ਪੱਤਰਕਾਰ ਸੇਰ ਸਿੰਘ ਰਵੀ ਕੋਰੋਨਾ ਨੂੰ ਹਰਾ ਜਿੰਦਗੀ ਦੀ ਜੰਗ ਜਿੱਤ ਕੇ ਘਰ ਪਰਤੇ...

ਸਰਕਾਰੀ ਹਸਪਤਾਲਾਂ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਗਲਤ-ਪੱਤਰਕਾਰ ਰਵੀ 

ਮਹਿਲ ਕਲਾਂ/ ਬਰਨਾਲਾ-ਜੂਨ 2021-(ਗੁਰਸੇਵਕ ਸਿੰਘ ਸੋਹੀ)-

ਪੂਰੀ ਦੁਨੀਆਂ ਨੂੰ ਆਪਣੀ ਲਪੇਟ ਚ ਲੈ ਚੁੱਕੇ  ਕੋਰੋਨਾ ਵਾਇਰਸ ਕਾਰਨ,ਜਿੱਥੇ ਹਰ ਰੋਜ ਸੈਂਕੜੇ ਕੀਮਤੀ ਜਾਨਾਂ ਮੌਤ ਦੇ ਮੂੰਹ ਚ ਜਾ ਰਹੀਆਂ ਹਨ ,ਤੇ ਇਨ੍ਹਾਂ ਮੌਤਾਂ ਕਾਰਨ ਜ਼ਿਆਦਾਤਰ ਲੋਕ ਸਰਕਾਰੀ ਹਸਪਤਾਲਾਂ ਉੱਪਰ ਤਰ੍ਹਾਂ-ਤਰ੍ਹਾਂ ਦੇ ਦੋਸ਼ ਲਗਾ ਰਹੇ ਹਨ। ਪਰ ਇਸ ਦੇ ਉਲਟ ਸਰਕਾਰੀ ਹਸਪਤਾਲ ਮਹਿਲ ਕਲਾਂ ਜਿਸ ਨੂੰ ਸਿਹਤ ਵਿਭਾਗ ਵੱਲੋਂ ਕੋਵਿਡ19 ਸੈਂਟਰ ਬਣਾਇਆ ਗਿਆ ਹੈ ,ਜਿਸ ਵਿੱਚ ਪਿਛਲੇ ਦਿਨੀਂ ਕਸਬਾ ਮਹਿਲ ਕਲਾਂ ਦੇ ਸੀਨੀਅਰ ਪੱਤਰਕਾਰ ਸ਼ੇਰ ਸਿੰਘ ਰਵੀ ਦੀ ਛਾਤੀ ਵਿੱਚ ਇਨਫੈਕਸ਼ਨ ਹੋ ਜਾਣ ਕਾਰਨ ਗੰਭੀਰ ਬਿਮਾਰ ਹੋ ਗਏ ਸਨ ਤੇ ਉਨ੍ਹਾਂ ਦਾ ਆਕਸੀਜਨ ਲੈਵਲ ਘੱਟ ਹੋਣ ਕਾਰਨ ਕੋਰੋਨਾ ਵਰਗੀ ਨਾ ਮੁਰਾਦ ਬੀਮਾਰੀ ਦਾ ਸ਼ਿਕਾਰ ਹੋ ਗਏ ਸਨ ।ਜਿਨ੍ਹਾਂ ਨੂੰ ਮਹਿਲ ਕਲਾਂ ਦੇ ਸਰਕਾਰੀ ਹਸਪਤਾਲ ਵਿਖੇ ਐਸਐਮਓ ਡਾ ਹਰਿੰਦਰ ਸਿੰਘ ਸੂਦ ਅਤੇ ਨੋਡਲ ਅਫਸਰ ਡਾ ਸਿਪਲਮ ਅਗਨੀਹੋਤਰੀ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਭਰਤੀ ਕਰਵਾਇਆ ਸੀ। ਜਿਨ੍ਹਾਂ ਨੂੰ ਆਈਸੋਲੇਟ  ਕਰਨ ਤੋਂ ਬਾਅਦ ਇਲਾਜ ਸ਼ੁਰੂ ਕੀਤਾ ਗਿਆ,ਜਿੱਥੇ ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਧਿਆਨ ਰੱਖਦਿਆਂ ਸਮੇਂ ਸਮੇਂ ਤੇ ਉਨ੍ਹਾਂ ਨੂੰ ਲੋੜੀਂਦਾ ਦਵਾਈ, ਟੀਕੇ, ਆਕਸੀਜਨ ਸਮੇਤ ਟੈਸਟ ਵਗੈਰਾ ਵੀ ਕਰਵਾਏ ਗਏ। ਇਹ ਚੰਗੀ ਦੇਖਭਾਲ ਜੋ ਨੋਡਲ ਅਫਸਰ ਸਿਪਲਮ ਅਗਨਿਹੋਤਰੀ, ਡਾ ਟਿੰਕੂ ਬਾਂਸਲ ,ਡਾ ਰੁਪਿੰਦਰ ਕੌਰ,ਡਾ ਰੁਪਿੰਦਰ ਕੌਰ ਦੀ ਅਗਵਾਈ ਹੇਠ ਕੀਤੀ ਗਈ ਤੇ ਡਾਕਟਰਾਂ 8 ਵੇਂ ਦਿਨ ਪੂਰੀ ਤਰ੍ਹਾਂ ਠੀਕ ਹੋਣ ਤੇ ਰਿਪੋਟਾਂ ਨਿਗਟਿਵ ਆਉਣ ਉਪਰੰਤ ਘਰ ਲਈ ਰਵਾਨਾ ਕਰ ਦਿੱਤਾ ਗਿਆ ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੋਡਲ ਅਫਸਰ ਡਾ ਸਿਪਲਮ ਅਗਨੀਹੋਤਰੀ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਾਡੇ ਹਸਪਤਾਲ ਵਿੱਚ ਦਾਖ਼ਲ ਹੋਏ ਹਰ ਮਰੀਜ਼ ਦਾ ਅਸੀਂ ਪਰਿਵਾਰ ਵਾਂਗ ਸਾਂਭ ਸੰਭਾਲ ਅਤੇ ਡਾਕਟਰੀ ਇਲਾਜ ਕਰਦੇ ਹਾਂ।ਲੋਕਾਂ ਵੱਲੋਂ ਸਰਕਾਰੀ ਹਸਪਤਾਲਾਂ ਸਬੰਧੀ ਫੈਲਾਈਆਂ ਜਾ ਰਹੀਆਂ ਗ਼ਲਤ ਅਫਵਾਹਾਂ ਸਬੰਧੀ ਉਨ੍ਹਾਂ ਕਿਹਾ ਕਿ  ਹਸਪਤਾਲ ਚ ਦਾਖ਼ਲ ਹੋਣ ਵਾਲਾ ਮਰੀਜ਼ ਕੋਈ ਸਾਡਾ ਦੁਸ਼ਮਣ ਨਹੀਂ,ਹਸਪਤਾਲਾਂ ਦੇ ਵਿਚ ਹਰ ਇਕ ਮਰੀਜ਼ ਦਾ ਬਹੁਤ ਹੀ ਧਿਆਨ ਨਾਲ ਇਲਾਜ ਕੀਤਾ ਜਾਂਦਾ ਹੈ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ।ਪਰ ਕਈ ਵਾਰੀ ਮਰੀਜ਼ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਕੋਈ ਅਣਹੋਣੀ ਘਟਨਾ ਵਾਪਰ ਜਾਂਦੀ ਹੈ ਤਾਂ ਸਾਨੂੰ ਵੀ ਬਹੁਤ ਦੁੱਖ ਹੁੰਦਾ ਹੈ।ਕੋਰੋਨਾ ਨੂੰ ਮਾਤ ਦੇ ਕੇ ਘਰ ਪਰਤਣ ਵਾਲੇ  ਸ਼ੇਰ ਸਿੰਘ ਰਵੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ     
ਸਰਕਾਰੀ ਹਸਪਤਾਲ ਮਹਿਲ ਕਲਾਂ ਦੇ ਸਮੂਹ ਡਾਕਟਰਾਂ ਦੀ ਟੀਮ ਦਾ ਉਹ ਧੰਨਵਾਦ ਕਰਦੇ ਹਨ ,ਕਿਉਕਿ ਹਸਪਤਾਲ ਦਾ ਸਮੁੱਚਾ ਸਟਾਫ ਹਰ ਇੱਕ ਮਰੀਜ਼ ਦੀ ਬਹੁਤ ਹੀ ਚੰਗੇ ਢੰਗ ਨਾਲ ਇਲਾਜ ਤੇ ਉਨ੍ਹਾਂ ਦੀ ਸੇਵਾ ਕਰਦੇ ਹਨ ।ਜਿਸ ਨਾਲ ਮਰੀਜ਼ ਨੂੰ ਇਹ ਨਹੀਂ ਹੁੰਦਾ ਕਿ ਉਹ ਇਕ ਹਸਪਤਾਲ ਵਿਚ ਹੈ ,ਸਗੋਂ ਉਸ ਨੂੰ ਹਸਪਤਾਲ ਦਾ ਸਟਾਫ ਆਪਣਾ ਪਰਿਵਾਰ ਹੀ ਜਾਪਦਾ ਹੈ।ਉਨ੍ਹਾਂ ਕਿਹਾ ਕਿ ਮੇਰੇ ਪੂਰੇ ਇਲਾਜ ਦੌਰਾਨ ਹਸਪਤਾਲ ਵੱਲੋਂ ਕੋਈ ਵੀ  ਰੁਪਿਆ ਖਰਚ  ਨਹੀਂ ਹੋਇਆ ।ਸਭ ਇਲਾਜ ਫਰੀ ਹੋਇਆ ਹੈ ਅਤੇ ਸਾਰੇ ਮਰੀਜ਼ਾਂ ਦਾ ਇਲਾਜ ਬਿਨਾਂ ਪੱਖਪਾਤ ਤੋਂ ਕੀਤਾ ਜਾਂਦਾ ਹੈ ।ਅਖੀਰ ਵਜੋਂ ਲੋਕਾਂ ਨੂੰ ਅਪੀਲ ਕੀਤੀ ਕਿ ਹਸਪਤਾਲ ਵਿੱਚ ਦਾਖ਼ਲ ਹੋਣ ਵਾਲੇ ਮਰੀਜ਼ਾਂ ਵੱਲੋਂ ਹਸਪਤਾਲ ਵਿੱਚ ਸਫ਼ਾਈ ਦਾ ਧਿਆਨ ਨਹੀਂ ਰੱਖਿਆ ਜਾਂਦਾ ਹੈ ,ਉਨ੍ਹਾਂ ਕਿਹਾ ਕਿ ਸਾਨੂੰ ਹਸਪਤਾਲ ਨੂੰ ਵੀ ਆਪਣੇ ਘਰ ਵਾਂਗ ਸਾਫ ਸੁਥਰਾ ਰੱਖਣਾ ਚਾਹੀਦਾ ਹੈ ।ਇਸ ਮੌਕੇ  ਸਿਹਤ ਸਟਾਫ ਗਗਨਦੀਪ ਕੌਰ,ਪਰਮਿੰਦਰ ਕੌਰ, ਨਵਜੋਤ ਕੌਰ, ਰਣਦੀਪ ਕੌਰ ਸਹੋਤਾ, ਸੁਖਵੀਰ ਕੌਰ, ਅਰਸਦੀਪ ਸਿੰਘ, ਬਲਜੀਤ ਸਿੰਘ, ਸਰਬਜੀਤ ਕੌਰ, ਗੁਰਿੰਦਰ ਕੌਰ, ਤੇਜੀ ਸਿੰਘ ਕਲਾਲ ਮਾਜਰਾ ਅਤੇ ਲਵ ਕਸਿਕ ਹਾਜਰ ਸਨ।