You are here

ਪਿੰਡ ਹਮੀਦੀ ਵਿਖੇ ਅਨਾਜ ਮੰਡੀ, ਪਿੰਡ ਦੀ ਫਿਰਨੀ ਅਤੇ ਧਰਮਸ਼ਾਲਾ ਦੇ ਉਦਘਾਟਨ ਕੀਤੇ            

 ਮਹਿਲ ਕਲਾਂ/ਬਰਨਾਲਾ-30 ਸਤੰਬਰ- (ਗੁਰਸੇਵਕ ਸਿੰਘ ਸੋਹੀ)- ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ, ਪਿੰਡ ਹਮੀਦੀ ਦੀ ਸਰਪੰਚ ਜਸਪ੍ਰੀਤ ਕੌਰ ਮਾਂਗਟ ਅਤੇ ਹਲਕਾ ਮਹਿਲ ਕਲਾਂ ਦੇ ਪ੍ਰਧਾਨ ਜਸਵਿੰਦਰ ਸਿੰਘ ਮਾਂਗਟ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ ਵੱਲੋਂ ਸਰਕਾਰ ਦੁਆਰਾ ਜਾਰੀ ਕੀਤੀ ਗਰਾਂਟ 56 ਲੱਖ ਦੀ ਲਾਗਤ ਨਾਲ ਅਨਾਜ ਮੰਡੀ ਦੇ ਨੀਵੇਂ ਹੋ ਚੁੱਕੇ ਫੜ ਨੂੰ ਨਵੇਂ ਸਿਰਿਓਂ ਉੱਚਾ ਕਰਕੇ ਬਣਾਉਣ, ਗੁਰਦੁਆਰਾ ਸਾਹਿਬ ਤੋਂ ਪਿੰਡ ਦੀ ਵਾਟਰ ਵਰਕਸ ਤੱਕ ਇੱਕ ਕਿਲੋਮੀਟਰ ਦੀ ਫਿਰਨੀ ਵਾਲੀ ਸੜਕ ਰਿਪੇਆਰ 19.61ਲੱਖ ਦੀ ਲਾਗਤ ਅਤੇ ਰਮਦਾਸੀਆਂ ਸਿੱਖਾਂ ਦੀ ਧਰਮਸ਼ਾਲਾ ਨੂੰ 4 ਲੱਖ ਦੀ ਲਾਗਤ ਨਾਲ ਰੈਨੋਵੇਸਨ ਕਰਨ ਦੇ ਉਦਘਾਟਨ ਕੀਤੇ ਗਏ। ਇਸ ਮੌਕੇ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਨੇ ਕਿਹਾ ਕਿ ਜਿੱਥੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਪਿੰਡਾਂ ਦਾ ਸਰਬਪੱਖੀ ਵਿਕਾਸ ਅਤੇ ਹਰ ਵਰਗ ਦੇ ਲੋਕਾਂ ਨੂੰ ਵਧੇਰੇ ਸਹੂਲਤਾਂ ਦੇ ਕੇ ਭਾਰੀ ਲਾਭ ਪਹੁੰਚਾਇਆ ਉਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਿਕਾਸ ਕਾਰਜਾਂ ਦੀ ਲੜੀ ਨੂੰ ਤੇਜ਼ ਕਰਨ ਅਤੇ ਲੋੜਵੰਦ ਲੋਕਾਂ ਨੂੰ ਵਧੇਰੇ ਸਹੂਲਤਾਂ ਦੇਣ ਲਈ ਲਗਾਤਾਰ ਢੁੱਕਵੇਂ ਉਪਰਾਲੇ ਕੀਤੇ ਜਾ ਰਹੇ ਹਨ। ਕਾਗਰਸ ਸਰਕਾਰ ਵੱਲੋਂ 53 ਲੱਖ ਲੋਕਾਂ ਦੇ ਪੁਰਾਣੇ ਬਿਜਲੀ ਬਿੱਲ ਮੁਆਫ ਕਰਕੇ ਪੁਰਾਣੇ ਬਿੱਲ ਦਾ ਭੁਗਤਾਨ ਪਾਵਰਕਾਮ ਨੂੰ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 1500 ਰੁਪਏ ਦੀ ਦੁਬਾਰਾ ਕੁਨੈਕਸ਼ਨ ਲਾਉਣ ਦੀ ਫੀਸ ਨੂੰ ਵੀ ਸਰਕਾਰ ਵਲੋਂ ਭਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਅਤੇ ਹਰ ਵਰਗ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਦਕਾ ਆਉਣ ਵਾਲੇ ਸਮੇਂ ਵਿਚ ਪੰਜਾਬ ਅੰਦਰ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ਉਨ੍ਹਾਂ ਸਮੂਹ ਲੋਕਾਂ ਨੂੰ ਪਿੰਡਾਂ ਦੇ ਵਿਕਾਸ ਕਾਰਜ ਅਤੇ ਵਧੇਰੇ ਸਹੂਲਤਾਂ ਲੈਣ ਲਈ ਕਾਂਗਰਸ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਸਰਪੰਚ ਜਸਪ੍ਰੀਤ ਕੌਰ ਮਾਂਗਟ, ਪੰਚ ਜਸਵਿੰਦਰ ਸਿੰਘ ਮਾਂਗਟ ਅਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਏਕਮ ਸਿੰਘ ਦਿਓਲ ਨੇ ਪੰਜਾਬ ਸਰਕਾਰ ਵੱਲੋਂ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਸਹਿਯੋਗ ਨਾਲ ਪਿੰਡ ਦੇ ਕਰਵਾਏ ਗਏ ਸਰਬਪੱਖੀ ਵਿਕਾਸ ਬਦਲੇ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਤੋ ਹੁਣ ਤੱਕ ਪਿੰਡ ਦੇ ਵਿਕਾਸ ਕਾਰਜਾਂ ਦੇ 2 ਕਰੋਡ਼ ਦੇ ਕਰੀਬ ਗਰਾਂਟ ਨਾਲ ਪਿੰਡ ਦੀਆਂ ਗਲੀਆਂ ਨਾਲੀਆਂ ਵਿਚ ਇੰਟਰਲਾਕ ਇੱਟਾਂ ਪਾ ਕੇ ਪੱਕਾ ਕਰਨ ਨਵੇਂ ਪਾਰਕ ਬਣਾਉਣ ਧਰਮਸ਼ਾਲਾ ਦੀ ਉਸਾਰੀ, ਅਨਾਜ ਮੰਡੀ ਦਾ ਨੀਵਾਂ ਹੋ ਚੁੱਕਿਆ ਫੜ੍ਹ ਪੱਕਾ ਕਰਨ ਸਮੇਤ ਹੋਰ ਵੱਖ ਵੱਖ ਵਿਕਾਸ ਕਾਰਜ ਕਰਵਾ ਕੇ ਪਿੰਡ ਨੂੰ ਇਕ ਨਮੂਨੇ ਦਾ ਪਿੰਡ ਬਣਾਇਆ ਜਾ ਰਿਹਾ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਗਈ ਪਿੰਡ ਅੰਦਰ ਕਮਿਊਨਿਟੀ ਹਾਲ ਬਣਾਉਣ, ਗੰਦੇ ਨਾਲੇ ਲਈ ਢੁਕਵੀਂ ਵਿਸੇਸ਼ ਗਰਾਂਟ ਜਾਰੀ ਕਰਨ ਅਤੇ ਪਿੰਡ ਹਮੀਦੀ ਤੋਂ ਖਿਆਲੀ ਤਕ ਕੱਚੇ ਪਏ 4 ਕਿਲੋਮੀਟਰ ਦੇ ਰਸਤੇ ਨੂੰ ਪੱਕਾ ਕਰਕੇ ਸੜਕ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ਮੰਡੀ ਬੋਰਡ ਦੇ ਜੇਈ ਪ੍ਰਦੀਪ ਸਿੰਘ ਬਾਪਲਾ, ਠੇਕੇਦਾਰ ਗਰਗ, ਇੰਜਨੀਅਰ ਹਰਬੰਸ ਸਿੰਘ ਅਕਲੀਆ, ਸੀਨੀਅਰ ਕਾਂਗਰਸੀ ਆਗੂ ਡਾ ਬਲਵੰਤ ਸ਼ਰਮਾ ਹਮੀਦੀ, ਰਾਜਬੀਰ ਸਿੰਘ ਰਾਣੂ, ਪੰਚ ਅਮਰਜੀਤ ਸਿੰਘ ਢੀਂਡਸਾ, ਪੰਚ ਸਰਬਜੀਤ ਕੌਰ ਪਾਲ, ਕੁਲਦੀਪ ਸਿੰਘ ਰੰਧਾਵਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਲਬੀਰ ਸਿੰਘ ਪਾਲ, ਗੁਰਮੀਤ ਸਿੰਘ ਪਾਲਾ, ਰਣਧੀਰ ਸਿੰਘ, ਸਨੀ ਸਿੰਘ, ਬਿੱਟੂ ਸਿੰਘ, ਪਿਆਰਾ ਸਿੰਘ ਪਾਲ ਆਦਿ ਤੋਂ ਇਲਾਵਾ ਹੋਰ ਪਿੰਡ ਵਾਸੀ ਤੇ ਮੋਹਤਬਰ ਵਿਅਕਤੀ ਵੀ ਹਾਜ਼ਰ ਸਨ।