ਉਡੀਕ

ਉਡੀਕ
ਕਦ ਆਉਣਾ ਸਾਡੇ ਵਿਹੜੇ ,
ਕਿਉਂ ਲਾਈ ਏਨੀ ਦੇਰੀ ਵੇ।

ਨਾ ਤੱਕਦਾ ਸਾਨੂੰ ਅੱਜ ਕੱਲ,
ਦੱਸ ਹੋਈ ਗਲਤੀ ਕਿਹੜੀ ਵੇ।

ਮੇਰਾ ਤਾਂ ਚੰਨ ਤੂੰ ਵੇ ਯਾਰਾ,
ਚੰਨ ਬਾਜ਼ ਰਾਤ ਹਨੇਰੀ ਵੇ।

ਨਾ ਆਵੇ ਕੁਝ ਜ਼ੁਬਾਨ ਤੇ,
ਕਰਾਂ ਹਰ ਵੇਲੇ ਗੱਲ ਤੇਰੀ ਵੇ।

ਕਦ ਆਉਣਾ ਸਾਡੇ ਵਿਹੜੇ,
ਕਿਉਂ ਲਾਈ ਏਨੀ ਦੇਰੀ ਵੇ।

ਤੂੰ ਕਿਉਂ ਨਾ ਮੰਨੇ ਗੱਲ ਯਾਰਾਂ,
ਕਦੇ ਪਾ ਸਾਡੇ ਵੱਲ ਫੇਰੀ ਵੇ।

✍️ ਰੱਜੀ ਵਰਵਾਲ ਮੌ ਸਾਹਿਬ ✍️

ਦੱਸ ਕਦ ਆਵਾ ਵਿਹੜੇ ਤੇਰੇ ,
ਨਾ ਲਾਈ ਕੋਈ ਦੇਰੀ ਆ ।

ਦੁੱਖ ਨਾ ਕਿਸੇ ਨਾਲ ਫਰੋਲ ਹੁੰਦਾ ,
ਦਿਲ ਨੇ ਢਾਈ ਢੇਰੀ ਆ।

ਨਾ ਅੱਜ ਦਿੱਸਦਾ ਮੁੱਖ ਤੇਰਾ ,
ਦੱਸ ਭਲਾ ਕਿਹੜੀ ਗਲਤੀ ਮੇਰੀ ਆ।

ਚੰਨ ਤੋਂ ਚਕੋਰੀ ਦੂਰ ਹੋਈ ,
ਤਾਹੀਓ ਝੁੱਲੀ ਹਨੇਰੀ ਆ।

ਮੈਥੋਂ ਕਿਹੜਾ ਕੁੱਝ ਬੋਲ ਹੁੰਦਾ ,
ਜੇ ਰੁਕੀ ਜੁਬਾਨ ਤੇਰੀ ਆ।

ਹਰ ਗੱਲ ਧਾਲੀਵਾਲ ਮੰਨੇ ਤੇਰੀ ,
ਕੀ ਕਰੇ ਗਗਨ ਵਾਟ ਲੰਮੇਰੀ ਆ।

✍️ਲਿਖਤ -ਗਗਨਦੀਪ ਧਾਲੀਵਾਲ ।✍️

ਜਦ ਤੂੰ ਆਵੇਂਗਾ ਵਿਹੜੇ ਮੇਰੇ ਵੇ ,
ਖੁਸ਼ੀਆ ਨੇ ਪਾਉਣੀ ਫੇਰੀ ਵੇ ।

ਦੁੱਖ ਸੁੱਖ ਕਰਨਾ ਨਾਲ ਤੇਰੇ ,
ਹੋਰ ਕਿਤੇ ਨਾ ਠਾਹੀ ਮੇਰੀ ਵੇ।

ਜੇ ਆਪਾ ਦੂਰ  ਆ ਸੱਜਣਾ ,
ਗਲਤੀ ਨਾ ਮੇਰੀ ਨਾ ਤੇਰੀ ਵੇ।

ਨਾ ਕਦੇ ਦੂਰੇ ਹੁੰਦੀ ਦੀਵੇ ਤੋ ਲੋਅ ,
ਜਿੰਨੀ ਮਰਜੀ ਚੱਲੇ ਹਨੇਰੀ ਵੇ ।

ਤੇਰੇ ਨਾਂ ਬਿਨਾ ਸਰਬਜੀਤ
ਜੁਬਾਨ ਰਹਿੰਦੀ ਅਧੂਰੀ ਵੇ ।

ਹੁਣ ਨਾਲ ਰਹੀ ਪੂਰੀ ਜਿੰਦਗੀ ,
ਝੱਲ ਨਹੀ ਹੁੰਦੀ ਦੂਰੀ ਵੇ ।

✍️ਸੀਮਾ ਰਾਣੀ ✍️