ਜਗਰਾਉਂ (ਅਮਿਤ ਖੰਨਾ) ਸਾਬਕਾ ਮੈਡੀਕਲ ਅਫ਼ਸਰ ਡਾ ਰਾਜਪ੍ਰੀਤ ਸਿੰਘ ਦੇ ਗੁਰੂ ਨਾਨਕ ਮੋਦੀ ਕਲੀਨਿਕ ਦਾ ਅੱਜ ਟ੍ਰੈਫਿਕ ਇੰਚਾਰਜ ਸਤਪਾਲ ਸਿੰਘ ਬੱਲੀ ਅਤੇ ਗੁਰਦੁਆਰਾ ਭਜਨਗੜ੍ਹ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਰੀਬਨ ਕੱਟ ਕੇ ਉਦਘਾਟਨ ਕੀਤਾ। ਇਸ ਮੌਕੇ ਡਾ: ਰਾਜਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਇਹ ਕਲੀਨਿਕ ਕੱਚਾ ਮਲਕ ਰੋਡ ’ਤੇ ਖੋਲ੍ਹਿਆ ਗਿਆ ਹੈ ਜਿੱਥੇ ਮਰੀਜ਼ਾਂ ਦਾ ਮੁਫ਼ਤ ਵਿੱਚ ਇਲਾਜ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਲੀਨਿਕ ਵਿਚ ਸਵੇਰੇ 10 ਤੋਂ 12 ਅਤੇ ਸ਼ਾਮ ਨੂੰ 4 ਤੋਂ 6 ਵਜੇ ਤੱਕ ਮਰੀਜ਼ਾਂ ਦਾ ਚੈੱਕਅੱਪ ਕਰ ਕੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਮੌਕੇ ਡਾ ਅਰਸ਼ਦੀਪ ਸਿੰਘ, ਮਾਸਟਰ ਪਿ੍ਰਤਪਾਲ ਸਿੰਘ, ਜਗਦੀਸ਼ ਸਿੰਘ ਐਨ ਆਈ ਆਰ, ਗੁਰਪ੍ਰੀਤ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ।