ਜਗਰਾਓਂ NRI ਦੀ ਕੋਠੀ ਵਿੱਚ ਲੱਖਾਂ ਦੀ ਚੋਰੀ ਕਰਨ ਵਾਲਾ ਚੜ੍ਹਿਆ ਪੁਲਿਸ ਹਥੇ

ਜਗਰਾਓਂ 25 ਜੁਲਾਈ ( ਅਮਿਤ ਖੰਨਾ ) ਚਰਨਜੀਤ ਸਿੰਘ ਸੋਹਲ ਆਈ.ਪੀ.ਐਸ ਐਸ.ਐਸ.ਪੀ ਲੁਧਿਆਣਾ(ਦਿਹਾਤੀ) ਵੱਲੋਂ ਪੁਲਿਸ
ਜਿਲਾ ਲੁਧਿਆਣਾ ਦਿਹਾਤੀ) ਨੂੰ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਢੀ ਵਿਸ਼ੇਸ਼ ਮੁਹਿੰਮ ਦੌਰਾਨ ਦਿਸ਼ਾ
ਨਿਰਦੇਸ਼ਾ ਤੇ ਸ੍ਰੀ ਜਤਿੰਦਰਜੀਤ ਸਿੰਘ PPS DSP ਜਗਰਾਉਂ ਅਤੇ ਹਰਸ਼ਪ੍ਰੀਤ ਸਿੰਘ P/pse/sHO ਥਾਣਾ ਸਿਟੀ
ਜਗਰਾਉਂ ਅਤੇ ਇੰਸਪੈਕਟਰ ਨਿਧਾਨ ਸਿੰਘ ਥਾਣਾ ਸਿਟੀ ਜਗਰਾਉਂ ਦੀ ਨਿਗਰਾਨੀ ਹੇਠ ਸਬ ਇੰਸਪੈਕਟਰ
ਕਮਲਦੀਪ ਕੌਰ ਇੰਚਾਰਜ ਚੌਕੀ ਬੱਸ ਸਟੈਂਡ ਜਗਰਾਉਂ ਨੇ ਸਮੇਤ ਪੁਲਿਸ ਪਾਰਟੀ ਮੁਖਬਰੀ ਪਰ ਮੁਕੱਦਮਾ ਨੰਬਰ
140 ਮਿਤੀ 23-07-2021 ਅ/ਧ 454,380,413 IPC ਵਾਧਾ ਜੁਰਮ 411 IPC ਥਾਣਾ ਸਿਟੀ ਜਗਰਾਉਂ ਦੇ
ਦੋਸ਼ੀਆਨ ਹਰਵਿੰਦਰਪਾਲ ਸਿੰਘ ਉਰਫ ਬੌਬੀ ਪੁੱਤਰ ਸੁਖਦੇਵ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਮਕਾਨ ਨੰਬਰ
1757/55-A ਗਲੀ ਨੰਬਰ 10/B ਵਾਰਡ ਨੰਬਰ । ਹੀਰਾ ਬਾਗ ਜਗਰਾਉਂ ਜਗਰਾਉਂ ਥਾਣਾ ਸਿਟੀ ਜਗਰਾਉਂ
ਜਿਲਾ ਲੁਧਿਆਣਾ ਅਤੇ ਰਜੇਸ਼ ਸਾਹਨੀ ਪੁੱਤਰ ਸੀਤਾ ਰਾਮ ਸਾਹਨੀ ਪੁੱਤਰ ਸੁਖਦੇਵ ਸਾਹਨੀ ਵਾਸੀ ਪਿੰਡ ਰਾਮਪੁਰ
ਕਿਸ਼ੋਪੱਟੀ ਥਾਣਾ ਓਜੀਆਰਪੁਰ ਜਿਲਾ ਸਮਸਤੀਪੁਰ(ਬਿਹਾਰ) ਹਾਲਵਾਸੀ ਝੁੱਗੀਆਂ ਦਸ਼ਮੇਸ਼ ਨਗਰ ਨੇੜੇ ਸੋਮ
ਮਲਕ ਰੋਡ ਜਗਰਾਉਂ ਥਾਣਾ ਸਿਟੀ ਜਗਰਾਉਂ ਜਿਲਾ ਲੁਧਿਆਣਾ ਨੂੰ ਕਾਬੂ ਕਰਕੇ ਗ੍ਰਿਫਤਾਰ ਕੀਤਾ ਅਤੇ ਇਨਾ ਪਾਸੋ ਚੋਰੀ ਕੀਤਾ ਸਮਾਨ  2 ਡਬਲ ਬੈਂਡ, 2 ਅਲਮਾਰੀਆ, 2 ਸੋਫੇ, ਡਾਈਨਿੰਗ ਟੇਬਲ ਸਮੇਤ 6 ਕੁਰਸੀਆ, ਮੇਜ਼ 2, ਫਰਿੱਜ 1, ਕੂਲਰ 2, 2 ਗੀਜਰ ਅਤੇ ਵਾਸ਼ਿੰਗ ਮਸ਼ੀਨ  ਸੇਮ ਤੇ ਬਣੀ ਝੁੱਗੀ ਵਿੱਚੋਂ ਨਿਸ਼ਾਨਦੇਹੀ ਤੇ ਬ੍ਰਾਮਦ ਕਰਾਇਆ। ਮੁੱਕਦਮੇ
ਦੀ ਤਫਤੀਸ਼ ਜਾਰੀ ਹੈ। ਜਾਣਕਾਰੀ ਦੇਂਦੇ ਹਰਸ਼ਪ੍ਰੀਤ ਸਿੰਘ ਥਾਣਾ ਸਿਟੀ ਦੇ ਇੰਚਾਰਜ ਨੇ ਦੱਸਿਆ ਦੋਸ਼ੀ ਪੁਲਿਸ ਹਿਰਾਸਤ ਵਿੱਚ ਹਨ।ਦੱਸਿਆ ਕਿ ਲੱਗਭੱਗ 6 ਲੱਖ ਦੇ ਕਰੀਵ ਚੋਰੀ ਹੋਇਆ ਸਮਾਨ ਬਰਾਮਦ ਕਰ ਲਿਆ ਗਿਆ ਹੈ ਜੋ ਬਾਹਰ ਰਹਿ ਰਹੇ ਕੈਨਡਾ ਵਿੱਚ ਇੰਦਰਜੀਤ ਦੇ ਘਰ ਤੋਂ ਚੋਰੀ ਹੋਇਆ ਸੀ। ਜਦੋ nri ਇੰਦਰਜੀਤ ਨਾਲ ਗੱਲ ਬਾਤ ਹੋਇ ਤਾਂ ਉਹਨਾਂ ਦੱਸਿਆ ਕਿ 21 ਤਾਰੀਖ ਨੂੰ ਜਗਰਾਓਂ ਪਹੁੰਚੇ ਸਨ। ਉਹਨਾਂ ਘਰ ਵਿੱਚ ਚੋਰੀ ਦੀ ਇਤਲਾਹ ਬਸ ਅੱਡਾ ਚੋਂਕੀ ਵਿੱਚ ਦਰਜ ਕਰਵਾਈ ਜਿਸ ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਦੋਸ਼ੀ ਗਿਰਫ਼ਤਾਰ ਕਰ ਓਹਨਾ ਪਾਸੋ ਸਮਾਨ ਬਰਾਮਦ ਕਰ ਲਿਆ।ਦੱਸਿਆ ਕਿ ਉਹਨਾਂ ਦਾ ਪੂਰਾ ਪਰਿਵਾਰ ਫੋਰਣ ਵਿੱਚ ਰਹਿੰਦਾ ਹੈ।ਜਿਸ ਕਰਕੇ ਘਰ ਵਿੱਚ ਕੋਈ ਨਾ ਹੋਣ ਕਰਕੇ ਉਹਨਾਂ ਦੇ ਪੜੋਸ ਵਿੱਚ ਰਹਿ ਰਹੇ ਲੜਕੇ ਨੇ ਸਾਥੀ ਸੰਗ ਮਿਲ ਇਸ ਘਟਨਾ ਨੂੰ ਅੰਜਾਮ ਦਿੱਤਾ।ਪਰ ਉਹਨਾਂ ਜਗਰਾਓ ਪੁਲਿਸ ਤੇ ਫ਼ਕਰ ਹੈ ਜਿਨ੍ਹਾਂ ਇਨੀ ਜਲਦੀ ਸਮਾਨ ਬਰਾਮਦ ਕਰ ਲਿਤਾ।