ਡਾਕਟਰ ਕੌਰ ਸਿੰਘ ਸੁਰਘੂਰੀ ਦੇ ਸਪੁੱਤਰ ਸਵ:  ਅਰਸ਼ਦੀਪ ਸਿੰਘ ਨੂੰ ਵੱਖ ਵੱਖ ਜਥੇਬੰਦੀਆਂ ਅਤੇ ਸਿਆਸੀ ਆਗੂਆਂ ਨੇ ਦਿੱਤੀ ਸ਼ਰਧਾਂਜਲੀ

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਜਿਲ੍ਹਾ ਫਰੀਦਕੋਟ ਵਲੋਂ ਸਵ:  ਅਰਸ਼ਦੀਪ ਦੀ ਯਾਦ ਵਿੱਚ  ਮਾਸਕ ਵੰਡਣਾ ਸਲਾਹੁਣਯੋਗ: ਸੂਬਾ ਕਮੇਟੀ  
 ਜੈਤੋ 17 ਅਗਸਤ (ਡਾਕਟਰ ਸੁਖਵਿੰਦਰ ਸਿੰਘ ) ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ (ਰਜਿ 295)ਪੰਜਾਬ  ਜ਼ਿਲ੍ਹਾ ਫਰੀਦਕੋਟ ਦੇ ਚੇਅਰਮੈਨ ਡਾਕਟਰ ਕੋਰ ਸਿੰਘ ਸੁਰਘੂਰੀ  ਦੇ ਹੋਣਹਾਰ ਸਪੁੱਤਰ ਅਰਸ਼ਦੀਪ( 25)  ਜੋ ਪਿਛਲੇ ਦਿਨੀਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ ਸਨ, ਜਿਨ੍ਹਾਂ ਦੀ ਰੂਹ ਦੀ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠਾਂ ਦੇ ਭੋਗ ਉਨ੍ਹਾਂ ਦੇ ਜੱਦੀ ਪਿੰਡ ਸੂਰਘਰੀ ਦੇ ਸੀ੍ ਗੁਰਦੁਆਰਾ ਸਾਹਿਬ ਵਿਖੇ ਅੱਜ ਪਾਏ ਗਏ।  ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰੈੱਸ ਸਕੱਤਰ ਡਾ ਮੁਹੰਮਦ ਮਹਿਲ ਕਲਾਂ ਨੇ ਦੱਸਿਆ ਕਿ  ਇਸ ਮੌਕੇ ਕਾਕਾ ਅਰਸ਼ਦੀਪ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ  ਕਰਨ ਲਈ ਬਹੁਤ ਸਾਰੇ ਇਲਾਕੇ ਦੇ ਸਰਪੰਚ,ਪੰਚ ਅਤੇ ਬਹੁਤ ਸਾਰੀਆਂ ਜਥੇਬੰਦੀਆਂ ਦੇ ਅਤੇ ਸਿਆਸੀ ਆਗੂਆਂ ਸਮੇਤ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ( ਰਜਿ 295)ਪੰਜਾਬ ਦੇ ਸੂਬਾਈ ਆਗੂਆਂ ਵੱਲੋਂ ਦੁੱਖ ਪ੍ਰਗਟ ਕੀਤਾ ਗਿਆ । ਜਿਲ੍ਹਾ ਫਰੀਦਕੋਟ ਵਲੋ ਸਵ; ਅਰਸ਼ਦੀਪ ਦੀ ਅੰਤਿਮ ਅਰਦਾਸ ਵਿੱਚ ਸਾਮਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਹਜਾਰਾਂ  ਸੰਗਤਾਂ ਨੂੰ ਸੈਨੀਟੇਜਰ ਕਰਕੇ ਮਾਸਕ ਵੰਡੇ ਗਏ।
ਇਸ ਅੰਤਾਂ ਦੇ ਦੁੱਖ ਭਰੇ ਮੌਕੇ  ਨੌਜਵਾਨ ਅਰਸ਼ਦੀਪ ਸਿੰਘ  ਨੂੰ  ਰਿੰਪਜੀਤ ਸਿੰਘ ਬਰਾੜ ਸਾਬਕਾ ਐਮ ਐਲ ਏ ਹਲਕਾ ਕੋਟਕਪੂਰਾ ਦੇ ਛੋਟੇ ਭਰਾ, ਹਲਕਾ ਫਰੀਦਕੋਟ ਤੋਂ ਐਮ ਪੀ ਸਰਦਾਰ ਮੁਹੰਮਦ ਸਦੀਕ, ਸਰਦਾਰ ਦਰਸ਼ਨ ਸਿੰਘ ਢਿਲਵਾਂ, ਸਰਦਾਰ ਦਰਸ਼ਨ ਸਿੰਘ ਸਹੋਤਾ ਜ਼ਿਲ੍ਹਾ ਪ੍ਰਧਾਨ ਕਾਂਗਰਸ,ਸੀ੍ ਪਵਨ ਗੋਇਲ, ਜੱਥੇਬੰਦੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਡਾਕਟਰ ਜਸਵਿੰਦਰ ਸਿੰਘ ਕਾਲਖ਼, ਜ਼ਿਲ੍ਹਾ ਪ੍ਰਧਾਨ ਡਾਕਟਰ ਰਸ਼ਪਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ, ਡਾਕਟਰ ਗੁਰਤੇਜ ਸਿੰਘ ਮਚਾਕੀ ਜ਼ਿਲ੍ਹਾ ਜਨਰਲ ਸਕੱਤਰ, ਡਾਕਟਰ ਜਗਦੇਵ ਸਿੰਘ ਚਹਿਲ ਚੇਅਰਮੈਨ ਉੱਚ ਪੱਧਰੀ ਕਮੇਟੀ,ਸੂਬਾ  ਵਿੱਤ ਸਕੱਤਰ  ਡਾਕਟਰ ਮਾਘ ਸਿੰਘ ਮਾਣਕੀ , ਡਾਕਟਰ ਭਗਵੰਤ ਸਿੰਘ ਬੜੂੰਦੀ ਜਿਲ੍ਹਾ ਵਾਈਸ ਚੇਅਰਮੈਨ ਲੁਧਿਆਣਾ, ਡਾਕਟਰ ਹਰਬੰਸ ਸਿੰਘ ਲੁਧਿਆਣਾ, ਡਾਕਟਰ ਜਰਨੈਲ ਸਿੰਘ ਡੋਡ , ਵੈਦ ਬਗ਼ੀਚਾ ਸਿੰਘ, ਡਾਕਟਰ ਐਚ ਐਸ ਵੋਹਰਾ ਜ਼ਿਲ੍ਹਾ ਖਜ਼ਾਨਚੀ,   ਡਾਕਟਰ ਦੀਦਾਰ ਸਿੰਘ ਜੀ ਮੁਕਤਸਰ ਆਰਗੇਨਾਈਜੇਰ ਸੈਕਟਰੀ ਪੰਜਾਬ  , ਡਾਕਟਰ ਕਸ਼ਮੀਰ ਸਿੰਘ ਵਾਇਸ ਚੇਅਰਮੈਨ ਉੱਚ ਪੱਧਰੀ ਕਮੇਟੀ, ਡਾਕਟਰ ਗੁਰਦੀਪ ਸਿੰਘ ਬਰਾੜ ਜ਼ਿਲ੍ਹਾ ਮੀਤ ਪ੍ਰਧਾਨ, ਡਾਕਟਰ ਵੀਰਪਾਲ ਸਿੰਘ ਡੋਡ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਡਾਕਟਰ , ਡਾਕਟਰ ਗੁਰਤੇਜ ਸਿੰਘ ਖਾਲਸਾ, ਆਦਿ ਨੇ ਸਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਨੌਜਵਾਨ ਹੋਣਹਾਰ ਸਪੁੱਤਰ ਅਰਸ਼ਦੀਪ ਦਾ ਅਚਨਚੇਤ ਸਦੀਵੀ ਵਿਛੋੜਾ ਦੇਣਾ ਡਾਕਟਰ ਕੌਰ ਸਿੰਘ ਜੀ ਦੇ ਸਮੁੱਚੇ  ਪਰਿਵਾਰ ਤੇ ਸਮਾਜ ਲਈ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਇਸ ਮੌਕੇ ਡਾਕਟਰ ਰੁਕੇਸ ਕੁਮਾਰ ਜੈਤੋ ਜਿਲਾ ਮੀਤ ਪ੍ਰਧਾਨ ਡਾਕਟਰ ਹਰਪਾਲ ਸਿੰਘ ਡੇਲਿਆਂ ਵਾਲੀ, ਡਾਕਟਰ ਰਾਜ ਪੰਜਗਰਾਈਂ ਜ਼ਿਲ੍ਹਾ ਸਹਾਇਕ ਜਰਨਲ ਸਕੱਤਰ, ਡਾਕਟਰ ਗੁਰਤੇਜ ਸਿੰਘ ਦਾਣਾ ਰੋਮਾਣਾ ਜ਼ਿਲ੍ਹਾ ਸਹਾਇਕ ਖਜ਼ਾਨਚੀ,   ਡਾਕਟਰ ਜਸਵੀਰ ਸਿੰਘ ਸਮਾਲਸਰ , ਡਾਕਟਰ ਚੇਤਨ ਸ਼ਰਮਾ, ਡਾਕਟਰ ਅਮਿਤਪਾਲ ਸਿੰਘ ਟਹਿਣਾ ਬਲਾਕ ਪ੍ਰਧਾਨ ਫਰੀਦਕੋਟ , ਡਾਕਟਰ ਸੂਖਜਿੰਦਰ ਸੀਨੀਅਰ ਮੀਤ ਪ੍ਰਧਾਨ ਬਲਾਕ ਖਾਰਾ, ਡਾਕਟਰ ਬਲਵਿੰਦਰ ਸਿੰਘ, ਡਾਕਟਰ ਬਲਵਿੰਦਰ ਅਰੋੜਾ, ਡਾਕਟਰ ਗੁਰਸੇਵਕ ਸਿੰਘ, ਡਾਕਟਰ ਸੇਵਕ ਸਿੰਘ ਬਰਾੜ, ਡਾਕਟਰ ਸਤਨਾਮ ਸਿੰਘ  ਸਿੱਧੂ ਬਲਾਕ ਪ੍ਰਧਾਨ ਬਰਗਾੜੀ, ਡਾਕਟਰ ਹਰਭਜਨ ਸਿੰਘ ਸੇਵੇਵਾਲਾ ਬਲਾਕ ਪ੍ਰਧਾਨ ਜੇਤੋ, ਡਾਕਟਰ ਮੰਦਰ ਸਿੰਘ ਸੰਘਾ ਬਲਾਕ ਪ੍ਰਧਾਨ ਪੰਜਗਰਾਈਂ, ਡਾਕਟਰ ਗੁਰਨੈਬ ਸਿੰਘ ਮੱਲਾ ਬਲਾਕ ਪ੍ਰਧਾਨ ਬਾਜਾਖਾਨਾ, ਡਾਕਟਰ ਅਮਿਤਪਾਲ ਸਿੰਘ ਟਹਿਣਾ ਬਲਾਕ ਪ੍ਰਧਾਨ ਫਰੀਦਕੋਟ, ਡਾਕਟਰ ਅਮਿ੍ਤਵੀਰ ਸਿੰਘ ਸਿੱਧੂ ਬਲਾਕ ਪ੍ਰਧਾਨ ਖਾਰਾ, ਡਾਕਟਰ ਸੁਰਜੀਤ ਸਿੰਘ ਖੋਸਾ ਬਲਾਕ ਪ੍ਰਧਾਨ ਸਾਦਿਕ,  ਡਾਕਟਰ ਸੁਖਚੈਨ ਸਿੰਘ ਸੰਧੂ ਬਲਾਕ ਪ੍ਰਧਾਨ ਕੋਟਕਪੂਰਾ, ਡਾਕਟਰ ਬੂਟਾ ਸਿੰਘ ਡੇਲਿਆਂ ਵਾਲੀ, ਡਾਕਟਰ ਸੁਖਦੇਵ ਸਿੰਘ ਰੋਮਾਣਾ, ਡਾਕਟਰ ਜਸਵਿੰਦਰ ਸਿੰਘ ਖੀਵਾ, ਡਾਕਟਰ ਗੁਰਮੀਤ ਸਿੰਘ, ਡਾਕਟਰ ਹਰਦੇਵ ਸਿੰਘ , ਡਾਕਟਰ ਕਾਲੜਾ, ਜਗਰੂਪ ਸਿੰਘ ਸੰਧੂ , ਡਾਕਟਰ ਜਗਜੀਤ ਸਿੰਘ, ਡਾਕਟਰ ਪੇ੍ਮ ਨਾਥ ਢੁੱਡੀ, ਤੋਂ ਇਲਾਵਾ ਆਦਿ ਹਾਜ਼ਰ ਸਨ ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਮੈਂਬਰ ਲਖਵਿੰਦਰ ਸਿੰਘ ਸੂਰਘੂਰੀ ਵੱਲੋਂ ਨਿਭਾਈ ਗਈ।