ਜਲੰਧਰ,ਮਈ 2019. ਸੰਗਰੂਰ ਦੇ ਸਕੂਲ 'ਚ ਇੱਕ ਚਾਰ ਸਾਲ ਦੀ ਬੱਚੀ ਨਾਲ ਰੇਪ ਦੀ ਘਟਨਾ ਤੋਂ ਬਾਅਦ ਜਲੰਧਰ ਦੇ ਜੰਡਿਆਲਾ ਪੁਲਿਸ ਚੌਕੀ ਅਧੀਨ ਪੈਂਦੇ ਪਿੰਡ ਸਰਹਾਲੀ 'ਚ ਇੱਕ ਤਿੰਨ ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਬੱਚੀ ਦਾ ਪਰੀਵਾਰ ਯੂਪੀ ਦੇ ਲਖਨਊ ਦਾ ਰਹਿਣ ਵਾਲਾ ਹੈ। ਬੱਚੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਗੈਰ-ਹਾਜਰੀ 'ਚ ਹੀ ਉਸ ਨਾਲ ਕੰਮ ਕਰਦੇ ਮੋਹਿੰਦਰ ਨਾਂਅ ਦੇ ਵਿਅਕਤੀ ਵੱਲੋਂ ਬੱਚੀ ਨੂੰ ਤੂੜੀ ਵਾਲੇ ਕਮਰੇ 'ਚ ਲਿਜਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਉਸ ਸਮੇਂ ਤੋਂ ਹੀ ਮੋਹਿੰਦਰ ਗਾਇਬ ਹੈ। ਇਸ ਮਾਸੂਮ ਬੱਚੀ ਦੀ ਮਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਇੱਕ 6 ਸਾਲ ਦਾ ਭਾਈ ਹੈ। ਥਾਣਾ ਕੈਂਟ ਦੇ ਏਸੀਪੀ ਰਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਬੱਚੀ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।