ਕੰਗਨਾ ਰਨੌਤ ਵੱਲੋਂ ਮਾਤਾ ਨੂੰ ਬੋਲੀ ਭੱਦੀ ਸ਼ਬਦਾਬਲੀ ਅਤੀ ਨਿੰਦਣਯੋਗ
ਅਜੀਤਵਾਲ, ਦਸੰਬਰ 2020 ( ਬਲਵੀਰ ਸਿੰਘ ਬਾਠ)
ਕਿਸਾਨ ਸਰਕਾਰ ਬਣਾਉਣਾ ਵੀ ਜਾਣਦੇ ਹਨ ਤੇ ਹਰਾਉਣਾ ਵੀ ਜਾਣਦੇ ਹਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੌਜਵਾਨ ਕਿਸਾਨ ਆਗੂ ਗੁਰਿੰਦਰਪਾਲ ਸਿੰਘ ਡਿੰਪੀ ਨੇ ਜਨ ਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਿਆਣਾ ਸਰਕਾਰ ਨੇ ਜੋ ਕਿਸਾਨਾਂ ਤੇ ਲਾਠੀਚਾਰਜ ਅਤੇ ਪਾਣੀ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਦੇ ਗੋਲੇ ਛੱਡੇ ਹਨ ਉਹ ਬਹੁਤ ਹੀ ਨਿੰਦਣਯੋਗ ਹਨ ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਦੇਸ਼ ਦੇ ਅੰਨਦਾਤੇ ਨੂੰ ਇਸ ਤਰ੍ਹਾਂ ਦਲੀਲ ਨਹੀਂ ਸੀ ਕਰਨਾ ਚਾਹੀਦਾ ਖੱਟਰ ਸਰਕਾਰ ਨੇ ਸ਼ਾਂਤਮਈ ਢੰਗ ਨਾਲ ਆਪਣੇ ਹੱਕੀ ਮੰਗਾਂ ਲਈ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਜਾ ਰਹੇ ਕਿਸਾਨਾਂ ਨੂੰ ਬੈਰੀਕੇਡ ਤੇ ਕੰਡਿਆਲੀ ਤਾਰ ਲਾ ਕੇ ਰੋਕਣਾ ਚਾਹਿਆ ਜੋ ਪੂਰੇ ਦੇਸ਼ ਦਾ ਢਿੱਡ ਭਰਦਾ ਹੈ ਸਰਪੰਚ ਡਿੰਪੀ ਨੇ ਕਿਹਾ ਕਿ ਮੋਦੀ ਭਗਤ ਫਿਲਮੀ ਅਦਾਕਾਰਾ ਕੰਗਨਾ ਰਾਵਤ ਨੂੰ ਉਹ ਦੱਸਣਾ ਚਾਹੁੰਦੇ ਹਨ ਕਿ ਉਹ ਸਿੱਖਾਂ ਦਾ ਇਤਿਹਾਸ ਪੜ੍ਹ ਕੇ ਦੇਖੇ ਉਸ ਨੂੰ ਪਤਾ ਲੱਗ ਜਾਵੇਗਾ ਕਿ ਸਿੱਖ ਇਤਿਹਾਸ ਵਿੱਚ ਬੀਵੀਆਂ ਮਾਤਾਵਾਂ ਦਾ ਕੀ ਮਹੱਤਵ ਹੈ ਜਿਹੜੀਆਂ ਬੀਬੀਆਂ ਨੂੰ ਦਿਹਾੜੀਦਾਰ ਕਿਹਾ ਗਿਆ ਉਹ ਕਿਸਾਨ ਸੰਘਰਸ਼ ਦਾ ਧੁਰਾ ਹਨ ਡਿੰਪੀ ਨੇ ਕਿਹਾ ਕਿ ਕੰਗਨਾ ਰਣੌਤ ਨੂੰ ਸਾਡੀਆਂ ਮਾਵਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਖੇਤੀ ਵਿਰੋਧੀ ਕਾਨੂੰਨਾਂ ਦੇ ਵਿਰੋਧ ਵਿੱਚ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਜ਼ਾਹਰ ਕਰ ਰਹੇ ਕਿਸਾਨੀ ਸੰਘਰਸ਼ ਨੂੰ ਗੋਦੀ ਮੀਡੀਆ ਵੱਲੋਂ ਮੋਦੀ ਭਗਤਾਂ ਵਲੋ ਖ਼ਾਲਿਸਤਾਨ ਨਾਲ ਜੋੜ ਕੇ ਬਦਨਾਮ ਕਰਨਾ ਅਤੀ ਨਿੰਦਣਯੋਗ ਹੈ ਸਰਪੰਚ ਡੈਂਪੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨ ਆਗੂਆਂ ਨਾਲ ਮੀਟਿੰਗ ਕਰ ਕੇ ਉਕਤ ਕਾਨੂੰਨਾਂ ਨੂੰ ਰੱਦ ਕਰੇ ਨਹੀਂ ਇਹ ਸੰਘਰਸ਼ ਨੂੰ ਹਰ ਰੋਜ਼ ਹੋਰ ਤੇਜ਼ ਕਰ ਕੇ ਦੇਸ਼ ਪੱਧਰੀ ਬਣ ਜਾਵੇਗਾ