ਜਗਰਾਉਂ ’ਚ ਸਵੇਰੇ 7 ਵਜੇ ਹੀ ਦੁਕਾਨਾਂ ਖੁੱਲ•ਣੀਆਂ ਸ਼ੁਰੂ, 12 ਵਜੇ ਤੋਂ ਬਾਅਦ ਹੋਵੇਗਾ ਪਰਚਾ- ਡੀ ਐੱਸ ਪੀ ਜਤਿੰਦਰਜੀਤ ਸਿੰਘ

ਜਗਰਾਓਂ, 10 ਮਈ (ਅਮਿਤ ਖੰਨਾ ) ਜਗਰਾਉਂ ਦੇ ਮੁੱਖ ਬਾਜ਼ਾਰਾਂ ’ਚ ਸੋਮਵਾਰ ਸਵੇਰੇ 7 ਵਜੇ ਤੋਂ ਹੀ ਦੁਕਾਨਾਂ ਖੁੱਲ•ਣੀਆਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਬਾਜ਼ਾਰਾਂ ’ਚ ਗਾਹਕਾਂ ਦੇ ਨਾ ਆਉਣ ਨਾਲ ਵਪਾਰੀਆਂ ’ਚ ਮਾਯੂੂਸੀ ਹੈ। । ਉੱਥੇ ਹੀ ਅੱਜ ਬਾਜ਼ਾਰਾਂ ਦੇ ਵਿੱਚ ਵੀ ਪੂਰਾ ਰਸ਼ ਦੇਖਣ ਨੂੰ ਮਿਲਿਆ  ਨਹਿਰੂ ਮਾਰਕੀਟ ਪੁਰਾਣੀ ਦਾਣਾ ਮੰਡੀ ਤਹਿਸੀਲ ਰੋਡ ਲੰਿਕ ਰੋਡ ਰੇਲਵੇ ਰੋਡ  ਪੁਰਾਣੀ ਸਬਜ਼ੀ ਮੰਡੀ ਰੋਡ  ਤੇ ਅੱਜ ਸਵੇਰੇ ਸੱਤ ਵਜੇ ਤੋਂ ਲੈ ਕੇ ਬਾਰਾਂ ਵਜੇ ਤੱਕ ਪੂਰਾ ਟ੍ਰੈਫਿਕ ਦਾ ਜਾਮ ਲੱਗਿਆ । ਦੱਸਣਯੋਗ ਹੈ ਕਿ ਸ਼ਹਿਰ ’ਚ ਕੋਰੋਨਾ ਇਨਫੈਕਸ਼ਨ ਪੂਰਾ ਖ਼ਤਰਾ ਹੈ  ਇਸ ਨੂੰ ਲੈ ਕੇ ਪਾਬੰਦੀਆਂ ਤੇ ਸਖ਼ਤੀ ਵਧਾਈ ਜਾ ਰਹੀ ਹੈ। ਹੁਣ ਜ਼ਿਲ•ਾਂ ਪ੍ਰਸ਼ਾਸਨ ਨੇ ਸੋਮਵਾਰ ਸਵੇਰੇ ਪੰਜ ਵਜੇ ਤੋਂ ਦੁਪਹਿਰ 12 ਵਜੇ ਤਕ ਦੁਕਾਨਾਂ ਖੋਲ•ਣ ਦੀ ਮੋਹਲਤ ਤਾਂ ਦੇ ਦਿੱਤੀ ਪਰ ਨਾਲ ਹੀ ਡੀ ਐੱਸ ਪੀ ਜਤਿੰਦਰਜੀਤ ਸਿੰਘ ਨੇ ਸਪੱਸ਼ਟ ਕਰਨ ਦਿੱਤਾ ਕਿ 12 ਵਜੇ ਤੋਂ ਬਾਅਦ ਜੋ ਵੀ ਦੁਕਾਨਦਾਰ, ਗਾਹਕ ਜਾਂ ਆਮ ਆਦਮੀ ਸੜਕ ’ਤੇ ਦਿਖਾਈ ਦਿੱਤਾ ਤਾਂ ਉਸ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਜਾਵੇਗੀ। ਜਿਨ•ਾਂ ਦੁਕਾਨਦਾਰਾਂ ਦਾ ਘਰ ਦੂਰ ਹੈ ਉਹ ਜਲਦ ਦੁਕਾਨ ਬੰਦ ਕਰ ਕੇ ਆਪਣੇ ਘਰ ਚੱਲੇ ਜਾਣਗੇ। ਤੈਅ ਸਮੇਂ ਤੋਂ ਬਾਅਦ ਕਿਸੇ ਨੂੰ ਵੀ ਬਾਹਰ ਰਹਿਣ ਦੀ ਆਗਿਆ ਨਹੀਂ ਹੋਵੇਗੀ।