ਜ਼ਿਲ੍ਹਾ ਲੁਧਿਆਣਾ ਖੋ ਖੋ ਐਸੋਸੀਏਸ਼ਨ ਵੱਲੋਂ ਖੋ ਖੋ ਮੁਕਾਬਲੇ ਕਰਵਾਏ ਗਏ  

ਮੁੱਲਾਂਪੁਰ , 23 ਅਗਸਤ( ਸਤਪਾਲ ਸਿੰਘ ਦੇਹਡ਼ਕਾ, ਮਨਜਿੰਦਰ ਗਿੱਲ )ਪੰਜਾਬ ਖੋ ਖੋ ਐਸੋਸੀਏਸ਼ਨ ਵੱਲੋਂ 52 ਵਾ ਸੀਨੀਅਰ ਪੰਜਾਬ ਖੋ ਖੋ ਚੈਂਪੀਅਨਸ਼ਿਪ ਲੜਕੇ ਅਤੇ ਲੜਕੀਆਂ ਜੀਟੀਬੀ ਨੈਸ਼ਨਲ ਕਾਲਜ ਦਾਖਾ ਦੀਆਂ ਗਰਾਊਂਡਾਂ ਵਿੱਚ  20 ਅਗਸਤ ਤੋ 22 ਅਗਸਤ ਮੁਕਾਬਲਾ ਕਰਵਾਇਆ ਗਿਆ । ਅਖੀਰਲੇ ਦਿਨ ਜ਼ਿਆਦਾ ਬਾਰਸ਼ ਦੇ  ਕਾਰਨ ਫਾਈਨਲ ਮੈਚ ਨਹੀਂ ਹੋ ਸਕਿਆ। ਜਿਸ ਦੇ ਕਾਰਨ ਖੋ ਖੋ ਲੜਕੇ ਪਟਿਆਲਾ ਅਤੇ ਸੰਗਰੂਰ ਨੂੰ ਅਤੇ ਲੜਕੀਆਂ ਪਟਿਆਲਾ ਅਤੇ ਕਪੂਰਥਲਾ ਨੂੰ ਸਾਂਝਾ ਜੇਤੂ ਐਲਾਨਿਆ ਗਿਆ। ਅਖੀਰਲੇ ਦਿਨ ਇਨਾਮ ਵੰਡ ਸਮਾਰੋਹ ਹੋਇਆ ਜਿਸ ਤੇ ਮੁੱਖ ਮਹਿਮਾਨ ਕੈਪਟਨ ਸੰਦੀਪ ਸਿੰਘ ਸੰਧੂ ਓ ਐੱਸ ਡੀ ਮੁੱਖ ਮੰਤਰੀ ਪੰਜਾਬ   ਹਲਕਾ ਇੰਚਾਰਜ ਦਾਖਾ ਕਾਂਗਰਸ ਪਾਰਟੀ ਸਨ।ਇਸ ਪ੍ਰੋਗਰਾਮ ਦੀ ਇੱਕ ਖ਼ਾਸ ਦਿਲ ਨੂੰ ਖਿੱਚਣ ਵਾਲੀ ਗੱਲ ਇਹ ਰਹੀ ਕਿ ਪ੍ਰੋਗਰਾਮ ਦੇ ਅਖੀਰ ਵਿੱਚ ਸਰਦਾਰ ਹਰਦਿਆਲ ਸਿੰਘ ਸਹੌਲੀ ਭੰਗੜਾ ਕੋਚ ਵੱਲੋਂ ਤਿਆਰ ਕੀਤੇ ਭੰਗੜੇ ਦੇ ਬੱਚਿਆਂ ਨੇ ਜਿਨ੍ਹਾਂ ਵਿੱਚ  ਹਰਸ਼ਦੀਪ ਸਿੰਘ ਸਹੌਲੀ ਰੂਪੀ ਜੋਤ ਕੌਰ ਭਰੋਵਾਲ ਕਲਾਂ ਅਰਸ਼ਦੀਪ ਸਿੰਘ ਗੁੜੇ ਅਮਨਵੀਰ ਸਿੰਘ ਸੁਧਾਰ ਬਾਜ਼ਾਰ ਅਤੇ ਹਰਸ਼ਦੀਪ ਕੁਆਰੀ ਉੱਤਰ ਪ੍ਰਦੇਸ਼  ਨੇ ਭੰਗੜੇ ਦੀ ਧੰਨ ਧੰਨ ਕਰਵਾ ਦਿੱਤੀ ਅਤੇ ਪੰਡਾਲ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ  ।ਇਸ ਸਮੇਂ ਮੁੱਖ ਮਹਿਮਾਨ ਭੰਗੜੇ ਤੋਂ ਇੰਨੇ ਜ਼ਿਆਦਾ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਬੱਚਿਆਂ ਨੂੰ ਬੁੱਕਲ ਵਿੱਚ ਲੈ ਕੇ ਪਿਆਰ ਦਿੱਤਾ ਅਤੇ ਭੰਗੜਾ ਕੋਚ ਦੀ ਉਚੇਚੇ ਤੌਰ ਤੇ ਅਤੇ ਸ਼ਲਾਘਾ ਕੀਤੀ ਤੇ ਕਿਹਾ  ਇੰਨੇ ਛੋਟੇ ਬੱਚਿਆਂ ਦਾ ਇਨ੍ਹਾਂ ਸੁਣੋ ਭੰਗੜਾ ਮੈਂ ਪਹਿਲੀ ਵੇਰ ਦੇਖਿਆ ਹੈ  । ਇਸ ਸਮੇਂ ਪਰਮਜੀਤ ਸਿੰਘ ਮੋਹੀ ਜ਼ਿਲ੍ਹਾ ਸਕੱਤਰ ਪ੍ਰਿੰਸੀਪਲ ਅਵਤਾਰ ਸਿੰਘ ਦਾਖਾ ਕਾਲਜ, ਭੰਗੜਾ ਕੋਚ ਹਰਦਿਆਲ ਸਿੰਘ ਸਹੌਲੀ, ਰਛਪਾਲ ਸਿੰਘ ਜਸਵਾਲ, ਉਪਕਾਰ ਸਿੰਘ ਵਿਰਕ, ਗੁਰਜੰਟ ਸਿੰਘ ਪਟਿਆਲਾ , ਸੁਖਦੇਵ ਸਿੰਘ,  ਜਗਮੋਹਨ ਸਿੰਘ ,ਸਰਪੰਚ ਜਸਵੀਰ ਸਿੰਘ, ਜੀਵਨਜੋਤ ਸਿੰਘ ਆਦਿ ਹਾਜ਼ਰ ਸਨ  ਸਰਦਾਰ ਮਨਜੀਤ ਸਿੰਘ ਮੋਹੀ ਨੇ ਸਟੇਜ ਦੀ ਭੂਮਿਕਾ ਬਾਖੂਬੀ ਨਿਭਾਈ  ।