26 ਵੀਂ ਵਰ੍ਹੇਗੰਢ ਤੇ ਤਿੱਖੇ ਸੰਘਰਸ਼ ਦੀ ਚਿਤਾਵਨੀ

ਮਹਿਲ ਕਲਾਂ/ਬਰਨਾਲਾ -11 ਜੂਨ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ 295) ਪੰਜਾਬ ਦੀ 26ਵੀ ਵਰ੍ਹੇਗੰਢ ਜਿਲ੍ਹਾ ਲੁਧਿਆਣਾ ਬਲਾਕ ਪੱਖੋਵਾਲ ਵਲੋਂ ਬਲਾਕ ਪੱਧਰ ਤੇ ਮਨਾਈ ਗਈ। ਜਿਸ ਦੀ ਪ੍ਰਧਾਨਗੀ ਸਾਂਝੇ ਤੌਰ ਤੇ ਡਾਕਟਰ ਹਰਦਾਸ ਸਿੰਘ ਜੀ ਢੈਪਈ ਮੁੱਖ ਸਰਪ੍ਰਸਤ, ਡਾ ਬਿਕਰਮਦੇਵ ਘੁੰਗਰਾਣਾ ,ਡਾ ਗੁਲਾਮ ਹਸਨ ਅਲੀ ਜੀ ਬਲਾਕ ਪ੍ਰਧਾਨ ,ਮੈਡਮ ਡਾ ਮਨਪ੍ਰੀਤ ਕੌਰ ਜੀ ਢੈਪਈ ਜਿਲ੍ਹਾ ਜਰਨਲ ਸਕੱਤਰ ਇਸਤਰੀ ਵਿੰਗ ,ਜਿਲ੍ਹਾ ਲੁਧਿਆਣਾ ਤੇ ਕੈਸੀਅਰ ਡਾ ਰਮਨਦੀਪ ਕੌਰ ਜੀ ਬੱਲੋਵਾਲ ਨੇ ਸਾਂਝੇ ਤੌਰ ਤੇ ਕੀਤੀ।
ਇਸ ਸਮਾਗਮ ਵਿੱਚ ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਅਤੇ ਡਾ ਭਗਵੰਤ ਬੜੂੰਦੀ ਵਾਇਸ ਚੇਅਰਮੈਨ ਲੁਧਿਆਣਾ,ਡਾ ਅਜੀਤ ਰਾਮ ਸਰਮਾ ਜੀ ਝਾਂਡੇ ਜਿਲ੍ਹਾ ਮੀਤ ਪ੍ਰਧਾਨ ਵਿਸੇਸ ਤੌਰ ਤੇ ਸਾਮਲ ਹੋਏ ।
ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਜਥੇਬੰਦੀ ਨੇ ਆਪਣੇ 26 ਸਾਲ ਦਾ ਲੰਮਾ ਪੈਂਡਾ ਤੈਅ ਕੀਤਾ ਹੈ। ਇਸ ਅਰਸੇ ਦੌਰਾਨ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਜਿਥੇ ਹਿੱਕ ਡਾਹ ਕੇ ਜਾਬਰ ਸਰਕਾਰਾਂ ਤੇ ਭੂਤਰੀ ਹੋਈ ਅਫਸਰਸ਼ਾਹੀ ਨੂੰ ਨਕੇਲ ਪਾਕੇ ਪਰਚੇ ਦਰਜ ਅਤੇ ਕਲੀਨਕਾ ਨੂੰ ਬੰਦ ਕਰਨ ਦੇ ਨਾਦਰਸ਼ਾਹੀ ਹੁਕਮਾਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਉਥੇ ਹੀ 
ਭਾਈ ਕਾਨ੍ਹਈਆ ਦੇ ਸੱਚੇ ਤੇ ਸੁੱਚੇ ਵਾਰਸ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ ਤੇ ਮਾਨਵ ਸੇਵਾ ਪਰਮੋ ਧਰਮ ਦੇ  ਨਾਮ ਹੇਠ ਇਨਸਾਨੀਅਤ ਦੀ ਸੇਵਾ ਕੀਤੀ ਹੈ। ਲੀਡਰਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਮੰਗਾਂ ਨੂੰ ਤਰੁੰਤ ਮੰਨਿਆ ਜਾਵੇ , ਨਹੀਂ ਤਾਂ ਸਰਕਾਰ ਦੇ ਖਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। 
ਇਸ ਮੌਕੇ 26 ਵੀਂ ਵਰ੍ਹੇਗੰਢ ਤੇ ਕੇਕ ਕੱਟਿਆ ਗਿਆ ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਮੈਡਮ ਡਾਕਟਰ ਨਵਦੀਪ ਕੌਰ ਜੀ ਲਲਤੋਂ ਕਲਾਂ, ਮੈਡਮ ਡਾ ਜਸਵਿੰਦਰ ਕੌਰ ਬਾੜੇਵਾਲ, ਮੈਡਮ ਡਾਕਟਰ ਰਚਨਪ੍ਰੀਤ ਕੌਰ ਮਾਣਕਵਾਲ, ਡਾ ਜਸਵਿੰਦਰ ਜੜਤੌਲੀ, ਡਾ ਧਰਮਿੰਦਰ ਪੱਬੀਆਂ, ਡਾ ਰਾਜੂ ਖਾਨ, ਡਾ ਹਰਬੰਸ ਸਿੰਘ ਜੀ ਬਸਰਾਓ, ਡਾ ਮੇਵਾ ਸਿੰਘ ਜੀ ਤੁਗਾਹੇੜੀ, ਡਾ ਅਵਤਾਰ ਸਿੰਘ ਭੱਟੀ, ਡਾ ਰੂਪ ਬੱਸੀਆਂ, ਡਾ ਯਾਸੀਨ ਮੁਹੰਮਦ ਮਹੇਰਨਾਂ' ਡਾ ਯੂਨਿਸ ਦਿਓਲ ਪੱਖੋਵਾਲ ,ਡਾ ਰਾਜਵੰਤ ਸਿੰਘ ਰਾਂਚੀ ਕਲੋਨੀ, ਡਾ ਅਵਤਾਰ ਸਿੰਘ ਜੀ ਜਾਂਗਪੁਰ, ਡਾ ਜਸਮੇਲ ਸਿੰਘ ਲਲਤੋਂ ਕਲਾਂ ਸੀਨੀਅਰ ਮੀਤ ਪ੍ਰਧਾਨ ਪੱਖੋਵਾਲ, ਡਾ ਮਨਜੀਤ ਸਿੰਘ ਡਾ ਹਰਦੀਪ ਧੂਲਕੋਟ, ਡਾ ਭਗਤ ਸਿੰਘ ਜੀ ਤੁਗਲ ਮੁਖੀ ਪ੍ਰਬੰਧਕੀ ਬੋਰਡ ,ਡਾ ਸੁਖਦੇਵ ਸਿੰਘ ਜੀ ਨੰਗਲ, ਡਾ ਸੰਤੋਖ ਮਨਸੂਰਾਂ, ਡਾ ਜਸਵਿੰਦਰ ਰਤਨ ,ਡਾ ਹਰਪ੍ਰੀਤ ਮਨਸੂਰਾਂ ,ਡਾ ਹਰਪ੍ਰੀਤ ਸਿੰਘ ਭੱਟੀਆਂ ,ਡਾ ਮੈਡਮ ਦੀਪਕਾ ਆਦਿ ਤੋਂ   ਦੇ ਇਲਾਵਾ ਵੱਡੀ ਗਿਣਤੀ ਵਿਚ ਡਾ ਸਾਹਿਬਾਨ  ਹਾਜ਼ਰ ਸਨ ।ਸਟੇਜ ਸਕੱਤਰ ਦੀ ਜਿੰਮੇਵਾਰੀ ਡਾਕਟਰ ਪੁਸਪਿੰਦਰ ਬੋਪਾਰਾਏ  ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਬਲਾਕ ਪੱਖੋਵਾਲ ਨੇ ਬਾਖੂਬੀ ਨਿਭਾਈ।  
ਪੱਤਰਕਾਰਾਂ ਨਾਲ ਗੱਲਬਾਤ  ਕਰਦਿਆਂ ਪੰਜਾਬ ਆਗੂਆਂ ਤੇ ਬਲਾਕ  ਕਮੇਟੀ ਆਗੂਆਂ ਨੇ ਪੰਜਾਬ ਸਰਕਾਰ ਤੋਂ ਆਪਣੇ ਮਸਲੇ ਨੂੰ ਹਲ ਕਰਨ ਦੀ ਮੰਗ ਕੀਤੀ ।
ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਵਲੋਂ ਭੇਜੇ ਪੈਫਲਿਟ (ਅਪੀਲ) ਨੂੰ ਵੀ ਜਾਰੀ ਕੀਤਾ ਤੇ ਆਮ ਲੋਕਾਂ ਤਕ ਵੰਡਣ ਦੀ ਮੁਹਿੰਮ ਦੀਆਂ ਡਿਊਟੀਆਂ ਲਾਈਆਂ ਗਈਆਂ।
ਅਜ ਦੇ ਸਮਾਗਮ ਦਾ ਚਾਹ ਪਾਣੀ ਲੰਗਰ ਦਾ ਖਰਚ ਡਾਕਟਰ ਅਵਤਾਰ ਸਿੰਘ ਜੀ ਭੱਟੀ ਸੀਨੀਅਰ ਬਲਾਕ ਸੈਕਟਰੀ ਦੇ ਵਲੋਂ ਕੀਤਾ ਗਿਆ।