'ਸ਼ਬਦ ਗੁਰੂ ਯਾਤਰਾ ਦਾ ਪਿੰਡ ਗਾਲਿਬ ਕਲਾਂ ਵਿੱਚ ਨਿੱਘਾ ਸਵਗਾਤ ਕੀਤਾ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਜ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਤੋਂ 7 ਜਨਵਰੀ ਨੂੰ ਸ਼ੁਰੂ ਹੋਈ ਸ਼ਬਦ ਗੁਰੂ ਯਾਤਰਾ ਦਾ ਅੱਜ ਪਿੰਡ ਗਾਲਿਬ ਕਲ਼ਾਂ ਵਿਖੇ ਪੁੱਜਣ ਤੇ ਸੰਗਤਾਂ ਦੁਆਰਾ ਸ਼ਾਨਦਾਰ ਸੁਆਗਤ ਕੀਤਾ ਗਿਆ ।ਸ਼ਬਦ ਗੁਰੂ ਯਾਤਰਾ ਦਾ ਪਿੰਡ ਗਾਲਿਬ ਕਲਾਂ ਪੁੱਜਣ ਤੇ ਸੰਗਤਾਂ ਨੇ ਪਲਕੀ ਸਾਹਿਬ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ,ਬਿਰਾਜਮਾਨ ਸਨ ਤੋਂ ਇਲਾਵਾ ਗੁਰੂ ਸਹਿਬਾਨ ਦੇ ਸ਼ਸ਼ਤਰਾਂ ਵਾਲੀ ਬੱਸ ਉੱਪਰ ਗੁਲਾਬ ਦੇ ਫੁੱਲਾਂ ਦੀ ਵਰਖਾ ਕਰਦਿਆਂ ਸੁਆਗਤ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੁੰਦਰ ਰੁਮਾਲੇ ਭੇਂਟ ਕੀਤੇ ਗਏ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਜਾਰਾਜ ਦੀ ਮਹਾਰਾਜ ਦੀ ਰਹਿਨਰੁਮਾਈ ਹੇਠ ਇਸ ਯਾਤਰਾ ਦੀ ਅਗਵਾਈ ਕਰ ਰਹੇ ਪੰਜ ਪਿਆਰੇ ਸਹਿਬਾਨਾਂ ਨੂੰ  ਸਮੂਹ ਪੰਚਾਇਤ ਤੇ ਲੋਕਲ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾੳ ਨਾਲ ਸਨਮਾਨਿਤ ਕੀਤਾ ਗਿਆ। ਸੰਗਤਾਂ ਸ਼ਬਦ ਗੁਰੂ ਯਾਤਰਾ ਦੇ ਨਾਲ ਚੱਲ ਰਹੀਆਂ ਸਨ।ਇਸ ਦੀ ਅਗਵਾਈ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਕਰ ਰਹੇ ਹਨ।ਇਹ ਸ਼ਬਦ ਗੁਰੂ ਯਾਤਰਾ ਪਿੰਡ ਸ਼ੇਰਪੁਰਾਂ ਕਲ਼ਾਂ, ਸੱਵਦੀ,ਰਮਗ੍ਹੜ ਭੁਲਰ,ਲੀਲਾਂ ਮੇਘ ਸਿੰਘ,ਆਦਿ ਪਿੰਡਾਂ ਵਿੱਚ ਵੀ ਗਈ।ਹਰ ਪਿੰਡ ਵਿੱਚ ਸੰਗਤਾਂ ਵਲੋ ਲੱਡੂ,ਕੇਲੇ,ਸੰਤਰਾਂ,ਬਿਸਕੁਟ,ਚਾਹ ਦੇ ਲੰਗਰ ਵੀ ਲਗਾਏ ਗਏ।ਇਸ ਸਮੇ ਜਨ ਸ਼ਕਤੀ ਸੰਪਦਾਕ ਅਮਨਜੀਤ ਸਿੰਘ ਖੈਹਰਾ,ਸਾਬਕਾ ਜਿਲ੍ਹਾ ਪ੍ਰਸ਼ਿਦ ਮੈਬਰ ਪ੍ਰਿਤਪਾਲ ਸਿੰਘ,ਜੱਥੇਦਾਰ ਬਲਦੇਵ ਸਿੰਘ,ਮਨਦੀਪ ਸਿੰਘ ਬਿੱਟੂ,ਗੁਰਦਿਆਲ ਸਿੰਘ ਪੰਚ,ਜਸਵੰਤ ਸਿੰਘ ਗਰੇਵਾਲ,ਗੁਰਦੇਵ ਸਿੰਘ ਖੇਲਾ,ਬਲਦੇਵ ਸਿੰਘ ਦਿਉਲ,ਆਦਿ ਪੰਚ,ਸਰਪੰਚ ਤੇ ਸੰਗਤਾਂ ਹਾਜ਼ਰ ਸਨ।