ਗੀਤਕਾਰ ਦੇਵ ਥਰੀਕੇ ਵਾਲੇ ਦਾ 82 ਵਾਂ ਜਨਮ ਦਿਨ ਮਨਾਇਆ

ਹਠੂਰ,,ਸਤੰਬਰ-(ਕੌਸ਼ਲ ਮੱਲ੍ਹਾ)-ਸੰਸਾਰ ਪ੍ਰਸਿੱਧ ਲੇਖਕ ਅਤੇ ਗੀਤਕਾਰ ਦੇਵ ਥਰੀਕੇ ਵਾਲੇ ਦਾ ਅੱਜ 82 ਵਾਂ ਜਨਮ ਦਿਨ ਪਿੰਡ ਥਰੀਕੇ ਵਿਖੇ ਮਨਾਇਆ ਗਿਆ।ਅੱਜ ਦੇ ਪ੍ਰੋਗਰਾਮ ਦੀ ਸੁਰੂਆਤ ਗੀਤਕਾਰ ਦੇਵ ਥਰੀਕੇ ਵਾਲੇ ਨੇ ਕੇਕ ਕੱਟ ਕੇ ਕੀਤੀ ਅਤੇ ਸਵੇਰ ਤੋ ਹੀ ਦੇਵ ਥਰੀਕੇ ਵਾਲੇ ਨੂੰ ਉਨ੍ਹਾ ਦੇ ਪ੍ਰਸੰਸਕਾ ਵੱਲੋ ਦੇਸ-ਵਿਦੇਸ ਤੋ ਫੋਨ ਤੇ ਵਧਾਈਆ ਦਿੱਤੀਆ ਜਾ ਰਹੀਆ ਸਨ।ਇਸ ਮੌਕੇ ਗੱਲਬਾਤ ਕਰਦਿਆ ਗੀਤਕਾਰ ਦੇਵ ਥਰੀਕੇ ਵਾਲੇ ਨੇ ਕਿਹਾ ਕੇ ਕਿ ਮੈ ਆਪਣੇ ਪ੍ਰਸੰਸਕਾ ਦਾ ਰਿੱਣੀ ਹਾਂ।ਜਿਨ੍ਹਾ ਨੇ ਇਸ ਨਿਮਾਣੇ ਜਿਹੇ ਗੀਤਕਾਰ ਦਾ ਜਨਮ ਦਿਨ ਮਨਾਇਆ ਹੈ ਅਤੇ ਮੇਰੀ ਕਲਮ ਨੂੰ ਪਿਆਰ ਕਰਨ ਵਾਲੇ ਵਿਦੇਸਾ ਵਿਚ ਵੀ ਮੇਰੇ ਜਨਮ ਦਿਨ ਮਨਾ ਰਹੇ ਹਨ।ਉਨ੍ਹਾ ਕਿਹਾ ਕਿ ਭਾਵੇ ਮੈਨੂੰ ਦੇਸ-ਵਿਦੇਸ ਤੋ ਅਨੇਕਾ ਸਨਮਾਨ ਮਿਲ ਚੁੱਕੇ ਹਨ ਪਰ ਅਸਲੀ ਸਨਮਾਨ ਮੈ ਆਪਣੇ ਪ੍ਰਸੰਸਕਾ ਦਾ ਹੀ ਮੰਨਦਾ ਹਾਂ ਜੋ ਸਦਾ ਮੈਨੂੰ ਦਿਲ ਵਿਚ ਵਸਾਈ ਬੈਠੇ ਹਨ।ਉਨ੍ਹਾ ਕਿਹਾ ਕਿ ਮੈ ਹੁਣ ਤੱਕ ਲਗਭਗ 35 ਕਿਤਾਬਾ ਅਤੇ 2100 ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾ ਚੁੱਕਾ ਹਾਂ ਅਤੇ ਆਉਣ ਵਾਲੇ ਸਮੇ ਵਿਚ ਮੈ ਆਪਣੀ ਸਵੈ-ਜੀਵਨੀ ਲਿਖ ਰਿਹਾ ਹਾਂ ਅਤੇ ਆਪਣੇ-ਆਪ ਨੂੰ ਸਕੂਨ ਦੇਣ ਵਾਲਾ ਗੀਤ ਜਲਦੀ ਲਿਖ ਰਿਹਾ ਹਾਂ।ਇਸ ਮੌਕੇ ਪ੍ਰੋਫੈਸਰ ਨਿਰਮਲ ਸਿੰਘ ਜੌੜਾ ਅਤੇ ਉੱਘੇ ਸਮਾਜ ਸੇਵਕ ਭੁਪਿੰਦਰ ਸਿੰਘ ਸੇਖੋਂ ਨੇ ਦੇਵ ਥਰੀਕੇ ਦੇ ਜਨਮ-ਦਿਨ ਨੂੰ ਸਮਰਪਿਤ ਗੀਤ ਅਤੇ ਸੇਅਰ ਪੇਸ ਕੀਤੇ ਅੱਜ ਦਾ ਪ੍ਰੋਗਰਾਮ ਉਸ ਸਮੇਂ ਹੋਰ ਵੀ ਰੰਗੀਨ ਬਣ ਗਿਆ ਜਦੋ ਬੁਲੰਦ ਅਵਾਜ ਦੇ ਮਾਲਕ ਨੌਜਵਾਨ ਲੋਕ ਗਾਇਕ ਗੁਰਮੀਤ ਮੀਤ ਨੇ ਗੀਤਕਾਰ ਦੇਵ ਥਰੀਕੇ ਵਾਲੇ ਦੇ ਲਿਖੇ ਅੱਧੀ ਦਰਜਨ ਤੋ ਵੱਧ ਗੀਤ ਪੇਸ ਕੀਤੇ ਅਤੇ ਸਰੋਤਿਆ ਨੂੰ ਤਾੜੀਆ ਮਾਰਨ ਲਈ ਮਜਬੂਰ ਕਰ ਦਿੱਤਾ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਉੱਘੇ ਮੰਚ ਸੰਚਾਲਕ ਗੀਤਕਾਰ ਸਰਬਜੀਤ ਸਿੰਘ ਵਿਰਦੀ ਨੇ ਨਿਭਾਈ।ਇਸ ਮੌਕੇ ਉਨ੍ਹਾ ਨਾਲ ਲੋਕ ਗਾਇਕ ਯੱੁਧਵੀਰ ਮਾਣਕ,ਲੋਕ ਗਾਇਕ ਦਲੇਰ ਪੰਜਾਬੀ, ਭੁਪਿੰਦਰ ਸਿੰਘ ਬਾਹਰਨਹਾੜਾ,ਬਾਜ ਸਿੰਘ ਸੇਖੋਂ,ਹਰਦੀਪ ਕੌਸ਼ਲ ਮੱਲ੍ਹਾ,ਗੀਤਕਾਰ ਬਲਵੀਰ ਮਾਨ,ਇਕਬਾਲ ਮਹੁੰਮਦ ਮੀਨੀਆ,ਯਸਦੇਵ ਯਮਲਾ,ਅਮਰਜੀਤ ਸੇਰਪੁਰੀ,ਹਰਜੀਤ ਸਿੰਘ ਦੀਪ,ਜਸਵੀਰ ਸਿੰਘ ਘੁਲਾਲ ਆਦਿ ਹਾਜ਼ਰ ਸਨ।