆਧਾਰ 'ਤੇ ਦੋ ਸਾਲ ਰਹਿ ਕੇ ਨੌਕਰੀ ਦੀ ਤਲਾਸ਼ ਕਰ ਸਕਣਗੇ। ਭਾਰਤੀ ਮੂਲ ਦੀ ਪ੍ਰਰੀਤੀ ਪਟੇਲ ਨੇ ਇਕ ਬਿਆਨ 'ਚ ਕਿਹਾ ਕਿ ਬਿ੍ਟਿਸ਼ ਸਰਕਾਰ ਦੇ ਅੰਕ ਅਧਾਰਿਤ ਇਮੀਗ੍ਰੇਸ਼ਨ ਸਿਸਟਮ ਤਹਿਤ ਭਾਰਤ ਤੇ ਦੁਨੀਆ ਭਰ ਦੇ ਵਿਦਿਆਰਥੀਆਂ ਲਈ ਬਰਤਾਨੀਆ 'ਚ ਆਪਣੇ ਪੱਧਰ 'ਤੇ ਕਰੀਅਰ ਸ਼ੁਰੂ ਕਰਨ ਦਾ ਮੌਕਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਮਦਦ ਮਿਲੇਗੀ ਜੋ ਬਰਤਾਨੀਆ 'ਚ ਰਹਿ ਕੇ ਕੰਮ ਕਰਨਾ ਚਾਹੁੰਦੇ ਹਨ। ਅਸੀਂ ਤੁਹਾਡੇ ਨਾਲ ਇਸ ਦੀ ਹੋਰ ਜਾਣਕਾਰੀ ਲਈ ਵੈੱਬ ਲਿੰਕ ਸ਼ੇਅਰ ਕਰ ਰਹੇ ਹਾਂ  

Link for More 

http://gov.uk/graduate-visa

A Graduate visa gives you permission to stay in the UK for at least 2 years after successfully completing a course in the UK.

You must be in the UK when you apply. 

 

ਲਗਭਗ 410 ਭਾਰਤੀ ਨਾਗਰਿਕ ਜੋ ਪਾਕਿਸਤਾਨ ਵਿਚ ਤਾਲਾਬੰਦੀ ਦੌਰਾਨ ਫਸ ਗਏ ਸਨ ਅੱਜ ਭਾਰਤ-ਪਾਕਿ ਅਟਾਰੀ ਸਰਹੱਦ ਰਾਹੀਂ ਸੜਕ ਰਾਹੀਂ ਭਾਰਤ ਪਹੁੰਚ ਰਹੇ ਹਨ -Video

ਹੁਣ ਤੱਕ 100 ਲੋਕ ਵਾਹਗਾ ਅਟਾਰੀ ਸਰਹੱਦ ਰਾਹੀਂ ਭਾਰਤ ਪਹੁੰਚੇ ਸਨ
ਸਰਕਾਰ ਵਲੋਂ ਅਟਾਰੀ-ਵਾਹਗਾ ਸਰਹੱਦ 'ਤੇ ਤਾਇਨਾਤ ਮੈਡੀਕਲ ਟੀਮ
ਭਾਰਤ ਆਉਣ ਵਾਲੇ ਲੋਕਾਂ ਲਈ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ

ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦੀ ਵਿਸ਼ੇਸ਼ ਰਿਪੋਰਟ
ਕੋਰੋਨਾ ਵਾਇਰਸ ਕਾਰਨ ਲੱਕ ਡਾ duringਨ ਦੌਰਾਨ ਪਾਕਿਸਤਾਨ ਵਿਚ ਫਸੇ 410 ਭਾਰਤੀ ਅੱਜ ਵਾਪਸ ਘਰ ਪਰਤ ਰਹੇ ਹਨ, ਹੁਣ ਤੱਕ 100 ਭਾਰਤੀ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਪਹੁੰਚ ਚੁੱਕੇ ਹਨ, ਸਰਕਾਰ ਵੱਲੋਂ ਇਕ ਮੈਡੀਕਲ ਟੀਮ ਤਾਇਨਾਤ ਕੀਤੀ ਗਈ ਹੈ ਜੋ ਭਾਰਤੀਆਂ ਦੀ ਮਦਦ ਕਰੇਗੀ। ਕੋਰੋਨਾ ਟੈਸਟ ਕਰੇਗੀ ਅਤੇ ਜੋ ਨਕਾਰਾਤਮਕ ਹਨ ਉਹਨਾਂ ਨੂੰ ਉਹਨਾਂ ਦੇ ਆਪਣੇ ਘਰ ਅਤੇ ਅੰਮ੍ਰਿਤਸਰ ਵਿੱਚ ਅਗਵਾਕਾਰਾਂ ਲਈ ਅਲੱਗ ਕੀਤਾ ਜਾਵੇਗਾ. ਇਕੱਲਤਾ ਕੀਤੀ ਗਈ ਹੈ

 ਬਹੁਤ ਸਾਰੇ ਅਜਿਹੇ ਕੋਰੋਨਾ ਵਾਇਰਸ ਕਾਰਨ ਲੌਕ ਡਾਉਨ ਵਿੱਚ ਹਨ ਜੋ ਪਾਕਿਸਤਾਨ ਵਿੱਚ ਹਨ ਅਤੇ ਉਹ ਵਾਪਸ ਨਹੀਂ ਆ ਸਕੇ, ਅੱਜ 410 ਭਾਰਤੀ ਵਾਪਸ ਆ ਰਹੇ ਹਨ ਅਤੇ ਹੁਣ ਤੱਕ 100 ਭਾਰਤੀ ਵਾਪਸ ਪਰਤ ਚੁੱਕੇ ਹਨ, ਜੇ ਏਐਸਆਈ ਅਰੁਣ ਪਾਲ ਹੋਣਾ ਹੈ ਮੰਨਿਆ ਜਾਂਦਾ ਹੈ ਕਿ ਹੁਣ ਤੱਕ 100 ਭਾਰਤੀ ਵਾਪਸ ਪਰਤ ਆਏ ਹਨ ਅਤੇ ਬਾਕੀ ਵੀ ਆ ਰਹੇ ਹਨ ਅਰੁਣ ਪਾਲ ਦਾ ਕਹਿਣਾ ਹੈ ਕਿ ਮੈਡੀਕਲ ਟੀਮ ਆਉਣ ਵਾਲੇ ਭਾਰਤੀਆਂ ਦਾ ਕੋਰੋਨਾ ਟੈਸਟ ਕਰ ਰਹੀ ਹੈ ਅਤੇ ਜੋ ਨਕਾਰਾਤਮਕ ਹਨ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਭੇਜਿਆ ਜਾ ਰਿਹਾ ਹੈ ਅਤੇ ਜਿਨ੍ਹਾਂ ਦੀ ਰਿਪੋਰਟ ਤਸਵੀਰੀ ਹੈ ਉਹ ਅੰਮ੍ਰਿਤਸਰ ਵਿੱਚ ਹਨ ਸੀਮਤ ਹੋ ਜਾਵੇਗਾ

 ਪਾਕਿਸਤਾਨ ਤੋਂ ਆਉਣ ਵਾਲੇ ਉਹੀ ਲੋਕ ਮੰਨਦੇ ਹਨ ਕਿ ਉਸ ਦਾ ਪਰਿਵਾਰ ਪਾਕਿਸਤਾਨ ਵਿਚ ਹੈ ਅਤੇ ਉਹ ਉਸ ਨੂੰ ਮਿਲਣ ਗਿਆ ਸੀ, ਪਰ ਤਾਲਾ ਲੱਗਣ ਕਾਰਨ ਬਾਰਡਰ ਸੀਲ ਕਰ ਦਿੱਤੇ ਗਏ ਸਨ, ਜਿਸ ਕਾਰਨ ਉਹ ਉਥੇ ਫਸ ਗਿਆ, ਅੱਜ ਉਹ ਖੁਸ਼ ਹੈ। ਇਹ ਵਾਪਰ ਰਿਹਾ ਹੈ ਕਿ ਉਹ ਭਾਰਤ ਵਾਪਸ ਆਉਣ ਦੇ ਯੋਗ ਹੈ

Facebook Video  Link ; https://fb.watch/6qcPGhQhDx/

“India To See Over $100 B Worth Innovations From Emerging Tech. Startups”

23rd June 2021, New Delhi

Emerging Technologies like A.I.(Artificial Intelligence)/Deep
Tech./Robotics/Blockchain/IoT are going to drive next phase of
innovations in India and India to see over $100 Billion worth
innovations from Emerging Tech. Startups in coming years as per insights
shared by Chief Analyst of 5Jewels Research, Mr Sumant Parimal.

Addressing Startups and Entrepreneurs of CrAdLE, a Startup Incubator and
Accelerator of Entrepreneurship Development Institute of India (EDII) ,
at Gandhi Nagar, Gujarat through virtual meet, Mr Sumant Parimal said
“Globally Emerging Tech. has created many disruptive startups, which has
fetched excellent returns for the entrepreneurs, investors and customers
through YoY valuation and revenue gains, India has started to witnessing
disruptive potentials of Emerging Tech. startups, which is driving
Efficiency, Productivity, Brand Equity, Innovation and IP Assets  gains
in Indian economy. As per our estimates, India to see over $100 B worth
innovations from Emerging Tech. Startups and this gives space for
addition of at least 10 new Unicorns in India in Emerging Tech. space”.

“Emerging Techs. are also going to provide enabling tools to many Tech.
and Non-Tech. startups to bring innovations in new products, solutions,
and services offerings, which shall also add tremendous value to
customers and consumers, as in present pandemic driven world industry is
looking for new innovations and technologies to deliver accelerated and
sustainable value to their customers and consumers. Innovation driven
disruptive Emerging Tech. Startups of India have potentials to take
India towards ‘$5 Trillion Economy’ goal” Mr. Sumant Parimal added.

This startups session was presided over by Mr Sunil Kumar, CEO, CrAdLE
(Centre for Advancing and Launching Enterprises), who highlighted Govt.
of India’s efforts in augmenting startups ecosystem in India. This
session was conducted by Mr Rahul Sharma, Incubation – Manager, CrAdLE
and seen participation from startups across various Tech. and non-Tech.
verticals.

 

ਹਾਏ ਲੂ! ✍️. ਸਲੇਮਪੁਰੀ ਦਾ ਮੌਸਮਨਾਮਾ

ਹਾਏ ਲੂ!
-ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 
ਅੱਜ 8ਜੂਨ ਨੂੰ 
ਗੰਗਾਨਗਰ  ਵਿਚ          45.1°c
ਫਿਰੋਜ਼ਪੁਰ              44.7°c
ਮੋਗਾ                       44°c
ਬਰਨਾਲਾ               43.9°c
ਬੁਧ ਸਿੰਘ ਵਾਲਾ(ਮੋਗਾ)43.7°c
ਮੁਕਤਸਰ ਸਾਹਿਬ,ਸਿਰਸਾ 43.6°c
ਨੂਰਮਹਿਲ(ਜਲੰਧਰ),ਫ਼ਤਿਹਾਬਾਦ,43.4°c
ਬਠਿੰਡਾ                   43°c
ਅੰਮ੍ਰਿਤਸਰ              43.1°c
ਕਪੂਰਥਲਾ             42.9°c
ਸੰਗਰੂਰ,ਗੁਰਦਾਸਪੁਰ42.7°c
ਪਠਾਨਕੋਟ             42.5°c
ਪਟਿਆਲਾ,ਮੋਹਾਲੀ   42.2°c
ਰੋਪੜ                    42.1°c
ਓੂਨਾ,ਹਲਵਾਰਾ           42°c
ਲੁਧਿਆਣਾ              41.8°c
ਰੋਣੀ(ਪਟਿ:)            41.6°c
ਬਲਾਚੌਰ                41.3°c
ਕਰਨਾਲ                   41°c
ਚੰਡੀਗੜ੍ਹ               40.8°c
ਮੋਹਾਲੀ ਏਅਰਪੋਰਟ  40.7°c ਅਤੇ  
ਪੰਚਕੂਲਾ ਵਿਚ              40°ਸੈਂਟੀਗ੍ਰੇਡ ਤਾਪਮਾਨ ਦਰਜ ਕੀਤਾ ਗਿਆ ਹੈ। 
ਮੌਸਮ ਵਿਭਾਗ ਅਨੁਸਾਰ ਅਗਲੇ 2-3 ਦਿਨ ਚੜ੍ਹਦੀ ਖੱਖ ਲੂ ਦੀ ਸਥਿਤੀ ਜਾਰੀ ਰਹੇਗੀ ਜਦਕਿ ਲੂ ਕੱਲ੍ਹ ਜਾਂ ਪਰਸੋਂ ਮੁੱਖ ਰਹੇਗੀ।
 ਜਲਦੀ ਹੀ 11,12,13 ਅਤੇ 14 ਜੂਨ ਨੂੰ ਸੂਬੇ ਭਰ 'ਚ ਭਾਰੀ ਪ੍ਰੀਮਾਨਸੂਨੀ ਮੀਹਾਂ ਨਾਲ  ਲੂ ਅਤੇ  ਰੇਤ(ਗਹਿਰ/ਖੱਖ) ਤੋਂ ਰਾਹਤ ਮਿਲੇਗੀ।
ਧੰਨਵਾਦ ਸਹਿਤ। 
ਪੇਸ਼ਕਸ਼ - 
-ਸੁਖਦੇਵ ਸਲੇਮਪੁਰੀ 
09780620233 
ਸਮਾਂ - 8 ਜੂਨ, 2021, 7:45 ਸ਼ਾਮ।

ਅੱਜ ਤੱਕ ਕਿਸੇ ਵੀ ਕੇਂਦਰੀ ਸਰਕਾਰ ਨੇ ਇਸ ਖੂਨੀ ਘੱਲੂਘਾਰੇ ਤੇ ਪਛਤਾਵਾ ਨਹੀਂ ਕੀਤਾ ਪ੍ਰਧਾਨ ਮੋਹਣੀ

ਅਜੀਤਵਾਲ (ਬਲਵੀਰ ਸਿੰਘ ਬਾਠ) ਜੰਗੀਪੁਰ ਵਿਖੇ ਘੱਲੂਘਾਰਾ ਦਿਵਸ ਮਨਾਇਆ ਗਿਆ ਘੱਲੂਘਾਰੇ ਦੇ ਸਿੰਘਾਂ ਸਿੰਘਣੀਆਂ ਦੀ ਯਾਦ ਚ   ਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਜਾਪ ਕੀਤੇ ਗਏ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕਰਨ ਉਪਰੰਤ ਹੁਕਮਨਾਮਾ ਸਾਹਿਬ ਜੀ ਸਰਵਣ ਕਰਵਾਏ ਗਏ  ਜਨ ਸਕਤੀ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਪ੍ਰਧਾਨ ਮਨਜੀਤ ਸਿੰਘ ਮੋਹਣੀ ਨੇ ਦੱਸਿਆ ਕਿ ਭਾਰਤੀ ਹਕੂਮਤ ਨੇ ਵਿਸ਼ੇਸ਼ ਯੋਜਨਾ ਤਹਿਤ ਦੇਸ਼ ਤੇ ਰਾਜ ਕਰਦੀ ਕਾਂਗਰਸ ਸਰਕਾਰ ਦੇ ਇੰਦਰਾ ਗਾਂਧੀ ਨੇ ਜੂਨ ਉੱਨੀ ਸੌ ਚੁਰਾਸੀ ਨੂੰ ਪੰਜਾਬੀ ਗਾਮ ਅਤੇ ਧਾਰਮਿਕ ਘੱਟ ਗਿਣਤੀ ਸਿੱਖਾਂ ਤੇ ਨਾਦਰਸ਼ਾਹੀ ਹਮਲਾ ਕੀਤਾ ਸੀ  ਅਤੇ ਬੀਜੇਪੀ ਨੇ ਵੀ ਇਸ ਹਮਲੇ ਲਈ ਇੰਦਰਾ ਗਾਂਧੀ ਨੂੰ ਥਾਪੜਾ ਦਿੱਤਾ ਸੀ ਉਦੋਂ ਆਪਣੇ ਮੁਲਕ ਦੀ ਫੌਜ ਦੇ ਆਪਣੇ ਲੋਕਾਂ ਦਾ ਕਤਲੇਆਮ ਮਚਾਉਣ ਲਈ ਪਟੇ ਖੋਲ੍ਹ ਦਿੱਤੇ  ਹਜ਼ਾਰਾਂ ਸਿੰਘਾਂ ਸਿੰਘਣੀਆਂ ਤੇ ਭੁਝੰਗੀਆਂ ਨੂੰ ਚੇਂਜ ਕਰ ਸਰੋਵਰ ਦਾ ਪਾਣੀ ਵੀ ਲਾਲੋ ਲਾਲ ਕਰ ਦਿੱਤਾ  ਜ਼ੁਲਮ ਨੂੰ ਟੱਕਰ ਦੇਣ ਦੇ ਮਨੋਰਥ ਨਾਲ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਉਸਾਰੇ ਅਕਾਲ ਤਖ਼ਤ ਨੂੰ ਤੋਪਾਂ ਨਾਲ ਉਡਾ ਦਿੱਤਾ  3ਜ਼ੋਨ ਨੂੰ ਪੰਜਾਬ ਦੇ ਬਹੁਤ ਸਾਰੇ ਗੁਰਦੁਆਰਿਆਂ ਦੇ ਫੌਜੀ ਘੇਰਾਬੰਦੀ ਕਰ ਕੇ ਹਮਲੇ ਕੀਤੇ ਗਏ ਹਨ  ਪਰ ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਕਿਸੇ ਵੀ ਕੇਂਦਰੀ ਸਰਕਾਰ ਨੇ ਇਸ ਖੂਨੀ ਘੱਲੂਘਾਰੇ ਤੇ ਪਛਤਾਵਾ ਨਹੀਂ ਕੀਤਾ  ਪਰ ਉਸ ਸਮੇਂ ਲੱਖਾਂ ਲੋਕਾਂ ਨੂੰ ਮਾਰ ਮੁਕਾਇਆ ਸੀ ਖਾਲੜਾ ਕਮਿਸ਼ਨ ਨੇ ਪੁਲੀਸ ਵੱਲੋਂ ਮਾਰ ਖਪਾਏ ਹਜ਼ਾਰਾਂ ਲੋਕਾਂ ਦੀ ਲੈਟਸ ਪੜਤਾਲ ਕੇ ਲੋਕਾਂ ਨਾਲ ਸਾਂਝੀ ਕੀਤੀ ਸੀ  ਪ੍ਰਧਾਨ ਮੋਹਣੀ ਨੇ  ਸਰਕਾਰ ਤੋਂ ਮੰਗ ਕੇ ਡੀ ਜੇ ਜੇਲ੍ਹਾਂ ਵਿੱਚ ਬੰਦ ਸਿੰਘ  ਜੋ ਸਜ਼ਾ ਵੀ ਪੂਰੇ ਪਹੁੰਚ ਚੁੱਕੇ ਹਨ ਨੂੰ ਰਿਹਾਅ ਕੀਤਾ ਜਾਵੇ  ਅਤੇ ਕੇਂਦਰ ਸਰਕਾਰ ਸਮੁੱਚੇ ਪੰਜਾਬੀਆਂ ਖ਼ਾਸ ਕਰਕੇ ਸਿੱਖਾਂ ਟੌਹਰ ਮਾਫੀ ਮੰਗ ਕੇ ਜ਼ਖਮਾਂ ਤੇ ਮਲ੍ਹਮ ਲਾਉਣ ਦਾ ਕੰਮ ਕਰੇ  ਇਸ ਸਮੇਂ ਉਨ੍ਹਾਂ ਆਈਆਂ ਹੋਈਆਂ ਸੰਗਤਾਂ ਦਾ ਆਪਸੇ ਤੌਰ ਤੇ ਧੰਨਵਾਦ ਵੀ ਕੀਤਾ

ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਕੇ ਸਿੱਖ ਆਪਣੇ ਅੰਦਰ ਦੇ ਭੜਾਸ ਨੂੰ ਕੱਢਦੇ ਹੈ ਬਾਹਰ - ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ  -Video

ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਦਰਬਾਰ ਸਾਹਿਬ 'ਚ ਸਮਾਗਮ ਹੋਇਆ, ਹੱਥਾਂ 'ਚ ਨਜ਼ਰ ਆਏ ਖ਼ਾਲਿਸਤਾਨੀ ਬੈਨਰ

ਖਾਲਿਸਤਾਨ ਜ਼ਿੰਦਾਬਾਦ ਦੇ ਲੱਗੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜ਼ੋਰਾਂ ਸ਼ੋਰਾਂ ਨਾਲ ਨਾਅਰੇ  

ਜੂਨ 1984 ਵਿੱਚ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਦੇ ਘੱਲੂਘਾਰਾ ਦਿਹਾੜੇ ਨੂੰ ਛੇ ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਜਾਂਦਾ ਹੈ। ਇਸ ਮੌਕੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂ ਤੇ ਸੰਗਤਾਂ ਇਕੱਤਰ ਹੁੰਦੀਆਂ ਹਨ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਪੜ੍ਹਿਆ ਜਾਂਦਾ ਸੰਦੇਸ਼ ਦੁਨੀਆ ਭਰ ਵਿੱਚ ਵਸਦਾ ਸਿੱਖ ਬੜੇ ਧਿਆਨ ਦੇ ਨਾਲ ਸੁਣਦਾ ਹੈ। ਕਈ ਗਰਮ ਖ਼ਿਆਲੀਆਂ ਦੇ ਹੱਥਾਂ 'ਚ 'ਖ਼ਾਲਿਸਤਾਨ ਜ਼ਿੰਦਾਬਾਦ' ਤੇ 'ਖ਼ਾਲਿਸਤਾਨ ਸਾਡਾ ਹੱਕ ਹੈ' ਲਿਖੇ ਬੈਨਰ ਨਜ਼ਰ ਆਏ ਹਨ। ਪਿਛਲੇ ਕੁਝ ਸਾਲਾਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਅਤੇ ਗਰਮ ਖਿਆਲੀਆਂ ਦੀ ਕੁਝ ਸਿੰਘਾਂ ਨਾਲ ਇਸ ਦਿਹਾੜੇ ਨੂੰ ਮਨਾਉਣ ਲਈ ਹੱਥੋਪਾਈ ਹੁੰਦੀ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਇਸ ਦਿਹਾੜੇ ਨੂੰ ਮਨਾਉਣ ਮੌਕੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਵੱਡੀ ਤਾਦਾਦ 'ਚ ਸਾਦੇ ਕੱਪੜਿਆਂ ਵਿਚ ਸੁਰੱਖਿਆ ਬਲ ਲਗਾਇਆ ਜਾਂਦਾ ਹੈ ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਘੱਲੂਘਾਰੇ ਦਿਵਸ ਨੂੰ ਸਾਨੂੰ ਕਦੀ ਵੀ ਆਪ੍ਰੇਸ਼ਨ ਬਲਿਊ ਸਟਾਰ ਦੀ ਬਰਸੀ ਨਹੀਂ ਕਹਿਣਾ ਚਾਹੀਦਾ ਅਤੇ ਇਸ ਨੂੰ ਸਿਰਫ਼  ਘੱਲੂਘਾਰਾ ਦਿਵਸ ਹੀ ਕਹਿਣਾ ਚਾਹੀਦਾ ਹੈ  

Facebook Link : https://fb.watch/5YBW3hw1Z9/

 

5 ਜੂਨ ਨੂੰ ਬੀਕੇਯੂ ਰਾਜੇਵਾਲ ਦੇ ਆਗੂਆਂ ਵੱਲੋਂ ਭਾਜਪਾ ਲੀਡਰਾਂ ਦੇ ਦਫਤਰਾਂ ਅੱਗੇ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ-ਨਿਰਭੈ ਸਿੰਘ ਗਿਆਨੀ   

ਦਿੱਲੀ - 4 ਜੂਨ -2021- (ਗੁਰਸੇਵਕ ਸਿੰਘ ਸੋਹੀ)- ਸੈਂਟਰ ਸਰਕਾਰ ਵੱਲੋਂ ਪਾਸ ਕੀਤੇ ਹੋਏ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਤੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਨਿਰਭੈ ਸਿੰਘ ਗਿਆਨੀ ਜੀ ਨੇ ਪ੍ਰੈੱਸ ਨਾਲ ਸੰਪਰਕ ਕਰਨ ਤੇ ਕਿਹਾ ਕਿ 5 ਜੂਨ  ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸਾਰੇ ਆਗੂਆਂ ਨੂੰ ਬੇਨਤੀ ਕੀਤੀ ਹੈ ਕਿ ਐਸਡੀਐਮ ਅਤੇ ਭਾਜਪਾ ਲੀਡਰਾਂ ਦੇ ਦਫਤਰਾਂ ਸਾਹਮਣੇ ਕਾਲੇ ਕਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਾਨੂੰ  ਕਾਲੇ ਕਾਨੂੰਨਾਂ ਦਾ ਘੱਟ ਦੁੱਖ ਹੈ ਜਿਹੜੇ ਕਿਸਾਨ ਪੰਜ ਸੌ ਦੇੇ ਕਰੀਬ ਕਿਸਾਨੀ ਸੰਘਰਸ ਵਿੱਚ ਕਿਸਾਨ ਸ਼ਹੀਦੀਆਂ ਪਾ ਗਏ ਹਨ ਅਤੇ ਕਦੇ ਵੀ ਨਾ ਭੁੱਲਣ ਵਾਲਾ ਜ਼ਖ਼ਮ ਦਿੱਤਾ ਜ਼ਾਲਮ ਸਰਕਾਰ ਨੇ ਦਿੱਲੀ ਦੀਆਂ ਬਰੂਹਾਂ ਤੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ 6 ਮਹੀਨੇ ਹੋ ਗਏ 3 ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿਨ ਰਾਤ ਤਿੱਖਾ ਅਤੇ ਜ਼ੋਰਦਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਅਖੀਰ ਦੇ ਵਿਚ ਉਨ੍ਹਾਂ ਕਿਹਾ ਕਿ ਕਿਸਾਨ, ਮਜ਼ਦੂਰ, ਬਜ਼ੁਰਗ, ਨੌਜਵਾਨ, ਬੀਬੀਆਂ, ਭੈਣਾਂ 5 ਤਰੀਕ ਵੱਡੀ ਗਿਣਤੀ ਦੇ ਵਿੱਚ ਕਾਲੇ ਕਾਨੂੰਨਾ ਦੀਆਂ ਕਾਪੀਆਂ ਬੀਜੇਪੀ ਰੀਡਰਾਂ ਦੇ ਦਫ਼ਤਰਾਂ ਸਾਹਮਣੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਨ ਧਰਨਿਆਂ 'ਚ ਵੱਡੀ ਗਿਣਤੀ ਵਿਚ ਆਪਣੀ ਹਾਜ਼ਰੀ ਲਗਵਾਉਣ। ਇਸ ਸਮੇ ਜਰਨਲ ਸਕੱਤਰ ਉਂਕਾਰ ਸਿੰਘ ਰਜਿੰਦਰ ਸਿੰਘ ਕੋਟਪਨੈਚ ਜਰਨਲ ਸਕੱਤਰ ਲੁਧਿਆਣਾ, ਘੁੰਮਣ ਸਿੰਘ ਕਾਦੂਪੁਰ ਸਾਹਿਬ ਨਾਭਾ ਆਦਿ ਹਾਜ਼ਰ ਸਨ ।

ਜ਼ਰੂਰੀ ਵਸਤਾਂ ਸਬੰਧੀ ਕਾਨੂੰਨ ਨਾ ਕੇਵਲ ਕਿਸਾਨਾਂ ਨੂੰ ਪ੍ਰਭਾਵਤ ਕਰੇਗਾ ਸਗੋਂ ਇਸ ਦਾ ਸੇਕ ਦੇਸ਼ ਦੇ ਹਰ ਘਰ ਦੇ ਚੁੱਲ੍ਹੇ ਤੇ ਪਵੇਗਾ- ਗਿਆਨੀ ਛੀਨੀਵਾਲ 

ਦਿੱਲੀ -ਮਈ -2021- (ਗੁਰਸੇਵਕ ਸਿੰਘ ਸੋਹੀ)-

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਰਨਲ ਸਕੱਤਰ ਰਜਿੰਦਰ ਸਿੰਘ ਕੋਟ ਪਨੈਚ ਅਤੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ ਨੇ ਸਿੰਘੂ ਬਾਰਡਰ ਤੋਂ ਪੱਤਰਕਾਰਾਂ ਦੇ ਰੂਬਰੂ ਹੁੰਦੇ ਹੋਏ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜੁਮਲਿਆਂ ਵਾਲੇ ਗੁਮਰਾਹਕੁਨ ਪ੍ਰਚਾਰ ਨਾਲ ਰਾਤ ਨੂੰ ਦਿਨ ਬਣਾਉਣ ਦਾ ਯਤਨ ਕਰਦੀ ਰਹਿੰਦੀ ਹੈ। ਨਵੇਂ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਰਾਹੀਂ ਸਰਕਾਰ ਅਸਲ ਚ ਪਹਿਲਾਂ ਤੋਂ ਮੌਜੂਦ ਸਰਕਾਰੀ ਖੇਤੀ ਮੰਡੀਆਂ ਦੇ ਮੁਕਾਬਲੇ ਚ ਪ੍ਰਾਈਵੇਟ ਪਲੇਅਰਾ ਨੂੰ ਲਿਆਉਣਾ ਚਾਹੁੰਦੀ ਹੈ। ਇਸਦਾ ਅਰਥ ਇਹ ਹੋਇਆ ਕਿ ਸਰਕਾਰ ' ਇੱਕ ਦੇਸ਼, ਦੋ ਮੰਡੀਆਂ ' ਬਣਾਉਣ ਜਾਂ ਰਹੀ ਹੈ ਪ੍ਰੰਤੂ ਪ੍ਰਚਾਰਿਆ ਇਹ ਜਾ ਰਿਹਾ ਹੈ ਕਿ ਇਕ ਦੇਸ਼ ਇਕ ਮੰਡੀ ਬਣਾਈ ਜਾ ਰਹੀ ਹੈ। ਇਹ ਸਾਰਾ ਕੁਝ ਸਰਕਾਰ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਦੇ ਤਹਿਤ ਕਰ ਰਹੀ ਹੈ ਤਾਂ ਕਿ ਪੂੰਜੀਵਾਦ ਸਿਸਟਮ ਨੂੰ ਪੂਰਨ ਰੂਪ ਵਿਚ ਖੇਤੀਬਾੜੀ ਤੇ ਵੀ ਲਾਗੂ ਕੀਤਾ ਜਾ ਸਕੇ  ਅਤੇ ਅੰਤਰਰਾਸ਼ਟਰੀ ਮੁਕਾਬਲੇ ਦੀ ਨੀਤੀ ਤਹਿਤ ਭਾਰਤ ਸਰਕਾਰ ਹੌਲੀ ਹੌਲੀ ਖੇਤੀ ਖੇਤਰ ਦੀਆਂ ਸਬਸਿਡੀਆਂ ਨੂੰ ਵੀ ਖ਼ਤਮ ਕਰਨ ਵੱਲ ਵੱਧ ਰਹੀ ਹੈ ਇਹ ਸਾਰਾ ਵਰਤਾਰਾ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਦੀ ਵੀ ਉਲੰਘਣਾ ਕਰਦਾ ਹੈ ਕਿਉਂਕਿ ਪ੍ਰਸਤਾਵਨਾ ਵਿਚ ਦਰਜ ਹੈ ਕਿ ਭਾਰਤ ਦਾ ਝੁਕਾਅ ਸਮਾਜਵਾਦੀ ਸਿਸਟਮ ਵੱਲ ਨੂੰ ਰਹੇਗਾ। ਕੇਂਦਰ ਸਰਕਾਰ ਇਹ ਭੁੱਲ ਰਹੀ ਹੈ ਕਿ ਭੂਤਕਾਲ ਦੀ ਤਰ੍ਹਾਂ ਭੱਵਿਖ ਚ ਵੀ ਭਾਰਤ ਨੂੰ ਅਨਾਜ ਮੰਗਣ ਵਾਲੀ ਭਿਆਨਕ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜ਼ਰੂਰੀ ਵਸਤਾਂ ਸਬੰਧੀ ਕਾਨੂੰਨ ਨਾ ਕੇਵਲ ਕਿਸਾਨਾਂ ਨੂੰ ਪ੍ਰਭਾਵਿਤ ਕਰੇਗਾ ਸਗੋਂ ਇਸਦਾ ਸੇਕ ਦੇਸ਼ ਦੇ ਹਰ ਘਰ ਦੇ ਚੁੱਲ੍ਹੇ ਤੇ ਪਵੇਗਾ ਕਿਉਂਕਿ ਜਮਾਂਖੋਰੀ ਵੱਧਣ ਨਾਲ ਅਨਾਜ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਜਾਣਗੀਆਂ ਅਤੇ ਇਸ ਕਾਨੂੰਨ ਵਿੱਚ ਇਹ ਵੀ ਦਰਜ ਹੈ ਕਿ ਸਰਕਾਰ ਨੂੰ ਜੇਕਰ ਕਿਸੇ ਵਿਸ਼ੇਸ਼ ਹਾਲਤਾਂ ਵਿੱਚ ਜਮਾਂਖੋਰੀ ਨੂੰ ਰੋਕਣ ਲਈ ਛਾਪਾ ਵੀ ਮਾਰਨਾ ਪੈਂਦਾ ਹੈ ਤਾਂ ਉਹ ਇਸ ਗੱਲ ਦਾ ਖਿਆਲ ਰੱਖਣਗੇ ਕਿ ਇਸ ਨਾਲ ਵਪਾਰੀ ਦਾ ਕੋਈ ਸਮਝੌਤਾ ਪ੍ਰਭਾਵਿਤ ਨਾ ਹੋਵੇ। ਜਿਸਦਾ ਅਰਥ ਸਪੱਸ਼ਟ ਹੈ ਕਿ ਭਾਰਤ ਸਰਕਾਰ ਨੇ ਇਹ ਕਾਨੂੰਨ ਕਾਰਪੋਰੇਟ ਜਗਤ ਦੇ ਹੀ ਨਜ਼ਰੀਏ ਤੋਂ ਬਣਾਏ ਹਨ। ਇਸਦੇ ਵਿਰੋਧ ਵਿਚ ਅੱਜ ਪੂਰੇ ਪੰਜਾਬ ਸਮੇਤ ਹੋਰਨਾਂ ਸੂਬਿਆਂ ਵਿਚ ਵੀ ਸਮੂਹ ਵਰਗਾਂ ਦੇ ਲੋਕਾਂ ਵੱਲੋਂ ਕਾਲਾ ਦਿਵਸ ਮਨਾਉਂਦਿਆਂ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾਕੁਲਵਿੰਦਰ ਸਿੰਘ ਪਧਾਨ ਬਲਾਕ ਮਹਿਲ ਕਲਾਂ,ਦਰਵਾਰ ਸਿੰਘ ਇਕਾਈ ਪਧਾਨ ਗਹਿਲ,ਸੁਦਾਗਰ ਸਿੰਘ ਗਹਿਲ ਕਿਸਾਨ ਆਗੂ,ਸਰਪੰਚ ਅਮਰਜੀਤ ਸਿੰਘ ,ਮੁਖਤਿਆਰ ਸਿੰਘ ਮੀਤ ਪ੍ਰਧਾਨ ਬੀਹਲਾ ਖੁਰਦ ਆਦਿ ਹਾਜ਼ਰ ਸਨ।

ਦਿੱਲੀ ਦੇ ਸਿੰਘੋ ਬਾਰਡਰ ਤੇ ਜ਼ਿਲ੍ਹਾ ਪ੍ਰਧਾਨ ਬੀਕੇਯੂ ਰਾਜੇਵਾਲ ਨਿਰਭੈ ਸਿੰਘ ਗਿਆਨੀ                  ਨੇ 6 ਮਹੀਨਿਆਂ ਤੋਂ ਕਿਸਾਨੀ ਝੰਡੇ ਗੱਡੇ

 

ਦਿੱਲੀ-ਮਈ- 2021 -(ਗੁਰਸੇਵਕ ਸਿੰਘ ਸੋਹੀ) -

ਸੈਂਟਰ ਸਰਕਾਰ ਵੱਲੋਂ 3 ਕਾਲੇ ਕਾਨੂੰਨ ਪਾਸ ਕਰਕੇ ਭਾਰਤ ਦੇ ਕਿਸਾਨਾਂ ਨੂੰ ਹੱਡ ਚੀਰਵੀਂ ਠੰਢ ਦੇ ਵਿੱਚ ਅਤੇ ਹੁਣ ਗਰਮੀ ਦੇ ਵਿੱਚ ਦਿੱਲੀ ਦੀਆਂ ਬਰੂਹਾਂ ਤੇ ਸੰਘਰਸ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸੰਘਰਸ਼ ਵਿਚ ਪਹੁੰਚੇ ਭਾਰਤ ਦੇ ਵੱਖ-ਵੱਖ ਸੂਬਿਆਂ ਚੋਂ ਲੱਖਾਂ ਦੀ ਤਦਾਦ   ਵਿੱਚ ਬਜ਼ੁਰਗ ,ਔਰਤਾਂ, ਨੌਜਵਾਨਾਂ ਵੱਲੋਂ ਬੁਲੰਦ ਹੌਸਲਿਆਂ ਨਾਲ ਬਾਰਡਰ ਸੀਲ ਕੀਤੇ ਹੋਏ ਹਨ। ਪ੍ਰੈੱਸ ਨਾਲ ਸੰਪਰਕ ਕਰਨ ਤੇ ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ (ਬਰਨਾਲਾ) ਨਿਰਭੈ ਸਿੰਘ ਗਿਆਨੀ ਨੇ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਦੇ ਅਲੱਗ- ਅਲੱਗ  ਬਾਰਡਰਾ ਤੇ ਵੱਡੀਆਂ ਸਟੇਜਾਂ ਲਾ ਕੇ ਸਵੇਰ ਤੋਂ ਸ਼ਾਮ ਤਕ ਭਾਰਤ ਦੇ ਸੂਬਿਆਂ ਵਿੱਚੋਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਜਨਹਿੱਤ ਵਿਚ ਸ਼ੁਰੂ ਹੋਏ ਇਸ ਜਨ ਅੰਦੋਲਨ ਲਈ ਆਪੋ ਆਪਣੇ ਵਿਚਾਰ ਪੇਸ਼ ਕਰ ਰਹੇ ਹਨ ਅਤੇ ਲੱਖਾਂ ਦੀ ਤਦਾਦ ਵਿਚ ਇਨ੍ਹਾਂ ਸਟੇਜਾਂ ਤੇ ਸਵੇਰ ਤੋਂ ਲੈ ਕੇ ਸ਼ਾਮ ਤਕ ਕਿਸਾਨ ਮਜ਼ਦੂਰ ਇਕੱਠੇ ਹੁੰਦੇ ਹਨ। ਇਨ੍ਹਾਂ ਕਾਲੇ ਕਾਨੂੰਨਾਂ ਨੇ 500 ਦੇ ਕਰੀਬ ਕਿਸਾਨਾਂ ਨੂੰ ਸ਼ਹੀਦ ਕਰ ਦਿੱਤਾ ਹੈ ਜਿਨ੍ਹਾਂ ਦੀ ਜ਼ਿੰਮੇਵਾਰ ਸੈਂਟਰ ਸਰਕਾਰ ਹੈ ਉਨ੍ਹਾਂ ਕਿਹਾ ਕਿ ਕਿਸਾਨ ਅਤੇ ਮਜ਼ਦੂਰ ਆਪਣਾ ਹੱਕ ਲੈ ਕੇ ਹੀ ਰਹਿਣਗੇ ਅਤੇ  ਨਰਿੰਦਰ ਮੋਦੀ ਦੀ ਸਰਕਾਰ ਨੂੰ ਪਾਸ ਕੀਤੇ ਹੋਏ 3 ਕਾਲੇ ਕਾਨੂੰਨ ਰੱਦ ਕਰਨੇ ਹੀ ਪੈਣਗੇ । ਇਸ ਸਮੇਂ ਉਨ੍ਹਾਂ ਨਾਲ ਕੁਲਦੀਪ ਸਿੰਘ ਰੁਡ਼ਕੀ, ਨਿਰਭੈ ਸਿੰਘ ਦੀਨੀਵਾਲ ਕਲਾਂ, ਸਰਪੰਚ ਮੋਹਣ ਸਿੰਘ ਸ਼ਹਿਦ ਪੁਰਾ, ਅਮਨਦੀਪ ਸਿੰਘ ਸਰੀਹ, ਹਰਜਿੰਦਰ ਸਿੰਘ ਕੋਟ ਪਨੌਚ ਜਤਿੰਦਰ ਸਿੰਘ ਬਗਲੀ ਖੁਰਦ, ਜਗਸੀਰ ਸਿੰਘ ਦੀਨੀਵਾਲ ਕਲਾ,ਜਗਸੀਪਾਲ (ਜੱਗੋ) ਦੀਨੀਵਾਲ ਕਲਾਂ ਅਤੇ ਚਰਨਜੀਤ ਸਿੰਘ ਚੰਨੀ ਸ਼ਹਿਦ ਪੁਰਾ ਉਨ੍ਹਾਂ ਨਾਲ ਹਾਜ਼ਰ ਸਨ।

ਬੀਕੇਯੂ ਏਕਤਾ ਉਗਰਾਹ ਕਿਸਾਨਾਂ ਵਿਰੋਧੀ ਕਾਨੂੰਨਾਂ ਦੇ ਨਾਲ ਕੋਵਿਡ-19 ਨਾਲ ਲੜਨ ਲਈ ਹਰ ਕਦਮ ਚੁੱਕ ਰਹੀ ਹੈ-Video

ਬੀਕੇਯੂ ਏਕਤਾ ਉਗਰਾਹ, ਕੋਵਿਡ ਵਿੱਚ ਬੇਕਾਬੂ ਵਾਧੇ ਨੂੰ ਦੇਖਦੇ ਹੋਏ, ਕਿਸਾਨਾਂ ਦੀ ਤੰਦਰੁਸਤੀ ਅਤੇ ਸੁਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕ ਰਹੀ ਹੈ

 ਫੇਸ ਮਾਸਕ ਅਤੇ ਸ਼ੀਲਡਵੰਡੇ ਜਾਂਦੇ ਹਨ। ਇਸ ਤੋਂ ਇਲਾਵਾ ਟਿੱਕੀ ਵਿਰੋਧ ਸਥਾਨ 'ਤੇ ਸੈਨੀਟਾਈਜ਼ੇਸ਼ਨ ਨਿਯਮਿਤ ਤੌਰ 'ਤੇ ਕੀਤਾ ਜਾਂਦਾ ਹੈ।

ਮਹਿਲਾ ਕਮਿਸ਼ਨ ਵੱਲੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੂੰ ਕੱਢਿਆ ਨੋਟਸ ਮੰਦਭਾਗਾ  

ਸਾਡੀ ਜਥੇਬੰਦੀ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਸਦਾ ਯਤਨਸ਼ੀਲ ਹਨ ਔਰਤਾਂ ਦੇ ਅਧਿਕਾਰਾਂ ਅਤੇ ਹੱਕਾਂ ਦੀ ਲੜਾਈ ਲਈ  

ਪਰ ਸਰਕਾਰਾਂ ਹਰ ਵਕਤ ਡਰਾਉਣ ਦਾ ਯਤਨ ਕਰਦੀਆਂ ਹਨ  - ਸੂਬਾ  ਆਗੂ  ਹਰਵਿੰਦਰ ਕੌਰ ਬਿੰਦੂ  

ਨਵੀਂ ਦਿੱਲੀ 13 ਮਈ 2021( ਗੁਰਸੇਵਕ ਸਿੰਘ ਸੋਹੀ  )

ਨਵੇਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਟਿਕਰੀ ਹੱਦ 'ਤੇ  ਪਕੌੜਾ ਚੌਕ ਨੇੜੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਸਟੇਜ ਦੀ  ਸ਼ੁਰੂਆਤ ਜਥੇਬੰਦੀ ਦੇ ਨਿਯਮਾ ਅਨੁਸਾਰ ਔਰਤਾ ਭੈਣਾਂ ਨੇ ਬਾਖੂਬੀ ਕੀਤੀ।ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਔਰਤ ਵਿੰਗ ਦੀ ਸੂਬਾ ਆਗੂ ਹਰਿੰਦਰ ਕੌਰ ਬਿੰਦੂ ਨੇ ਸਟੇਜ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਉਦਿਆ ਔਰਤ ਮਹਿਲਾ ਕਮਿਸ਼ਨ ਵੱਲੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਮੋਰਚੇ ਵਿੱਚ ਔਰਤਾਂ ਦੀ ਸੁਰੱਖਿਆ ਸਬੰਧੀ ਉਠਾਏ ਸਵਾਲ ਸਬੰਧੀ ਕਿਹਾ ਕਿ ਭਾਵੇਂ ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਨੂੰ ਦਾਬੇ ਹੇਠ ਰੱਖਿਆ ਜਾਂਦਾ ਹੈ ਅਤੇ ਔਰਤਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ ਪਰ ਸਾਡੀ ਜਥੇਬੰਦੀ ਦੇ ਆਗੂ ਇਨ੍ਹਾਂ ਨੂੰ ਦੂਰ ਕਰਨ ਲਈ ਸਦਾ ਹੀ ਯਤਨਸ਼ੀਲ ਰਹਿੰਦੇ ਹਨ। ਔਰਤ ਬੁਲਾਰਿਆਂ ਨੇ ਕਿਹਾ ਕਿ  ਸਾਨੂੰ ਇਸ ਜਥੇਬੰਦੀ ਦੀ ਅਗਵਾਈ ਵਿੱਚ ਕੰਮ ਕਰਕੇ ਕਿਸੇ ਵੀ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ।ਸਾਨੂੰ ਸਮਾਜ ਵਿੱਚ ਮਰਦਾਂ ਦੇ   ਬਰਾਬਰ ਦਾ ਮਾਣ ਸਨਮਾਨ ਮਿਲ ਰਿਹਾ ਹੈ।ਦਿੱਲੀ ਵਿਖੇ ਚੱਲ ਰਹੇ ਮੋਰਚੇ  ਨੂੰ 6 ਮਹੀਨੇ ਹੋਣ ਵਾਲੇ ਹਨ।ਇਸ ਮੋਰਚੇ 'ਚ ਹਜ਼ਾਰਾਂ ਦੀ ਗਿਣਤੀ 'ਚ ਔਰਤਾਂ ਲਗਾਤਾਰ ਸ਼ਾਮਲ ਹੋ ਰਹੀਆ ਹਨ।ਉਨ੍ਹਾਂ ਨੂੰ ਕਦੇ ਵੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ।ਇਸੇ ਕਰਕੇ ਪੰਜਾਬ ਵਿੱਚ ਦਹਾਕਿਆਂ ਤੋਂ ਔਰਤਾਂ ਇਸ ਜਥੇਬੰਦੀ ਵਿੱਚ ਸ਼ਾਮਲ ਵੀ ਹੁੰਦੀਆਂ ਰਹੀਆਂ ਹਨ ਅਤੇ ਘੋਲਾਂ ਦੀ ਅਗਵਾਈ ਵੀ ਕਰਦੀਆਂ ਹਨ। ਮੋਰਚਿਆਂ ਵਿੱਚ ਸ਼ਾਮਲ ਹੋ ਕੇ ਸਟੇਜਾ ਦੇ ਪੰਡਾਲਾਂ ਵਿੱਚ ਪਹੁੰਚ ਕੇ ਸਕੂਲਾਂ ਦੀ ਤਰ੍ਹਾਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।

           ਬਠਿੰਡਾ ਜ਼ਿਲ੍ਹੇ ਦੀ ਆਗੂ ਪਰਮਜੀਤ ਕੌਰ ਕੌਟੜਾ ਨੇ ਕਿਹਾ ਇਹ ਲੜਾਈ ਦਾ ਮੁੱਢ ਪੰਜਾਬ ਦੇ ਪਿੰਡਾਂ ਤੋਂ ਸ਼ੁਰੂ ਹੋ ਕੇ ਬਾਦਲ ਦੇ ਪਿੰਡ ਅਤੇ ਪਟਿਆਲੇ ਵਿਖੇ ਲੱਗੇ ਮੋਰਚੇ ਤੋਂ  ਬੰਨ੍ਹਿਆ ਗਿਆ।ਕਿਸਾਨਾਂ ਅਤੇ ਮਜ਼ਦੂਰਾਂ ਦੇ ਏਕੇ ਕਾਰਨ ਹੀ ਰਾਜਨੀਤਿਕ ਲੋਕਾਂ ਨੂੰ ਮਜਬੂਰੀ ਬਸ ਅੰਦੋਲਨ ਦੇ ਹੱਕ 'ਚ ਡੱਕਾ ਸੁੱਟਣਾ ਪੈ ਰਿਹਾ ਹੈ।ਦੇਸ ਤੇ ਰਾਜ ਕਰਨ ਵਾਲੇ ਆਗੂਆਂ ਵਲੋਂ ਚੌੜੀਆਂ ਸੜਕਾਂ ਉੱਚੇ ਪੁਲ ਬਣਾ ਕੇ ਵਿਕਾਸ ਦੇ ਢੰਡੋਰੇ ਪਿੱਟੇ ਜਾ ਰਹੇ ਹਨ ਪਰ ਥਾਂ ਥਾਂ ਟੋਲ ਪਲਾਜ਼ੇ ਲਾ ਕੇ ਲੋਕਾਂ ਦੀ ਭਾਰੀ ਲੁੱਟ ਕੀਤੀ ਜਾ ਰਹੀ ਹੈ।ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਜੋ ਸਾਰੀਆਂ ਚੀਜ਼ਾਂ ਦੀਆ ਕੀਮਤਾ ਵਿੱਚ ਵਾਧਾ ਕਰਦੀਆ ਹਨ। ਇਸ ਕਾਰਨ ਹੀ ਮਹਿੰਗਾਈ ਵਿੱਚ ਵਾਧਾ ਹੁੰਦਾ ਹੈ।ਵੱਡੀਆਂ ਕੰਪਨੀਆਂ ਨੇ ਹੱਥੀ ਕਿਰਤ ਨੂੰ ਖੋਹ ਲੈਣਾ ਹੈ ਅਤੇ ਬੇਰੁਜ਼ਗਾਰੀ ਵਿੱਚ ਬੇਤਹਾਸ਼ਾ ਵਾਧਾ ਹੋਵੇਗਾ।ਭਾਰਤ ਖੇਤੀ ਪ੍ਰਧਾਨ ਦੇਸ਼ ਹੈ ਜਿੱਥੇ ਸਾਰੀ ਦੁਨੀਆਂ ਲਈ ਅਨਾਜ ਪੈਦਾ ਹੁੰਦਾ ਹੈ ਅਤੇ ਖੇਤੀ 'ਚ ਵੱਡੀ ਪੱਧਰ ਤੇ ਰੁਜ਼ਗਾਰ ਮਿਲਦਾ ਸੀ ਜੋ ਹੁਣ ਨਿਗੂਣਾ ਹੋ ਗਿਆ ਹੈ।ਸਮਾਜ ਵਿੱਚ ਅੱਧ ਦੀਆਂ ਮਾਲਕ ਸਾਡੀਆ ਮਾਵਾਂ ਭੈਣਾਂ ਨੂੰ ਵੱਡੀ ਗਿਣਤੀ 'ਚ ਅੰਦੋਲਨ ਵਿੱਚ ਆਉਣਾ ਚਾਹੀਦਾ ਹੈ। 

        ਸੀਤਾ ਰਾਣੀ ਭੋਡੀਪੁਰਾ ਨੇ ਕਿਹਾ ਕਿ ਸਾਨੂੰ ਪਰਿਵਾਰਾਂ ਸਮੇਤ ਅੰਦੋਲਨ ਵਿੱਚ ਪਹੁੰਚਣਾ ਚਾਹੀਦਾ ਹੈ। ਸਾਰੇ ਤਬਕਿਆਂ ਨੂੰ ਇਕੱਠੇ ਕਰਨ ਲਈ ਯਤਨ ਜੁਟਾਏ ਜਾਣ ਦੀ ਅਤਿ ਲੋੜ ਹੈ।ਸਰਕਾਰਾ ਵੱਲੋ ਸਕੂਲ ਬੰਦ ਅਤੇ ਸ਼ਰਾਬ ਦੇ ਠੇਕੇ ਖੋਲ੍ਹ ਕੇ ਸਾਡੇ ਬੱਚਿਆਂ ਦੇ ਭਵਿੱਖ ਧੁੰਦਲੇ ਕੀਤੇ ਜਾ ਰਹੇ ਹਨ।ਜਥੇਬੰਦ ਹੋ ਕੇ ਸੰਘਰਸ਼ ਨੂੰ ਤੇਜ਼ ਕਰੋ ਜਿੱਤ ਯਕੀਨੀ ਹੈ। 

             ਬਲਜੀਤ ਕੌਰ ਮਹਿਣਾ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਕਰੋਨਾ ਬਿਮਾਰੀ ਦੀ ਲੋੜੋ ਵੱਧ ਦਹਿਸ਼ਤ ਫੈਲਾ  ਕੇ ਅਸਲ ਦੇ ਵਿੱਚ ਚੱਲ ਰਹੇ ਅੰਦੋਲਨ ਤੋਂ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੀ ਹੈ ਪਰ ਸਰਕਾਰ ਆਪਣੇ  ਫ਼ਰਜਾਂ ਤੋਂ ਭੱਜ ਰਹੀ ਹੈ। ਚਾਹੀਦਾ ਤਾਂ ਇਹ ਹੈ ਕਿ ਲੋਕਾਂ ਨੂੰ ਬਿਮਾਰੀ ਤੋਂ ਬਚਾਉਣ ਲਈ ਚੰਗੀਆ ਸਿਹਤ ਸਹੂਲਤਾ ਦਾ ਪ੍ਰਬੰਧ ਕੀਤਾ ਜਾਵੇ  ।ਜਦੋ ਰਾਜਨੀਤਕ ਲੋਕ ਵੋਟਾਂ ਮੰਗਣ ਪਿੰਡਾਂ ਵਿੱਚ ਆਉਣਗੇ ਤਾਂ ਲੋਕ ਇਨ੍ਹਾਂ ਨੂੰ ਘੇਰ ਘੇਰ ਕੇ ਸਵਾਲ ਪੁੱਛਣਗੇ।

     ਅੱਜ ਦੀ ਸਟੇਜ ਤੋਂ ਲੋਕ ਪੱਖੀ  ਗਾਇਕ ਜਗਸੀਰ ਜੀਦਾ ਦੀ ਸੰਗੀਤ ਮੰਡਲੀ ਨੇਇਨਕਲਾਬੀ ਬੋਲੀਆਂ ਅਤੇ ਗੀਤ ਗਾ ਕੇ ਮੋਰਚੇ ਵਿੱਚ ਜੋਸ਼ ਦਾ ਰੰਗ ਭਰਿਆ ਅਤੇ ਲੋਕਾਂ ਨੂੰ ਸੰਘਰਸ਼ ਲਈ ਹਲੂਣਾ ਦਿੱਤਾ।

ਬਹੁਤੇ ਲੋਕਾਂ ਨੂੰ ਸਾਡੇ ਪ੍ਰਤੀ ਭੁਲੇਖਾ ਹੈ ਕਿ ਅਸੀਂ ਕੰਮਕਾਰ ਛੱਡੀ ਫਿਰਦੇ ਹਾਂ ਅਤੇ ਅਸੀਂ ਵਿਹਲੇ ਹਾਂ - ਜੋਗਿੰਦਰ ਸਿੰਘ ਉਗਰਾਹਾਂ  

11 ਮਈ 2021 ਟਿਕਰੀ ਬਾਰਡਰ ਦੀ ਸਟੇਜ ਤੇ ਜੁੜਿਆ ਲੱਖਾਂ ਦਾ ਇਕੱਠ  

ਨਵੀਂ ਦਿੱਲੀ 11 ਮਈ 2021 ( ਇਕਬਾਲ ਸਿੰਘ ਰਸੂਲਪੁਰ ਮਨਜਿੰਦਰ ਗਿੱਲ  )

ਖੇਤੀ ਸਬੰਧੀ (ਲੋਕ ਵਿਰੋਧੀ) ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ 'ਤੇ ਚੱਲ ਰਿਹਾ ਮੋਰਚਾ ਅੱਜ 165ਵੇਂ ਦਿਨ ਵਿੱਚ ਪ੍ਰਵੇਸ਼ ਕਰ ਚੁੱਕਾ ਹੈ।ਟਿਕਰੀ ਬਾਰਡਰ 'ਤੇ ਪਕੋੜਾ ਚੌਕ ਨੇੜੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਘੋਲ ਲੰਮਾ ਹੋਣ ਕਰਕੇ ਸਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਸਮਝਣਾ ਪਵੇਗਾ ਕਿ ਲੋਕਾਂ ਨੂੰ ਵੀ ਸਾਡੇ ਵਾਰੇ ਜਾਣਨ ਦੀ ਵੀ ਜ਼ਰੂਰਤ ਹੈ। ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਹੋ ਸਕਦਾ ਹੈ ਕਿ ਜਿਹੜੇ ਆਗੂ ਕੰਮ ਕਾਰ ਛੱਡੀ ਫਿਰਦੇ ਹਨ ਉਨ੍ਹਾਂ ਨੂੰ ਕੋਈ ਨਾ ਕੋਈ ਲਾਲਚ ਹੋ ਸਕਦਾ ਹੈ।  ਉਦਾਹਰਨ ਦੇ ਤੌਰ ਤੇ ਕਿ ਅਸੀਂ ਜੇਕਰ ਸਰਕਾਰ ਦਾ ਹਿੱਸਾ ਬਣਦੇ ਹਾਂ ਤਾਂ  ਉਨ੍ਹਾਂ ਦੀ ਕੀ ਵੁੱਕਤ ਹੋਵੇਗੀ ਜਿਵੇਂ ਕਿ ਮੈਂਬਰ,ਸਰਪੰਚ ਅਤੇ ਚੇਅਰਮੈਨ ਆਦਿ ਇਮਾਨਦਾਰ ਬਣਦੇ ਹਨ ਤਾਂ ਉਨ੍ਹਾਂ ਦਾ ਹਸ਼ਰ ਮਾੜਾ ਹੀ ਹੁੰਦਾ ਹੈ। ਸੱਚ ਤਾਂ ਇਹ ਦਰਸਾਉਂਦਾ ਹੈ ਕਿ ਇਸ ਸਮੇਂ ਕੋਈ ਵੀ  ਆਦਮੀ ਕਿਸੇ ਗੈਰਕਾਨੂੰਨੀ ਧੰਦੇ ਵਿੱਚ ਫਸ ਜਾਂਦਾ ਹੈ ਤਦ ਇਸ ਸਮੇਂ ਇਮਾਨਦਾਰ ਸਰਪੰਚ ਦੀ ਪੈਸੇ ਤੋਂ ਬਿਨਾਂ ਕੋਈ ਸੁਣਵਾਈ ਨਹੀਂ ਹੁੰਦੀ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਉਸ ਦੀ ਰਾਜਨੀਤੀ ਵਿੱਚ ਕੋਈ ਵੁੱਕਤ ਨਹੀਂ।ਜੇਕਰ ਲੋਕ ਜਥੇਬੰਦ ਹੋ ਕੇ ਤੁਰਦੇ ਹਨ ਤਾਂ ਲੋਕ ਤਾਕਤ ਦੇ ਜ਼ੋਰ ਮਸਲੇ ਹੱਲ ਹੂੰਦੇ ਹਨ ਤੇ ਇਹੋ ਜਿਹੀਆਂ ਅਨੇਕਾਂ ਮਸਾਲਾਂ ਪੇਸ਼ ਕੀਤੀਆ ਜਿਵੇਂ ਕਿ ਕੋਈ ਵੀ ਬੈਂਕ ਅਧਿਕਾਰੀ ਡਿਫਾਲਟਰ ਕਿਸਾਨ ਨੂੰ ਫੜ ਨਹੀਂ ਸਕਦਾ,ਕਿਸੇ ਵੀ ਕਿਸਾਨ, ਮਜ਼ਦੂਰ ਦੀ ਕਿਸੇ ਕਿਸਮ ਦੀ ਕੁਰਕੀ, ਨਿਲਾਮੀ ਨਹੀਂ ਹੋਣ ਦਿੱਤੀ ਜਾਂਦੀ ਅਤੇ ਸਰਕਾਰੀ ਦਫ਼ਤਰਾਂ ਅੰਦਰ ਜਥੇਬੰਦੀ  ਦੇ ਲੋਕਾਂ ਦੀ ਪਹਿਲ ਦੇ ਆਧਾਰ ਤੇ ਸੁਣਵਾਈ ਹੁੰਦੀ ਹੈ।ਲੋਕ ਤਾਕਤ ਕਰਕੇ ਹੀ ਸੈਂਕੜੇ ਟੋਲ ਪਲਾਜ਼ੇ,ਮਾਲ, ਕਾਰਪੋਰੇਟ ਘਰਾਣਿਆਂ ਦੇ ਪੈਟਰੋਲ ਪੰਪ ਸੀਲ ਕਰ ਕੇ ਆਮ ਲੋਕਾਂ ਨੂੰ ਕਰੋੜਾਂ ਰੂਪਏ ਦੀ ਰਾਹਤ ਹੋ ਚੁੱਕੀ ਹੈ।ਇਸ ਕਰਕੇ ਹੀ ਅਸੀਂ ਰਾਜਨੀਤਕ ਪਾਰਟੀਆਂ ਨਾਲੋਂ ਨਿਖੇੜਾ ਕਰਕੇ ਚੱਲ ਰਹੇ ਹਾਂ।ਮਿਸਾਲ ਦੇ ਤੌਰ ਤੇ ਜਥੇਬੰਦਕ ਹੋਣ ਕਰ ਕੇ ਲੋਕਾਂ ਦੀ ਪੁੱਗਤ ਹੋ ਰਹੀ ਹੈ ਲੋਕਾਂ ਦੇ ਭਰੋਸੇ ਤੋਂ ਬਿਨਾਂ ਇਹ ਲੜਾਈ ਜਿੱਤੀ ਨਹੀਂ ਜਾ ਸਕਦੀ।  

        ਜ਼ਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਹਰਜਿੰਦਰ ਬੱਗੀ ਨੇ ਕਿਹਾ ਕਿ ਦੁਨੀਆਂ ਦਾ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਹੰਕਾਰੀ ਪੁਰਸ਼ ਰਾਜ ਸੱਤਾ ਤੇ ਕਾਬਜ਼ ਹੁੰਦੇ ਹਨ ਤਦ ਕਿਰਤ ਕਰਨ ਵਾਲੇ ਲੋਕਾਂ ਨੂੰ ਕੀੜੇ-ਮਕੌੜੇ ਸਮਝ ਕੇ ਆਪਣੇ ਹੀ ਹਿਸਾਬ ਨਾਲ ਰਾਜ ਸੱਤਾ ਚਲਾਉਂਦੇ ਹਨ।ਅਖੀਰ ਨੂੰ  ਲੋਕਾਂ 'ਤੇ ਅੱਤਿਆਚਾਰ ਕਰਨ ਵਾਲੇ ਇਹ ਲੋਕ ਅਣਹੋਣੀ ਮੌਤ ਮਰਦੇ ਹਨ। ਉਹ ਭਾਵੇਂ ਜਰਮਨ ਦਾ ਹਿਟਲਰ ਹੋਵੇ, ਮੁਗਲ ਸਾਮਰਾਜ ਹੋਵੇ ਚਾਹੇ ਜਾਬਰ ਅੰਗਰੇਜ਼ ਹੋਣ।1947 ਤੋਂ ਬਾਅਦ ਭਾਰਤ 'ਤੇ ਰਾਜ ਕਰਨ ਵਾਲੀ ਕਿਸੇ ਵੀ ਰੰਗ ਦੀ ਸਰਕਾਰ( ਕੇਂਦਰ ਜਾਂ ਸੂਬੇ)ਹੋਵੇ ਭਾਵੇਂ ਅੱਜ ਦੀ ਰਾਜ ਸੱਤਾ ਤੇ ਕਾਬਜ਼ ਨਰਿੰਦਰ ਮੋਦੀ ਜੋ ਕਿ ਨਾ ਮਾਨੂ ਵਾਲੀ ਰੱਟ ਫੜੀ ਬੈਠਾ ਹੈ।ਇਹਦਾ ਹਸ਼ਰ ਵੀ ਪਹਿਲਾਂ ਵਰਗੇ ਜਾਬਰਾਂ ਵਾਲਾ ਹੀ ਹੋਵੇਗਾ ਤੇ ਅੰਤ ਜਿੱਤ ਲੋਕਾਂ ਦੀ ਹੋਵੇਗੀ।   

            ਔਰਤ ਆਗੂ ਪਰਮਜੀਤ ਕੌਰ ਸਮੂਰਾਂ ਨੇ ਕੋਰੋਨਾ ਬਿਮਾਰੀ ਦੀ ਗੱਲ ਕਰਦਿਆਂ ਕਿਹਾ ਰਾਜਨੀਤਕ ਪਾਰਟੀਆਂ ਦੇ ਲੀਡਰਾਂ ਦੇ ਪਰਿਵਾਰਾਂ ਵਿੱਚ ਵਿਆਹ ਸ਼ਾਦੀ ਜਾਂ ਪਾਰਟੀ ਵਗੈਰਾ ਹੋਵੇ ਉਸ ਵਿੱਚ ਜਿੰਨੇ ਮਰਜ਼ੀ ਲੋਕ ਹੋਣ ਉਨ੍ਹਾਂ ਵਾਸਤੇ ਕੋਰੋਨਾ ਸਬੰਧੀ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ ਪਰ ਗ਼ਰੀਬ ਲੋਕ ਖੁਸ਼ੀ ਜਾਂ ਗ਼ਮੀ ਦੇ ਮੌਕੇ ਪੰਜ ਸੱਤ ਬੰਦੇ ਕਿਸੇ ਸਾਧਨ (ਵਾਹਨ) 'ਤੇ ਜਾਂਦੇ ਹੋਣ ਤਾਂ ਕਰੋਨਾ ਦੀ ਆੜ ਹੇਠ ਹਜ਼ਾਰਾਂ ਰੁਪਏ ਦੇ ਚਲਾਨ ਕੱਟੇ ਜਾਂਦੇ ਹਨ।ਮੌਕੇ ਦੀਆਂ ਸਰਕਾਰਾਂ ਕੋਰੋਨਾ ਨਾਂ ਦੀ ਬਿਮਾਰੀ ਦਾ  ਬਹਾਨਾ ਬਣਾ ਕੇ ਮਿਹਨਤਕਸ਼ ਲੋਕਾਂ ਦੀ ਲੁੱਟ ਕਰ ਰਹੀਆਂ ਹਨ ਅਤੇ ਲੋਕ ਘੋਲਾਂ ਨੂੰ ਕੁਚਲਣਾ ਚਾਹੁੰਦੀਆਂ ਹਨ।ਸਟੇਜ ਸੰਚਾਲਨ ਦੀ ਭੂਮਿਕਾ ਫਾਜ਼ਿਲਕਾ ਜ਼ਿਲ੍ਹੇ ਦੇ ਪ੍ਰਧਾਨ ਸਤਪਾਲ ਸਿੰਘ ਨੇ ਬਾਖੂਬੀ ਨਿਭਾਈ, ਸੈਂਕੜੇ ਔਰਤਾਂ,ਨੌਜਵਾਨਾਂ,ਕਿਸਾਨਾ ਅਤੇ ਮਜ਼ਦੂਰਾਂ ਨੇ ਹਾਜ਼ਰੀ ਭਰੀ ਅਤੇ,ਪੀ ਐਸ ਯੂ (ਸ਼ਹੀਦ ਰੰਧਾਵਾ) ਦੇ ਸੁਨੀਲ ਕੁਮਾਰ,ਹਰਜੀਤ ਸਿੰਘ ਫ਼ਤਿਆਬਾਦ (ਹਰਿਆਣਾ) ਹਰਜੀਤ ਸਿੰਘ ਮਹਿਲਾ ਚੌਕ,,ਜਗਦੇਵ ਸਿੰਘ ਜੋਗਾ,ਕ੍ਰਿਸ਼ਨ ਸਿੰਘ ਫਤਹਿਗਡ਼੍ਹ ਛੰਨਾ ਜ਼ਿਲ੍ਹਾ ਬਰਨਾਲਾ ਆਦਿ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਹਕੂਮਤ ਨੂੰ ਇਹ ਕਾਲੇ ਕਾਨੂੰਨ ਰੱਦ ਕਰਨੇ ਹੀ ਪੈਣਗੇ

 

 

ਬੈਲਫਾਸਟ ਨੌਰਦਰਨ ਆਇਰਲੈਂਡ ਤੋਂ ਦੁਨੀਆਂ ਦਾ ਸਭ ਤੋਂ ਵੱਡਾ ਕਾਰਗੋ  ਜਹਾਜ਼ ਭਾਰਤ ਲਈ ਰਾਹਤ ਸਮੱਗਰੀ ਲੈ ਕੇ ਹੋਇਆ ਰਵਾਨਾ  

ਜਿਸ ਵਿਚ ਤਿੱਨ ਅਠਾਰਾਂ ਟਨ ਆਕਸੀਜਨ ਪੈਦਾ ਕਰਨ ਵਾਲੇ ਜਰਨੇਟਰ ਜੋ ਇਕ ਇਕ ਵੱਡੇ ਹਸਪਤਾਲ ਨੂੰ ਕੱਲੇ ਕੱਲੇ ਸਮਰੱਥਾ ਰੱਖ  ਦੇ ਹਨ ਆਕਸੀਜਨ ਸਪਲਾਈ ਕਰਨ ਦੀ  

ਬਰਮਿੰਘਮ, 8 ਮਈ 2021 (ਗਿਆਨੀ  ਰਵਿੰਦਰਪਾਲ ਸਿੰਘ  )-

ਭਾਰਤ 'ਚ ਚੱਲ ਰਹੇ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਬਹੁਤ ਸਾਰੇ ਦੇਸ਼ ਮਦਦ ਲਈ ਅੱਗੇ ਆਏ ਹਨ । ਇਸ ਦੌਰਾਨ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਭਾਰਤ ਦੀ ਮਦਦ ਲਈ ਕੋਸ਼ਿਸ਼ਾਂ ਹੋਰ ਤੇਜ਼ ਹੋ ਗਈਆਂ ਹਨ । ਇਸ ਤਹਿਤ ਸ਼ੁੱਕਰਵਾਰ ਨੂੰ ਉੱਤਰੀ ਆਇਰਲੈਂਡ ਦੇ ਬੇਲਫਾਸਟ ਤੋਂ ਤਿੰਨ 18 ਟਨ ਦੇ ਆਕਸੀਜਨ ਜੈਨਰੇਟਰ ਅਤੇ 1000 ਵੈਂਟੀਲੇਟਰ ਦੇ ਨਾਲ ਦੁਨੀਆ ਦੇ ਸਭ ਤੋਂ ਵੱਡੇ ਕਾਰਗੋ ਜਹਾਜ਼ ਨੇ ਉਡਾਣ ਭਰੀ । ਬਿ੍ਟਿਸ਼ ਸਰਕਾਰ ਦੇ ਵਿਦੇਸ਼, ਰਾਸ਼ਟਰਮੰਡਲ ਤੇ ਵਿਕਾਸ ਦਫ਼ਤਰ (ਐੱਫ.ਸੀ.ਡੀ.ਓ.) ਨੇ ਕਿਹਾ ਕਿ ਹਵਾਈ ਅੱਡੇ ਦੇ ਕਰਮੀਆਂ ਨੇ ਪੂਰੀ ਰਾਤ ਸਖ਼ਤ ਮਿਹਨਤ ਕਰਦਿਆਂ ਵਿਸ਼ਾਲ ਐਂਟੋਨਾਵ 124 ਜਹਾਜ਼ ਮੇਂਜੀਵਨ ਰੱਖਿਅਕ ਦਵਾਈਆਂ ਲੱਦੀਆਂ । ਐੱਫ.ਸੀ.ਡੀ.ਓ. ਨੇ ਹੀ ਇਸ ਸਪਲਾਈ ਲਈ ਫ਼ੰਡ ਦਿੱਤਾ ਹੈ । ਐੱਫ.ਸੀ.ਡੀ.ਓ. ਦੇ ਮੁਤਾਬਿਕ ਜਹਾਜ਼ ਦੇ ਐਤਵਾਰ ਸਵੇਰੇ 8 ਵਜੇ ਦਿੱਲੀ ਪਹੁੰਚਣ ਦੀ ਆਸ ਹੈ । ਭਾਰਤੀ ਰੈੱਡ ਕਰਾਸ ਦੀ ਮਦਦ ਨਾਲ ਇੱਥੋਂ ਇਸ ਦੀ ਸਪਲਾਈ ਹਸਪਤਾਲਾਂ 'ਚ ਕੀਤੀ ਜਾਵੇਗੀ । ਤਿੰਨੇ ਆਕਸੀਜਨ ਜੈਨਰੇਟਰਾਂ 'ਚੋਂ ਹਰੇਕ ਪ੍ਰਤੀ ਮਿੰਟ 500 ਲੀਟਰ ਆਕਸੀਜਨ ਦਾ ਉਤਪਾਦਨ ਕੀਤਾ ਜਾ ਸਕਦਾ ਹੈ । ਜਹਾਜ਼ 'ਚ ਜ਼ਰੂਰੀ ਉਪਕਰਨਾਂ ਨੂੰ ਲੱਦੇ ਜਾਣ ਦੌਰਾਨ ਉੱਤਰੀ ਆਇਰਲੈਂਡ ਦੇ ਸਿਹਤ ਮੰਤਰੀ ਰੌਬਿਨ ਸਵਾਨ ਬੇਲਫਾਸਟ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਮੌਜੂਦ ਰਹੇ । ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਹ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਕਿ ਅਸੀਂ ਹਰ ਸੰਭਵ ਮਦਦ ਅਤੇ ਸਮਰਥਨ ਪ੍ਰਦਾਨ ਕਰੀਏ । ਗੌਰਤਲਬ ਹੈ ਕਿ ਭਾਰਤ 'ਚ ਰੋਜ਼ਾਨਾ 3 ਤੋਂ 4 ਲੱਖ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ ।

162 ਵੇ ਦਿਨ  ਲਗਾਤਾਰ ਦਿੱਲੀ ਟਿਕਰੀ ਬਾਰਡਰ ਤੇ ਉਗਰਾਹਾਂ ਦੀ ਸਟੇਜ ਤੇ ਲਗਦੇ ਹਨ ਮੇਲੇ  -Video

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਵੀ ਕੀਤਾ ਸੰਬੋਧਨ  

ਨਵੀਂ ਦਿੱਲੀ 8 ਮਈ 2021(  ਗੁਰਸੇਵਕ ਸਿੰਘ ਸੋਹੀ     ) ਕੜਾਕੇ ਦੀ ਠੰਢ ,ਤਪਦੀਆਂ ਧੁੱਪਾਂ ਅਤੇ ਮੱਖੀਆਂ ਵਰਗੇ ਮੱਛਰਾਂ ਦੀ ਭਰਮਾਰ ਨੂੰ ਆਪਣੇ ਸਰੀਰਾ 'ਤੇ ਹੰਡਾਉਦਿਆਂ ਕਿਸਾਨਾਂ ਨੂੰ ਦਿੱਲੀ ਦੀਆਂ ਹੱਦਾਂ 'ਤੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖਿਲ਼ਾਫ ਚੱਲ ਰਹੇ ਮੋਰਚਿਆਂ ਅੰਦਰ ਅੱਜ ਪੂਰੇ 162 ਦਿਨ ਹੋ ਗਏ ਹਨ।ਇਹ ਸ਼ਬਦ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਟਿਕਰੀ ਹੱਦ 'ਤੇ ਪਕੋੜਾ ਚੌਕ ਨੇੜੇ ਗਦਰੀ ਬੀਬੀ ਗੁਲਾਬ ਕੌਰ ਨਗਰ ਸਟੇਜ ਤੋਂ ਕਿਸਾਨਾਂ,ਮਜ਼ਦੂਰਾਂ,ਨੌਜਵਾਨਾਂ ਅਤੇ ਔਰਤਾਂ ਨਾਲ ਖਚਾ ਖੱਚ ਭਰੇ ਪੰਡਾਲ ਨੂੰ ਸੂਬਾ ਪ੍ਰਧਾਨ ਜੋਗਿੰਦਰ ਸਿੰਘ (ਉਗਰਾਹਾਂ) ਨੇ ਕਹੇ।ਨਾਲ ਹੀ ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਕਰੋਨਾ ਕਰਕੇ ਲੌਕਡਾਊਨ ਲਾ ਰਹੀ ਹੈ।ਬਿਮਾਰੀ ਦਾ ਇਹ ਕੋਈ ਸਾਰਥਕ ਹੱਲ ਨਹੀਂ।ਘਰਾਂ ਅੰਦਰ ਬੰਦ ਕੀਤੇ ਛੋਟੇ ਦੁਕਾਨਦਾਰ,ਮਜਦੂਰ ਅਤੇ ਰੇਹੜੀਆਂ ਫੜੀਆਂ ਵਾਲੇ ਕਰੋਨਾ ਤੋ ਪਹਿਲਾਂ ਹੀ ਭੁੱਖ ਨਾਲ ਮਰ ਜਾਣਗੇ।ਇਸ ਕਰਕੇ ਹੀ ਜੰਥੇਬੰਦੀ ਲੌਕਡਾਊਨ ਦਾ ਵਿਰੋਧ ਕਰਦੀ ਹੋਈ ਅੱਜ ਪੰਜਾਬ ਦੇ ਸ਼ਹਿਰਾਂ ਅੰਦਰ ਦੁਕਾਨਦਾਰਾਂ ਦੀ ਦੁਕਾਨਾ ਖੁਲਵਾਉਣ ਲਈ ਹਮਾਇਤ ਕਰ ਰਹੀ ਹੈ। ਰੂਪ ਸਿੰਘ ਛੰਨਾ ਸੂਬਾ ਆਗੂ ਨੇ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾ ਰਾਹੀ ਕਿਸਾਨਾਂ ਦੀਆ ਜਮੀਨਾ ਖੋਹਣ ਦਾ ਅਮਲ ਤੇਜ ਹੋਵੇਗਾ।ਇਸ ਕਰਕੇ ਹੀ ਭਾਰਤ ਦੇ ਬਹੁਤੇ ਸੂਬਿਆਂ ਦੇ ਕਿਸਾਨ ਜਮੀਨਾ ਬਚਾਉਣ ਲਈ ਸੰਘਰਸ ਕਰ ਰਹੇ ਹਨ।                             

 ਅਮਰਜੀਤ ਸਿੰਘ ਸੈਦੋਕੇ ਜਿਲਾ ਆਗੂ ਮੋਗਾ ਨੇ ਕਿਹਾ ਕੇ ਸਰਕਾਰਾਂ ਕਾਰਪੋਰੇਟਾ ਦੀਆ ਕੱਠਪੁਤਲੀਆ ਹਨ।ਇਸ ਕਰਕੇ ਉਨ੍ਹਾਂ ਦੇ ਇਸਾਰੇ ਤੇ ਕੰਮ ਕਰਦੀਆਂ ਹਨ।ਸਰਕਾਰ ਨੂੰ ਇਹ ਭਰਮ ਹੈ ਕਿ ਕਿਸਾਨ ਸੰਘਰਸ਼ ਛੱਡ ਕੇ ਚਲੇ ਜਾਣਗੇ।ਸਾਡਾ ਸੰਘਰਸ ਸ਼ਾਂਤਮਈ ਹੈ। ਉਦਾਹਰਨ ਤੌਰ ਤੇ ਪੰਜ ਮਹੀਨਿਆਂ ਅੰਦਰ ਇੱਕ ਵੀ ਪੱਤਾ ਨਹੀਂ ਤੋੜਿਆ। ਇਹ ਸੰਘਰਸ ਲਗਾਤਾਰ ਚਲਦਾ ਰਹੇਗਾ ਜਦੋ ਤੱਕ ਸਰਕਾਰ ਕਾਨੂੰਨ ਰੱਦ ਨਹੀ ਕਰਦੀ। 

  ਦਰਬਾਰਾ ਸਿੰਘ ਛਾਜਲਾ ਜ਼ਿਲ੍ਹਾ ਜਨਰਲ ਸਕੱਤਰ ਸੰਗਰੂਰ ਨੇ ਕਿਹਾ ਕਿ ਪਹਿਲਾਂ ਹੀ ਸਾਡੀਆ ਸਰਕਾਰਾਂ ਨੇ ਸਾਨੂੰ ਲਾਹੇਵੰਦ ਭਾਅ ਨਹੀਂ ਦਿੱਤੇ ਅਤੇ ਹੁਣ ਕਾਰਪੋਰੇਟ ਘਰਾਣੇ ਕਿਸਾਨਾ ਦੀ ਤਿਆਰ ਫ਼ਸਲ ਦੀ ਅੰਨ੍ਹੀ ਲੁੱਟ ਕਰਨਗੇ ਕਿਸਾਨਾਂ ਦੀ ਆਮਦਨ ਘਟੇਗੀ ਅਤੇ ਕਿਸਾਨ ਜਮੀਨਾ ਤੋਂਂ ਹੱਥ ਖੜ੍ਹੇ ਕਰਨਗੇ।ਅੱਜ ਸਟੇਜ ਤੋਂ ਪਰਮਜੀਤ ਕੌਰ ਸਮੂਰਾ ਜ਼ਿਲ੍ਹਾ ਸੰਗਰੂਰ,ਬਿੱਟੂ ਮੱਲਣ,ਜਗਸੀਰ ਝੁੰਬਾ ਆਦਿ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।

 

ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਯੂਕੇ-ਭਾਰਤ ਸਬੰਧਾਂ ਵਿੱਚ ਨਵੇਂ ਦੌਰ ਦਾ ਸਵਾਗਤ ਕੀਤਾ

ਬੋਰਿਸ ਜੌਨਸਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਬ੍ਰਿਟੇਨ-ਭਾਰਤ ਸਬੰਧਾਂ ਦੇ ਅਗਲੇ ਦਹਾਕੇ ਲਈ ਮਹੱਤਵਪੂਰਣ ਯੋਜਨਾਵਾਂ 'ਤੇ ਸਹਿਮਤੀ ਜਤਾਈ 

ਲੰਡਨ ,4 ਮਈ 2021 (ਗਿਆਨੀ ਅਮਰੀਕ ਸਿੰਘ ਰਾਠੌਰ/ ਗਿਆਨੀ ਰਵਿੰਦਰਪਾਲ ਸਿੰਘ )- 

 

‘2030 ਰੋਡਮੈਪ’ ਵਿੱਚ ਸਿਹਤ, ਜਲਵਾਯੂ, ਵਪਾਰ, ਸਿੱਖਿਆ, ਵਿਗਿਆਨ ਅਤੇ ਤਕਨਾਲੋਜੀ, ਅਤੇ ਰੱਖਿਆ ਉੱਤੇ ਡੂੰਘੇ ਸਹਿਯੋਗ ਦੀ ਵਚਨਬੱਧਤਾ ਸ਼ਾਮਲ ਹੈ

ਪ੍ਰਧਾਨਮੰਤਰੀ ਨੇ ਪਿਛਲੇ ਹਫ਼ਤੇ ਬ੍ਰਿਟਿਸ਼ ਲੋਕਾਂ ਵੱਲੋਂ ਭਾਰਤ ਨੂੰ ਦਿੱਤੇ ਸਮਰਥਨ ਦੇ ਜਬਰਦਸਤ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਹੈ

ਪ੍ਰਧਾਨ ਮੰਤਰੀ ਬੌਰਿਸ ਜੌਹਨਸਨ  ਅਤੇ ਪ੍ਰਧਾਨ ਮੰਤਰੀ ਮੋਦੀ ਨੇ ਅਗਲੇ ਦਹਾਕੇ ਦੌਰਾਨ ਬ੍ਰਿਟੇਨ ਅਤੇ ਭਾਰਤ ਦਰਮਿਆਨ ਕੰਮ ਨੂੰ ਮਜ਼ਬੂਤ ਕਰਨ ਲਈ ਇਤਿਹਾਸਕ ਵਚਨਬੱਧਤਾ ਕੀਤੀ ਹੈ, ਜਿਸ ਨਾਲ ਦੋਵਾ ਦੇਸ਼ਾਂ, ਅਰਥਚਾਰਿਆਂ ਅਤੇ ਲੋਕਾਂ ਨੂੰ ਨੇਡ਼ੇ  ਲਿਆਇਆ ਜਾ ਸਕੇ।

ਯੂਕੇ ਦੀ ਏਕੀਕ੍ਰਿਤ ਸਮੀਖਿਆ, ਜੋ ਇਸ ਸਾਲ ਦੇ ਸ਼ੁਰੂ ਵਿੱਚ ਪ੍ਰਕਾਸ਼ਤ ਹੋਈ ਸੀ, ਨੇ ਯੂਕੇ ਦੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਇੰਡੋ-ਪੈਸੀਫਿਕ ਖੇਤਰ ਦੀ ਮਹੱਤਤਾ ਬਾਰੇ ਚਾਨਣਾ ਪਾਇਆ. ਭਾਰਤ ਉਸ ਖਿੱਤੇ ਵਿੱਚ ਇੱਕ ਜ਼ਰੂਰੀ ਅਤੇ ਤੱਕੜੀ  ਭਾਈਵਾਲ ਹੈ।

ਪ੍ਰਧਾਨ ਮੰਤਰੀ ਬੋਰਿਸ ਜੌਨਸਨ  ਅਤੇ ਪ੍ਰਧਾਨ ਮੰਤਰੀ ਮੋਦੀ ਨੇ ਬ੍ਰਿਟੇਨ ਅਤੇ ਭਾਰਤ ਨਾਲ ਸੰਬੰਧ ਰੱਖਦੇ ਖੇਤਰਾਂ ਵਿੱਚ ਸਾਡੇ ਸਹਿਯੋਗ ਨੂੰ ਵਧਾਉਂਦੇ ਹੋਏ ਯੂਕੇ-ਭਾਰਤ ਸਬੰਧਾਂ ਵਿੱਚ ਇੱਕ ਕੁਆਂਟਮ ਲੀਪ ਪ੍ਰਾਪਤ ਕਰਨ ਦਾ ਵਾਅਦਾ ਕੀਤਾ ਹੈ। ਭਾਰਤ ਨੇ ਬ੍ਰਿਟੇਨ ਨਾਲ ਆਪਣੇ ਸੰਬੰਧਾਂ ਦੀ ਸਥਿਤੀ ਨੂੰ ‘ਵਿਆਪਕ ਰਣਨੀਤਕ ਭਾਈਵਾਲੀ’ ਵਜੋਂ ਉੱਚਾ ਕੀਤਾ ਹੈ - ਇਹ ਰੁਤਬਾ ਪ੍ਰਾਪਤ ਕਰਨ ਵਾਲਾ ਬਰਤਾਨੀਆ  ਪਹਿਲਾ ਯੂਰਪੀਅਨ ਦੇਸ਼।

ਅੱਜ ਇੱਕ ਵਰਚੁਅਲ ਬੈਠਕ ਦੌਰਾਨ ਦੋਵੇਂ ਨੇਤਾ ਇੱਕ ‘‘ 2030 ਰੋਡਮੈਪ ’’ ਤੇ ਸਹਿਮਤ ਹੋਏ, ਜੋ ਸਿਹਤ, ਜਲਵਾਯੂ, ਵਪਾਰ, ਸਿੱਖਿਆ, ਵਿਗਿਆਨ ਅਤੇ ਤਕਨਾਲੋਜੀ, ਅਤੇ ਰੱਖਿਆ ਤੋਂ ਪਾਰ ਯੂਕੇ-ਭਾਰਤ ਸਬੰਧਾਂ ਦਾ ਇਕ ਢਾਂਚਾ   ਮੁਹੱਈਆ ਕਰਵਾਏਗਾ।

 

 ਰੋਡਮੈਪ ਕੀ ਹੈ  ...

ਵਿਸ਼ਵਵਿਆਪੀ ਸਿਹਤ ਸੁਰੱਖਿਆ ਅਤੇ ਮਹਾਂਮਾਰੀ ਲਚਕਤਾ ਨੂੰ ਵਧਾਉਣ ਲਈ ਯੂਕੇ-ਭਾਰਤ ਸਿਹਤ ਸਾਂਝੇਦਾਰੀ ਦਾ ਵਿਸਥਾਰ ਕਰੋ. ਇਸ ਵਿਚ ਇਹ ਯਕੀਨੀ ਬਣਾਉਣ ਲਈ ਅੰਤਰਰਾਸ਼ਟਰੀ ਸਪਲਾਈ ਚੇਨ ਤਿਆਰ ਕਰਨਾ ਸ਼ਾਮਲ ਹੈ ਕਿ ਨਾਜ਼ੁਕ ਦਵਾਈਆਂ, ਟੀਕੇ ਅਤੇ ਹੋਰ ਮੈਡੀਕਲ ਉਤਪਾਦ ਉਨ੍ਹਾਂ ਤੱਕ ਪਹੁੰਚ ਸਕਣ ਜਿਨ੍ਹਾਂ ਨੂੰ ਉਨ੍ਹਾਂ ਦੀ ਸਭ ਤੋਂ ਵੱਧ ਜ਼ਰੂਰਤ ਹੈ.
ਜਲਵਾਯੂ ਤਬਦੀਲੀ ਨਾਲ ਨਜਿੱਠਣ ਅਤੇ ਕੁਦਰਤ ਨੂੰ ਸੁਰੱਖਿਅਤ ਕਰਨ ਬਾਰੇ ਪ੍ਰਧਾਨ ਮੰਤਰੀ ਅਤੇ ਪ੍ਰਧਾਨ ਮੰਤਰੀ ਮੋਦੀ ਦੁਆਰਾ ਰੱਖੇ ਗਏ ਅਭਿਲਾਸ਼ੀ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਮਿਲ ਕੇ ਕੰਮ ਕਰਨਾ। ਸਵੱਛ ਊਰਜਾ  ਅਤੇ ਆਵਾਜਾਈ ਦੇ ਵਿਕਾਸ ਵਿੱਚ ਤੇਜ਼ੀ ਲਿਆਉਣਾ, ਜੈਵ ਵਿਭਿੰਨਤਾ ਨੂੰ ਬਚਾਉਣਾ ਅਤੇ ਵਿਕਾਸਸ਼ੀਲ ਦੇਸ਼ਾਂ ਦੀ ਮੌਸਮ ਤਬਦੀਲੀ ਦੇ ਪ੍ਰਭਾਵ ਨੂੰ .ਾਲਣ ਵਿੱਚ ਸਹਾਇਤਾ ਕਰਨਾ.
ਇੱਕ ਵਧੀਆਂ ਵਪਾਰਕ ਸਾਂਝੇਦਾਰੀ ਅਤੇ ਯੂਕੇ-ਭਾਰਤ ਵਪਾਰ ਨੂੰ ਅਗਲੇ ਦਹਾਕੇ ਦੌਰਾਨ ਦੁਗਣਾ ਕਰਨ ਦੇ ਉਦੇਸ਼ ਨਾਲ ਇੱਕ ਮੁਫਤ ਵਪਾਰ ਸਮਝੌਤੇ ਲਈ ਗੱਲਬਾਤ ਕਰਨ ਦੇ ਸਾਡੇ ਇਰਾਦੇ ਦੀ ਪੁਸ਼ਟੀ ਕਰਦਿਆਂ ਯੂਕੇ ਅਤੇ ਭਾਰਤ ਦਰਮਿਆਨ ਆਰਥਿਕ ਸਬੰਧਾਂ ਨੂੰ ਹੋਰ ਗੂੜ੍ਹਾ ਕਰਨਾ ।
ਸਿਹਤ, ਉਭਰ ਰਹੀਆਂ ਤਕਨਾਲੋਜੀ ਅਤੇ ਜਲਵਾਯੂ ਵਿਗਿਆਨ ਵਰਗੇ ਖੇਤਰਾਂ ਵਿੱਚ ਮਹੱਤਵਪੂਰਣ ਖੋਜ ਉੱਤੇ ਬ੍ਰਿਟਿਸ਼ ਅਤੇ ਭਾਰਤੀ ਯੂਨੀਵਰਸਿਟੀਆਂ ਵਿਚਕਾਰ ਸਹਿਯੋਗ ਵਧਾਉਣਾ।
ਉਨ੍ਹਾਂ ਦੇ ਸਾਰੇ ਰੂਪਾਂ ਵਿੱਚ ਸਾਡੀ ਸਾਂਝੀ ਸੁਰੱਖਿਆ ਲਈ ਖਤਰਿਆਂ ਨੂੰ ਨਜਿੱਠਣ ਲਈ ਲੌਕਸਟੈਪ ਵਿੱਚ ਕੰਮ ਕਰੋ. ਬ੍ਰਿਟੇਨ ਦਾ ਕੈਰੀਅਰ ਸਟਰਾਈਕ ਸਮੂਹ ਇਸ ਸਾਲ ਦੇ ਅੰਤ ਵਿਚ ਸਾਡੀ ਜਲ ਸੈਨਾ ਅਤੇ ਹਵਾਈ ਸੈਨਾ ਦੇ ਨਾਲ ਸਾਂਝੇ ਸਿਖਲਾਈ ਅਭਿਆਸਾਂ ਨੂੰ ਅੱਗੇ ਵਧਾਉਣ ਲਈ ਪੱਛਮੀ ਹਿੰਦ ਮਹਾਂਸਾਗਰ ਵਿਚ ਕਾਰਜਾਂ 'ਤੇ ਭਵਿੱਖ ਦੇ ਸਹਿਯੋਗ ਨੂੰ ਸਮਰੱਥ ਬਣਾਉਣ ਲਈ ਭਾਰਤ ਦਾ ਦੌਰਾ ਕਰੇਗਾ.
ਭਾਰਤ ਦੇ ਬ੍ਰਿਟੇਨ ਦੇ ਨਾਲ ਸਬੰਧਾਂ ਦੀ ਚੌੜਾਈ ਅਤੇ ਡੂੰਘਾਈ ਸਾਡੇ ਲੋਕਾਂ ਵਿਚਕਾਰ ਰਹਿਣ ਵਾਲੇ ਪੁਲ ਦੁਆਰਾ ਦਰਸਾਈ ਗਈ ਹੈ. ਬ੍ਰਿਟੇਨ ਵਿਚ 1.6 ਮਿਲੀਅਨ ਬ੍ਰਿਟਿਸ਼ ਦੀ ਭਾਰਤੀ ਮੂਲਵੰਸ਼ ਹੈ, ਬਾਕੀ ਯੂਰਪ ਦੇ ਸੰਯੁਕਤ ਰਾਜ ਨਾਲੋਂ ਯੂਕੇ ਵਿਚ ਵਧੇਰੇ ਭਾਰਤੀ ਕੰਪਨੀਆਂ ਹਨ, ਅਤੇ ਸਾਡੇ ਲੋਕ ਇਤਿਹਾਸ, ਸਭਿਆਚਾਰ ਅਤੇ ਕਦਰਾਂ ਕੀਮਤਾਂ ਨੂੰ ਸਾਂਝਾ ਕਰਦੇ ਹਨ.

ਉਨ੍ਹਾਂ ਦੀ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਬੌਰਿਸ ਜੌਨਸਨ  ਅਤੇ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਕਦਰਾਂ ਕੀਮਤਾਂ ਦੇ ਸਮਰਥਨ ਵਿਚ ਨੇੜਿਓਂ ਮਿਲ ਕੇ ਕੰਮ ਕਰਨ ਦਾ ਵਾਅਦਾ ਕੀਤਾ, ਜਿਸ ਵਿਚ ਕੋਰਨਵਾਲ ਵਿਚ ਅਗਲੇ ਮਹੀਨੇ ਜੀ 7 ਵੀ ਸ਼ਾਮਲ ਹੈ, ਜਿਸ ਵਿਚ ਭਾਰਤ ਇਕ ਮਹਿਮਾਨ ਰਾਸ਼ਟਰ ਵਜੋਂ ਸ਼ਿਰਕਤ ਕਰੇਗਾ।

ਪਿਛਲੇ ਹਫ਼ਤੇ ਬ੍ਰਿਟਿਸ਼ ਕਾਰੋਬਾਰ, ਸਿਵਲ ਸੁਸਾਇਟੀ ਅਤੇ ਵਿਆਪਕ ਜਨਤਾ ਨੇ ਦੇਸ਼ ਨੂੰ ਬਹੁਤ ਲੋੜੀਂਦੀਆਂ ਡਾਕਟਰੀ ਸਪਲਾਈਆਂ ਦਾਨ ਕਰਕੇ ਯੂਕੇ ਅਤੇ ਭਾਰਤ ਵਿਚਾਲੇ ਸਬੰਧਾਂ ਦੀ ਤਾਕਤ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੇ ਸੱਦੇ ਦੌਰਾਨ ਪ੍ਰਧਾਨ ਮੰਤਰੀ ਅਤੇ ਪ੍ਰਧਾਨ ਮੰਤਰੀ ਮੋਦੀ ਕੋਰੋਨਾਵਾਇਰਸ ਵਿਰੁੱਧ ਸਾਡੀ ਸਾਂਝੀ ਲੜਾਈ ਉੱਤੇ ਮਿਲ ਕੇ ਕੰਮ ਕਰਦੇ ਰਹਿਣ ਲਈ ਸਹਿਮਤ ਹੋਏ। ਉਨ੍ਹਾਂ ਨੇ ਆਕਸਫੋਰਡ-ਐਸਟ੍ਰਾਜ਼ਨੇਕਾ ਟੀਕਾ ਵੱਲ ਇਸ਼ਾਰਾ ਕੀਤਾ, ਜੋ ਇਸ ਸਮੇਂ ਭਾਰਤ ਦੇ ਸੀਰਮ ਇੰਸਟੀਚਿ .ਟ ਦੁਆਰਾ ਤਿਆਰ ਕੀਤਾ ਜਾ ਰਿਹਾ ਹੈ, ਯੂਕੇ-ਭਾਰਤ ਸਹਿਯੋਗ ਦੀ ਸ਼ਕਤੀ ਦੀ ਇੱਕ ਉਦਾਹਰਣ ਵਜੋਂ.

 

ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ:

ਯੂਕੇ ਅਤੇ ਭਾਰਤ ਦੀਆਂ ਬਹੁਤ ਸਾਰੀਆਂ ਬੁਨਿਆਦੀ ਕਦਰਾਂ ਕੀਮਤਾਂ ਇੱਕ ਹਨ । ਯੂਕੇ ਸਭ ਤੋਂ ਪੁਰਾਣੇ ਲੋਕਤੰਤਰਾਂ ਵਿਚੋਂ ਇਕ ਹੈ, ਅਤੇ ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਹੈ. ਅਸੀਂ ਦੋਵੇਂ ਰਾਸ਼ਟਰਮੰਡਲ ਦੇ ਪ੍ਰਤੀਬੱਧ ਮੈਂਬਰ ਹਾਂ. ਅਤੇ ਸਾਡੇ ਦੇਸ਼ ਦੇ ਲੋਕਾਂ ਨੂੰ ਜੋੜਨ ਲਈ ਇਕ ਚੰਗਾ ਸਮਾਂ ਹੈ ।

ਪਿਛਲੇ ਹਫ਼ਤੇ ਬ੍ਰਿਟੇਨ ਦੇ ਲੋਕਾਂ ਨੇ ਯੂਕੇ ਅਤੇ ਭਾਰਤ ਦਰਮਿਆਨ ਡੂੰਘੇ ਸਬੰਧਾਂ ਦੇ ਪ੍ਰਦਰਸ਼ਨ ਵਿਚ ਇਸ ਭਿਆਨਕ ਸਮੇਂ ਦੌਰਾਨ ਸਾਡੇ ਭਾਰਤੀ ਮਿੱਤਰਾਂ ਦਾ ਸਮਰਥਨ ਕਰਨ ਲਈ ਹਜ਼ਾਰਾਂ ਦੀ ਗਿਣਤੀ ਵਿਚ ਕਦਮ ਚੁੱਕੇ ਹਨ.

ਇਹ ਸੰਪਰਕ ਸਿਰਫ ਅਗਲੇ ਦਹਾਕੇ ਦੌਰਾਨ ਵਧੇਗਾ ਕਿਉਂਕਿ ਅਸੀਂ ਵਿਸ਼ਵ ਦੀਆਂ ਸਭ ਤੋਂ ਵੱਡੀਆਂ ਮੁਸ਼ਕਲਾਂ ਨਾਲ ਨਜਿੱਠਣ ਲਈ ਅਤੇ ਆਪਣੇ ਲੋਕਾਂ ਲਈ ਜ਼ਿੰਦਗੀ ਬਿਹਤਰ ਬਣਾਉਣ ਲਈ ਹੋਰ ਇਕੱਠੇ ਕਰਦੇ ਹਾਂ. ਸਾਡੇ ਦੁਆਰਾ ਕੀਤੇ ਗਏ ਸਮਝੌਤੇ ਅੱਜ ਯੂਕੇ-ਭਾਰਤ ਸੰਬੰਧਾਂ ਵਿਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਦਾ ਸੰਕੇਤ ਦਿੰਦੇ ਹਨ।

2030 ਦੇ ਰੋਡਮੈਪ ਦੇ ਟੀਚਿਆਂ ਪ੍ਰਤੀ ਕੰਮ ਦੀ ਹਰ ਸਾਲ ਬ੍ਰਿਟਿਸ਼ ਅਤੇ ਭਾਰਤੀ ਵਿਦੇਸ਼ ਮੰਤਰੀ ਅਤੇ ਸਰਕਾਰ ਦੇ ਮੰਤਰੀ ਸਮੀਖਿਆ ਕਰਨਗੇ ਅਤੇ ਸਾਡੀਆਂ ਸਾਂਝੀਆਂ ਖਾਹਿਸ਼ਾਂ 'ਤੇ ਤਰੱਕੀ ਕਰਨ ਲਈ ਆਪਣੇ ਭਾਰਤੀ ਹਮਰੁਤਬਾ ਨਾਲ ਨਿਯਮਤ ਬੈਠਕ ਕਰਨਗੇ।