You are here

ਭਾਰਤ

Bharat Bandh : ਭਾਰਤ ਬੰਦ ਸਫ਼ਲ ਸੰਯੁਕਤ ਕਿਸਾਨ ਮੋਰਚਾ ਅੱਗੇ ਦੀ ਰਣਨੀਤੀ ਬਣਾਏਗਾ -ਰਾਕੇਸ਼ ਟਿਕੈਤ

ਨਵੀਂ ਦਿੱਲੀ, 27 ਸਤੰਬਰ(ਏਜੰਸੀ) ਅੱਜ ਕਿਸਾਨ ਭਾਰਤ ਬੰਦ ਹੈ। ਭਾਰਤ ਬੰਦ ਦੇ ਸਬੰਧ ਵਿੱਚ ਦਿੱਲੀ ਦੀ ਸਰਹੱਦ ਨਾਲ ਲੱਗਦੇ ਪੰਜਾਬ, ਬਿਹਾਰ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਪ੍ਰਦਰਸ਼ਨ ਹੋਇਆ। ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੀਆਂ 40 ਤੋਂ ਵੱਧ ਕਿਸਾਨ ਜਥੇਬੰਦੀਆਂ ਦੀ ਸੰਸਥਾ ਸੰਯੁਕਤ ਕਿਸਾਨ ਮੋਰਚਾ ਨੇ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਸੀ । ਕਈ ਸਮਾਜਿਕ ਸੰਗਠਨਾਂ ਅਤੇ ਰਾਜਨੀਤਕ ਪਾਰਟੀਆਂ ਨੇ ਭਾਰਤ ਬੰਦ ਦਾ ਸਮਰਥਨ ਕੀਤਾ ਹੈ।

 ਇਸ ਭਾਰਤ ਬੰਦ ਨੂੰ ਵਿਰੋਧੀ ਧਿਰ ਦਾ ਸਮਰਥਨ ਮਿਲਿਆ ਹੈ। ਭਾਰਤ ਬੰਦ ਦੇ ਕਾਰਨ, ਦਿੱਲੀ ਵਿੱਚ ਬਹੁਤ ਸਾਰੀਆਂ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਕਈ ਥਾਵਾਂ ਤੇ ਰਸਤੇ ਬਦਲ ਦਿੱਤੇ ਗਏ ਹਨ।

ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਭਾਰਤ ਬੰਦ ਪੂਰੀ ਤਰ੍ਹਾਂ ਸਫਲ ਰਿਹਾ। ਭਵਿੱਖ ਦੀ ਰਣਨੀਤੀ ਸੰਯੁਕਤ ਕਿਸਾਨ ਮੋਰਚਾ ਵੱਲੋਂ ਬਣਾਈ ਜਾਵੇਗੀ। ਉਨ੍ਹਾਂ ਕਿਹਾ, 'ਸਾਡਾ' ਭਾਰਤ ਬੰਦ 'ਸਫਲ ਰਿਹਾ। ਸਾਨੂੰ ਕਿਸਾਨਾਂ ਦਾ ਪੂਰਾ ਸਮਰਥਨ ਮਿਲਿਆ । ਅਸੀਂ ਹਰ ਚੀਜ਼ ਨੂੰ ਸੀਲ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਲੋਕਾਂ ਦੀ ਆਵਾਜਾਈ ਦੀ ਸਹੂਲਤ ਦੇਣੀ ਹੈ. ਅਸੀਂ ਸਰਕਾਰ ਨਾਲ ਗੱਲਬਾਤ ਲਈ ਤਿਆਰ ਹਾਂ, ਪਰ ਕੋਈ ਗੱਲਬਾਤ ਨਹੀਂ ਹੋ ਰਹੀ।

ਉਨ੍ਹਾਂ ਨੇ ਅੱਗੇ ਕਿਹਾ, 'ਉਨ੍ਹਾਂ (ਯੋਗੀ ਆਦਿੱਤਿਆਨਾਥ) ਨੇ ਮੈਨੀਫੈਸਟੋ ਵਿੱਚ ਗੰਨੇ ਦੀ ਕੀਮਤ 375-450 ਰੁਪਏ ਤੱਕ ਵਧਾਉਣ ਦਾ ਵਾਅਦਾ ਕੀਤਾ ਸੀ । ਫਿਰ ਵੀ ਉਨ੍ਹਾਂ ਨੇ ਇਸ ਵਿੱਚ ਸਿਰਫ 25 ਰੁਪਏ ਦਾ ਵਾਧਾ ਕੀਤਾ। ਉਨ੍ਹਾਂ ਨੂੰ ਨੁਕਸਾਨ ਦਾ ਹਿਸਾਬ ਦੇਣਾ ਚਾਹੀਦਾ ਹੈ । ਸਰਕਾਰ ਪੂਰੀ ਤਰ੍ਹਾਂ ਅਸਫਲ ਹੋ ਚੁੱਕੀ ਹੈ। ਫਸਲਾਂ ਨੂੰ ਘੱਟੋ ਘੱਟ ਸਮਰਥਨ ਮੁੱਲ 'ਤੇ ਨਹੀਂ ਵੇਚਿਆ ਜਾ ਰਿਹਾ।

ਅੱਜ  ਸਿੰਘੂ ਸਰਹੱਦ 'ਤੇ ਇਕ ਕਿਸਾਨ ਦੀ ਮੌਤ ਹੋ ਗਈ ਹੈ  

ਕਿਸਾਨ ਭਾਰਤ ਬੰਦ ਦੌਰਾਨ ਦਿੱਲੀ-ਹਰਿਆਣਾ ਦੀ ਸਿੰਘੂ ਸਰਹੱਦ 'ਤੇ ਇੱਕ ਕਿਸਾਨ ਦੀ ਮੌਤ ਹੋ ਗਈ ਹੈ। ਹਾਲਾਂਕਿ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਕਿਸਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।

ਦਿੱਲੀ ਦੇ ਟਿਕਰੀ ਬਾਰਡਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਦੀ ਧਮਾਕੇ ਦਾਰ ਸਪੀਚ

ਖੇਤੀ ਦੇ ਕਾਲੇ ਕਾਨੂੰਨ ਬਣਨ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਾਰ ਵਪਾਰ ਸੰਸਥਾ ਕੌਮਾਂਤਰੀ ਮੁਦਰਾ ਕੋਸ਼ ਫ਼ੰਡ  ਅਤੇ ਸੰਸਥਾ ਅਤੇ ਸੰਸਾਰ ਬੈਂਕ ਦੇ ਦਬਾਅ ਹੇਠ ਸਾਮਰਾਜੀ ਮੁਲਕਾਂ ਦਾ ਨਿਵੇਸ਼ ਕਰਵਾ ਕੇ  ਖੇਤੀ ਸੈਕਟਰ ਨੂੰ ਕਿਰਤੀ ਲੋਕਾਂ ਦੇ ਹੱਥ ਚੋਂ ਖੋਹ ਕੇ ਕਾਂ ਪ੍ਰੋ ਕਾਰਪੋਰੇਟ ਘਰਾਣਿਆਂ ਨੂੰ ਦੇਣ ਦਾ ਫ਼ੈਸਲਾ ਲਿਆ  ਜੋ ਗਲਤ ਸੀ - ਜੋਗਿੰਦਰ ਸਿੰਘ ਉਗਰਾਹਾਂ

ਨਵੀਂ ਦਿੱਲੀ 23 ਸਤੰਬਰ ( ਗੁਰਸੇਵਕ ਸੋਹੀ) ਦਿੱਲੀ ਦੇ ਟਿਕਰੀ ਬਾਰਡਰ 'ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਗਦਰੀ ਬੀਬੀ ਗੁਲਾਬ ਕੌਰ ਨਗਰ ਵਿਖੇ ਲਗਾਤਾਰ ਚੱਲ ਰਹੀ ਸਟੇਜ ਤੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਤਿੰਨ ਖੇਤੀ ਕਾਲੇ ਕਾਨੂੰਨ ਬਣਨ ਤੋਂ ਪਹਿਲਾਂ  ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਾਰ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਕੋਸ਼ ਫੰਡ ਅਤੇ ਸੰਸਾਰ ਬੈਂਕ ਦੇ ਦਬਾਅ ਹੇਠ ਆ ਕੇ ਸਾਮਰਾਜੀ ਮੁਲਕਾਂ ਦਾ ਭਾਰਤ 'ਚ ਪੂੰਜੀ ਨਿਵੇਸ਼ ਕਰਵਾ ਕੇ ਇੱਥੋਂ ਦੇ ਜਨਤਕ ਅਦਾਰਿਆਂ ਅਤੇ ਖੇਤੀ ਸੈਕਟਰ ਨੂੰ ਕਿਰਤੀ ਲੋਕਾਂ ਦੇ ਹੱਥਾਂ ਚੋਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਦਾ ਫ਼ੈਸਲਾ ਲਿਆ ਹੈ। ਇਸ ਕਾਰਨ ਮੋਦੀ ਹਕੂਮਤ ਇਹ ਤਿੰਨ ਖੇਤੀ ਕਾਨੂੰਨ ਅਤੇ ਬਿਜਲੀ ਐਕਟ 2020 ਲੈ ਕੇ ਆਈ ਹੈ। ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਭਾਰਤ ਦੇ ਕਿਰਤੀ ਲੋਕਾਂ ਦੀ ਆਰਥਿਕਤਾ ਡਾਵਾਂਡੋਲ ਹੋ ਜਾਵੇਗੀ ਅਤੇ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਜਾਣਗੇ। ਇਹ ਕਾਨੂੰਨ ਆਉਣ ਤੋਂ ਪਹਿਲਾਂ ਵੀ ਜੋ ਭਾਰਤ ਵਿੱਚ ਖੇਤੀ ਤੋਂ ਜਿਣਸਾਂ ਪੈਦਾ ਹੁੰਦੀਆਂ ਸਨ ਉਨ੍ਹਾਂ ਦਾ ਮੁੱਲ ਕਿਸਾਨ ਨਹੀਂ ਤੈਅ ਕਰ ਸਕਦਾ ਸੀ। ਉਨ੍ਹਾਂ ਕਿਹਾ ਕਿ ਖੇਤੀ 'ਚ ਲਾਗਤ ਆਉਣ ਵਾਲੀਆਂ ਰੇਹਾਂ ਸਪਰੇਹਾਂ ਦੇ ਰੇਟ ਵਪਾਰੀ ਲੋਕ ਸਾਰੇ ਖਰਚੇ ਪਾ ਕੇ ਆਪ ਤੈਅ ਕਰਦੇ ਹਨ ਪਰ ਖੇਤੀ ਪੈਦਾਵਾਰ ਕਰਨ ਵਾਲੇ ਕਿਸਾਨ ਆਪਣੀਆਂ ਫਸਲਾਂ ਦੇ ਮੁੱਲ ਆਪ ਤੈਅ ਨਹੀਂ ਕਰ ਸਕਦੇ। ਖੇਤੀ ਘਾਟੇਵੰਦੀ 'ਚ ਜਾਣ ਦਾ ਵੱਡਾ ਕਾਰਨ ਖੇਤੀ ਲਾਗਤ ਖ਼ਰਚਿਆਂ 'ਚ ਬੇਤਹਾਸ਼ਾ ਵਾਧਾ, ਕੰਪਨੀਆਂ ਵੱਲੋਂ ਖਾਦ, ਬੀਜ, ਮਸ਼ੀਨਰੀ, ਡੀਜ਼ਲ ਆਦਿ ਨੂੰ ਅੰਨ੍ਹੇ ਮੁਨਾਫ਼ਿਆਂ 'ਤੇ ਵੇਚ ਕੇ ਕਿਸਾਨਾਂ ਦੀ ਲੁੱਟ ਕਰਨਾ ਅਤੇ ਫ਼ਸਲਾਂ ਦੇ ਵਾਜਬ ਭਾਅ ਨਾ ਮਿਲਣਾ ਹੈ। ਇਸ ਕਰਕੇ ਪਿਛਲੇ ਕਈ ਦਹਾਕਿਆਂ ਤੋਂ ਕਿਸਾਨ ਕਰਜ਼ੇ ਦੇ ਸੰਕਟ 'ਚ ਫਸਿਆ ਆ ਰਿਹਾ ਹੈ। ਕਰਜੇ ਅਤੇ ਘਰਾਂ ਦੀਆਂ ਆਰਥਿਕ ਤੰਗੀਆਂ ਦੇ ਕਾਰਨ ਕਿਸਾਨਾ, ਮਜ਼ਦੂਰਾਂ ਨੂੰ ਖ਼ੁਦਕੁਸ਼ੀਆਂ ਵੱਲ ਧੱਕਿਆ ਜਾ ਰਿਹਾ ਹੈ। ਪਿਛਲੇ ਇੱਕ ਸਾਲ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਨੇ ਭਾਰਤ ਦੇ ਸਾਰੇ ਸੂਬਿਆਂ ਦੇ ਕਿਰਤੀ ਲੋਕਾਂ 'ਚ ਹਲਚਲ ਮਚਾਈ ਹੋਈ ਹੈ। ਇਸ ਹਲਚਲ ਨੇ ਭਾਰਤ ਦੇ ਕਿਰਤੀ ਲੋਕਾਂ ਦੀ ਏਕਤਾ ਹੋਣ ਅਤੇ ਆਪਣੇ ਹੱਕਾਂ ਲਈ ਸੰਘਰਸ਼ ਦੇ ਰਾਹ ਪੈਣ ਲਈ ਆਸ ਦੀ ਕਿਰਨ ਜਗਾਈ ਹੈ ਕਿ ਜੇ ਕੁਝ ਪ੍ਹਾਪਤ ਕੀਤਾ ਜਾ ਸਕਦਾ ਹੈ ਤਾਂ ਏਕੇ ਅਤੇ ਸੰਘਰਸ਼ ਰਾਹੀਂ ਹੀ ਕੀਤਾ ਜਾ ਸਕਦਾ ਹੈ।
                  ਮੋਗੇ ਜ਼ਿਲ੍ਹੇ ਦੇ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਭਾਰਤ 'ਚ ਬ੍ਰਿਟਿਸ਼ ਹਕੂਮਤ ਦਾ ਰਾਜ ਸੀ ਤਾਂ ਉਹ ਵੀ ਉਦੋਂ ਖੇਤੀ ਸੰਬੰਧੀ ਇਨ੍ਹਾਂ ਕਾਨੂੰਨਾਂ ਨਾਲ ਮਿਲਦੇ ਜੁਲਦੇ ਕਾਲੇ ਕਾਨੂੰਨ ਲੈ ਕੇ ਆਈ ਸੀ। ਉਦੋਂ ਵੀ ਚਾਚਾ ਅਜੀਤ ਸਿੰਘ ਦੀ ਅਗਵਾਈ ਵਾਲੀ ਕਿਸਾਨ ਲਹਿਰ 'ਚ ਵੱਡੀ ਪੱਧਰ 'ਤੇ ਕਾਨੂੰਨਾਂ ਦਾ ਵਿਰੋਧ ਹੋਇਆ ਸੀ ਅਤੇ ਅੰਗਰੇਜ਼ ਹਕੂਮਤ ਨੂੰ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅੱਜ ਵੀ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਰਤ ਦੇ ਕਿਰਤੀ ਲੋਕਾਂ ਦੇ ਸੰਘਰਸ਼ ਦਾ ਕੇਂਦਰ ਦੀ ਭਾਜਪਾ ਹਕੂਮਤ ਅਤੇ ਕਾਰਪੋਰੇਟ ਘਰਾਣਿਆਂ 'ਤੇ ਦਬਾਅ ਬਣਿਆ ਹੋਇਆ ਹੈ। ਇਸ ਦਬਾਅ ਨਾਲ ਭਾਵੇਂ ਘੋਲ ਕਿੰਨਾ ਵੀ ਲੰਬਾ ਸਮਾਂ ਚੱਲਦਾ ਹੈ ਭਾਜਪਾ ਹਕੂਮਤ ਨੂੰ ਇਹ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ। ਬੁਲਾਰਿਆਂ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਲੋਕਾਂ ਨੂੰ ਪੂਰਨ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਸਟੇਜ ਦੀ ਕਾਰਵਾਈ ਮੱਖਣ ਸਿੰਘ ਭਦੌੜ ਨੇ ਨਿਭਾਈ ਅਤੇ ਗੁਰਮੀਤ ਸਿੰਘ ਫ਼ਾਜ਼ਿਲਕਾ, ਮਲਕੀਤ ਸਿੰਘ ਹੇੜੀਕੇ ਨੇ ਵੀ ਸਟੇਜ ਤੋਂ ਸੰਬੋਧਨ ਕੀਤਾ।
ਜਾਰੀ ਕਰਤਾ : ਸਿੰਗਾਰਾ ਸਿੰਘ ਮਾਨ ਸੂਬਾ ਸਕੱਤਰ

Karnal Kisan Andolan : ਕਰਨਾਲ ’ਚ ਕਿਸਾਨਾਂ ਦਾ ਧਰਨਾ ਸਰਕਾਰ ਨਾਲ ਹੋਈ ਸਹਿਮਤੀ ਤੋਂ ਬਾਅਦ ਸਮਾਪਤ  

ਮਰਹੂਮ ਕਿਸਾਨ ਸੁਸ਼ੀਲ ਦੇ ਪਰਿਵਾਰ ਨੂੰ ਪੱਚੀ ਲੱਖ ਰੁਪਏ ਦਾ ਮੁਆਵਜ਼ਾ ਦੇਣ ਲਈ ਸਰਕਾਰ ਮੰਨੀ ,ਪਰਿਵਾਰ ਦੇ ਦੋ ਜੀਆਂ ਨੂੰ ਨੌਕਰੀ   

ਲਾਠੀਚਾਰਜ ਚ ਜ਼ਖ਼ਮੀ ਕਿਸਾਨਾਂ ਨੂੰ ਦੋ ਦੋ ਲੱਖ ਰੁਪਏ ਦਾ ਮੁਆਵਜ਼ਾ ਦੇਣ ਲਈ ਸਰਕਾਰ ਮੰਨੀ  

ਆਈ ਏ ਐਸ ਆਯੁਸ਼ ਸਿਨਹਾ ਤੇ ਜਾਂਚ ਦੀ ਕਾਰਵਾਈ ਹੋਵੇਗੀ , ਜਾਂਚ ਲਈ ਇਕ ਮਹੀਨੇ ਦਾ ਸਮਾਂ   

 ਕਰਨਾਲ, 11 ਸਤੰਬਰ( ਗੁਰਸੇਵਕ ਸੋਹੀ)   ਕਰਨਾਲ ਦੇ ਮਿੰਨੀ ਸਕੱਤਰੇਤ ’ਚ ਚੱਲ ਰਿਹਾ ਕਿਸਾਨਾਂ ਦਾ ਅੰਦੋਲਨ ਪੰਜਵੇਂ ਦਿਨ ਸਮਾਪਤ ਹੋ ਗਿਆ ਹੈ। ਕਿਸਾਨ ਆਗੂਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਕਾਰ ਗੱਲਬਾਤ ਸਫ਼ਲ ਰਹੀ। ਦੋਵਾਂ ਧਿਰਾਂ ਨੇ ਸਾਹਮਣੇ ਆ ਕੇ ਸਹਿਮਤੀ ਜਤਾਈ। ਉੱਥੇ ਹੀ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਬੈਠਕ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂਆਂ ਨਾਲ ਗੱਲਬਾਤ ਹੋ ਚੁੱਕੀ ਸੀ। ਮੰਗ ਮੰਨ ਲਈ ਗਈ ਹੈ।

ਕਰਨਾਲ ’ਚ ਕਿਸਾਨਾਂ ਦਾ ਧਰਨਾ ਸਮਾਪਤ ਹੋ ਗਿਆ ਹੈ। ਕਰਨਾਲ ਕਿਸਾਨ ਅੰਦੋਲਨ ਦਾ ਪੰਜਵਾਂ ਦਿਨ ਅਹਿਮ ਸਾਬਿਤ ਹੋਇਆ। ਸਿੰਚਾਈ ਵਿਭਾਗ ਦੇ ਏਸੀਐੱਸ ਦੇਵੇਂਦਰ ਸਿੰਘ, ਡੀਸੀ ਨਿਸ਼ਾਂਤ ਕੁਮਾਰ ਯਾਦਵ ਤੇ ਐੱਸਪੀ ਗੰਗਾਰਾਮ ਪੂਨੀਆ ਦੇ ਨਾਲ ਕਿਸਾਨ ਆਗੂਆਂ ਦੀ ਗੱਲਬਾਤ ਹੋਈ। ਕਿਸਾਨ ਆਗੂਆਂ ’ਚ ਮੁੱਖ ਰੂਪ ਨਾਲ ਗੁਰਨਾਮ ਸਿੰਘ ਚੜੂਨੀ ਨੇ ਅਗਵਾਈ ਕੀਤੀ। ਗੱਲਬਾਤ ਸਫ਼ਲ ਰਹੀ। ਇਸ ਤੋਂ ਬਾਅਦ ਦੋਵੇਂ ਧਿਰ ਮੀਡੀਆ ਦੇ ਸਾਹਮਣੇ ਆਏ ਤੇ ਸਹਿਮਤੀ ਦੇ ਬਾਰੇ ’ਚ ਦੱਸਿਆ। ਚੜੂਨੀ ਨੇ ਕਿਹਾ, ਮੰਗਾਂ ਮੰਨ ਲਈਆਂ ਗਈਆਂ ਹਨ।

ਸਰਕਾਰ ਅਤੇ ਕਿਸਾਨ ਆਗੂਆਂ ਵਿੱਚ ਹੋਈ ਗੱਲਬਾਤ ਬਾਰੇ  ਜਾਣਕਾਰੀ  

ਏਸੀਐੱਸ ਦੇਵੇਂਦਰ ਸਿੰਘ ਨੇ ਕਿਹਾ ਕਿ ਮੁੱਖ ਰੂਪ ਨਾਲ ਦੋ ਮੰਗਾਂ ’ਤੇ ਸਹਿਮਤੀ ਬਣੀ ਹੈ। ਮਰਹੂਮ ਕਿਸਾਨ ਸੁਸ਼ੀਲ ਕਾਜਲ ਦੇ ਪਰਿਵਾਰ ਦੇ ਦੋ ਲੋਕਾਂ ਨੂੰ ਡੀਸੀ ਰੇਟ ’ਤੇ ਨੌਕਰੀ ਦਿੱਤੀ ਜਾਵੇਗੀ। ਇਸ ’ਤੇ ਸਹਿਮਤੀ ਹੋਈ ਹੈ।

ਇਸ ਤੋਂ ਇਲਾਵਾ ਐੱਸਡੀਐੱਮ ਆਯੂਸ਼ ਸਿਨਹਾ ਮਾਮਲੇ ’ਚ ਹਾਈਕੋਰਟ ਦੇ ਰਿਟਾਇਰ ਜੱਜ ਦੇ ਦੁਆਰਾ ਕਾਨੂੰਨੀ ਜਾਂਚ ਦੀ ਕਰਵਾਈ ਕੀਤੀ ਜਾਵੇਗੀ।

ਇਨ੍ਹਾਂ ਦੋਵਾਂ ਮੰਗਾਂ ਦੀ ਮਿਆਦ ਇਕ ਮਹੀਨੇ ਦੀ ਰਹੇਗੀ। ਇਸ ਇਕ ਮਹੀਨੇ ਦੀ ਮਿਆਦ ’ਚ ਐੱਸਡੀਐੱਮ ਆਯੁਸ਼ ਸਿਨਹਾ ਛੁੱਟੀ ’ਤੇ ਰਹਿਣਗੇ।

ਕੀ ਸਨ ਕਿਸਾਨਾਂ ਦੀਆਂ ਮੰਗਾਂ, ਸਰਕਾਰ ਦੇ ਕੀ ਹਨ ਜਵਾਬ  

ਮੰਗ -ਮਰਹੂਮ ਕਿਸਾਨ ਸੁਸ਼ੀਲ ਦੇ ਪਰਿਵਾਰ ਨੂੰ 25 ਲੱਖ ਰੁਪਏ ਦਾ ਮੁਆਵਜਾ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ

ਜਵਾਬ -ਸਰਕਾਰ ਮੰਗ ਪੂਰੀ ਕਰਨ ’ਤੇ ਸਹਿਮਤ

ਮੰਗ- ਲਾਠੀਚਾਰਜ ’ਚ ਜ਼ਖ਼ਮੀ ਕਿਸਾਨਾਂ ਨੂੰ ਦੋ-ਦੋ ਲੱਖ ਦਾ ਮੁਆਵਜਾ ਦਿੱਤਾ ਜਾਵੇ।

ਜਵਾਬ - ਸਰਕਾਰ ਪੂਰੀ ਕਰਨ ’ਤੇ ਸਹਿਮਤ

ਮੰਗ - ਵਾਇਰਲ ਵੀਡੀਓ ਨੂੰ ਲੈ ਕੇ ਵਿਵਾਦਾਂ ’ਚ ਘਿਰੇ ਆਈਏਐੱਸ ਆਯੁਸ਼ ਸਿਨਹਾ ’ਤੇ ਕਾਰਵਾਈ ਤੇ ਜਾਂਚ।

ਜਵਾਬ -ਇਸ ’ਤੇ ਗੱਲਬਾਤ ਚੱਲ ਰਹੀ ਹੈ।

ਦੱਸਣਯੋਗ ਹੈ ਕਿ ਜ਼ਿਲ੍ਹਾਂ ਸਕੱਤਰੇਤ ਦੇ ਮੁੱਖ ਗੇਟ ਦੇ ਸਾਹਮਣੇ ਪੰਜ ਦਿਨ ਤੋਂ ਜਾਰੀ ਕਿਸਾਨਾਂ ਦਾ ਅੰਦੋਲਨ ਸ਼ਨੀਵਾਰ ਨੂੰ ਸਮਾਪਤ ਹੋ ਗਿਆ ਹੈ।

DSGMC ਸਰਨਾ ਨੂੰ ਹਰਾਉਣ ’ਚ ਨਾਕਾਮ ਰਿਹਾ ਅਕਾਲੀ ਦਲ ਬਾਦਲ 

ਪਰਮਜੀਤ ਸਿੰਘ ਸਰਨਾ ਨੇ ਨਾਮਜ਼ਦ ਮੈਂਬਰਾਂ ਦੀ ਚੋਣ ’ਚ ਦਰਜ ਕੀਤੀ ਵੱਡੀ ਜਿੱਤ

ਨਵੀਂ ਦਿੱਲੀ ,  9 ਸਤੰਬਰ  (ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ  )   ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ’ਚ ਪਹੁੰਚਣ ਤੋਂ ਰੋਕਣ ਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੋਸ਼ਿਸ਼ ਨਾਕਾਮ ਰਹੀ ਹੈ। ਸਰਨਾ ਨੂੰ ਨਾਮਜ਼ਦ ਮੈਂਬਰਾਂ ਲਈ ਹੋਈ ਚੋਣ ’ਚ ਸਭ ਤੋਂ ਵੱਧ 18 ਵੋਟਾਂ ਮਿਲੀਆਂ। ਉੱਥੇ ਅਕਾਲੀ ਦਲ ਬਾਦਲ ਦੇ ਵਿਕਰਮ ਸਿੰਘ ਰੋਹਿਣੀ ਨੂੰ 15 ਤੇ ਜਸਵਿੰਦਰ ਸਿੰਘ ਜੌਲੀ ਨੂੰ 12 ਵੋਟਾਂ ਮਿਲੀਆਂ ਹਨ। ਦਿੱਲੀ ਦੇ ਪ੍ਰੀਤ ਵਿਹਾਰ ਤੋਂ ਚੁਣੇ ਮੈਂਬਰ ਦਾ ਮਾਮਲਾ ਹਾਈ ਕੋਰਟ ’ਚ ਪੈਂਡਿੰਗ ਹੈ, ਇਸ ਲਈ ਵੀਰਵਾਰ ਨੂੰ ਚੋਣ ਨਤੀਜਾ ਐਲਾਨ ਨਹੀਂ ਕੀਤਾ ਗਿਆ। ਅਕਾਲੀ ਦਲ ਦਿੱਲੀ (ਸਰਨਾ) ਦੇ ਇਕ ਨਵੇਂ ਚੁਣੇ ਉਮੀਦਵਾਰ ਨੂੰ ਆਪਣੇ ਖੇਮੇ ’ਚ ਸ਼ਾਮਲ ਕਰਨ ਤੋਂ ਬਾਅਦ ਅਕਾਲੀ ਦਲ ਬਾਦਲ ਦੀ ਕੋਸ਼ਿਸ਼ ਵਿਰੋਧੀ ਪਾਰਟੀਆਂ ਦੇ ਹੋਰਨਾਂ ਮੈਂਬਰਾਂ ਨੂੰ ਆਪਣੇ ਨਾਲ ਜੋੜਨ ਦੀ ਸੀ, ਜਿਸ ਨਾਲ ਕਿ ਸਰਨਾ ਨੂੰ ਡੀਐੱਸਜੀਐੱਮਸੀ ਤੋਂ ਬਾਹਰ ਰੱਖਿਆ ਜਾ ਸਕੇ। ਇਸੇ ਕੋਸ਼ਿਸ਼ ’ਚ ਅਕਾਲੀ ਦਲ ਬਾਦਲ ਨੇ ਸੰਖਿਆ ਬਲ ਨਾ ਰਹਿਣ ਦੇ ਬਾਵਜੂਦ ਆਪਣੇ ਦੋ ਉਮੀਦਵਾਰਾਂ ਨੂੰ ਚੋਣ ਮੈਦਾਨ ’ਚ ਉਤਾਰਿਆ ਸੀ। ਪਾਰਟੀ ਦੀ ਇਹ ਰਣਨੀਤੀ ਕੰਮ ਨਹੀਂ ਆਈ। ਸਰਨਾ ਦੀ ਪਾਰਟੀ ਦੇ 13 ਮੈਂਬਰਾਂ ਦੇ ਨਾਲ ਹੀ ਜੱਗ ਆਸਰਾ ਗੁਰੂ ਓਟ (ਜਾਗੋ) ਦੇ ਤਿੰਨ ਤੇ ਪੰਥਕ ਅਕਾਲੀ ਲਹਿਰ ਦੇ ਇਕ ਤੇ ਇਕ ਆਜ਼ਾਦ ਮੈਂਬਰ ਇਕਜੁੱਟ ਰਹੇ। ਦੂਜੇ ਪਾਸੇ ਅਕਾਲੀ ਦਲ ਬਾਦਲ ਦੇ ਦੋ ਉਮੀਦਵਾਰਾਂ ਦਰਮਿਆਨ ਵੋਟਾਂ ਦਾ ਬਟਵਾਰਾ ਹੋਇਆ।

ਇਕ ਵੋਟ ਜੋ ਬੰਦ ਲਿਫ਼ਾਫ਼ੇ ’ਚ ਭੁੱਲਰ ਦੀ 

ਅਕਾਲੀ ਦਲ ਬਾਦਲ ਕੋਲ ਕੁਲ 27 ਤੇ ਅਕਾਲੀ ਦਲ ਦਿੱਲੀ ਤੋਂ ਆਏ ਇਕ ਮੈਂਬਰ ਨੂੰ ਮਿਲਾ ਕੇ 28 ਵੋਟਾਂ ਹਨ। ਇਸ ’ਚੋਂ ਪ੍ਰੀਤ ਵਿਹਾਰ ਤੋਂ ਚੁਣੇ ਗਏ ਭੁਪਿੰਦਰ ਸਿੰਘ ਦੀ ਜਿੱਤ ਨੂੰ ਅਦਾਲਤ ’ਚ ਚੁਣੌਤੀ ਦਿੱਤੀ ਗਈ ਹੈ। ਭੁੱਲਰ ਸਿਰਫ਼ ਛੇ ਵੋਟਾਂ ਤੋਂ ਜੇਤੂ ਰਹੇ ਸਨ ਤੇ ਮੁੜ ਤੋਂ ਵੋਟਾਂ ਦੀ ਗਿਣਤੀ ਦੀ ਮੰਗ ਨੂੰ ਲੈ ਕੇ ਜਾਗੋ ਦੇ ਉਮੀਦਵਾਰ ਮੰਗਲ ਸਿੰਘ ਨੇ ਕੜਕੜਡੂਮਾ ਅਦਾਲਤ ’ਚ ਪਟੀਸ਼ਨ ਦਾਖ਼ਲ ਕੀਤੀ ਸੀ। ਅਦਾਲਤ ਨੇ ਭੁੱਲਰ ’ਤੇ ਨਾਮਜ਼ਦ ਮੈਂਬਰਾਂ ਦੀ ਚੋਣ ’ਚ ਮਤਦਾਨ ਕਰਨ ’ਤੇ ਰੋਕ ਲਗਾ ਦਿੱਤੀ ਸੀ। ਉੱਥੇ, ਭੁੱਲਰ ਨੇ ਇਸ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਹੈ। ਹਾਈ ਕੋਰਟ ਨੇ ਵੀਰਵਾਰ ਨੂੰ ਇਸ ਮਾਮਲੇ ’ਚ ਫ਼ੈਸਲਾ ਨਹੀਂ ਦਿੱਤਾ ਹੈ। ਉਨ੍ਹਾਂ ਦੀ ਵੋਟ ਬੰਦ ਲਿਫ਼ਾਫ਼ੇ ’ਚ ਅਦਾਲਤ ’ਚ ਜਮ੍ਹਾਂ ਕਰਵਾਈ ਗਈ ਹੈ। ਉਨ੍ਹਾਂ ਦੀ ਉਮੀਦਵਾਰੀ ’ਤੇ ਫ਼ੈਸਲਾ ਹੋਣ ਮਗਰੋਂ ਡੀਐੱਸਜੀਐੱਮਸੀ ਦੇ ਨਾਮਜ਼ਦ ਮੈਂਬਰਾਂ ਦਾ ਨਤੀਜਾ ਐਲਾਨ ਕੀਤਾ ਜਾਵੇਗਾ।

ਸਿੰਘ ਸਭਾਵਾਂ ਦੀ ਚੋਣ ਸੂਚੀ ਵਿਚ  ਮਰੀਆਂ ਹੋਈਆਂ ਵੋਟਾਂ ਦੇ ਨਾਂ ਸ਼ਾਮਲ ਹੋਣ ਕਾਰਨ ਚੋਣ ਨਹੀਂ ਹੋ ਸਕੀ  

ਦਿੱਲੀ ਦੀਆਂ ਸਾਰੀਆਂ 273 ਰਜਿਸਟਰਡ ਗੁਰਦੁਆਰਾ ਸਿੰਘ ਸਭਾਵਾਂ ਦੇ ਪ੍ਰਧਾਨਾਂ ’ਚੋਂ ਡੀਐੱਸਜੀਐੱਮਸੀ ਦੇ ਦੋ ਮੈਂਬਰਾਂ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਣੀ ਸੀ। ਜਾਗੋ ਨੇ ਪ੍ਰਧਾਨਾਂ ਦੀ ਸੂਚੀ ’ਤੇ ਇਤਰਾਜ਼ ਪ੍ਰਗਟਾਇਆ ਹੈ। ਉਸ ਦਾ ਕਹਿਣਾ ਹੈ ਕਿ ਕਈ ਸਵਰਗਵਾਸ ਹੋ ਗਏ ਸਾਬਕਾ ਪ੍ਰਧਾਨਾਂ ਦੇ ਨਾਂ ਸੂਚੀ ’ਚ ਸ਼ਾਮਲ ਹਨ। ਸੂਚੀ ਠੀਕ ਕਰਨ ਤੋਂ ਬਾਅਦ ਨਾਮਜ਼ਦ ਮੈਂਬਰ ਚੁਣੇ ਜਾਣ ਦੀ ਮੰਗ ਕੀਤੀ ਗਈ। ਇਸ ਇਤਰਾਜ਼ ਦੀ ਵਜ੍ਹਾ ਨਾਲ ਵੀਰਵਾਰ ਨੂੰ ਲਾਟਰੀ ਨਾਲ ਚੋਣ ਪ੍ਰਕਿਰਿਆ ਨਹੀਂ ਹੋਈ। 

ਕਰਨਾਲ ’ਚ ਕਿਸਾਨ ਵੱਲੋਂ ਮਿੰਨੀ ਸਕੱਤਰੇਤ ਵੱਲ ਮਾਰਚ ਸ਼ੁਰੂ

ਪਿਛਲੇ ਕੁਝ ਸਮੇਂ ਤੋਂ ਇੰਟਰਨੈੱਟ ਮੋਬਾਈਲ ਸੇਵਾ ਬੰਦ 

ਕਰਨਾਲ, 7 ਸਤੰਬਰ ( ਗੁਰਸੇਵਕ ਸੋਹੀ  )-  ਕਰਨਾਲ ਵਿੱਚ ਕਿਸਾਨ ਆਗੂਆਂ ਦੇ ਫੈਸਲਾ ਲੈਣ ਤੋਂ ਬਾਅਦ ਕਰਨਾਲ ਦੇ ਜ਼ਿਲ੍ਹਾ ਸਕੱਤਰੇਤ ਵੱਲ ਮਾਰਚ ਸ਼ੁਰੂ ਹੋ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪੁਲਿਸ ਵੱਲੋਂ ਜਿੱਥੇ ਰੋਕਿਆ ਗਿਆ ਉਥੇ ਹੀ ਰੁਕ ਜਾਣਗੇ ਅਤੇ ਗ੍ਰਿਫਤਾਰੀਆਂ ਦਿੱਤੀਆਂ ਜਾਣਗੀਆਂ। ਹਰਿਆਣਾ ਅੰਦਰ ਮੋਬਾਈਲ ਇੰਟਰਨੈੱਟ ਸੇਵਾ ਬੰਦ ਹੋ ਗਈ ਹੈ ਸਰਕਾਰ ਦੇ ਜੋ ਮਨਸੂਬੇ ਹਨ ਉਨ੍ਹਾਂ ਨੂੰ ਦਰਸਾ ਰਹੀ ਹੈ  ।  ਜ਼ਿਕਰਯੋਗ ਹੈ ਕਿ ਕਰਨਾਲ ਵਿੱਚ ਪਿਛਲੇ ਦਿਨੀਂ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਉਤੇ ਕੀਤੇ ਗਏ ਤਸ਼ੱਦਦ ਕਰਨ ਵਾਲੇ ਅਫਸਰਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਮਹਾ ਪੰਚਾਇਤ ਕੀਤੀ ਜਾ ਰਹੀ ਹੈ। ਕਿਸਾਨਾਂ ਵੱਲੋਂ ਅੱਜ ਮਹਾ ਪੰਚਾਇਤ ਕਰਨ ਤੋਂ ਬਾਅਦ ਜ਼ਿਲ੍ਹਾ ਮਿੰਨੀ ਸਕੱਤਰੇਤ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ। ਅੱਜ ਜ਼ਿਲ੍ਹਾ ਪ੍ਰਸ਼ਾਸਨ ਕਰਨਾਲ ਅਤੇ ਕਿਸਾਨਾਂ ਦੀ 11 ਮੈਂਬਰ ਕਮੇਟੀ ਨਾਲ ਕਈ ਘੰਟੇ ਹੋਈ ਮੀਟਿੰਗ ਬੇਸਿੱਟਾਂ ਰਹੀ। ਮੀਟਿੰਗ ਬੇਸਿੱਟਾਂ ਰਹਿਣ ਤੋਂ ਬਾਅਦ ਕਿਸਾਨ ਆਗੂ ਵਾਪਸ ਰੈਲੀ ਵਾਲੀ ਥਾਂ ਪਹੁੰਚ ਕੇ ਫੈਸਲਾ ਕੀਤਾ ਗਿਆ ਕਿ  ਜ਼ਿਲ੍ਹਾ ਸਕੱਤਰੇਤ ਵੱਲ ਮਾਰਚ ਕੀਤਾ ਜਾਵੇਗਾ।

ਬਲਬੀਰ ਸਿੰਘ ਰਾਜੇਵਾਲ, ਯੋਗਿੰਦਰ ਯਾਦਵ ਅਤੇ  ਰਾਕੇਸ਼ ਟਿਕੈਤ ਸਮੇਤ ਕਿਸਾਨ ਆਗੂਆਂ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ

ਕਰਨਾਲ ਵਿੱਚ ਕਿਸਾਨਾਂ ਵੱਲੋਂ ਜ਼ਿਲ੍ਹਾ ਸਕੱਤਰੇਤ ਵੱਲ ਮਾਰਚ  

ਕਰਨਾਲ, 7 ਸਤੰਬਰ ( ਗੁਰਸੇਵਕ ਸੋਹੀ  )ਕਰਨਾਲ ਵਿੱਚ ਵੱਡੇ ਕਿਸਾਨ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੇ ਜਦੋਂ ਕਿਸਾਨ ਆਗੂਆਂ ਨੂੰ ਆਪਣੇ ਵਹੀਕਲਾਂ ਵਿੱਚ ਬੈਠਾ ਲਿਆ ਤਾਂ ਕਿਸਾਨਾਂ ਦੇ ਭਾਰੀ ਦਬਾਅ ਦੇ ਚਲਦਿਆਂ ਪੁਲਿਸ ਨੇ ਤੁਰੰਤ ਕਿਸਾਨਾਂ ਨੂੰ ਛੱਡ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅੱਜ ਕਰਨਾਲ ਵਿੱਚ ਕਿਸਾਨ ਆਗੂਆਂ ਦੇ ਫੈਸਲਾ ਲੈਣ ਤੋਂ ਬਾਅਦ ਕਰਨਾਲ ਦੇ ਜ਼ਿਲ੍ਹਾ ਸਕੱਤਰੇਤ ਵੱਲ ਮਾਰਚ ਕੀਤਾ ਜਾ ਰਿਹਾ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਪੁਲਿਸ ਵੱਲੋਂ ਜਿੱਥੇ ਰੋਕਿਆ ਗਿਆ ਉਥੇ ਹੀ ਰੁਕ ਜਾਣਗੇ ਅਤੇ ਗ੍ਰਿਫਤਾਰੀਆਂ ਦਿੱਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਕਰਨਾਲ ਵਿੱਚ ਪਿਛਲੇ ਦਿਨੀਂ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਉਤੇ ਕੀਤੇ ਗਏ ਤਸ਼ੱਦਦ ਕਰਨ ਵਾਲੇ ਅਫਸਰਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਮਹਾ ਪੰਚਾਇਤ ਕੀਤੀ ਜਾ ਰਹੀ ਹੈ। ਕਿਸਾਨਾਂ ਵੱਲੋਂ ਅੱਜ ਮਹਾ ਪੰਚਾਇਤ ਕਰਨ ਤੋਂ ਬਾਅਦ ਜ਼ਿਲ੍ਹਾ ਮਿੰਨੀ ਸਕੱਤਰੇਤ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ। ਅੱਜ ਜ਼ਿਲ੍ਹਾ ਪ੍ਰਸ਼ਾਸਨ ਕਰਨਾਲ ਅਤੇ ਕਿਸਾਨਾਂ ਦੀ 11 ਮੈਂਬਰ ਕਮੇਟੀ ਨਾਲ ਕਈ ਘੰਟੇ ਹੋਈ ਮੀਟਿੰਗ ਬੇਸਿੱਟਾਂ ਰਹੀ। ਮੀਟਿੰਗ ਬੇਸਿੱਟਾਂ ਰਹਿਣ ਤੋਂ ਬਾਅਦ ਕਿਸਾਨ ਆਗੂ ਵਾਪਸ ਰੈਲੀ ਵਾਲੀ ਥਾਂ ਪਹੁੰਚ ਕੇ ਫੈਸਲਾ ਕੀਤਾ ਗਿਆ ਕਿ  ਜ਼ਿਲ੍ਹਾ ਸਕੱਤਰੇਤ ਵੱਲ ਮਾਰਚ ਕੀਤਾ ਜਾਵੇਗਾ। ਜ਼ਿਲ੍ਹਾ ਸਕੱਤਰ ਵੱਲ ਮਾਰਚ ਦੀ ਸ਼ੁਰੂਆਤ ਹੋ ਗਈ ਹੈ ।

Special Mention on the birthday of the last Maharaja of the Sikh Empire - Maharaja Duleep Singh

Maharaja Duleep Singh was born on 6 September 1838 to Maharani Jind Kaur. He was the youngest son of Maharaja Ranjit Singh. About a year after his birth, the Maharaja ascended. A civil war broke out at the Lahore Darbar. Raja Kharak Singh, Kanwar Naunihal Singh, Maharani Chand Kaur and Raja Sher Singh were all killed in four years. After the assassination of Raja Sher Singh and Dhian Singh Dogra by the Sandhanvalia chiefs, Maharaja Duleep Singh was given the title of Raj Tilak on 15 September 1843, when he was five years old. The manner in which the Sikh state was usurped after two Sikh wars with the British is a long and painful story. Maharaja Duleep Singh was taken to England by the British and the Maharani was imprisoned and deported. Maharani Jind Kaur made several desperate attempts to regain her kingdom and her son, but failed, but the British feared her till her death. Maharaja Duleep Singh went to England and became a Christian at an early age, but as he grew up and gradually came to understand him, his mind began to grow weary of the British nature and country. When he first came to India, to meet his mother, he was touched by his heritage again.When Maharaja Duleep Singh expressed his desire to take his mother with him to England, the British gladly accepted because the British rulers there always considered the Maharani a threat. When the Maharani left for England, Maharaja Duleep Singh soon converted He stopped expressing his confidence and started talking about his kingdom. The British were so enraged by this that they forcibly separated their mother and son.

The Maharani, who had gone blind in the forts of Chinar and Nepal, died within a few days of being away from her son's house. His last wish was to be cremated near the mausoleum of Maharaja Ranjit Singh, but the British government did not allow the Maharaja to visit the Punjab even after months of begging. Shortly after returning to England, he demanded from the British government that, as per the treaty, I have reached the age of majority and my kingdom should be returned to me. After some legal proceedings, the Maharaja, in desperation, left England and went to France, where he sought the help of the British government against the British. The French government did not help him. From there he went to Russia. I asked the king to help me get my kingdom back. But the king of Russia did not consider it appropriate to meet him. He published letters in the newspapers of India asking the people of Punjab and India to help him. This Maharaja of the Sikhs, after dusting the streets of Russia and France for many years, passed away on 22 October 1893 at the Grand Hotel in France in a state of sickness and poverty. His son built his grave with his mother in England. The Queen of the British Government presented a bouquet of flowers to him.

ਕਿਸਾਨਾਂ ਨੂੰ ਮੁਜ਼ੱਫਰਨਗਰ ’ਚ ਸੰਯੁਕਤ ਕਿਸਾਨ ਮੋਰਚਾ  ਦੀ ਮਹਾਂ ਪੰਚਾਇਤ ਵਿੱਚ ਜਾਣ ਤੋਂ ਰੋਕਣ ਲਈ ਰੇਲਵੇ ਵਿਭਾਗ ਨੇ ਰੋਕੀਆਂ ਰੇਲਾਂ

ਮੁਜ਼ੱਫ਼ਰਨਗਰ  , 5 ਸਤੰਬਰ-( ਗੁਰਸੇਵਕ ਸੋਹੀ )ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁਜ਼ੱਫਰਨਗਰ ਵਿੱਚ ਕੀਤੀ ਜਾ ਰਹੀ ਮਹਾਂਪੰਚਾਇਤ ਵਿੱਚ ਰੇਲ ਰਾਹੀਂ ਜਾ ਰਹੇ ਕਿਸਾਨਾਂ ਨੂੰ ਰੋਕਣ ਲਈ ਸਰਕਾਰ ਨੇ ਆਪਣੇ ਹੱਥ ਕੰਢੇ ਵਰਤਦੇ ਹੋਏ ਰੇਲ ਗੱਡੀ ਰੋਕ ਦਿੱਤੀ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਵੱਲੋਂ ਦੱਸਿਆ ਗਿਆ ਹੈ ਕਿ ਨਵੀਂ ਦਿੱਲੀ ਦੇਹਰਾਦੂਨ ਸ਼ਤਾਬਦੀ ਸਪੈਸ਼ਲ 'ਤੇ ਰੋਕ ਦਿੱਤੀ ਹੈ। ਰੇਲ ਗੱਡੀ ਵਿੱਚ ਹਜ਼ਾਰਾਂ ਕਿਸਾਨ ਸਵਾਰ ਹਨ। ਹਜ਼ਾਰਾਂ ਕਿਸਾਨ ਵਿਸ਼ੇਸ਼ ਰੇਲਵੇ ਰੇਲਵੇ ਅਧਿਕਾਰੀ ਅਤੇ ਰੇਲਵੇ ਪੁਲਿਸ ਉਦੋਂ ਤੱਕ ਟ੍ਰੇਨ ਚਲਾਉਣ ਤੋਂ ਇਨਕਾਰ ਕਰ ਰਹੀ ਹੈ ਜਦੋਂ ਤੱਕ ਕਿਸਾਨਾਂ ਨੂੰ ਉਨ੍ਹਾਂ ਦੇ ਸਵਾਰ ਹੋਣ ਤੋਂ ਰੋਕਣ ਲਈ ਟ੍ਰੇਨ ਖਾਲੀ ਨਹੀਂ ਹੋ ਜਾਂਦੀ।ਕਿਸਾਨਾਂ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਯਾਤਰੀਆਂ ਲਈ ਸੀਟਾਂ ਖਾਲੀ ਕਰ ਦਿੰਦੇ ਹਨ ਅਤੇ ਖੁਦ ਮੁਜ਼ੱਫਰਨਗਰ ਤੱਕ ਖੜ੍ਹੇ ਹੋ ਜਾਣ ਲਈ ਤਿਆਰ ਹਨ। ਅਧਿਕਾਰੀ ਇਸ ਗੱਲ 'ਤੇ ਅੜੇ ਹੋਏ ਹਨ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਮੁਜ਼ੱਫਰਨਗਰ ਪਹੁੰਚਣ ਤੋਂ ਰੋਕਣ ਦੇ ਨਿਰਦੇਸ਼ ਦਿੱਤੇ ਹਨ।  ਕਿਸਾਨ ਆਗੂਆਂ ਨੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਟਰੇਨ ਨੂੰ ਕੁਝ ਹੋਰ ਸਮੇਂ ਲਈ ਨਾ ਚਲਾਇਆ ਗਿਆ ਤਾਂ ਉਹ ਪੂਰੇ ਨਵੀਂ ਦਿੱਲੀ ਰੇਲਵੇ ਜੰਕਸ਼ਨ ਨੂੰ ਜਾਮ ਕਰਨ ਲਈ ਮਜਬੂਰ ਹੋਣਗੇ, ਜਿਸ ਕਾਰਨ ਸੰਘਰਸ਼ ਹੋ ਸਕਦਾ ਹੈ।ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਦੇ ਚਲਦਿਆਂ ਰੇਲਵੇ ਵਿਭਾਗ ਨੇ ਕੁਝ ਸਮਾਂ ਰੇਲ ਗੱਡੀ ਰੋਕਣ ਤੋਂ ਬਾਅਦ ਰਵਾਨਾ ਕਰ ਦਿੱਤਾ। ਜਾਣਕਾਰੀ ਲਈ ਦੱਸ ਦਈਏ ਕਿ ਮੁਜ਼ੱਫਰਨਗਰ ਮਹਾਂਪੰਚਾਇਤ ਵਿਚ ਲੱਖਾਂ ਦੀ ਤਾਦਾਦ ਵਿੱਚ ਕਿਸਾਨ ਮਜ਼ਦੂਰ  ਮਹਾਂ ਪੰਚਾਇਤ ਵਿਚ ਪਹੁੰਚ ਚੁੱਕੇ ਹਨ ਅਤੇ ਲੱਖਾਂ ਕਿਸਾਨ ਸੜਕਾਂ ਉਪਰ ਪਹੁੰਚਣ ਦੀ ਉਡੀਕ ਕਰ ਰਹੇ ਹਨ।  

ਮੁਜ਼ੱਫਰਨਗਰ ਮਹਾਂ ਪੰਚਾਇਤ ਦੀਆਂ ਤਿਆਰੀਆਂ ਮੁਕੰਮਲ

ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਦੀ ਆਓ ਭਗਤ ਲਈ ਕੀਤੇ ਜਾ ਰਹੇ ਹਨ ਵਿਸ਼ੇਸ਼ ਪ੍ਰਬੰਧ  

500 ਲੰਗਰ, 100 ਮੈਡੀਕਲ ਕੈਂਪ ਲਗਾਏ, 5 ਹਜ਼ਾਰ ਵਲੰਟੀਅਰ ਦੇਣਗੇ ਡਿਊਟੀ

ਮੁਜ਼ੱਫ਼ਰਪੁਰ , 4 ਸਤੰਬਰ ( ਗੁਰਸੇਵਕ ਸੋਹੀ  ) ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁਜ਼ੱਫਰਨਗਰ ਵਿੱਚ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਕੀਤੀ ਜਾ ਰਹੀ ਮਹਾਂ ਪੰਚਾਇਤ ਦੀਆਂ ਤਿਆਰੀਆਂ ਸਾਰੀਆਂ ਮੁਕੰਮਲ ਹੋ ਗਈਆਂ ਹਨ । ਮੁਜ਼ੱਫਰਨਗਰ ਵਿੱਚ 5 ਸਤੰਬਰ ਕੱਲ੍ਹ ਨੂੰ ਹੋਣ ਵਾਲੀ ਕਿਸਾਨ ਮਹਾਪੰਚਾਇਤ ਮਿਸ਼ਨ ਉੱਤਰ ਪ੍ਰਦੇਸ਼-ਉੱਤਰਾਖੰਡ ਦੀ ਸ਼ੁਰੂਆਤ ਕਰੇਗੀ, ਇਨ੍ਹਾਂ ਸਾਰੇ ਰਾਜਾਂ ਵਿੱਚ ਕਿਸਾਨ ਵਿਰੋਧੀ ਭਾਜਪਾ ਦੇ ਵਿਰੁੱਧ ਕਿਸਾਨ ਅੰਦੋਲਨ ਫੈਲਾਉਣ ਲਈ, 3 ਕਿਸਾਨ ਵਿਰੋਧੀ ਕਾਨੂੰਨ ਰੱਦ ਕਰਨ, ਬਿਜਲੀ ਸੋਧ ਬਿੱਲ 2020 ਵਾਪਿਸ ਲੈਣ ਅਤੇ ਸਾਰੇ ਖੇਤੀ ਉਤਪਾਦਾਂ ਦੀ ਵਿਆਪਕ ਲਾਗਤ ਦੇ ਡੇਢ ਗੁਣਾ ਘੱਟੋ ਘੱਟ ਸਮਰਥਨ ਮੁੱਲ 'ਤੇ ਖਰੀਦ ਦੀ ਕਾਨੂੰਨੀ ਗਰੰਟੀ ਦੀ ਮੰਗ ਨੂੰ ਪੂਰਾ ਕਰਨ ਲਈ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਜਾਵੇਗਾ।ਕਿਸਾਨ ਮਹਾਪੰਚਾਇਤ ਵਿੱਚ ਭਾਗ ਲੈਣ ਲਈ ਹਜ਼ਾਰਾਂ ਕਿਸਾਨਾਂ ਨੇ ਮੁਜ਼ੱਫਰਨਗਰ ਪਹੁੰਚਣੇ ਸ਼ੁਰੂ ਹੋ ਗਏ ਹਨ। ਜਿਸ ਵਿੱਚ 15 ਰਾਜਾਂ ਦੇ ਕਿਸਾਨ ਸ਼ਾਮਲ ਹਨ।  ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ 5 ਸਤੰਬਰ ਦੀ ਮਹਾਪੰਚਾਇਤ ਯੋਗੀ-ਮੋਦੀ ਸਰਕਾਰਾਂ ਨੂੰ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਖੇਤ ਅੰਦੋਲਨ ਦੇ ਸਮਰਥਕਾਂ ਦੀ ਸ਼ਕਤੀ ਦਾ ਅਹਿਸਾਸ ਕਰਵਾਏਗੀ।  ਕਿਸਾਨ ਮਹਾਂਪੰਚਾਇਤ ਇਹ ਵੀ ਸਾਬਤ ਕਰੇਗੀ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ 9 ਮਹੀਨਿਆਂ ਤੋਂ ਚੱਲ ਰਹੀ ਕਿਸਾਨ ਲਹਿਰ ਨੂੰ ਸਾਰੀਆਂ ਜਾਤਾਂ, ਧਰਮਾਂ, ਰਾਜਾਂ, ਵਰਗਾਂ, ਛੋਟੇ ਵਪਾਰੀਆਂ ਅਤੇ ਸਮਾਜ ਦੇ ਸਾਰੇ ਵਰਗਾਂ ਦਾ ਸਮਰਥਨ ਪ੍ਰਾਪਤ ਹੈ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਹੈ ਕਿ ਮੁਜ਼ੱਫਰਨਗਰ ਮਹਾਪੰਚਾਇਤ ਪਿਛਲੇ ਨੌ ਮਹੀਨਿਆਂ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਹੋਵੇਗੀ।

ਸੰਯੁਕਤ ਕਿਸਾਨ ਮੋਰਚੇ ਨੇ ਖਾਸ ਕਰਕੇ ਮੁਜ਼ੱਫਰਨਗਰ ਅਤੇ ਨੇੜਲੇ ਜ਼ਿਲ੍ਹਿਆਂ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਲਕੇ 5 ਸਤੰਬਰ ਨੂੰ ਮਹਾਪੰਚਾਇਤ ਵਿੱਚ ਹਿੱਸਾ ਲੈਣ ਅਤੇ ਬਾਹਰੋਂ ਆਏ ਕਿਸਾਨਾਂ ਦੀ ਸਹਾਇਤਾ ਕਰਨ ਲਈ ਸਮਾਂ ਕੱਢਣ।  ਮਹਾਪੰਚਾਇਤ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਪ੍ਰਮੁੱਖ ਨੇਤਾ ਸੰਬੋਧਨ ਕਰਨਗੇ।  ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਵਿੱਚ ਮੁਹਿੰਮ ਲਈ ਪ੍ਰੋਗਰਾਮਾਂ ਦੇ ਨਾਲ ਨਾਲ ਮਹਾਂਪੰਚਾਇਤ ਵਿੱਚ ਭਾਰਤ ਬੰਦ ਨਾਲ ਜੁੜੇ ਮਹੱਤਵਪੂਰਨ ਐਲਾਨਾਂ ਦਾ ਐਲਾਨ ਕੀਤਾ ਜਾਵੇਗਾ। ਇੱਥੇ ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬ ਤੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਜਥੇਬੰਦੀਆਂ ਦੇ ਕਾਫਲੇ ਮੁਜ਼ੱਫਰਨਗਰ ਦੇ ਨਜ਼ਦੀਕ ਅਤੇ ਮੁਜ਼ੱਫਰਨਗਰ ਦੇ ਵਿਚ ਮਹਾਂਪੰਚਾਇਤ ਵਾਲੀ ਥਾਂ ਤੇ ਪਹੁੰਚ ਚੁੱਕੇ ਹਨ  । 

ਮਹਾਂਪੰਚਾਇਤ ਵਿੱਚ ਕਿਸਾਨਾਂ ਵਾਸਤੇ ਖਾਣੇ ਦਾ ਪ੍ਰਬੰਧ ਕਰਨ ਲਈ 500 ਲੰਗਰ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਵਿੱਚ ਸੈਂਕੜੇ ਟਰੈਕਟਰ-ਟਰਾਲੀਆਂ ਦੁਆਰਾ ਚਲਾਏ ਜਾਂਦੇ ਮੋਬਾਈਲ ਲੰਗਰ ਸਿਸਟਮ ਵੀ ਸ਼ਾਮਲ ਹਨ।  ਮਹਾਂਪੰਚਾਇਤ ਵਿੱਚ ਸ਼ਾਮਲ ਹੋਣ ਵਾਲੇ ਕਿਸਾਨਾਂ ਦੀਆਂ ਡਾਕਟਰੀ ਜ਼ਰੂਰਤਾਂ ਦਾ ਧਿਆਨ ਰੱਖਦੇ ਹੋਏ, 100 ਮੈਡੀਕਲ ਕੈਂਪ ਵੀ ਲਗਾਏ ਗਏ ਹਨ।

ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ 'ਚ ਕਿਸਾਨਾਂ ’ਤੇ ਦਰਜ ਕੀਤੀਆਂ FIR ਰੱਦ ਕਰਨ ਲਈ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ

ਨਵੀਂ ਦਿੱਲੀ, 4 ਸਤੰਬਰ, -( ਗੁਰਸੇਵਕ ਸੋਹੀ  )ਕਿਸਾਨ ਅੰਦੋਲਨ ਦੇ ਚਲਦਿਆਂ ਪੰਜਾਬ ਵਿੱਚ ਪੁਲਿਸ ਵੱਲੋਂ ਕਿਸਾਨਾਂ ਉਤੇ ਦਰਜ ਕੀਤੇ ਗਏ ਕੇਸ਼ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਸਰਕਾਰ ਨੂੰ 8 ਸਤੰਬਰ ਤੱਕ ਦਾ ਸਮਾਂ ਹੱਦ ਦਿੱਤੀ ਹੈ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਵਿਰੁੱਧ ਝੂਠੇ ਕੇਸ ਵਾਪਸ ਲੈਣ ਲਈ ਕਿਹਾ। ਅੱਜ  ਕਿਸਾਨ ਜਥੇਬੰਦੀਆਂ ਵੱਲੋਂ ਕਿਹਾ ਗਿਆ ਕਿ ਪਿਛਲੇ ਕੁਝ ਸਮੇਂ ਤੋਂ ਅੰਦੋਲਨ ਦੌਰਾਨ ਪੰਜਾਬ ਸਰਕਾਰ ਵੱਲੋਂ ਵਿਰੋਧ ਕਰ ਰਹੇ ਕਿਸਾਨਾਂ ਵਿਰੁੱਧ ਕਈ FIR  ਦਰਜ ਕੀਤੀਆਂ ਗਈਆਂ ਹਨ।  ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਹੁਣ ਪੰਜਾਬ ਸਰਕਾਰ ਨੂੰ 8 ਸਤੰਬਰ ਤੋਂ ਪਹਿਲਾਂ ਕਿਸਾਨਾਂ ਵਿਰੁੱਧ ਦਾਇਰ ਕੀਤੇ ਸਾਰੇ ਫਰਜ਼ੀ ਕੇਸ ਵਾਪਸ ਲੈਣ ਦਾ ਅਲਟੀਮੇਟਮ ਦਿੱਤਾ ਹੈ।

ਕੱਲ੍ਹ ਹਰਿਆਣਾ ਪੁਲੀਸ ਦੇ ਲਾਠੀਚਾਰਜ ਚ ਜ਼ਖ਼ਮੀ ਕਿਸਾਨ ਹੋਇਆ ਸ਼ਹੀਦ  

ਕਰਨਾਲ  , 29 ਅਗਸਤ ( ਗੁਰਸੇਵਕ ਸਿੰਘ ਸੋਹੀ)  ਕੱਲ੍ਹ ਕਰਨਾਲ ਦੇ ਨਜ਼ਦੀਕ ਟੋਲ ਪਲਾਜ਼ਾ ਉੱਪਰ  ਹਰਿਆਣਾ ਪੁਲੀਸ ਵੱਲੋਂ ਨਿਹੱਥੇ ਕਿਸਾਨਾਂ ਦੀ ਕੀਤੀ ਗਈ ਕੁੱਟਮਾਰ ਦੌਰਾਨ ਡੇਢ ਏਕੜ ਦਾ ਮਾਲਕ ਸ਼ੁਸ਼ੀਲ ਕਾਂਝਲਾ  ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਰਾਤ ਸ਼ਹੀਦੀ ਪ੍ਰਾਪਤ ਕਰ ਗਿਆ । ਕਿਸਾਨ ਦੀ ਮੌਤ ਤੋਂ ਬਾਅਦ ਕਿਸਾਨਾਂ ਵਿੱਚ ਪਾਇਆ ਜਾ ਰਿਹਾ ਹੈ ਭਾਰੀ ਰੋਸ਼। ਮੌਕੇ ਤੇ ਦੋਸ਼ੀ ਪੁਲੀਸ ਵਾਲਿਆਂ ਦੇ ਖ਼ਿਲਾਫ਼ ਹੋਵੇ ਕੇਸ ਦਰਜ਼ ਕਿਸਾਨਾਂ ਨੇ ਕੀਤੀ ਮੰਗ  ।

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਚੋਣ ਨਤੀਜੇ

ਹਰੇਕ ਰੁਝਾਨ ਬਦਲਣ ਤੇ ਨਵੀਂ ਅਪਡੇਟ
ਦਿੱਲੀ, 25  ਅਗਸਤ (ਇਕਬਾਲ ਸਿੰਘ ਰਸੂਲਪੁਰ /ਮਨਜਿੰਦਰ ਗਿੱਲ)

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਮਨਜਿੰਦਰ ਸਿੰਘ ਸਿਰਸਾ ਦੀ ਆਪਣੀ ਸੀਟ ਤੋਂ ਹੋਈ ਹਾਂਰ । ਪੰਜ ਸੌ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਵਿੰਦਰ ਸਿੰਘ ਸਰਨਾ (ਅਕਾਲੀ ਦਲ ਦਿੱਲੀ) ਨੇ ਪੰਜਾਬੀ ਬਾਗ ਤੋਂ ਕੀਤੀ ਜਿੱਤ ਪ੍ਰਾਪਤ ।

ਕੁੱਲ ਮਿਲਾ ਕੇ ਸ਼੍ਰੋਮਣੀ ਅਕਾਲੀ ਦਲ ਨੇ 26 ਸੀਟਾਂ 'ਤੇ ਜਿੱਤ ਹਾਸਲ ਕਰ ਲਈ ਹੈ  

ਹਰੀ ਨਗਰ ਤੋਂ ਸਰਨਾ ਧੜੇ ਦੇ ਤਜਿੰਦਰ ਸਿੰਘ ਗੋਪਾ ਜੇਤੂ 

ਵਿਕਾਸ ਪੁਰੀ ਤੋਂ ਸਰਨਾ ਧੜੇ ਦੇ ਅਮਰੀਕ ਸਿੰਘ ਜੇਤੂ 

ਬਾਦਲ ਧੜੇ ਦੇ ਜਸਮੇਨ ਸਿੰਘ ਨੋਨੀ ਵਿਵੇਕ ਵਿਹਾਰ ਦੇ ਵਾਰਡ ਨੰਬਰ 43 ਤੋਂ ਜੇਤੂ  

ਬਾਦਲ ਧੜੇ ਦੇ ਸੁਖਵਿੰਦਰ ਸਿੰਘ ਬੱਬਰ ਗੀਤਾ ਕਾਲੋਨੀ ਵਾਰਡ ਨੰਬਰ 44 ਤੋਂ ਜੇਤੂ 

ਉੱਥੇ ਹੀ ਪਰਵਿੰਦਰ ਸਿੰਘ ਲੱਕੀ ਨਵੀਨ ਸ਼ਾਹਦਰਾ ਵਾਰਡ ਨੰਬਰ 41 ਤੋਂ ਜੇਤੂ  

ਸਰਿਤਾ ਵਿਹਾਰ ਹਲਕੇ ਤੋਂ ਬਾਦਲ ਦਲ ਦੇ ਗੁਰਪ੍ਰੀਤ ਸਿੰਘ ਜੱਸਾ ਜੇਤੂ 

ਜਾਗੋ ਪਾਰਟੀ ਦੇ ਮਨਜੀਤ ਸਿੰਘ ਜੀ.ਕੇ. ਦੀ ਹੋਈ ਜਿੱਤ, 661 ਵੋਟਾਂ ਦੇ ਨਾਲ ਪ੍ਰਾਪਤ ਕੀਤੀ ਜਿੱਤ

5 Bengal Teachers Consume Poison Outside Education Dept Headquarters Over Transfer Orders

West Bengal, 25 August (Jan Shakti News)

Five contractual women teachers, protesting against their transfer, allegedly drank pesticides on Tuesday after they were stopped by police from entering the West Bengal Education Department headquarters at Bikash Bhavan, Salt Lake in Kolkata.

The five contractual teachers, who drank pesticides to register their protest, have been identified as Chhobi Das, Sikha Das, Joshua Tudu, Mandira Sardar and Anima Nath. “The teachers who consumed pesticides aged between 45 and 59 years old,” said West Bengal Police.

The West Bengal Police added that all the teachers were rushed to RG Kar and NRS hospitals for medical attention by the police deployed in front of state education headquarters to prevent any untoward incident.

According to the doctors of the hospitals, necessary medical attention has been given to all the teachers and they have now been kept under observation.

According to reports, one of the teachers undergoing treatment at the RG Kar Hospital is said to be critical, while two others, who were brought to the hospital for medical attention, are out of danger.

According to doctors of the NRS hospital, the condition of the other two teachers, brought to the hospital for treatment, is deteriorating.

The five, along with several other contractual teachers, were agitating in front of the state education headquarters under the banner Sikshak Oikyo Mukt Mancha.

The protesting teachers were demanding revocation of transfer orders that forced many of them to move to places that are far from home, regularisation of their services and pay hikes for the Madhyamik Shiksha Kendra (MSK) and Sishu Siksha Kendra (SSK) teachers.

According to police, the teachers, around 3:30 pm, camped outside the Bikash Bhavan and tried to forcibly enter the premises. Security forces deployed at Bikash Bhavan started arresting the contractual teachers who tried to force their way into the education department headquarters.

“When the teachers were stopped the five took out bottles from their bag containing black liquid and gulped it. Within a few seconds, the teachers fell to the ground and started frothing. The five were rushed to hospitals on police vehicles,” said West Bengal police.

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਚੋਣ ਨਤੀਜੇ

ਹਰੇਕ ਰੁਝਾਨ ਬਦਲਣ ਤੇ ਨਵੀਂ ਅਪਡੇਟ
 ਦਿੱਲੀ, 25  ਅਗਸਤ (ਇਕਬਾਲ ਸਿੰਘ ਰਸੂਲਪੁਰ /ਮਨਜਿੰਦਰ ਗਿੱਲ)

ਹਰੀ ਨਗਰ ਤੋਂ ਸਰਨਾ ਧੜੇ ਦੇ ਤਜਿੰਦਰ ਸਿੰਘ ਗੋਪਾ ਜੇਤੂ 

ਵਿਕਾਸ ਪੁਰੀ ਤੋਂ ਸਰਨਾ ਧੜੇ ਦੇ ਅਮਰੀਕ ਸਿੰਘ ਜੇਤੂ 

ਬਾਦਲ ਧੜੇ ਦੇ ਜਸਮੇਨ ਸਿੰਘ ਨੋਨੀ ਵਿਵੇਕ ਵਿਹਾਰ ਦੇ ਵਾਰਡ ਨੰਬਰ 43 ਤੋਂ ਜੇਤੂ  

ਬਾਦਲ ਧੜੇ ਦੇ ਸੁਖਵਿੰਦਰ ਸਿੰਘ ਬੱਬਰ ਗੀਤਾ ਕਾਲੋਨੀ ਵਾਰਡ ਨੰਬਰ 44 ਤੋਂ ਜੇਤੂ 

ਉੱਥੇ ਹੀ ਪਰਵਿੰਦਰ ਸਿੰਘ ਲੱਕੀ ਨਵੀਨ ਸ਼ਾਹਦਰਾ ਵਾਰਡ ਨੰਬਰ 41 ਤੋਂ ਜੇਤੂ  

ਸਰਿਤਾ ਵਿਹਾਰ ਹਲਕੇ ਤੋਂ ਬਾਦਲ ਦਲ ਦੇ ਗੁਰਪ੍ਰੀਤ ਸਿੰਘ ਜੱਸਾ ਜੇਤੂ 

ਜਾਗੋ ਪਾਰਟੀ ਦੇ ਮਨਜੀਤ ਸਿੰਘ ਜੀ.ਕੇ. ਦੀ ਹੋਈ ਜਿੱਤ, 661 ਵੋਟਾਂ ਦੇ ਨਾਲ ਪ੍ਰਾਪਤ ਕੀਤੀ ਜਿੱਤ

ਦਿੱਲੀ ਸ਼੍ਰੋਮਣੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਚੋਣ ਨਤੀਜੇ ਅਤੇ ਰੁਝਾਨ

ਦਿੱਲੀ ਸਿੱਖ ਗੁਰਦੁਆਰਾ ਚੋਣਾਂ ਵਿਚ ਜਾਗੋ ਪਾਰਟੀ ਦੇ ਮਨਜੀਤ ਸਿੰਘ ਜੀ.ਕੇ. ਦੀ ਜਿੱਤ ਹੋਈ ਹੈ | 661 ਵੋਟਾਂ ਦੇ ਨਾਲ ਉਨ੍ਹਾਂ ਨੇ ਇਹ ਜਿੱਤ ਪ੍ਰਾਪਤ ਕੀਤੀ ਹੈ |

 ਗੀਤਾ ਕਾਲੋਨੀ ਤੋਂ ਬਾਦਲ ਧੜੇ ਦੇ ਸੁਖਵਿੰਦਰ ਸਿੰਘ ਬੱਬਰ ਜੇਤੁ ਰਹੇ ਹਨ | 

ਚੰਦਰ ਵਿਹਾਰ ਤੋਂ ਸਰਨਾ ਧੜੇ ਦੇ ਅਨੂਪ ਸਿੰਘ ਘੁੰਮਣ ਅੱਗੇ ਹਨ | 

ਵਿਕਾਸ ਪੁਰੀ ਤੋਂ ਸਰਨਾ ਧੜੇ ਦੇ ਅਮਰੀਕ ਸਿੰਘ ਅੱਗੇ ਹਨ 

ਜਦਕਿ ਪੰਜਾਬੀ ਹਲਕੇ ਤੋਂ ਹਰਵਿੰਦਰ ਸਿੰਘ ਸਰਨਾ ਮਨਜਿੰਦਰ ਸਿੰਘ ਸਿਰਸਾ ਤੋਂ 100 ਵੋਟਾਂ ਤੋਂ ਅੱਗੇ ਹਨ |

 

 

ਛੋਟੀ ਬੱਚੀ ਵੱਲੋਂ ਕਿਸਾਨ ਸੰਘਰਸ਼ ਦੀਆਂ ਬਣਾਈਆਂ ਗਈਆਂ ਮੂੰਹ ਬੋਲਦੀਆਂ ਤਸਵੀਰਾਂ ਦੇਖ ਕੇ ਹੋਵੋਗੇ ਹੈਰਾਨ  

ਕਿਸਾਨ ਸੰਘਰਸ਼ ਦੇ ਇਤਿਹਾਸ ਦੀ ਗਵਾਹੀ ਭਰਦੀ ਛੋਟੀ ਬੱਚੀ ਦੀ ਕਲਾਕ੍ਰਿਤੀ

ਕਿੱਡਾ ਵੱਡਾ ਤੇ ਕਿੰਨਾ ਅਹਿਮ ਹੋਵੇਗਾ ਕਿਸਾਨ ਮਜ਼ਦੂਰ ਸ਼ੰਘਰਸ਼  ਜਿਸ ਵਿੱਚ ਬੱਚੇ ਵੀ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਚੁੱਕੇ ਹਨ  

ਟਵਿੱਟਰ  ਤੇ ਵਾਇਰਲ ਹੋ ਰਹੀਆਂ ਇਹ ਤਸਵੀਰਾਂ  

ਜਿਨ੍ਹਾਂ ਨੂੰ ਅੱਜ ਤੁਹਾਡੇ ਸਾਹਮਣੇ ਲਿਅਾੳੁਣ ਦੀ ਇਕ ਛੋਟੀ ਜਿਹੀ ਕੋਸ਼ਿਸ਼ ਕੀਤੀ  ਮੈਂ ਸੁਖਦੀਪ ਕੌਰ ਅਤੇ ਡਾਇਰੈਕਟਰ ਮਨਜਿੰਦਰ ਗਿੱਲ  ਜਨ  ਸ਼ਕਤੀ ਨਿੳੂਜ਼ ਪੰਜਾਹ    

Facebook Link : https://fb.watch/7ulZGEpUVM/

ਦਿੱਲੀ ਦੇ ਸਿੰਘੁੂ ਬਾਰਡਰ ਤੋਂ ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਆਪਣੇ ਸਾਥੀਆਂ ਸਮੇਤ ਸੰਸਦ ਵੱਲ ਤਿਆਰੀ ਕਰਦੇ

ਜ਼ਾਲਮ ਸਰਕਾਰਾਂ ਦਾ ਹੰਕਾਰ ਤੋੜ ਕੇ ਹੀ ਦਮ ਲਵਾਂਗ‍ੇੇ - ਨਿਰਭੈ ਸਿੰਘ         

ਦਿੱਲੀ - 2 ਅਗਸਤ - (ਗੁਰਸੇਵਕ ਸਿੰਘ ਸੋਹੀ)- ਸੈਂਟਰ ਸਰਕਾਰ ਵੱਲੋਂ ਲਿਆਂਦੇ ਤਿੰਨ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਦੇ ਲਈ ਲਗਾਤਾਰ ਅੱਠ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਉੱਪਰ ਸੰਯੁਕਤ ਕਿਸਾਨ, ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਚੱਲ ਰਹੇ ਸੰਘਰਸ਼ ਨੇ ਨਵੀਂ ਕਰਵਟ ਲਈ ਹੈ। ਹੁਣ ਕਿਸਾਨ ਜਥੇਬੰਦੀਆਂ ਵੱਲੋਂ ਜਮੀਨਾਂ ਦੀ ਰਾਖੀ ਲਈ ਰੋਹਲੀ ਗਰਜ ਪਾਰਲੀਮੈਂਟ ਦੇ ਬਿਲਕੁਲ ਨੇੜਿਉਂ ਸੁਣਾਈ ਦੇਣ ਲੱਗੀ ਹੈ।ਇਸ ਰੋਹਲੀ ਗਰਜ ਨੇ ਹਾਕਮਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਪ੍ਰੈੱਸ ਨਾਲ ਸੰਪਰਕ ਕਰਨ ਤੇ ਬੀਕੇਯੂ ਰਾਜੇਵਾਲ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਨਿਰਭੈ ਸਿੰਘ ਗਿਆਨੀ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਇਹ ਹੈ ਅੱਜ ਪਾਰਲੀਮੈਂਟ ਚ' ਹਾਕਮਾਂ ਨੂੰ ਕਿਸਾਨ ਮਜ਼ਦੂਰਾਂ ਦੀਆਂ ਲਲਕਾਰਾਂ ਸੁਣਾਈ ਸੁਣਾਈ ਦੇਣ ਲੱਗ ਪਈਆਂ ਹਨ । ਇਹ ਅਸਲ ਮਾਅਨਿਆਂ ਵਿੱਚ ਅਹਿਮ ਪ੍ਰਾਪਤੀ ਵਜੋਂ ਵੇਖਿਆ ਜਾਣ ਵਾਲਾ ਵਰਤਾਰਾ ਹੈ ਜੋ ਸਦੀਵੀ ਯਾਦ ਬਣ ਰਹੇਗਾ। ਇਹ ਬਦਲ ਹਾਕਮਾਂ ਨੂੰ ਭੁਤ ਬਣ ਡਰਾ ਰਿਹਾ ਹੈ। ਇਸੇ ਕਰਕੇ ਮੋਦੀ ਹਕੂਮਤ ਦਾ ਇੱਕ ਤੋਂ ਬਾਅਦ ਦੂਜਾ ਮੰਤਰੀ ਅੱਭੜਵਾਹ ਬੇਸਿਰ ਪੈਰ ਜਬਲੀਆਂ ਮਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀ ਵਿਰੋਧੀ ਇਨ੍ਹਾਂ ਕਾਨੂੰਨਾਂ ਨੂੰ ਕਿਸੇ ਵੀ ਹਾਲਤ ਵਿੱਚ ਲਾਗੂ ਹੋਣ ਨਹੀਂ ਦਿੱਤਾ ਜਾਵੇਗਾ ਅਤੇ ਮੋਦੀ ਹਕੂਮਤ ਦਾ ਹੰਕਾਰ ਤੋੜਨ ਲਈ ਕਿਸਾਨ ਅੰਦੋਲਨ ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਅਤੇ ਨਵਾਂ ਐਮਐਸਪੀ ਗਰੰਟੀ ਵਾਲਾ ਕਾਨੂੰਨ ਬਨਾਉਣ ਤੱਕ ਹੋਰ ਵਧੇਰੇ ਠਰੰਮੇ, ਸਿਦਕ, ਦਲੇਰੀ, ਜੋਸ਼ ,ਸੰਜਮ ਅਤੇ ਦ੍ਰਿੜਤਾ ਨਾਲ ਜਾਰੀ ਰਹੇਗਾ। ਇਸ ਸਮੇਂ ਉਨ੍ਹਾਂ ਨਾਲ ਸੁਰਜੀਤ ਸਿੰਘ, ਨਿਰਭੈ ਸਿੰਘ, ਮੁਖਤਿਆਰ ਸਿੰਘ ਬੀਹਲਾ ਖੁਰਦ, ਕੁਲਵਿੰਦਰ ਸਿੰਘ ਬਲਾਕ ਪ੍ਰਧਾਨ ਮਹਿਲ ਕਲਾਂ, ਹਾਕਮ ਸਿੰਘ ਮੀਤ ਪ੍ਰਧਾਨ ਜ਼ਿਲ੍ਹਾ ਬਰਨਾਲਾ, ਕਰਨੈਲ ਸਿੰਘ ਕੁੁਰੜ, ਜਗਜੀਤ ਸਿੰਘ ਚੰਨਣਵਾਲ, ਮਣੀ ਚੰਨਣਵਾਲ, ਰਜਿੰਦਰ ਸਿੰਘ ਕੋਟ ਪਨੈਚ, ਓਂਕਾਰ ਸਿੰਘ ਜ.ਸ.ਪੰਜਾਬ, ਰਾਮ ਸਿੰਘ, ਭਿੰਦਰ ਸਿੰਘ ਜ਼ਿਲ੍ਹਾ ਫਤਹਿਗੜ੍ਹ, ਬਲਵੰਤ ਸਿੰਘ ਰਾਜੇਵਾਲ ਬਲਾਕ ਪ੍ਰਧਾਨ, ਜਰਨੈਲ ਸਿੰਘ ਰਾਜੇਵਾਲ, ਭੁਪਿੰਦਰ ਸਿੰਘ, ਅਵਤਾਰ ਸਿੰਘ ਹਾਜ਼ਰ ਸਨ

Hockey - India vs Australia - Pool A Results

ਇੰਡੀਆ ਪੁਰਸ਼ ਹਾਕੀ ਦਾ ਦੂਸਰਾ ਮੈਚ ਆਸਟ੍ਰੇਲੀਆ ਹੱਥੋਂ 1-7 ਦੇ ਨਾਲ ਹਾਰ ਗਿਆ 

Weightlifting Schedule & Results - 24 Jul

ਓਲੰਪਿਕ ਚ ਭਾਰਤ ਨੂੰ ਮਿਲਿਆ ਪਹਿਲਾ ਮੈਡਲ  

ਭਾਰਤੀ ਵੇਟਲਿਫਟਿੰਗ ਚਾਨੂ ਮੀਰਾਬਾਈ ਨੇ 49 ਕਿਲੋ ਚ ਚਾਂਦੀ ਦਾ ਤਗ਼ਮਾ ਜਿੱਤਿਆ 

ਤੇ ਨਾਲ ਹੀ ਭਾਰਤ ਨੇ ਟੋਕੀਓ ਓਲੰਪਿਕ ਵਿੱਚ  ਪਹਿਲਾ ਤਗ਼ਮਾ ਆਪਣੇ ਨਾਂ ਕਰ ਲਿਆ  

Womens Hockey - Netherlands vs India - Pool A Results

ਭਾਰਤੀ ਔਰਤਾਂ ਦੀ ਹਾਕੀ ਟੀਮ ਆਪਣਾ ਪਹਿਲਾ ਮੈਚ ਹਾਲੈਂਡ ਤੋਂ 1- 5 ਨਾਲ ਹਾਰ ਗਈ ਹੈ