ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ

ਜਗਰਾਉ 18 ਅਗਸਤ (ਅਮਿਤਖੰਨਾ)ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ। ਵਿੱਦਿਅਕ ਸੰਸਥਾਵਾਂ ਸਰਬ-ਧਰਮ ਦੀ ਸਾਂਝੀਵਾਲਤਾ ਦਾ ਸੁਨੇਹਾ ਦਿੰਦੀਆਂ ਹਨ। ਇਸੇ ਗੱਲ ਨੂੰ ਮੁੱਖ ਰੱਖਦੇ ਹੋਏ ਇਸ ਤਿਉਹਾਰ ਨੂੰ ਸਕੂਲ ਵਿਖੇ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਗਿਆ। ਕਿੰਡਰ ਗਾਰਡਨ ਦੇ ਬੱਚੇ ਕ੍ਰਿਸ਼ਨ, ਰਾਧਾ ਅਤੇ ਗਵਾਲੇ ਦਾ ਰੂਪ ਬਣਾ ਕੇ ਸਜ-ਧੱਜ ਕੇ ਆਏ ਅਤੇ ਉਹਨਾਂ ਵਿਚੋਂ ਗੁਰਫਤਿਹ ਸਿੰਘ ਪਹਿਲੇ, ਪ੍ਰਭਨੂਰ ਕੌਰ ਦੂਜੇ, ਕੀਰਤ ਕੌਰ ਤੀਜੇ, ਗੁੰਜਨ ਅਤੇ ਬਾਨੀ ਚੌਥੇ ਸਥਾਨ ਤੇ ਰਹੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਸਾਰੇ ਹੀ ਸਮਾਜ ਨੂੰ ਇਸ ਤਿਉਹਾਰ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਬੱਚਿਆਂ ਨੂੰ ਹਰ ਧਰਮ ਦੇ ਰੀਤੀ-ਰਿਵਾਜ਼ ਅਤੇ ਤਿਉਹਾਰਾਂ ਤੋਂ ਜਾਣੂੰ ਕਰਵਾਉਣਾ ਸਾਡਾ ਫ਼ਰਜ਼ ਬਣਦਾ ਹੈ ਤਾਂ ਜੋ ਇਹ ਸਮਾਜ ਦੇ ਸੂਝਵਾਨ ਨਾਗਰਿਕ ਬਣ ਸਕਣ ਤੇ ਕਿਸੇ ਭੇਦ-ਭਾਵ  ਜਾਂ ਵਿਤਕਰੇ ਦੀ ਭਾਵਨਾ ਨਾ ਰੱਖਣ। ਅੱਜ ਫੈਂਸੀ ਡਰੈਸ ਵਿਚ ਆਏ ਬੱਚੇ ਸੱਚਮੁੱਚ ਦੇ ਕ੍ਰਿਸ਼ਨ ਅਤੇ ਰਾਧਾ ਲੱਗ ਰਹੇ ਸਨ। ਇਸ ਮੌਕੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆ ਨੇ ਵੀ ਇਸ ਤਿਉਹਾਰ ਦੀ ਵਧਾਈ ਦਿੰਦੇ ਹੋਏ ਮਾਪਿਆਂ ਅਤੇ ਵਿਿਦਆਰਥੀਆਂ ਨੂੰ ਕਿਹਾ ਕਿ ਇਸ ਪਵਿੱਤਰ ਦਿਹਾੜੇ ਤੇ ਸਾਨੂੰ ਕ੍ਰਿਸ਼ਨ ਜੀ ਦੁਆਰਾ ਦਿੱਤੇ ਉਪਦੇਸ਼ਾਂ ਨੂੰ ਦੁਹਰਾਉਣਾ ਚਾਹੀਦਾ ਹੈ।

 ਜਨ ਸ਼ਕਤੀ