ਪਿੰਡ ਮੱਲੇਆਣਾ ਦੇ ਪਤਵੰਤਿਆਂ ਦੀ ਜਗਰਾਉਂ ਵਿਖੇ ਹਰਨਰਾਇਣ ਸਿੰਘ ਮੱਲੇਆਣਾ ਵਾਤਾਵਰਨ ਪ੍ਰੇਮੀ ਨਾਲ ਵਿਸ਼ੇਸ਼ ਮੀਟਿੰਗ  

ਜਗਰਾਉਂ , 7 ਅਕਤੂਬਰ (ਗੁਰਕੀਰਤ ਜਗਰਾਉਂ, ਮਨਜਿੰਦਰ ਗਿੱਲ )ਅੱਜ ਪਿੰਡ ਮੱਲੇਆਣਾ ਦੇ ਪਤਵੰਤੇ ਸੱਜਣਾਂ ਵੱਲੋਂ ਸ ਹਰਨਰਾਇਣ ਸਿੰਘ ਮੱਲੇਆਣਾ ਦੇ ਗ੍ਰਹਿ ਵਿਖੇ ਪਹੁੰਚ ਕੁਝ ਅਹਿਮ ਵਿਚਾਰਾਂ ਕੀਤੀਆਂ ਜਿਸ ਵਿੱਚ ਸਭ ਤੋਂ ਵੱਡੀ ਸਮੱਸਿਆ ਪਿੰਡ ਦੀਆਂ ਸਤਿਕਾਰਯੋਗ ਸ਼ਖ਼ਸੀਅਤਾਂ ਵੱਲੋਂ ਪਿੰਡ ਵਾਸੀਆਂ ਨੂੰ ਆ ਰਹੀ ਪਾਣੀ ਦੀ ਸਮੱਸਿਆ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ । ਪਿੰਡ ਮੱਲੇਆਣਾ ਵਾਸੀਆਂ ਦੀ ਇਹ ਮੁਸ਼ਕਲ ਕੇ  ਨਹਿਰੀ ਪਾਣੀ ਸਹੀ  ਢੰਗ ਨਾਲ ਖੇਤ ਵਿੱਚ ਨਹੀਂ ਆ ਰਿਹਾ । 9 ਸਾਲ ਪਹਿਲਾਂ ਬਣੇ ਖਾਲ ਵਿਚ ਪਾਈਪਾਂ ਪਾਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ।  ਇਸ ਤੋਂ ਇਲਾਵਾ ਕਿਉਂ ਕੇ ਹਰਨਰਾਇਣ ਸਿੰਘ ਮੱਲੇਆਣਾ  ਵਾਤਾਵਰਨ ਪ੍ਰੇਮੀ ਹਨ ਅਤੇ ਗ੍ਰੀਨ ਮਿਸ਼ਨ ਪੰਜਾਬ ਟੀਮ ਦੇ ਮੋਢੀਆਂ ਵਿੱਚੋਂ ਹਨ  ਇਸ ਲਈ  ਪਿੰਡ ਦੇ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਾਉਣ ਦੇ ਯਤਨ  ਕੀਤੇ ਜਾਣ ਉੱਪਰ ਵੀ ਅਹਿਮ ਵਿਚਾਰਾਂ ਹੋਈਆਂ । ਇਸ ਸਮੇਂ ਉਚੇਚੇ ਤੌਰ ਤੇ ਪਹੁੰਚੇ  ਖੇਤੀਬਾੜੀ ਅਫ਼ਸਰ ਰਕਦਿਰਪ੍ਰੀਤ ਸਿੰਘ ਅਤੇ ਉਨ੍ਹਾਂ ਨਾਲ ਸ ਹਰਮੇਲ ਸਿੰਘ , ਸ ਪਿਆਰਾ ਸਿੰਘ , ਜਗਜੀਤ ਸਿੰਘ, ਪਾਲਾ ਸਿੰਘ ਅਤੇ ਹਰਪ੍ਰੀਤ ਸਿੰਘ ਆਦਿ  । ਜਿੱਥੇ ਉਨ੍ਹਾਂ ਨੂੰ ਹਰਨੈਣ ਸਿੰਘ ਮੱਲੇਆਣਾ ਵੱਲੋਂ ਪੌਦੇ ਦੇ ਕੇ ਸਨਮਾਨਤ ਵੀ ਕੀਤਾ ਗਿਆ ।