ਜਗਰਾਉਂ,(ਅਮਿਤ ਖੰਨਾ, ਪੱਪੂ ) :ਜਗਰਾਓਂ ਸਥਿਤ ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ੍ਰੀ ਸੁਦੇਸ਼ ਠਾਕੁਰ ਜੀ ਅਤੇ ਪ੍ਰੋਫੇਸਰ ਨਵਦੀਪ ਸ਼ੇਖਰ ਜੀ ਦਾ ਹੋਇਆ ਆਗਮਨ। ਸਭ ਤੋਂ ਪਹਿਲਾਂ ਵੰਦਨਾ ਦੁਆਰਾ ਮਾਂ ਸਰਸਵਤੀ ਦਾ ਆਸ਼ੀਰਵਾਦ ਪ੍ਰਾਪਤ ਕਰਦਿਆਂ ਪਹਿਲੇ ਸਤਰ ਦੀ ਸ਼ੁਰੂਆਤ ਕੀਤੀ ਗਈ ।ਇਸ ਵਿੱਚ ਵਿਿਦਆਰਥੀਆਂ ਲਈ ਸਮਾਂ ਸਾਰਨੀ ਬਣਾ ਕੇ ਪੜ੍ਹਾਈ ਕਰਦਿਆਂ ਅਤੇ ਸੂਪਰ 100 ਦਾ ਵਿਸ਼ਾ ਮਾਤਾ ਪਿਤਾ ਅਤੇ ਵਿਿਦਆਰਥੀਆਂ ਸਾਹਮਣੇ ਰਖਿਆ। ਵਿਿਦਆਰਥੀ ਜੀਵਨ ਅਤੇ ਲਕਸ਼ ਬਾਰੇ ਆਪਣੇ ਵਿਚਾਰ ਵਿਿਗਆਨਕ ਨਜ਼ਰੀਏ ਤੋਂ ਪੇਸ਼ ਕੀਤੇ। ਉਦਯੋਗ ਆਧਾਰ ਬਾਰੇ ਬਹੁਤ ਡੂੰਘਾਈ ਨਾਲ ਆਪਣੇ ਵਿਚਾਰ ਪੇਸ਼ ਕੀਤੇ ਅਤੇ ਪੁਛੇ ਗਏ ਪ੍ਰਸ਼ਨਾਂ ਦਾ ਬਹੁਤ ਹੀ ਸਹਿਜ ਢੰਗ ਨਾਲ ਉੱਤਰ ਦਿਤਾ।ਇਸ ਦੌਰਾਨ ਸ਼੍ਰੀ ਸੁਦੇਸ਼ ਠਾਕੁਰ ਜੀ ਨੇ ਅਧਿਆਪਕਾਂ ਨਾਲ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਉਹਨਾਂ ਨੂੰ ਵੀ ਵਿਅਕਤੀਗਤ ਤੌਰ ਤੇ ਆਪਣਾ ਨਿੱਜੀ ਉਦਯੋਗ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ।ਚਰਚਾ ਉਪਰੰਤ ਸ੍ਰੀ ਸੁਦੇਸ਼ ਠਾਕੁਰ ਜੀ ਅਤੇ ਨਵਦੀਪ ਸ਼ੇਖਰ ਜੀ ਨੂੰ ਸਨਮਾਨ ਚਿੰਨ੍ਹ ਵਜੋਂ ਨਵਾਜਿਆ ਗਿਆ। ਇਸ ਮੌਕੇ ਪ੍ਰਬੰਧਕ ਸ੍ਰੀ ਰਵਿੰਦਰ ਗੁਪਤਾ ਜੀ ,ਪ੍ਰਿੰਸੀਪਲ ਸ਼੍ਰੀਮਤੀ ਨੀਲੂ ਨਰੂਲਾ ਜੀ, ਮੋਗਾ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਪੂਨਮ ਗੋਇਲ ਜੀ, ਜੀਰਾ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਪ੍ਰਵੀਨ ਬਾਲਾ ਜੀ, ਸਮੂਹ ਸਟਾਫ ਅਤੇ ਬੱਚੇ ਸ਼ਾਮਲ ਸਨ।ਅੰਤ ਵਿਚ ਜਲ ਪਾਨ ਉਪਰੰਤ ਸ੍ਰੀਮਤੀ ਨੀਲੂ ਨਰੂਲਾ ਜੀ ਅਤੇ ਸ਼੍ਰੀ ਰਵਿੰਦਰ ਗੁਪਤਾ ਜੀ ਨੇ ਆਏ ਹੋਏ ਮਹਿਮਾਨਾਂ ਨੂੰ ਵਿਦਾਇਗੀ ਦਿਤੀ।