ਹਠੂਰ -(ਨਛੱਤਰ ਸੰਧੂ)-ਨੇੜਲੇ ਪਿੰਡ ਲੱਖਾ ਦੀ ਗ੍ਰਾਮ ਪੰਚਾਇਤ ਵੱਲੋ ਪਿੰਡ ਵਿਚਲੇ ਮੇਨ ਵੱਡੇ ਰਸਤੇ ਨੂੰ ਪੱਕਾ ਕਰਨ ਦਾ ਅੱਜ ਨੀਹ ਪੱਥਰ ਰੱਖਿਆ ਗਿਆ।ਇਸ ਮੋਕੇ ਤੇ ਸਰਪੰਚ ਜਸਵੀਰ ਸਿੰਘ ਸੀਰਾ ਨੇ ਦੱਸਿਆ ਕਿ ਇਹ ਰਸਤਾ ਬੜ੍ਹੇ ਲੰਮੇ ਅਰਸੇ ਤੋ ਕੱਚਾ ਹੋਣ ਕਰਕੇ ਜਿੱਥੇ ਪਾਣੀ ਦੀ ਨਿਕਾਸੀ ਦਾ ਬੁਰ੍ਹਾ ਹਾਲ ਸੀ,ਉੱਥੇ ਇਸ ਬਸਤੀ ਦੇ ਲੋਕਾਂ ਨੂੰ ਵੀ ਬਰਸਾਤਾਂ ਦੇ ਦਿਨਾਂ ਵਿੱਚ ਮੁਸਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।ਉਨਾ੍ਹ ਅੱਗੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਦੇ ਰਾਜ ਵਿੱਚ ਪੰਚਾਇਤ ਵੱਲੋ ਇਹ ਫ਼ੈਸਲਾ ਲਿਆ ਗਿਆ ਹੈ ਕਿ ਪਿੰਡ ਦੇ ਅਧੂਰੇ ਵਿਕਾਸ ਕਾਰਜਾਂ ਨੂੰ ਪੂਰਾ ਕਰਕੇ ਨਮੂਨੇ ਦਾ ਬਣਾਇਆ ਜਾਵੇਗਾ।ਇਸ ਸਮੇਂ ਉਨਾ੍ਹ ਸੈਕਟਰੀ ਬਲਜਿੰਦਰ ਸਿੰਘ ਮਾਛੀਕੇ,ਡਾ:ਬਲਜਿੰਦਰ ਸਿੰਘ ਲੱਖਾ,ਪੰਚ ਅਤੇ ਸਕੂਲ ਕਮੇਟੀ ਦੇ ਚੇਅਰਮੈਨ ਜਸਵਿੰਦਰ ਸਿੰਘ ਧਾਲੀਵਾਲ,ਪੰਚ ਸਿਕੰਦਰ ਸਿੰਘ,ਪੰਚ ਬਲਵਿੰਦਰ ਸਿੰਘ,ਸੁਖਦੇਵ ਸਿੰਘ ਆਦਿ ਵੀ ਹਾਜਰ ਸਨ।