ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਮਨਾਇਆ ਗਿਆ ਤੀਆਂ ਦਾ ਤਿਉਹਾਰ  

 ਜਗਰਾਉ 18 ਅਗਸਤ (ਅਮਿਤਖੰਨਾ)ਜਗਰਾਉਂ ਦੇ ਕੱਚਾ ਮਲਕ ਰੋਡ ਵਿਖੇ ਸਥਿਤ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ ਰਵਾਇਤੀ ਤਰੀਕੇ ਤੇ ਸ਼ਾਨਦਾਰ ਢੰਗ  ਨਾਲ ਬਹੁਤ ਵੱਡੇ ਪੱਧਰ ਤੇ  ਮਨਾਇਆ ਗਿਆ। । ਸਾਡੇ ਅਲੋਪ ਹੁੰਦੇ ਜਾ ਰਹੇ ਪੰਜਾਬੀ ਵਿਰਸੇ ਨੂੰ ਪ੍ਰਫੁੱਲਤ ਕਰਨ ਲਈ ਤੀਆਂ ਦਾ ਤਿਉਹਾਰ ਮਨਾਇਆ ਗਿਆ ।ਜਿਸ ਵਿੱਚ ਪੰਜਾਬੀ ਸਭਿਆਚਾਰ ਨੂੰ ਦਰਸਾਉਦੇ ਗਿੱਧਾ  ਲੋਕ ਬੋਲੀਆਂ ਟੱਪੇ ,ਸਿੱਠਣੀਆਂ, ਸੁਹਾਗ, ਮਾਹੀਏ, ਘੋੜੀਆਂ ਨੂੰ  ਬਹੁਤ ਵਧੀਆ ਢੰਗ ਨਾਲ ਪੇਸ਼  ਕੀਤਾ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਢੋਲ ਦੀ ਤਾਲ ਤੇ ਤਾੜੀਆਂ ਦੀ ਗੂੰਜ ਨਾਲ ਕੀਤੀ ਗਈ। ਇਸ ਮੌਕੇ ਤੇਰੇ ਸਾਡੇ ਪੰਜਾਬੀ ਵਿਰਸੇ ਵਿੱਚੋ ਅਲੋਪ ਹੋ ਰਹੀਆ ਸਭ ਚੀਜ਼ਾਂ ਜੋ ਸਾਡੇ ਪੁਰਾਣੇ ਸਮੇਂ ਪਿੰਡਾਂ ਵਿੱਚ ਪਾਈਆਂ ਜਾਂਦੀਆਂ ਸੀ। ਉਸ ਨੂੰ ਹੂ ਬੂ ਹੂ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਪੁਰਾਤਨ ਸੱਭਿਆਚਾਰ ਨਾਲ ਸੰਬੰਧਿਤ ਚੀਜ਼ਾਂ ਜਿਵੇਂ ਬਰਤਨ, ਪਹਿਰਾਵੇ ਨਾਲ ਸਬੰਧਿਤ,ਖੇਡਾ ਨਾਲ ਸੰਬੰਧਿਤ  ਚੀਜ਼ਾਂ ਸਜਾਈਆਂ ਗਈਆਂ ਜਿਵੇਂ ਚਰਖਾ ਮਧਾਣੀ ਜੋ ਕਿ ਕਿਤੇ ਸਾਡੇ ਡਰਾਇੰਗ ਰੂਮਾਂ ਦੀ ਸਜਾਵਟ ਬਣ ਕੇ ਰਹਿ ਗਿਆ ਹੈ,ਜੋ ਪੁਰਾਣੇ ਸਮਿਆਂ ਵਿਚ ਇੱਕ ਕਸਰਤ ਹੋਇਆ ਕਰਦੀ ਸੀ। ਇਸ ਮੌਕੇ ਆਪਣੇ ਸਹੁਰੇ ਘਰ ਆਈਆਂ ਕੁੜੀਆਂ ਨੂੰ ਸੰਧਾਰੇ ਅਤੇ ਸੂਟ ਦੇ ਕੇ ਸਨਮਾਨਤ ਕੀਤਾ ਗਿਆਇਸ ਮੌਕੇ ਗਰੀਨ ਮਿਸ਼ਨ ਪੰਜਾਬ ਵੱਲੋਂ ਬੂਟਿਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ  ਇਸ ਮੌਕੇ ਪ੍ਰਧਾਨ ਸੁਰਿੰਦਰ ਕੌਰ ਬਰਾਡ਼, ਹਰਜਿੰਦਰ ਕੌਰ ਧੰਜਲ, ਰਾਜ ਕੌਰ ,ਛਿੰਦਰਪਾਲ ਕੌਰ, ਪਰਮਜੀਤ ਕੌਰ ਪ੍ਰੀਤਮ ਕੌਰ, ਮਨਜੀਤ ਕੌਰ, ਅਮਰਜੀਤ ਕੌਰ, ਕੁਲਵਿੰਦਰ ਕੌਰ, ਗੁਰਜੀਤ ਕੌਰ, ਸਵਰਨਜੀਤ ਕੌਰ ,ਦਲਜੀਤ ਕੌਰ ਹਾਜ਼ਰ ਸਨ