ਸਪਰਿੰਗ ਡਿਊ ਸਕੂਲ ਵਿੱਚ ਫਾਇਰ ਸੇਫਟੀ ਦਾ ਲਗਾਇਆ ਕੈਂਪ

ਜਗਰਾਉ 18 ਅਗਸਤ (ਅਮਿਤਖੰਨਾ)ਇਲਾਕੇ ਦੀ ਪ੍ਰਸਿੱਧ ਸੰੰਸਥਾਂ ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਵਿੱਖੇ ਫਾਇਰ ਸੇਫਟੀ ਦਾ ਕੈਂਪ ਲਗਾਇਆ ਗਿਆ। ਜਿਸ ਵਿੱਚ ਜਗਰਾਉਂ ਤੋ ਮਨੋਹਰ ਫਾਇਰ ਸੇਫਟੀ ਕੰਪਨੀ ਵਲੋ  ਬੱਚਿਆਂ ਨੂੰ ਦੱਸਿਆ ਗਿਆ ਕਿ ਇਹ ਅੱਗ ਬੁਝਾਊ ਸਿਲੰਡਰ ਕਿੰਨੀ ਪ੍ਰਕਾਰ ਦੇ  ਹੁੰਦੇ ਹਨ ਤੇੇ ਕਿਹੜੇ ਸਿਲੰਡਰ ਕਿਹੜੀ ਅੱਗ ਤੇ ਕਾਬੂ ਪਾਉਣ ਲਈ ਵਰਤਿਆਂ ਜਾਦਾਂ ਹੈ।ਉਨਾਂ ਨੇ ਬੱਚਿਆਂ ਨੂੰ ਦੱਸਿਆ ਕਿ ਿਕਵੇਂ ਸਿਲੰਡਰ ਅਨਲੋਕ ਕਰਕੇ  ਇਸਦੀ ਵਰਤੋ ਕਰਨੀ ਹੈ।ਇਸ ਤੋ ਬਾਅਦ ਨਾਲ ਹੀ ਬੱਚਿਆ ਨੇ ਖੁਦ ਸਿਲੰਡਰ ਵਰਤ ਕੇ ਦੇਖੇ।ਉਨਾਂ ਨੇ ਕਿਹਾ ਕਿ ਇਹ  ਛੋਟੇ  ਛੋਟੇ ਸਿਲੰਡਰ ਸਾਨੂੰ  ਘਰਾਂ ਵਿੱਚ ਆਪਣੀਆਂ ਗੱਡੀਆ ਵਿੱਚ ਵੀ ਰੱਖਣੇ ਚਾਹੀਦੇ  ਹਨ ਤਾਂ ਜੋ ਅਣ ਸੁਖਾਵੀ ਘਟਨਾ ਤੋ ਬਚਾਅ ਹੋ ਸਕੇ।ਧਰਤੀ ਤੇ ਵਧ ਰਹੀ ਤਪਸ  ਕਾਰਨ ਅੱਜ^ਕੱਲ ਚਲਦੀਆਂ ਗੱਡੀਆਂ ਵਿੱਚ ਅੱਗ ਲੱਗਣ ਦੀਆਂ ਬਹੁਤ ਸਾਰੀਆ ਘਟਨਾਵਾਂ ਸਾਹਮਣੇ ਆ ਰਹੀਆਂ ਹਨ।ਇਸ ਦੇ ਨਾਲ ਹੀਪ੍ਰਿੰਸੀਪਲ ਨਵਨੀਤ ਚੌਹਾਨ ਵਲੋ ਬੱਚਿਆਂ ਨੂੰ ਦਰੱਖਤ ਲਾਉਣ  ਦੀ ਅਪੀਲ ਕੀਤੀ ਗਈ ਤਾਂ ਜੋ ਧਰਤੀ ਤੇ ਵਧ ਰਹੀ ਤਪਸ਼  ਤੇ ਕੰਟਰੋਲ ਕੀਤਾ ਜਾ ਸਕੇ ਇਸ ਮੌਕੇ ਕਲਾਸ ਗਿਆਰਵੀਂ ਅਤੇ ਬਾਰਵੀਂ  ਦੇ ਵਿਿਦਆਰਥੀਆਂ  ਦੇ  ਨਾਲ^ਨਾਲ, ਜਗਦੀਪ ਸਿੰਘ, ਲਖਵੀਰ ਸਿੰਘ ਉੱਤਪਲ, ਰਵਿੰਦਰ ਸਿੰਘ, ਸਕੂਲ ਸਟਾਫ ਵਲੋਂ ਅਤੇ ਸਮੂਹ ਡਰਾਇਵਰ ਕੰਡਕਟਰ ਵੀ ਹਾਜਿਰ ਸਨ। ਸਾਰੇ ਡਰਾਇਵਰ ਅਤੇ ਕੰਡਕਟਰ ਨੂੰ ਵੀ ਇਸ ਸਬੰਧੀ ਟਰੇਨਿੰਗ ਦਿੱਤੀ ਗਈ। ਪ੍ਰਬੰਧਕੀ ਕਮੇਟੀ ਵਲੋ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਸੁਖਵਿੰਦਰ ਸਿੰਘ, ਬੇਅੰਤ ਕੁਮਾਰ ਬਾਵਾ ਅਤੇ ਮਨਦੀਪ ਚੌਹਾਨ ਨੇ ਜਸਵਿੰਦਰ ਸ਼ਰਮਾਂ ਦਾ ਧੰਨਵਾਦ ਕੀਤਾ।