ਮਹਿਲ ਕਲਾਂ/ ਬਰਨਾਲਾ- 13 ਅਕਤੂਬਰ- (ਗੁਰਸੇਵਕ ਸੋਹੀ)-ਲੋਕ ਭਲਾਈ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਮਹਿਲ ਕਲਾਂ ਵਿੱਖੇ ਕਿਸਾਨ ਸਯੁੰਕਤ ਮੋਰਚੇ ਦੇ ਸੱਦੇ ਤੇ ਪਿੱਛਲੇ ਦਿਨੀਂ ਲਖੀਮਪੁਰ ਖੀਰੀ ਵਿੱਚ ਸ਼ਹੀਦ ਹੋਏ ਕਿਸਾਨਾਂ ਲਈ ਕੈਂਡਲ ਮਾਰਚ ਕੱਢਿਆ ਗਿਆ। ਇਹ ਕੈਂਡਲ ਮਾਰਚ ਮਹਿਲ ਕਲਾਂ ਵਿੱਖੇ ਲੋਕ ਭਲਾਈ ਵੈਲਫੇਅਰ ਸੁਸਾਇਟੀ ਵੱਲੋਂ ਝੁਗੀਆਂ ਝੋਪੜੀਆਂ ਵਾਲ਼ੇ ਬੱਚਿਆਂ ਨੂੰ ਨਾਲ ਲੈ ਕਿ ਕੱਢਿਆ ਗਿਆ। ਇਹ ਮਾਰਚ ਲੁਧਿਆਣਾ ਬਰਨਾਲਾ ਹਾਈਵੇ ਤੋਂ ਹੁੰਦਾ ਹੋਇਆ ਮਹਿਲ ਕਲਾਂ ਦੇ ਪਿੰਡ ਵਿੱਚ ਵੀ ਗਿਆ ਅਤੇ ਛੋਟੇ ਛੋਟੇ ਬੱਚਿਆਂ ਨੇ ਸ਼ਹੀਦਾਂ ਦੇ ਨਾਅਰੇ ਵੀ ਲਗਾਏ। ਇਸ ਕੈਂਡਲ ਮਾਰਚ ਵਿੱਚ ਕਿਸਾਨੀ ਸਘੰਰਸ ਵਿੱਚ ਸਭ ਤੋਂ ਛੋਟੀ ਉਮਰ ਵਿੱਚ ਲਗਾਤਾਰ ਹਿੱਸਾ ਲੈਣ ਵਾਲਾ ਬੱਚਾ ਕਪਤਾਨ ਸਿੰਘ ਨੇ ਵੀ ਹਾਜਰੀ ਲਗਵਾਈ ਅਤੇ ਬੱਚਿਆਂ ਦੇ ਨਾਲ ਕੈਂਡਲ ਮਾਰਚ ਵਿੱਚ ਸ਼ਾਮਲ ਰਿਹਾ। ਇਸ ਵੇਲ਼ੇ ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਦੇ ਮੀਤ ਪ੍ਰਧਾਨ ਡਾ ਅਮਰਜੀਤ ਸਿੰਘ ਮਹਿਲ ਕਲਾਂ ਅਤੇ ਜਰਨਲ ਸਕੱਤਰ ਰੰਮੀ ਸੋਢਾ ਨੇ ਕਿਹਾ ਸਾਡੀ ਸੁਸਾਇਟੀ ਵੱਲੋਂ ਝੁਗੀਆਂ ਝੋਪੜੀਆਂ ਵਾਲ਼ੇ ਬੱਚਿਆਂ ਲਈ ਫ੍ਰੀ ਸਿੱਖਿਆ ਦੇ ਲਗਾਤਾਰ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਉਹਨਾਂ ਨੂੰ ਆਤਮ-ਨਿਰਭਰ ਬਣਾਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ, ਅੱਜ ਉਹਨਾਂ ਨਾਲ ਮਿਲ ਕਿ ਸਯੁੰਕਤ ਮੋਰਚੇ ਦੇ ਸੱਦੇ ਤੇ ਇਹ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਅਤੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਹਨਾਂ ਕਾਨੂੰਨਾਂ ਤੇ ਜਲਦੀ ਤੋਂ ਜਲਦੀ ਫੈਸਲਾ ਲੈਣਾ ਚਾਹੀਦਾ ਹੈ ਤਾਂ ਜੋ ਆਉਣ ਵਾਲ਼ੇ ਸਮੇਂ ਵਿੱਚ ਇਹੋ ਜਿਹੀ ਘਟਨਾਵਾਂ ਨਾ ਹੋਣ। ਇਸ ਵੇਲ਼ੇ ਲੱਖਾ ਸਿੰਘ, ਮਨਜੀਤ ਕੌਰ, ਬਲਜਿੰਦਰ ਕੌਰ ਮਾਂਗੇਵਾਲ, ਪਲਕ, ਸੁਮਨ, ਅਰਸ, ਅਤੇ ਹੋਰ ਬੱਚਿਆਂ ਨੇ ਹਿੱਸਾ ਲਿਆ।