ਸਿੰਘੂ ਬਾਰਡਰ / ਦਿੱਲੀ 15 ਅਕਤੂਬਰ (ਕੁਲਦੀਪ ਸਿੰਘ ਖਾਲਸਾ ਦੌਧਰ) ਸਿੰਘੂ ਬਾਰਡਰ ਉੱਤੇ ਅੱਜ ਵਾਪਰੀ ਘਟਨਾ ਸਬੰਧੀ ਉਥੇ ਨਿਹੰਗ ਸਿੰਘਾਂ ਨੇ ਕਿਹਾ ਕਿ ਇਸ ਘਟਨਾ ਵਿੱਚ ਕਿਸਾਨ ਮੋਰਚੇ ਨਾਲ ਕੋਈ ਲੈਣ ਦੇਣ ਨਹੀਂ ਹੈ। ਨਿਹੰਗ ਸਿੰਘਾਂ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਕਾਰਵਾਈ ਭਾਊ ਸਰਬਜੀਤ ਸਿੰਘ ਵੱਲੋਂ ਕੀਤੀ ਗਈ ਹੈ ਜੋ ਘੋੜਿਆਂ ਦਾ ਜਥੇਦਾਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਸਿੰਘ ਵੱਲੋਂ ਇਹ ਕੀਤਾ ਗਿਆ ਹੈ ਉਸ ਨੇ ਪੁਲਸ ਕੋਲ ਸਿਲੰਡਰ ਕਰ ਦਿੱਤਾ ਹੈ ਜੋ ਅਸੀਂ ਕਰਵਾਇਆ ਹੈ । ਉਨ੍ਹਾਂ ਇਹ ਵੀ ਕਿਹਾ ਕਿ ਇਸ ਘਟਨਾ ਨੂੰ ਮੁੱਦਾ ਨਾ ਬਣਾਇਆ ਜਾਵੇ । ਉਨ੍ਹਾਂ ਕਿਸਾਨ ਆਗੂਆਂ ਨੂੰ ਵੀ ਕਿਹਾ ਕਿ ਉਹ ਸੋਚ ਸਮਝ ਕੇ ਬਿਆਨ ਦੇਣ ਇਸ ਦਾ ਕਿਸਾਨ ਮੋਰਚੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ । ਉਨ੍ਹਾਂ ਕਿਹਾ ਕਿ ਕੇਸ ਲੜਨ ਲਈ ਵਕੀਲ ਵੀ ਪੇਸ਼ ਕੀਤਾ ਜਾਵੇਗਾ ਉਹ ਪਿੱਛੇ ਨਹੀਂ ਹਟਣਗੇ ।
ਇਸ ਮੌਕੇ ਨਿਹੰਗ ਸਿੰਘਾਂ ਨੇ ਕਿਹਾ ਕਿ ਜੋ ਲੋਕ ਮੋਰਚੇ ਨੂੰ ਤਾਰਪੀਡੋ ਕਰਨਾ ਚਾਹੁੰਦੇ ਹਨ ਉਹ ਸੋਚ ਸਮਝ ਕੇ ਆਉਣ ਅਤੇ ਨਾਲ ਹੀ ਉਨ੍ਹਾਂ ਨੇ ਬੇਨਤੀ ਕੀਤੀ ਕਿ ਕਿਸਾਨ ਮੋਰਚੇ ਵਿੱਚ ਸ਼ਾਂਤੀ ਬਣਾ ਕੇ ਰੱਖੀ ਜਾਵੇ।