ਸੁਨਹਿਰੇ ਲਫ਼ਜ਼ ਅੰਤਰਰਾਸ਼ਟਰੀ ਵੱਲੋਂ “ਮੇਰੀ ਕਲਮ ਮੇਰੇ ਗੀਤ” ਔਨ-ਲਾਈਨ ਪ੍ਰੋਗ੍ਰਾਮ 

ਯੂ ਕੇ ਦੀ ਵਸਨੀਕ ਲੇਖਿਕਾ ਜਸਵੰਤ ਕੌਰ ਬੈਂਸ (ਸੰਸਥਾਪਕ ਪ੍ਰਧਾਨ )ਸੁਨਹਿਰੇ ਲਫ਼ਜ਼ ਅੰਤਰਰਾਸ਼ਟਰੀ ਵੱਲੋਂ “ਮੇਰੀ ਕਲਮ ਮੇਰੇ ਗੀਤ” ਔਨ-ਲਾਈਨ ਪ੍ਰੋਗ੍ਰਾਮ ਕਰਾਇਆਂ ਗਿਆ

ਸੁਨਹਿਰੇ ਲਫ਼ਜ਼ ਅੰਤਰਰਾਸ਼ਟਰੀ ਵੱਲੋਂ ਜ਼ੂਮ ਔਨ ਲਾਈਨ ਸਾਹਿਤਕ ਪ੍ਰੋਗ੍ਰਾਮ “ਮੇਰੀ ਕਲਮ ਮੇਰੇ ਗੀਤ” ਕਰਵਾਇਆ ਗਿਆ। ਇਹ ਪ੍ਰੋਗ੍ਰਾਮ ਲੇਖਿਕਾ ਜਸਵੰਤ ਕੌਰ ਬੈਂਸ, ਲੈਸਟਰ ਯੂ ਕੇ (ਸੰਸਥਾਪਕ ਪ੍ਰਧਾਨ), ਮਾਸਟਰ ਲਖਵਿੰਦਰ ਸਿੰਘ( ਕੋਰਡੀਨੇਟਰ), ਅਰਸ਼ਦੀਪ ਸਿੰਘ ਪੱਤਰਕਾਰ( ਉੱਪ ਪ੍ਰਧਾਨ), ਸਤਵੰਤ ਕੌਰ ਸਹੋਤਾ( ਸੰਚਾਲਕ) ਦੀ ਅਗਵਾਈ ਹੇਠ ਕੀਤਾ ਗਿਆ। ਇਸ ਪ੍ਰੋਗ੍ਰਾਮ ਨੂੰ ਜਸਵੰਤ ਕੌਰ ਬੈਂਸ ਅਤੇ ਮਾਸਟਰ ਲਖਵਿੰਦਰ ਸਿੰਘ ਨੇ ਰਲ ਕੇ ਹੋਸਟ ਕੀਤਾ। ਪ੍ਰੋਗ੍ਰਾਮ ਦੀ ਸ਼ੁਰੂਆਤ ਕਵੀ ਮਲਕੀਅਤ ਸਿੰਘ ਸੋਚ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਪਮਾ ਵਿੱਚ ਆਪਣੀ ਲਿਖੀ ਕਵੀਸ਼ਰੀ ਸੁਣਾ ਕੇ ਕੀਤੀ। ਬਹੁਤ ਸਾਰੇ ਕਵੀ, ਕਵੀਤਰੀਆਂ, ਗੀਤਕਾਰ ਅਤੇ ਲੇਖਕਾਂ ਨੇ ਆਪਣੇ ਲਿਖੇ ਗੀਤ ਤਰੰਨਮ ਵਿੱਚ ਗਾਏ। ਸਾਹਿਤਕਾਰਾਂ ਦੇ ਨਾਮ ਹਨ ਜੋ ਸੁਨਹਿਰੇ ਲਫ਼ਜ਼ ਅੰਤਰਰਾਸ਼ਟਰੀ ਦੇ ਮੈਂਬਰ ਵੀ ਹਨ
ਮਲਕੀਅਤ ਸਿੰਘ ਸੋਚ,ਡਾ ਹਰਪ੍ਰੀਤ ਸਿੰਘ ਸੈਣੀ,ਅਮਰਜੀਤ ਕੌਰ ਮੋਰਿੰਡਾ, ਰਵਿੰਦਰ ਬਰਾੜ , ਸੰਦੀਪ ਦਿਉੜਾ, ਆਸ਼ਾ ਸ਼ਰਮਾ, ਕਰਮਜੀਤ ਕੌਰ ਮਲੋਟ
ਡਮਾਣਾ ਪਾਟਿਆਂਵਾਲੀ, ਰਾਮ ਬੁਰਜਾ,ਮਨਜੀਤ ਰਾਏ ਬੱਲ, ਪ੍ਰਭਜੋਤ ਪ੍ਰਭ ਹੁਸ਼ਿਆਰਪੁਰ, ਗੁਰਪ੍ਰੀਤ ਸਿੰਘ ਸੰਧੂ, ਗੁਰਮੀਤ ਸਿੰਘ ਖਾਈ,ਰਜਨੀ, ਰਜਿੰਦਰਪਾਲ ਕੌਰ ਸੰਧੂ। ਪ੍ਰੋਗ੍ਰਾਮ ਵਿੱਚ ਬਹੁਤ ਸਾਰੇ ਪਹਿਲੂਆਂ ਅਤੇ ਵਿਸ਼ਿਆਂ ਉੱਤੇ ਗੱਲਬਾਤ ਅਤੇ ਰਚਨਾਵਾਂ ਅਤੇ ਗੀਤਾਂ ਦੇ ਜ਼ਰੀਏ ਸਾਕਾਰਤਮਕ ਸੁਨੇਹੇ ਦਿੱਤੇ ਗਏ। ਵਿਸ਼ੇ ਇਹ ਸਨ ਜਿਨ੍ਹਾਂ ਉੱਤੇ ਲੇਖਕਾਂ ਨੇ ਆਪਣੀਆਂ ਲਿਖਤਾਂ ਦੇ ਜ਼ਰੀਏ ਚਾਨਣਾ ਪਾਇਆ....
ਗੁਰੂ ਸਾਹਿਬਾਨ ਜੀ, ਸ਼ਹੀਦ, ਦੇਸ਼ ਦੇ ਹਾਲਾਤ, ਧੀਆਂ ਦੇ ਬਲਾਤਕਾਰ ਤੇ ਦੁਖਦਾਇਕ ਵਿਸ਼ਾ, ਦੁੱਖ ਦਰਦ ਹਿਜਰ,ਜੰਗ, ਮਾਪੇ, ਸਮਾਜ, ਮਾਂ ਬੋਲੀ, ਮਦਰਜ਼ ਡੇ ਆਦਿ। ਅਖੀਰ ਵਿੱਚ ਜਸਵੰਤ ਕੌਰ ਬੈਂਸ ਨੇ ਸਾਰੇ ਲੇਖਕਾਂ ਅਤੇ “ਸੁਨਹਿਰੇ ਲਫ਼ਜ਼ ਅੰਤਰਰਾਸ਼ਟਰੀ “ਦੇ ਮੈਂਬਰ ਸਾਹਿਬਾਨਾਂ ਦਾ ਧੰਨਵਾਦ ਕਰਦੇ ਹੋਏ ਪ੍ਰੋਗਰਾਮ ਦੀ ਸਮਾਪਤੀ ਕਰਦੇ ਹੋਏ ਵਿਦਾਇਗੀ ਲਈ। ਪ੍ਰੋਗਰਾਮ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਬਹੁਤ ਕਾਮਯਾਬ ਰਿਹਾ। ਜਸਵੰਤ ਕੌਰ ਬੈਂਸ ਨੇ ਪ੍ਰੋਗ੍ਰਾਮ ਦੀ ਸਫਲਤਾ ਦਾ ਸਿਹਰਾ ਸਾਰੇ ਕਵੀ, ਕਵਿੱਤਰੀਆਂ ਨੂੰ ਦਿੰਦੇ ਹੋਏ ਸਾਰਿਆਂ ਨੂੰ ਪ੍ਰੋਗ੍ਰਾਮ ਵਿੱਚ ਹਿੱਸਾ ਲੈਣ ਲਈ ਹੌਸਲਾ ਹਫਜ਼ਾਈ ਕਰਦੇ ਹੋਏ ਸਨਮਾਨ ਪੱਤਰ ਸਰਟੀਫ਼ਿਕੇਟ ਭੇਂਟ ਕੀਤੇ ਅਤੇ ਸਭ ਦਾ ਤਹਿ ਦਿਲੋਂ ਧੰਨਵਾਦ ਕੀਤਾ।