ਲੁਧਿਆਣਾ, 28 ਫਰਵਰੀ(ਟੀ. ਕੇ.) ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੂਮੈਨ, ਗੁੱਜਰਖਾਨ ਕੈਂਪਸ, ਮਾਡਲ ਟਾਊਨ ਦੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਦੀ ਅਗਵਾਈ ਹੇਠ ਕਾਲਜ ਕੈਂਪਸ ਵਿੱਚ ਦੋ ਰੋਜ਼ਾ ਸਾਲਾਨਾ ਐਥਲੈਟਿਕ ਮੀਟ ਕਰਵਾਈ ਗਈ
ਇਨ੍ਹਾਂ ਮੁਕਾਬਲਿਆਂ ਵਿੱਚ 100 ਮੀਟਰ ਦੌੜ, 200 ਮੀਟਰ ਦੌੜ, 400 ਮੀਟਰ ਦੌੜ, 800 ਮੀਟਰ ਦੌੜ, 4 X 200 ਮੀਟਰ ਰਿਲੇਅ, ਲੰਬੀ ਛਾਲ, ਸ਼ਾਟ ਪੁਟ, ਜੈਵਲਿਨ ਥਰੋਅ, ਡਿਸਕਸ ਥਰੋਅ, ਸਕਿਪਿੰਗ ਰੇਸ, ਤਿੰਨ ਲੱਤਾਂ ਵਾਲੀ ਦੌੜ, ਚਮਚਾ ਅਤੇ ਆਲੂ ਦੌੜ ਅਤੇ ਚਾਟੀ ਵਰਗੇ ਟਰੈਕ ਅਤੇ ਫੀਲਡ ਈਵੈਂਟ ਸ਼ਾਮਲ ਸਨ। ਇਸ ਮੌਕੇ ਬੀ. ਕਾਮ. ਸਾਲ ਦੂਜਾ ਦੀ ਰੁਪਿੰਦਰ ਕੌਰ ਨੂੰ 2023-24 ਦੀ ਸਰਵੋਤਮ ਅਥਲੀਟ ਦਾ ਖਿਤਾਬ ਜਿੱਤਿਆ ਅਤੇ ਬੀ. ਏ. - ਦੂਜਾ ਦੀ ਪੀਹੂ ਨੂੰ ਫਸਟ ਰਨਰ ਅੱਪ ਅਤੇ ਮਨਨੀਤ ਕੌਰ ਬੀ. ਕਾਮ - ਸਾਲ ਦੂਜਾ ਨੂੰ ਸੈਕਿੰਡ ਰਨਰ ਅੱਪ ਦਾ ਖਿਤਾਬ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾ.ਮਨੀਤਾ ਕਾਹਲੋਂ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਲਈ ਇਹ ਖੇਡ ਸਮਾਗਮ ਕਰਵਾਉਣ ਲਈ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕੀਤੀ।