ਨਾਕੇ ਤੇ ਤਾਇਨਾਤ ਪੁਲਸ ਕਰਮਚਾਰੀਆ ਉਪਰ ਗੱਡੀ ਚੜ੍ਹਾਉਣ ਦੀ ਕੋਸ਼ਿਸ਼

“ਨਾਕੇ ‘ਤੇ ਤੈਨਾਤ ਪੁਲਿਸ ਕਰਮਚਾਰੀਆਂ ਨੇ ਟਾਰਚ ਮਾਰਕੇ ਬੈਲੈਰੋ ਗੱਡੀ ਨੂੰ ਕੀਤਾ ਰੁਕਣ ਦਾ ਇਸ਼ਾਰਾ,ਅੱਗੋਂ ਬੈਲੈਰੋ ਗੱਡੀ ਚਾਲਕਾਂ ਨੇ ਪੁਲਿਸ ਕਰਮਚਾਰੀਆਂ ‘ਤੇ ਹੀ ਗੱੜੀ ਚੜਾਉਣ ਦਾ ਕੀਤਾ ਯਤਨ

ਮਹਿਲ ਕਲਾਂ /ਬਰਨਾਲਾ- 23 ਅਗਸਤ- (ਗੁਰਸੇਵਕ ਸੋਹੀ)- ਐਸ.ਐਸ.ਪੀ.ਸੰਦੀਪ ਗੋਇਲ ਦੇ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਤਬਾਦਲਾ ਹੋ ਜਾਣ ‘ਤੇ ਤਿੰਨ ਸ਼ਰਾਰਤੀ ਅਨਸਰਾਂ ਦਾ ਹੌਂਸਲਾ ਇਸ ਕਦਰ ਵਧਿਆ ਕਿ ਉਨ੍ਹਾਂ ਨੇ ਨਾਕੇ ‘ਤੇ ਤੈਨਾਤ ਪੁਲਿਸ ਕਰਮਚਾਰੀਆਂ ਦੇ ਕੀਤੇ ਗਏ ਰੁਕਣ ਦੇ ਇਸ਼ਾਰੇ ਨੂੰ ਅਣਦੇਖਾ ਕਰਕੇ ਪੁਲਿਸ ਕਰਮਚਾਰੀਆਂ ਉਪਰ ਗੱਡੀ ਤੱਕ ਚੜਾਉਣ ਦਾ ਯਤਨ ਕੀਤਾ, ਪ੍ਰੰਤੂ ਪੁਲਿਸ ਕਰਮਚਾਰੀ ਇਸ ਘਟਨਾ ਦੌਰਾਨ ਬਾਲ-ਬਾਲ ਬਚ ਗਏ। ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਕੜ੍ਹੀ ਮਸ਼ੱਕਤ ਕਰਦਿਆਂ ਬੈਲੈਰੋ ਸਵਾਰ ਤਿੰਨ ਵਿਅਕਤੀਆਂ ਵਿੱਚੋਂ ਦੋ ਨੂੰ ਕਾਬੂ ਕਰ ਲਿਆ ਹੈ। ਜਦੋਂਕਿ ਤੀਸਰੇ ਵਿਅਕਤੀ ਦੀ ਭਾਲ ਲਈ ਪੁਲਿਸ ਵੱਲੋਂ ਜੰਗੀ ਪੱਧਰ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਸਹਾਇਕ ਥਾਣੇਦਾਰ ਮੱਖਣ ਸ਼ਾਹ ਨੇ ਆਪਣੀ ਜਾਨ ਬਚਾਉਂਦਿਆਂ ਗੱਡੀ ਨੂੰ ਰੋਕਣ ਲਈ ਗੱਡੀ ਦੇ ਟਾਇਰ ‘ਤੇ ਕੀਤੇ ਚਾਰ ਫਾਇਰ, ਪ੍ਰੰਤੂ ਫ਼ਿਰ ਵੀ ਭੱਜ ਨਿਕਲੇ ਸਨ ਬੈਲੈਰੋ ਸਵਾਰ ਵਿਅਕਤੀ
ਤਪਾ ਵਿਖੇ ਪ੍ਰੈਸ ਕਾਨਫ਼ਰੰਸ ਕਰਦਿਆਂ ਐਸ.ਪੀ.ਪੀਬੀਆਈ. ਜਗਵਿੰਦਰ ਸਿੰਘ ਚੀਮਾ ਅਤੇ ਡੀ.ਐਸ.ਪੀ ਬਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਇੰਚਾਰਜ ਯੈਂਕੀ ਨੇ ਆਪਣਾ ਬਿਆਨ ਕਲਮਬੰਦ ਕਰਵਾਇਆ ਕਿ ਬੀਤੀ ਰਾਤ ਉਨ੍ਹਾਂ ਨੇ ਸਮੇਤ ਪੁਲਸ ਪਾਰਟੀ ਭਦੌੜ ਤਿੰਨਕੋਣੀ ਵਿਖੇ ਨਾਕਾ ਲਗਾਇਆ ਹੋਇਆ ਸੀ। ਜਦੋਂ ਪਿੰਡ ਜੰਗੀਆਣਾ ਸਾਈਡ ਤੋਂ ਇੱਕ ਬੈਲੈਰੋ ਕੈਂਪਰ ਗੱਡੀ ਆਉਂਦੀ ਦਿਖਾਈ ਦਿੱਤੀ ਤਾਂ ਉਨ੍ਹਾਂ ਨੇ ਟਾਰਚ ਮਾਰਕੇ ਗੱਡੀ ਨੂੰ ਰੋਕਣ ਦਾ ਇਸ਼ਾਰਾ ਕੀਤਾ, ਪ੍ਰੰਤੂ ਡਰਾਈਵਰ ਨੇ ਗੱਡੀ ਦੀ ਰਫ਼ਤਾਰ ਤੇਜ਼ ਕਰ ਕੇ ਨਾਕੇ ‘ਤੇ ਤੈਨਾਤ ਪੁਲਿਸ ਕਰਮਚਾਰੀਆਂ ਨੂੰ ਮਾਰ ਦੇਣ ਦੀ ਨੀਅਤ ਨਾਲ ਪੁਲਸ ਪਾਰਟੀ ਵੱਲ ਨੂੰ ਕਰਕੇ ਭਜਾ ਲਈ। ਇਸਤੋਂ ਬਾਅਦ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਗੱਡੀ ਰੋਕਣ ਲਈ ਸੂਚਨਾ ਅੱਗੇ ਸਹਾਇਕ ਥਾਣੇਦਾਰ ਮੱਖਣ ਸ਼ਾਹ ਨੂੰ ਥਾਣਾ ਸ਼ਹਿਣਾ ਵਿਖੇ ਕਰ ਦਿੱਤੀ । ਜਿੰਨਾਂ ਨੇ ਪੁਲਿਸ ਪਾਰਟੀ ਸਮੇਤ ਗੱਡੀ ਨੂੰ ਰੋਕਣ ਲਈ ਗਿੱਲ ਕੋਠੇ ਨਾਕਾਬੰਦੀ ਕਰ ਲਈ, ਪ੍ਰੰਤੂ ਫ਼ਿਰ ਤੋਂ ਡਰਾਈਵਰ ਨੇ ਆਪਣੀ ਗੱਡੀ ਤੇਜ਼ ਕਰ ਕੇ ਪੁਲਿਸ ਕਰਮਚਾਰੀਆਂ ਵੱਲ ਸਿੱਧੀ ਕਰ ਦਿੱਤੀ