ਕਿਸਾਨਾਂ ਵੱਲੋਂ 27 ਸਤੰਬਰ ਦੇ ਭਾਰਤ ਬੰਦ ਨੂੰ ਕਾਮਯਾਬ ਕਰਨ ਲਈ ਵੱਡੇ ਪੱਧਰ ਤੇ ਲਾਮਬੰਦੀ ਕਰਨ ਦਾ ਸੱਦਾ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਪਿੰਡ ਇਕਾਈ ਦੀ ਚੋਣ ਬੀਕੇਯੂ ਡਕੌਂਦਾ ਦੇ ਆਗੂ ਇੰਦਰਜੀਤ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਸਿੱਧਵਾਂ, ਜਗਤਾਰ ਸਿੰਘ ਦੇਹੜਕਾ, ਤਰਸੇਮ ਸਿੰਘ ਬੱਸੂਵਾਲ, ਕੰਵਲਜੀਤ ਖੰਨਾ ਅਤੇ ਹਰਪ੍ਰੀਤ ਸਿੰਘ ਅਖਾੜਾ ਦੀ ਅਗਵਾਈ ਵਿੱਚ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਮੁਜੱਫਰਪੁਰ ਵਿੱਚ ਮਹਾਂ ਪੰਚਾਇਤ ਵਿੱਚ ਕਿਸਾਨਾਂ ਦਾ ਇਕੱਠ ਪੰਦਰ੍ਹਾਂ ਲੱਖ ਤੋਂ ਵੀ ਵੱਧ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਦਾ ਭਾਰੀ ਇਕੱਠ ਮੋਦੀ ਅਤੇ ਯੋਗੀ ਸਰਕਾਰ ਦੀ ਨੀਂਦ ਹਰਾਮ ਕਰ ਦੇਵੇਗਾ। ਉੁਨ੍ਹਾਂ ਕਿ ਭਾਜਪਾ ਦੇ ਆਗੂ ਕਿਸਾਨਾਂ ਨੂੰ ਨਕਸਲਵਾਦੀ, ਖਾਲਿਸਤਾਨੀ, ਮਾਓਵਾਦੀ ਦੱਸਦੇ ਨੇ, ਪਰ ਇਸ ਮਹਾਂ ਪੰਚਾਇਤ ਵਿੱਚ ਸਾਰੇ ਸੂਬਿਆਂ ਤੋਂ ਕਿਸਾਨ ਆਏ ਹੋਏ ਸਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਰਨਾਲ ਅਤੇ ਮੋਗਾ ਵਿੱਚ ਸ਼ਾਂਤੀ ਪੂਰਵਕ ਵਿਰੋਧ ਕਰ ਰਹੇ ਕਿਸਾਨਾਂ ਉੱਤੇ ਲਾਠੀਚਾਰਜ ਕੀਤਾ ਗਿਆ ਅਤੇ  ਝੂਠੇ ਪਰਚੇ ਦਰਜ ਕੀਤੇ ਗਏ ਹਨ ਉਹਨਾਂ ਦੀ ਸਖਤ ਸ਼ਬਦਾਂ ਵਿਚ ਨਿੰਦਿਆ ਕਰਦੇ ਹਨ। ਉਹਨਾਂ ਕਿਹਾ ਕਿ ਜਿਹੜੇ ਲੋਕ ਸਿਆਸੀ ਲੀਡਰਾਂ ਦੀਆਂ ਰੈਲੀਆਂ ਵਿੱਚ ਜਾਂਦੇ ਹਨ ਉਹ ਇਹੀ ਮੰਤਰੀ ਹਨ ਜਿੰਨਾ ਨੇ ਤਿੰਨ ਕਾਲੇ ਕਾਨੂੰਨ ਲਾਗੂ ਕਰਨ ਵਿੱਚ ਮੋਦੀ ਦਾ ਸਾਥ ਦਿੱਤਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਿਆਸੀ ਪਾਰਟੀਆਂ ਦੇ ਪਿੱਛੇ ਲੱਗ ਕੇ ਆਪਸੀ ਭਾਈਚਾਰਕ ਸਾਂਝ ਖਤਮ ਨਾ ਕੀਤੀ ਜਾਵੇ, ਅਤੇ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਦੀ ਲੜਾਈ ਲੜੀ ਜਾਵੇ। ਆਗੂਆਂ ਨੇ ਕਿਹਾ ਕਿ ਜਿੰਨਾ ਸਮਾਂ ਤਿੰਨੋ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉੁਨਾ ਸਮਾਂ  ਸੰਘਰਸ਼ ਜਾਰੀ ਰਹੇਗਾ। ਕਿਸਾਨਾਂ ਵੱਲੋਂ 27 ਸਤੰਬਰ ਦਾ ਭਾਰਤ ਬੰਦ ਨੂੰ ਕਾਮਯਾਬ ਕਰਨ ਲਈ ਵੱਡੇ ਪੱਧਰ ਤੇ ਲਾਮਬੰਦੀ ਕਰਨ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਪਿੰਡ ਅਖਾੜਾ ਦੀ ਇਕਾਈ ਦੀ ਗਠਨ ਕੀਤਾ ਗਿਆ ਜਿਸ ਵਿੱਚ ਸੁ,ਟਹਿਲ ਸਿੰਘ ਨੂੰ ਪ੍ਧਾਨ, ਬਿੱਕਰ ਸਿੰਘ ਬਿੱਕੋ ਮੀਤ ਪ੍ਰਧਾਨ, ਸੁਖਦੇਵ ਸਿੰਘ ਜਨਰਲ ਸਕੱਤਰ, ਗੁਰਤੇਜ ਸਿੰਘ ਸਾਂਈ ਸਕੱਤਰ, ਜਗਜੀਤ ਸਿੰਘ ਖਾਲਸਾ ਖਜਾਨਚੀ, ਗੁਰਦੇਵ ਸਿੰਘ ਦੇਬਾ  ਸਹਇਕ ਖਜਾਨਚੀ, ਕੁਲਦੀਪ ਸਿੰਘ ਲੋਹਟ ਪ੍ਰੈੱਸ ਸਕੱਤਰ, ਕਮੇਟੀ ਮੈਂਬਰ-ਸੁਰਜੀਤ ਸਿੰਘ ਸਾਬਕਾ ਸਰਪੰਚ, ਗੁਰਨੇਕ ਸਿੰਘ ਸਾਬਕਾ ਸਰਪੰਚ, ਪਿ੍ਤਪਾਲ ਸਿੰਘ ਸਾਬਕਾ ਮੈਂਬਰ, ਟਹਿਲ ਸਿੰਘ, ਬਿੱਲੂ ਸਿੰਘ, ਗੁਰਮੇਲ ਸਿੰਘ ਗੇਲੂ, ਗੁਰਸੇਵਕ ਸਿੰਘ ਬਰਿਆਰ, ਹਰਪ੍ਰੀਤ ਸਿੰਘ ਲੋਹਟ, ਹਰਵਿੰਦਰ ਸਿੰਘ ਬਾਬੇ ਕੇ, ਮਹਿੰਦਰ ਸਿੰਘ ਨੂੰ ਪਿੰਡ ਇਕਾਈ ਵਿੱਚ ਚੁਣਿਆ ਗਿਆ