ਲਖੀਮਪੁਰ ਖੀਰੀ ਦੀ ਘਟਨਾ ਅਤੇ ਕਾਲੇ ਖੇਤੀ ਕਾਨੂੰਨਾਂ ਤੋਂ ਪ੍ਰੇਸ਼ਾਨ ਪਿੰਡ ਸੁਧਾਰ ਦੇ ਕਿਸਾਨ ਦਾ ਸੰਸਕਾਰ ਹੋਇਆ 

ਗੁਰੂਸਰ ਸੁਧਾਰ (ਹਰਦਿਆਲ ਸਿੰਘ ਸਹੌਲੀ) ਦੇਸ਼ ਵਿੱਚ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦਾ ਵਿਰੁੱਧ ਲਗਾਤਾਰ ਰੋਸ ਪ੍ਰਦਰਸ਼ਨ ਜਾਰੀ ਹੈ ਉਧਰ ਸੁਧਾਰ ਪਿੰਡ ਦੇ ਕਿਸਾਨ ਪਰਮਜੀਤ ਸਿੰਘ ਪੁੱਤਰ ਜੋਰਾ ਸਿੰਘ ਵੱਲੋਂ ਕਾਲੇ ਕਾਨੂੰਨਾਂ ਖਿਲਾਫ਼ ਅੰਦੋਲਨ ਵਿਚ ਹਿੱਸਾ ਲੈਣ ਉਪਰੰਤ ਆਪਣੇ ਪਿੰਡ ਪਰਤਿਆ ਸੀ ਕਿਸਾਨਾਂ ਤੇ ਲਖੀਮਪੁਰ ਖੀਰੀ ਯੂ ਪੀ ਦੀ ਘਟਨਾ ਨੂੰ ਨਾ ਝੱਲਦਿਆਂ ਹੋਇਆ ਖੁਦਕੁਸ਼ੀ ਨੋਟ ਲਿਖ ਕੇ ਜੀਵਨ ਲੀਲਾ ਸਮਾਪਤ ਕਰ ਲਈ ਸੀ ਪਰਮਜੀਤ ਸਿੰਘ ਦਾ ਅੱਜ ਸੁਧਾਰ ਵਿਖੇ ਸੰਸਕਾਰ ਕੀਤਾ ਗਿਆ ਜਿੱਥੇ ਰਾਜੇਵਾਲ ਕਿਸਾਨ ਯੂਨੀਅਨ ਦੇ ਆਗੂ ਤਰਲੋਚਨ ਸਿੰਘ ਬਰਮੀ, ਕਰਮਜੀਤ ਸਿੰਘ ਗੋਲਡੀ ਅਕਾਲੀ ਆਗੂ, ਜੱਥੇਦਾਰ ਜਸਵਿੰਦਰ ਸਿੰਘ ਸੁਧਾਰ, ਜਸਵਿੰਦਰ ਸੋਨੀ, ਭਗਵੰਤ ਸਿੰਘ ਸਾਬਕਾ ਸਰਪੰਚ, ਸਿਕੰਦਰ ਸਿੰਘ,ਹਰਮੇਲ ਸਿੰਘ, ਹਰਮਿੰਦਰ ਸਿੰਘ ਪੱਪ ਸਰਪੰਚ ਸੁਧਾਰ,ਕਮਿਕਰ ਸਿੰਘ ਅੱਬੂਵਾਲ ਸਾਬਕਾ ਸਰਪੰਚ, ਬਲਦੇਵ ਸਿੰਘ ਸਾਬਕਾ ਸਰਪੰਚ ਆਦਿ ਇਲਾਕਾ ਨਿਵਾਸੀ ਹਾਜਰ ਸਨ।