ਇਨਸਾਫ ਲੈਣ ਲਈ ਬਜ਼ੁਰਗ ਜੋੜਾ ਪਾਣੀ ਵਾਲੀ ਟੈਂਕੀ ਤੇ ਚੜ੍ਹਿਆ 

ਮਹਿਲ ਕਲਾਂ /ਬਰਨਾਲਾ- 15 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਨੇੜਲੇ ਪਿੰਡ ਕੁਰੜ ਵਿਖੇ ਦਲਿਤ ਪਰਿਵਾਰ ਨਾਲ ਸਬੰਧਤ ਅਮਰ ਸਿੰਘ  ਪੁੱਤਰ ਮੰਗਤ ਸਿੰਘ ਅਤੇ ਮਲਕੀਤ ਕੌਰ ਪਤਨੀ ਅਮਰ ਸਿੰਘ ਨੇ ਥਾਣਾ ਠੁੱਲੀਵਾਲ ਦੀ ਪੁਲਿਸ ਵੱਲੋਂ ਇਨਸਾਫ਼ ਨਾ ਦਿੱਤੇ ਜਾਣ ਦੇ ਰੋਸ ਵਜੋਂ ਪਿੰਡ ਦੇ ਵਾਟਰ ਵਰਕਸ ਦੀ ਟੈਂਕੀ ਉੱਪਰ ਚੜ੍ਹ ਕੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੇਣ ਦੀ ਮੰਗ ਕੀਤੀ ਇਸ ਮੌਕੇ ਅਮਰ ਸਿੰਘ ਮਲਕੀਤ ਕੌਰ ਮੇਲਾ ਸਿੰਘ ਅਮਨਦੀਪ ਕੌਰ ਅਵਤਾਰ ਸਿੰਘ ਨੇ ਕਿਹਾ ਕਿ ਸੁਸਾਇਟੀ ਦੀ ਜ਼ਮੀਨ ਲਗਾਤਾਰ  ਲੰਬੇ ਸਮੇਂ ਤੋਂ  ਵਾਹ ਰਹੇ ਹਾਂ ਪਰ ਬੀਤੀ ਰਾਤ ਇਕ ਵਿਅਕਤੀ ਵਲੋਂ ਜ਼ਮੀਨ ਤੇ ਕਬਜ਼ਾ ਕਰਨ ਦੀ ਨੀਤ ਵਜੋਂ ਝੋਨਾ ਲਗਾ ਦਿੱਤਾ ਹੈ ਉਨ੍ਹਾਂ ਕਿਹਾ ਕਿ  ਇਸ ਮਾਮਲੇ ਸੰਬੰਧੀ ਪਹਿਲਾਂ ਵੀ ਪੁਲਸ ਥਾਣਾ ਠੁੱਲੀਵਾਲ ਵਿਖੇ ਦੋਵਾਂ ਧਿਰਾਂ ਵਿੱਚ ਕਈ ਵਾਰ ਸਮਝੌਤਾ ਹੋ ਚੁੱਕਿਆ ਹੈ ਪਰ ਹੁਣ ਸਾਨੂੰ ਫਿਰ ਮੁੜ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਥਾਣਾ ਠੁੱਲੀਵਾਲ ਅੰਦਰ ਲਿਖਤੀ ਤੌਰ ਤੇ ਦਰਖਾਸਤ ਦੇ ਕੇ ਇਨਸਾਫ ਦੇਣ ਦੀ ਮੰਗ ਕੀਤੀ ਜਾ ਚੁੱਕੀ ਹੈ ਪਰ ਕਿਸੇ ਵੀ ਅਧਿਕਾਰੀ ਸਾਨੂੰ ਇਨਸਾਫ ਦੇਣ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸ ਕਰਕੇ ਅੱਜ ਸਾਨੂੰ ਦੁਖੀ ਹੋ ਕੇ ਪਿੰਡ ਦੇ ਵਾਟਰ ਵਰਕਸ ਦੀ ਟੈਂਕੀ ਉੱਪਰ ਚੜ੍ਹ ਕੇ ਇਨਸਾਫ਼ ਲੈਣ ਲਈ ਮਜਬੂਰ ਹੋਣਾ ਪਿਆ ਉਨ੍ਹਾਂ ਕਿਹਾ ਕਿ ਸਾਡਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪੁਲਸ ਪ੍ਰਸ਼ਾਸਨ ਵੱਲੋਂ ਸਾਨੂੰ ਇਨਸਾਫ਼ ਨਹੀਂ ਕੀਤਾ ਜਾਂਦਾ ਉਧਰ ਦੂਜੇ ਪਾਸੇ ਥਾਣਾ ਠੁੱਲੀਵਾਲ ਦੀ ਪੁਲੀਸ ਨੂੰ ਬਜ਼ੁਰਗ ਜੋੜੇ ਤੇ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਕੇ ਰੋਸ ਪ੍ਰਦਰਸ਼ਨ ਕਰਨ ਦਾ ਪਤਾ ਲੱਗਦਿਆਂ ਥਾਣਾ ਮੁਖੀ ਬਲਜੀਤ ਸਿੰਘ ਢਿਲੋਂ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਵਾਟਰ ਵਰਕਸ ਪਿੰਡ ਕੁਰੜ੍ ਵਿਖੇ ਵਿਸ਼ੇਸ਼ ਤੌਰ ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ ਰੋਸ ਪ੍ਰਦਰਸ਼ਨ ਕਰਨ ਵਾਲੇ ਵਿਅਕਤੀਆਂ ਅਤੇ ਪੰਚਾਇਤ ਨਾਲ ਗੱਲਬਾਤ ਕਰਕੇ ਵਿਸਵਾਸ ਦਿਵਾਇਆ ਕਿ ਇਸ ਮਾਮਲੇ ਸੰਬੰਧੀ ਤੁਹਾਡੇ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ ਇਸ ਮੌਕੇ ਪੁਲਸ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਦਿਵਾਏ ਜਾਣ ਤੇ ਮੋਹਤਬਾਰ ਵਿਅਕਤੀਆਂ ਵਲੋਂ ਬਜ਼ੁਰਗ ਜੋੜਾ ਅਮਰ ਸਿੰਘ ਅਤੇ ਪਤਨੀ ਮਲਕੀਤ ਕੌਰ ਨੂੰ ਵਾਟਰ ਵਰਕਸ ਦੀ ਟੈਂਕੀ ਉੱਪਰੋਂ ਉਤਾਰਿਆ ਗਿਆ ਅਤੇ ਸੰਘਰਸ਼ ਨੂੰ ਖਤਮ ਕੀਤਾ ਗਿਆ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਹਾਕਮ ਸਿੰਘ ਕੁਰੜ ਪੰਚ ਮਲਕੀਤ ਸਿੰਘ ਸਾਬਕਾ ਸਰਪੰਚ ਸੁਰਜੀਤ ਸਿੰਘ ਕੁਰਡ਼ ਨੰਬਰਦਾਰ ਸਰਬਜੀਤ ਸਿੰਘ ਪੰਚ ਹਰਪਾਲ ਸਿੰਘ ਭੋਲਾ ਸਿੰਘ ਚਮਕੌਰ ਸਿੰਘ ਕਰਮ ਸਿੰਘ ਮਲਕੀਤ ਸਿੰਘ ਲੱਡੂ ਭਾਗ ਸਿੰਘ ਇਸ ਤੋਂ ਇਲਾਵਾ ਹੋਰ ਪਿੰਡ ਵਾਸੀ ਹਾਜ਼ਰ ਸਨ ।