ਪੁਲਿਸ ਵੱਲੋਂ ਲੋਕ ਮਿੱਤਰਤਾ ਪਹਿਲ ਮੁਹਿੰਮ ਦੀ ਸ਼ੁਰੂਆਤ ਕੀਤੀ

  ਮਹਿਲ ਕਲਾ/ਬਰਨਾਲਾ- 25 ਸਤੰਬਰ- (ਗੁਰਸੇਵਕ ਸੋਹੀ)- ਐਸਐਸਪੀ ਬਰਨਾਲਾ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਡੀ ਐੱਸ ਪੀ ਮਹਿਲ ਕਲਾਂ ਸ਼ੁਭਮ ਅਗਰਵਾਲ ਦੀ ਅਗਵਾਈ ਹੇਠ ਅੱਜ ਪੁਲਸ ਥਾਣਾ ਮਹਿਲ ਕਲਾਂ ਵਿਖੇ ਹਲਕੇ ਦੇ ਪੰਚਾਂ ,ਸਰਪੰਚਾਂ ,ਪੱਤਰਕਾਰਾਂ ਤੇ ਮੋਹਤਵਰ ਵਿਅਕਤੀਆਂ ਦੀ ਮੀਟਿੰਗ ਕੀਤੀ ਗਈ। ਇਸ ਮੌਕੇ" ਲੋਕ ਮਿੱਤਰਤਾ ਪਹਿਲ " ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਅਤੇ ਵਧ ਰਹੇ ਚਿੱਟੇ ਵਰਗੇ ਨਸ਼ਿਆਂ ਉੱਪਰ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਡੀ ਐਸ ਪੀ ਮਹਿਲ ਕਲਾਂ ਨੇ ਕਿਹਾ ਕਿ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਨੂੰ ਫੜਨ ਵਿੱਚ ਲੋਕਾਂ ਦਾ ਸਹਿਯੋਗ  ਬਹੁਤ ਹੀ ਜ਼ਰੂਰੀ ਹੈ ਤੇ ਨਸ਼ੇ ਵੇਚਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਐੱਸ ਐੱਚ ਓ ਠੁੱਲੀਵਾਲ ਅਮਰੀਕ ਸਿੰਘ ਨੇ ਕਿਹਾ  ਮਾਪਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਦੀਆਂ ਹਰਕਤਾਂ ਬਾਰੇ ਜਾਗਰੂਕ ਹੋਣ ਕਿ ਜੇ ਸਾਡਾ ਬੱਚਾ ਕੀ ਕਰ ਰਿਹਾ ਹੈ ਤਾਂ ਹੀ ਨਸ਼ਿਆਂ ਨੂੰ ਠੱਲ੍ਹ ਪੈ ਸਕਦੀ ਹੈ। ਇਸ ਮੌਕੇ ਪੁਲਸ ਸਟਾਫ ਤੋਂ ਇਲਾਵਾ ਗੁਣਤਾਜ ਪ੍ਰੈੱਸ ਕਲੱਬ ਦੇ ਪ੍ਰਧਾਨ ਡਾ ਮਿੱਠੂ ਮੁਹੰਮਦ, ਸਾਬਕਾ ਸਰਪੰਚ ਗੁਰਜੰਟ ਸਿੰਘ ਚੰਨਣਵਾਲ, ਬੀ ਕੇ ਯੂ ਦੇ ਆਗੂ ਜਸਪਾਲ ਸਿੰਘ ਕਲਾਲ ਮਾਜਰਾ, ਰੂਬਲ ਗਿੱਲ, ਸਰਬਜੀਤ ਸਿੰਘ ਆਡ਼੍ਹਤੀਆਂ ਅਤੇ ਹਲਕੇ ਦੇ ਪੰਚ, ਸਰਪੰਚ ਅਤੇ ਪੱਤਰਕਾਰ ਹਾਜ਼ਰ ਸਨ ।