ਜਲਦ ਕੀਤਾ ਜਾਵੇਗਾ ਯੂਥ ਦੇ ਜਥੇਬੰਦਕ ਢਾਂਚੇ ਦਾ ਐਲਾਨ। ਪਰਮਿੰਦਰ ਸਿੰਘ ਢੀਂਡਸਾ
ਮਹਿਲ ਕਲਾਂ/ਬਰਨਾਲਾ- 11 ਜੂਨ (ਗੁਰਸੇਵਕ ਸਿੰਘ ਸੋਹੀ)- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਯੂਥ ਵਿੰਗ ਦੀ ਇੱਕ ਅਹਿਮ ਮੀਟਿੰਗ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਕੀਤੀ ਗਈ | ਇਸ ਦੌਰਾਨ ਫੈਸਲਾ ਲਿਆ ਗਿਆ ਕਿ ਪਾਰਟੀ ਦਾ ਯੂਥ ਵਿੰਗ ਪੰਜਾਬ ਵਿੱਚ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ `ਤੇ ਵੱਡੇ ਪੱਧਰ 'ਤੇ ਹਰਿਆਵਲ ਲਹਿਰ ਸ਼ੁਰੂ ਕਰੇਗਾ ਅਤੇ ਸੂਬੇ ਵਿੱਚ ਯੂਥ ਆਗੂਆਂ ਵੱਲੋਂ ਬੂਟੇ ਲਗਾਏ ਜਾਣਗੇ। ਮੀਟਿੰਗ ਦੌਰਾਨ ਸ:ਅਮਨਵੀਰ ਸਿੰਘ ਚੈਰੀ, ਐਡਵੋਕੇਟ ਜਗਰੂਪ ਸਿੰਘ ਸੇਖਵਾਂ, ਸ:ਮਨਪ੍ਰੀਤ ਸਿੰਘ ਤਲਵੰਡੀ, ਸ:ਹਰਜਿੰਦਰ ਸਿੰਘ ਬੌਬੀ ਗਰਚਾ, ਸ:ਸੁਖਮਨਦੀਪ ਸਿੰਘ ਡਿੰਪੀ ਦਾਤੇਵਾਸ, ਸ:ਗੁਰਸੇਵਕ ਸਿੰਘ ਝੁਨੀਰ, ਸ:ਰਵਿੰਦਰ ਸਿੰਘ ਸ਼ਾਹਪੁਰ, ਸ:ਮਨਜੀਤ ਸਿੰਘ ਰਾਏਕੋਟ, ਸ:ਰਣਵੀਰ ਸਿੰਘ ਦੇਹਲਾਂ, ਸ:ਮਹੀਂਪਾਲ ਸਿੰਘ ਭੁੱਲਣ, ਸ:ਸੰਦੀਪ ਸਿੰਘ ਰੁਪਾਲੋਂ, ਸ:ਜਗਤਾਰ ਸਿੰਘ ਘੜੂੰਆਂ, ਸ:ਕੰਵਲਜੀਤ ਸਿੰਘ, ਸ:ਰਣਜੀਤ ਸਿੰਘ ਬਰਾੜ, ਸ:ਰਮਨਦੀਪ ਸਿੰਘ, ਸ:ਜਵਾਲਾ ਸਿੰਘ ਅਤੇ ਸ:ਇਕਬਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਯੂਥ ਆਗੂ ਹਾਜ਼ਰ ਸਨ।
ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਪਾਰਟੀ ਦੇ ਜਰਨਲ ਸਕੱਤਰ ਸ: ਕਰਨੈਲ ਸਿੰਘ ਪੀਰ ਮੁਹੰਮਦ, ਸ਼੍ਰੋਮਣੀ ਅਕਾਲੀ ਦਲ ਯੂਥ ਦੇ ਸਾਬਕਾ ਪ੍ਰਧਾਨ ਅਤੇ ਪਾਰਟੀ ਦੇ ਜਰਨਲ ਸਕੱਤਰ ਸ: ਹਰਸੁਖਇੰਦਰ ਸਿੰਘ (ਬੱਬੀ ਬਾਦਲ), ਦਫ਼ਤਰ ਸਕੱਤਰ ਸ:ਮਨਿੰਦਰਪਾਲ ਸਿੰਘ ਬਰਾੜ, ਸਿਆਸੀ ਸਲਾਹਕਾਰ ਸ:ਦਵਿੰਦਰ ਸਿੰਘ ਸੋਢੀ, ਸਹਾਇਕ ਖਜ਼ਾਨਚੀ ਸਾਹਿਬ ਸਿੰਘ ਬਡਾਲੀ ਆਦਿ ਨੇ ਵੀ ਹਿੱਸਾ ਲਿਆ। ਮੀਟਿੰਗ ਦੌਰਾਨ ਜਿਥੇ ਯੂਥ ਆਗੂਆਂ ਨੂੰ ਸੋਸ਼ਲ ਮੀਡੀਆ ਦੀ ਮਹਤੱਤਾ ਬਾਰੇ ਜਾਣੂ ਕਰਵਾਇਆ ਉਥੇ ਇਹ ਵਿਚਾਰ ਵੀ ਕੀਤੀ ਗਈ ਕਿ ਪੰਜਾਬ ਵਿੱਚ ਧਰਤੀ ਬੰਜਰ ਹੁੰਦੀ ਜਾ ਰਹੀ ਹੈ ਅਤੇ ਪਾਣੀ ਦਾ ਪੱਧਰ ਹੇਠਾ ਡਿੱਗਦਾ ਜਾ ਰਿਹਾ ਹੈ। ਲਿਹਾਜ਼ਾ ਅਜਿਹੇ ਸਮੇਂ ਵਾਤਾਵਰਣ ਨੂੰ ਬਚਾਉਣ ਦੀ ਲੋੜ ਹੈ ਅਤੇ ਇਸੇ ਕਰਕੇ ਹਰਿਆਵਲ ਮੁਹਿੰਮ ਵਿੱਢਣ ਦਾ ਫੈਸਲਾ ਲਿਆ ਗਿਆ ਹੈ। ਪਾਰਟੀ ਨੇ ਫੈਸਲਾ ਕੀਤਾ ਹੈ ਕਿ ਯੂਥ ਵਿੰਗ ਰਾਹੀਂ ਪੰਜਾਬ ਦੀ ਨੌਜਵਾਨੀ ਨੂੰ ਸਿੱਖੀ ਸਰੂਪ ਸੰਭਾਲਣ ਲਈ ਅਤੇ ਨਸਿ਼ਆਂ ਦੇ ਮਾਰੂ ਅਸਰ ਬਾਰੇ ਜਾਗਰੂਕ ਕੀਤਾ ਜਾਵੇਗਾ। ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਕਿ ਯੂਥ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਜਲਦ ਕਰ ਦਿੱਤਾ ਜਾਵੇਗਾ। ਇਸ ਵਿੱਚ ਨੌਜਵਾਨਾਂ ਨੂੰ ਅਹਿਮ ਜ਼ਿੰਮੇਵਾਰੀਆਂ ਅਤੇ ਅਹੁਦੇਦਾਰੀਆਂ ਦਿੱਤੀਆਂ ਜਾਣਗੀਆਂ ਅਤੇ ਇਸ ਵਿੱਚ ਲੜਕੀਆਂ ਨੂੰ ਵੀ ਵਿਸ਼ੇਸ਼ ਤੌਰ ਤੇ ਢੁਕਵੀਂ ਥਾਂ ਦਿੱਤੀ ਜਾਵੇਗੀ।