ਕਰਕੇ ਸਭ ਹੜਤਾਲ਼ ਬੈਠਗੀ
ਕੁੱਲ ਸੂਬੇ ਦੀ ਅਫ਼ਸਰ ਸ਼ਾਹੀ
ਮੋਟੀਆਂ ਕਈ ਲੈਣ ਤਨਖਾਹਾਂ
ਪਰ ਉੱਤੋਂ ਵੀ ਰਿਸ਼ਵਤ ਸ਼ਾਹੀ
ਡਿਊਟੀ ਦਾ ਟਾਇਮ ਕੋਈ ਨਾ
ਓ ਹੁਕਮਾਂ ਦੀ ਕਰਨ ਮਨਾਹੀ
ਸ਼ਾਹੀ ਸਾਰਾ ਠਾਠ ਬਾਠ ਐ
ਹੁੰਦਾ ਜਿਉਂ ਹੁਕਮ ਇਲਾਹੀ
ਕਰਦੇ ਨੇ ਸਭ ਮਨ ਮਰਜ਼ੀ
ਬੱਸ ਕੀ ਪੈਸੇ ਦੀ ਵਾਹੋਦਾਹੀ
ਫਸ ਜਾਂਦਾ ਆਮ ਆਦਮੀ
ਮੋਟੀ ਲੈਣ ਰਿਸ਼ਵਤ ਆਹੀ
ਦੁੱਖੜੇ ਇਥੇ ਕੌਣ ਏ ਸੁਣਦਾ
ਹਰ ਦਫ਼ਤਰ 'ਚ ਬੇਵਿਸਾਹੀ
ਦਸਖ਼ਤ ਵੀ ਮੁੱਲ ਕਰਦੇ ਜੋ
ਪੈਂਦੀ ਨਈਂ ਗਲ਼ ਨੂੰ ਫਾਹੀ
ਤੇਲ ਤੇ ਸਰਕਾਰੀ ਗੱਡੀਆਂ
ਦੱਸ ਰਾਣੀ ਨੂੰ ਕਦੋਂ ਮਨਾਹੀ
ਜੁੱਗਾਂ ਤੋਂ ਹੀ ਲੁੱਟਦੇ ਆਉਂਦੇ
ਓ ਰਾਜਿਆਂ ਦੀ ਰਾਜਾਸ਼ਾਹੀ
'ਜੀਤ' ਹੱਥ ਝੰਡਾ ਚੱਕ ਲਓ
ਹੁਣ ਹੱਕਾਂ ਦੀ ਭਰੋ ਗਵਾਹੀ
ਸਰਬਜੀਤ ਸਿੰਘ ਨਮੋਲ-ਪਿੰਡ ਨਮੋਲ਼ ਜਿਲਾ ਸੰਗਰੂਰ -9877358044